15 October 2024

ਓਵਰਟਾਈਮ–ਲਘੂ ਨਾਟਕ: ਨਾਟਕਕਾਰ ਅਵਤਾਰ ਐਸ. ਸੰਘਾ

ਸੂਤਰਧਾਰ: ਪੰਜ ਕੁ ਸਾਲ ਪਹਿਲਾਂ 20 ਕੁ ਸਾਲ ਦਾ ਲੜਕਾ ਮੈਂਡੀ ਪੰਜਾਬ ਤੋਂ ਮੈਲਬੌਰਨ ਪੜ੍ਹਨ ਵਾਸਤੇ ਆਇਆ ਸੀ। ਪਹਿਲਾਂ ਅਕਾਊਂਟਿੰਗ (Accounting) ਦੀ ਡਿਗਰੀ ਕਰਦਾ ਹੋਇਆ ਉਹ ਪਾਰਟ ਟਾਈਮ ਟੈਕਸੀ ਚਲਾਉਂਦਾ ਸੀ। ਬਾਅਦ ਵਿੱਚ ਜਦ ਉਹਨੂੰ ਅਕਾਊਂਟਿੰਗ ਦੇ ਖੇਤਰ ਵਿੱਚ ਨੋਕਰੀ ਨਾ ਮਿਲੀ ਤਾ ਉਹ ਪੂਰਾ ਸਮਾਂ ਟੈਕਸੀ ਚਲਾਉਣ ਲੱਗ ਪਿਆ। ਦੋ ਕੁ ਸਾਲ ਤਾਂ ਉਸਨੇ ਪੈਸੇ ਜੋੜਨ ਲਈ ਦੌੜ ਲਗਾ ਛੱਡੀ ਤਾਂ ਕਿ ਪੰਜਾਬ ਵਾਪਿਸ ਜਾ ਕੇ ਵਿਆਹ ਕਰਵਾਇਆ ਜਾ ਸਕੇ। ਪੰਜਾਬ ਵਿੱਚ ਉਸ ਦੀ ਮਾਸੀ ਨੇ ਉਸ ਵਾਸਤੇ ਇੱਕ ਲੜਕੀ ਲੱਭ ਰੱਖੀ ਸੀ। ਇੱਕ ਪ੍ਰਿੰਸ ਨਾਮ ਦਾ ਲੜਕਾ ਉਸ ਦਾ ਮਿੱਤਰ ਬਣ ਗਿਆ ਸੀ। ਪ੍ਰਿੰਸ ਇੱਕ ਫੈਕਟਰੀ ਵਿੱਚ ਕੰਮ ਕਰਦਾ ਸੀ। ਉਸ ਨੇ ਆਪਣੀ ਰਿਸ਼ਤੇਦਾਰੀ ਵਿੱਚ ਦੋਰਾਹੇ ਇੱਕ ਵਿਆਹ ਵਿੱਚ ਸ਼ਾਮਲ ਹੋਣ ਲਈ ਪੰਜਾਬ ਜਾਣਾ ਸੀ। ਉਸ ਨੇ ਮੈਂਡੀ ਨੂੰ ਵੀ ਇਸ ਵਿਆਹ ਵਿੱਚ ਸ਼ਾਮਲ ਹੋਣ ਲਈ ਮਨਾ ਲਿਆ। ਮੈਂਡੀ ਨੇ ਸੋਚਿਆਂ ਕਿ ਇੱਕ ਪੰਥ ਦੋ ਕਾਜ ਹੋ ਜਾਣਗੇ। ਉਹ ਵਿਆਹ ਵਿੱਚ ਸ਼ਾਮਲ ਹੋ ਲਵੇਗਾ ਤੇ ਆਪਣੀ ਮਾਸੀ ਦੁਆਰਾ ਲੱਭੀ ਲੜਕੀ ਵੀ ਦੇਖ ਆਵੇਗਾ।ਇਸ ਪ੍ਰਕਾਰ ਇਹ ਦੋਵੇਂ ਆੜੀ ਦੋਰਾਹੇ ਵਿਆਹ ਵਿੱਚ ਸ਼ਾਮਲ ਹੋਣ ਲਈ ਪਹੁੰਚ ਗਏ।ਇਸ ਵਿਆਹ ਵਿੱਚ ਮੈਂਡੀ ਦੀ ਨਜ਼ਰ ਇੱਕ ਲੜਕੀ ਤੇ ਪੈਂਦੀ ਏ। ਉਹ ਉਸ ਲੜਕੀ ਦੀ ਖੁਬਸੂਰਤੀ ਤੇ ਫਿਦਾ ਹੋ ਜਾਂਦਾ ਹੈ।

(ਸਟੇਜ ਤੇ ਚਾਰ ਕੁਰਸੀਆਂ, ਇੱਕ ਮੇਜ, ਇੱਕ ਕਾਫੀ ਮਸ਼ੀਨ ਅਤੇ ਇੱਕ ਮਾਈਕਰੋ ਪਏ ਹਨ)

ਅੱਗੇ ਕੀ ਹੁੰਦਾ ਹੈ ਦੇਖੋ ਇੱਕ ਲਘੂ ਨਾਟਕ ਦੇ ਰੂਪ ਵਿੱਚ। ਸੋ ਪੇਸ਼ ਹੈ ਨਾਟਕ ਓਵਰਟਾਈਮ! —ਓਵਰਟਾਈਮ!!

(ਪਰਦਾ ਉੱਠਦਾ ਹੈ। ਸਟੇਜ ਤੇ ਖੜੇ੍ਹ ਮੈਂਡੀ ਤੇ ਪ੍ਰਿੰਸ ਗੱਲਾਂ ਕਰਦੇ ਹਨ। ਪੰਡਾਲ਼ ਵਲ ਨੂੰ ਤਿਰਛੀ ਜਿਹੀ ਨਜ਼ਰ ਨਾਲ਼ ਝਾਕਦਾ ਹੋਇਆ।)

ਮੈਂਡੀ – ਔਹ ਸਾਹਮਣੇ ਖੜ੍ਹੀ ਲੜਕੀ ਕੋਣ ਏ? ਕੀ ਤੂੰ ਉਸਨੂੰ ਜਾਣਦਾ ਏ?

ਪ੍ਰਿੰਸ – ਨਹੀਂ ਮੈਂਡੀ ਨਹੀ। ਮੈਂ ਤੈਨੂੰ ਆਪਣੀ ਭੈਣ ਤੋਂ ਪੁੱਛ ਕੇ ਦੱਸ ਦਿੰਦਾ ਹਾਂ। ਕੀ ਗੱਲ? ਪਸੰਦ ਆ ਗਈ ਏ?

ਮੈਂਡੀ – (ਇੱਕ ਸ਼ੇਅਰ ਯਾਦ ਕਰਦਾ ਹੋਇਆ)

ਵੋਹ ਹੁਸਨ ਖੁਲ੍ਹ ਰਹਾ ਹੈ ਗਿਰਹ ਦਰ ਗਿਰਹ
ਯੇਹ ਤੀਰ ਚੂਕ ਜਾਏਗਾ, ਢੀਲੀ ਕਮਾਨ ਨਾ ਰੱਖ।

ਪ੍ਰਿੰਸ – ਓਏ ਪਾਗਲਾ, ਮੈਂ ਪਤਾ ਕਰ ਲਿਆ। ਉਸ ਦਾ ਨਾਮ ਦੀਪਤੀ ਏ। ਉਹ ਵਿਆਹ ਵਿੱਚ ਨਾਨਕਾ ਮੇਲ਼ ਨਾਲ ਆਈ ਹੋਈ ਏ।

ਮੈਂਡੀ – ਇਸਨੂੰ ਤਾਂ ਹਾਸਲ ਕਰਨਾ ਹੀ ਪਊ!

ਪ੍ਰਿੰਸ – ਮਾਸੀ ਦੁਆਰਾ ਲੱਭੀ ਲੜਕੀ ਦਾ ਕੀ ਬਣੂ?

ਮੈਂਡੀ – ਤੂੰ ਫਿਕਰ ਨਾ ਕਰ। ਉਹਦੇ ਬਾਰੇ ਵੀ ਸੋਚ ਲਵਾਂਗੇ।

(ਦੋਨੋ ਬਾਹਰ ਚਲੇ ਜਾਂਦੇ ਹਨ। ਮੈਂਡੀ ਦੂਜੇ ਪਾਸਿਓਂ ਅੰਦਰ ਆਉਂਦਾ ਹੈ ਤੇ ਆਪਣੇ ਪਿੰਡ ਆਪਣੇ ਡਰਾਇੰਗ ਰੂਮ ਵਿੱਚ ਬੈਠਾ ਮਹਿਸੂਸ ਹੁੰਦਾ ਹੈ। ਪਿੱਛਿਓਂ ਮਾਸੀ ਵੀ ਆ ਜਾਂਦੀ ਏ।)

ਮੈਂਡੀ – (ਖੜ੍ਹਾ ਹੋ ਕੇ ਦੋਵੇਂ ਹੱਥ ਜੋੜ ਕੇ) — ਮਾਸੀ ਜੀ, ਸਤਿ ਸ਼੍ਰੀ ਅਕਾਲ।

ਮਾਸੀ – ਸਤਿ ਸ਼੍ਰੀ ਅਕਾਲ,ਬੇਟਾ ਖੁਸ਼ੀਆਂ ਭਰਿਆ ਦਿਨ ਆ ਗਿਆ ਕਿਵੇਂ ਰਿਹਾ ਸਫਰ, ਪੁੱਤ?

ਮੈਂਡੀ – ਬਹੁਤ ਵਧੀਆ ਰਿਹਾ । ਵਿਆਹ ਵਧੀਆ ਰਿਹਾ। ਹੋਰ ਤੁਸੀ ਸੁਣਾਓ ?

ਮਾਸੀ – ਅਸੀ ਸਭ ਠੀਕ ਹਾਂ, ਬੇਟੇ। ਕਦੋ ਕੁੜੀ ਦੇਖੀਏ ?

ਮੈਂਡੀ – ਜਦ ਤੁਸੀਂ ਚਾਹੋ।

ਮਾਸੀ – ਮੈਂ ਪਰਸੋਂ ਨੂੰ ਲੜਕੀ ਨੂੰ ਤੇ ਉਸ ਦੇ ਘਰ ਵਾਲਿਆਂ ਨੂੰ ਆਪਣੇ ਘਰ ਸੱਦ ਲਿਆ ਹੈ।

ਮੈਂਡੀ – ਲੁਧਿਆਣੇ?

ਮਾਸੀ – ਤੈਨੂੰ ਪਤਾ ਈ ਏ, ਤੇਰੀ ਮਾਸੀ ਕਿੱਥੇ ਰਹਿੰਦੀ ਏ।

ਮੈਂਡੀ – ਮੈਂ ਤੇ ਮੰਮੀ ਪਰਸਂੋ ਲੁਧਿਆਣੇ ਆ ਜਾਵਾਂਗੇ। ਕਾਰ ਮੈਂ ਖੁਦ ਹੀ ਚਲਾ ਲਿਆਵਾਂਗਾ। ਆਸਟਰੇਲੀਆ ਵਿੱਚ ਵੀ ਤਾਂ ਖੱਬੇ ਹੱਥ ਹੀ ਚਲਾਉਂਦੇ ਹਾਂ। ਇਸ ਲਈ ਪੰਜਾਬ ਵਿੱਚ ਚਲਾਉਣੀ ਔਖੀ ਨਹੀਂ।

ਮਾਸੀ – ਚੰਗਾ ਪੁੱਤ ਧਿਆਨ ਨਾਲ ਚਲਾਇਓ। ਤੈਨੂੰ ਪਤਾ ਹੀ ਏ ਇੱਥੇ ਦੀ ਟਰੈਫਿਕ ਦਾ। ਪਰਸੋਂ ਦੁਪਿਹਰ ਇੱਕ ਵਜੇ ਆ ਜਾਇਓ।
ਮੈਂਡੀ – ਚੰਗਾ ਮਾਸੀ ਜੀ।

(ਦੋਨੋ ਬਾਹਰ ਚਲੇ ਜਾਂਦੇ ਹਨ।ਦੂਜੇ ਪਾਸਿਓਂ ਮੈਂਡੀ ਦੀ ਮਾਂ ਤੇ ਮੈਂਡੀ ਆ ਕੇ ਕੁਰਸੀਆਂ ਤੇ ਬੈਠ ਜਾਂਦੇ ਹਨ। ਲੜਕੀ ਤੇ ਉਸਦੀ ਮਾਂ ਅੰਦਰ ਆਉਂਦੇ ਹਨ।)

ਲੜਕੀ ਰੋਜ਼ੀ ਦੀ ਮਾਂ – ਬੇਟੇ ਕਦੋਂ ਆਏ ਸੀ?

ਮੈਂਡੀ – ਆਂਟੀ ਜੀ, ਹਫਤਾ ਕੁ ਹੋ ਗਿਆ। ਆ ਕੇ ਬਸ ਇੱਕ ਵਿਆਹ ਹੀ ਅਟੈਂਡ ਕੀਤਾ ਏ।

ਮਾਂ – ਬੇਟੇ ਛੁੱਟੀ ਕਿੰਨੀ ਕੁ ਏ?

ਮੈਂਡੀ – ਬਸ ਇੱਕ ਮਹੀਨੇ ਦੀ।

ਮਾਸੀ – ਬੇਟੇ, ਇਹ ਹੈ ਇਹਨਾਂ ਦੀ ਲੜਕੀ ਰੋਜ਼ੀ। ਇਹਦੇ ਨਾਲ ਆਪਣੇ ਵਿਚਾਰ ਸਾਂਝੇ ਕਰ ਲਓ।

ਮੈਂਡੀ (ਲੜਕੀ ਨੂੰ) – ਸੁਣਿਆ ਤੁਸੀਂ ਬੀ. ਖਾਮ. ਕੀਤੀ ਹੋਈ ਏ।

ਰੋਜ਼ੀ – ਜੀ ਹਾਂ। ਮੈਂ ਹੁਣੇ ਹੁਣੇ ਬੀ-ਕਾਮ ਕੰਪਲੀਟ ਕੀਤੀ ਏ ।

ਮੈਂਡੀ – ਕੀ ਤੁਸੀਂ ਜਾਣਦੇ ਹੋ ਕਿ ਮੈਲਬੌਰਨ ਜਾ ਕੇ ਤੁਹਾਨੂੰ ਇਸ ਡਿਗਰੀ ਦੇ ਅਧਾਰ ਤੇ ਨੌਕਰੀ ਨਹੀ ਮਿਲਣੀ?

ਰੋਜ਼ੀ – ਮੈਨੂੰ ਪਤਾ ਹੈ ਕਿ ਇੱਧਰ ਦੀਆਂ ਡਿਗਰੀਆਂ ਨੂੰ ਉੱਥੇ ਜਾਬ ਵਾਸਤੇ ਮਾਨਤਾ ਨਹੀਂ ਮਿਲਦੀ। ਇਹਨਾ ਦੇ ਅਧਾਰ ਤੇ ਅੱਗੇ ਪੜ੍ਹਾਈ ਵਿੱਚ ਦਾਖਲਾ ਲਿਆ ਜਾ ਸਕਦਾ ਏ। ਬਾਕੀ ਜੋ ਕੰਮ ਆਮ ਲੋਕ ਕਰਦੇ ਹਨ ਉਹ ਮੈਂ ਵੀ ਕਰ ਸਕਦੀ ਹਾਂ।

ਮੈਂਡੀ – ਕੀ ਝਾੜੂ ਵੀ ਮਾਰ ਸਕਦੇ ਹੋ?

ਰੋਜ਼ੀ – ਜੀ ਹਾਂ। ਮੈਨੂੰ ਪਤਾ ਹੈ ਕਿ ਉਥੇ ਝਾੜੂ ਦਾ ਵੀ ਸਟੈਂਡਰਡ ਏ। ਹੈ ਉੱਥੇ ਵੀ ਸਭ ਕੁੱਝ ਭਾਰਤ ਜਿਹਾ ਪਰ ਇਸ ਸਭ ਕੁੱਝ ਦਾ ਉੱਥੇ ਸਟੈਂਡਰਡ ਉੱਚਾ ਏ।

ਮੈਂਡੀ – ਪੈਸੇ?

ਰੋਜ਼ੀ – ਪੈਸੇ ਤਾਂ ਜਿਆਦਾ ਹੀ ਹਨ।ਵੈਸੇ ਵੀ ਰੁਪਏ ਤੇ ਡਾਲਰ ਦਾ ਬਹੁਤ ਫਰਕ ਏ।

ਮੈਂਡੀ – ਜੇ ਕੱਲ ਨੂੰ ਮੇਰੇ ਮਾਪੇ ਗੇੜਾ ਮਾਰਨ? ਇਹਨਾਂ ਨੂੰ ਝੱਲ ਲਓਗੇ?

ਰੋਜ਼ੀ – ਬਿਲਕੁੱਲ ਝੱਲਾਂਗੀ। ਇੱਥੇ ਵੀ ਵੱਡੇ ਪਰਿਵਾਰ ਵਿੱਚ ਰਹੀ ਹਾਂ।

ਮੈਂਡੀ – ਕੀ ਸ਼ੁਰੂ ਸ਼ੁਰੂ ਵਿੱਚ ਛੋਟੇ ਘਰ ਵਿੱਚ ਰਹਿ ਲਓਗੇ? ਉੱਥੇ ਛੋਟੇ ਘਰਾਂ ਨੂੰ ਯੂਨਿਟਸ ਕਹਿੰਦੇ ਨੇ।

ਰੋਜ਼ੀ – ਕਿਉਂ ਨਹੀ? ਛੋਟੇ ਘਰਾਂ ਵਿੱਚ ਰਹਿਣਾ ਅੋਖਾ ਨਹੀ। ਆਪਦਾ ਸਹਿਯੋਗ ਤੇ ਮਿਲਵਰਤੋਂ ਜ਼ਿਆਦਾ ਜਰੂਰੀ ਹਨ।
(ਮੈਂਡੀ ਦੀ ਮਾਸੀ ਤੇ ਰੋਜ਼ੀ ਦੀ ਮਾਂ ਚਲੇ ਜਾਂਦੇ ਹਨ)

ਮੈਂਡੀ – (ਸੋਚਾਂ ਵਿੱਚ ਇਕੱਲਾ ਹੀ ਸਟੇਜ ਤੇ) ਰੋਜ਼ੀ? ਨਹੀਂ, ਨਹੀਂ! ਦੀਪਤੀ! ਦੀਪਤੀ!! ਠੀਕ ਹੈ। ਸ਼ਾਦੀ ਤਾਂ ਦੀਪਤੀ ਨਾਲ ਹੀ ਕਰਨੀ ਚਾਹੀਦੀ ਏ। ਮਾਸੀ ਨੂੰ ਕਿਵੇਂ ਜਵਾਬ ਦਿਆਂ? ਰੋਜ਼ੀ ਤਾਂ ਨਿਰ੍ਹੀ ਪੇਂਡੂ ਏ! ਦੀਪਤੀ ਪੂਰੀ ਸ਼ਹਿਰਨ! ਕਿੱਥੇ ਦੀਪਤੀ ਤੇ ਕਿੱਥੇ ਰੋਜ਼ੀ !! ਸ਼ਹਿਰੀ ਬੰਦੇ ਉੱਥੇ ਜਲਦੀ ਸੈੱਟ ਹੁੰਦੇ ਨੇ ।—-ਜਾਂ ਜ਼ਿਆਦਾ ਪੜ੍ਹੇ ਲਿਖੇ ਕੁਝ ਚੰਗੇ ਕੰਮਾਂ ਵਿੱਚ ਛੇਤੀਂ ਚਲੇ ਜਾਂਦੇ ਨੇ—-ਦੀਪਤੀ ਬੀ. ਐਸ. ਸੀ. ਏ, ਉਹ ਸਾਈਂਸ ਟੀਚਰ ਵੀ ਬਣ ਸਕਦੀ ਏ।ਦੀਪਤੀ ਹੀ ਠੀਕ ਏ!!—ਦੋ ਤਿੰਨ ਦਿਨਾਂ ਚ ਅਦਾਲਤੀ ਸ਼ਾਦੀ ਦੀਪਤੀ ਨਾਲ ਕਰ ਲੈਂਦੇ ਹਾਂ–ਆਪਾਂ ਵਾਪਸ ਚਲੇ ਜਾਵਾਂਗੇ–ਉਹ ਛੇ ਕੁ ਮਹੀਨਿਆ ਵਿੱਚ ਮੈਲਬੌਰਨ ਪਹੁੰਚ ਜਾਵੇਗੀ।

(ਮੈਂਡੀ ਦਾ ਦੀਪਤੀ ਨਾਲ ਅਦਾਲਤੀ ਵਿਆਹ ਹੋ ਜਾਂਦਾ ਏ। ਮੈਂਡੀ ਤੇ ਪ੍ਰਿੰਸ ਵਾਪਿਸ ਮੈਲਬੌਰਨ ਚਲੇ ਜਾਂਦੇ ਹਨ। ਮੈਂਡੀ ਅਖਬਾਰ ਤੇ ਨਜ਼ਰ ਮਾਰਦਾ ਹੋਇਆ ਅੰਦਰ ਆਉਂਦਾ ਹੈ)

ਮੈਂਡੀ – (ਆਪਣੇ ਆਪ ਨਾਲ਼) ਰੱਬ ਨੇ ਗੁਣਾ ਤਾਂ ਚੰਗਾ ਪਾ ਦਿੱਤਾ—ਕਾਗਜ਼ੀ ਵਿਆਹ ਵੀ ਚੰਗਾ ਹੋ ਗਿਆ ਸੀ—ਦੇਖੋ ਹੁਣ ਇੱਥੇ ਪਹੁੰਚਣ ਨੂੰ ਕਿੰਨਾ ਸਮਾਂ ਲਗਦਾ ਏ— ਆਉਂਦੀ ਨੂੰ ਕੀ ਕੰਮ ਦਵਾਇਆ ਜਾ ਸਕਦਾ ਏ— (ਅਖਬਾਰ ਮੂਹਰੇ ਕਰਕੇ) ਹਾਊਸਕੀਪਿੰਗ (housekeeping)? ਫਾਈਵ ਸਟਾਰ ਹੋਟਲ ਵਿੱਚ ਹਾਊਸਕੀਪਿੰਗ? ਨਹੀਂ ਨਹੀਂ, ਇਹ ਔਖੀ ਜਾਬ ਏ–ਨਿਰੀ ਨੌਕਰਾਣੀਆਂ ਜਿਹੀ— ਸਕਿਊਰਿਟੀ, ਨਹੀਂ ਇਹ ਰਾਤਾਂ ਦੀ ਬੇਅਰਾਮੀ ਵਾਲੀ ਜਾਬ ਏ—Woolworth ਜਾਂ Coles ਵਿੱਚ ਫਿਲਿੰਗ—ਹਾਂ ਇਹ ਕੁੱਝ ਠੀਕ ਹਨ—-ਦੀਪਤੀ ਕੰਪਿਉਟਰ ਵਿੱਚ ਠੀਕ ਹੈ ਉਹ ਇਹਨਾਂ ਸਟੋਰਾਂ ਵਿੱਚ ਕਾਂਉਟਰ ਤੇ ਸੇਲਜ਼ਪਰਸਨ ਵੀ ਬਣ ਸਕਦੀ ਏ—ਚੰਗੀਆਂ ਵੱਡੀਆਂ ਜਾਬਾਂ ਲਈ ਤਾਂ ਕੋਰਸ ਕਰਨਾ ਪਵੇਗਾ–ਰੇਲਵੇ ਵਿੱਚ ਇੱਕ ਦਮ ਜਾਣਾ ਅੋਖਾ ਏ—–ਰੇਲਵੇ ਵੈਸੇ ਸ਼ਿਫਟ ਵਰਕ ਏ—-ਇਹ ਵੀ ਤਾਂ ਔਖਾ ਹੀ ਏ— ਬਾਅਦ ਵਿੱਚ ਭਾਵੇਂ ਨਰਸ ਬਣ ਜਾਵੇ—– ਓਹ , ਇੱਕ ਹੋਰ ਜਾਬ ਚਾਈਲਡ ਕੇਅਰ—ਇਹ ਠੀਕ ਰਹੂ।

(ਅਖਬਾਰ ਤੇ ਨਜ਼ਰ ਮਾਰਦਾ ਮਾਰਦਾ ਬਾਹਰ ਚਲਾ ਜਾਂਦਾ ਹੈ)
ਮੈਂਡੀ – (ਦੂਜੇ ਦਿਨ ਟੈਕਸੀ ਰੈਂਕ ਤੇ) —- How are you, Emmenual? Oh, many cabs!! Very quiet today?

ਇਮੈਨੂਅਲ – Fine bro. When did you come from Punjab?

ਮੈਂਡੀ – Last week. Will you please tell me one thing?

ਇਮੈਨੂਅਲ – What do you mean?

ਮੈਂਡੀ – There is a child care centre near your house. Who is the owner?

ਇਮੈਨੂਅਲ – That is private child care centre. The owner is Emaad. He is from Lebanon.

ਮੈਂਡੀ – O.K. Do you know him?

ਇਮੈਨੂਅਲ – A little bit. He is good guy.

ਮੈਂਡੀ – His family? Is he married?

ਇਮੈਨੂਅਲ – Yes, he is married. He has two children

(ਇਮੈਨੂਅਲ ਤੇ ਮੈਂਡੀ ਬਾਹਰ ਚੱਲੇ ਜਾਂਦੇ ਹਨ।ਮੈਂਡੀ ਦੂਜੇ ਪਾਸਿਓ ਦੀਪਤੀ ਨਾਲ ਗੱਲਾਂ ਕਰਦਾ ਹੋਇਆ ਦਾਖਲ ਹੁੰਦਾ ਏ)

ਮੈਂਡੀ – Deepti dear, I am so serious. ਤੇਰੇ ਪਹੁੰਚਦੇ ਸਾਰ ਹੀ ਮੈਂ ਤੇਰੇ ਲਈ ਚੰਗੇ ਫੀਲਡ ਵਿੱਚ ਚੰਗੀ ਨੋਕਰੀ ਲੱਭ ਦਿੱਤੀ। ਤੂੰ ਕਿੰਨੀ ਖੁਸ਼ਨਸੀਬ ਏਂ ਬਹੁਤਿਆਂ ਨੂੰ ਤਾਂ ਕਿੰਨਾਂ ਸਮਾਂ ਪਤਾ ਹੀ ਨੀ ਲੱਗਦਾ ਕਿ ਕਿਸ ਫੀਲਡ ਵਿੱਚ ਕੰਮ ਮਿਲੂ।

ਦੀਪਤੀ – ਓਹ, ਰੀਅਲੀ?

ਮੈਂਡੀ – ਯੈੱਸ, ਮੈਨੂੰ ਪਤਾ ਸੀ ਕਿ ਤੂੰ ਕੁੱਝ ਦਿਨਾਂ ਵਿੱਚ ਮੈਲਬੌਰਨ ਪਹੁੰਚ ਹੀ ਜਾਵੇਂਗੀ।

ਪਹਿਲਾਂ ਚਾਈਲਡ ਕੇਅਰ ਦਾ ਕੋਰਸ ਕਰ ਲੈ। ਇਹ ਸਿਰਫ 12 ਕੁ ਹਫਤਿਆਂ ਦਾ ਏ। ਨਾਲ਼ੇ ਇੰਨੇ ਚਿਰ ਵਿੱਚ ਤੈਨੂੰ ਕਾਰ ਚਲਾਉਣੀ ਵੀ ਆ ਜਾਊ। ਇਸ ਦੇਸ਼ ਵਿੱਚ ਤਿੰਨ ਸੀਆਂ (Three c’s) ਜਰੂਰੀ ਹਨ।

ਦੀਪਤੀ – Three c”s ਇਸ ਦਾ ਕੀ ਮਤਲਬ?

ਮੈਂਡੀ – Car, Computer and Communication ਇੱਥੇ ਇਹਨਾਂ ਤਿੰਨਾਂ ਬਗੈਰ ਗੁਜ਼ਾਰਾ ਨਹੀ। ਕੰਪਿਊਟਰ ਤੈਨੂੰ ਕੁੱਝ ਆਉਂਦਾ ਹੀ ਏ। ਕਾਰ ਸਿੱਖਣੀ ਪਊ ਤੇ ਗੱਲਬਾਤ ਇੱਥੋਂ ਦੇ ਲਹਿਜੇ ਮੁਤਾਬਕ ਢਾਲਣੀ ਵੀ ਪਊ ਤੇ ਸਮਝਣੀ ਵੀ ਪਊ। ਕਾਰ ਸਿੱਖਣ ਦੇ 10 ਕੁ ਲੈਸਨ ਲੈ ਲਵੇਂ ਤਾਂ ਚੰਗਾ ਏ।

ਦੀਪਤੀ – ਓਕੇ ਡਾਰਲਿੰਗ।

(ਦੋਨੋ ਬਾਹਰ ਚਲੇ ਜਾਂਦੇ ਹਨ। ਮੈਂਡੀ ਦੂਜੇ ਪਾਸਿਓ ਇਕ ਦਮ ਕੰਨ ਨੂੰ ਫੋਨ ਲਗਾਉਦੇ ਹੋਏ ਅੰਦਰ ਆਉਂਦਾ ਏ)
ਪ੍ਰਿੰਸ – (ਸਟੇਜ ਦੇ ਪਿੱਛਿਓ) ਹੈਲੋ?

ਮੈਂਡੀ – ਹੈਲੋ, ਪ੍ਰਿੰਸ?

ਪ੍ਰਿੰਸ – ਕੀ ਹਾਲ ਏ, ਦੋਸਤਾ ਹੁਣ ਫੂਨ ਕਰਨਾ ਹੀ ਬੰਦ ਕਰਤਾ। ਨਵੇਂ ਨਵੇਂ ਵਿਆਹ ਦੇ ਚਾਅ ਵਿੱਚ ਹੀ ਗੁਆਚ ਗਿਆ। ਹੋਰ ਭਰਜਾਈ ਕਿਵੇਂ ਹੈ? ਲ਼ਗਦਾ, ਖੂਬ ਸੈਰ ਸਪਾਟੇ ਕਰਦੇ ਹੋਵੋਗੇ। ਟੈਕਸੀ ਤਾਂ ਤੂੰ ਹੁਣ ਕੁੱਝ ਦਿਨਾਂ ਲਈ ਛੱਡੀ ਹੋਈ ਏ। ਕਿੱਥੇ ਕਿੱਥੇ ਗਏ ?

ਮੈਂਡੀ – ਟੈਕਸੀ ਹਫਤੇ ਕੁ ਲਈ ਹੀ ਛੱਡੀ ਏ। ਕੰਮ ਕੀਤੇ ਬਗੈਰ ਕਿੱਥੇ ਸਰਦਾ? ਪਹਿਲਾਂ ਪੰਜਾਬ ਜਾਣ ਤੇ ਖਰਚਾ ਆ ਗਿਆ ਸੀ। ਫਿਰ ਪੰਜਾਬ ਮਹੀਨਾਂ ਫਿਰਨ ਤੁਰਨ ਤੇ ਖਰਚਾ ਆ ਗਿਆ। ਸਾਰੇ ਰਿਸ਼ਤੇਦਾਰ ਵੀ ਕੁੱਝ ਨਾ ਕੁੱਝ ਆਸ ਰੱਖਦੇ ਹੀ ਹੁੰਦੇ ਨੇ।ਫਿਰ ਦੀਪਤੀ ਦੇ ਮੈਲਬੌਰਨ ਆਉਣ ਦਾ ਖਰਚਾ ਵੀ ਮੈਨੂੰ ਕਰਨਾ ਪਿਆ। ਪੈਸੇ ਵਲੋਂ ਤਾਂ ਯਾਰ ਟੁੱਟੇ ਪਏ ਹਾਂ।

ਪ੍ਰਿੰਸ – ਮਿੱਤਰਾ ਸੋਹਣੀ ਚੀਜ ਨੂੰ ਵੀ ਤੂੰ ਹੀ ਟੁੱਟ ਕੇ ਪਿਆ ਏ। ਜੇ ਕਿਸੇ ਲੋੜ ਬੰਦ ਥਾਂ ਤੇ ਵਿਆਹ ਕਰ ਲੈਂਦਾ ਤਾਂ ਕੁੜੀ ਵਾਲਿਆ ਨੇ ਵੀ ਕੁੱਝ ਪੈਸੇ ਖਰਚ ਕਰਨ ਲਈ ਅਰਾਮ ਨਾਲ ਮੰਨ ਜਾਣਾ ਸੀ। ਹੁਣ ਤੂੰ ਟੁੱਟ ਕੇ ਪਿਆ ਏ। ਅਗਲੇ ਖਰਚ ਤੋਂ ਹੱਥ ਖਿੱਚਣ ਲੱਗ ਪਏ। ਉਖਲੀ ‘ਚ ਸਿਰ ਤਾਂ ਦੇ ਹੀ ਦਿੱਤਾ, ਹੁਣ ਮੋਹiਲ਼ਆਂ ਤੋਂ ਨਹੀ ਡਰਨਾ ਚਾਹੀਦਾ ।ਚਾਰ ਦਿਨ ਘੁੰਮ ਫਿਰ ਕੇ ਕੰਮ ਤੇ ਜੁਟ ਜਾਹ। ਘਰਵਾਲੀ ਨੂੰ ਡਰਾਈਵਿੰਗ ਦੇ ਕੁੱਝ ਲੈਸਨ ਦੁਆ ਦੇਹ ਤੇ ਫਿਰ ਚਾਈਲਡ ਕੇਅਰ ਦਾ ਛੋਟਾ ਜਿਹਾ ਕੋਰਸ ਕਰਵਾ ਦੇਹ। ਸਭ ਠੀਕ ਹੋ ਜੂ।

ਮੈਂਡੀ – ਡਰਾਇਵਿੰਗ ਦਾ ਲਾਇਸੈਂਸ ਤਾਂ ਉਹਨੇ ਲੈ ਵੀ ਲਿਆ। ਉਹ ਬੜੀ ਤੇਜ ਏ। ਚਾਈਲਡ ਕੇਅਰ ਦਾ ਕੋਰਸ ਕਰ ਰਹੀ ਏ। ਮੈਂ ਚਾਈਲਡ ਕੇਅਰ ਸੈਂਟਰ ਵੀ ਲੱਭ ਲਿਆ ਏ। ਬੱਸ ਦੋ ਮਹੀਨੇ ਤੱਕ ਉਸ ਦੀ ਨਿਯੁਕਤੀ ੳੁੱਥੇ ਹੋ ਜਾਵੇਗੀ।

ਪ੍ਰਿੰਸ (ਪਿੱਛਿਓਂ ਹੀ) – ਕਮਾਲ ਕਰਤੀ ਯਾਰ। ਐਨੀ ਜਲਦੀ ਇੱਥੇ ਚੰਗੇ ਕੰਮ ਕਿੱਥੇ ਮਿਲਦੇ ਨੇ। ਤੇਰੀ ਵਾਈਫ ਸੱਚ ਮੁੱਚ ਬੜੀ ਤੇਜ਼ ਤਰਾਰ ਏ।

(ਪ੍ਰਿੰਸ ਫੋਨ ਤੇ ਚੁੱਪ ਕਰ ਜਾਂਦਾ ਏ ਮੈਂਡੀ ਇੱਕਲਾ ਹੀ ਬੋਲੀ ਜਾਂਦਾ ਏ। ਇਨੇ ਚਿਰ ਵਿੱਚ ਦੀਪਤੀ ਦਾਖਲ ਹੋ ਜਾਂਦੀ ਏ)

ਦੀਪਤੀ – ਫੋਨ ਵਿੱਚ ਗੁਆਚੇ ਹੋਏ ਹੋ। ਹੁਣ ਫੋਨ ਕਾਹਦੇ ? ਕੰਮ ਤਾਂ ਬਣ ਹੀ ਗਿਆ ਏ। ਮੇਰਾ ਤਾਂ ਚਾਈਲਡ ਕੇਅਰ ਵਿੱਚ ਪਹਿਲਾ ਦਿਨ ਬੜਾ ਚੰਗਾ ਰਿਹਾ।

ਮੈਂਡੀ – ਮੈਂ ਪ੍ਰਿੰਸ ਨੂੰ ਦੱਸ ਰਿਹਾ ਸੀ ਕਿ ਤੂੰ ਡਰਾਈਵਰਜ਼ ਲਾਈਸੰਸ ਵੀ ਲੈ ਲਿਆ ਤੇ ਕੋਰਸ ਕਰਕੇ ਚਾਈਲਡ ਕੇਅਰ ਵੀ ਜਾਇਨ ਕਰ ਲਿਆ। ਕਿਵੇਂ ਰਿਹਾ? ਕੋਈ ਹੋਰ ਗੱਲ? ਕਿੰਨੀਆ ਕੁ ਵਰਕਰਜ਼ ਹਨ?

ਦੀਪਤੀ – ਸੈਂਟਰ ਬਹੁਤਾ ਵੱਡਾ ਨਹੀ। ਫਿਰ ਵੀ ਅਸੀ 12 ਕੁ ਵਰਕਰ ਤਾਂ ਹਾਂ ਹੀ। ਪ੍ਰਾਈਵੇਟ ਏ। ਮਾਲਕ ਈਮਾਦ ਬੜਾ ਚੰਗਾ ਏ। ਆਓ ਹੁਣ ਚਾਹ ਪੀਂਦੇ ਹਾਂ।
(ਦੋਨੋ ਬਾਹਰ ਚਲੇ ਜਾਂਦੇ ਹਨ)

(ਚਾਈਲਡ ਕੇਅਰ ਸੈਂਟਰ ਦਾ ਇੱਕ ਦ੍ਰਿਸ਼। ਈਮਾਦ ਕੁਰਸੀ ਤੇ ਬੈਠਾ ਹੈ। ਚਾਈਲਡ ਕੇਅਰ ਦਰਸਾਉਂਦਾ ਕੋਈ ਹੋਰ ਨਿਸ਼ਾਨ ਦਿਖਾਉਣਾ ਹੈ ਤਾਂ ਨਿਰਦੇਸ਼ਕ ਆਪਣੀ ਸਮਝ ਮੁਤਾਬਕ ਦਿਖਾ ਸਕਦਾ ਹੈ।)

ਈਮਾਦ – (ਦਫਤਰ ਵਿੱਚੋਂ ਬਾਹਰ ਆ ਕੇ ਦੀਪਤੀ ਨੂੰ ਬੁਲਾਉਂਦਾ ਹੋਇਆ) ਦੀਪਤੀ, You are really good. I am satisfied with your work. Your behaviour with children is really nice. Keep it up. Your work shows that you will surely get promotion very soon.

ਦੀਪਤੀ – Thanks, Emaad! May I go now?

ਈਮਾਦ – Oh, no. I will share cup of coffee with you.

(ਈਮਾਦ ਖੁਦ ਹੀ ਉੱਠ ਕੇ ਕਾਫੀ ਮਸ਼ੀਨ ਚੋਂ ਕਾਫੀ ਬਣਾ ਕੇ ਮੇਜ ਤੇ ਰੱਖ ਦਿੰਦਾ ਏ)
Have it. Please.

ਦੀਪਤੀ – Thanks, Emaad. You are taking extra pains for me.

ਈਮਾਦ – Oh, no. It is my pleasure. Now you can go and look after your room. (ਦੀਪਤੀ ਚਲੀ ਜਾਂਦੀ ਏ)

(ਈਮਾਦ ਇੱਕਲਾ ਹੀ)
Really beautiful! Indian beauty!! How can I capture her? She is newly married! They say her hubby is a cab driver. She needs time but he remains over busy in cab driving. He hankers after money ———

(ਇਵੇਂ ਬੋਲਦਾ ਬਾਹਰ ਚਲਾ ਜਾਂਦਾ ਏ)

(ਦੁਜੇ ਪਾਸਿਓ ਮੈਂਡੀ ਦਾਖਲ ਹੁੰਦਾ ਏ)

ਮੈਂਡੀ – ਦੀਪਤੀ! ਦੀਪਤੀ!! ਦੀਪਤੀ!!! ਕੁੱਝ ਖਾਣ ਲਈ ਹੈ? ਮੈਂ ਤਾਂ ਅੱਜ ਬਾਹਰ ਵੀ ਕੁੱਝ ਨੀ ਖਾ ਸਕਿਆ। ਤੜਕਾ ਹੋ ਗਿਆ। ਲੰਬੀਆ ਜਾਬਾਂ ਮਿਲ਼ ਗਈਆਂ। ਉੱਠ ਵੀ। ਕੁੱਝ ਖਾਣ ਨੂੰ ਦੇਹ! ਕੁੱਝ ਖਾਣ ਨੂੰ ਦੇਹ!! ਮਰ ਗਏ ਭੁੱਖੇ!!!

ਦੀਪਤੀ (ਘੂਕ ਸੁੱਤੀ ਪਈ) – ਕਿਉਂ ਡਿਸਟਰਬ ਕਰੀ ਜਾਂਦੇ ਹੋ? ਨਾ ਆਪ ਸੌਣਾ ਨਾ ਕਿਸੇ ਨੂੰ ਸੌਣ ਦੇਣਾ। ਕਿਚਨ ‘ਚ ਜਾਓ। ਜੋ ਮਿਲਦਾ ਏ ਖਾ ਲਓ। ਮੈਨੂੰ ਤੰਗ ਨਾ ਕਰੋ। ਕੀ ਖੱਟਿਆ ਅਸਟਰੇਲੀਆ ਵਿਆਹ ਕਰਵਾ ਕੇ। ਕੰਮ ਹੀ ਕੰਮ। ਕੰਮ ਹੀ ਕੰਮ। ਹਰ ਵੇਲੇ ਕੰਮ ਹੀ ਕੰਮ।

(ਕਹਿੰਦੀ ਬਾਹਰ ਚਲੀ ਜਾਂਦੀ ਹੈ)

(ਮੈਂਡੀ ਦੁਖੀ ਹੋ ਕੇ ——- ਫਰਿੱਜ ਖੋਲਣ ਦਾ ਅਭਿਨੈ ਕਰਦਾ ਹੈ। ਫਰਿੱਜ ਵਿੱਚ ਨੂੰ ਦੇਖੀ ਜਾਂਦਾ ਹੈ। ਮੂੰਹੋਂ ਸ਼ਬਦ ‘ਬਰੈੱਡ’ ਬੋਲਦਾ ਹੈ। ਫਿਰ ‘ਬਰੈਡ’ ਨੂੰ ਮਾਈਕਰੋ ‘ਚ ਸੇਕਣ ਦਾ ਅਭਿਨੈ ਕਰਦਾ ਹੈ। ਸਲਾਦ ਕੱਟ ਕੇ ਜੈਮ ਲਗਾਉਣ ਦਾ ਅਭਿਨੈ ਕਰਦਾ ਹੈ।)

(ਪਿੱਛਿਓਂ ਬਿੱਟੂ ਤਲਵੰਡੀ ਵਾਲ਼ੇ ਦੀਆਂ ਇਹ ਸਤਰਾਂ ਧੀਵੀਂ ਗਾਇਕੀ ਦੇ ਰੂਪ ਵਿੱਚ ਗੂੰਜਦੀਆਂ ਹਨ:-

ਐਵੇਂ ਸ਼ਿਫਟਾਂ ਡਬਲ ਰਿਹਾ ਮੈਂ ਲਾਉਂਦਾ
ਜਿਹਦੇ ਲਈ ਰਾਤਾਂ ਝਾਕ ਝਾਕ ਕੇ!

ਦਿਲ ਤੋੜ ਗਈ, ਹਾਏ, ਉਹ ਪਲਾਂ ਵਿੱਚ ਮੇਰਾ
‘ਨਹੀਂ ਰਹਿਣਾ ਤੇਰੇ ਨਾਲ਼’ ਆਖ ਕੇ!

ਬੜੀ ਰੀਝ ਨਾ, ਹਾਏ, ਬਣਾਇਆ ਸੀ ਜੋ ਆਲ੍ਹਣਾ,
ਉੱਡ ਗਿਆ ਉਹ ਤੀਲਾ ਤੀਲਾ ਕਰਕੇ!

ਮੰਝਧਾਰ ਵਿੱਚ ਛੱਡ ਮੈਨੂੰ ਕੱਲਾ, ਛੱਡ ਡੁੱਬਦੇ ਨੂੰ ਲਗ ਗਈ ਕਿਨਾਰੇ
ਕਿਸ਼ਤੀ ਗੈਰਾਂ ਦੀ ਚੜ੍ਹ ਕੇ, ਹਾਏ, ਕਿਸ਼ਤੀ ਗੈਰਾਂ ਦੀ ਚੜ੍ਹ ਕੇ!

ਰਹਿਣਾ ਪਏ ਭਾਵੇਂ ਕੱਲਮ ਕੱਲਾ, ਮਾੜਾ ਜੋਟੀਦਾਰ ਨਾ ਮਿਲ਼ੇ!
ਰੋਟੀ ਮਿਲ਼ੇ ਨਾ ਮਿਲ਼ੇ ਕਿਸੇ ਨੂੰ ਰੱਜਵੀਂ
ਧੋਖੇਬਾਜ਼ ਯਾਰ ਨਾ ਮਿਲ਼ੇ, ਹਾਏ, ਥੋਖੇਬਾਜ਼ ਯਾਰ ਨਾ ਮਿਲ਼ੇ!!

ਜਨਾਨੀਆਂ ਵੀ ਬੜੀਆ ਘਟੀਆ ਹੁੰਦੀਆ ਨੇ—-ਥੋੜ੍ਹੀ ਵੀ ਤਕਲੀਫ ਵੀ ਨਹੀ ਝੱਲਦੀਆ—-ਇਹ ਤਾਂ ਪੰਜਾਬ ਤੋਂ ਆਉਂਦੀ ਦੁਖੀ ਰਹਿਣ ਲੱਗ ਪਈ—ਅੱਗੇ ਕੀ ਬਣੂ?

(ਇਵੇਂ ਕਹਿੰਦਾ ਹੋਇਆ ਮੈਂਡੀ ਬਾਹਰ ਚਲਾ ਜਾਂਦਾ ਏ)

(ਚਾਈਲਡ ਕੇਅਰ ਸੈਂਟਰ ਦਾ ਦ੍ਰਿਸ਼)

(ਈਮਾਦ ਆ ਕੇ ਦਫਤਰ ਵਿੱਚ ਬੈਠਦਾ ਏ ਦੀਪਤੀ ਈਮਾਦ ਦਾ ਚੈਨ ਲੁੱਟ ਚੁੱਕੀ ਏ। ਉਹ ਆਪਣੀ ਘਰਵਾਲ਼ੀ ਤੋਂ ਤਲਾਕ ਲੈ ਚੁੱਕਾ ਏ ਇਕੱਲਾ ਹੀ ਨਾਲ ਲਗਦੇ ਕੁਆਟਰ ਵਿੱਚ ਰਹਿੰਦਾ ਏ)

ਈਮਾਦ- (ਦੀਪਤੀ ਦੇ ਕਮਰੇ ਦਾ ਬਟਨ ਦਬਾਉਂਦਾ ਹੋਇਆ। ਦੀਪਤੀ ਹਾਜ਼ਰ ਹੋ ਜਾਂਦੀ ਹੈ) Come on please, be comfortable.

(ਦੀਪਤੀ ਬੈਠ ਜਾਂਦੀ ਏ)

How do you feel here? Any complaint from my workers? I came to know you need extra hours. Do you?

ਦੀਪਤੀ – Yes, I can work extra hours, Emaad. We need money buying house.

ਈਮਾਦ – No worries. I will give you extra hours. I will prepare coffee for you. You are so much regular. You are nice too.

ਦੀਪਤੀ – Why you take trouble for me? If you do prepare then why only for me? Do it for yourself too.

ਈਮਾਦ – Not for me because I have taken little bit wine. Would you like to taste wine? If yes, then you are welcome to my adjoining quarter. It is almost the closing time of child care centre.

ਦੀਪਤੀ – Oh sure.

(ਦੋਨੋ ਉੱਠ ਕੇ ਸਟੇਜ ਤੋਂ ਬਾਹਰ ਜਾ ਕੇ ਪਿਛਲੇ ਪਾਸਿਓਂ ਘੁੰਮ ਕੇ ਆ ਕੇ ਫੇਰ ਬੈਠ ਜਾਂਦੇ ਹਨ।)
(ਪਿੱਛਿਓਂ ਆਉਂਦਾ ਹੋਇਆ ਈਮਾਦ ਵਾਈਨ ਦੀਆਂ ਦੋ ਗਲਾਸੀਆਂ ਲੈ ਆਉਂਦਾ ਹੈ। ਇੱਕ ਗਲਾਸੀ ਦੀਪਤੀ ਨੂੰ ਦਿੰਦਾ ਏ। ਦੋਨੋ ਗਲਾਸੀਆਂ ਟਕਰਾਉਂਦੇ ਹਨ।ਦੀਪਤੀ ਘੁੱਟ ਭਰਦੀ ਏ)

ਦੀਪਤੀ – Very tasty, Emaad. Wonderful!

ਈਮਾਦ – Drink it. One sooner more?

ਦੀਪਤੀ – ਓ.ਕੇ.

ਈਮਾਦ – You are really very nice.

ਦੀਪਤੀ – Thanks, Emaad.

ਈਮਾਦ – I really like you, Deepti, how is your husband?

ਦੀਪਤੀ – He is bullshit. Drives taxi all night. He has no understanding of married life. Money! Money!! Money!!!

ਈਮਾਦ – Come on baby.

(ਦੀਪਤੀ ਈਮਾਦ ਤੇ ਪਾਣੀ ਵਾਂਗ ਡੁੱਲ ਪੈਂਦੀ ਏ। ਦੋਨਾ ਦੀ ਥੋੜ੍ਹੀ ਜਿਹੀ ਜੱਫੀ ਦਿਖਾਈ ਜਾ ਸਕਦੀ ਹੈ।)

ਦੀਪਤੀ (ਸੋਚਾਂ ਵਿੱਚ) – ਭਲਾ ਘਰ ਹੋਵੇ ਵਸਣ ਨੂੰ ਤੇ ਮਰਦ ਹੋਵੇ ਹੱਸਣ ਨੂੰ – ਸੁਆਣੀ ਨੂੰ ਹੋਰ ਕੀ ਚਾਹੀਦਾ ਏ? (ਕੁੱਝ ਸਮੇਂ ਬਾਅਦ ਉਸ ਦਾ ਨਸ਼ਾ ਉੱਤਰਦਾ ਏ। ਫਿਰ ਉਹ ਈਮਾਦ ਤੋਂ ਛੁੱਟੀ ਲੈ ਕੇ ਘਰ ਚੱਲੀ ਜਾਂਦੀ ਏ ਭਾਵ ਸਟੇਜ ਦੇ ਪਿੱਛੇ ਜਾ ਕੇ ਦੂਜੇ ਪਾਸਿਓਂ ਫਿਰ ਅੰਦਰ ਆਉਂਦੀ ਏ। ਉਸੇ ਸਮੇਂ ਦੂਜੇ ਪਾਸਿਓਂ ਮੈਂਡੀ ਅੰਦਰ ਆਉਂਦਾ ਹੈ।)

ਮੈਂਡੀ – (ਰਾਤ ਨੂੰ ਦੋ ਵਜੇ ਪਹੁੰਚ ਕੇ) ਦੀਪਤੀ। ਦੀਪਤੀ।ਅੱਜ ਬੜੀ ਜਲਦੀ ਸਂੌ ਗਈ? ਮੈਂ ਤਾਂ ਅੱਗੇ ਨਾਲੋਂ ਪਹਿਲਾਂ ਆ ਗਿਆ ਹਾਂ। ਅੱਗੇ ਤਾਂ ਮੈਂਨੂੰ ਤੜਕੇ ਦੇ ਤਿੰਨ ਵੱਜ ਜਾਇਆ ਕਰਦੇ ਸਨ। ਉੱਠ! ਕੁੱਝ ਖਾਣ ਨੂੰ ਹੀ ਦੇ ਦੇਹ।

ਦੀਪਤੀ (ਅੰਗੜਾਈ ਲੈਂਦੀ ਹੋਈ) – ਅਰਾਮ ਨਾਲ ਸੌਂ ਜਾਓ। ਮੈਨੂੰ ਨਾ ਜਗਾਓ! ਮੈਂ ਕੰੰਮ ਤੋਂ ਥੱਕੀ ਹੋਈ ਆਈ ਸੀ। ਬੱਚੇ ਮੱਤ ਮਾਰ ਲੈਂਦੇ ਨੇ।

(ਮੈਂਡੀ ਦੁਖੀ ਹਾਲਤ ਵਿੱਚ ਸੌਂ ਜਾਂਦਾ ਏ। ਪਰਦਾ ਬੰਦ ਹੋ ਕੇ ਖੁੱਲਦਾ ਏ। ਮੈਂਡੀ ਤੇ ਦੀਪਤੀ ਸਵੇਰ ਵੇਲੇ ਇੱਕਠੇ ਦਿੱਖਦੇ ਹਨ)

ਮੈਂਡੀ – ਮੈਂ ਰਾਤੀ ਭੁੱਖਣ ਭਾਣਾ ਸੌਂ ਗਿਆ। ਤੈਨੂੰ ਕੀ ਹੋ ਗਿਆ? ਤੂੰ ਮੇਰੇ ਵੱਲ ਜ਼ਰਾ ਵੀ ਧਿਆਨ ਨਹੀਂ ਦਿੰਦੀ। ਤੈਨੂੰ ਪਤਾ ਏ ਸਾਡੇ ਸਿਰ ਘਰ ਦਾ ਕਿੰਨਾਂ ਕਰਜ਼ਾ ਏ। ਜੇ ਵਾਧੂ ਕੰਮ ਕਰਾਂਗੇ ਤਾਂ ਹੀ ਉਹ ਕਰਜ਼ਾ ਸਿਰੋਂ ਲੱਥੂਗਾ। ਤੈਨੂੰ ਹੋ ਕੀ ਗਿਆ ਏ? ਤੂੰ ਚੰਗੀ ਭਲੀ ਹੁੰਦੀ ਸੀ?

(ਦੀਪਤੀ ਵਿੱਚ ਹੀ ਕੜਕ ਕੇ ਬੋਲ ਪੈਂਦੀ ਹੈ)

ਦੀਪਤੀ – ਮੈਨੂੰ ਘਰ ਦੇ ਅੱਧੇ ਪੈਸੇ ਦੇ ਦੇਹ। ਮੈਂ ਅਲੱਗ ਰਹਿਣਾ ਚਾਹੁੰਦੀ ਹਾਂ। ਜੇ ਨਹੀਂ ਦਿੰਦਾ ਤਾਂ ਮੈਂ ਅਦਾਲਤ ਵਿੱਚ ਜਾ ਕੇ ਅੱਧੇ ਤੋਂ ਵੀ ਵੱਧ ਲੈ ਲਵਾਂਗੀ ਕਿਉਂਕਿ ਮੈਂ ਪਰੈਗਨੈਂਟ ਹਾਂ। ਮੈਂ ਘਰ ਵੇਚ ਦੇਵਾਂਗੀ ਤੇ ਅੱਧੀ ਇਕੂਇਟੀ ਤੁਹਾਨੂੰ ਦੇ ਦੇਵਾਂਗੀ। ਜਿੱਥੇ ਮਰਜੀ ਦਫਾ ਹੋ ਜਾਹ।

(ਮੈਂਡੀ ਦੇ ਪੈਰਾਂ ਥੱਲਿਓ ਜਮੀਨ ਨਿੱਕਲ ਜਾਂਦੀ ਹੈ। ਪੂਰਾ ਭੇਤ ਉਦੋਂ ਖੁੱਲ ਜਾਂਦਾ ਹੈ ਜਦ ਦੀਪਤੀ ਚਾਈਲਡ ਕੇਅਰ ਸੈਂਟਰ ਤੋਂ ਘਰ ਆਉਣਾ ਹੀ ਬੰਦ ਕਰ ਦਿੰਦੀ ਹੈ)

(ਦੋਨੋ ਬਾਹਰ ਚਲੇ ਜਾਂਦੇ ਹਨ)

(ਦੂਜੇ ਪਾਸਿਓ ਈਮਾਦ ਤੇ ਦੀਪਤੀ ਦੋਨੋ ਦਾਖਲ ਹੁੰਦੇ ਹਨ)

ਦੀਪਤੀ – Now we are free, Emaad! We can live the way we like.

ਈਮਾਦ – What a wonderful life! We will live together and run the child care more comfortably.

ਦੀਪਤੀ – Hell with Mandy. I have at last got a husband of my liking! I have got husband of my liking!!
(ਪਰਦਾ ਗਿਰਦਾ ਹੈ)

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1148
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com

My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**

ਅਵਤਾਰ ਐਸ ਸੰਘਾ

Dr. Avtar S. Sangha BA ( Hons. English)  MA English,  Ph.D English--- Punjab Graduate Dip In Education--- NSW ( Australia) Lecturer in English  in a college  in Punjab for 25 years. Teacher in Sydney--- 6 years Now retired Author of 8 books ** sangha_avtar@hotmail.com My latest book of short English fiction STORM IN A TEACUP AND OTHER STORIES can be seen on DESIBUZZ CANADA ** The Punjabi book of short stories  edited by me and published  by Azad Book Depot Amritsar  5 PARVAASI KAHANIKAAR  is now available in the market. **

View all posts by ਅਵਤਾਰ ਐਸ ਸੰਘਾ →