14 August 2026

ਦੋ ਕਵਿਤਾਵਾਂ: ਰੋਸ/ਸੁਪਨਿਆਂ ਦੇ ਸੌਦਾਗਰ — ਡਾ. ਕੁਲਵਿੰਦਰ ਸਿੰਘ ਬਾਠ

ਰੋਸ…

ਲੱਭਿਆ ਖ਼ੁਦਾ
ਨਾ ਖ਼ੁਦਾ ਦਾ ਬੰਦਾ ਮੈਨੂੰ

ਐਵੇਂ ਰਾਤ ਦਿਨ
ਬੰਦਗੀ ਮੈਂ ਕਰਦਾ ਰਿਹਾ

ਮੈਲ਼ ਮਨ ਅੰਦਰ
ਪਰ ਮਨ ਹੀ ਮੰਨਦਾ ਨਾ

ਧੁੱਪ ਵਿੱਚ ਬੈਠਾ
ਅੰਦਰੋਂ ਮੈਂ ਠਰਦਾ ਰਿਹਾ

ਪੰਡ ਫ਼ਿਕਰਾਂ ਦੀ
ਸਿਰ ‘ਤੇ ਧਰ ਭਾਰੀ

ਲੰਮੇ ਪੈਂਡਿਆਂ ‘ਤੇ
ਰੋਸ ਮੈਂ ਕਰਦਾ ਰਿਹਾ

ਅੱਧੀ ਲੰਘ ਗਈ
ਤੇ ਬਾਕੀ ਵੀ ਲੰਘ ਜਾਣੀ

ਜਿਉਂਦੇ ਜੀਅ ਵੀ
ਅੰਦਰੋਂ ਮੈਂ ਮਰਦਾ ਰਿਹਾ
**
ਸੁਪਨਿਆਂ ਦੇ ਸੌਦਾਗਰ

ਵੇਚਦੇ ਰਹੇ
ਖ਼ੁਦ ਦੇ ਰੰਗੀਨ ਸੁਪਨੇ
ਜਿਨ੍ਹਾਂ ਸ਼ਖ਼ਸਾਂ ਦੀ ਖ਼ਾਤਰ
ਉਮਰ ਭਰ…

ਪੁੱਛ ਰਹੇ
ਨੇ ਅੱਜ, ਉਹੀ ਸ਼ਖ਼ਸ
ਇਹ ਕੇਹਾ ਵਣਜ ਕਰਦੇ ਰਹੇ?
ਉਮਰ ਭਰ…

ਜਿਉਂਦੇ
ਜੀਅ ਵੀ ਮਰਦੇ ਰਹੇ
ਜਿਨ੍ਹਾਂ ਸ਼ਖ਼ਸਾਂ ਦੀ ਖ਼ਾਤਰ
ਉਮਰ ਭਰ…

ਪੁੱਛ ਰਹੇ
ਨੇ ਅੱਜ, ਉਹੀ ਸ਼ਖ਼ਸ
ਇਹ ਕੇਹਾ ਜੀਵਨ ਜਿਉਂਦੇ ਰਹੇ?
ਉਮਰ ਭਰ…

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
***
1910
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ
ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

ਡਾ. ਕੁਲਵਿੰਦਰ ਸਿੰਘ ਬਾਠ

ਡਾ. ਕੁਲਵਿੰਦਰ ਸਿੰਘ ਬਾਠ
ਕੈਲੀਫ਼ੋਰਨੀਆ, ਯੂ ਐਸ ਏ
+1 209 600 2897

View all posts by ਡਾ. ਕੁਲਵਿੰਦਰ ਸਿੰਘ ਬਾਠ →