13 November 2024

ਆਓ “ਹਰੀਏ ਨੀ ਰਸ ਭਰੀਏ ਖਜੂਰੇ” ਵਾਲੀ ਖਜੂਰ ਦਾ ਸਰਦੀਆਂ ਵਿੱਚ ਲਾਹਾ ਖੱਟੀਏ—ਸੰਜੀਵ ਝਾਂਜੀ, ਜਗਰਾਉ

ਸਰਦੀਆਂ ਦੀ ਸ਼ੁਰੂਆਤ ਹੁੰਦੇ ਸਾਰ ਹੀ ਬਾਜ਼ਾਰਾਂ ਦੇ ਵਿੱਚ ਖਜੂਰ ਵਿਕਣ ਲਈ ਆ ਜਾਂਦੀ  ਹੈ। ਇਹ ਸਵਾਦ ਵਿੱਚ ਗੁੜ ਵਰਗੀ, ਪੋਲੀ ਅਤੇ ਬੇਸ਼ੁਮਾਰ ਗੁਣਾਂ ਦੇ ਧਾਰਨੀ ਹੁੰਦੀ ਹੈ। ਖਜੂਰ ਦੀ ਵਰਤੋਂ ਇਸੇ ਤਰ੍ਹਾਂ ਸਿੱਧੇ ਰੂਪ ਵਿੱਚ ਜਾਂ ਸੁਕਾ ਕੇ ਛੁਹਾਰੇ ਦੇ ਰੂਪ ਵਿੱਚ ਵੀ ਕੀਤੀ ਜਾਂਦੀ ਹੈ। ਇਹ ਵੀ ਸਰਦੀ ਰੁੱਤ ਦਾ ਇੱਕ ਮੇਵਾ ਹੀ ਹੈ।

ਇਹ ਇਕ ਪੋਲਾ ਫਲ ਹੈ ਪਰ ਇਸ ਦੇ ਅੰਦਰ ਇਕ ਛੋਟੀ ਜਿਹੀ ਗਿੜਕ (ਗਿਟਕ) ਹੁੰਦੀ ਹੈ। ਇਹ ਮਿੱਠਾ ਤੇ ਗੁੱਦੇਦਾਰ ਹੁੰਦਾ ਹੈ। ਚੰਗੀ ਸਿਹਤ ਦੇ ਚਾਹਵਾਨ ਵਿਅਕਤੀਆਂ ਨੂੰ ਸਰਦੀਆਂ ਦੇ ਵਿੱਚ ਇਸ ਦੀ ਵਰਤੋਂ ਜਰੂਰ ਕਰਨੀ ਚਾਹੀਦੀ ਹੈ। ਇਸ ਦਾ ਵਿਗਿਆਨਕ ਨਾਮ ਫੀਨਿਕਸ ਡੈਕਟੀਲੀਫੇਰਾ ਹੈ। ਇਸ ਦਾ ਰੁਖ ਦਰਮਿਆਨੇ ਆਕਾਰ ਦਾ ਹੁੰਦਾ ਹੈ ਅਤੇ ਇਸਦੀ ਉਚਾਈ 15-25 ਮੀਟਰ ਤੱਕ ਹੁੰਦੀ ਹੈ। ਇਹ ਮੰਨਿਆ ਜਾਂਦਾ ਹੈ ਕਿ ਇਹ ਮੂਲ ਰੂਪ ਵਿੱਚ ‘ਅਰਬ’ ਦਾ ਫਲ ਹੈ ਅਤੇ ਜਦੋਂ ਉਹ ਲੋਕ ਇਧਰ  ਆਏ ਤਾਂ ਆਪਣੇ ਲਈ ਖਾਂਣ ਵਾਸਤੇ ਇਹ ਫਲ ਵੀ ਲਿਆਏ ਸਨ।

ਉਸੇ ਫਲ ਦੀਆਂ ਗਿੜਕਾਂ (ਗਿਟਕਾਂ) ਦੇ ਨਾਲ ਇਹ ਸਾਡੇ ਇਧਰ ਵੀ ਉੱਗਣ ਲਗ ਗਿਆ ਹੈ। ਹੁਣ ਤਾਂ ਇਸ ਦੀ ਖੇਤੀ ਵੀ ਹੋਣ ਲੱਗ ਗਈ ਹੈ। ਅਰਬ ਦੇਸ਼ਾਂ, ਇਜ਼ਰਾਈਲ ਅਤੇ ਅਫਰੀਕਾ ਵਿੱਚ ਇਹ ਆਮ ਉਗਾਈ ਜਾਂਦੀ ਹੈ। ਖੁਸ਼ਕ ਅਤੇ ਅਰਧ-ਸੁੱਕੇ ਖੇਤਰਾਂ ਦਾ ਮੌਸਮ ਖਜੂਰ ਦੀ ਖੇਤੀ ਲਈ ਢੁਕਵਾਂ ਮੰਨਿਆ ਜਾਂਦਾ ਹੈ। ਸਾਡੇ ਭਾਰਤ ਵਿੱਚ ਵੀ ਇਸਦੀ ਖੇਤੀ ਹੁਣ ਪੱਛਮੀ ਰਾਜਸਥਾਨ ਵਿੱਚ ਕਾਫ਼ੀ ਮਸ਼ਹੂਰ ਹੋ ਰਹੀ ਹੈ। ਜਿੱਥੇ ਬੀਕਾਨੇਰ ਅਤੇ ਚੁਰੂ ਵਰਗੇ ਖੇਤਰਾਂ ਵਿੱਚ ਲਾਲ ਖਜੂਰਾਂ ਨਾਲ ਭਰੇ ਬਹੁਤ ਸਾਰੇ ਬਾਗ ਦੇਖੇ ਜਾ ਸਕਦੇ ਹਨ।

ਇਹ ਬਹੁਤ ਸੁਆਦੀ ਅਤੇ ਪੌਸ਼ਟਿਕ ਫਲ ਹੈ। ਇਸ ਦਾ ਛਿਲਕਾ ਆਮ ਤੌਰ ਤੇ ਗੂੜ੍ਹਾ ਭੂਰਾ ਹੁੰਦਾ ਹੈ। ਪਰ ਹੁਣ ਵਿਗਿਆਨਕ ਤਜਰਬਿਆਂ ਨੇ ਕਾਲੇ ਰੰਗ ਦੀ ਖਜੂਰ ਵੀ ਵਿਕਸਿਤ ਕਰ ਲਈ ਹੈ ਜਿਸ ਵਿੱਚ ‘ਲੋਹੇ’ ਦੀ ਮਿਕਦਾਰ ਜਿਆਦਾ ਹੁੰਦੀ ਹੈ ਜੋ ਲਹੂ ਨੂੰ ਵਧਾਉਣ ਵਿੱਚ ਸਹਾਈ ਹੁੰਦੀ ਹੈ। ਹੁਣ ਬਾਜ਼ਾਰ ਵਿੱਚ ਮਿਲਣ ਵਾਲੀਆਂ ਖਜੂਰਾਂ ਆਮ ਤੋਰ ਤੇ ਡੱਬਾ ਜਾਂ ਪੈਕਟ ਵਿੱਚ ਬੰਦ ਮਿਲਦੀਆਂ ਹਨ। ਇਹ ਜਿਆਦਾਤਰ ਅਫਗਾਨਿਸਤਾਨ ਤੋ ਮੰਗਵਾਈਆਂ ਜਾਂਦੀਆਂ ਹਨ। ਕੁਝ ਸਮੇ ਪਹਿਲਾਂ ਤੱਕ ਅਸੀਂ ਗੁੜ ਵਾਲੀਆਂ ਖਜੂਰਾਂ ਹੀ ਵੇਖਦੇ ਰਹੇ ਹਾਂ ਜੋ ਸਾਰਾ ਦਿਨ ਖੁਲੇ ਚ ਰੇਹੜੀਆਂ ਤੇ ਵਿਕਦੀਆਂ ਸਨ ਜੋ ਇਨੀਆਂ ਲਾਹੇਵੰਦ ਨਹੀਂ ਹੁੰਦੀਆਂ ਸਨ ਕਿਉਂਕਿ ਉਡਦੀ ਧੂੜ ਮਿੱਟੀ ਇਸਨੂੰ ਸ਼ਿੰਗਾਰਦੀ ਰਹਿੰਦੀ ਸੀ।
  
ਖਜੂਰ ਕੁਦਰਤੀ ਤੌਰ ਤੇ ਮਿੱਠੀ ਹੁੰਦੀ ਹੈ। ਪਰ ਇਸਦੀ ਮਿਠਾਸ ਬਿਲਕੁਲ ਵੱਖਰੀ ਹੁੰਦੀ ਹੈ। ਸਿਰਫ ਸੁਆਦੀ ਹੀ ਨਹੀਂ ਸਗੋਂ ਇਹ ਗੁਣਾਂ ਨਾਲ ਮਾਲਾਮਾਲ ਹੋਣ ਕਾਰਨ ਸਿਹਤ ਲਈ ਵੀ ਬਹੁਤ ਲਾਹੇਵੰਦ ਵੀ ਹੁੰਦੀ ਹੈ।

100 ਗ੍ਰਾਮ ਖਜੂਰ ਵਿੱਚ 314 ਕਿਲੋ ਕੈਲੋਰੀ ਊਰਜਾ ਹੁੰਦੀ ਹੈ ਜਦ ਕਿ ਫੈਟ ਸਿਰਫ 0.4 ਗ੍ਰਾਮ ਹੀ ਹੁੰਦੀ ਹੈ। ਕੈਲਿਸਟਰੋਲ ਬਿਲਕੁਲ ਵੀ ਨਹੀਂ ਹੁੰਦਾ। ਇਸ ਵਿੱਚ ਕਾਰਬੋਹਾਈਡਰੇਟ ਦੀ ਮਿਕਦਾਰ 75 ਗ੍ਰਾਮ, ਫਾਈਬਰ 8 ਗਰਾਮ, ਖੰਡ  63 ਗਰਾਮ ਅਤੇ  ਪ੍ਰੋਟੀਨ 2.5 ਗ੍ਰਾਮ ਹੁੰਦਾ ਹੈ। ਇਸ ਤੋਂ ਇਲਾਵਾ ਸਾਡੀ ਰੋਜਾਨਾ ਜ਼ਿੰਦਗੀ ਲਈ ਲੋੜੀਂਦਾ ਵਿਟਾਮਿਨ ਬੀ-6 ਇਸ ਵਿੱਚ 10 ਫੀਸਦੀ, ਕੈਲਸ਼ੀਅਮ 3 ਫੀਸਦੀ, ਲੋਹਾ 5 ਫੀਸਦੀ ਅਤੇ ਮੈਗਨੀਸ਼ੀਅਮ 10 ਫੀਸਦੀ ਹੁੰਦਾ ਹੈ।

ਇਹ ਦਿਲ ਦੀ ਸਿਹਤ ਲਈ ਬਹੁਤ ਵਧੀਆ ਮੰਨਿਆ ਜਾਂਦਾ ਹੈ। ਇਸ ‘ਚ ਕਾਪਰ, ਫਲੋਰੀਨ  ਅਤੇ ਸੇਲੇਨੀਅਮ ਵੀ ਹੁੰਦੇ ਹਨ ਜੋ ਤੁਹਾਡੀਆਂ ਹੱਡੀਆਂ ਨੂੰ ਮਜ਼ਬੂਤ ਰੱਖਣ ਅਤੇ ਉਨ੍ਹਾਂ ਨਾਲ ਜੁੜੀਆਂ ਬੀਮਾਰੀਆਂ ਤੋਂ ਬਚਾਉਣ ਲਈ ਬਹੁਤ ਜ਼ਰੂਰੀ ਹਨ। ਵਿਟਾਮਿਨ ਕੇ ਵਿੱਚ ਵੀ ਦਾ ਹੈ ਜੋ ਖੂਨ ਨੂੰ ਗਾੜ੍ਹਾ ਹੋਣ ਤੋਂ ਰੋਕਦਾ ਹੈ। ਹੱਡੀ ਭੁਰਨ (ਓਸਟੀਓਪੋਰੋਸਿਸ) ਨੂੰ ਘਟਾਉਂਦਾ ਹੈ। ਹੱਡੀਆਂ ਨੂੰ ਮਜ਼ਬੂਤਅਤੇ ਤਾਕਤਵਰ ਬਣਾਉਂਦਾ। ਇਸ ਵਿੱਚ ਕੈਰੋਟੀਨੋਇਡਸ ਅਤੇ ਫਲੇਵੋਨੋਇਡਸ ਨਾਂ ਦੇ ਐਂਟੀਆਕਸੀਡੈਂਟ ਹੁੰਦੇ ਹਨ ਜੋ ਤੁਹਾਡੇ ਦਿਲ ਅਤੇ ਫੇਫੜਿਆਂ ਦੀ ਸਿਹਤ ਲਈ ਬਹੁਤ ਫਾਇਦੇਮੰਦ ਹਨ ਅੱਖਾਂ ਨਾਲ ਸਬੰਧਤ ਬਿਮਾਰੀਆਂ ਦੇ ਖ਼ਤਰੇ ਨੂੰ ਵੀ ਘੱਟ ਕਰਦੇ ਹਨ ਬੀਮਾਰੀਆਂ ਨਾਲ ਲਾਡਾਂ ਦੀ ਸ਼ਕਤੀ ਨੂੰ ਵਧਾਉਂਦੇ ਹਨ ਜੋ ਕੁਝ ਕਿਸਮ ਦੇ ਕੈਂਸਰ ਦੇ ਖਤਰੇ ਨੂੰ ਘਟਾਉਣ ਵਿੱਚ ਸਹਾਈ ਹੁੰਦਾ ਹੈ। ਸ਼ਰੀਰ ਦੀ ਅੰਦਰਲੀ ਸੜਣ ਨੂੰ ਘੱਟ ਕਰਦਾ ਹੈ।

ਖਜੂਰ ਚਮੜੀ ਅਤੇ ਵਾਲਾਂ ਦੀ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ। ਇਸ ਵਿਚਲੇ ਤੱਤ ਵਾਲਾਂ ਨੂੰ ਮਜਬੂਤ ਕਰਦੇ ਹਨ ਅਤੇ ਚਮੜੀ ਤੇ ਨੂਰ ਲਿਆਉਂਦੇ ਹਨ। ਇਸ ਵਿਚਲਾ ਫਾਈਬਰ ਆਂਦਰਾਂ ਦੀ ਸਫਾਈ ਕਰਦਾ ਹੈ ਅਤੇ ਹਾਜ਼ਮਾ-ਸ਼ਕਤੀ ਨੂੰ ਮਜ਼ਬੂਤ ਕਰਦਾ ਹੈ। ਇਸ ਦੇ ਨਾਲ ਹੀ ਇਹ ਸ਼ਰੀਰ ਦੇ ਸੈਲਾਂ ਨੂੰ ਟੁੱਟਣ-ਭੱਜਣ ਤੋਂ ਬਚਾਉਣ ਅਤੇ ਦਿਲ ਨਾਲ ਜੁੜੀਆਂ ਸਮੱਸਿਆਵਾਂ ਨੂੰ ਰੋਕਣ ਵਿੱਚ ਵੀ ਕਾਫੀ ਸਹਾਈ ਹੁੰਦਾ ਹੈ। ਸਰਦੀਆਂ ਵਿੱਚ ਖਜੂਰ ਖਾਣਾ ਬਹੁਤ ਫਾਇਦੇਮੰਦ ਹੁੰਦਾ ਹੈ। ਇਹ ਸਰੀਰ ਵਿੱਚ ਗਰਮੀ ਪੈਦਾ ਕਰਨ ਦੇ ਨਾਲ-ਨਾਲ ਊਰਜਾ ਵੀ ਦਿੰਦਾ ਹੈ। ਇਸ ‘ਚ ਐਂਟੀ-ਏਜਿੰਗ ਗੁਣ ਹੁੰਦੇ ਹਨ, ਜਿਸ ਕਾਰਨ ਜਲਦੀ ਬੁਢਾਪਾ ਦਿਖਾਈ ਨਹੀਂ ਦਿੰਦਾ।

ਖਜੂਰ ਦੇ ਜਾਣਕਾਰਾਂ ਅਨੁਸਾਰ ਇਸ ਵਿੱਚ ਪੋਟਾਸ਼ੀਅਮ ਅਤੇ ਥੋੜ੍ਹੀ ਮਾਤਰਾ ਵਿੱਚ ਸੋਡੀਅਮ ਹੁੰਦਾ ਹੈ। ਇਹ ਦੋਵੇਂ ਸਰੀਰ ਦੀ ਤੰਤਰ-ਪ੍ਰਣਾਲੀ (ਨਰਵਸ ਸਿਸਟਮ) ਦੇ ਕੰਮ ਨੂੰ ਵਧੀਆ ਬਣਾਉਂਦੇ ਹਨ।

ਇਸ ਵਿੱਚ ਇੰਨੇ ਜਿਆਦਾ ਗੁਣ ਹੋਣ ਇਸਦੀ ਸਰਦੀਆਂ ਵਿੱਚ ਵਰਤੋਂ ਕਿਸੇ ਨਾ ਕਿਸੇ ਰੂਪ ਵਿੱਚ ਜਰੂਰ ਕਰਨੀ ਚਾਹੀਦੀ ਹੈ। ਤੁਸੀਂ ਸਿਧੇ ਰੂਪ ਚ, ਸ਼ੇਕ ਬਣਾ ਕੇ ਜਾਂ ਪਾਣੀ ਵਿੱਚ ਭਿਓਂ ਕੇ ਇਸਦੀ ਵਰਤੋਂ ਕਰਕੇ ਲਾਹਾ ਖੱਟ ਸਕਦੇ ਹੋ। ਤਾਸੀਰ ਵਿੱਚ ਗਰਮ ਹੋਣ ਕਰਕੇ ਇਸਦੀ ਬਹੁਤ ਜਿਆਦਾ ਵਰਤੋਂ ਤੋਂ ਗੁਰੇਜ਼ ਕਰਨਾ ਚਾਹੀਦਾ ਹੈ।
***
ਸੰਜੀਵ ਝਾਂਜੀ,
ਜਗਰਾਉਂ
ਮੋ: 8004910000

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1276
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →