|
ਸਮਾਗਮ ਦੇ ਆਰੰਭ ਵਿਚ ਸਭਾ ਦੇ ਹਿੱਤੂ ਰਹੇ ਸਾਹਿਤਕਾਰ ਚਰਨ ਸੀਚੇਵਾਲਵੀ ,ਰਾਜਿੰਦਰ ਪ੍ਰਦੇਸੀ ਅਤੇ ਪ੍ਰੇਮ ਗੋਰਕੀ, ਜੋ ਕਰੋਨਾ ਮਹਾਮਾਰੀ ਦੀ ਦੂਜੀ ਲਹਿਰ ਵਿੱਚ ਸਵਰਗ ਸਿਧਾਰ ਗਏ ਸਨ,ਨੂੰ ਦੋ ਮਿੰਟ ਦਾ ਮੌਨ ਰੱਖ ਕੇ ਸ਼ਰਧਾਂਜਲੀ ਭੇਟ ਕੀਤੀ ਗਈ। ਸਮਾਗਮ ਦੀ ਸ਼ੁਰੂਆਤ ਕਰਦਿਆਂ ਸਭਾ ਦੇ ਪ੍ਰਧਾਨ ਰੂਪ ਲਾਲ ਰੂਪ, ਵਲੋਂ ਆਏ ਮਹਿਮਾਨਾਂ ਅਤੇ ਕਵੀਆਂ ਨੂੰ ਜੀ ਆਇਆਂ ਨੂੰ ਆਖਦਿਆਂ ਪੰਜਾਬ ਦੀਆਂ ਲੋਕ ਬੋਲੀਆਂ ਵਿੱਚ ਸਾਵਣ ਦੀ ਜਸ-ਕੀਰਤੀ ਨਾਲ ਸਾਂਝ ਪੁਆਈ ।ਗੁਰਦੇਵ ਸਿੰਘ ਨਿੱਜਰ ,ਮੁੱਖ ਮਹਿਮਾਨ ਵਲੋਂ ਆਪਣੇ ਸੁਨੇਹੇ ਵਿਚ ਪੰਜਾਬੀ ਭਾਈਚਾਰੇ ਦੀ ਭਾਵਨਾਤਮਕ ਏਕਤਾ ਲਈ ਤੀਆਂ ਦੇ ਤਿਉਹਾਰ ਦੀ ਮਹੱਤਤਾ ‘ਤੇ ਰੌਸ਼ਨੀ ਪਾਈ। ਜਸਪਾਲ ਸਿੰਘ ਨਿੱਜਰ ਨੇ ਪੰਜਾਬ ਵਿੱਚ ਸੁੰਗੜਦੇ ਸਾਵਣ ‘ਤੇ ਚਿੰਤਾ ਜਾਹਰ ਕਰਦਿਆਂ ਵੱਡੀ ਗਿਣਤੀ ਵਿਚ ਰੁੱਖ ਲਾਉਣ ਦੀ ਲੋੜ ‘ਤੇ ਜ਼ੋਰ ਦਿੱਤਾ। ਪ੍ਰੋ: ਹਰਦੀਪ ਰਾਜਾਰਾਮ ਨੇ ਤੀਆਂ ਦੇ ਇਤਿਹਾਸਕ ਪਿਛੋਕੜ ਨੂੰ ਚਰਚਾ ਦਾ ਵਿਸ਼ਾ ਬਣਾਇਆ।
|
ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)
ਪੁਸਤਕਾਂ:
ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ
ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

by
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ (ਰਜਿ ) ਜਲੰਧਰ ਵਲੋਂ ਸਕੰਸਸਸ(ਸਰਕਾਰੀ ਕੰਨਿਅਾਂ ਸੀਨੀਅਰ ਸੈਕੰਡਰੀ ਸਕੂਲ) ਖੁਰਦਪੁਰ (ਜਲੰਧਰ) ਦੇ ਵਿਹੜੇ ਵਿਚ ‘ਸਾਵਣ ਕਵੀ ਦਰਬਾਰ ‘ ਦਾ ਆਯੋਜਨ ਕੀਤਾ ਗਿਆ। ਸਮਾਗਮ ਦੇ ਮੁੱਖ ਮਹਿਮਾਨ ਗੁਰਦੇਵ ਸਿੰਘ ਨਿੱਜਰ, ਚੇਅਰਮੈਨ ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ, ਕੂਪੁਰ (ਅੱਡਾ ਕਠਾਰ) ਜਲੰਧਰ ਅਤੇ ਜਸਪਾਲ ਸਿੰਘ ਨਿੱਜਰ ਵਿਸ਼ੇਸ਼ ਮਹਿਮਾਨ ਸਨ।
ਸਮਾਗਮ ਦੇ ਦੂਸਰੇ ਸਤਰ ਦਾ ਆਗਾਜ਼ ਆਸ਼ੀ ਈਸਪੁਰੀ ਦੀ ਕਵਿਤਾ ‘ਸਾਵਣ ਦੇ ਰੰਗ ਬੜੇ ਨਿਆਰੇ’ ਨਾਲ ਹੋਇਆ। ਲਾਲੀ ਕਰਤਾਰਪੁਰੀ ਨੇ ‘ਸੌਣ ਦਾ ਮਹੀਨਾ ਆ ਗਿਆ, ਗੇੜਾ ਮਾਰ ਜਾ ਵਲੈਤੋਂ ਆ ਕੇ ‘ਤਰੰਨਮ ਵਿੱਚ ਗਾ ਕੇ ਰੰਗ ਬੰਨ੍ਹਿਆ। ਜਸਪਾਲ ਜੀਰਵੀ ਦੀ ‘ਚੰਦਰਾ ਮਾਹੀ ਫਿਰ ਨਾ ਆਇਆ ਸਾਵਣ ਵਿੱਚ’, ਰਮਾ ਸ਼ਾਇਰਾ ਦੀ ‘ਸੌਣ ਦਾ ਮਹੀਨਾ ਘਰ ਛੇਤੀ ਫੇਰਾ ਪਾ ਵੇ’, ਖੁਸ਼ੀ ਮੁਹੰਮਦ ਚੱਠਾ ਦੀ ‘ਸੌਣ ਮਹੀਨਾ ਤੀਆਂ ਆਈਆਂ’ ਅਤੇ ਪ੍ਰਿੰ: ਅਸ਼ੋਕ ਪਰਮਾਰ ਦੀ ਸਾਵਣ ‘ਤੇ ਸ਼ੇਅਰੋ-ਸ਼ਾਇਰੀ ਨੇ ਸਰੋਤਿਆਂ ਨੂੰ ਮੰਤਰ ਮੁਗਧ ਕੀਤਾ। ਮਦਨ ਬੋਲੀਨਾ, ਸੁਰਜੀਤ ਸਿੰਘ ਬੁਲਾੜੀ ਕਲਾਂ, ਸਰਵਨ ਭਾਰਦਵਾਜ, ਰੂਪ ਲਾਲ ਰੂਪ, ਹਰਪ੍ਰੀਤ ਡਰੋਲੀ, ਜਸਵਿੰਦਰ ਦੂਹੜਾ, ਸੋਡੀ ਸੱਤੋਵਾਲੀ, ਅਜੀਤ ਸਿੰਘ ਫਤਿਹਪੁਰੀ ਅਤੇ ਦਰਸ਼ਨ ਸਿੰਘ ਦਰਸ਼ੀ ਦੀਆਂ ਕਵਿਤਾਵਾਂ ਸਰੋਤਿਆਂ ‘ਤੇ ਚੰਗਾ ਪ੍ਰਭਾਵ ਸਿਰਜ ਗਈਆਂ। ਇਸ ਮੌਕੇ ਤੇ ਪ੍ਰੇਮ ਪਾਲ, ਅਮਰਜੀਤ ਸਿੰਘ ਮਿਨਹਾਸ, ਸਰਦਾਰਾ ਸਿੰਘ, ਮਾਸਟਰ ਬਲਦੇਵ ਚੰਦ ,ਮਨਜੀਤ ਸਿੰਘ,ਜਤਿੰਦਰ, ਚਕਸ਼ੂ, ਪਵਨਪ੍ਰੀਤ, ਕਮਲਜੀਤ, ਇੰਦਰਜੀਤ, ਅਮਰਜੀਤ ਆਦਿ ਹਾਜਰ ਸਨ। ਸਟੇਜ ਸੰਚਾਲਨ ਸੇਵਾ ਪ੍ਰੋ: ਹਰਦੀਪ ਰਾਜਾਰਾਮ ਵਲੋਂ ਬਾਖੂਬ ਨਿਭਾਈ ਗਈ।