15 November 2026

ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ ਗੀਤ ‘ਓ ਪੰਜਾਬੀਆ’ ਜਾਰੀ — ਲਿਖਾਰੀ

ਪਟਿਆਲਾ : ਪੰਜਾਬੀ ਦੇ ਚਰਚਿਤ ਲੇਖਕ, ਕਵੀ ਤੇ ਅਨੁਵਾਦਕ ਪ੍ਰੋ. ਨਵ ਸੰਗੀਤ ਸਿੰਘ ਦਾ ਲਿਖਿਆ ਗੀਤ ‘ਓ ਪੰਜਾਬੀਆ’ ਅੱਜ ਇੱਥੇ “ਸਵਾਭਿਮਾਨ ਪ੍ਰੋਡਕਸ਼ਨਜ਼” ਵੱਲੋਂ ਜਾਰੀ ਕੀਤਾ ਗਿਆ। ‘ਓ ਪੰਜਾਬੀਆ’ ਸਿਰਫ਼ ਇੱਕ ਗੀਤ ਹੀ ਨਹੀਂ ਹੈ, ਸਗੋਂ ਪੰਜਾਬੀ ਭਾਈਚਾਰੇ ਲਈ ਜਾਗਰੂਕਤਾ ਦਾ ਇੱਕ ਸੁਨੇਹਾ ਹੈ। ਇਹ ਗੀਤ ਪੰਜਾਬੀਆਂ ਨੂੰ ਆਪਣੀ ਪੁਰਾਣੀ ਸ਼ਾਨ, ਸੱਭਿਆਚਾਰ, ਪਿਆਰ, ਸਾਂਝ ਅਤੇ ਭਾਈਚਾਰੇ ਨੂੰ ਮੁੜ ਸੰਭਾਲਣ ਦਾ ਸੱਦਾ ਦਿੰਦਾ ਹੈ। ਇਸ ਗੀਤ ਰਾਹੀਂ ਸਮਾਜਿਕ ਬੁਰਾਈਆਂ ਜਿਵੇਂ ਦਾਜ ਪ੍ਰਥਾ, ਨਸ਼ਾ, ਕਰਜ਼ਾ, ਧੀਆਂ ਦੀ ਹੱਤਿਆ ਅਤੇ ਵਾਤਾਵਰਣ ਦੀ ਬਰਬਾਦੀ ਵਿਰੁੱਧ ਆਵਾਜ਼ ਉਠਾਈ ਗਈ ਹੈ। ਪੰਜਾਬ ਅਤੇ ਪੰਜਾਬੀਅਤ ਦੀ ਆਵਾਜ਼ ਇਹ ਗੀਤ ਸਾਨੂੰ ਮਿਲਜੁਲ ਕੇ ਰਹਿਣ, ਰੁੱਸੇ ਹੋਏ ਯਾਰਾਂ ਨੂੰ ਮਨਾਉਣ, ਡਿੱਗਦੇ ਨੂੰ ਸਹਾਰਾ ਦੇਣ ਅਤੇ ਪੰਜਾਬ ਦੀ ਖੁਸ਼ਹਾਲੀ ਲਈ ਇਕੱਠੇ ਹੋਣ ਦਾ ਸੰਦੇਸ਼ ਦਿੰਦਾ ਹੈ। ਇਸ ਗੀਤ ਦਾ ਆਡੀਓ-ਵੀਡੀਓ ਸ਼੍ਰੀ ਨਰੇਸ਼ ਕੁਮਾਰ ਆਸ਼ਟਾ ਨੇ ਬੜੀ ਮਿਹਨਤ ਅਤੇ ਖ਼ੂਬਸੂਰਤੀ ਨਾਲ ਤਿਆਰ ਕੀਤਾ ਹੈ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਇਸੇ ਸਾਲ ਹੋਲੀ ਦੇ ਮੌਕੇ ਤੇ ਇਸੇ ਪ੍ਰੋਡਕਸ਼ਨ ਵੱਲੋਂ ਪ੍ਰੋਫ਼ੈਸਰ ਸਿੰਘ ਦਾ ਲਿਖਿਆ ‘ਹੋਲੀ’ ਗੀਤ ਤੇ ਫੇਰ ਵਿਸਾਖੀ ਦੇ ਸ਼ੁਭ ਦਿਹਾੜੇ ਤੇ ‘ਵਿਸਾਖੀ’ ਗੀਤ ਜਾਰੀ ਕੀਤਾ ਗਿਆ ਸੀ। ਜਿਨ੍ਹਾਂ ਨੂੰ ਸਰੋਤਿਆਂ ਵੱਲੋਂ ਖ਼ੂਬ ਪਸੰਦ ਕੀਤਾ ਗਿਆ ਸੀ। ਵੱਖ ਵੱਖ ਹੋਰ ਗਾਇਕਾਂ ਵੱਲੋਂ ਵੀ ਪ੍ਰੋ. ਸਿੰਘ ਦੇ ਕੁਝ ਗੀਤ ਗਾਏ ਜਾ ਚੁੱਕੇ ਹਨ। ‘ਓ ਪੰਜਾਬੀਆ’ ਗੀਤ ਨੂੰ ਪ੍ਰੋ. ਸਿੰਘ ਦੇ ਚਹੇਤਿਆਂ, ਪ੍ਰਸੰਸਕਾਂ ਅਤੇ ਖ਼ਾਸ ਤੌਰ ਤੇ ਵਿਦਿਆਰਥੀਆਂ ਵੱਲੋਂ ਵਿਸ਼ੇਸ਼ ਪਿਆਰ ਤੇ ਮਾਣ ਦਿੱਤਾ ਜਾ ਰਿਹਾ ਹੈ। ਇਨ੍ਹਾਂ ਵਿਚ ਮਨਪ੍ਰੀਤ ਕੌਰ, ਸੋਮਾ ਕੌਰ, ਲਵਪ੍ਰੀਤ ਕੌਰ, ਅਰਸ਼ਦੀਪ ਕੌਰ, ਹਰਿੰਦਰ ਸਿੰਘ (ਸਾਰੇ ਅਕਾਲ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸਾਬਕਾ ਵਿਦਿਆਰਥੀ), ਹਰਵਿੰਦਰ ਕੁਮਾਰ, ਸੁਖਜੀਤ ਕੌਰ (ਗੁਰੂ ਕਾਸ਼ੀ ਕਾਲਜ ਦਮਦਮਾ ਸਾਹਿਬ ਦੇ ਸਾਬਕਾ ਵਿਦਿਆਰਥੀ), ਨਿਮਰਤ ਕੌਰ (ਇੰਗਲੈਂਡ), ਪ੍ਰੋ ਮਨਜਿੰਦਰ ਕੌਰ (ਬੁਢਲਾਡਾ), ਰਵਿੰਦਰ ਸਿੰਘ ਸੋਢੀ (ਕੈਨੇਡਾ), ਜਗਜੀਤ ਸਿੰਘ ਲੋਹਟਬੱਦੀ (ਸਾਬਕਾ ਬੈਂਕ ਅਧਿਕਾਰੀ, ਲੁਧਿਆਣਾ), ਰੀਨੂ ਕੌਰ, ਹਰਸਿਮਰਤ ਕੌਰ (ਦੋਵੇਂ ਖੋਜ ਵਿਦਿਆਰਥੀ), ਮੱਲ ਸਿੰਘ, ਸੁਖਚਰਨ ਸਿੰਘ (ਤਲਵੰਡੀ ਸਾਬੋ), ਪੱਤਰਕਾਰ ਸੁਰਿੰਦਰ ਦਮਦਮੀ, ਸ਼੍ਰੀਮਤੀ ਸੁਖਵਿੰਦਰ ਕੌਰ (ਚਨੋ) ਆਦਿ ਦੇ ਨਾਂ ਸ਼ਾਮਲ ਹਨ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1982
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ