4 December 2022

ਇਹ ਮੁੱਹਬਤ ਕੀ ਹੈ—ਰਮਿੰਦਰ ਰਮੀ

ਸੱਚ -ਮੁੱਚ ਇਹ ਸਾਬਤ ਕਰਨਾ ਬਹੁਤ ਮੁਸ਼ਕਲ ਹੈ ਕਿ ਮੁੱਹਬਤ ਕੀ ਹੁੰਦੀ ਹੈ? ਇਕ ਲੜਕੇ ਲੜਕੀ ਦੇ ਆਪਸੀ ਪਿਆਰ ਨੂੰ ਅਸੀਂ ਮੁੱਹਬਤ ਕਹਿ ਦਿੰਦੇ ਹਾਂ। ਜਦ ਕਿ ਮੁੱਹਬਤ ਦੇ ਬਹੁਤ ਰਿਸ਼ਤੇ ਹੁੰਦੇ ਨੇ। ਮਾਂ ਪਿਉ, ਭੈਣ-ਭਰਾ, ਪਤੀ ਪਤਨੀ, ਗੁਰੂ-ਚੇਲਾ, ਸਹੇਲੀਆਂ, ਦੋਸਤ, ਅਧਿਆਪਕ ਤੇ ਵਿਦਿਆਰਥੀ। ਇਸਦੇ ਇਲਾਵਾ ਹੋਰ ਵੀ ਬਹੁਤ ਰਿਸ਼ਤੇ ਨੇ ਮੁੱਹਬਤ ਦੇ। ਜਾਨਵਰਾਂ ਤੇ ਪਸ਼ੂ ਪੰਛੀਆਂ ਵਿੱਚ ਵੀ ਮੁੱਹਬਤ ਹੁੰਦੀ ਹੈ।

ਜੂਡਿਥ ਵਿਉਰਸਟ ਦੇ ਅਨੁਸਾਰ ਮੁੱਹਬਤ ਜ਼ਿੰਦਗੀ ਦਾ ਇਕ ਸੰਘਰਸ਼ ਹੈ , ਪਰ ਇਹ ਲੜਾਈ ਹੋਰ ਲੜਾਈਆਂ ਨਾਲ਼ੋਂ ਵਧੀਆ ਅਤੇ ਉਸਾਰੂ ਹੈ ।

ਮੁੱਹਬਤ ਇਕ ਸ਼ਕਤੀ ਦਾ ਸੋਮਾ ਹੈ। ਕਹਿੰਦੇ ਨੇ ਮੁੱਹਬਤ ਇਕ ਉਹ ਭਾਸ਼ਾ ਹੈ ਜਿਸ ਨੂੰ ਗੂੰਗੇ ਤੇ ਬੋਲੇ ਵੀ ਬਾਖੂਬੀ ਪੜ੍ਹ ਤੇ ਸਮਝ ਜਾਂਦੇ ਹਨ। ਪਸ਼ੂ ਪੰਛੀ ਤੇ ਜਾਨਵਰ ਵੀ ਮੁੱਹਬਤ ਦੀ ਭਾਸ਼ਾ ਨੂੰ ਬਾਖੂਬੀ ਸਮਝਦੇ ਹਨ।

ਮੁੱਹਬਤ ਤਾਂ ਜਾਤ-ਪਾਤ, ਰੰਗ -ਰੂਪ, ਉਮਰ, ਮਜ਼ਹਬ, ਜਿਸਮਾਨੀ ਹਵਸ ਤੋਂ ਕੋਹਾਂ ਦੂਰ ਹੁੰਦੀ ਹੈ। ਅੱਟਲ, ਅਥਾਹ, ਅਡੋਲ ਤੇ ਸ਼ਾਂਤ ਸਾਗਰ ਵਾਂਗ ਖ਼ਾਮੋਸ਼ ਹੁੰਦੀ ਹੈ। ਮੁੱਹਬਤ ਤੇ ਰੂਹ ਦਾ ਰਿਸ਼ਤਾ ਹੁੰਦਾ ਹੈ। ਜੋ ਸੁੰਨੀਆਂ ਅੱਖਾਂ ਪਿੱਛੇ ਦੀ ਉਦਾਸੀ ਤੇ ਹਾਸਿਆਂ ਪਿੱਛੇ ਛੁੱਪੀ ਖ਼ਾਮੋਸ਼ੀ ਤੇ ਦਰਦ ਨੂੰ ਪਹਿਚਾਣ ਸਕੇ। ਮੁੱਹਬਤ ਵਿੱਚ ਇਕ ਦੂਸਰੇ ਤੋਂ ਕੋਈ ਪਰਦੇਦਾਰੀ ਨਹੀਂ ਹੁੰਦੀ।

ਇਹ ਮੁੱਹਬਤ ਹੀ ਹੈ ਜੋ ਚੋਰਾਂ ਨੂੰ ਸਾਧ ਬਣਾ ਦਿੰਦੀ ਹੈ। ਇਹ ਮੁੱਹਬਤ ਸੀ ਜਿਸ ਦੀ ਖਾਤਿਰ ਰਾਂਝੇ ਨੂੰ ਮਹੀਂਵਾਲ ਬਨਣਾ ਪਿਆ, ਸੱਸੀ ਪੁਨੂੰ ਨੂੰ ਪੁਕਾਰਦੀ ਹੋਈ ਥੱਲਾਂ ਵਿਚ ਉਸ ਪਿੱਛੇ ਗਈ, ਸੋਹਣੀ ਕੱਚੇ ਘੜ੍ਹੇ ਤੇ ਤੈਰ ਕੇ ਅੱਧੀ ਰਾਤ ਨੂੰ ਮਹੀਂਵਾਲ ਨੂੰ ਮਿਲਣ ਲਈ ਜਾਂਦੀ ਹੈ, ਸ਼ੀਰੀ ਦੀ ਖਾਤਿਰ ਫ਼ਰਿਹਾਦ ਨੂੰ ਨਹਿਰ ਪੁੱਟਣੀ ਪਈ, ਤੇ ਹੀਰ ਨੂੰ ਵੀ ਆਖਿਰ ਜ਼ਹਿਰ ਪੀਣਾ ਪਿਆ।

ਕਹਿੰਦੇ ਨੇ ਭਗਤ ਤੁਲਸੀ ਦਾਸ ਦਾ ਆਪਣੀ ਪਤਨੀ ਨਾਲ ਕਾਫ਼ੀ ਪਿਆਰ ਸੀ। ਇਕ ਵਾਰ ਉਹ ਆਪਣੇ ਪੇਕੇ ਜਾਂਦੀ ਹੈ ਤੇ ਤੁਲਸੀ ਦਾਸ ਬਾਦ ਵਿੱਚ ਉਦਾਸ ਹੋ ਕੇ ਪਤਨੀ ਦੇ ਪਿਆਰ ਵਿੱਚ, ਉਸ ਦੀ ਯਾਦ ਵਿੱਚ, ਉਹ ਅੱਧੀ ਰਾਤ ਨੂੰ ਚੋਰੀ ਉਸ ਨੂੰ ਮਿਲਣ ਪਹੁੰਚ ਜਾਂਦਾ ਹੈ। ਅੱਗੋਂ ਉਸ ਦੀ ਪਤਨੀ ਬਹੁਤ ਫਿਟਕਾਰ ਲਾਉਂਦੀ ਹੈ ਤੇ ਕਹਿੰਦੀ ਹੈ ਕਿ ਅਗਰ ਤੂੰ ਐਨਾ ਪਿਆਰ ਪਰਮਾਤਮਾ ਨੂੰ ਕਰਦਾ ਤੇ ਤੈਨੂੰ ਉਸਦੀ ਪ੍ਰਾਪਤੀ ਹੋ ਜਾਣੀ ਸੀ। ਸਚਮੁਚ ਫਿਰ ਉਹ ਵੈਰਾਗ ਵਿੱਚ ਆ ਜਾਂਦਾ ਹੈ ਤੇ ਰੱਬ ਦੀ ਭਗਤੀ ਵਿੱਚ ਲੱਗ ਜਾਂਦਾ ਹੈ ਤੇ ਫਿਰ ਭਗਤ ਤੁਲਸੀ ਦਾਸ ਬਣ ਜਾਂਦਾ ਹੈ।

ਅੱਜ ਕਲ ਸੱਚੀ ਮੁੱਹਬਤ ਨਹੀਂ ਰਹਿ ਗਈ, ਬਹੁਤ ਘੱਟ ਹੀ ਦੇਖਣ ਨੂੰ ਮਿੱਲਦੀ ਹੈ, ਹੁਣ ਇਹ ਸਿਰਫ਼ ਕਿਤਾਬਾਂ, ਕਿੱਸੇ-ਕਹਾਣੀਆਂ ਤੇ ਫਿਲਮਾਂ ਵਿੱਚ ਹੀ ਰਹਿ ਗਈ ਹੈ। ਰੂਹਾਂ ਦੀ ਮੁੱਹਬਤ ਨਹੀਂ ਸਿਰਫ ਜਿਸਮਾਂ ਦੀ ਮੁੱਹਬਤ ਰਹਿ ਗਈ ਹੈ। ਅੱਜ-ਕੱਲ੍ਹ ਕਾਫ਼ੀ ਲੜਕੇ ਆਪਣੀ ਝੂਠੀ ਮੁੱਹਬਤ ਵਿੱਚ ਲੜਕੀਆਂ ਨੂੰ ਫਸਾ ਲੈਂਦੇ ਹਨ ਤੇ ਇਸਤੇਮਾਲ ਕਰਕੇ ਛੱਡ ਦਿੰਦੇ ਨੇ ਤੇ ਬਹੁਤ ਲੜਕੀਆਂ ਸਦਮੇ ਤੇ ਬਦਨਾਮੀ ਦੇ ਡਰ ਤੋਂ ਜਾਣ ਵੀ ਦੇ ਦਿੰਦੀਆਂ ਹਨ। ਕੀ ਇਹ ਮੁੱਹਬਤ ਹੈ?

ਸਰਦਾਰ ਗੁਰਬਖਸ਼ ਸਿੰਘ ਜੀ ਪ੍ਰੀਤਲੜੀ ਜੀ ਨੇ ਇਕ ਜਗ੍ਹਾ ਲਿਖਿਆ ਹੈ ਕਿ ਪਿਆਰ ਕਬਜ਼ਾ ਨਹੀਂ ਪਹਿਚਾਣ ਹੈ।

ਕਈ ਕਹਿੰਦੇ ਨੇ ਕਿ ਮੁੱਹਬਤ ਪਹਿਲੀ ਨਜ਼ਰ ਵਿੱਚ ਹੋ ਜਾਂਦੀ ਹੈ। ਪਰ ਨਹੀਂ ਇਹ ਜ਼ਰੂਰੀ ਨਹੀਂ ਹੁੰਦਾ। ਅੱਜ ਕਲ ਤੇ ਬਿਨਾ ਦੇਖੇ ਬਿਨਾ ਮਿਲੇ ਵੀ ਮੁੱਹਬਤ ਹੋ ਜਾਂਦੀ ਹੈ। ਕਿਸੇ ਨੂੰ ਆਪਣੀਆਂ ਯਾਦਾਂ ਵਿੱਚ ਮਹਿਸੂਸ ਕਰਨਾ, ਹਰ ਸਾਹ ਵਿੱਚ ਮਹਿਸੂਸ ਕਰਨਾ, ਮਿਲਣਾ ਚਾਹ ਕੇ ਵੀ ਮਿਲ ਨਹੀਂ ਸਕਣਾ। ਜਿਹਨਾਂ ਅੰਦਰ ਸੱਚੇ ਪਿਆਰ ਦੀ ਇਕ ਲਗਨ, ਇਕ ਦਰਦ, ਇਕ ਤੜਪ ਹੋਵੇ, ਉਹ ਰੂਹ ਦੇ ਰਿਸ਼ਤੇ ਹੁੰਦੇ ਹਨ। ਬਹੁਤ ਪਾਕਿ ਤੇ ਪਵਿੱਤਰ ਰਿਸ਼ਤਾ ਜੋ ਸੱਚੀ ਤੇ ਰੂਹਾਨੀ ਮੁੱਹਬਤ ਵਿੱਚ ਹੁੰਦਾ ਹੈ। ਮੁੱਹਬਤ ਤੇ ਦੇਣ ਦਾ ਨਾਮ ਹੈ, ਇਕ ਕੁਰਬਾਨੀ ਦਾ ਨਾਮ ਹੈ। ਜਿਸ ਵਿੱਚ ਇਨਸਾਨ ਰੋਜ਼ ਹੀ ਤਿਲ ਤਿਲ ਕਰਕੇ ਮਰਦਾ ਹੈ।

ਮੁੱਹਬਤ ਤੇ ਕਦੀ ਵੀ, ਕਿਸੇ ਨਾਲ, ਕਿਸੇ ਵੀ ਉਮਰ ਵਿੱਚ ਹੋ ਸਕਦੀ ਹੈ। ਚਾਹੈ ਸ਼ਾਦੀ ਤੋਂ ਪਹਿਲਾਂ ਜਾਂ ਬਾਅਦ। ਇਸ ਵਿੱਚ ਉਮਰ ਦਾ ਕੋਈ ਬੰਧਨ ਨਹੀਂ ਹੁੰਦਾ। ਹਾਂ ਕਈ ਵਾਰ ਬੇਬਸੀ ਜ਼ਰੂਰ ਹੁੰਦੀ ਹੈ ਜੱਦ ਇਨਸਾਨ ਕਿਸੇ ਨੂੰ ਮਿਲਣਾ ਚਾਹ ਕੇ ਵੀ ਮਿਲ ਨਾ ਸਕੇ। ਫਿਰ ਉਸਨੂੰ ਇਕਾਂਤ ਅੱਛਾ ਲੱਗਦਾ ਹੈ। ਫਿਰ ਸੰਗੀਤ ਤੇ ਕੀਰਤਨ ਸੁਨਣ ਨੂੰ ਮਨ ਕਰਦਾ ਹੈ। ਇਨਸਾਨ ਉਸ ਸੰਗੀਤ ਵਿੱਚ ਐਨਾ ਲੀਨ ਹੋ ਜਾਂਦਾ ਹੈ ਕਿ ਮਨ ਵੈਰਾਗ ਵਿੱਚ ਆ ਜਾਂਦਾ ਹੈ ਤੇ ਫਿਰ ਰੋਣ ਤੇ ਦਿਲ ਕਰਦਾ ਹੈ।

ਸਾਨੂੰ ਸਿਲੇਬਸ ਵਿੱਚ ਹੀਰ-ਰਾਂਝਾ, ਸੋਹਣੀ-ਮਹੀਂਵਾਲ ਜਿਹੇ ਕਿੱਸੇ ਕਹਾਣੀਆਂ ਪੜ੍ਹਾਏ ਜਾਂਦੇ ਸੀ। ਕੀ ਅੱਜ ਕਲ ਕੋਈ ਲੜਕਾ ਲੜਕੀ ਸ਼ਾਦੀ ਦੇ ਬਾਦ ਇਸ ਤਰਾਂ ਮੁੱਹਬਤ ਕਰ ਸਕਦਾ ਹੈ? ਅਗਰ ਕੋਈ ਐਸੀ ਹਰਕਤ ਕਰੇ ਜਾਂ ਕਿਸੇ ਨਾਲ ਗੱਲ ਵੀ ਕਰੇ ਤੇ ਬਦਚਲਣ ਅਵਾਰਾ ਕਹਿ ਕੇ ਘਰ ਤੋਂ ਬਾਹਰ ਨਿਕਾਲ ਦਿੱਤਾ ਜਾਂਦਾ ਹੈ।

ਕਹਿੰਦੇ ਨੇ ਇਹ ਮੁੱਹਬਤ ਹੀ ਸੀ ਜਿਸ ਦੀ ਖਾਤਿਰ ਸ਼ਾਹ ਜਹਾਂ ਨੇ ਤਾਜ ਮੱਹਲ ਬਣਾਇਆ ਵਰਨਾ ਇਕ ਲਾਸ਼ ਦੀ ਖਾਤਿਰ ਕੋਈ ਇਸ ਤਰ੍ਹਾ ਨਹੀਂ ਕਰਦਾ।

ਇਕ ਵਾਰ ਕ੍ਰਿਸ਼ਨ ਜੀ ਨੂੰ ਰਾਧਾ ਜੀ ਨੇ ਪੁੱਛਿਆ ਸੀ ਕਿ ਅਗਰ ਤੁਹਾਨੂੰ ਮੇਰੇ ਨਾਲ ਮੁੱਹਬਤ ਸੀ ਤੇ ਤੁਸੀਂ ਮੇਰੇ ਨਾਲ ਸ਼ਾਦੀ ਕਿਉਂ ਨਹੀਂ ਕੀਤੀ? ਕ੍ਰਿਸ਼ਨ ਜੀ ਨੇ ਹੱਸ ਕੇ ਕਿਹਾ ਸੀ ਕਿ ਅਸੀਂ ਦੋ ਨਹੀਂ ਹਾਂ ਮੇਰਾ ਵਾਸ ਤੇਰੀ ਆਤਮਾ ਵਿੱਚ ਤੇ ਤੇਰਾ ਵਾਸ ਮੇਰੀ ਆਤਮਾ ਵਿੱਚ ਹੈ। ਅਸੀਂ ਇਕ ਦੂਸਰੇ ਤੋਂ ਅਲੱਗ ਨਹੀਂ ਹਾਂ ਇਕ ਹਾਂ। ਇਹ ਮੁੱਹਬਤ ਹੈ।

ਕਈ ਲੋਕ ਸਵਾਲ ਕਰਦੇ ਨੇ ਕਿ ਮੁੱਹਬਤ ਤੇ ਪਸੰਦ ਵਿੱਚ ਕੀ ਫਰਕ ਹੁੰਦਾ ਹੈ। ਇਸ ਵਿੱਚ ਕੋਈ ਖ਼ਾਸ ਫਰਕ ਨਹੀਂ ਹੈ। ਪਸੰਦ ਵਿੱਚ ਸੰਬੰਧ ਰਸਮੀ ਹੁੰਦੇ ਨੇ ਤੇ ਮੁੱਹਬਤ ਵਿੱਚ ਗ਼ੈਰ ਰਸਮੀ।

ਕਿਸੇ ਇਨਸਾਨ ਨਾਲ ਅਗਰ ਮੁੱਹਬਤ ਕਰਦੇ ਹਾਂ ਤਾਂ ਉਹ ਸਾਡੀ ਕਮਜ਼ੋਰੀ ਬਣ ਜਾਂਦੀ ਹੈ ਪਰ ਅਗਰ ਅਸੀਂ ਵਾਹਿਗੁਰੂ ਨਾਲ ਮੁੱਹਬਤ ਕਰਾਂਗੇ ਤੇ ਉਹ ਸਾਡੀ ਤਾਕਤ ਬਣ ਜਾਏਗੀ ਤੇ ਅਸੀਂ ਟੁੱਟਣ ਤੇ ਬਿਖਰਣ ਤੋਂ ਵੀ ਬੱਚ ਜਾਵਾਂਗੇ।

ਅਸਲੀ ਮੁੱਹਬਤ ਰੂਹ ਦਾ ਰਿਸ਼ਤਾ ਹੈ ਜੋ ਇਨਸਾਨ ਨੂੰ ਇਬਾਦਤ ਤੱਕ ਲੈ ਜਾਂਦਾ ਹੈ। ਮੁੱਹਬਤ ਤੇ ਰੋਮ ਰੋਮ ਵਿੱਚ, ਹਰ ਸਾਹ ਵਿੱਚ ਮਹਿਸੂਸ ਕੀਤੀ ਜਾਂਦੀ ਹੈ। ਇਸ ਵਿੱਚ ਪਾਕੀਜ਼ਦੀ ਹੈ, ਸਮਝਣ ਵਾਲੀ ਪਾਰਖੂ ਨਜ਼ਰ ਹੋਣੀ ਚਾਹੀਦੀ ਹੈ। ਮੁੱਹਬਤ ਕਰਨੀ ਕੋਈ ਪਾਪ ਜਾਂ ਗੁਨਾਹ ਨਹੀਂ ਹੈ, ਬਸ਼ਰਤੇ ਕਿ ਇਹ ਰੂਹ ਤੋਂ ਹੋਣੀ ਚਾਹੀਦੀ ਹੈ।

( ਜਿਨ ਪ੍ਰੇਮ ਕੀਓ ਤਿਨਿ ਹੀ ਪ੍ਰਭਿ ਪਾਇਓ )
ਮੁੱਹਬਤ ਤੇ ਰੱਬ ਨਾਲ ਵੀ ਇਨਸਾਨ ਦੀ ਅਥਾਹ ਹੁੰਦੀ ਹੈ। ਮੁੱਹਬਤ ਦੀ ਇੰਤਹਾ ਕੋਈ ਨਹੀਂ ਪਾ ਸਕਦਾ, ਗੁਰਬਾਣੀ ਵਿੱਚ ਵੀ ਸ਼ਬਦ ਹੈ।
( ਜਿਸ ਪਿਆਰੇ ਸਿਉ ਨੇਹੁ
ਤਿਸ ਆਗੈ ਮਰਿ ਚਲੀਐ ।
ਧ੍ਰਿਗੁ ਜੀਵਣੁ ਸੰਸਾਰਿ
ਤਾ ਕੈ ਪਾਛੈ ਜੀਵਣਾ)

(ਰਮਿੰਦਰ ਰਮੀ)

***
592
***

About the author

ਰਮਿੰਦਰ ਰਮੀ
+1 647 919 9023 | raminderwalia213@gmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਜੀਵਨ ਬਿਉਰਾ:
ਪੂਰਾ ਨਾਮ: ਰਮਿੰਦਰ ਕੌਰ ਵਾਲੀਆ
ਕਲਮੀ ਨਾਮ: ਰਮਿੰਦਰ ਰਮੀ
ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ
ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ
ਜਨਮ ਸਥਾਨ: ਜਲੰਧਰ
ਜਨਮ ਤਰੀਕ: 23 ਮਾਰਚ 1954
ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ

ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ
ਪੱਕਾ ਪਤਾ: 213 Vodden Street West L6X 2W8, Ontario, Brampton
Mobile: +1 (647) 919-9023
E-mail: raminderwalia213@gmail.com

ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ।

* ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ।

* ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ ।

* ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ।
ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ
ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ

ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ।
***

ਰਮਿੰਦਰ ਰਮੀ

ਜੀਵਨ ਬਿਉਰਾ: ਪੂਰਾ ਨਾਮ: ਰਮਿੰਦਰ ਕੌਰ ਵਾਲੀਆ ਕਲਮੀ ਨਾਮ: ਰਮਿੰਦਰ ਰਮੀ ਪਿਤਾ ਦਾ ਨਾਮ: ਸ: ਇੰਦਰਜੀਤ ਸਿੰਘ ਆਹਲੂਵਾਲੀਆ ਮਾਤਾ ਦਾ ਨਾਮ: ਸ੍ਰੀਮਤੀ ਰਜਿੰਦਰ ਕੌਰ ਆਹਲੂਵਾਲੀਆ ਜਨਮ ਸਥਾਨ: ਜਲੰਧਰ ਜਨਮ ਤਰੀਕ: 23 ਮਾਰਚ 1954 ਪਾਲਣਾ: ਅੰਮ੍ਰਿਤਸਰ, ਪੰਜਾਬ, ਭਾਰਤ ਸਿਖਿਆ: ਬੀ. ਏ. , ਗੁਰੂ ਨਾਨਕ ਦੇਵ ਯੂਨਿਵਰਸਿਟੀ, ਪੰਜਾਬ ਪੱਕਾ ਪਤਾ: 213 Vodden Street West L6X 2W8, Ontario, Brampton Mobile: +1 (647) 919-9023 E-mail: raminderwalia213@gmail.com ਸ਼ੌਕ: ਲਿਖਣਾ ਪੜ੍ਹਣਾ ਤੇ ਗੁਰੂ ਘਰ ਨਾਲ ਪ੍ਰੀਤ, ਕੀਰਤਨ ਬੱਚਪਨ ਵਿੱਚ ਸਿੱਖਿਆ ਤੇ ਚੰਡੀਗੜ੍ਹ 23.24 ਸਾਲ ਬਾਦ ਫਿਰ ਸ਼ੁਰੂ ਕੀਤਾ ਸੀ ਜੋ ਕਿ ਕੈਨੇਡਾ ਆਉਣ ਦੇ ਬਾਦ ਵੀ ਅਜੇ ਸੈਕਟਰ 37 ਸੀ ਚੰਡੀਗੜ੍ਹ ਨਾਲ ਸਾਂਝ ਬਰਕਰਾਰ ਹੈ। * ਚੰਡੀਗੜ੍ਹ ਦੇ ਸਮੂਹ ਇਸਤਰੀ ਸਤਿਸੰਗ ਦੀ ਸੈਕਟਰੀ ਜਨਰਲ ਤੇ ਸਿੱਖ ਨਾਰੀ ਮੰਚ ਦੀ ਸੀਨੀਅਰ ਵਾਈਸ ਪ੍ਰਧਾਨ ਵਜੋਂ ਸੇਵਾ ਨਿਭਾਈ। * ਪੜ੍ਹਣ ਲਿਖਣ ਦਾ ਸ਼ੋਕ ਤਾਂਂ ਬਚਪਨ ਵਿਚ ਸੀ ਤੇ ਕਾਲਜ ਦੀ ਮੈਗਜ਼ੀਨ ਵਿਚ ਵੀ ਆਰਟੀਕਲ ਤੇ ਕਹਾਣੀ ਲਿਖ ਕੇ ਦਿੰਦੀ ਰਹੀ ਸੀ। ਸ: ਗੁਰਬਖ਼ਸ਼ ਸਿੰਘ ਪ੍ਰੀਤਲੜੀ ਤੇ ਸ: ਨਵਤੇਜ ਸਿੰਘ ਨੂੰ ਵੀ ਮਿਲਣ ਦਾ ਸੁਭਾਗ ਪ੍ਰਾਪਤ ਹੋਇਆ । * ਬਰੈਂਪਟਨ ਵਿਚ ਸੱਭ ਸਾਹਿਤਕ ਤੇ ਸਮਾਜਿਕ ਸੰਸਥਾਵਾਂ ਨਾਲ ਜੁੜੀ ਹੋਈ ਹਾਂ। ਲਿਖਣ ਰੁਚੀ: ਹਰ ਵਿਸ਼ੇ ਤੇ ਲਿਖਣਾ,ਕਵਿਤਾ, ਲੇਖ, ਯਾਦਾਂ, ਰੀਪੋਰਟਿੰਗ ਆਦਿ ਪ੍ਰਕਾਸ਼ਨਾ: ‘ਕਿਸ ਨੂੰ ਆਖਾਂ’ (ਕਾਵਿ ਸੰਗ੍ਰਹਿ), ਦੂਜੀ ਪੁਸਤਕ ਤਿਆਰੀ ਅਧੀਨ ਹੋਰ ਸਰਗਰਮੀਅਾਂ ਬੇਅੰਤ ਜਿਵੇਂ ਕਿ ਫੇਸ ਬੁਕ, ਵਟਸਅਪ ਗਰੁੱਪ ਵਿਚ ਰਚਨਾਵਾਂ ਦੇਣੀਅਾਂ ਅਤੇ ਜੂਮ ਮੀਟਿੰਗਾਂ ਕਰਕੇ ਹੋਰ ਸਾਹਿਤਕਾਰਾਂ ਨਾਲ ਕਾਵਿ ਮਿਲਣੀਅਾਂ ਆਦਿ ਕਰਨਾ। ***

View all posts by ਰਮਿੰਦਰ ਰਮੀ →