“ਡਾ: ਸਰਵਪਲੀ ਰਾਧਾ ਕ੍ਰਿਸ਼ਨਨ ਐਕਸਲੈਂਸ ਅਵਾਰਡ-2021” ਨਾਲ ਸਨਮਾਨਿਤ
ਸਿਰਜਣਾ ਕੇਂਦਰ ਕਪੂਰਥਲਾ (ਰਜਿ.) ਦੀ ਸਾਹਿਤਕ ਖੇਤਰ ਵਿਚ ਆਪਣੀ ਵਿਲੱਖਣ ਪਛਾਣ ਹੈ। ਅਨੇਕਾਂ ਸਾਹਿਤਕ ਗੋਸ਼ਟੀਆਂ ਅਤੇ ਪੁਸਤਕਾਂ ਰਲੀਜ ਕਰਨ ਦਾ ਮਾਣ ਉਸ ਨੂੰ ਹਾਸਲ ਹੈ।ਬਹੁਤ ਸਾਰੇ ਨਵੇਂ ਲੇਖਕ ਅਤੇ ਪਾਨਕ ਵੀ ਉਸ ਨੇ ਪੈਦਾ ਕੀਤੇ ਹਨ। ਅਧਿਆਪਕ ਦਿਵਸ-2021 ਮੌਕੇ ਸਿਰਜਣਾ ਕੇਂਦਰ ਨੇ ਵਖ ਵਖ ਵਿਦਿਅਕ ਖੇਤਰਾਂ ਵਿੱਚ ਸ਼ਾਨਦਾਰ ਸੇਵਾਵਾਂ ਦੇਣ ਵਾਲੇ ਕਾਲਜਾਂ ਦੇ ਸੱਤ ਪ੍ਰੋਫੈਸਰਾਂ ਨੂੰ ਸਨਮਾਨਿਤ ਕਰ ਕੇ ਇਕ ਹੋਰ ਉਪਲਬਧੀ ਆਪਣੇ ਨਾਮ ਦਰਜ ਕਰਵਾ ਲਈ ਹੈ। ਜਿਸ ਦੀ ਵਿਭਿੰਨ ਅਦਾਰਿਆਂ ਵਲੋਂ ਪ੍ਰਸੰਸਾ ਕੀਤੀ ਜਾ ਰਹੀ ਹੈ। ਇਸ ਸਮਾਗਮ ਵਿੱਚ ਪ੍ਰਸਿੱਧ ਸ਼ਾਇਰ ਰੂਪ ਲਾਲ ਰੂਪ, ਜਿਹਨਾਂ ਜਿਲਾ ਕਪੂਰਥਲਾ ਨੂੰ ਪੰਜ ਸਾਲ ਨਿਰੰਤਰ ਬਤੌਰ ਜਿਲਾ ਸਿਖਿਆ ਅਫਸਰ (ਸੈ. ਸਿ.) ਸ਼ਾਨਦਾਰ ਸੇਵਾਵਾਂ ਦੇਣ ਉਪਰੰਤ ਸੇਵਾ ਮੁਕਤੀ ਲਈ ਹੈ ਅਤੇ ਹੁਣ ਸਾਹਿਤਕ ਖੇਤਰ ਵਿਸ਼ੇਸ਼ ਕਰ ਕੇ ਕਿਸਾਨ ਅੰਦੋਲਨ ਵਿਚ ਆਪਣੀਆਂ ਲਿਖਤਾਂ ਰਾਹੀਂ ਵਡਮੁੱਲਾ ਯੋਗਦਾਨ ਪਾ ਰਹੇ ਹਨ, ਨੂੰ “ਡਾ: ਸਰਵਪਲੀ ਰਾਧਾ ਕ੍ਰਿਸ਼ਨਨ ਐਕਸਲੈਂਸ ਅਵਾਰਡ-2021” ਨਾਲ ਸਨਮਾਨਿਤ ਕੀਤਾ ਗਿਆ। ਸਾਹਿਤਕ ਹਲਕਿਆਂ ਤੋਂ ਉਨ੍ਹਾਂ ਨੂੰ ਢੇਰ ਵਧਾਈਆਂ ਮਿਲ ਰਹੀਆਂ ਹਨ। ਨੋਟ: ਨਾਮਵਰ ਕਵੀ, ‘ਲਿਖਾਰੀ’ ਦੇ ਲੇਖਕ ਅਤੇ ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ(ਰਜਿ) ਜਲੰਧਰ ਦੇ ਪ੍ਰਧਾਨ ਸ੍ਰੀ ਰੂਪ ਲਾਲ ਰੂਪ ਜੀ ਨੂੰ ’ਲਿਖਾਰੀ’ ਵੱਲੋਂ ਵੀ “ਡਾ: ਸਰਵਪਲੀ ਰਾਧਾ ਕ੍ਰਿਸ਼ਨਨ ਐਕਸਲੈਂਸ ਅਵਾਰਡ-2021” ਮਿਲਣ ‘ਤੇ ਢੇਰ ਸਾਰੀਅਾਂ ਵਧਾਈਅਾਂ।—ਗਸ ਰਾਏ |