ਅੱਜ ਦੇ ਜ਼ਮਾਨੇ ਵਿੱਚ ਸ਼ਾਇਦ ਹੀ ਕੋਈ ਇਹੋ ਜਿਹਾ ਵਿਅਕਤੀ ਹੋਵੇਗਾ ਕਿ ਜਿਹੜਾ ਬਿਲਕੁਲ ਤੰਦਰੁਸਤ ਹੋਵੇ|ਨਹੀਂ ਤਾਂ ਸਾਰੇ ਹੀ ਮਰੀਜ਼ ਬਣ ਚੁਕੇ ਹਨ| ਕਿਉਂਕਿ ਸਾਡਾ ਪਵਨ, ਪਾਣੀ, ਵਾਤਾਵਰਨ ਗੰਧਲਾ ਹੋ ਚੁੱਕਾ ਹੈ| ਦੂਸਰਾ ਖਾਣ ਪੀਣ ਵਾਲੀਆਂ ਖੁਰਾਕਾਂ ਵੀ ਖਾਦਾਂ ਸਪਰੇਆਂ ਨਾਲ ਤਿਆਰ ਕੀਤੀਆਂ ਜਾ ਰਹੀਆਂ ਹਨ| ਜਿਸ ਕਰਕੇ ਅਸੀਂ ਸਾਰੇ ਹੀ ਬਿਮਾਰ ਹੋ ਚੁਕੇ ਹਾਂ| ਬਿਮਾਰ ਆਦਮੀ ਨੂੰ ਡਾਕਟਰ ਕੋਲ ਜਾਣਾ ਹੀ ਪੈਂਦਾ ਹੈ| ਫਿਰ ਡਾਕਟਰ ਕਿਵੇਂ ਮਰੀਜ਼ ਦੀ ਛਿੱਲ ਲਾਹੁੰਦੇ ਹਨ ਉਹਨਾਂ ਦੀ ਇੱਕ ਸੰਖੇਪ ਜਿਹੀ ਝਾਕੀ ਮੈਂ ਆਪ ਦੇ ਸਾਹਮਣੇ ਰੱਖਣਾ ਚਾਹੁੰਦਾ ਹਾਂ| ਉਹ ਵੀ ਇੱਕ ਇੱਕ ਡਾਕਟਰ ਦੇ ਮੂੰਹੋਂ ਸੱਚ ਨਿਕਲੇ ਸ਼ਬਦਾਂ ਦੀ ਸਚਾਈ| ਮੈਂ ਇੱਕ ਡਾਕਟਰ ਹਾਂ, ਇਸ ਲਈ: “ਸਾਰੇ ਇਮਾਨਦਾਰ ਡਾਕਟਰਾਂ ਤੋਂ ਮੁਆਫੀ ਮੰਗਦਾ ਹਾਂ…!”
ਸਮਝੋ ਜੇ ਕਿਸੇ ਨੂੰ ਦਿਲ ਦਾ ਦੌਰਾ ਪੈ ਗਿਆ ਹੈ…ਡਾਕਟਰ ਕਹਿੰਦਾ ਹੈ – ਸਟ੍ਰੈਪਟੋਕਿਨੇਜ਼ ਦਾ ਟੀਕਾ ਲਗਵਾਓ…9,000/=ਰੁ….* ਟੀਕੇ ਦੀ ਅਸਲ ਕੀਮਤ 700/= ਹੈ – 900/= ਰੁਪਏ.., ਪਰ ਇਸ ‘ਤੇ MRP 9,000/= ਹੈ!* ਤੁਸੀਂ ਕੀ ਕਰੋਗੇ? ਜੇ ਟਾਈਫਾਈਡ ਹੋ ਗਿਆ…*ਡਾਕਟਰ ਨੇ ਲਿਖਿਆ – *ਕੁੱਲ 14 ਮੋਨੋਸੇਫ ਲਏ ਜਾਣਗੇ! ਹੋਲ ਸੇਲ ਕੀਮਤ ਹੈ 25/=… ਹਸਪਤਾਲ ਦਾ ਕੈਮਿਸਟ ਤੁਹਾਨੂੰ 53/ ਰੁਪਏ ਵਿਚ ਦਿੰਦਾ ਹੈ…* ਤੁਸੀਂ ਕੀ ਕਰੋਗੇ? ਰੱਬ ਨਾ ਕਰੇ ਜੇ ਕਿਡਨੀ ਫੇਲ ਹੋ ਗਈ ਹੈ..,ਡਾਇਲਿਸਿਸ ਹਰ ਤੀਜੇ ਦਿਨ ਕੀਤਾ ਜਾਂਦਾ ਹੈ.., ਡਾਇਲਿਸਿਸ ਤੋਂ ਬਾਅਦ ਟੀਕਾ ਲਗਾਇਆ ਜਾਂਦਾ ਹੈ – MRP ਸ਼ਾਇਦ 1800 ਰੁਪਏ ਹੈ!* * ਤੁਸੀਂ ਸੋਚਦੇ ਹੋ ਕਿ ਮੈਂ ਇਹ ਥੋਕ ਬਾਜ਼ਾਰ ਤੋਂ ਲਿਆ ਹੈ! ਤੁਸੀਂ ਪੂਰੇ ਹਿੰਦੁਸਤਾਨ ਵਿੱਚ ਖੋਜ ਕਰੋ, ਤੁਹਾਨੂੰ ਇਹ ਕਿਧਰੇ ਨਹੀਂ ਮਿਲਿਆ… ਕਿਉਂ? *ਕਿਉਂਕਿ ਕੰਪਨੀ ਸਿਰਫ ਅਤੇ ਸਿਰਫ ਡਾਕਟਰ ਨੂੰ ਸਪਲਾਈ ਕਰਦੀ ਹੈ ! ਇੰਜੈਕਸ਼ਨ ਦੀ ਅਸਲ ਕੀਮਤ 500/= ਹੈ, ਪਰ ਡਾਕਟਰ ਆਪਣੇ ਹਸਪਤਾਲ ਵਿਚ MRP ਯਾਨੀ 1,800/= ਵਿਚ ਦਿੰਦਾ ਹੈ… ਤੁਸੀਂ ਕੀ ਕਰੋਗੇ? ………. ਇਨਫੈਕਸ਼ਨ ਹੋ ਗਈ ਹੈ.., ਡਾਕਟਰ ਨੇ ਜੋ ਐਂਟੀਬਾਇਓਟਿਕ ਲਿਖਿਆ ਹੈ, ਉਹ 540/ ਰੁਪਏ ਦਾ ਹੈ, ਉਹੀ ਨਮਕ 150/ ਕਿਸੇ ਹੋਰ ਕੰਪਨੀ ਦਾ ਹੈ ਅਤੇ ਜੈਨਰਿਕ 45/=ਰੁਪਏ…ਪਰ ਕੈਮਿਸਟ ਨੇ ਇਨਕਾਰ ਕੀਤਾ ਤੁਸੀਂ ਕੀ ਕਰੋਗੇ ?? • ਬਾਜ਼ਾਰ ਵਿੱਚ * ਅਲਟਰਾਸਾਊਂਡ ਟੈਸਟ 750/= ਰੁਪਏ ਵਿੱਚ ਕੀਤਾ ਜਾਂਦਾ ਹੈ.., ਚੈਰੀਟੇਬਲ ਡਿਸਪੈਂਸਰੀ 240/- ਵਿੱਚ ਕਰਵਾਉਂਦੀ ਹੈ! 750/- ਡਾਕਟਰ ਦਾ ਕਮਿਸ਼ਨ 300/- ਰੁਪਏ ਹੈ! *MRI ਵਿੱਚ ਡਾਕਟਰ ਦਾ ਕਮਿਸ਼ਨ ਰੁ. 2,000/- ਤੋਂ 3,000/-!* *ਡਾਕਟਰਾਂ ਤੇ ਹਸਪਤਾਲਾਂ ਦੀ ਇਹ ਲੁੱਟ, ਇਹ ਨੰਗਾ ਨਾਚ, ਨਿਡਰ, ਨਿਡਰ ਹੋ ਰਿਹਾ ਹੈ ਦੇਸ਼ ਵਿੱਚ! *ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀ ਲਾਬੀ ਇੰਨੀ ਮਜ਼ਬੂਤ ਹੈ ਕਿ ਇਸ ਨੇ ਸਿੱਧੇ ਤੌਰ ‘ਤੇ ਦੇਸ਼ ਨੂੰ ਬੰਧਕ ਬਣਾ ਲਿਆ ਹੈ! ਡਾਕਟਰਾਂ ਅਤੇ ਦਵਾਈਆਂ ਦੀਆਂ ਕੰਪਨੀਆਂ ਰਲੀਆਂ ਹੋਈਆਂ ਹਨ! ਇਹ ਦੋਵੇਂ ਮਿਲ ਕੇ ਸਰਕਾਰ ਨੂੰ ਬਲੈਕਮੇਲ ਕਰਦੇ ਹਨ…!! ਸਭ ਤੋਂ ਵੱਡਾ ਸਵਾਲ ‘ਮੀਡੀਆ ਦਿਨ ਰਾਤ ਕੀ ਦਿਖਾਉਂਦਾ ਹੈ?’ * ਪ੍ਰਿੰਸ ਡਿੱਗਿਆ ਟੋਏ ‘ਚ.., ਬਿਨਾਂ ਡਰਾਈਵਰ ਤੋਂ ਕਾਰ, ਰਾਖੀ ਸਾਵੰਤ, ਬਿਗਬੌਸ, ਸੱਸ ਤੇ ਸਾਜ਼ਿਸ਼, ਸਾਵਧਾਨ, ਕ੍ਰਾਈਮ ਰਿਪੋਰਟ, ਕ੍ਰਿਕਟਰ ਦੀ ਗਰਲ ਫਰੈਂਡ, ਇਹ ਸਭ ਦਿਖਾਉਂਦੇ ਹਨ, ਪਰ… ਡਾਕਟਰ, ਹਸਪਤਾਲ ਅਤੇ ਦਵਾਈਆਂ ਬਣਾਉਣ ਵਾਲੀਆਂ ਕੰਪਨੀਆਂ ਦੀਆਂ ਇਹ ਖੁੱਲ੍ਹੀ ਲੁੱਟ ਕਿਉਂ ਨਹੀਂ ਦਿਖਾਉਂਦੀ?* ਜੇ ਮੀਡੀਆ ਨਹੀਂ ਦਿਖਾਏਗਾ ਤਾਂ ਕੌਣ ਦਿਖਾਏਗਾ? ਕਿਵੇਂ ਰੁਕੇਗੀ ਮੈਡੀਕਲ ਲਾਬੀ ਦੀ ਦਾਦਾਗਿਰੀ? ਇਸ ਲਾਬੀ ਨੇ ਸਰਕਾਰ ਨੂੰ ਬੇਵੱਸ ਕਰ ਰੱਖਿਆ ਹੋਇਆ ਹੈ? ਮੀਡੀਆ ਚੁੱਪ ਕਿਉਂ ਹੈ?* 20/ ਰੁਪਏ ਆਟੋਰਿਕਸ਼ਾ ਵਾਲੇ ਵੱਲੋਂ ਰੁਪਏ ਮੰਗਣ ‘ਤੇ, ਤੁਸੀਂ ਕੀ ਕੀ ਬੋਲਦੇ ਹੋ ..!| ਪਰ ਡਾਕਟਰ ਨੂੰ ਜੋ ਮੰਗੇ ਦੇ ਦਿੰਦੇ ਹਾਂ ਕਿਉਂਕਿ ਉਹ ਰੱਬ ਦਾ ਰੂਪ ਹਨ| ਉਹਨਾਂ ਸਾਡੀ ਜਾਨ ਬਚਾਉਣੀ ਹੈ| ਹੁਣ ਰੱਬ ਰੂਪੀ ਡਾਕਟਰ ਰੱਬ ਤੋਂ ਆਪ ਕਿਉਂ ਨਹੀਂ ਡਰਦੇ| |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |
ਸਵੈ-ਕਥਨ:
ਮੈਂ ਸੂਬੇਦਾਰ ਜਸਵਿੰਦਰ ਸਿੰਘ ਭੁਲੇਰੀਆ ਮੇਰਾ ਜਨਮ 24 ਅਗਸਤ 1965 ਨੂੰ ਪਿੰਡ ਮਮਦੋਟ ਜਿਲ੍ਹਾ ਫਿਰੋਜ਼ਪੁਰ ਵਿੱਚ ਹੋਇਆ| ਮੇਰੀ ਮਾਤਾ ਸੁਰਜੀਤ ਕੌਰ ਤੇ ਪਿਤਾ ਸ. ਬਘੇਲ ਸਿੰਘ ਦੇ ਘਰ ਚਾਰ ਪੁੱਤਰ ਹੋਏ ਮੈ ਸਾਰਿਆ ਤੋਂ ਛੋਟਾ ਹਾਂ।
ਮੈ ਦਸਵੀ ਜਮਾਤ ਤੱਕ ਪੜ੍ਹਾਈ [ਸ਼ਹੀਦ ਰਾਮ ਕਿਸ਼ਨ ਵਧਵਾ ਮਹਾਂਵੀਰ ਚੱਕਰ] ਸਰਕਾਰੀ ਹਾਈ ਸਕੂਲ ਮਮਦੋਟ ਵਿੱਚ ਕੀਤੀ| ਮੇਰਾ ਪਿੰਡ ਬਿਲਕੁਲ ਪਾਕਿਸਤਾਨ ਦੀ ਹੱਦ ਉਤੇ ਸਥਿਤ ਹੈ|
1988 ਤੋਂ ਪਹਿਲਾਂ ਜਦੋ ਸਰਹੱਦ ਉਤੇ ਤਾਰਬੰਦੀ ਨਹੀਂ ਕੀਤੀ ਸੀ ਉਸ ਵਕਤ ਲਹਿੰਦੇ ਪੰਜਾਬ ਤੇ ਸਾਡੇ ਚੜ੍ਹਦੇ ਪੰਜਾਬ ਦੇ ਲੋਕ ਭਾਵੇ ਇੱਕ ਦੂਜੇ ਨਾਲ ਨਹੀਂ ਸਨ, ਗਲਬਾਤ ਕਰ ਸਕਦੇ ਸਨ ਅਤੇ ਫਿਰ ਵੀ ਅਾਹਮੋ-ਸਾਹਮਣੇ ਕੰਮ ਕਰਦੇ ਨਜ਼ਰ ਆਉਂਦੇ ਰਹਿੰਦੇ ਸਨ| ਜਦੋਂ ਦੀ ਤਾਰਬੰਦੀ ਹੋ ਗਈ ਹੈ| ਉਸ ਸਮੇ ਤੋਂ ਲੋਕਾਂ ਦੀ ਆਪਸ ਵਿੱਚ ਦੂਰੀ ਹੋ ਗਈ ਹੈ|
ਮਮਦੋਟ ਕਿਸੇ ਸਮੇਂ ਵਿੱਚ ਇਕ ਰਿਆਸਤ ਵਜੋਂ ਜਾਣਿਆ ਜਾਂਦਾ ਸੀ| ਮਹਾਰਾਜਾ ਰਣਜੀਤ ਸਿੰਘ ਨੇ ਜਦੋਂ ਫਰਵਰੀ 1807 ਵਿੱਚ, ਕਸੂਰ ਉੱਤੇ ਚੜ੍ਹਾਈ ਕੀਤੀ ਅਤੇ ਕੁਤਬੁੱਦੀਨ ਨੂੰ ਸੱਤਾ ਤੋਂ ਹਟਾ ਦਿੱਤਾ, ਮਹਾਰਾਜਾ ਨੇ ਕੁਤਬੁੱਦੀਨ ਨੂੰ ਮਮਦੋਟ ਦੇ 84 ਪਿੰਡਾਂ ਦੀ ਜਾਗੀਰ ਦੇ ਕੇ ਇਥੋਂ ਦਾ ਨਵਾਬ ਬਣਾ ਦਿੱਤਾ ਸੀ। ਮਮਦੋਟ ਦੇ ਨਵਾਬ ਇਫਤਿਖਾਰ ਹੁਸੈਨ ਖਾਨ, ਵੰਡ ਤੋਂ ਬਾਅਦ ਵਿੱਚ ਪਾਕਿਸਤਾਨ ਦੇ ਲਹਿੰਦੇ ਪੰਜਾਬ ਦੇ ਪਹਿਲੇ ਮੁੱਖ ਮੰਤਰੀ ਬਣੇ ਸਨ| ਜਦੋਂ ਵੀ ਕਦੇ ਪਾਕਿਸਤਾਨ ਤੇ ਭਾਰਤ ਵਿਚ ਕੋਈ ਖਟਾਸ ਪੈਦਾ ਹੁੰਦੀ ਹੈ ਤੇ ਸਾਨੂੰ ਆਪਣਾ ਘਰ ਬਾਰ ਛੱਡਣਾ ਪੈਂਦਾ ਹੈ| ਭਾਵੇਂ ਜੰਗ 1965 ਦੀ ਹੋਵੇ ਭਾਵੇਂ 1971 ਦੀ ਤੇ ਭਾਵੇਂ ਕਾਰਗਿਲ ਦਾ ਯੁੱਧ| ਸਾਨੂੰ ਇਥੋਂ ਆਪਣਾ ਜੂਲੀ ਬਿਸਤਰਾ ਗੋਲ ਕਰਨਾ ਹੀ ਪੈਂਦਾ ਹੈ|
ਪਿੰਡ ਬਾਰਡਰ ਤੇ ਹੋਣ ਕਰਕੇ ਇੱਥੇ ਅੱਜ ਤਕ ਵੀ ਕਾਲਜ ਨਹੀਂ ਬਣਿਆ |ਸਾਨੂੰ ਉਦੋਂ ਵੀ ਤੇ ਹੁਣ ਵੀ ਅਗੇ ਪੜ੍ਹਨ ਲਈ ਫਿਰੋਜ਼ਪੁਰ ਜਾਣਾ ਪੈਂਦਾ ਹੈ| ਸਾਡੇ ਸਕੂਲ ਤੇ ਬੀ. ਐਸ. ਐਫ. ਦੀ ਗਰਾਉਂਡ ਨਾਲੋ ਨਾਲ ਹੋਣ ਕਰਕੇ ਸਾਨੂੰ ਵੀ ਫੌਜ਼ ਦੀ ਵਰਦੀ ਪਾਉਣ ਦਾ ਬਹੁਤ ਸੌਂਕ ਸੀ| ਮੈ ਫਿਰੋਜ਼ਪੁਰ ਆਰ ਐਸ ਡੀ ਕਾਲਜ਼ ਵਿੱਚ ਪੜ੍ਹਦਾ ਪੜ੍ਹਦਾ ਫੌਜ਼ ਵਿੱਚ ਭਰਤੀ ਹੋ ਗਿਆ| ਜੁਲਾਈ 1984 ਨੂੰ ਮੈ ਅਾਰਟੀਲੇਰੀ [ਤੋਪਖਾਨੇ] ਦੇ ਵਿੱਚ ਇੱਕ ਟੈਕਨੀਕਲ ਅਸਿਸਟੈਂਟ ਵਜੋਂ ਭਰਤੀ ਹੋ ਗਿਆ| ਆਂਧਰਾ ਪ੍ਰਦੇਸ਼ ਦੀ ਰਾਜਧਾਨੀ ਹੈਦਰਾਬਾਦ ਵਿੱਚ ਟ੍ਰੇਨਿੰਗ ਕਰਕੇ ਥਰੀ ਮੀਡੀਅਮ ਰੇਜਿਮੇੰਟ ਵਿੱਚ ਬਤੋਰ ਸਿਪਾਹੀ ਡਿਊਟੀ ਕਰਨ ਲਗ ਪਿਆ| ਮਿਹਨਤ ਤੇ ਲਗਨ ਕਰਕੇ ਮੈ ਬਹੁਤ ਜਲਦੀ ਤੋਪਾਂ ਦਾ ਇੰਸਟ੍ਰਕਟਰ ਬਣ ਗਿਆ ਤੇ ਮੇਰਾ ਪ੍ਰਮੋਸ਼ਨ ਵੀ ਹੋ ਗਿਆ ਯਾਨੀ ਕਿ ਮੈ ਸੂਬੇਦਾਰ ਬਣ ਗਿਆ| ਪੂਰੇ 28 ਸਾਲ ਦੇਸ਼ ਦੀ ਸੇਵਾ ਕੀਤੀ|
ਮੇਰਾ ਇਕ ਬੇਟਾ ਹੈ ਜੋ ਪਹਿਲਾਂ ਪੇਸ਼ੇ ਵਜੋਂ ਵਕੀਲ ਬਣਿਆ ਤੇ ਫਿਰ ਬਤੌਰ ਅਲਾਈਡ ਪੀ. ਸੀ. ਐਸ. ਆਫੀਸਰ ਵਜੋਂ ਨਵੇਂ ਸ਼ਹਿਰ ਵਿਖੇ ਲੇਬਰ ਇਨਫੋਰਸਮੈਂਟ ਆਫ਼ਿਸਰ ਦੀ ਡਿਊਟੀ ਕਰ ਰਿਹਾ ਹੈ| ਉਸ ਦੇ ਦੋ ਬੱਚੇ ਵੀ ਹਨ|
ਜੇ ਕਰ ਮੈ ਗੱਲ ਕਰਾਂ ਹੁਣ ਲਿਖਣ ਦੀ| ਮੇਰੀਆਂ ਲਿਖੀਆਂ ਚਾਰ ਕੈਸੇਟਾਂ ਟੀ ਸੀਰੀਜ਼ ਤੋਂ ਰਿਲੀਜ਼ ਹੋਈਆਂ ਹਨ| ਪਰ ਉਹ ਚਾਰੇ ਹੀ ਧਾਰਮਿਕ ਕੈਸੇਟਾਂ ਬਾਬਾ ਨਿਰਮਲ ਸਿੰਘ ਜੀ ਪੱਥਰ ਸਾਹਿਬ ਵਾਲਿਆਂ ਨੇ ਰਿਕਾਰਡ ਕਰਵਾਈਆਂ ਸਨ| ਜਿਹਨਾਂ ਨੂੰ ਦਰਸ਼ਨ ਕੁਮਾਰ ਜੀ ਨੇ ਰਿਲੀਜ਼ ਕੀਤਾ ਸੀ| ਫੌਜ਼ ਦੀ ਨੌਕਰੀ ਦੌਰਾਨ ਹੀ ਮੈਨੂੰ ਐਲ ਓ ਸੀ ਕਾਰਗਿਲ ਫਿਲਮ ਵਿੱਚ ਕਰੀਨਾ ਕਪੂਰ ਜੀ ਨਾਲ ਕੰਮ ਕਰਨ ਦਾ ਮੌਕਾ ਮਿਲਿਆ ਸੀ| ਜੇ ਪੀ ਦੱਤਾ ਜੀ ਨੇ ਮੈਨੂੰ ਇਹ ਅਵਸਰ ਦਿੱਤਾ ਸੀ| ਫੌਜ਼ ਵਿੱਚ ਰਹਿੰਦਿਆਂ ਮੈ ਬਹੁਤਾ ਕੁਝ ਹੋਰ ਨਹੀਂ ਸੀ ਲਿਖ ਸਕਿਆ ਕਿਉਂਕਿ ਪਬੰਦੀਆ ਬਹੁਤ ਹੁੰਦੀਆਂ ਹਨ| ਪਰ ਸ਼ੌਕ ਨੂੰ ਮੈ ਜਿਆਦਾ ਦੇਰ ਨਹੀਂ ਰੌਕ ਸਕਿਆ| ਰਿਟਾਇਰਮੈਂਟ ਹੁੰਦਿਆਂ ਹੀ ਮੈਂ ਕਲਮ ਚੁੱਕ ਲਈ| ਸਭ ਤੋਂ ਪਹਿਲਾਂ ਮੈ ਸਿਰਫ ਦੇਸ਼ ਸੇਵਕ ਦੇ ਮਿਡਲ ਕਾਲਮ ਲਈ ਲਿਖਦਾ ਸੀ| ਹੌਲੀ ਹੌਲੀ ਮੇਰੀਆਂ ਕਵਿਤਾਵਾਂ ਵੀ ਰਸਾਲਿਆਂ ਤੇ ਮੈਗਜ਼ੀਨਾਂ ਵਿੱਚ ਛਪਣੀਆਂ ਸ਼ੁਰੂ ਗਈਆਂ| ਫਿਰ ਮੈ ਨਿੱਕੀਆਂ ਕਹਾਣੀਆਂ ਤੇ ਵੱਡੀਆਂ ਕਹਾਣੀਆਂ ਵੀ ਲਿਖਣ ਲਗ ਪਿਆ|
ਹੁਣ ਤਕ ਮੇਰੇ ਅਜੀਤ, ਸਪੋਕਸਮੈਨ, ਰੋਜ਼ਾਨਾ ਪਹਿਰੇਦਾਰ, ਹਮਦਰਦ ਨਿਊਜ਼ ਪੇਪਰ, ਪੰਜਾਬੀ ਜਾਗਰਣ, ਅੱਜ ਦੀ ਆਵਾਜ਼, ਸੱਚ ਦੀ ਆਵਾਜ਼, ਆਸ਼ਿਆਨਾ, ਅਕਾਲੀਪਤ੍ਰਿਕਾ, ਚੜ੍ਹਦੀਕਲਾ, ਪੰਜਾਬੀ ਪੋਸਟ ਕਨੈਡਾ, ਪੰਜਾਬ ਪੋਸਟ ਕਨੈਡਾ, ਪ੍ਰੀਤਨਾਮਾਂ ਯੂ ਐਸ ਏ, ਦੇਸ਼ ਸੇਵਕ, ਪੰਜਾਬੀ ਟ੍ਰਿਬਿਊਨ, ਲੋਕ ਭਲਾਈ ਸੁਨੇਹਾ, ਸੱਚ ਕਹੁ , ਸੰਤ ਸਿਪਾਹੀ, ਕਲਾਕਾਰਾਂ ਨਾਲ ਰਾਬਤਾ, ਪੰਜ ਦਰਿਆ ਤੇ ਪਰਵਾਸੀ ਨਿਊਜ਼ ਪੇਪਰ, ਪੰਜਾਬ ਪੋਸਟ, ਸ਼ਬਦਾਂ ਦਾ ਕਾਫ਼ਲਾ| ਆਕਾਸ਼ਵਾਣੀ ਰੇਡੀਉ ਤੋਂ ਮਿੰਨੀ ਕਹਾਣੀਆਂ। ਓਨਏਅਰ, ਜੱਗਬਾਣੀ ਟੀਵੀ ਚੈਨਲ, ਸਪੋਕਸਮੈਨ ਟੀਵੀ ਚੈਨਲ, ਚੜ੍ਹਦੀ ਕਲਾ ਟੀਵੀ ਚੈਨਲ ਤੋਂ ਵੀ ਮੇਰੀਆਂ ਰਚਨਾਵਾਂ ਆਉਂਦੀਆਂ ਹੀ ਰਹਿੰਦੀਆਂ ਹਨ|
***
Subedar Jasvinder Singh Bhularia
e-mail:jaswinder.bhuleria.1@gmail.com
+91 75891 55501