15 September 2025

ਦੋ ਕਵਿਤਾਵਾਂ: 1. ਚੌਪਟ ਰਾਜਾ/2.ਚਸਕਾ-ਏ-ਕੁਰਸੀ — ਰਵਿੰਦਰ ਸਿੰਘ ਕੁੰਦਰਾ ਕੌਵੈਂਟਰੀ ਯੂ. ਕੇ.

  1. ਚੌਪਟ ਰਾਜ

ਰੋਲਦੇ ਨੇ ਪੈਰਾਂ ਵਿੱਚ, ਕਾਨੂੰਨ ਦੀ ਪਾਕ ਮਿੱਟੀ,
ਹਾਕਮਾਂ ਦੀ ਕਾਲ਼ੀ ਰਾਤ, ਵੀ ਹੈ ਸਦਾ ਚਿੱਟੀ।

ਹਾਕਮਾਂ ਦੇ ਹੱਥੋਂ ਮਿਲੇ, ਇਨਾਮ ਵੀ ਅਜਾਬ ਨੇ,
ਕਰੀਂ ਨਾ ਯਕੀਨ ਉਹਦਾ, ਜੇ ਜ਼ੁਬਾਨ ਹੈ ਮਿੱਠੀ।

ਮਜ਼ਲੂਮ ਤਾਂ ਆਦੀ ਨੇ, ਸਦਾ ਜ਼ੁਲਮ ਸਹਿਣ ਦੇ,
ਹੱਸ ਕੇ ਵੀ ਸਹਿ ਲੈਂਦੇ ਨੇ, ਹਰ ਤਸੀਹਾ-ਏ-ਕੁੜਿੱਕੀ।

ਵਫਾ ਦੀਆਂ ਰਾਹਾਂ ਵੀ, ਕਿੰਨੀਆਂ ਹੁਸੀਨ ਨੇ,
ਕੰਡੇ ਵੀ ਪੈਰਾਂ ਨੂੰ ਨਹੀਂ, ਲੱਗਣ ਦਿੰਦੇ ਮਿੱਟੀ।

ਨਾਹਰੇ ਅਤੇ ਦਮਗਜੇ, ਕਈ ਵਾਅਦੇ ‘ਤੇ ਦਿਲਾਸੇ,
ਸੁਣ ਸੁਣ ਕੇ ਹੋ ਗਈ, ਹੈ ਸਾਡੀ ਜਵਾਨੀ ਲਿੱਸੀ।

ਹੱਦਾਂ ਅਤੇ ਕੰਧਾਂ ਵੀ, ਹਰ ਪਾਸੇ ਮੂੰਹ ਚਿੜਾਵਣ,
ਗ਼ਰੀਬ ਭਾਵੇਂ ਜਿੰਨਾ ਵੀ, ਦੁਹੱਥੜੀਂ ਜਾਵੇ ਪਿੱਟੀ।

ਜਜ਼ਬਾਤ ਅਤੇ ਜੇਰੇ ਵੀ, ਤਾਕਤ ਦੇ ਮੁਹਤਾਜ ਨੇ,
ਬਾਹੂ ਬਲ ਤੋਂ ਬਿਨਾ ਸਮਝੋ, ਗੁੰਮ ਹੈ ਸਿੱਟੀ ਵਿੱਟੀ।

ਅਖ਼ਬਾਰਾਂ ਵੇਚਣ ਵਾਲੇ ਨੂੰ, ਜ਼ਰਾ ਪੁੱਛ ਕੇ ਤਾਂ ਦੇਖੋ,
ਕਿ ਉਸ ਦੀ ਆਪਣੀ ਕਹਾਣੀ, ਕਿਉਂ ਨਹੀਂ ਵਿੱਕੀ?

ਅੰਧੇਰ ਹੈ ਇਸ ਨਗਰੀ ਦੀ, ਹਰ ਗਲੀ ਹਰ ਨੁੱਕਰ,
ਚੌਪਟ ਹੈ ਰਾਜ ਜਿਸ ਨੇ, ਤੜਫਦੀ ਜਨਤਾ ਨਾ ਡਿੱਠੀ।
**
2.  ਚਸਕਾ-ਏ-ਕੁਰਸੀ

ਪ੍ਰਧਾਨਗੀ ਵਾਲੀ ਭਾਵਨਾ, ਹਰ ਥਾਂ ਭਾਰੂ ਜਾਪੇ,
ਦਿਸ ਰਹੇ ਦੁਨੀਆ ‘ਚ, ਇਸ ਦੇ ਬੜੇ ਸਿਆਪੇ।

ਪਰ ਅਧੀਨ ਹੋ ਕੇ ਨਾ, ਕੋਈ ਅੱਜ ਰਹਿਣਾ ਚਾਹੇ,
ਜਿੱਥੇ ਵੀ ਹੋਵੇ ਕੁਰਸੀ, ਉਸ ਵੱਲ ਨੱਠ ਨੱਠ ਜਾਵੇ।

ਕੀ ਲੇਖਕ ਕੀ ਨੇਤਾ, ਸਭ ਨੂੰ ਇੱਕੋ ਬੀਮਾਰੀ,
ਲਾਇਲਾਜ ਰੋਗ ਰਹੇ, ਚਿੰਬੜਿਆ ਉਮਰਾ ਸਾਰੀ।

ਧਰਮ ਦੇ ਕਰਮ ਵੀ ਕੁਰਸੀ, ਬਿਨਾ ਨਾ ਪੂਰਣ ਹੁੰਦੇ,
ਹਰ ਥਾਂ ਦੇਖੋ ਕਾਰੇ, ਕੁਰਸੀ ਦੇ ਬੜੇ ਹੀ ਗੁੰਡੇ।

ਸਿਆਣਪਾਂ ਛਿੱਕੇ ਟੰਗ ਕੇ, ਝੁੱਗੇ ਚੌੜ ਕਰਾ ਕੇ,
ਕਰਨ ਲਾਲਸਾਵਾਂ ਜ਼ਾਹਿਰ, ਵਿੱਚ ਚੌਰਾਹੇ ਆ ਕੇ।

ਪੱਗੋ ਹੱਥੀਂ ਹੁੰਦੇ, ਕਈ ਮੈਂ ਥਾਂ ਥਾਂ ਡਿੱਠੇ,
ਤਿੰਨ ਲੱਤੀਆਂ ਕੁਰਸੀਆਂ ਨੂੰ, ਮਾਰਨ ਘੁੱਟ ਘੁੱਟ ਜੱਫੇ।

ਖੁਸ ਜਾਏ ਜੇ ਕੁਰਸੀ, ਲੈਂਦੇ ਹੋਕੇ ‘ਤੇ ਹਾਵੇ,
ਜਾਨ ਜਾਵੇ ਤਾਂ ਜਾਵੇ, ਹਾਏ ਕੁਰਸੀ ਨਾ ਜਾਵੇ!

ਪੁੱਠਾ ਵਗਦਾ ਹੈ ਚਲਣ, ਜਿਸ ਵਿੱਚ ਕਈ ਜਾਂਦੇ ਰੁੜ੍ਹਦੇ,
ਜੇ ਹੱਥ ਨਾ ਆਵੇ ਕੁਰਸੀ, ਤੜਫਦੇ ਨਿੱਤ ਹੀ ਕੁੜ੍ਹਦੇ।

ਆਓ ਕਰੀਏ ਕਿਨਾਰਾ, ਇਨ੍ਹਾਂ ਤੋਂ ਬਚ ਕੇ ਰਹੀਏ,
ਐਸੇ ਪੁਰਸ਼ਾਂ ਨੂੰ ਸਿਆਣੇ, ਹੁਣ ਕਿਵੇਂ ਅਸੀਂ ਕਹੀਏ?
***
ਰਵਿੰਦਰ ਸਿੰਘ ਕੁੰਦਰਾ
ਕੌਵੈਂਟਰੀ ਯੂ ਕੇ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1560
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਮੇਰਾ ਹਵਾਲਾ
ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ।
ਬਾਕੀ ਸਭ ਠੀਕ ਠਾਕ ਹੈ।
ਰਵਿੰਦਰ ਸਿੰਘ ਕੁੰਦਰਾ
***

ਰਵਿੰਦਰ ਸਿੰਘ ਕੁੰਦਰਾ

ਮੇਰਾ ਹਵਾਲਾ ਅਧਖੜ ਉਮਰ ਵਿੱਚ ਜਾ ਕੇ ਮੈਨੂੰ ਲਿਖਣ ਦਾ ਚਾਅ ਉਦੋਂ ਚੜ੍ਹਿਆ ਜਦੋਂ ਮੇਰਾ ਇੱਕ ਬਚਪਨ ਦਾ ਚੇਤੇ ਵਿੱਚੋਂ ਬਿਲਕੁੱਲ ਵਿਸਰਿਆ ਦੋਸਤ, ਤਖਤ ਕੇਸ ਗੜ੍ਹ ਸਾਹਿਬ ਦਾ ਜਥੇਦਾਰ ਗਿਆਨੀ ਤਰਲੋਚਨ ਸਿੰਘ,  ਚਾਲੀ ਕੁ ਸਾਲ ਤੋਂ ਬਾਅਦ ਮੇਰੇ ਹੀ ਰੇਡੀਓ ਸ਼ੋ ਵਿੱਚ ਮੇਰਾ ਮਹਿਮਾਨ ਬਣ ਕੇ ਮੇਰੇ ਸਾਹਮਣੇ ਆਇਆ। ਮੇਰੇ ਮੂੰਹੋਂ ਆਪ ਮੁਹਾਰੇ ਹੀ ਨਿਕਲਿਆ, “ਵਿਛੜਿਆਂ ਮੇਲੈ ਪ੍ਰਭੂ ਹਰਿ ਦਰਗਹਿ ਕਾ ਬੈਸੀਠੁ”। ਇਸੇ ਹੀ ਸ਼ੀਰਸ਼ਕ ਉੱਤੇ ਮੇਰੀ ਪਹਿਲੀ ਹੱਡਬੀਤੀ ਕਹਾਣੀ ਮੈਂ ਲਿਖੀ ਅਤੇ ਜਿਸ ਨੂੰ ਪਾਠਕਾਂ ਨੇ ਪਸੰਦ ਕੀਤਾ ਅਤੇ ਮੇਰਾ ਹੌਸਲਾ ਵਧਾਇਆ ਕਿ ਮੈਂ ਲਿਖਣਾ ਜਾਰੀ ਰੱਖਾਂ। ਇਸ ਤੋਂ ਬਾਅਦ ਕਈ ਕਹਾਣੀਆਂ ਅਤੇ ਫੇਰ ਕਵਿਤਾਵਾਂ ਮੇਰੀ ਜ਼ਿੰਦਗੀ ਦਾ ਰੁਝਾਨ ਬਣ ਗਈਆਂ ਅਤੇ ਸੁੱਖ ਨਾਲ ਇਹ ਸਫ਼ਰ ਹਾਲੇ ਵੀ ਜਾਰੀ ਹੈ। ਜ਼ਿੰਦਗੀ ਦਾ ਨਿਰਬਾਹ ਚਲਾਉਣ ਲਈ ਕਈ ਤਰ੍ਹਾਂ ਦੀਆਂ ਨੌਕਰੀਆਂ, ਜਿਨ੍ਹਾਂ ਵਿੱਚ ਤਰਜਮਾਕਾਰੀ, ਰੇਡੀਓ ਪੇਸ਼ਕਾਰੀ ਆਦਿਕ ਵੀ ਸ਼ਾਮਲ ਸਨ, ਕੀਤੀਆਂ ਅਤੇ ਹੁਣ ਰਿਟਾਇਰਮੈਂਟ ਵਿੱਚ ਹੋਣ ਕਰਕੇ ਸਮਾਜ ਸੇਵਾ ਦੇ ਤੌਰ ‘ਤੇ ਕਈ ਸੰਸਥਾਵਾਂ ਨਾਲ ਸਾਂਝ ਜਾਰੀ ਹੈ। ਉਮੀਦ ਹੈ ਹੱਡ ਪੈਰ ਚੱਲਦਿਆਂ ਤੱਕ ਜਾਰੀ ਰਹੇਗੀ। ਲੋਕਾਂ ਨਾਲ ਮਿਲਣਾ ਗਿਲਣਾ, ਵਿਚਾਰ ਵਟਾਂਦਰਾ ਕਰਨਾ, ਬਹਿਸ ਕਰਨਾ ਮੇਰੇ ਰੋਜ਼ਾਨਾ ਸ਼ੌਂਕ ਹਨ। ਅਸੂਲਾਂ ਉੱਤੇ ਪਹਿਰਾ ਦੇਣ ਦੀ ਭੈੜੀ ਆਦਤ ਹੈ, ਜਿਸ ਕਰਕੇ ਕਈ ਵਾਰੀ ਤਕਲੀਫ਼ ਵੀ ਝੱਲਣੀ ਪੈਂਦੀ ਹੈ, ਪਰ ਆਦਤਾਂ ਵੀ ਤਾਂ ਨਹੀਂ ਨਾ ਛੁੱਟਦੀਆਂ। ਇਸ ਲਿਹਾਜ ਨਾਲ ਜਿਹੜੀ ਵੀ ਚੀਜ਼ ਪ੍ਰਭਾਵਤ ਕਰਦੀ ਹੈ, ਉਸ ਬਾਰੇ ਕਵਿਤਾ ਲਿਖ ਕੇ ਆਪਣਾ ਮਨ ਸ਼ਾਂਤ ਕਰ ਲਈਦਾ ਹੈ। ਮੇਰੀਆਂ ਰਚਨਾਵਾਂ ਵਿੱਚ ਵਿਅੰਗ, ਹਾਸਰਸ, ਇਤਿਹਾਸ, ਸਭਿਆਚਾਰ, ਕੌੜਾ ਸੱਚ ਆਦਿਕ ਸਭ ਸ਼ਾਮਲ ਹੁੰਦੇ ਹਨ। ਇਸ ਤੋਂ ਇਲਾਵਾ ਕਿਤਾਬਾਂ ਦੀ ਪੜਚੋਲ, ਐਡੀਟਰੀ ਦਾ ਵੀ ਸ਼ੌਂਕ ਹੈ ਜਿਸ ਅਧੀਨ ਦੋ ਕੁ ਨਵੇਂ ਲੇਖਕਾਂ ਦੀਆਂ ਕਾਵਿ ਕਿਤਾਬਾਂ ਸੋਧਣ ਦੀ ਸੇਵਾ ਵੀ ਪਿਛਲੇ ਸਾਲਾਂ ਵਿੱਚ ਕੀਤੀ ਹੈ। ਬਾਕੀ ਸਭ ਠੀਕ ਠਾਕ ਹੈ। ਰਵਿੰਦਰ ਸਿੰਘ ਕੁੰਦਰਾ ***

View all posts by ਰਵਿੰਦਰ ਸਿੰਘ ਕੁੰਦਰਾ →