22 November 2026

ਅਰਪਨ ਲਿਖਾਰੀ ਸਭਾ ਦੀ ਮੀਟਿੰਗ ਸਾਹਿਤਕ ਵੰਨਗੀਆਂ ਭਰਪੂਰ ਰਹੀ — ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ):- ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮੀਟਿੰਗ 14 ਨਵੰਬਰ ਨੂੰ ਕੋਸੋ ਹਾਲ ਵਿਚ ਜਸਵੰਤ ਸਿੰਘ ਸੇਖੋਂ, ਜਰਨੈਲ ਤੱਗੜ ਅਤੇ ਸੁਰਿੰਦਰ ਢਿੱਲੋਂ ਦੀ ਪ੍ਰਧਾਨਗੀ ਹੇਠ ਹੋਈ। ਸਕੱਤਰ ਦਰਸ਼ਨ ਬਰਾੜ ਦੁਆਰਾ ਸਵਾਗਤੀ ਸ਼ਬਦ ਕਹਿਣ ਉਪਰੰਤ ਪਿਛਲੇ ਦਿਨੀਂ ਸਦੀਵੀ ਵਿਛੋੜਾ ਦੇ ਗਏ ਸਾਹਿਤਕਾਰ ਕੇ. ਐੱਲ. ਗਰਗ, ਹਰਭਜਨ ਸਿੰਘ ਹੁੰਦਲ ਅਤੇ ਇੰਗਲੈਂਡ ਤੋਂ ਗੁਰਨਾਮ ਸਿੰਘ ਢਿੱਲੋਂ ਨੂੰ ਸ਼ਰਧਾਂਜਲੀਆਂ ਅਰਪਣ ਕੀਤੀਆਂ ਗਈਆਂ। ਨਵੰਬਰ 84 ਦੇ ਸਿੱਖਾਂ ਦੇ ਕਤਲੇਆਮ ਵਿਚ ਨਿਰਦੋਸ਼ ਬੱਚੇ, ਬੁੱਢੇ, ਜਆਨ, ਮਾਰੇ ਗਏ ਲੋਕਾਂ ਅਤੇ ਪਰਿਵਾਰਾਂ ਨੂੰ ਸ਼ਰਧਾਂਜਲੀਆਂ ਦਿੱਤੀਆ ਗਈਆਂ।

ਮੋਹਨ ਸਿੰਘ ਪਪਰਾਲ਼ਾ ਨੇ ਮਾਹੌਲ ਨੂੰ ਬਦਲਣ ਦੀ ਕੋਸ਼ਿਸ ਕੀਤੀ। ਪਪਰਾਲ਼ਾ ਨੇ ਪੰਜਾਬ ਰੋਡਵੇਜ਼ ਵਿਚ ਨੌਕਰੀ ਕਰਦਿਆਂ ਕੰਡਕਟਰ ਦੀ ਸੀਟੀ ਦਾ ਵਿਅੰਗ ਪੇਸ਼ ਕਰਦਿਆਂ ਸਰੋਤਿਆਂ ਦਾ ਮਨੋਰੰਜਨ ਕੀਤਾ। ਮਾਸਟਰ ਹਰਭਜਨ ਸਿੰਘ ਨੇ ਆਪਣੇ ਅਧਿਆਪਨ ਕਰਦਿਆਂ ਵਿਦਿਆਰਥੀਆਂ ਵੱਲੋਂ ਮਿਲ਼ੇ ਮਾਣ ਸਨਮਾਨ ਦੀ ਗੱਲ ਦੀ ਕਵਿਤਾ ਰਾਹੀ ‘ਸਨਮਾਨ ਨਹੀਂ ਤਾਂ ਹੋਰ ਕੀ ਐ’। ਗੁਰਰਾਜ ਸਿੰਘ ਵਿਰਕ ਦੀ ਕਵਿਤਾ ‘ਮਾਂ ਮੇਰੀ ਜ਼ਿੰਦਗੀ ਮੇਰੀ ਸ਼ਾਨ ਸੀ’ ਸੁਣਾ ਕੇ ਭਾਵੁਕ ਮਾਹੌਲ ਕਰ ਦਿੱਤਾ। ਜਰਨੈਲ ਤੱਗੜ ਨੇ ਨਸ਼ਿਆਂ ਨਾਲ਼ ਜੁਆਨੀ ਦੀ ਬਰਬਾਦੀ ਬਾਰੇ ਕਵਿਤਾ ‘ਟੀਕੇ ਲਾ ਲਾ ਮਰਦੇ ਨੇ’ ਸੁਣਾਈ। ਪਰਮਜੀਤ ਭੰਗੂ ਨੇ ‘ਕੋਈ ਕੰਡਿਆਂ ਨਾਲ਼ ਨਿਭਾ ਜਾਂਦਾ’ ਕਵਿਤਾ ਪੇਸ਼ ਕੀਤੀ। ਜਸਵੀਰ ਸਿਹੋਤਾ ਦੀ ਪਰਵਾਸ ਬਾਰੇ ਕਵਿਤਾ ਦੀ ਪੇਸ਼ਕਾਰੀ ਨੇ ਚੰਗਾ ਸਾਹਿਤਕ ਮਾਹੌਲ ਸਿਰਜਿਆ ਜਿਸ ਨੂੰ ਤਾਰ ਬਰਾੜ ਦੀਆਂ ਕਵਿਤਾਵਾਂ ਨੇ ਸਿੱਖ਼ਰ ਤੇ ਪਹੁੰਚਾਇਆ ਜਦੋ ਕਵਿਤਾ ‘ਚੱਲ ਆਪਾਂ ਕਿਤੇ ਬਹਿ ਰਾਤ ਚਾਨਣੀ ਪਿੰਡੇ ‘ਤੇ ਮਲ਼ੀਏ’ ਸੁਣਾਈ। ਇਕ ਹੋਰ ਕਵਿਤਾ ‘ਸੁਪਨਿਆਂ ਦੇ ਸਿਰਨਾਵੇਂ ਲਭਦਾ ਥੱਕ ਗਿਆ ਹਾਂ / ਯਾਦਾਂ ਦੇ ਪਰਛਾਵੇਂ ਫੜਦਾ ਥੱਕ ਗਿਆ ਹਾਂ’ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ਼ ਪੇਸ਼ ਕੀਤੀ।

ਸੁਰੀਲੀ ਆਵਾਜ਼ ਦੇ ਮਾਲਕ ਗੁਰਚਨ ਸਿੰਘ ਹੇਹਰ ਨੇ ਆਪਣਾ ਇਕ ਗੀਤ ‘ਜੇ ਤੂੰ ਮੱਕੇ ਪਹੁੰਚਿਓਂ ਮੇਰਾ ਰਹਿ ਗਿਆ ਹੱਜ ਵੇ’ ਸੁਣਾ ਕੇ ਰੰਗ ਬੰਨਿਆ। ਹਰਮੋਨੀਅਮ ਦੀਆਂ ਸੁਰਾਂ ਨਾਲ਼ ਸੁਖਮਿੰਦਰ ਗਿੱਲ ਨੇ ਗੀਤ ‘ਕਰਮਾਂ ਦੇ ਮਾਰਿਆਂ ਦੀ ਗੱਲ ਕੌਣ ਕਰੂਗਾ’ ਸੁਣਾ ਕੇ ਸੰਗੀਤਕ ਮਹੌਲ ਸਿਰਜਿਆ। ਦਰਸ਼ਨ ਬਰਾੜ ਨੇ ਇਕ ਗੀਤ ‘ਤੇਰਾ ਮੇਰਾ ਵਿਛੋੜਾ ਪੈ ਜੂਗਾ ਸੁਣਾਇਆ’। ਜਤਿੰਦਰ ਕੈਂਥ ਨੇ ਫਿਲਮੀ ਗਾਣੇ ‘ਪਿਆਰ ਦੇ ਭੁਲੇਖੇ ਕਿੰਨੇ ਸੁਹਣੇ ਸੁਹਣੇ ਖਾ ਗਏ’ ਸੁਣਾਇਆ। ਸੋਹਣ ਸਿੰਘ ਭੁੱਚੋ ਦੇ ਬੁਲੰਦ ਆਵਾਜ਼ ਵਿਚ ਗੀਤ ‘ਆ ਸੱਜਣਾਂ ਕਿਤੇ ਕੱਲੇ ਬਹਿ ਕੇ ਦੁੱਖ ਸੁੱਖ ਲਈਏ ਫੋਲ ਵੇ ਅੜਿਆ ਨੇ ਮਾਹੌਲ ਨੂੰ ਸੰਗੀਤਕ ਰੰਗਣ ਚਾੜ੍ਹ ਦਿੱਤੀ। ਜ਼ੀਰ ਸਿੰਘ ਬਰਾੜ ਨੇ ਬੰਦੀਛੋੜ ਦਿਵਸ ਬਾਰੇ ਇਤਿਹਾਸਕ ਤੱਥਾ ਪੇਸ਼ ਕੀਤਾ। ਸਤਨਾਮ ਸ਼ੇਰਗਿੱਲ ਨੇ ਕੈਲਗਰੀ ਵਿਚ ਪਾਣੀ ਸਪਲਾਈ ਸਿਸਟਮ ਪ੍ਰਤੀ ਸੰਬੰਧਤ ਉੱਚ ਅਧਿਕਾਰੀਆਂ ਦੀ ਅਣਗਹਿਲੀ ਬਾਰੇ ਜਾਣਕਾਰੀ ਸਾਂਝੀ ਕੀਤੀ। ਜਸਵੰਤ ਸਿੰਘ ਕਪੂਰ ਨੇ ਗੁਰੂ ਨਾਨਕ ਦੇਵ ਜੀ ਦੀ ਸਿੱਖਿਆ ਬਾਰੇ ਵਿਚਾਰਾਂ ਦੀ ਸਾਂਝ ਪਾਈ। ਸੁਰਿੰਦਰ ਢਿੱਲੋਂ ਨੇ ਫ਼ੈਜ਼ ਅਹਿਮਦ ਫ਼ੈਜ਼ ਦੀ ਨਜ਼ਮ ‘ਕੁੱਛ  ਔਰ ਭੀ ਗ਼ਮ ਹੈਂ ਜ਼ਮਾਨੇ ਮੇਂ ਮੁਹੱਬਤ ਕੇ ਸਿਵਾ’ ਦੇ ਹਵਾਲੇ ਨਾਲ਼ ਅੱਜ ਤੱਕ ਪੰਜਾਬੀਆਂ ਦੁਆਰਾ ਭੋਗੇ ਸੰਤਾਪ ਦੀ ਗੱਲ ਕੀਤੀ। ਸਟੇਜ ਦੇ ਧਨੀ ਜਸਵੰਤ ਰਾਏ ਸ਼ਰਮਾ ਨੇ ਇਹ ਗੀਤ ਗਾ ਕੇ ਦਰਸ਼ਕਾਂ ਨੂੰ ਅਚੰਭੇ ਭਰਿਆ ਮਨੋਰੰਜਨ ਪਰੋਸਿਆ ‘ਤੈਨੂੰ ਖ਼ਬਰ ਨਾ ਕੋਈ ਜੇਹੜੀ ਸਾਡੇ ਨਾਲ਼ ਹੋਈ, ਜਿਵੇਂ ਉੱਜੜੇ ਆਂ ਅਸੀਂ ਇਵੇਂ ਉੱਜੜੇ ਨਾ ਕੋਈ’।

ਕਵੀਸ਼ਰ ਜੋੜੀ ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਨੇ ਗੁਰੂ ਤੇਗ ਬਹਾਦਰ ਜੀ ਦੀ ਕੁਰਬਾਨੀ ਨੂੰ ਡਿਉਢੇ ਛੰਦ ਰਾਹੀਂ ਰੂਪਮਾਨ ਕੀਤਾ ‘ਚੱਲੇ ਗੁਰੂ ਬਣ ਕੇ ਹਿਮਾਇਤੀ ਹਿੰਦ ਦੇ ਜ਼ੁਲਮ ਮਿਟਾਉਣ ਨੂੰ’। ਜਸਵੰਤ ਸਿੰਘ ਸੇਖੋਂ ਨੇ ਸਿੱਖਾਂ ਦੇ ਦਿੱਲੀ ਦੇ ਤਖਤ ਨਾਲ਼ ਇਤਿਹਾਸਕ ਟਕਰਾਵਾਂ ਨੂੰ ਕਵੀਸ਼ਰੀ ਰਾਹੀਂ ਪੇਸ਼ ਕਰ ਕੇ ਅਖਾੜਾ ਬੰਨ੍ਹ ਦਿੱਤਾ ‘ਸਿੱਖ ਰੱਖਦੇ ਨਾ ਕਿਸੇ ਦਾ ਉਧਾਰ ਦਿੱਲੀਏ’। ਸਤਨਾਮ ਢਾਅ ਨੇ ਤਰਜ਼  ਕਲੀ ਦੀ ਪੇਸ਼ਕਾਰੀ ਰਾਹੀਂ ਰਿਵਾਇਤੀ ਅਖਾੜੇ ਦੀ ਕਸਰ ਪੂਰੀ ਕਰ ਦਿੱਤੀ, ਜਦੋਂ ਨਸ਼ਿਆ ਦੀ ਤਬਾਹੀ ਨਾਲ਼ ਜੁਆਨੀਆਂ ਦੀਆਂ ਹੋ ਰਹੀਆਂ ਬੇਵਕਤੀ ਮੌਤਾਂ ਨਾਲ ਪੰਜਾਬ ਦੀ ਮਿੱਟੀ ਦੀ ਦਰਦ ਭਰੀ ਪੁਕਾਰ ‘ਵੇ ਮੈਂ ਬੋਲਦੀ ਆਂ ਮਿੱਟੀ ਵੇ ਪੰਜਾਬ ਦੀ’ ਪੇਸ਼ ਕੀਤੀ। ਜਗਦੇਵ ਸਿੱਧੂ ਨੇ ਆਪਣੀ ਕਵਿਤਾ ਰਾਹੀਂ ਦੀਵਾਲੀ ਮਨਾਉਣ ਦੇ ਨਿਵੇਕਲੇ ਢੰਗ ਨਾਲ਼ ਪੰਜਾਬ ਦਾ ਗੌਰਵ ਮੁੜ ਬਹਾਲ ਕਰਨ ਦਾ ਸੁਨੇਹਾ ਦਿੱਤਾ। ਇਨ੍ਹਾਂ ਤੋਂ ਇਲਾਵਾ ਸਮਾਜ ਸੇਵੀ ਮੁਖਿੰਦਰਪਾਲ ਸਿੰਘ ਉੱਪਲ਼ ਸਵਰਨ ਧਾਰੀਵਾਲ਼  ਅਤੇ ਸੁਖਦੇਵ ਕੌਰ ਢਾਅ ਦਾ ਇਸ ਸਾਹਿਤਕ ਵਿਚਾਰ ਚਰਚਾ ਵਿਚ ਵਿਸ਼ੇਸ਼ ਯੋਗਦਾਨ ਰਿਹਾ। ਸਮਾਪਤੀ ਕਰਦਿਆਂ ਪ੍ਰਧਾਨ ਜਸਵੰਤ ਸਿੰਘ ਸੇਖੋਂ ਨੇ ਪੇਸ਼ਕਾਰੀਆਂ ਦੇ ਮਿਆਰ ਨੂੰ ਸਲਾਹਿਆ ਅਤੇ ਸਾਰਿਆਂ ਦਾ ਧੰਨਵਾਦ ਕੀਤਾ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1986
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਰੰਗ ਆਪੋ ਆਪਣੇ (ਮੁਲਾਕਾਤਾਂ)
ਪੰਜਾਬ ਦੇ ਅਨਮੋਲ ਹੀਰੇ
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mail:satnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਰੰਗ ਆਪੋ ਆਪਣੇ (ਮੁਲਾਕਾਤਾਂ) ਪੰਜਾਬ ਦੇ ਅਨਮੋਲ ਹੀਰੇ ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mail:satnam.dhah@gmail.com

View all posts by ਸਤਨਾਮ ਢਾਅ →