|
ਸਕੱਤਰ ਬਲਜਿੰਦਰ ਕੌਰ ਉਰਫ਼ ਸੋਨੀ ਮਾਂਗਟ ਨੇ ਵਿਸਾਖੀ, ਖ਼ਾਲਸਾ ਸਾਜਨਾ ਦਿਵਸ, ਜੱਲ੍ਹਿਆਂਵਾਲਾ ਬਾਗ ਦਾ ਖੂਨੀ ਕਾਂਡ ਅਤੇ ਸਿੱਖ ਵਿਰਾਸਤ ਮਹੀਨੇ ਦੇ ਅਹਿਮ ਪੱਖਾਂ ਬਾਰੇ ਜਾਣਕਾਰੀ ਦਿੱਤੀ। ਪਰਮਜੀਤ ਭੰਗੂ ਨੇ ਖ਼ਾਲਸਾ ਸਾਜਨਾ ਬਾਰੇ ਵਾਰ ਸੁਣਾਈ। ਡਾ. ਮਨਮੋਹਨ ਬਾਠ ਨੇ – ਦੀਵਾ ਬਲ਼ੇ ਸਾਰੀ ਰਾਤ, ਹਰਮਿੰਦਰਪਾਲ ਸਿੰਘ ਨੇ – ਗੁਜਰੀ ਦਾ ਚੰਨ, ਚੰਨਾਂ ‘ਚੋਂ ਚੰਨ , ਗਿੱਲ ਸੁਖਮੰਦਰ ਨੇ – ਸੱਚੇ ਆਸ਼ਕ ਮੁਨਾਫ਼ਾ ਕਦੇ ਤੱਕਦੇ ਨੀਂ ਹੁੰਦੇ ਅਤੇ ਸੁਖਵਿੰਦਰ ਤੂਰ ਨੇ – ਉਂਝ ਆਉਂਦੀ ਏ ਵਿਸਾਖੀ ਹਰ ਵਾਰ ਮੇਰੇ ਪਿੰਡ -ਗੀਤਾਂ ਰਾਹੀਂ ਸਿਰੇ ਦਾ ਸੰਗੀਤਕ ਮਾਹੌਲ ਸਿਰਜਿਆ। ਸੋਹਣ ਸਿੰਘ ਭੁੱਚੋ ਨੇ ਖ਼ਾਲਸਾ ਸਾਜਨਾ ਬਾਰੇ ਡਿਉਢਾ ਛੰਦ ਗਾ ਕੇ ਬੁਲੰਦ ਆਵਾਜ਼ ਵਿਚ ਕਵੀਸ਼ਰੀ ਕੀਤੀ – ਥੋਡੇ ਕੋਲ਼ੋਂ ਅੱਜ ਇਕ ਸੀਸ ਮੰਗਦੀ ਮੇਰੀ ਤਲਵਾਰ ਜੀ। ਦਰਸ਼ਨ ਬਰਾੜ ਨਿਵੇਕਲੀ ਤਰਜ਼ ਰਾਹੀਂ ਕਵੀਸ਼ਰੀ ਸੁਣਾ ਗਿਆ – ਤੂੰ ਲੜਦੀ ਖਾਹ-ਮਖਾਹ, ਐਵੇਂ ਭਾਂਡੇ ਨਾ ਖੜਕਾ, ਤੂੰ ਕੱਲ੍ਹ ਜਾਂਦੀ ਅੱਜ ਜਾਹ, ਗੁੱਸੇ ਵਿਚ ਫਿਰੇਂ ਭਰੀ ਨੀਂ। ਜਸਵੰਤ ਸਿੰਘ ਸੇਖੋਂ ਨੇ ਬਹੱਤਰ ਕਲਾ ਛੰਦ ਗਾ ਕੇ ਕਵੀਸ਼ਰੀ ਪੇਸ਼ ਕੀਤੀ। ਜਰਨੈਲ ਤੱਗੜ ਨੇ ਪੰਜਾਬ ਫੇਰੀ ਦੌਰਾਨ ਜਲੰਧਰ ਦੇ ਦੇਸ਼ ਭਗਤ ਹਾਲ ਵਿਖੇ ਗਦਰੀ ਬਾਬਿਆਂ ਦੇ ਤਿੰਨ-ਦਿਨਾ ਮੇਲੇ ਦਾ ਅੱਖੀਂ ਵੇਖਿਆ ਹਾਲ ਸੁਣਾਇਆ। ਪ੍ਰਕਾਸ਼ ਕੌਰ ਅਤੇ ਬਲਵਿੰਦਰ ਸਿੰਘ ਮਾਨ ਨੇ ਗੁਰਬਾਣੀ ਅਤੇ ਸਿੱਖ ਇਤਿਹਾਸ ਦੇ ਹਵਾਲਿਆਂ ਨਾਲ਼ ਨਸੀਹਤਾਂ ਪਰੋਸੀਆਂ। ਜਸਵੀਰ ਸਿਹੋਤਾ ਨੇ ਆਪਣੀ ਕਵਿਤਾ – ਮਾਣ ਕਰੇਗਾ ਜਹਾਨ ਕੱਲ੍ਹ ਤੇਰੀ ਗੜ੍ਹੀ ਉੱਤੇ, ਗੁਰਚਰਨ ਕੌਰ ਥਿੰਦ ਨੇ – ਖੰਨਿਉਂ ਤਿੱਖੀ ਵਾਲ਼ੋਂ ਨਿੱਕੀ ਸਿੱਖੀ ਦਾ ਹੈ ਬਿਖੜਾ ਪੈਂਡਾ, ਚਰਨਦੀਪ ਕੌਰ ਨੇ ਆਪਣੀ ਕਵਿਤਾ – ਚਾਹੁੰਦਾ ਜੋ ਖ਼ਾਲਸਾ ਬਣਨਾ ਆ ਜੋ ਹਿੰਮਤ ਕਰ ਕੇ ਅਤੇ ਜਗਦੇਵ ਸਿੱਧੂ ਨੇ ਮਨੁੱਖ ਦੁਆਰਾ ਪੁਲਾੜ ਨੂੰ ਗਾਹੁਣ ਅਤੇ ਧਰਤੀ ਉਪਰ ਵਸੋਂ ਦੀ ਦੁਰਦਸ਼ਾ ਹੋਣ ਬਾਰੇ ਆਪਣੀ ਕਵਿਤਾ – ਮਾਏ ਨੀਂ ਅੱਜ ਸ਼ਗਨਾਂ ਮੌਕੇ ਸੌਣ ਕੁਵੱਲੜੇ ਹੋਏ – ਦੀ ਪੇਸ਼ਕਾਰੀ ਰਾਹੀਂ ਦਰਸ਼ਕਾਂ ਨੂੰ ਵਿਚਾਰ-ਮਗਨ ਕੀਤਾ। ਬਲਦੇਵ ਸਿੰਘ ਦੁੱਲਟ ਨੇ ਗ਼ਦਰੀ ਯੋਧਿਆਂ ਦੀ ਵਾਰਤਾ ਸੁਣਾਈ। ਸਾਹਿਤਕ ਅਤੇ ਮੌਸ਼ੀਕੀ ਸਮਾਗਮਾਂ ਦੇ ਮਾਹਿਰ ਆਯੋਜਿਕ ਜਸਵੰਤ ਰਾਏ ਸ਼ਰਮਾ ਨੇ ਗੁਰੂ ਨਾਨਕ ਦੇਵ ਜੀ ਦੇ ਜੰਝੂ ਬਾਰੇ ਤਰਕਪੂਰਨ ਸੰਕਲਪ ਤੋਂ ਲੈ ਕੇ ਗੁਰੂ ਤੇਗ ਬਹਾਦਰ ਜੀ ਦੁਆਰਾ ਤਿਲਕ-ਜੰਝੂ ਦੇ ਰਾਖੋ ਹੋਣ ਤੱਕ ਨੂੰ ਬਾਖੂਬੀ ਬਿਆਨਿਆ। ਸਤਨਾਮ ਢਾਅ ਨੇ ਸਭਾ ਦੀ ਚੜ੍ਹਦੀ ਕਲਾ ਬਾਰੇ ਤਸੱਲੀ ਪ੍ਰਗਟ ਕਰਦਿਆਂ ਹਾਜ਼ਰੀਨ ਪ੍ਰਤੀ ਆਭਾਰ ਜਤਾਇਆ। ਤਰਲੋਕ ਚੁੱਘ ਦਰਸ਼ਕਾਂ ਨੂੰ ਹਸਾਉਣ ਤੋਂ ਬਾਜ਼ ਨਹੀਂ ਆਇਆ। ਸਤਨਾਮ ਸ਼ੇਰਗਿੱਲ ਨੇ ਇੰਗਲੈਂਡ ਵਿਚਲੀਆਂ ਇਤਿਹਾਸਕ ਯਾਦਗਾਰਾਂ ਬਾਰੇ ਅਨੁਭਵ ਸਾਂਝੇ ਕੀਤੇ। ਜਸਵੰਤ ਸਿੰਘ ਸੇਖੋਂ ਨੇ ਆਪਣੀ ਲਿਖੀ ਇਕ ਰਚਨਾ ਰਚਨਾ ‘ਵਾਸੀ ਮੇਰੇ ਪਿੰਡ ਦੇ’ ਸਾਂਝੀ ਕੀਤੀ। ਗੁਰਦੀਪ ਸਿੰਘ, ਮਹਿੰਦਰ ਕੌਰ ਕਾਲੀਰਾਏ, ਚਰਨਜੀਤ ਕੌਰ ਸੰਧੂ, ਬੇਅੰਤ ਕੌਰ ਭੱਠਲ਼, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਥਿੰਦ, ਭੂਪਿੰਦਰ ਸਿੰਘ, ਜੈ ਸਿੰਘ ਉੱਪਲ, ਬਲਕਾਰ ਸਿੰਘ ਦਿਉਲ ਅਤੇ ਮੁਖਿੰਦਰਪਾਲ ਸਿੰਘ ਉੱਪਲ ਨੇ ਵਿਚਾਰ-ਚਰਚਾ ਵਿਚ ਹਿੱਸਾ ਲਿਆ। ਤੇਲੂ ਰਾਮ ਕੋਹਾੜਾ ਦੀ ਲਿਖੀ ਪੁਸਤਕ ‘ਭੁਲੱਕੜਨਾਮਾ’ ਅਤੇ ਗਿੱਲ ਸੁਖਮੰਦਰ ਦੀ ਨਵੀਂ ਛਪੀ ‘ਖ਼ਾਕ ਤੋਂ ਖ਼ਾਕ ਤੱਕ’ ਪੁਸਤਕਾਂ ਜਸਵੰਤ ਰਾਏ ਸ਼ਰਮਾ ਅਤੇ ਅਰਪਨ ਲਿਖਾਰੀ ਸਭਾ ਨੂੰ ਸੋਨੀ ਮਾਂਗਟ ਰਾਹੀਂ ਭੇਟ ਕੀਤੀਆਂ ਗਈਆਂ। ਸੋਨੀ ਮਾਂਗਟ ਨੇ ਢੁਕਵੀਂਆਂ ਟਿੱਪਣੀਆਂ ਦੇ ਕੇ ਕਾਰਵਾਈ ਨੂੰ ਦਿਲਚਸਪ ਬਣਾਈ ਰੱਖਿਆ। ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਭਰਵੀਂ ਸ਼ਮੂਲੀਅਤ ਲਈ ਹਾਜ਼ਰੀਨ ਦਾ ਧੰਨਵਾਦ ਕੀਤਾ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com

by
ਕੈਲਗਰੀ (ਬਲਜਿੰਦਰ ਮਾਂਗਟ): ਅਰਪਨ ਲਿਖਾਰੀ ਸਭਾ ਦੀ ਅਪ੍ਰੈਲ ਮਹੀਨੇ ਦੀ ਮਾਸਿਕ ਮੀਟਿੰਗ ਕੋਸੋ ਹਾਲ ਵਿਚ ਹੋਈ ਜਿਸ ਦੀ ਪ੍ਰਧਾਨਗੀ ਜਸਵੰਤ ਸਿੰਘ ਸੇਖੋਂ, ਜਸਵੰਤ ਰਾਏ ਸ਼ਰਮਾ ਅਤੇ ਸੁਖਪਾਲਵੀਰ ਸਿੰਘ ਨੇ ਕੀਤੀ। ਸ਼ੁਰੂ ਵਿਚ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ, ਅਮਰ ਕੋਮਲ ਅਤੇ ਲਾਲ ਸਿੰਘ ਨੂੰ ਮੌਨ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਲਾਲ ਸਿੰਘ ਦੇ ਸਪੁੱਤਰ ਸੁਖਪਾਲਵੀਰ ਨੇ ਉਨ੍ਹਾਂ ਦੇ ਸਾਹਿਤਕ ਜੀਵਨ ‘ਤੇ ਝਾਤ ਪੁਆਈ।