“ਅੱਜ ਓਹ ਆਈ ਨਹੀਂ?” “ਖੜ੍ਹਾ ਰਹਿ। ਓਹਨੇ ਅੱਜ ਨਹੀਂ ਆੳਣਾ।” “ੳਏ ਸੁਣ! ਮੈਂ ਪੇਪਰਾਂ ਤੱਕ ਨਹੀੱ ਰਹਿਣਾ ਏੱਥੇ।” ਸਾਗਰ, ਸ਼ਿਬਲੀ ਅਤੇ ਮੈਂਡੀ ਇੱਕੋ ਕਲਾਸ ਵਿੱਚ ਪੜ੍ਹਦੇ ਸੀ। ਮੈਂਡੀ ਨੇ ਦੋਨਂਾ ਨੂੰ ਦੱਸਿਆ ਹੋਇਆ ਸੀ ਕਿ ਓਹਨੇ ‘ਲਾਸ ਐਂਨਜਲਸ’ ਚਲੇ ਜਾਣਾ ਸੀ ਇੱਕ ਡਾਕਟਰ ਨਾਲ, ਜਿਸ ਨਾਲ ਓਸ ਦੀ ਐਨਗੇਜਮੈਂਟ ਹੋ ਚੁੱਕੀ ਸੀ। ਦੂਸਰੇ ਦਿਨ ਸਾਗਰ ਕਲਾਸ ਦੇ ਸਮੇਂ ਤੋਂ ਕਿਨੰਾ ਚਿਰ ਪਹਿਲਂਾ ਹੀ ਕਾਲਿਜ ਪਹੁੰਚਿਆ ਹੋਇਆ ਸੀ। ਕੋਈ ਕੋਈ ਕਣੀਂ ਪੈ ਰਹੀ ਸੀ। ਫੇਰ ਬਾਰਿਸ਼ ਤੇਜ਼ ਹੋ ਗਈ। ਸਾਗਰ ਕੰਂਟੀਨ ਦੇ ਵਰਾਂਡੇ ਵੱਲ ਨੂੰ ਚਲਾ ਗਿਆ। ਆਲਾ ਦੁਆਲਾ ਦੇਖਣ ਲੱਗ ਪਿਆ। ਪਰ ਸ਼ਿਬਲੀ ਹਾਲੇ ਓਹਨੂੰ ਕਿਤੇ ਦਿਸ ਨਹੀਂ ਰਹੀ ਸੀ। ਅਚਾਨਕ ਓੁਸਦੀ ਨਜ਼ਰ ਦੂਰੋਂ ਆਓਂਦੀ ਸ਼ਿਬਲੀ ੳੁੱਤੇ ਪਈ ਜਿਹਨੇਂ ਅਨਾਬੀ ਰੰਗ ਦਾ ਸੂਟ ਪਾਇਆ ਹੋਇਆ ਸੀ। ਸਿਰ ਤੇ ਅਨਾਬੀ ਰੰਗ ਦਾ ਦੁਪੱਟਾ ਹਵਾ ਵਿਚ ਪਤੰਗ ਦੀ ਤਰ੍ਹਾਂ ਉਡਣ ਨੂੰ ਕਾਹਲਾ ਕਾਹਲਾ ਪੈ ਰਿਹਾ ਸੀ। ਸ਼ਿਬਲੀ ਉਸ ਨੂੰ ਮਨਾਓਣ ਦੀ ਕੋੇਸ਼ਿਸ਼ ਕਰ ਰਹੀ ਸੀ। ਉਸ ਦੇ ਮੁਲਾਇਮ ਹੱਥ ਅਨਾਬੀ ਦੁਪੱਟੇ ਵਿਚੋਂ ਝਾਤੀ ਮਾਰ ਰਹੇ ਸੀ। ਸ਼ਿਬਲੀ ਅਪਣੇ ਭਿੱਜੇ ਹੋਏ ਅਨਾਬੀ ਦੁਪੱਟੇ ਨੂੰ ਨਿਚੌੜਨ ਲਗ ਪਈ। ਅਨਾਬੀ ਰੰਗ ਨੁੱਚੜਦੇ ਨੁੱਚੜਦੇ ਕੁਝ ਹੋਰ ਹੀ ਲੱਗਣ ਲੱਗ ਪਇਆ। ਸਾਗਰ ਨੇ ਹੌਲੀ ਹੌਲੀ ਦੁਪੱਟੇ ਦਾ ਇਕ ਕਿਨਾਰਾ ਫੜ੍ਹ ਲਿਆ; ਦੋਵੇਂ ਦੁਪੱਟੇ ਨੂੰ ਅਪਣੇ ਅਪਣੇ ਕਿਨਾਰੇ ਪਕੜ ਕੇ ਸੁਕਾੳਣ ਲੱਗ ਪਏ। ਇਹ ਅਨਾਬੀ ਰੰਗ ਸਾਗਰ ਨੇ ਸ਼ਿਬਲੀ ਦੀ ਮਨਪਸੰਦ ਦਾ ਰੰਗ, ਸ਼ਿਬਲੀ ਦੇ ਜਨਮ ਦਿਨ ਉੱਤੇ ਬੜੇ ਚਾਅ ਨਾਲ ਦਿੱਤਾ ਸੀ, ਤਿੱਨ ਦਿਨ ਪਹਿਲਾਂ। “ਕੱਲ੍ਹ ਕਿੳੁਂ ਨਹੀਂ ਆਈ ਤੂੰ, ਸ਼ਿਬਲੀ? ਤੂੰ ਹਰ ਰੋਜ਼ ਆਇਆ ਕਰ। ਜਦੋਂ ਤੂੰ ਨਹੀਂ ਆੳਂਦੀ ਤਾਂਂ ਸਾਰਾ ਕਾਲਿਜ ਮੈਨੂੰ ਖਾਣ ਨੂੰ ਪੈਂਦਾ।” ਸਾਗਰ ਹਾਲੇ ਹੋਰ ਬੋਲਦਾ ਰਹਿੰਦਾ ਪਰ ਸ਼ਿਬਲੀ ਰੋਣ ਲਗ ਪਈ। “ਮੈਂ ਤਂਾ ਬੱਸ ਚਾਹ ਦੀ ਟਰੇ ਲੈ ਕੇ ਗਈ ਸੀ।” ਸ਼ਿਬਲੀ ਨੇ ਸਿਰ ਹਿਲਾ ਦਿੱਤਾ। ਉਸਦੀ ਬੁੱਭ ਨਿਕੱਲ ਗਈ। ਸਾਗਰ ਨੇ ਸ਼ਿਬਲੀ ਦੇ ਅਨਾਬੀ ਦੁਪੱਟੇ ਦੇ ਲੜ ਨਾਲ ਸ਼ਿਬਲੀ ਦੇ ਹੰਝੂ ਪੂੰਝੇ ਅਤੇ ਨੀਂਵੀਂ ਪਾਈ ਘੰਟੀ ਵੱਜੀ । ਸੋਹਣਾ। ਲੰਬਾ ਚੰਭਾ। ਸੁਡੌਲ। ਚੌੜੇ ਮੋਢੇ। ਸਾਂਵਲਾਂ ਜਿਹਾ। ਤਿੱਖਾ ਨੱਕ। ਚੰਦ ਵਰਗਾ ਮਥੱਾ। ਕੰਨ ਜਿਵੇਂ ਦੋ ਸਵਾਲੀਆ ਨਿਸ਼ਾਨ। ਗਜ਼ਲਂਾ ਸੁਣਂਾਦੀਅਂਾ ਸੁਰੀਲੀਅਂਾ ਅੱਖਂਾ। ਕਹਾਣੀਅਂਾ ਸੁਣਂਾਦੀਅਂਾ ਡੂੰਘੀਅਂਾ ਅੱਖਂਾ। ਸਮੁੰਦਰੋਂ ਡੂੰਘੀਆਂ ਅੱਖਂਾ। ਮੈੰਡੀ ਨੇ ਚਾਹ ਦਾ ਘੁੱਟ ਭਰਿਆ; ਕੱਪ ਡੰਡੀ ਤੋਂ ਨਹੀਂ ਫੜਿਆ, ਕਹਿਣ ਲੱਗੀ, “ਸਾਗਰ! ਸ਼ਿਬਲੀ ਦੇ ਘਰ ਵਾਲਿਅਂਾ ਨੇ ਠੀਕ ਨਹੀਂ ਕੀਤਾ! ਐਵੀਂ ਚੱਕ ਚਕਾ ਕੇ ਬੇਚਾਰੀ ਸ਼ਿਬਲੀ ਨੂੰ ਵੈਨਕੂਵਰ ਵਾਲੇ ਮੁੰਡੇ ਨਾਲ ਨਰੜ ਕਰਨ ਲੱਗੇ ਆ। ਨਾ ਦਸਿਆ। ਨਾ ਪੁੱਛਿਆ। ਨਾ ਸੋਚਿਆ।” ਸ਼ਿਬਲੀ ਚੁੱਪ ਚਾਪ ਨੀਵੀਂ ਪਾਈ ਬੈਠੀ ਹੋਈ ਸੀ। ਅਪਣੇ ਗੁਦਗੁਦੇ ਹੱਥਾਂ ਨੂੰ ਮਲ ਰਹੀ ਸੀ ਜਿਵੇਂ ਹੋਰ ਮੁਲਾਇਮ ਕਰ ਰਹੀ ਹੋਵੇ। “ਵੇਸੈ ਮੈਂ ਸ਼ਿਬਲੀ ਦੇ ਪਾਪਾ ਨਾਲ ਕਿਸੇ ਦਿਨ ਇਹ ਗੱਲ ਕਰਨੀਂ ਜਰੂਰ ਆ। ਓਦਂੋ ਤਂਾ ਕਹਿੰਦੇ ਸੀ ਕਿ ਸਾਨੂੰ ਸਾਗਰ ਵਰਗਾ ਮੁੰਡਾ ਕਿਤੇ ਨਹੀੰ ਮਿਲਣਾ। ਅਸੀੰ ਤਾਂ ਬਸ ਸ਼ਿਬਲੀ ਲਈ ਹੋਰ ਕੋਈ ਵਰ ਲੱਭਣਾ ਈ ਨਹੀਂ। ਨਾਲੇ ਕਹਿੰਦੇ ਸੀ ਕਿ ਸਾਗਰ ਵਰਗੇ ਸੋਹਣੇ ਸੁਨੱਖੇ ਮੁੰਡੇ ਮਿਲਦੇ ਨਹੀਂ ਇਨ੍ਹਂਾ ਹਾਲਾਤਂਾ ਵਿੱਚ।” ਗਰਮ ਗਰਮ ਚਾਹ ਦਾ ਇੱਕ ਹੋਰ ਘੁੱਟ ਪੀਂਦੇ ਪੀਂਦੇ ਸਾਗਰ ਨੂੰ ਉਸ ਪ੍ਰੋਫੈਸਰ ਦੇ ਕਹੇ ਸ਼ਬਦ ਉਸਦੇ ਕੰਨਾਂ ਵਿੱਚ ਗੂੰਜਣ ਲੱਗ ਗਏ: “ਸਾਗਰ! ਤੂੰ ਤਂਾ ਮਰ ਹੀ ਜਾਣਾ ਸੀ ਓਸ ਦਿਨ। ਬਾਕੀ ਸਾਰਾ ਕਾਲਿਜ ਸਿਰਫ ਦੇਖ ਹੀ ਰਿਹਾ ਸੀ, ਤੂੰ ਵੀ ਸਿਰਫ ਦੇਖਦਾ ਹੀ ਰਹਿਦਾਂ ਓਦੋਂ?” ਓਦੋਂ ਕਾਲਿਜ ਦੀ ਕੰਟੀਨ ਦੇ ਨੇੜਲੇ ਬੋਹੜ ਦੇ ਦਰਖਤ ਉੱਤੇ ਲੱਗਾ ਡੂਮਣਾਂ ਛਿੜ ਗਿਆ। ਸਾਰਾ ਕਾਲਿਜ ਇਕੱਠਾ ਹੋ ਗਿਆ। ਪੜ੍ਹਾਓਣ ਆਏ ਪ੍ਰੋਫੈਸਰ। ਪੜ੍ਹਣ ਆਏ ਸੁਡੋਲ ਮੁੰਡੇ। ਅਪਣੇ ਲੰਬੇ ਲੰਬੇ ਵਾਲਂਾ ਨੂੰ ਸੰਭਾਲਦੀਅਾਂ ਹੋਈਅਂਾ ਸੋਹਣੀਅਂਾ ਕੁੜੀਅਂਾ। ਝੱਟ ਹੀ, ਮਧੂ-ਮੱਖੀਅਾਂ ਨੇ ਸ਼ਿਬਲੀ ਉਤੇ ਹਮਲਾ ਕਰ ਦਿੱਤਾ। ਸ਼ਿਬਲੀ ਦੀ ਸੁਰਾਹੀਦਾਰ ਗਰਦਨ ਤੋਂ ਲੈ ਕੇ ਉਸਦੇ ਚੇਹਰੇ ਤੇ ਮਧੂ-ਮੱਖੀਅਾਂ ਨੇ ਡੰਗ ਮਾਰੇ ਹੋਏ ਸੀ। ਕਈ ਤਂਾ ਡਰੀਅਂਾ ਹੋੇਈਅਂਾ ਸ਼ਿਬਲੀ ਦੇ ਵਾਲਂਾ ਦੇ ਥੱਬਿਅਂਾ ਵਿੱਚ ਬੈਠ ਗਈਅਂਾ ਪਰ ਡੰਗ ਵੀ ਮਾਰਦੀਅਂਾ ਰਹੀਅਾਂ, ਵਾਲਂਾ ਦੀ ਸੁਗੰਧ ਵਿੱਚ ਮੁਗਧ ਬੈਠੀਅਂਾ ਵੀ ਰਹੀਅਂਾ ਅਤੇ ਆਦਤ ਮੁਤਾਬਕ ਅਪਨਾ ਫਰਜ਼ ਵੀ ਨਿਭਾਉਂਦੀਅਂਾ ਰਹੀਅਂਾ। ਬੇਹੋਸ਼ ਹੋਈ ਸ਼ਿਬਲੀ ਧੜੱਮ ਕਰ ਕੇ ਡਿਗ ਪਈ। ਸਾਗਰ ਨੇ ਜਦੋਂ ਕਾਲਿਜ ਵੜਦਿਅਂਾ ਕੰਟੀਨ ਦੇ ਵਰਾਂਡੇ ਵਿਚ ਖੜੇ ਹਜੂਮ ਨੰ ਦੇਖਿਆ ਤਂਾ ੳਸਨੇ ਅਪਣਾ ਹਂਾਡਾ ਮੋਟਰ ਸਾਈਕਲ ਸਿਧੱਾ ਕੰਟੀਨ ਸਾਹਮਣੇ ਰੋਕ ਕੇ ਜ਼ਮੀਨ ਤੇ ਡੇਗ ਦਿੱਤਾ। ਮੈਂਡੀ ਨੱਠ ਕੇ ਸਾਗਰ ਕੋਲ ਆਈ : “ਸਾਗਰ! ਸਾਗਰ! ਜਲਦੀ ਕਰ, ਓਹ ਦੇਖ, ਓਧਰ ਖੱਬੇ, ਸ਼ਿਬਲੀ….” ਕਾਹਲੀ ਕਾਹਲੀ ਸਾਗਰ ਨੇ ਕੰਟੀਨ ਵਿਚ ਪਈ ਖਾਲੀ ਬੋਰੀ ਅਪਣੇ ਉੱਤੇ ਪਾਈ ਤੇ ਬੇਹੋਸ਼ ਪਈ ਸ਼ਿਬਲੀ ਨੂੰ ਚੁੱਕਿਆ ਤੇ ਨੱਠ ਕੇ ਬੋਹੜ ਤੋਂ ਦੂਰ ਲੈ ਗਿਆ। ਸਾਰੇ ਪੜ੍ਹਣ ਵਾਲੇ, ਸਾਰੇ ਪੜ੍ਹਾਓਣ ਵਾਲੇ ਓੱਥੇ ਦੇ ਓੱਥ ੇਖੜੇ ਰਹੇ, ਦੇਖਦੇ ਰਹੇ, ਸਿਰਫ ਦੇਖਦੇ ਹੀ ਰਹੇ। ਟਸ ਤੋਂ ਮਸ ਨਾ ਹੋਏ। ਇੱਕ ਇੱਕ ਕਰਕੇ, ਸਾਗਰ ਨੇ ਕਾਹਲੀ ਕਾਹਲੀ ਸ਼ਹਿਦ ਦੀਅਾਂ ਮੱਖੀਅਾਂ ਨੂੰ ਕੱਢਿਆ, ਵਗਾਹ ਵਗਾਹ ਮਾਰਿਆ ਅਤੇ ਫਿਰ ਅਪਣੇ ਮੋਟਰ ਸਾਈਕਲ ’ਤੇ ਸ਼ਿਬਲੀ ਨੂੰ ਹਸਪਤਾਲ ਲੈ ਗਿਆ। ਮੈਂਡੀ ਸ਼ਿਬਲੀ ਨੂੰ ਪਿੱਛੇ ਫੜ ਕੇ ਬੈਠ ਗਈ। ਸ਼ਿਬਲੀ ਚਾਹ ਦੇ ਕੱਪ ਦੇ ਦੁਆਲੇ ਘੁਮੰਦੀਅਂਾ ਸ਼ਹਿਦ-ਮੱਖੀਅਾਂ ਨੂੰ ਉੜਾ ਰਹੀ ਸੀ। ਮੈਂਡੀ ਕੰਟੀਨ ਦੇ ਕਾਊਂਟਰ ਵਿੱਚ ਪਏ ਸਮੋਸਿਆਂ ਉੱਤੇ ਮੰਡਰਾ ਰਹੀਆਂ ਮੱਖੀਅਾਂ ਨੂੰ ਦੇਖ ਰਹੀ ਸੀ। ਸਾਗਰ ਚੁੱਪ ਚਾਪ ਠੰਡੀ ਚਾਹ ਦਾ ਘੁੱਟ ਪੀ ਰਿਹਾ ਸੀ। ਮੈਂਡੀ ਵਿਆਹ ਤੋਂ ਬਾਦ ਅਪਣੇ ਪਤੀ ਨਾਲ ਲਾਸ ਐਂਜਲਸ ਵਿੱਚ ਰਹਿਣ ਲਗ ਗਈ। ਉਸਨੂੰ ਇੱਕ ਮੱਲਟੀ ਨੈਸਨਲ ਕੰਪਨੀ ਵਿੱਚ ਨੌਕਰੀ ਮਿਲ ਗਈ। ਇੱਕ ਸੋਮਵਾਰ ਸਵੇਰ ਨੂੰ ਉਹਦੀ ਨਜ਼ਰ ਇੱਕ ਸੋਹਣੇ, ਸਾਂਵਲੇ ਲੰਮੇ ਸ਼ਖ਼ਸ ਤੇ ਪਈ ਜਿਸ ਦੀ ਚਾਲ ਢਾਲ ਮੈਂਡੀ ਨੂੰ ਦੂਰੋਂ ਸਾਗਰ ਵਰਗੀ ਲੱਗੀ। ਕਈ ਹਫਤੇ ਲੰਘਣ ਤੋਂ ਬਾਦ ਇਕ ਦਿਨ ਐਲੀਵੇਟਰ ਵਿੱਚ ਲੱਗੇ ਸ਼ੀਸ਼ੇ ਵਿਚ ਉਸਨੇ ਸਾਗਰ ਨੂੰ ਅੰਦਰ ਆਉਂਦੇ ਦੇਖਿਆ। ਸਾਗਰ ਮੈਂਡੀ ਨੂੰ ਦੇਖ ਕੇ ਖੁਸ਼ ਵੀ ਹੋਇਆ, ਹੈਰਾਨ ਵੀ। ਐਲੀਵੇਟਰ ਤੋਂ ਬਾਹਰ ਨਿਕਲਦੇ ਹੋਏ ਓਹਨਂਂਾ ਨੇ ਗਰਾਊਂਡ ਫਲੋਰ ਵਾਲੀ ਕੰਟੀਨ ਵਿਚ ਉਸ ਦਿਨ ਲੰਚ ਕਰਨਾ ਨਿਸ਼ਚਿਤ ਕਰ ਲਿਆ। ਕਈ ਹੋਰ ਪੁਰਾਣੀਆਂ ਯਾਦਂਾ ਸਾਂਝੀਅਾਂ ਕਰਦੇ ਰਹੇ। ਸਾਗਰ ਮੈਂਡੀ ਨੂੰ ਸ਼ਿਬਲੀ ਬਾਰੇ ਪੁਛੱਣਾ ਚਾਹੁੰਦਾ ਸੀ। ਹੁੰਗਾਰਾ ਭਰਦਾ ਭਰਦਾ ਸਾਗਰ ਅਚਾਨਕ ਚੁੱਪ ਕਰ ਗਿਆ। ਮੈਂਡੀ ਸਮਝ ਗਈ ਕਿ ਸਾਗਰ ਐਨੈਂ ਸਾਲ ਬੀਤ ਜਾਣ ਦੇ ਬਾਵਜੂਦ ਵੀ ਸ਼ਿਬਲੀ ਨੂੰ ਭੁਲਾ ਨਹੀਂ ਸਕਿਆ; ਓਹ ਤਾਂ ਹਾਲੇ ਵੀ ਉਸਦੀ ਯਾਦ ‘ਚ ਓਤ ਪੋਤ ਸੀ। ਮੈਂਡੀ ਜਾਣ ਬੁਝ ਕੇ ਆਮ ਜੇਹੀ ਗੱਲ ਕਰਨ ਲਗ ਪਈ, ਸਾਗਰ ਦੀ ਚੁੱਪੀ ਤੋੜਣ ਲਈ। “ਸਾਗਰ, ਦੇਖ! ਲਾਸ ਐਂਜਲਸ ‘ਚ ਮੱਖੀਅਂਾ ਨਹੀਂ ਹੁੰਦੀਅਂਾ। ਨਾ ਹੀ ਮਛੱਰ ਹੁੰਦੇ ਆ।” ਸਾਗਰ ਫੋਨ ਕਰਦਾ ਕਰਦਾ ਅਪਣੀ ਕਾਰ ਦੀਅਾਂ ਚਾਬੀਅਂਾ ਟੇਬਲ ਤੇ ਭੁੱਲ ਗਿਆ। ਮੈਂਡੀ ਨੇ ਚਾਬੀਅਂਾ ਸਾਗਰ ਨੂੰ ਫੜਾਓਂਦੇ ਹੋਏ ਕਿਹਾ,”ਮੇਰੀ ਕਾਰ ਮਕੈਨਕ ਕੋਲ ਗਈ ਹੋਈ ਆ। ਅੱਜ ਅਪਣੀ ਮਰਸੀਡੀਜ਼ ’ਚ ਝੂਟੇ ਦੇਈਂ ਜੇ ਤੂੰ ਹੋਰ ਕਿਤੇ ਨਹੀਂ ਜਾਣਾ।” “ਮੈਂਡੀ, ਭਾਵੇਂ ਅਗਲੀ ਸੀਟ ਤੇ ਬੈਠ ਜਾ। ਅਪਣਾ ਪਰਸ ਪਿੱਛੇ ਹੀ ਰੱਖ ਲੈ।” “ਮੈਂਡੀ, ਤਿੰਨ ਦਿਨ ਹੋਏ ਇਹ ਗ਼ਜ਼ਲ ਲਿਖੀ ਸੀ। ਆਹ, ਸੁਣ ਲੈ।” ਹਾਈਵੇ ਤੇ ਜਾਂਦੇ ਹੋੇਏ ਸਾਗਰ ਨੇ ਕਿਹਾ, “ਮੈਂਡੀ, ਮੈਨੂੰ ਐਗਜ਼ਿਟ ਦੱਸ ਦੇਈ; ਕਿਤੇ ਗੁਆਚ ਈ ਨਾ ਜਾਈਏ!” “ਸਾਗਰ! ਤੇਰੀ ਗ਼ਜ਼ਲ ਤੋਂ ਸਾਫ ਪਤਾ ਲੱਗਦਾ ਕਿ ਤੂੰ ਹਾਲੇ ਵੀ ਸ਼ਿਬਲੀ ਨੂੰ ਭੁੱਲਿਆ ਨਹੀਂ! ਵੇਸੈ ਦੱਸ! ਤੂੰ ਵਿਆਹ ਕਿੳੁਂ ਨਹੀਂ ਕਰਾਇਆ? ਮੇਰਾ ਮੁੰਡਾ ਤਂਾ ਹੁਣ ਯੂਨੀਵਰਸਟੀ ਜਂਾਦਾ। ਤੈਨੂੰ ਮਿਲਾੳੂਂ ਕਦੀ। ਸ਼ਿਬਲੀ ਦੇ ਮੁੰਡੇ ਮਨਰਾਜ਼ ਦਾ ਹਾਣੀ ਆ। ਮਨਰਾਜ਼ ਤਂਾ ਐਣ ਤੇਰੇ ਵਰਗਾ ਲਗਦਾ।” “ਮਨਰਾਜ਼ ਨੂੰ ਤੂੰ ਮਿਲੀ ਸੀ?” “ਨਹੀਂ। ਫੇਸਟਾਈਮ ਤੇ ਗਲ ਕਰਾਈ ਸੀ ਸ਼ਿਬਲੀ ਨੇ। ਓਹ ਤਂਾ ਗੱਲ ਬਾਤ ਵੀ ਐਣ ਤੇਰੇ ਵਾਂਗ ਹੀ ਕਰਦਾ।” “ਕਿਸੇ ਨਾਲ ਵੀ ਨਹੀਂ ਮਿਲਦਾ?” “ਪਿਛਲੀ ਬਾਰ ਜਦੋਂ ਮੇਰੀ ਗੱਲ ਹੋਈ ਸੀ ਤਂਾ ਸ਼ਿਬਲੀ ਹਸਪਤਾਲ ‘ਚ ਸੀ। ੳੁੱਸਦਾ ਡਾਇਲਸਸ ਕਰਨਾ ਪੈਂਦਾ।” ਹੋਰ ਵੀ ਗੱਲਂਾ ਦੱਸਦੀ ਸੀ, ਰੋਂਦੀ ਰੋਂਦੀ। ਮੈਂਡੀ ਹਾਲੇ ਸ਼ਿਬਲੀ ਨਾਲ ਗੱਲ ਕਰ ਰਹੀ ਸੀ ਤਾਂ ਸਾਗਰ ਨੇ ਫੋਨ ਫੜ ਲਿਆ। ਜਦੋਂ ਸਾਗਰ ਵੈਨਕੂਵਰ ’ਚ ਸੇਂਟ ਪੱਾਲ ਹਸਪਤਾਲ ਪਹੁੰਚਿਆ ਤਂਾ ਪੇਪਰ ਸਾਈਨ ਕਰਨ ਲੱਗੇ, ਕਹਿਣ ਲੱਗਾ, “ਡਾਕਟਰ! ਜਲਦੀ ਜਲਦੀ ਕਰੋ, ਪਲੀਜ਼।” ਡਾਕਟਰ ਆਖਣ ਲੱਗਾ: “ਮੇਰੀ ਨੈਤਿਕ ਜ਼ਿੰਮੇਵਾਰੀ ਆ ਤੁਹਾਨੂੰ ਇਹ ਦੱਸਣਾ ਕਿ ਕਈ ਬਾਰ ਸਿਰਫ ਇੱਕ ਕਿਡਨੀ ਨਾਲ ਪੂਰਾ ਜੀਵਨ ਜੀਣਾਂ ਮੁਸ਼ਕਿਲ ਹੋ ਜਂਾਦਾ। ਚੰਗੀ ਤਰ੍ਹਾਂ ਸੋੋਚ ਲੈਣਾ ਚਾਹੀਦਾ ਸਭ ਕੁੱਝ।” ਸਾਗਰ ਨੇ ਅਪਣੇ ਬੁਲੰਦ ਹੌਂਸਲੇ ਨਾਲ ਕਿਹਾ: “ਡਾਕਟਰ! ਆਦਮੀ ਨੂੰ ਜੀਣ ਲਈ ਸਿਰਫ ਕਿਡਨੀ ਨਹੀਂ, ਬਲਕਿ ਹੋਰ ਵੀ ਕਈ ਕੁੱਝ ਚਾਹੀਦਾ ਹੁੰਦਾ। ਕਈ ਹੋਰ ਕੁੱਝ।” |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. RAJESH K. PALLAN is a freelance Journalist and an author of four books in English literature, and one in Punjabi entitled "Silaahbe Rishte Ate Hor Kahaneeyaa" in press.
After earning a Ph.D. degree in English literature in 1987, Dr. Pallan immigrated to Canada after receiving a Post-Doctoral Fellowship from the Govt. of Canada in 1989. He has earned his Post-Graduate Diploma in Journalism from Guelph (University of Toronto).
Since then, Dr. Pallan's articles and short stories have been frequently appearing in the Indian Express, the Tribune, the Ajit Jalandhar (India) and in Parvasi, The Weekly Voice (Toronto), Indo-Canadian Times, International Punjabi Tribune (Vancouver) and also in the Dawn (Pakistan).
Dr. Pallan has also done scores of book-reviews both in English and Punjabi.
In 2022, Dr. Pallan was awarded Queen Elizabeth II Platinum Award for his “outstanding commitment to public service and dedication” to the South Asian community as a Journalist.
***
DR. RAJESH K. PALLAN
19 INVITATIONAL RD.
BRAMPTON (ON)
L6P 2H1
CANADA
1 (416) 992-4884
profrajesh@hotmail.com