25 July 2024

ਅਰਪਨ ਲਿਖਾਰੀ ਸਭਾ ਵੱਲੋਂ ‘ਮਹਿਕ ਪੀੜ੍ਹਾਂ ਦੀ’ ਸ਼ਾਹਮੁਖੀ ਐਡੀਸ਼ਨ ਲੋਕ ਅਰਪਨ ਕੀਤੀ ਗਈ—ਸਤਨਾਮ ਸਿੰਘ ਢਾਅ/ਜਰਨੈਲ ਸਿੰਘ ਤੱਗੜ

ਕੈਲਗਰੀ (ਸਤਨਾਮ ਸਿੰਘ ਢਾਅ/ਜਰਨੈਲ ਸਿੰਘ ਤੱਗੜ): ਅਰਪਨ ਲਿਖਾਰੀ ਸਭਾ ਦੀ ਮਹੀਨਾਵਾਰ ਇਕੱਤਤਰਤਾ ਡਾ. ਜੋਗਾ ਸਿੰਘ ਅਤੇ ਕੇਸਰ ਸਿੰਘ ਨੀਰ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਖੇ ਭਰਵੇਂ ਇਕੱਠ ਵਿਚ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਆਏ ਹੋਏ ਸਾਹਿਤਕ ਰਸੀਆਂ ਨੂੰ ਜੀ ਆਇਆਂ ਆਖਦਿਆਂ, ਮਨੁੱਖੀ ਜਿੰਦਗੀ ਨੂੰ ਦੁਖਾਂ ਸੁੱਖਾਂ ਦਾ ਸਮੇਲ ਦੱਸਦਿਆਂ (ਅਨੂਪ ਸਿੰਘ ਵਿਰਕ, ਸੁਰਜਨ ਜ਼ੀਰਵੀ, ਡਾ. ਮਨੋਹਰ ਸਿੰਘ ਗਿੱਲ, ਜੁਗਿੰਦਰ ਅਮਰ, ਸੁਖਪਾਲ ਸਿੰਘ ਸੱਗੂ, ਦੇਸ਼ ਭਗਤ ਯਾਦਗਾਰ ਦੇ ਸਹਾਇਕ ਸਕੱਤਰ ਚਰੰਜੀ ਲਾਲ ਦੇ ਨੋਜੁਆਨ ਸਪੁੱਤਰ ਨਵਦੀਪ ਕੁਮਾਰ ਦੀ ਬੇਵਕਤੀ ਮੌਤ) ਦੇ ਸ਼ੋਕ ਸਮਾਚਾਰ ਸਾਂਝੇ ਕੀਤੇ। ਨਾਲ ਹੀ ਸੰਸਾਰ ਮਹਾ ਯੁੱਧ ਦੇ ਸ਼ਹੀਦਾਂ, ਨੰਵਬਰ 1984 ਦੇ ਦਿੱਲੀ ਅਤੇ ਹੋਰ ਸ਼ਹਿਰਾਂ ਵਿਚ ਸਰਕਾਰੀ ਕਤਲੇਆਮ ਦੇ ਨਿਰਦੋਸ਼ ਨਿਹੱਥੇ (ਬੱਚੇ, ਬੁੱਢੇ, ਇਸਤ੍ਰੀਆਂ ਅਤੇ ਨੋਜੁਆਨ) ਮਾਰੇ ਜਾਣ ਵਾਲੇ ਲੋਕਾਂ ਨੂੰ ਯਾਦ ਕੀਤਾ ਗਿਆ ਅਤੇ ਦੋ ਮਿੰਟ ਦਾ ਮੋਨ ਧਾਰ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਪਰਿਵਾਰਾਂ ਨਾਲ ਦੁੱਖ ਦਾ ਇਜ਼ਹਾਰ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ।

ਕੇਸਰ ਸਿੰਘ ਨੀਰ ਨੇ ਡਾ. ਮਨੋਹਰ ਸਿੰਘ ਗਿੱਲ, ਸੁਰਜਨ ਜੀਰਵੀ, ਜਗਿੰਦਰ ਅਮਰ ਅਤੇ ਸੁਖਪਾਲ ਸਿੰਘ ਸੱਗੂ ਬਾਰੇ ਸੰਖੇਪ ਜਾਣਕਾਰੀ ਸਾਂਝੀ ਕਰਦਿਆਂ ਆਪਣੀਆਂ ਯਾਦਾਂ ਸਾਂਝੀਆਂ ਕੀਤੀਆਂ। ਸਕੱਤਰ ਜਰਨੈਲ ਸਿੰਘ ਨੇ ਬੰਦੀ ਛੋਡ ਦਿਵਸ ਅਤੇ ਦਿਵਾਲੀ ਦੀਆਂ ਵਧਾਈਆਂ ਸਾਂਝੀਆਂ ਕਰਦਿਆਂ ਜਾਣਕਾਰੀ ਦਿੱਤੀ ਕਿ ਕੈਲਗਰੀ ਦੇ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੀ ‘ਮਹਿਕ ਪੀੜਾਂ ਦੀ’ ਪੁਸਤਕ ਸ਼ਾਹਮੁਖੀ ਵਿਚ ਛਪ ਕੇ ਆਈ ਹੈ। ਇਸ ਪੁਸਤਕ ਨੂੰ ਅੱਜ ਲੋਕ-ਅਰਪਨ ਕੀਤਾ ਜਾਵੇਗਾ। ਸਭਾ ਦੇ ਮੈਂਬਰਾਂ ਵੱਲੋਂ ਪੁਸਤਕ ‘ਮਹਿਕ ਪੀੜਾਂ ਦੀ’ ਲੋਕ ਅਰਪਨ ਕੀਤੀ ਗਈ। ਕਹਾਣੀਕਾਰਾ ਅਤੇ ਨਾਵਲਕਾਰਾ ਗੁਰਚਰਨ ਕੌਰ ਥਿੰਦ ਵੱਲੋਂ ਕੇਸਰ ਸਿੰਘ ਦੀ ਇਸ ਕਿਤਾਬ ਦਾ ਕੀਤਾ ਵਿਸ਼ਲੇਸ਼ਨ ਪੜ੍ਹਿਆ, ਜਿਸ ਵਿਚ ਕੇਸਰ ਸਿੰਘ ਨੀਰ ਦੇ ਸਿਰਜਣ ਸਫ਼ਰ ਬਾਰੇ ਵਿਸਥਾਰ ਨਾਲ ਜ਼ਿਕਰ ਕੀਤਾ। ਪ੍ਰਿੰਸੀਪਲ ਕ੍ਰਿਸ਼ਨ ਸਿੰਘ ਨੇ ਕੇਸਰ ਸਿੰਘ ਨੀਰ ਦੇ ਸਮੁੱਚੇ ਕਾਵਿ-ਸਿਰਜਣ ਦੇ ਸਫ਼ਰ (ਰੋਮਾਸ ਤੇ ਪ੍ਰਗਤੀਵਾਦ ਦਾ ਸਮੇਲ) ਦਾ ਮੁਲਾਂਕਣ ਬਹੁਤ ਹੀ ਭਾਵਪੂਰਤ ਸ਼ਬਦਾਂ ਵਿਚ ਕੀਤਾ। ਉਨ੍ਹਾਂ ਇਕ ਕਵਿਤਾ ‘ਮਾਂ ਬੋਲੀ ਦੇ ਪਹਿਰੇਦਾਰੋ’ ਪੇਸ਼ ਕਰਕੇ ਮਾਂ ਬੋਲੀ ਦੀ ਮਹੱਤਤਾ ਬਾਰੇ ਸਰੋਤਿਆਂ ਨੂੰ ਹੋਰ ਸੁਚੇਤ ਕੀਤਾ। ਬੀਬੀ ਗੁਰਮੀਤ ਕੌਰ ਸਰਪਾਲ ਨੇ ਵੀ ਨੀਰ ਦੀ ਕਵਿਤਾ ਬਾਰੇ ਆਪਣੇ ਵਿਚਾਰ ਪੇਸ਼ ਕੀਤੇ।

ਸਤਨਾਮ ਸਿੰਘ ਢਾਅ ਨੇ ਇਹ ਪੁਸਤਕ ਸ਼ਾਹਮੁਖੀ ਵਿਚ ਛਪ ਕੇ ਹੋਂਦ ਵਿਚ ਆਉਣ ਬਾਰੇ ਨਾਮਵਰ ਸਾਹਿਤਕਾਰ ਜਗਦੇਵ ਸਿੰਘ ਦਾ ਲਿਖਿਆ ਪੇਪਰ ਪੜ੍ਹਿਆ, ਜਿਸ ਵਿਚ ਜੈਤੇਗ ਸਿੰਘ ਅਨੰਤ ਜੋ ਕਿ ਲਹਿੰਦੇ ਪੰਜਾਬ ਅਤੇ ਚੜਦੇ ਪੰਜਾਬ ਵਿਚਕਾਰ ਸਾਹਿਤਕ ਪੁਲ਼ ਦਾ ਕੰਮ ਕਰਦੇ ਹਨ ਉਨ੍ਹਾਂ ਦੇ ੳੁੱਦਮ ਸਦਕਾ ਇਹ ਪੁਸਤਕ ਹੋਂਦ ਵਿਚ ਆਈ।ਉਨ੍ਹਾਂ ਜਨਾਬ ਆਸ਼ਕ ਰਾਹੀਲ ਦਾ ਖ਼ਾਸ ਜ਼ਿਕਰ ਕੀਤਾ ਕਿਉਂ ਕਿ ਗ਼ਜ਼ਲ ਦਾ ਅਨੁਵਾਦ ਕਰਨਾ ਬਹੁਤ ਮੁਸ਼ਕਲ ਕੰਮ ਹੈ। ਉਨ੍ਹਾਂ ਦੀ ਗੁਰਮੁਖੀ ਅਤੇ ਸ਼ਾਹਮੁਖੀ ਦੋਨਾਂ ਭਾਸ਼ਾਵਾਂ ਤੇ ਡੂੰਘੀ ਪਕੜ ਕਰਕੇ ਕਿਤਾਬ ਦੀ ਮੌਲਿਕਤਾ ਕਇਮ ਰਹੀ ਹੈ। ਜਗਦੇਵ ਸਿੰਘ ਸਿੱਧੂ ਜੀ ਨੇ ਅਰਪਨ ਲਿਖਾਰੀ ਸਭਾ ਲਈ ਅੱਜ ਦੇ ਇਸ ਵਿਲਖਣ ਅਤੇ ਇਤਿਹਾਸਕ ਦਿਵਸ ਤੇ ਵਧਾਈ ਪੇਸ਼ ਕੀਤੀ। ਰਵੀ ਜਨਾਗਲ ਨੇ ਸ਼ਿਵ ਬਟਾਲਵੀ ਦਾ ਸ਼ਹੀਦਾਂ ਨੂੰ ਪ੍ਰਨਾਮ ਇਕ ਗੀਤ ਆਪਣੀ ਸੁਰੀਲੀ ਅਵਾਜ਼ ਵਿਚ ਪੇਸ਼ ਕੀਤਾ ਜਿਸ ਨੂੰ ਸਰੋਤਿਆਂ ਵੱਲੋਂ ਸਲਹਿਆ ਗਿਆ। ਲਖਵਿੰਦਰ ਸਿੰਘ ਜੌਹਲ ਨੇ ਇਕ ਕਵਿਤਾ ਪੇਸ਼ ਕੀਤੀ।

ਡਾ. ਜੋਗਾ ਸਿੰਘ ਸਹੋਤਾ ਨੇ ਨੀਰ ਦੀਆਂ ਗ਼ਜ਼ਲਾਂ ਕੈਸੀਓ ਨਾਲ ਗਾ ਪੇਸ਼ ਕੀਤੀਆਂ ਜਿਨ੍ਹਾਂ ਵਿਚ ਇਕ ਰੁਮਾਂਟਿਕ ਗ਼ਜਲ ਗਾ ਕੇ ਤਾਂ ਸੋਨੇ ਤੇ ਸੁਹਾਗੇ ਵਾਲੀ ਕਹਾਵਤ ਸੱਚ ਹੋ ਗਈ। ਅਮਰਪ੍ਰੀਤ ਸਿੰਘ ਨੇ ਐੱਸ ਵਾਈ ਐੱਲ ਦੇ ਸਿੱਧੂ ਮੂਸੇ ਵਾਲੇ ਦੇ ਗਾਏ ਗੀਤ ਨੂੰ ਅਧਾਰ ਬਣਾਕੇ ਇਕ ਗੀਤ ਪੇਸ਼ ਕੀਤਾ। ਭਗਵਾਨ ਸਿੰਘ ਲਿੱਟ ਨੇ ਆਪਣੀ ਕਵਿਤਾ ‘ਜਦ ਦਿਲ ਦੀਆ ਤਾਰਾਂ ਜੁੜ ਜਾਵਣ ਪੈ ਜਾਏ ਵਿਛੋੜਾ ਜਾਂ, ਸੌਂਹ ਰੱਬ ਦੀ ਮੈਂ ਗੀਤ ਬੇਲੀਓ ਉਦੋਂ ਲਿਖਦਾ’ ਸੁਣਾ ਕੇ ਸਰੋਤਿਆਂ ਨੂੰ ਸ਼ਰਸ਼ਾਰ ਕਰ ਦਿੱਤਾ। ਪ੍ਰੀਤ ਸਾਗਰ ਸਿੰਘ ਨੇ ਆਪਣੀ ਮਿੱਟੀ (ਪੰਜਾਬ) ਦੀ ਸੁੱਖ ਮੰਗੀ। ਉੱਘੇ ਗਾਇਕ ਕਲਾਕਾਰ ਮਨਜੀਤ ਰੂਪੋਵਾਲੀਆ ਨੇ ਲਾਲਚੀ ਮਾਪਿਆਂ ਵਲੋਂ ਧੀ ਨੂੰ ਨਸ਼ਈ ਮੁੰਡੇ ਨਾਲ ਵਿਆਹੁਣ ਦੀ ਦਾਸਤਾਨ ਨੂੰ ਪੇਸ਼ ਕਰਕੇ ਸਰੋਤਿਆਂ ਨੂੰ ਹਲੂਣ ਦਿੱਤਾ। ਸੁਰਿੰਦਰ ਸਿੰਘ ਢਿੱਲਂੋ ਨੇ ਏਅਰ ਫੋਰਸ ਦੀ ਨੌਕਰੀ ਦੋਰਾਨ 1965 ਅਤੇ 1971 ਦੀਆਂ ਲੜਾਈਆਂ ਦੇ ਬਾਰੇ ਆਪਣੇ ਤਜਰਬੇ ਸਾਂਝੇ ਕਰਦਿਆਂ ਯਥਾਰਥ ਪੇਸ਼ ਕਰਦਿਆਂ ਆਖਿਆ ਕਿ ਰਾਜਨੀਤਿਕ ਲੋਕਾਂ ਦਾ ਕਦੇ ਕੋਈ ਨੁਕਸਾਨ ਨਹੀਂ ਹੁੰਦਾ। ਜੰਗਾਂ ਯੁੱਧਾਂ ਵਿਚ ਤਾਂ ਨਿਰਦੋਸ਼ ਤੇ ਨਿਹੱਥੇ ਲੋਕ ਹੀ ਮਾਰੇ ਜਾਂਦੇ ਹਨ।

ਬੀਬੀ ਗੁਰਨਾਮ ਕੌਰ ਨੇ ‘ਕੱਚੇ ਕੋਠਿਆਂ ਨੂੰ ਜੇਕਰ ਲਿਪੀਏ ਨਾ ਅੰਤ ਢਹਿਦਿਆਂ ਢਹਿਦਿਆਂ ਢੈਹ ਜਾਂਦੇ’ ਵਰਗੀਆਂ ਜਿੰਦਗੀ ਦੀਆਂ ਤਲਖ਼ ਹਕੀਕਤਾ ਨੂੰ ਪੇਸ਼ ਕਰਦੀ ਕਵਿਤਾ ਸੁਣਾ ਕੇ ਵਾਹ ਵਾਹ ਖੱਟੀ। ਸਭਾ ਵੱਲੋਂ ਯੂਕਰੇਨ, ਫਲਸਤੀਨੀ ਜੰਗਾਂ ਦੀ ਸਖ਼ਤ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ। ਯੂ. ਐੱਨ. ਓ. ਨੂੰ ਅਪੀਲ ਕੀਤੀ ਕਿ ਜਲਦੀ ਤੋਂ ਜਲਦੀ ਇਨ੍ਹਾਂ ਲੜਾਈਆਂ ਨੂੰ ਬੰਦ ਕਰਾ ਕੇ ਮਸਲੇ ਦਾ ਹੱਲ ਕੀਤਾ ਜਾਵੇ ਤਾਂ ਕਿ ਨਿਰਦੋਸ਼ ਅਤੇ ਨਿਹੱਥੇ ਲੋਕਾਂ ਦੀਆਂ ਜਾਨਾਂ ਬਚਾਈਆਂ ਜਾ ਸਕਣ।

ਇਨ੍ਹਾਂ ਤੋਂ ਇਲਾਵਾ ਇਸ ਸਾਹਿਤਕ ਸਮਾਗਮ ਵਿਚ ਤਾਰਾ ਸਿੰਘ ਹੁਝੰਣ, ਇਕਬਾਲ ਖ਼ਾਨ, ਮਹਿੰਦਰ ਕੌਰ, ਗੁਰਦੀਪ ਸਿੰਘ ਗਹੀਰ, ਕੁਲਦੀਪ ਕੌਰ ਘਟੌੜ, ਸੁਖਦੇਵ ਕੌਰ ਢਾਅ, ਅਵਤਾਰ ਕੌਰ ਤੱਗੜ, ਸੁਬਾ ਸ਼ੇਖ ਪ੍ਰੋ. ਸੁਖਵਿੰਦਰ ਸਿੰਘ ਥਿੰਦ, ਡਾ. ਹਰਮਿੰਦਰਪਾਲ ਸਿੰਘ, ਗੁਰਦਿਆਲ ਸਿੰਘ ਅਤੇ ਅਦਰਸ਼ਪਾਲ ਘਟੌੜਾ ਨੇ ਭਰਪੂਰ ਹਿੱਸਾ ਲਿਆ। ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਸਾਰੇ ਹੀ ਆਏ ਹੋਏ ਸਾਹਿਤ ਪ੍ਰੇਮੀਆਂ ਦਾ ਧੰਨਵਾਧ ਕੀਤਾ। ਅਗਲੀ ਮੀਟਿੰਗ 9 ਦੰਸਬਰ ਨੂੰ ਕੋਸੋ ਹਾਲ ਵਿਚ ਹੋਣ ਦੀ ਜਾਣਕਾਰੀ ਦਿੱਤੀ। ਸਟੇਜ ਦੀ ਕਾਰਵਾਈ ਜਰਨੈਲ ਤਗੱੜ ਵੱਲੋਂ ਬਾਖੂਬੀ ਨਿਭਾਈ ਗਈ।

ਹੋਰ ਜਾਣਕਾਰੀ ਲਈ 403-207-4412 ਤੇ ਡਾ. ਜੋਗਾ ਸਿੰਘ ਨੂੰ ਅਤੇ 587-917-1295 ਤੇ ਜਰਨੈਲ ਸਿੰਘ ਤੱਗੜ ਨੂੰ ਸੰਪਰਕ ਕੀਤਾ ਜਾ ਸਕਦਾ ਹੈ।
***

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1227
***

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →