10 December 2023

ਸੌਣ ਪਿਆ ਵੱਸਦਾ—- ਰੂਪ ਲਾਲ ਰੂਪ

ਤਾਰਾਂ ਦਿਲ ਵਾਲੀਆਂ ਨੂੰ ਕੌਣ ਪਿਆ ਕੱਸਦਾ।
ਚੜ੍ਹ ਕੇ ਘਟਾਵਾਂ ਆਈਆਂ ਸੌਣ ਪਿਆ ਵੱਸਦਾ।

ਲੱਖ ਭਾਵੇਂ ਚਲਦਾ ਕਰੋਨਾ ਵਾਲਾ ਕਾਲ ਹੈ।
ਮਾਹੀ ਤਾਈਂ ਮਿਲਣੇ ਦਾ ਮੁੱਖ ‘ਤੇ ਜਲਾਲ ਹੈ।

ਚਾਬੀ ਕੋਈ ਖੋਲ੍ਹਦੀ ਨਾ ਤਾਲਾ ਇਹ ਰਹੱਸ ਦਾ।
ਚੜ੍ਹਕੇ ਘਟਾਵਾਂ ਆਈਆਂ—

ਪੈਲਾਂ ਪਾਉਣ ਮੋਰ ਬਾਗੀਂ ਮਿੱਠਾ ਮਿੱਠਾ ਬੋਲਦੇ।
ਦਿਲ ਦੇ ਬਜ਼ਾਰ ਮੋਰਨੀਆਂ ਲਈ ਖੋਲ੍ਹਦੇ।
ਇਸ਼ਾਰਿਆਂ ਦੀ ਰੁੱਤ ਬੋਲ ਕੋਈ ਕੋਈ ਦੱਸਦਾ।
ਚੜ੍ਹਕੇ ਘਟਾਵਾਂ ਆਈਆਂ—

ਨਵੀਆਂ ਵਿਆਹੁਲੀਆਂ ਨੂੰ ਚਾਅ ਬੜਾ ਸਾਉਣ ਦਾ।
ਮਿੱਠਾ ਜਿਆ ਬਹਾਨਾ ਹੈ ਪਿੰਡ ਪੇਕੇ ਆਉਣ ਦਾ।
ਲੱਥ ਜਾਂਦਾ ਡਰ ਮਨੋਂ ਚਾਰ ਦਿਨ ਸੱਸ ਦਾ।
ਚੜ੍ਹ ਕੇ ਘਟਾਵਾਂ ਆਈਆਂ–

ਮਾਹੀ ਪ੍ਰਦੇਸ ਜਿਹਦਾ ਕਰਦਾ ਕਮਾਈਆਂ ਨੂੰ।
ਕਿਹਦੇ ਅੱਗੇ ਫੋਲ ਦੇਵੇ ਹੁਸਨ ਦੁਹਾਈਆਂ ਨੂੰ।
ਬਿਰਹਾ ਦਾ ਨਾਗ ਰਹਿੰਦਾ ਦਿਨ ਰਾਤ ਡੱਸਦਾ।
ਚੜ੍ਹ ਕੇ ਘਟਾਵਾਂ ਆਈਆਂ —

ਨੀਲੀ ਛੱਤ ਹੇਠ ਲੱਗਾ ਮੋਰਚਾ ਕਿਸਾਨਾਂ ਦਾ।
ਰੇੜਕਾ ਕਨੂੰਨਾਂ ਤੇ ਕਿਸਾਨਾਂ ਦੀਆਂ ਸ਼ਾਨਾਂ ਦਾ।
‘ਰੂਪ ‘ ਫਿਕਰਾਂ ਦੇ ਵਿਚ ਦਿਲ ਜਾਵੇ ਧੱਸਦਾ।
ਚੜ੍ਹ ਕੇ ਘਟਾਵਾਂ ਆਈਆਂ–
***
252
***

ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ -144102
94652-29722

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →