|
ਨੋਟ: ਇਹ ਲੇਖ ਮੇਰੀ ਲਿਖੀ ਜਾ ਰਹੀ ਨਵੀਂ ਕਿਤਾਬ ‘ਅਰਧਨਾਰੀ’ ‘ਤੇ ਆਧਾਰਿਤ ਹੈ। ਇਸ ਕਿਤਾਬ ਲਈ ਢਾਈ ਸਾਲਾਂ ਤੋਂ ਵਧੇਰੇ ਸਮੇਂ ਦਾ ਖੋਜਕਾਰਜ ਹੋ ਚੁੱਕਾ ਹੈ, ਅਤੇ ਇਹ ਕਿਤਾਬ ਆਸਟ੍ਰੇਲੀਅਨ ਅਕਾਦਮਿਕ ਪੱਧਰ ਦੇ ਮੁਤਾਬਿਕ ਲਿਖੀ ਜਾ ਰਹੀ ਹੈ। – ਰਿਸ਼ੀ ਗੁਲਾਟੀ (ਆਸਟ੍ਰੇਲੀਆ) |
|
ਟਰਾਂਸਜੈਂਡਰ ਪਛਾਣ ਦੇ ਵਿਕਾਸ ਬਾਰੇ ਮੌਜੂਦਾ ਵਿਗਿਆਨ ਅਜੇ ਕਿਸੇ ਇੱਕ ਸਿੱਧੇ ਕਾਰਣ ‘ਤੇ ਨਹੀਂ ਪਹੁੰਚਿਆ। ਖੋਜਾਂ ਅਨੁਸਾਰ ਲਿੰਗ ਪਛਾਣ ਸਿਰਫ਼ ਪਰਵਰਿਸ਼, ਫ਼ੈਸਨ, ਸੰਗਤ, ਮੀਡੀਆ ਜਾਂ ਵਿਅਕਤੀ ਦੀ ਆਪਣੀ ਚੋਣ ਨਾਲ ਨਹੀਂ ਬਣਦੀ। ਇਸਦੇ ਵਿਕਾਸ ਵਿੱਚ ਜੈਵਿਕ, ਅਨੁਵੰਸ਼ਿਕ, ਗਰਭ ਦੌਰਾਨ ਹਾਰਮੋਨ ਸੰਬੰਧੀ, ਦਿਮਾਗ਼ੀ ਅਤੇ ਸਮਾਜਿਕ ਕਾਰਕਾਂ ਦੀ ਮਿਲੀ ਜੁਲੀ ਭੂਮਿਕਾ ਹੋ ਸਕਦੀ ਹੈ। ਗਰਭ ਦੌਰਾਨ ਬੱਚੇ ਦਾ ਸਰੀਰਕ ਅਤੇ ਦਿਮਾਗ਼ੀ ਵਿਕਾਸ ਕਈ ਨਾਜ਼ੁਕ ਪੜਾਵਾਂ ‘ ਟਰਾਂਸਜੈਂਡਰ ਪਛਾਣ ਦੇ ਸੰਭਾਵਿਤ ਜੈਵਿਕ ਵਿਕਾਸ ਬਾਰੇ ਜੀਵ ਵਿਗਿਆਨਕ ਅਤੇ ਦਿਮਾਗ਼ੀ ਵਿਕਾਸ ਸੰਬੰਧੀ ਖੋਜ ਵਿੱਚ ਇੱਕ ਮਹੱਤਵਪੂਰਣ ਵਿਚਾਰ ਇਹ ਹੈ ਕਿ ਸਰੀਰਕ ਜਣਨ ਅੰਗਾਂ ਦਾ ਵਿਕਾਸ ਅਤੇ ਦਿਮਾਗ਼ ਦਾ ਲਿੰਗ ਸੰਬੰਧੀ ਵਿਕਾਸ ਇੱਕੋ ਸਮੇਂ ਨਹੀਂ ਹੁੰਦੇ। ਸਰੀਰਕ ਜਣਨ ਅੰਗਾਂ ਦਾ ਵਿਕਾਸ ਗਰਭ ਅਵਸਥਾ ਦੇ ਪਹਿਲੇ ਭਾਗ ਵਿੱਚ ਹੁੰਦਾ ਹੈ, ਜਦ ਕਿ ਦਿਮਾਗ਼ ਦੁਆਰਾ ਜਿਨਸੀ ਵਿਭਿੰਨਤਾ ਗਰਭ ਅਵਸਥਾ ਦੇ ਦੂਜੇ ਪੜਾਅ ਦੌਰਾਨ ਹੁੰਦੀ ਹੈ। ਕਈ ਖੋਜਕਾਰਾਂ ਦਾ ਮੰਨਣਾ ਹੈ ਕਿ ਸਰੀਰ ਅਤੇ ਦਿਮਾਗ਼ ਦੇ ਵਿਕਾਸ ਨੂੰ ਵੱਖ-ਵੱਖ ਜੀਵ ਵਿਗਿਆਨਕ ਜਾਂ ਹਾਰਮੋਨਾਂ ਦੇ ਅਸਰ ਪ੍ਰਭਾਵਿਤ ਕਰ ਸਕਦੇ ਹਨ। ਇਸ ਖੋਜ ਅਨੁਸਾਰ ਨਰ ਭਰੂਣ ਦੇ ਦਿਮਾਗ਼ ‘ਤੇ ਟੈਸਟੋਸਟੀਰੌਨ ਦਾ ਪ੍ਰਭਾਵ ਪੈਂਦਾ ਹੈ। ਜੇਕਰ ਟੈਸਟੋਸਟੀਰੌਨ ਦਾ ਸੰਕੇਤ ਘੱਟ ਹੋਵੇ, ਰੁਕ ਜਾਵੇ ਜਾਂ ਦਿਮਾਗ਼ ਉਨ੍ਹਾਂ ਸੰਕੇਤਾਂ ਨੂੰ ਠੀਕ ਤਰੀਕੇ ਨਾਲ ਸਮਝ ਨਾ ਸਕੇ ਤਾਂ ਬੱਚੇ ਦੇ ਜਣਨ ਅੰਗਾਂ ਸੰਬੰਧੀ ਵਿਕਾਸ ਅਤੇ ਦਿਮਾਗ਼ ਦੇ ਲਿੰਗ ਸੰਬੰਧੀ ਵਿਕਾਸ ਵਿੱਚ ਅੰਤਰ ਹੋ ਸਕਦਾ ਹੈ। ਕੁਝ ਖੋਜਕਾਰ ਇਸਨੂੰ ਟਰਾਂਸਜੈਂਡਰ ਪਛਾਣ ਦੇ ਸੰਭਾਵਿਤ ਜੈਵਿਕ ਕਾਰਕਾਂ ਵਿੱਚੋਂ ਇੱਕ ਮੰਨ ਕੇ ਅਧਿਐਨ ਕਰਦੇ ਹਨ। ਟਰਾਂਸਜੈਂਡਰ ਪਛਾਣ ਦੇ ਸੰਭਾਵਿਤ ਜੈਵਿਕ ਕਾਰਣਾਂ ਨੂੰ ਸਮਝਣ ਲਈ ਵਿਗਿਆਨੀਆਂ ਨੇ ਇਹ ਵੀ ਅਧਿਐਨ ਕੀਤਾ ਹੈ ਕਿ ਗਰਭ ਦੌਰਾਨ ਬੱਚੇ ਦੇ ਸਰੀਰ ਅਤੇ ਦਿਮਾਗ਼ ਦਾ ਵਿਕਾਸ ਕਿਵੇਂ ਹੁੰਦਾ ਹੈ। ਗਰਭ ਦੇ ਸ਼ੁਰੂਆਤੀ ਹਫ਼ਤਿਆਂ ਦੌਰਾਨ ਭਰੂਣ ਦੇ ਪ੍ਰਜਣਨ ਅੰਗਾਂ ਦਾ ਵਿਕਾਸ ਹੁੰਦਾ ਹੈ। ਨਰ ਭਰੂਣ ਵਿੱਚ ਅੰਡਕੋਸ਼ ਬਣਨ ਤੋਂ ਬਾਅਦ ਟੈਸਟੋਸਟੀਰੌਨ ਸਮੇਤ ਐਂਡਰੋਜਨ ਹਾਰਮੋਨ ਬਣਨੇ ਸ਼ੁਰੂ ਹੁੰਦੇ ਹਨ। ਇਹ ਹਾਰਮੋਨ ਸਰੀਰ ਦੇ ਪੁਰਸ਼ ਸੰਬੰਧੀ ਜਣਨ ਅੰਗਾਂ ਦੇ ਵਿਕਾਸ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਇਸ ਦੌਰਾਨ ਦਿਮਾਗ਼ ਦਾ ਵਿਕਾਸ ਵੀ ਜਾਰੀ ਰਹਿੰਦਾ ਹੈ ਪਰ ਸਰੀਰ ਅਤੇ ਦਿਮਾਗ਼ ਦੇ ਵਿਕਾਸ ਦੀਆਂ ਪ੍ਰਕਿਰਿਆਵਾਂ ਇੱਕੋ ਸਮੇਂ ਸ਼ੁਰੂ ਹੋ ਕੇ ਇੱਕੋ ਸਮੇਂ ਪੂਰੀਆਂ ਨਹੀਂ ਹੁੰਦੀਆਂ। ਦਿਮਾਗ਼ ਦਾ ਵਿਕਾਸ ਗਰਭ ਅਵਸਥਾ ਦੇ ਕਾਫ਼ੀ ਲੰਬੇ ਸਮੇਂ ਤੱਕ ਜਾਰੀ ਰਹਿੰਦਾ ਹੈ। ਗਰਭ ਦੌਰਾਨ ਬਣਨ ਵਾਲੇ ਹਾਰਮੋਨ ਵਿਕਸਤ ਹੋ ਰਹੇ ਦਿਮਾਗ਼ ‘ਤੇ ਵੀ ਪ੍ਰਭਾਵ ਪਾ ਸਕਦੇ ਹਨ, ਪਰ ਸਰੀਰ ਵਿੱਚ ਹਾਰਮੋਨ ਦਾ ਬਣ ਜਾਣਾ ਹੀ ਕਾਫ਼ੀ ਨਹੀਂ ਹੁੰਦਾ। ਇਹ ਵੀ ਮਹੱਤਵਪੂਰਣ ਹੈ ਕਿ ਹਾਰਮੋਨ ਦੀ ਮਾਤਰਾ ਕਿੰਨੀ ਹੈ, ਉਹ ਸਰੀਰ ਵਿੱਚ ਕਿਸ ਰੂਪ ਵਿੱਚ ਬਦਲਦਾ ਹੈ ਅਤੇ ਸਰੀਰ ਦੀਆਂ ਕੋਸ਼ਿਕਾਵਾਂ ਉਸਦੇ ਸੰਕੇਤਾਂ ਨੂੰ ਕਿਵੇਂ ਸਵੀਕਾਰ ਕਰਦੀਆਂ ਹਨ। ਜੇਕਰ ਇਨ੍ਹਾਂ ਪ੍ਰਕਿਰਿਆਵਾਂ ਵਿੱਚ ਕੁਦਰਤੀ ਫ਼ਰਕ ਹੋਵੇ ਤਾਂ ਸਰੀਰ ਅਤੇ ਦਿਮਾਗ਼ ਦੇ ਵਿਕਾਸ ‘ਤੇ ਵੀ ਵੱਖਰਾ ਪ੍ਰਭਾਵ ਪੈ ਸਕਦਾ ਹੈ। ਕੁਝ ਵਿਗਿਆਨੀ ਇਸ ਸੰਭਾਵਨਾ ਦਾ ਅਧਿਐਨ ਕਰ ਰਹੇ ਹਨ ਕਿ ਗਰਭ ਦੌਰਾਨ ਹੋਣ ਵਾਲੇ ਅਜਿਹੇ ਜੈਵਿਕ ਫ਼ਰਕ ਬਾਅਦ ਦੀ ਲਿੰਗ ਪਛਾਣ ਦੇ ਵਿਕਾਸ ਨਾਲ ਵੀ ਸੰਬੰਧਿਤ ਹੋ ਸਕਦੇ ਹਨ। ਗਰਭ ਅਵਸਥਾ ਦੌਰਾਨ ਹਾਰਮੋਨਾਂ ਦੇ ਸੰਭਾਵਿਤ ਪ੍ਰਭਾਵ ਨੂੰ ਸਮਝਣ ਲਈ ਵਿਗਿਆਨੀਆਂ ਨੇ ਉਸ ਹਾਲਾਤ ਦਾ ਅਧਿਐਨ ਵੀ ਕੀਤਾ ਹੈ, ਜਦੋਂ ਕਿ ਭਰੂਣ ਆਮ ਨਾਲੋਂ ਵੱਧ ਜਾਂ ਘੱਟ ਹਾਰਮੋਨਾਂ ਦੇ ਪ੍ਰਭਾਵ ਹੇਠ ਵਿਕਸਿਤ ਹੁੰਦਾ ਹੈ। ਲਿੰਗ ਪਛਾਣ ਦੇ ਵਿਕਾਸ ਨਾਲ ਸੰਬੰਧਿਤ ਖੋਜਾਂ ਵਿੱਚ ਹਾਰਮੋਨਾਂ ਦੇ ਪ੍ਰਭਾਵ ਨੂੰ ਇੱਕ ਮਹੱਤਵਪੂਰਣ ਵਿਸ਼ਾ ਮੰਨਿਆ ਗਿਆ ਹੈ। ਇਸ ਸੰਦਰਭ ਵਿੱਚ ਕੰਜੈਨੀਟਲ ਐਡਰੀਨਲ ਹਾਈਪਰਪਲੇਸੀਆ ਬਾਰੇ ਕੀਤੀਆਂ ਗਈਆਂ ਖੋਜਾਂ ਵਿਸ਼ੇਸ਼ ਤੌਰ ‘ਤੇ ਮਹੱਤਵਪੂਰਣ ਹਨ। ਇਹ ਇਕ ਅਜਿਹੀ ਸਥਿਤੀ ਹੁੰਦੀ ਹੈ, ਜਿਸ ਵਿਚ ਮਾਦਾ ਗੁਣਸੂਤਰੀ ਬਣਤਰ ਵਾਲੇ ਕੁਝ ਬੱਚੇ ਗਰਭ ਵਿਚ ਵਧੇ ਹੋਏ ਐਨਡਰੋਜਨ ਹਾਰਮੋਨਾਂ ਦੇ ਪ੍ਰਭਾਵ ਹੇਠ ਵਿਕਸਤ ਹੁੰਦੇ ਹਨ। ਇਹ ਹਾਰਮੋਨ, ਖਾਸ ਤੌਰ ‘ਤੇ ਟੈਸਟੋਸਟੀਰੌਨ ਸੰਬੰਧੀ ਪ੍ਰਭਾਵ, ਸਰੀਰਕ ਲਿੰਗੀ ਵਿਕਾਸ, ਦਿਮਾਗ਼ੀ ਵਿਕਾਸ ਅਤੇ ਕੁਝ ਹਾਲਤਾਂ ਵਿਚ ਲਿੰਗ ਭੂਮਿਕਾ ਸੰਬੰਧੀ ਵਰਤਾਓ ‘ਤੇ ਪ੍ਰਭਾਵ ਪਾ ਸਕਦੇ ਹਨ। ਇੱਕ ਅਧਿਐਨ ਵਿੱਚ ਸ੍ਰੀਲੰਕਾ ਦੀਆਂ ਕੰਜੈਨੀਟਲ ਐਡਰੀਨਲ ਹਾਈਪਰਪਲੇਸੀਆ ਵਾਲੀਆਂ ਕੁੜੀਆਂ ਦੀ ਲਿੰਗ ਪਛਾਣ ਅਤੇ ਲਿੰਗ ਭੂਮਿਕਾ ਵਿਵਹਾਰ ਸੰਬੰਧੀ ਤੁਲਨਾ ਸਿਹਤਮੰਦ ਬੱਚਿਆਂ ਨਾਲ ਕੀਤੀ ਗਈ। ਇਸ ਅਧਿਐਨ ਵਿੱਚ ਇਨ੍ਹਾਂ ਕੁੜੀਆਂ ਦੇ ਲਿੰਗ ਭੂਮਿਕਾ ਵਿਵਹਾਰ ਵਿੱਚ ਮਰਦਾਨਾ ਪੱਖ ਭਾਰੂ ਪਾਇਆ ਗਿਆ ਅਤੇ ਕੁਝ ਬੱਚਿਆਂ ਵਿੱਚ ਲਿੰਗ ਪਛਾਣ ਸੰਬੰਧੀ ਮੁਸ਼ਕਿਲਾਂ ਦੇ ਸੰਕੇਤ ਵੀ ਵੇਖੇ ਗਏ। ਅਧਿਐਨ ਦੇ ਨਤੀਜੇ ਵਜੋਂ ਇਹ ਪਤਾ ਲੱਗਾ ਕਿ ਇਹ ਸਮਾਜਿਕ ਪਰਵਰਿਸ਼ ਜਾਂ ਇਲਾਜ ਸੰਬੰਧੀ ਕਾਰਕਾਂ ਨਾਲੋਂ ਵਧੇਰੇ, ਗਰਭ ਦੌਰਾਨ ਐਂਡਰੋਜਨ ਹਾਰਮੋਨਾਂ ਦੇ ਵਧੇ ਹੋਏ ਪ੍ਰਭਾਵ ਨਾਲ ਸੰਬੰਧਿਤ ਹੋ ਸਕਦੇ ਹਨ। ਕੰਜੈਨੀਟਲ ਐਡਰੀਨਲ ਹਾਈਪਰਪਲੇਸੀਆ ਦੀਆਂ ਖੋਜਾਂ ਵਿੱਚ ਮੁੱਖ ਮੁੱਦਾ ਗਰਭ ਦੌਰਾਨ ਵਧੇ ਹੋਏ ਐਂਡਰੋਜਨ ਹਾਰਮੋਨਾਂ ਦੇ ਪ੍ਰਭਾਵ ਦਾ ਹੈ, ਪਰ ਹਾਰਮੋਨ ਦੀ ਸਿਰਫ਼ ਮਾਤਰਾ ਹੀ ਮਹੱਤਵਪੂਰਣ ਨਹੀਂ ਹੁੰਦੀ। ਇਹ ਸਮਝਣਾ ਵੀ ਲਾਜ਼ਿਮੀ ਹੈ ਕਿ ਹਾਰਮੋਨ ਸਰੀਰ ਵਿੱਚ ਕਿਹੜੇ ਰੂਪ ਵਿੱਚ ਬਦਲਦਾ ਹੈ ਅਤੇ ਉਸਦਾ ਪ੍ਰਭਾਵ ਕਿਵੇਂ ਪੈਂਦਾ ਹੈ। ਇਸ ਗੱਲ ਨੂੰ ਸਮਝਣ ਲਈ ‘5 ਐਲਫ਼ਾ – ਰਿਡਕਟੇਸ ਟਾਈਪ 2’ ਦੀ ਘਾਟ ਨਾਲ ਸੰਬੰਧਿਤ ਖੋਜਾਂ ਖ਼ਾਸ ਮਹੱਤਵ ਰੱਖਦੀਆਂ ਹਨ। 5 ਐਲਫ਼ਾ – ਰਿਡਕਟੇਸ ਟਾਈਪ 2 ਐਨਜ਼ਾਈਮ ਦੀ ਘਾਟ ਇੱਕ ਦੁਰਲਭ ਅਨੁਵੰਸ਼ਿਕ ਸਥਿਤੀ ਜਾਂ ਵਿਕਾਰ ਹੈ, ਜੋ ਮੁੱਖ ਰੂਪ ਵਿੱਚ ਜੈਨੇਟਿਕ ਤੌਰ ‘ਤੇ (ਨਰ ਗੁਣਸੂਤਰਾਂ ਵਾਲੇ) ਪੁਰਸ਼ਾਂ ਦੇ ਸਰੀਰਕ ਅਤੇ ਲਿੰਗਕ ਵਿਕਾਸ ਨੂੰ ਪ੍ਰਭਾਵਿਤ ਕਰਦੀ ਹੈ। ਇਨਸਾਨੀ ਸਰੀਰ ਵਿੱਚ ਇੱਕ ਹੋਰ ਜੀਨ ਹੁੰਦਾ ਹੈ, ਜੋ ਕਿ 5 ਐਲਫ਼ਾ – ਰਿਡਕਟੇਸ ਟਾਈਪ 2 ਨਾਮਕ ਐਨਜ਼ਾਈਮ ਬਨਾਉਣ ਲਈ ਅਨੁਵੰਸ਼ਿਕ ਨਿਰਦੇਸ਼ ਦਿੰਦਾ ਹੈ। ਇਸ ਐਨਜ਼ਾਈਮ ਦਾ ਮਹੱਤਵਪੂਰਣ ਕੰਮ ਟੈਸਟੋਸਟੀਰੌਨ ਨੂੰ ਡਾਈਹਾਈਡਰੋ ਟੈਸਟੋਸਟੀਰੌਨ ਵਿੱਚ ਬਦਲਣਾ ਹੈ। ਗਰਭ ਦੌਰਾਨ ਪੁਰਸ਼ ਜਣਨਅੰਗਾਂ ਦੇ ਵਿਕਾਸ ਵਿੱਚ ਡਾਈਹਾਈਡਰੋ ਟੈਸਟੋਸਟੀਰੌਨ ਮਹੱਤਵਪੂਰਣ ਭੂਮਿਕਾ ਨਿਭਾਉਂਦਾ ਹੈ। 5 ਐਲਫ਼ਾ – ਰਿਡਕਟੇਸ ਟਾਈਪ 2 ਦੀ ਘਾਟ ਹੋਣ ਦੀ ਸਥਿਤੀ ਵਿੱਚ ਟੈਸਟੋਸਟੀਰੌਨ ਹੋਣ ਦੇ ਬਾਵਜੂਦ ਡਾਈਹਾਈਡਰੋ ਟੈਸਟੋਸਟੀਰੌਨ ਦੀ ਲੋੜੀਂਦੀ ਮਾਤਰਾ ਨਾ ਬਣਨ ਕਾਰਨ ਨਰ ਭਰੂਣ ਦੇ ਬਾਹਰੀ ਜਣਨ ਅੰਗ ਅਸਪੱਸ਼ਟ, ਔਰਤਾਂ ਵਾਂਗ ਜਾਂ ਘੱਟ ਮਰਦਾਨਾ ਰੂਪ ਵਿੱਚ ਵਿਕਸਿਤ ਹੋ ਸਕਦੇ ਹਨ। ਖੋਜਾਂ ਅਨੁਸਾਰ ਸਰੀਰ ਵਿੱਚ ਕੇਵਲ ਹਾਰਮੋਨ ਦਾ ਬਣਨਾ ਹੀ ਕਾਫ਼ੀ ਨਹੀਂ ਹੁੰਦਾ। ਸਰੀਰ ਦੀਆਂ ਕੋਸ਼ਿਕਾਵਾਂ ਨੂੰ ਉਸ ਹਾਰਮੋਨ ਦਾ ਸੰਕੇਤ ਸਹੀ ਤਰੀਕੇ ਨਾਲ ਮਿਲਣਾ ਵੀ ਮਹੱਤਵਪੂਰਣ ਹੁੰਦਾ ਹੈ। ਅਜਿਹਾ ਬੱਚਾ ਅਨੁਵੰਸ਼ਿਕ ਤੌਰ ‘ਤੇ ਨਰ ਗੁਣਸੂਤਰਾਂ ਵਾਲਾ ਹੁੰਦਾ ਹੈ ਅਤੇ ਉਸਦੇ ਸਰੀਰ ਵਿੱਚ ਟੈਸਟਰੋਸਟੀਰੌਨ ਵੀ ਪੂਰੀ ਮਾਤਰਾ ਵਿੱਚ ਬਣਦਾ ਹੈ। ਇੱਕ ਅਨੁਵੰਸ਼ਿਕ ਨੁਕਸ ਕਾਰਣ ਉਸਦੇ ਸਰੀਰ ਦੀਆਂ ਕੋਸ਼ਿਕਾਵਾਂ ਹਾਰਮੋਨਾਂ ਦੇ ਸੰਕੇਤ ਨੂੰ ਆਮ ਤਰੀਕੇ ਨਾਲ ਸਵੀਕਾਰ ਨਹੀਂ ਕਰ ਸਕਦੀਆਂ। ਨਤੀਜੇ ਵਜੋਂ ਉਸ ਬੱਚੇ ਦੇ ਜਣਨ ਅੰਗ ਬਾਹਰੋਂ ਕੁੜੀਆਂ ਵਾਂਗ ਹੋ ਸਕਦੇ ਹਨ। ਬਾਲਗ਼ ਹੋਣ ‘ਤੇ ਉਹ ਆਪਣੇ ਆਪ ਨੂੰ ਔਰਤ ਮਹਿਸੂਸ ਕਰਦੇ ਹਨ ਅਤੇ ਪੁਰਸ਼ਾਂ ਵੱਲ ਹੀ ਆਕਰਸ਼ਿਤ ਹੁੰਦੇ ਹਨ। ਅਜਿਹੇ ਵਿਅਕਤੀਆਂ ਦੀਆਂ ਛਾਤੀਆਂ ਵੀ ਔਰਤਾਂ ਵਾਂਗ ਪੂਰਣ ਵਿਕਸਤ ਹੁੰਦੀਆਂ ਹਨ, ਪਰ ਮਾਹਵਾਰੀ ਨਹੀਂ ਆਉਂਦੀ। ਉਨ੍ਹਾਂ ਦੇ ਸਰੀਰ ਅੰਦਰ ਅੰਡਾਸ਼ਯ, ਬੱਚੇਦਾਨੀ ਜਾਂ ਔਰਤਾਂ ਨਾਲ ਸੰਬੰਧਿਤ ਹੋਰ ਅੰਗ ਨਾ ਹੋ ਕੇ (ਸਰੀਰ ਦੇ ਅੰਦਰ ਹੀ) ਅਰਧਵਿਕਸਤ ਜਾਂ ਅੰਦਰੂਨੀ ਅੰਡਕੋਸ਼ ਹੁੰਦੇ ਹਨ, ਜੋ ਕਿ ਪੂਰਣ ਮਾਤਰਾ ਵਿੱਚ ਟੈਸਟਰੋਸਟੀਰੌਨ ਬਣਾਉਂਦੇ ਹਨ। ਵਧੇਰੇ ਕਰਕੇ ਅਜਿਹੇ ਕੇਸਾਂ ਦਾ ਉਦੋਂ ਪਤਾ ਲੱਗਦਾ ਹੈ, ਜਦੋਂ ਕਿ ਕਿਸ਼ੋਰ ਅਵਸਥਾ ਵਿੱਚ ਕੁੜੀਆਂ ਨੂੰ ਮਾਹਵਾਰੀ ਨਾ ਆਉਣ ਕਰਕੇ ਡਾਕਟਰ ਦੀ ਸਲਾਹ ਲਈ ਜਾਂਦੀ ਹੈ। ਡਾਕਟਰੀ ਜਾਂਚ ਨਾਲ ਉਸਦੇ ਅੰਦਰ ਔਰਤ ਅੰਗਾਂ ਦਾ ਨਾ ਹੋ ਕੇ ਪੁਰਸ਼ ਅੰਗ ਅੰਡਕੋਸ਼ ਹੋਣ ਬਾਰੇ ਪਤਾ ਲੱਗਦਾ ਹੈ ਅਤੇ ਖੂਨ ਦੇ ਟੈਸਟਾਂ ਦੁਆਰਾ ਉਸਦੇ ਨਰ ਗੁਣਸੂਤਰਾਂ ਦੀ ਪੁਸ਼ਟੀ ਹੁੰਦੀ ਹੈ। ਗਰਭ ਦੌਰਾਨ ਹਾਰਮੋਨਾਂ ਦੇ ਸੰਭਾਵਿਤ ਪ੍ਰਭਾਵ ਬਾਰੇ ਹੋਈਆਂ ਖੋਜਾਂ ਵਿੱਚ ਵਿਗਿਆਨੀਆਂ ਨੇ ਮਨੁੱਖੀ ਵਿਕਾਸ ਦੇ ਕਈ ਵੱਖਰੇ ਪੱਖਾਂ ਦਾ ਅਧਿਐਨ ਕੀਤਾ ਹੈ। ਇਨ੍ਹਾਂ ਵਿੱਚ ਜਿਨਸੀ ਰੁਝਾਨ, ਲਿੰਗ ਪਛਾਣ ਅਤੇ ਬਚਪਨ ਦਾ ਲਿੰਗ ਆਧਾਰਿਤ ਵਿਵਹਾਰ ਸ਼ਾਮਲ ਹਨ। ਕਿਸੇ ਬੱਚੇ ਦਾ ਖਿਡੌਣਿਆਂ, ਖੇਡਾਂ ਜਾਂ ਗਤੀਵਿਧੀਆਂ ਵਿੱਚ ਦਿਲਚਸਪੀ ਤੋਂ ਉਸਦੀ ਭਵਿੱਖ ਦੀ ਲਿੰਗ ਪਛਾਣ ਜਾਂ ਜਿਨਸੀ ਰੁਝਾਨ ਬਾਰੇ ਪੱਕਾ ਨਤੀਜਾ ਨਹੀਂ ਕੱਢਿਆ ਜਾ ਸਕਦਾ। ਇਸੇ ਤਰ੍ਹਾਂ ਕਿਸੇ ਵਿਅਕਤੀ ਦੀ ਲਿੰਗ ਪਛਾਣ ਤੋਂ ਉਸਦੇ ਜਿਨਸੀ ਰੁਝਾਨ ਬਾਰੇ ਵੀ ਨਿਸ਼ਚਿਤ ਤੌਰ ‘ਤੇ ਨਹੀਂ ਕਿਹਾ ਜਾ ਸਕਦਾ। ਗਰਭ ਦੌਰਾਨ ਹਾਰਮੋਨਾਂ ਅਤੇ ਸਰੀਰਕ ਸਥਿਤੀਆਂ ਦੇ ਵਿਸ਼ਲੇਸ਼ਣ ਤੋਂ ਬਾਅਦ ਵਿਗਿਆਨ ਜਗਤ ਦੇ ਸਾਹਮਣੇ ਇਹ ਅਹਿਮ ਸਵਾਲ ਪੈਦਾ ਹੁੰਦਾ ਹੈ ਕਿ ਕੀ ਮਨੁੱਖੀ ਲਿੰਗ ਪਛਾਣ ਦੇ ਵਿਕਾਸ ਵਿੱਚ ਹਾਰਮੋਨਲ ਪ੍ਰਕਿਰਿਆਵਾਂ ਨੂੰ ਨਿਯੰਤਰਿਤ ਕਰਨ ਵਾਲੇ ਜੀਨਾਂ ਦੀ ਵੀ ਕੋਈ ਭੂਮਿਕਾ ਹੁੰਦੀ ਹੈ? ਲਿੰਗ ਪਛਾਣ ਦੇ ਸੰਭਾਵਿਤ ਜੈਵਿਕ ਆਧਾਰ ਨੂੰ ਸਮਝਣ ਲਈ ਹਾਰਮੋਨਾਂ ਦੇ ਨਾਲ-ਨਾਲ ਜੀਨਾਂ ਦੀ ਭੂਮਿਕਾ ਬਾਰੇ ਵੀ ਖੋਜਾਂ ਕੀਤੀਆਂ ਗਈਆਂ ਹਨ। ਇਸ ਸੰਦਰਭ ਵਿੱਚ ਅਨੁਵੰਸ਼ਿਕ ਖੋਜਾਂ ਦਾ ਮਕਸਦ ਕਿਸੇ ਇੱਕ ਖਾਸ ‘ਟਰਾਂਸਜੈਂਡਰ ਜੀਨ’ ਨੂੰ ਲੱਭਣਾ ਨਹੀਂ, ਸਗੋਂ ਉਨ੍ਹਾਂ ਅਨੁਵੰਸ਼ਿਕ ਕਾਰਣਾਂ ਦੀ ਪਛਾਣ ਕਰਨਾ ਹੈ ਜੋ ਇਸ ਜੈਵਿਕ ਵਿਕਾਸ ਨੂੰ ਪ੍ਰਭਾਵਿਤ ਕਰਦੇ ਹਨ। ਇਸ ਤੋਂ ਅੱਗੇ ਮਹੱਤਵਪੂਰਣ ਸਵਾਲ ਇਹ ਪੈਦਾ ਹੁੰਦੇ ਹਨ ਕਿ; ਇਨ੍ਹਾਂ ਸਵਾਲਾਂ ਨੂੰ ਸਮਝਣ ਲਈ ਖੋਜਕਾਰਾਂ ਨੇ ਟਰਾਂਸਜੈਂਡਰ ਅਤੇ ਸਿਸਜੈਂਡਰ (ਜੋ ਵਿਅਕਤੀ ਆਪਣੇ ਜਨਮ ਸਮੇਂ ਦੇ ਲਿੰਗ ਨਾਲ ਮੇਲ ਖਾਂਦੇ ਹਨ ਭਾ
ਵ ਆਮ ਪੁਰਸ਼ ਜਾਂ ਔਰਤਾਂ) ਵਿਅਕਤੀਆਂ ਦੇ ਦਿਮਾਗ਼ਾਂ ਦੀ ਤੁਲਨਾ ਕਰਕੇ ਕਈ ਅਧਿਐਨ ਕੀਤੇ ਹਨ। ਖੋਜਕਾਰ ਮੁੱਖ ਤੌਰ ‘ਤੇ ਇਹ ਵੇਖਦੇ ਹਨ ਕਿ ਕੀ ਟਰਾਂਸਜੈਂਡਰ ਅਤੇ ਸਿਸਜੈਂਡਰ ਵਿਅਕਤੀਆਂ ਦੇ ਦਿਮਾਗ਼ਾਂ ਦੇ ਕੁਝ ਹਿੱਸਿਆਂ ਦੀ ਬਣਤਰ ਜਾਂ ਕਾਰਜ ਵਿੱਚ ਕੋਈ ਅਜਿਹੇ ਫ਼ਰਕ ਮਿਲਦੇ ਹਨ, ਜੋ ਕਿ ਲਿੰਗ ਪਛਾਣ ਦੇ ਮਾਮਲੇ ‘ਚ ਜੈਵਿਕ ਵਿਕਾਸ ਨੂੰ ਸਮਝਣ ਵਿੱਚ ਮਦਦ ਕਰ ਸਕਣ? ਚੱਲਦਾ… |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਚੋਂ ਨਿੱਕਲਦਾ ਹੈ। ਇਸ ਸਮੇਂ ਜੀਨਾਂ, ਹਾਰਮੋਨਾਂ ਅਤੇ ਦਿਮਾਗ਼ੀ ਵਿਕਾਸ ਨਾਲ ਜੁੜੀਆਂ ਪ੍ਰਕਿਰਿਆਵਾਂ ਮਹੱਤਵਪੂਰਣ ਹੁੰਦੀਆਂ ਹਨ। ਕੁਝ ਖੋਜਾਂ ਵਿੱਚ ਜਨਮ ਤੋਂ ਪਹਿਲਾਂ ਦੇ ਹਾਰਮੋਨਾਂ, ਐਂਡਰੋਜਨ ਦੇ ਸੰਪਰਕ ਅਤੇ ਹਾਰਮੋਨ ਸੰਵੇਦਨਸ਼ੀਲਤਾ ਅਤੇ ਦਿਮਾਗ਼ੀ ਬਣਤਰ ਨੂੰ ਲਿੰਗ ਪਛਾਣ ਨਾਲ ਸੰਭਾਵੀ ਤੌਰ ‘ਤੇ ਜੋੜ ਕੇ ਵੇਖਿਆ ਗਿਆ ਹੈ।