ਕੈਲਗਰੀ(ਜਸਵੰਤ ਸਿੰਘ ਸੇਖੋਂ/ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦਾ ਸਾਲਾਨ ਸਮਾਗਮ 24 ਜੂਨ 2023 ਨੂੰ ਟੈਂਪਲ ਕੁਮਿਊਨਟੀ ਹਾਲ ਵਿਚ ਭਾਰੀ ਇਕੱਠ ਵਿਚ ਬਹੁਤ ਹੀ ਉਤਸ਼ਾਹ ਅਤੇ ਹੁਲਾਸ ਨਾਲ ਹੋਇਆ। ਜਨਰਲ ਸਕੱਤਰ ਜਸਵੰਤ ਸਿੰਘ ਸੇਖੋਂ ਨੇ ਸਟੇਜ ਸੰਚਾਲਣ ਸੰਭਾਲਦਿਆਂ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ, ਇਕਬਾਲ ਮਾਹਲ, ਪ੍ਰਿਥੀ ਰਾਜ ਕਾਲੀਆ ਡਾ. ਗੁਰਮਿੰਦਰ ਕੌਰ ਸਿੱਧੂ ਅਤੇ ਕੇਸਰ ਸਿੰਘ ਨੀਰ ਨੂੰ ਪ੍ਰਧਾਨਗੀ ਮੰਡਲ ਵਿਚ ਸਿਸ਼ੋਬਤ ਹੋਣ ਦੀ ਬੇਨਤੀ ਕੀਤੀ। ਕੇਸਰ ਸਿੰਘ ਨੀਰ ਨੇ ਆਏ ਹੋਏ ਵਿਦਵਾਨਾਂ ਬਾਰੇ ਜਾਣ-ਪਛਾਣ ਕਰਾਉਂੁਦਿਆਂ, ਸਾਹਿਤ ਪ੍ਰੇਮੀਆਂ ਅਤੇ ਸਰੋਤਿਆਂ ਨੂੰ ਬਹੁਤ ਹੀ ਭਾਵ-ਪੂਰਤ ਸ਼ਬਦਾਂ ਵਿਚ ਜੀ ਆਇਆ ਅਖਿਆ। ਪ੍ਰੋਗਰਾਮ ਦੀ ਸ਼ੁਰੂਆਤ ਯੰਗਸਿਤਾਨ ਸੰਸਥਾ ਦੇ ਬੱਚਿਆਂ ਵੱਲੋਂ ਕੀਤੀ ਗਈ। ਕੈਨੇਡੀਅਨ ਜੰਮ-ਪਲ਼ ਬੱਚਿਆਂ ਨੇ ਸ਼ੁਧ ਅਤੇ ਠੇਠ ਪੰਜਾਬੀ ਵਿਚ ਬਾਲ-ਕਾਵਿ ਦੇ ਉਚਾਰਨ ਕਰਕੇ ਸਰੋਤਿਆਂ ਨੂੰ ਹਰਾਨ ਕਰ ਦਿੱਤਾ। ਸਹਿਜ ਗਿੱਲ, ਰਹੌਨੀਸ਼ ਗੌਤਮ, ਕੀਰਤ ਕੌਰ ਧਾਰਨੀ, ਨਿਮਰਤਾ ਧਾਰਨੀ ਸਲੋਨੀ ਗੌਤਮ ਦੇ ਨਾਂਅ ਵਰਨਣ ਯੋਗ ਹਨ।ਇਨ੍ਹਾਂ ਤੋਂ ਇਲਾਵਾਂ ਛੋਟੇ ਦੋ ਹੋਰ ਬੱਚਿਆਂ ਨੇ ਵੀ ਪੰਜਾਬੀ ਵਿਚ ਬਾਲ-ਕਵਿਤਾ ਕਵਿਤਾ ਉਚਾਰਨ ਵਿਚ ਹਿੱਸਾ ਲਿਆ। ਸਰੋਤਿਆਂ ਵੱਲੋਂ ਭਰਪੂਰ ਤਾਲ਼ੀਆਂ ਦੀ ਗੂੰਜ ਨਾਲ ਅਤੇ ਸਭਾ ਵੱਲੋਂ ਇੰਡੀਗੋ ਬੁਕ ਸਟੋਟ ਦੇ ਗਿੱਫ਼ਟ-ਕਾਰਡ ਅਤੇ ਉਨ੍ਹਾਂ ਦੇ ਪੜ੍ਹਨ ਵਾਲ਼ੀ ਇੱਕ ਇੱਕ ਪੁਸਤਕ ਦੇ ਕੇ ਹੌਂਸਲਾਂ ਅਫ਼ਜਾਈ ਕੀਤੀ ਗਈ। ਕਵਿਤਾ ਗਾਇਨ ਕਰਕੇ ਡਾ. ਮਨਮੋਹਣ ਸਿੰਘ ਬਾਠ ਨੇ ‘ਇਹ ਦੁਨੀਆ ਦੀ ਹਕੀਕਤ ਪੈਸਾ ਹੈ, ਪੈਸੇ ਦੀ ਕੀਮਤ ਕੁਝ ਵੀ ਨਹੀ’ ਸੁਣਾ ਕੇ ਸਰੋਤਿਆਂ ਤੋਂ ਵਾਹ ਵਾਹ ਖੱਟੀ। ਸਰਬਜੀਤ ਕੌਰ ਊੱਪਲ਼ ਨੇ ‘ਪੱਗੜੀ ਸਭਾਲ ਜੱਟਾ’ ਕਵਿਤਾ ਰਾਹੀਂ ਅੱਜ ਦੀ ਕਿਸਾਨੀ ਦੀ ਦਾਸਤਾਨ ਬਿਆਨ ਕੀਤੀ। ਜਰਨੈਲ ਸਿੰਘ ਤੱਗੜ ਨੇ ਮਾਹਲ ਦੇ ਲੰਮੇ ਸਮੇਂ ਤੋਂ ਮਿਆਰੀ ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰੀ ਕਰਨ ਦੀ ਸ਼ਲਾਘਾਂ ਕੀਤੀ ਅਤੇੁ ਇੱਕ ਕਵਿਤਾ ਪੇਸ਼ ਕੀਤੀ। ਐੱਮ. ਪੀ. ਜੌਰਜ ਚਾਹਲ ਨੇ ਪੰਜਾਬੀ ਬੋਲੀ ਬੋਲਣ ਵਾਲਿਆਂ ਦੀ ਵੱਧ ਰਹੀ ਗਿਣਤੀ ਬਾਰੇ ਖੁਸ਼ੀ ਪ੍ਰਗਟ ਕੀਤੀ। ਕੈਲਗਰੀ ਦੇ ਸਿਟੀ ਹਾਲ ਵਿਚ ਵੀ ਪੰਜਾਬੀ ਬੋਲਣ ਦੀਆਂ ਸਹੂਲਤਾਂ ਬਾਰੇ ਗੱਲ ਕੀਤੀ। ਸੁਰਿੰਦਰ ਗੀਤ ਨੇ ਇੱਕ ਕਵਿਤਾ ‘ਮੁਸ਼ਕਲ ਬੜਾ ਹੈ ਜੀਣਾ ਆਪ ਤੋਂ ਦੂਰ ਜਾ ਕੇ’ ਸੁਣਾਈ।ਐੱਲ. ਐੱਮ. ਏ. ਜਸਬੀਰ ਦਿਉਲ ਨੇ ਪੰਜਾਬੀ ਬੋਲੀ ਦੀ ਮਹਾਨਤਾ ਬਾਰੇ ਗੱਲ ਕਰਦਿਆਂ ਕੈਨੇਡਾ ਦੇ ਨੇਟਿਵ ਲੋਕਾਂ ਦੇ ਮਸਲੇ ਨੂੰ ਵੀ ਛੋਹਇਆ। ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਆਪਣੀ ਗ਼ਜ਼ਲ ‘ਪੀੜ ਲੁਕਾਈ ਬੈਠੈ ਹਾਂ ਦੁਖਿਆਰਾਂ ਵਾਂਗ’ ਵਿਲਖਣ ਅੰਦਾਜ਼ ਵਿਚ ਪੇਸ਼ ਕੀਤੀ। ਕੈਲਗਰੀ ਦੀ ਕਵੀਸ਼ਰ ਜੋੜੀ (ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ) ਨੇ ਕਵੀਸ਼ਰੀ ਪੇਸ਼ ਕਰਕੇ ਅਲੋਪ ਹੋ ਰਹੇ ਪੰਜਾਬੀ ਵਿਰਸੇ ਨੂੰ ਸਾਕਾਰ ਕਰ ਦਿੱਤਾ। ਐਡਮਿੰਟਨ ਤੋਂ ਪੀ. ਆਰ. ਕਾਲੀਆ ਐਡੀਟਰ ਏਸ਼ੀਅਨ ਅਖ਼ਬਾਰ ਨੇ ਇਕ ਹਿੰਦੀ ਦੀ ਕਵਿਤਾ ‘ਅਦਮੀ ਐਸੇ ਕਿਉਂ ਵਿਕਤਾ ਹੈ’ ਵੱਖਰੇ ਅੰਦਾਜ਼ ਵਿਚ ਸੁਣਾ ਕੇ ਅੱਜ ਦੇ ਭਾਰਤ ਦੀ ਰਾਜਨੀਤੀ ਤੇ ਡੂੰਘੀ ਟਕੋਰ ਕੀਤੀ। ਇਕਬਾਲ ਮਾਹਲ ਨੇ ਆਪਣੇ ਪਿਛੋਕੜ ਬਾਰੇ ਚਾਨਣਾ ਪਇਆ ਅਤੇ ਲੰਮੇ ਸਮੇਂ ਤੋਂ ਕੀਤੇ ਪੰਜਾਬੀ ਬੋਲੀ ਦੇ ਪ੍ਰੋਗਰਾਮਾਂ ਬਾਰੇ ਵਿਸਥਾਰ ਨਾਲ ਚਾਨਣਾ ਪਇਆ। ਇਕਬਾਲ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆ ਆਖਿਆ ਕਿ “ਇਕਬਾਲ ਅਰਪਨ ਯਾਦਗਾਰੀ ਪੁਰਸਕਾਰ” ਲੈਦਿਆਂ ਮਾਣ ਮਹਿਸੂਸ ਕਰਦਾ ਹਾਂ। ਇਕਬਾਲ ਅਰਪਨ ਜਿੱਥੇ ਇੱਕ ਵਧੀਆ ਸਾਹਿਤਕਾਰ ਸਨ ਉੱਥੇ ਉਹ ਇੱਕ ਨਾਮਵਰ ਸਮਾਜ ਸੇਵਕ ਅਤੇ ਨੇਕ ਇਨਸਾਨ ਵੀ ਸਨ। ਜਿਨ੍ਹਾਂ ਦੇ ਉਤਸ਼ਾਹ ਸਦਕਾ ਕੈਲਗਰੀ ਵਿਚ ਬਹੁਤ ਸਾਰੇ ਜਿੱਥੇ ਨਵੇਂ ਲੇਖਕ ਪੈਦਾ ਹੋਏ ਉੱਥੇ ਵੱਡੀ ਉਮਰ ਦੇ ਲੇਖਕਾਂ ਨੇ ਵੀ ਕਲਮਾਂ ਚੁੱਕੀਆਂ ਤੇ ਲਿਖਿਆ ਵੀ। ਇਹ ਕੈਲਗਰੀ ਦੇ ਸਾਹਿਤਕ ਇਤਿਹਾਸ ਬਾਰੇ ਬਹੁਤ ਵੱਡੀ ਗੱਲ ਹੈ। ਮਾਹਿਲ ਨੇ ਕਿਹਾ ਕਿ ਇਕਬਾਲ ਹੋਣਾ ਵੱਡੀ ਗੱਲ ਨਹੀਂ ਇਕਬਾਲ ਬਣਨਾ ਵੱਡੀ ਗੱਲ ਹੈ। ਮਾਹਿਲ ਨੇ ਸਭਾ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਾਨੂੰ ਹੋਰ ਬੋਲੀਆਂ ਬੋਲਣ ਅਤੇ ਸਿੱਖਣ ਦੇ ਨਾਲ ਨਾਲ ਆਪਣੀ ਮਾਂ ਬੋਲੀ ਤੇ ਮਾਣ ਹੋਣਾ ਚਾਹੀਦਾ ਹੈ। ਦੂਜੇ ਦੌਰ ਵਿਚ ਇੰਡੀਆ ਤੋਂ ਆਏ ਬੱਚਿਆਂ ਦੀਆਂ ਬੀਮਾਰੀਆਂ ਦੀ ਮਾਹਿਰ ਅਤੇ ਨਾਮਵਰ ਡਾ. ਗੁਰਮਿੰਦਰ ਕੌਰ ਸਿੱਧੂ ਜੋ ਬਹੁ-ਵਿਧੀ ਸਾਹਿਤਕ ਰੁਚੀਆਂ ਦੇ ਮਾਲਿਕ ਵੀ ਹਨ, ਨੇ ਆਪਣੀ ਇੱਕ ਕਵਿਤਾ ‘ਆਉ ਚਿੱਠੀਆਂ ਭੇਜੀਏ ਮੁਹਬਤਾਂ ‘ਚ ਗੁੰਨ ਕੇ’ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤੀ। ਡਾ. ਜੋਗਾ ਸਿੰਘ ਨੇ ਕੈਸ਼ਓ ਤੇ ਦਿਲਾਂ ਨੂੰ ਟੁੰਬਦੀ ਕਵਿਤਾ ‘ਨਹੀਂ ਭੁਲਦੇ ਕਿਵੇਂ ਮੈਂ ਭੁਲਾਂ ਉਹ ਦਿਨ ਬਚਪਨ ਦੇ’ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ। ਐਡਮਿੰਟਨ ਤੋਂ ਆਈ ਕਵਿਤਰੀ ਬਖ਼ਸ਼ ਸੰਘਾ ਨੇ ਕਵਿਤਾ ਦੀ ਪੇਸ਼ਕਾਰੀ ਨਾਲ ਸਰੋਤਿਆਂ ਦਾ ਧਿਆਨ ਖਿੱਚਿਆ। ਡਾ. ਦਲਜੀਤ ਸਿੰਘ ਦੇ ਪੰਜਾਬੀ ਭਾਸ਼ਾ ਬਾਰੇ ਕੀਤੀ ਗੱਲ ਨੇ ਸਰੋਤਿਆਂ ਨੂੰ ਮਾਂ ਬੋਲੀ ਦੀ ਮਹੱਤਤਾ ਅਤੇ ਸੱਭਿਆਚਾਰ ਦੀ ਮਹਾਨਤਾ ਬਾਰੇ ਜਾਗਰੂਕ ਕਰਨ ਵਾਲੇ ਸ਼ਬਦਾਂ ਨੇ ਇੱਕ ਵਾਰ ਸੋਚਣ ਲਈ ਮਜਬੂਰ ਕਰ ਦਿੱਤਾ। ਉਨ੍ਹਾਂ ਆਖਿਆ ਕਿ ਸਾਡੀ ਭਾਸ਼ਾ ਹੀ ਸਾਡੀ ਪਛਾਣ ਹੈ।ਸੁਖਵਿੰਦਰ ਸਿੰਘ ਤੂਰ ਨੇ ਪੰਜਾਬੀ ਬੋਲੀ ਦੀ ਸਿਫ਼ਤ ਕਰਦੀ ਕਵਿਤਾ‘ਨੀ ਰਜ਼ਬ ਅਲੀ ਦੀਏ ਲਾਡਲੀਏ ਤੂੰ ਸਭ ਨੂੰ ਚੰਗੀ ਲਗਦੀ ਏ’ ਨੇ ਸਰੋਤਿਆਂ ਨੂੰ ਕੀਲ ਕੇ ਬਿਠਾ ਲਿਆ। ਦਰਸ਼ਣ ਤਿਓਣਾ ਨੇ ਕਿਸਾਨੀ ਮਸਲਿਆਂ ਨੂੰ ਬਿਆਨ ਕਰਦੀ ਕਵਿਤਾ ਅਨੂਠੇ ਅੰਦਾਜ਼ ਵਿਚ ਪੇਸ਼ ਕੀਤੀ। ਕੁਲਦੀਪ ਘਟੋੜਾ, ਜਸਵੀਰ ਸਹੋਤਾ, ਪਰਮਜੀਤ ਭੰਗੂ ਨੇ ਆਪੋ ਆਪਣੇ ਕਲਾਮ ਨਿਵੇਕਲੇ ਅੰਦਾਜ਼ ਵਿਚ ਪੇਸ਼ ਕਰਕੇ ਸਰੋਤਿਆਂ ਦਾ ਧਿਆਨ ਖਿੱਚਿਆ। ਗੁਰਪ੍ਰੀਤ ਸੰਧੂ ਨੇ ਰੈਪ ਗੀਤ ਵਿਚ ਅੱਜ ਪੰਜਾਬ ਦੇ ਹਾਲਾਤ ਬਿਆਨ ਕਰਦੀ ਕਵਿਤਾ ਪੇਸ਼ ਕੀਤੀ। ਸੰਨੀ ਧਾਲੀਵਾਲ ਨੇ ਪਹਿਲੇ ਕਵੀਆਂ ਦੀ ਪ੍ਰੰਮਪਰਾ ਨੂੰ ਛੱਡ ਕੇ ਨਵੇਂ ਅੰਦਾਜ਼ ਵਿਚ ਪੇਸ਼ ਕਰਦਿਆਂ ਨਵੀਂ ਪੀੜੀ ਨੂੰ ਦੇ ਬਜ਼ੁਰਗਾਂ ਮਾਣ ਸਨਮਾਣ ਕਰਨ ਲਈ ਫਰਜ਼ਾ ਪ੍ਰਤੀ ਜਾਗਰੂਪ ਹੋਣ ਦਾ ਸਨੇਹਾ ਦਿੱਤਾ। ਅਖ਼ੀਰ ਤੇ ਸਭਾ ਦੇ ਪ੍ਰਧਾਨ ਡਾ. ਜੋਗਾ ਸਿੰਘ ਸਹੋਤਾ ਨੇ ਆਏ ਹੋਏ ਸਰੋਤਿਆਂ, ਸਹਿਤਕਾਰਾਂ ਅਤੇ ਪੰਜਾਬੀ ਭਾਈਚਾਰੇ ਵੱਲੋਂ ਸ਼ਾਮਲ ਹੋਈਆਂ ਸਾਰੀਆਂ ਸੰਸਥਾਵਾਂ ਦੇ ਮੈਂਬਰਾਂ ਅਤੇ ਖ਼ਾਸ ਕਰਕੇ ਆਪਣੇ ਸਪੌਸਰ ਵੀਰਾਂ ਭੈਣਾਂ ਜਿੰਨ੍ਹਾਂ ਦੇ ਸਹਿਯੋਗ ਨਾਲ ਇਹ ਪ੍ਰੋਗ੍ਰਾਮ ਸਫ਼ਲ ਹੁੰਦਾ ਹੈ ਉਨ੍ਹਾਂ ਦੇ ਰਿਣੀ ਹਾਂ। ਉਨ੍ਹਾਂ ਨੇ ਯੰਗਸਿਤਾਨ ਸੰਸਥਾ ਦੇ ਬੱਚਿਆਂ ਅਤੇ ਉਨ੍ਹਾਂ ਦੇ ਮਾਪਿਆਂ ਦਾ ਵਿਸ਼ੇਸ਼ ਧੰਨਵਾਦ ਕੀਤਾ ਜੋ ਅਗਲੀ ਪੀੜੀ ਨੂੰ ਮਾਂ ਬੋਲੀ ਅਤੇ ਵਿਰਸੇ ਨਾਲ ਜੋੜਨ ਦੇ ਸ਼ਲਾਘਾ ਯੋਗ ਉਪਰਾਲੇ ਕਰ ਰਹੇ ਹਨ। ਇਸ ਸਮਾਗਮ ਦੀ ਕਵਰਿਜ਼ ਕਰਨ ਲਈ ਪੰਜਾਬੀ ਮੀਡੀਆ, ਪੰਜਾਬੀ ਅਖ਼ਬਾਰ ਤੋਂ ਹਰਬੰਸ ਬੱਟਰ, ਪੰਜਾਬੀ ਨੈਸ਼ਨਲ ਤੋਂ ਸੁਖਬੀਰ ਗਰੇਵਾਲ, ਰੇਡੀਓ ਰੈੱਡ ਐੱਫ਼ ਐੱਮ ਤੋਂ ਰਿਸ਼ੀ ਨਾਗਰ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਹਮੇਸ਼ਾ ਦੀ ਤਰ੍ਹਾਂ ਫ਼ੋਟੋਗ੍ਰਾਫ਼ੀ ਦੀਆਂ ਸੇਵਾਵਾਂ ਦਿਲਜੀਤ ਹੁੰਝਣ, ਬਲਦੇਵ ਸਿੰਘ ਢਾਅ, ਅਤੇ ਜਰਨੈਲ ਤੱਗੜ ਨੇ ਵੱਲੋਂ ਬਾਖੂਬੀ ਨਿਭਾਈਆਂ ਗਈਆਂ। ਚਾਹ ਪਾਣੀ ਦੀ ਨਿਰਵਿਘਨ ਸੇਵਾ ਬੀਬੀਆਂ ਹਰਪ੍ਰੀਤ ਕੌਰ, ਮਨਦੀਪ ਕੌਰ, ਸੁਖਦਵੇ ਕੌਰ ਢਾਅ ਅਤੇ ਅਵਤਾਰ ਕੌਰ ਤੱਗੜ ਵਲੋਂ ਨਿਭਾਈਆਂ ਗਈਆਂ। ਸਭਾ ਦੇ ਮੈਂਬਰਾਂ ਨੇ ਇਕਬਾਲ ਮਾਹਲ ਨਾਲ ਰਾਤ ਦੇ ਭੋਜਨ ਸਮੇਂ ਵਿਚਾਰ ਵਟਾਦਰਾ ਕਰਦਿਆਂ, ਗੀਤ ਸੰਗੀਤ ਦੀ ਮਹਿਫ਼ਲ ਵੀ ਸਜੀ। ਨਾਲ ਨਾਲ ਇੰਡੀਆ ਰੈਸਟੋਰੈਟ ਦੇ ਸੁਆਦੀ ਅਤੇ ਸੰਤੁਲਨ ਭੋਜਨ ਦਾ ਅੰਨਦ ਵੀ ਮਾਣਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com