|
ਜ਼ਿੰਦਗੀ ਦਾ ਸਫ਼ਰ ਜਿਵੇਂ ਜਿਵੇਂ ਅੱਗੇ ਵਧਦਾ ਰਹਿੰਦਾ ਹੈ ਉਵੇਂ ਉਵੇਂ ਜ਼ਿਆਦਾਤਰ ਲੋਕ ਖੁਸ਼ੀਆਂ ਤੋਂ ਵੀ ਅੱਗੇ ਲੰਘ ਜਾਂਦੇ ਹਨ। ਹਰ ਕਿਸੇ ਨੂੰ ਆਪਣਾ ਬਚਪਨ ਤੇ ਬੀਤ ਗਿਆ ਸਮਾਂ ਹੀ ਚੰਗਾ ਲੱਗਦਾ ਤੇ ਲਗਪਗ ਅਸੀਂ ਸਾਰੇ ਹੀ ਕਿਤੇ ਨਾ ਕਿਤੇ ਅਤੀਤ ਵਿੱਚ ਹੀ ਜਿਊਣ ਦੀ ਕੋਸ਼ਿਸ਼ ਕਰਦੇ ਹਾਂ। ਪਰ ਸਾਨੂੰ ਇਹ ਸਮਝਣਾ ਚਾਹੀਦਾ ਹੈ ਕਿ ਚੰਗੇ ਅਤੀਤ ਨੂੰ ਯਾਦ ਕਰਨ ਨਾਲ ਬੁਰਾ ਵਰਤਮਾਨ ਹੋਰ ਜ਼ਿਆਦਾ ਤਕਲੀਫ਼ ਦਿੰਦਾ ਹੈ। ਸਾਨੂੰ ਅਤੀਤ ਵਿੱਚ ਜਿਊਣ ਦੀ ਬਜਾਏ ਵਰਤਮਾਨ ਵਿੱਚ ਅਤੀਤ ਦੀਆਂ ਚੰਗਿਆਈਆਂ ਨਾਲ ਜਿਊਣਾ ਚਾਹੀਦਾ ਹੈ।
*** |

by
ਕੁਦਰਤ ਦੀ ਸਿਰਜੀ ਹੋਈ ਜ਼ਿੰਦਗੀ ਬਹੁਤ ਹੀ ਖੂਬਸੂਰਤ ਹੈ। ਵੈਸੇ ਤਾਂ ਜ਼ਿੰਦਗੀ ਨਾਲ ਅਣਗਿਣਤ ਪਹਿਲੂ ਜੁੜੇ ਹੋਏ ਹਨ ਪਰ ਦਿਲ ਤੇ ਦਿਮਾਗ ਦਾ ਜ਼ਿੰਦਗੀ ਨਾਲ ਸਭ ਤੋਂ ਕਰੀਬ ਦਾ ਰਿਸ਼ਤਾ ਹੁੰਦਾ ਹੈ। ਸੁੱਖ ਸਹੂਲਤਾਂ, ਚੰਗੀ ਸਿਹਤ ਇਹ ਸਭ ਜ਼ਿੰਦਗੀ ਦੇ ਸਫ਼ਰ ਦੀਆਂ ਜ਼ਰੂਰਤਾਂ ਹਨ ਪਰ ਜ਼ਿੰਦਗੀ ਦੀ ਮੰਜ਼ਿਲ, ਜ਼ਿੰਦਗੀ ਦੇ ਹਰ ਪਲ ਨੂੰ ਖੂਬਸੂਰਤੀ ਨਾਲ ਮਾਣਨ ਨਾਲ ਹੀ ਮਿਲਦੀ ਹੈ। ਪਰ ਸਮੇਂ ਦੇ ਨਾਲ ਨਾਲ ਸਾਡਾ ਦਿਲ ਤੇ ਦਿਮਾਗ ਸਾਨੂੰ ਵੱਖਰੇ ਤਰੀਕੇ ਨਾਲ ਪ੍ਰਭਾਵਿਤ ਕਰਦੇ ਰਹਿੰਦੇ ਹਨ। ਜ਼ਿੰਦਗੀ ਦੇ ਕਿਸੇ ਪੜਾਅ ਵਿੱਚ ਦਿਲ ਸਾਡੀ ਜ਼ਿੰਦਗੀ ਦੇ ਫ਼ੈਸਲੇ ਲੈਂਦਾ ਹੈ ਤੇ ਕਿਸੇ ਹੋਰ ਪੜਾਅ ਵਿੱਚ ਦਿਮਾਗ ਸਾਡੇ ਫੈਸਲਿਆਂ ਉੱਪਰ ਹਾਵੀ ਹੋ ਜਾਂਦਾ ਹੈ। ਦਿਲ ਤੇ ਦਿਮਾਗ ਦਾ ਇਹੀ ਵਰਤਾਰਾ ਸਾਡੀਆਂ ਖੁਸ਼ੀਆਂ ਤੇ ਦੁੱਖਾਂ ਲਈ ਜ਼ਿੰਮੇਵਾਰ ਹੈ। ਜਿਸ ਸਮੇਂ ਅਸੀਂ ਦਿਲ ਅਨੁਸਾਰ ਫ਼ੈਸਲੇ ਲੈਂਦੇ ਹਾਂ ਤਾਂ ਉਸ ਸਮੇਂ ਅਸੀਂ ਸੱਚਮੁਚ ਅਸਲ ਜ਼ਿੰਦਗੀ ਨੂੰ ਮਹਿਸੂਸ ਕਰਦੇ ਹਾਂ, ਪਰ ਇਹ ਵੀ ਜ਼ਰੂਰੀ ਨਹੀਂ ਹੁੰਦਾ ਕਿ ਹਰ ਹਕੀਕਤ ਤੁਹਾਨੂੰ ਖੁਸ਼ੀ ਹੀ ਦੇਵੇ। ਦਿਮਾਗ ਦੁਆਰਾ ਲਏ ਗਏ ਫ਼ੈਸਲੇ ਸਾਨੂੰ ਦੁੱਖਾਂ ਤੋਂ ਤਾਂ ਬਚਾ ਸਕਦੇ ਹਨ ਪਰ ਇਹ ਸਾਡੇ ਤੋਂ ਸਾਡੀਆਂ ਖੁਸ਼ੀਆਂ ਵੀ ਖੋਹ ਲੈਂਦੇ ਹਨ।
ਜ਼ਿੰਦਗੀ ਦਾ ਇਹ ਵੀ ਇੱਕ ਕੌੜਾ ਸੱਚ ਹੈ ਕਿ ਜਿਵੇਂ ਜਿਵੇਂ ਅਸੀਂ ਸਿਆਣੇ ਹੁੰਦੇ ਜਾਵਾਂਗੇ ਉਵੇਂ ਉਵੇਂ ਅਸੀਂ ਜ਼ਿੰਦਗੀ ਨੂੰ ਜਿਊਣਾ ਵੀ ਭੁੱਲਦੇ ਜਾਵਾਂਗੇ। ਸਿਆਣਪ ਸਾਨੂੰ ਜ਼ਿੰਮੇਵਾਰ ਤਾਂ ਬਣਾ ਸਕਦੀ ਹੈ ਪਰ ਖੁਸ਼ ਨਹੀਂ ਰੱਖ ਸਕਦੀ
ਜੇਕਰ ਸੱਚਮੁਚ ਹੀ ਅਸੀਂ ਆਪਣੀ ਜ਼ਿੰਦਗੀ ਵਧੀਆ ਤਰੀਕੇ ਨਾਲ ਜਿਊਣਾ ਚਾਹੁੰਦੇ ਹਾਂ ਤਾਂ ਬੱਚਿਆਂ ਵਾਂਗ ਸਭ ਕੁਝ ਭੁੱਲਕੇ ਸਾਨੂੰ ਇੱਕ ਨਵੀਂ ਸ਼ੁਰੂਆਤ ਕਰਨ ਵਾਲੀ ਸੋਚ ਨੂੰ ਆਪਣਾ ਸੁਭਾਅ ਬਣਾਉਣਾ ਪਵੇਗਾ।