109
ਰਿੰਪੀ ਦੇ ਪਿਓ ਦੀ ਹੁਣ ਤੱਕ ਮੌਤ ਹੋ ਗਈ ਸੀ। ਇਸ ਮੌਤ ਤੋਂ ਬਾਅਦ ਮਾਂ ਧੀ ਹੋਰ ਵੀ ਜ਼ਿਆਦਾ ਆਜ਼ਾਦ ਮਹਿਸੂਸ ਕਰਨ ਲੱਗ ਗਈਆਂ ਸਨ। ਇੱਕ ਦਿਨ ਉਸ ਨੇ ਉਸੇ ਮਾਈ ਨੂੰ ਫੋਨ ਕੀਤਾ, ਜਿਹੜੀ ਕੈਨੇਡਾ ਤੋਂ ਆਉਂਦੀ ਹੋਈ ਨੂੰ ਉਸ ਨੂੰ ਰਸਤੇ ਵਿੱਚ ਮਿਲੀ ਸੀ ਤੇ ਉਸ ਨੇ ਉਸ ਨਾਲ ਦਿੱਲੀ ਤੱਕ ਆਉਂਦੇ ਬੜੀਆਂ ਗੱਲਾਂ ਮਾਰੀਆਂ ਸਨ। —ਮਾਂ ਜੀ, ਮੈਂ ਰਿੰਪੀ ਬੋਲ ਰਹੀ ਹਾਂ। ਰਿੰਪੀ ਨੇ ਫੋਨ ਬੰਦ ਕਰ ਦਿੱਤਾ। ਬਾਹਰ ਅੰਤਾਂ ਦੀ ਬਾਰਿਸ਼ ਪੈ ਰਹੀ ਸੀ। ਝੱਖੜ ਝੁੱਲਿਆ ਹੋਇਆ ਸੀ ਤੇ ਬਿਜਲੀ ਗ਼ਰਜ਼ ਰਹੀ ਸੀ। ਮੁਹਾਲੀ ਦੀਆਂ ਸੜਕਾਂ ‘ਤੇ ਪਾਣੀ ਘੁੰਮ ਰਿਹਾ ਸੀ। ਰਿੰਪੀ ਦੀ ਮਾਂ ਨੇੜਲੀ ਦੁਕਾਨ ਤੋਂ ਕੁੱਝ ਸੌਦਾ ਲੈ ਕੇ ਵਾਪਿਸ ਪਰਤੀ। ਬਾਰਿਸ਼ ਇੰਨੀ ਤੇਜ਼ ਸੀ ਕਿ ਛਤਰੀ ਪਾਸ ਹੋਣ ਦੇ ਬਾਵਜੂਦ ਵੀ ਉਹ ਅੱਧ-ਪਚੱਧੀ ਭਿੱਜ ਗਈ ਸੀ। — ਕੀ ਹੋ ਗਿਆ ਧੀਏ? ਕੋਈ ਹੋਰ ਮੁਰਗਾ ਫਸਾ ਲਿਆ? ਤੇਰੇ ਮੂਹਰੇ ਤਾਂ ਲੋਕ ਨੋਟ ਖਿਲਾਰੀ ਜਾ ਰਹੇ ਨੇ। ਕੁੜੇ, ਨੋਟ ਤਾਂ ਤੂੰ ਬਥੇਰੇ ਬਣਾ ਲਏ, ਪਰ ਤੇਰੀ ਜ਼ਿੰਦਗੀ ‘ਤੇ ਮੈਨੂੰ ਤਰਸ਼ ਆਈ ਜਾ ਰਿਹਾ ਏ। ਅਸਲੀ ਜ਼ਿੰਦਗੀ ਉਹ ਹੁੰਦੀ ਏ, ਜੋ ਬੰਦਾ ਕਿਤੇ ਪੱਕੀ ਤਰ੍ਹਾਂ ਸੈੱਟ ਹੋ ਕੇ ਬਿਤਾਵੇ। ਅਗਰ ਕਿਤੇ ਪੱਕੇ ਸੈੱਟ ਨਾ ਹੋਵੇ ਤਾਂ ਜ਼ਿੰਦਗੀ ਨਿਰਾ ਝੱਖੜ ਬਣੀ ਰਹਿੰਦੀ ਹੈ। ਆਹ, ਮੇਰੇ ਹੱਥ ਵਿੱਚ ਛਤਰੀ ਦੇਖ। ਤੂੰ ਲੋਕਾਂ ਲਈ ਛਤਰੀ ਬਣੀ ਜਾਂਦੀ ਏਂ, ਪਰ ਤੂੰ ਆਪ ਨੰਗੀ ਏਂ। ਲੜਕੀਆਂ ਤਾਂ ਹੀ ਚੰਗੀਆਂ ਲੱਗਦੀਆਂ ਨੇ ਜੇ ਉਹ ਕਿਤੇ ਟਿਕ ਕੇ ਇੱਕ ਮਰਦ ਨਾਲ ਸੈੱਟ ਹੋ ਕੇ ਰਹਿਣ। ਮੰਗਵੇਂ ਕੋਟ ਦਾ ਨਿੱਘ ਥੋੜ੍ਹ-ਚਿਰਾ ਹੁੰਦਾ ਏ। — ਮਾਂ, ਜਦ ਹੁਣ ਅਸੀਂ ਉਸ ਸਟੇਜ ਤੋਂ ਖੁੰਝ ਗਏ ਤਾਂ ਪਛਤਾਉਣ ਦੀ ਬਹੁਤੀ ਜ਼ਰੂਰਤ ਨਹੀਂ। ਅਗਰ ਆਪਣਿਆਂ ਨਾਲ ਪੱਕੇ ਤੌਰ ਤੇ ਰਹਿਣਾ ਔਖਾ ਲੱਗਦਾ ਏ ਤਾਂ ਕਿਹੜੀ ਦੁਨੀਆਂ ਮੁੱਕ ਗਈ? ਸਿਡਨੀ ਵਿੱਚ ਬਥੇਰੇ ਗੋਰੇ ਕਈ ਕਈ ਸ਼ਾਦੀਆਂ ਕਰਕੇ ਬਾਅਦ ਵਿੱਚ ਕਿਸੇ ਇੱਕ ਨਾਲ ਰਹਿਣ ਲੱਗਦੇ ਹਨ। ਉੱਥੇ ਤਾਂ ਜਿਹੜੀ ਟਾਵੀਂ ਟਾਵੀਂ ਸ਼ਾਦੀ ੨੫-੩੦ ਸਾਲ ਲਗਾਤਾਰ ਚੱਲਦੀ ਰਹੇ, ਉਹ ਅਖ਼ਬਾਰ ਦੀ ਖ਼ਬਰ ਬਣ ਜਾਂਦੀ ਏ। ਪਹਿਲਾਂ ਆਪਣਿਆਂ ਨੂੰ ਬੁੱਧੂ ਬਣਾ ਕੇ ਪੈਸੇ ਇਕੱਠੇ ਕਰ ਲਈਏ, ਫਿਰ ਆਖ਼ਰ ਵਿੱਚ ਕਿਸੇ ਗੋਰੇ ਦੇ ਲੜ ਲੱਗ ਕੇ ਪੱਕੇ ਤੌਰ ਤੇ ਰਹਿਣ ਲੱਗ ਪਵਾਂਗੇ। ਆਹ, ਹੁਣੇ ਹੁਣੇ ਇੱਕ ਹੋਰ ਫੋਨ ਆਇਆ ਸੀ। — ਉਹ ਕੀਹਦਾ? — ਮਾਂ, ਅਸੀਂ ਕੀ ਲੈਣਾ ਇਸ ਪ੍ਰਕਾਰ ਦੀਆਂ ਵਾਰਦਾਤਾਂ ਤੋਂ? ਮੈਨੂੰ ਚੰਗੀ ਤਰ੍ਹਾਂ ਪਤਾ ਏ ਕਿ ਆਪਣੇ ਹੀ ਆਪਣਿਆਂ ਨੂੰ ਬਦਨਾਮ ਕਰੀ ਜਾ ਰਹੇ ਨੇ। ਸਾਰੀ ਲੜਾਈ ਪੈਸੇ ਤੇ ਪੱਕੀ ਰਿਹਾਇਸ਼ ਲਈ ਏ। ਤੀਵੀਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਇਆ ਜਾਂਦਾ ਏ। ਦੇਖਣ ਵਿੱਚ ਇੱਥੋਂ ਤੱਕ ਆਉਣ ਲੱਗ ਪਿਆ ਏ ਕਿ ਹੁਣ ਤਾਂ ਕਈ ਕੁੜੀਆਂ ਵੀ ਉੱਥੇ ਪੱਕੇ ਮਰਦਾਂ ਨੂੰ ਪੱਕੀ ਰਿਹਾਇਸ਼ ਲਈ ਜ਼ਰੀਆ ਬਣਾਉਣ ਲੱਗ ਪਈਆਂ ਹਨ। ਉਸ ਸਮਾਜ ਵਿੱਚ ਤੀਵੀਂ ਮਰਦ ਬਰਾਬਰ ਏ। ਸਾਡੇ ਇੱਥੇ ਬਰਾਬਰਤਾ ਦੇ ਐਵੇਂ ਨਾਅਰੇ ਮਾਰੇ ਜਾਂਦੇ ਹਨ, ਬਰਾਬਰਤਾ ਹੈ ਕੋਈ ਨਹੀਂ। ਅਗਰ ਮਰਦ ਉੱਥੇ ਨਿੱਕਰਾਂ ਪਾ ਕੇ ਸ਼ਾਪਿੰਗ ਸੈਂਟਰਾਂ ਵਿੱਚ ਘੁੰਮ ਸਕਦੇ ਹਨ ਤਾਂ ਤੀਵੀਆਂ ਤੇ ਵੀ ਕਿਸੇ ਕਿਸਮ ਦੀ ਪਾਬੰਦੀ ਨਹੀਂ। ਨਾਲੇ ਤੂੰ ਦੇਖ ਪੰਜਾਬੀ ਉੱਥੇ ਸੌ ਸਾਲ ਤੋਂ ਵੀ ਵੱਧ ਸਮੇਂ ਤੋਂ ਰਹਿ ਰਹੇ ਹਨ। ਪਹਿਲਾਂ ਤਾਂ ਇਸ ਪ੍ਰਕਾਰ ਦੀਆਂ ਵਾਰਦਾਤਾਂ ਕਦੀ ਨਹੀਂ ਹੋਈਆਂ। ਜਦ ਉੱਥੇ ਨੂੰ ਜਣਾ-ਖਣਾ ਗ਼ਲਤ ਮਲਤ ਤਰੀਕਿਆਂ ਨਾਲ ਤੁਰ ਪਿਆ ਤਾਂ ਇਹ ਵਾਰਦਾਤਾਂ ਹੋਣੀਆਂ ਸ਼ੁਰੂ ਹੋਈਆਂ ਹਨ। ਅਨਪੜ੍ਹ, ਘੱਟ ਪੜ੍ਹੇ-ਲਿਖੇ ਤੇ ਪਿਛਾਂਹ-ਖਿੱਚੂ ਲੋਕਾਂ ਦਾ ਅਗਾਂਹ-ਵਧੂ ਸਮਾਜ ਵਿੱਚ ਪਹੁੰਚਣਾ ਵੀ ਇੱਕ ਸਰਾਪ ਏ। — ਕੁੜੇ, ਉਹ ਅਗਾਂਹ-ਵਧੂ ਸਮਾਜ ਕਿਵੇਂ ਹੋਇਆ? — ਰਿੰਪੀ, ਪਿੰਡ ਤਾਂ ਅਸਲ ਵਿੱਚ ਬਣੇ ਹੀ ਸ਼ਰੀਫ ਬੰਦਿਆਂ ਲਈ ਹਨ। ਉੱਥੇ ਜਿਹੜੀ ਤੀਵੀਂ ਕਿਸੇ ਹੋਰ ਨਾਲ ਇੱਕ-ਅੱਧੀ ਵਾਰੀ ਤੁਰੀ ਦਿਸ ਪਵੇ, ਉਸ ਨੂੰ ਲੋਕ ਬਦਮਾਸ਼ ਤੀਵੀਂ ਕਹਿਣ ਲੱਗ ਪੈਂਦੇ ਹਨ। ਅਗਰ ਵੱਡੇ ਸ਼ਹਿਰਾਂ ਦੇ ਪਰਦੇ ਫੋਲੇ ਜਾਣ ਤਾਂ ਅਜਿਹੀਆਂ ਤੀਵੀਆਂ ਤੇ ਮਰਦਾਂ ਦੀ ਪਤਾ ਨਹੀਂ ਕਿੰਨੇ ਹਜ਼ਾਰਾਂ ਵਿੱਚ ਗਿਣਤੀ ਹੋਣੀ ਏ। ਭਾਰਤੀ ਸੱਭਿਆਚਾਰ ਦੀ ਕਸੌਟੀ ਅਨੁਸਾਰ ਇਹ ਵਿਗੜੇ ਹੋਏ ਮਰਦ ਤੀਵੀਆਂ ਵੀ ਸ਼ਹਿਰੀ ਸਮਾਜ ਵਿੱਚ ਇੰਞ ਵਿਚਰਦੇ ਹਨ, ਜਿਵੇਂ ਸਮਾਜ ਦੇ ਰਹਿਬਰ ਹੋਣ। — ਮਾਂ, ਛੋਟੀਆਂ ਮੋਟੀਆਂ ਵਾਰਦਾਤਾਂ ਹਰ ਸਮਾਜ ਵਿੱਚ ਹੀ ਹੁੰਦੀਆਂ ਰਹਿੰਦੀਆਂ ਹਨ। ਚੋਰ-ਉਚੱਕੇ ਹਰ ਸਮਾਜ ਵਿੱਚ ਹੀ ਹਨ। ਆਸਟ੍ਰੇਲੀਆ ਵਿੱਚ ਬਥੇਰੇ ਨਸ਼ਈ ਘੁੰਮਦੇ ਹਨ। ਇਹ ਕਈ ਵਾਰ ਕਿਸੇ ਨੂੰ ਵੀ ਲੁੱਟ ਸਕਦੇ ਹਨ। ਸਿਰਫ਼ ਪੰਜਾਬੀ ਜਾਂ ਭਾਰਤੀ ਇਕੱਲੇ ਹੀ ਇਨ੍ਹਾਂ ਦੀਆਂ ਲੁੱਟਾਂ-ਖੋਹਾਂ ਦਾ ਸ਼ਿਕਾਰ ਨਹੀਂ ਹੁੰਦੇ। ਨਾਲੇ ਇਹ ਲੁਟੇਰੇ ਸਾਰੇ ਗੋਰੇ ਨਹੀਂ ਹਨ। ਇਹ ਕਿਸੇ ਵੀ ਦੇਸ਼ ਦੇ ਉਸ ਦੇਸ਼ ਵਿੱਚ ਵਸੇ ਲੋਕ ਹੋ ਸਕਦੇ ਹਨ। ਉਸ ਦੇਸ਼ ਵਿੱਚ ਸਾਰੇ ਮੁਲਕਾਂ ਦੇ ਲੋਕ ਰਹਿੰਦੇ ਹਨ। ਲੋਕ ਕਈ ਵਾਰ ਉੱਥੇ ਆਦਿ-ਵਾਸੀਆਂ ਤੋਂ ਡਰਦੇ ਰਹਿਣਗੇ, ਕਿਉਂਕਿ ਆਈਲੈਂਡਰ ਸਰੀਰ ਦੇ ਮੋਟੇ ਹਨ ਤੇ ਸ਼ਕਲ ਤੋਂ ਕੁੱਝ ਕਰੂਪ। ਅਸਲ ਵਿੱਚ ਮੈਂ ਦੇਖਿਆ ਹੈ ਕਿ ਆਦਿ-ਵਾਸੀ ਤੇ ਆਈਲੈਂਡਰ ਕਈ ਵਾਰ ਬੜਾ ਹੀ ਵਧੀਆ ਵਰਤਾਓ ਕਰਦੇ ਹਨ। ਇੱਕ ਆਦਿ-ਵਾਸੀ ਜਸਦੀਪ ਨੂੰ ਅਕਸਰ ਮਿਲਣ ਆਇਆ ਕਰਦਾ ਸੀ। ਹਮੇਸ਼ਾਂ ਬ੍ਰਦਰ ਬ੍ਰਦਰ ਕਹਿ ਕੇ ਬੁਲਾਇਆ ਕਰਦਾ ਸੀ। ਮਾੜੇ ਬੰਦੇ ਕਿਸੇ ਵੀ ਫਿਰਕੇ ਵਿੱਚ ਹੋ ਸਕਦੇ ਹਨ। ਜਿਹੜੇ ਬੰਦੇ ਅਸਲ ਵਿੱਚ ਨਿਕੰਮੇ ਹਨ, ਭਾਵ ਕੰਮ ਨਹੀਂ ਕਰਦੇ ਤੇ ਨਸ਼ੇ ਕਰਦੇ ਹਨ, ਉਹ ਹੀ ਲੁੱਟਣ-ਖੋਹਣ ਦੀਆਂ ਵਾਰਦਾਤਾਂ ਨੂੰ ਅੰਜ਼ਾਮ ਦਿੰਦੇ ਹਨ। ਇਸ ਪ੍ਰਕਾਰ ਦੇ ਬੰਦੇ ਹਰ ਫਿਰਕੇ ਵਿੱਚ ਹਨ। ਮਾਵਾਂ ਧੀਆਂ ਇਸ ਪ੍ਰਕਾਰ ਦੀਆਂ ਗੱਲਾਂ ਕਰ ਰਹੀਆਂ ਸਨ ਕਿ ਫਿਰ ਉਸੇ ਮਾਈ ਦਾ ਫੋਨ ਆ ਗਿਆ। — ਧੀਏ, ਕੀ ਸੋਚਿਆ ਫਿਰ? ਸਾਡਾ ਮੁੰਡਾ ਤਾਂ ਬੜਾ ਕਾਹਲ਼ਾ ਪਿਆ ਹੋਇਆ ਏ। ਨੋਟ ਹੱਥ ਵਿੱਚ ਫੜੀ ਫਿਰਦਾ ਏ। ਫਿਰ ਰਿੰਪੀ ਆਪਣੀ ਮਾਂ ਨਾਲ ਹੋਰ ਵਿਚਾਰ-ਵਟਾਂਦਰਾ ਕਰਨ ਲੱਗ ਪਈ। — ਚੰਗਾ ਪੁੱਤਾ, ਜਿਵੇਂ ਮਰਜ਼ੀ ਕਰ ਲੈ। ਮੈਂ ਤਾਂ ਚਾਹੁੰਦੀ ਸੀ ਕਿ ਤੂੰ ਕਿਤੇ ਪੱਕੀ ਵਸ ਜਾਂਦੀ। ਹੁਣ ਅਗਰ ਤੂੰ ਇਸ ਮੁੰਡੇ ਦੇ ਪੱਕੇ ਹੋਣ ਤੱਕ ਉਡੀਕਦੀ ਰਹੀ ਤਾਂ ਕਈ ਸਾਲ ਬੀਤ ਜਾਣਗੇ। ਕੀ ਇਹ ਤੇਰੇ ਨਾਲ ਪੱਕਾ ਵਿਆਹ ਕਰਨ ਲਈ ਰਾਜ਼ੀ ਨਹੀਂ ਹੋ ਸਕਦਾ? ਇੰਞ ਵੀ ਪੁੱਛ ਲਵਾਂਗੇ। ਮੈਨੂੰ ਲੱਗਦਾ ਏ ਕਿ ਇੰਞ ਉਹ ਨਹੀਂ ਮੰਨਣਗੇ। ਅਗਰ ਉਨ੍ਹਾਂ ਇੰਞ ਕਰਨਾ ਹੁੰਦਾ ਤਾਂ ਉਨ੍ਹਾਂ ਪੈਸਿਆਂ ਦੀ ਗੱਲ ਨਹੀਂ ਸੀ ਕਰਨੀ। ਪੰਜਾਬ ਵਿੱਚ ਤਾਂ ਹਰ ਮੁੰਡਾ ਉੱਧਰ ਨੂੰ ਜਾਣਾ ਚਾਹੁੰਦਾ ਏ। ਸਾਰਾ ਜ਼ੋਰ ਸਿਰਫ਼ ਪੱਕਾ ਹੋਣ ਤੇ ਹੀ ਲੱਗਾ ਹੋਇਆ ਏ। ਵਿਆਹ ਤਾਂ ਬਾਅਦ ਵਿੱਚ ਆ ਕੇ ਦੁਬਾਰਾ ਹੀ ਕਰਵਾ ਕੇ ਲੈ ਜਾਂਦੇ ਹਨ। ਆਹ ਜਿਹੜੇ ਪੜ੍ਹਨ ਲਈ ਜਾਂਦੇ ਹਨ, ਇਨ੍ਹਾਂ ਦਾ ਮਕਸਦ ਪੱਕਾ ਹੋਣਾ ਜ਼ਿਆਦਾ ਏ, ਪੜ੍ਹਾਈ ਤਾਂ ਬਹਾਨਾ ਹੁੰਦਾ ਏ। ਕਿੰਨੀ ਹਾਸੋ-ਹੀਣੀ ਗੱਲ ਏ, ਜਿਹੜੇ ਇੱਧਰ ਚੱਜ ਨਾਲ ਨਹੀਂ ਪੜ੍ਹਦੇ, ਉਹ ਉੱਧਰ ਨੂੰ ਪੜ੍ਹਾਈ ਕਰਨ ਤੁਰੇ ਹੋਏ ਨੇ। ਉੱਧਰ ਪੜ੍ਹ ਕੇ ਵੀ ਬਹੁਤਿਆਂ ਨੂੰ ਚੰਗੀਆਂ ਨੌਕਰੀਆਂ ਨਹੀਂ ਮਿਲਦੀਆਂ। ਦਿਨ-ਰਾਤ ਪੈਸੇ ਕਮਾਉਣ ਲਈ ਦੌੜੇ-ਭੱਜੇ ਫਿਰਦੇ ਰਹਿੰਦੇ ਹਨ। ਫਿਰ ਉਨੀਂਦਰੇ ਕਲਾਸ ਲਾਉਣ ਜਾਂਦੇ ਹਨ। ਅੱਧੇ ਕੁ ਤਾਂ ਏਧਰੋਂ ਓਧਰੋਂ ਸਾਮੱਗਰੀ ਚੋਰੀ ਕਰਕੇ ਅਸਾਈਨਮੈਂਟਾਂ ਤਿਆਰ ਕਰਦੇ ਹਨ। ਔਖੇ-ਸੌਖੇ ਕੋਈ ਡਿਗਰੀ ਜਾਂ ਸਰਟੀਫੀਕੇਟ ਤਾਂ ਪ੍ਰਾਪਤ ਕਰ ਲੈਂਦੇ ਹਨ, ਪ੍ਰੰਤੂ ਪੱਲੇ ਕੁੱਝ ਵੀ ਨਹੀਂ ਹੁੰਦਾ। ਬਾਅਦ ਵਿੱਚ ਜਦ ਨੌਕਰੀ ਲੈਣ ਲਈ ਟੈੱਸਟ ਦਿੰਦੇ ਹਨ ਤਾਂ ਬਹੁਤੇ ਫੇਲ੍ਹ ਹੋ ਜਾਂਦੇ ਹਨ। ਆਖ਼ਰ ਅੱਕ-ਥੱਕ ਕੇ ਜਾਂ ਤਾਂ ਸਕਿਊਰਿਟੀ ਦੀਆਂ ਜਾਬਾਂ ਕਰਦੇ ਹਨ ਤੇ ਜਾਂ ਫਿਰ ਟੈਕਸੀਆਂ ਚਲਾਉਂਦੇ ਹਨ। ਇਹ ਦੋਨੋਂ ਕੰਮ ਤਾਂ ਉੱਥੇ ਏਧਰੋਂ ਘੱਟ ਪੜ੍ਹੇ ਲਿਖੇ ਗਏ ਹੋਏ ਲੋਕ ਵੀ ਕਰੀ ਜਾ ਰਹੇ ਹਨ। ਕਈਆਂ ਨੇ ਇੱਧਰ ਡਾਕਟਰ, ਇੰਜੀਨੀਅਰ, ਵਕੀਲ ਤੇ ਪ੍ਰੋਫੈਸਰ ਬਣਨਾ ਸੀ। ਉੱਧਰ ਜਾ ਕੇ ਉਹ ਨਿਰੇ ਚੌਕੀਦਾਰ ਤੇ ਡਰਾਈਵਰ ਬਣ ਗਏ। ਦੂਜੇ ਨੰਬਰ ਤੇ ਜਿਹੜੇ ਇੱਧਰੋਂ ਕੱਚੇ ਜਾਂਦੇ ਹਨ, ਉਨ੍ਹਾਂ ਨੂੰ ਕੋਈ ਵੀ ਸਹੂਲਤਾਂ ਨਹੀਂ ਮਿਲਦੀਆਂ। ਉੱਧਰ ਦੇ ਪੱਕੇ ਬਾਸ਼ਿੰਦੇ ਦਾ ਡਾਕਟਰੀ ਇਲਾਜ ਮੁਫ਼ਤ ਏ। ਇੱਧਰੋਂ ਗਏ ਕੱਚੇ ਬੰਦੇ ਨੂੰ ਇਲਾਜ ਕਰਵਾਉਣ ਲਈ ਅੰਤਾਂ ਦੇ ਡਾਲਰ ਖਰਚਣੇ ਪੈਂਦੇ ਹਨ। ਉਧਰਲੇ ਪੱਕੇ ਵਿਦਿਆਰਥੀਆਂ ਨੂੰ ਬੜੀਆਂ ਘੱਟ ਫੀਸਾਂ ਦੇਣੀਆਂ ਪੈਂਦੀਆਂ ਨੇ। ਇੱਧਰ ਦੇ ਕੱਚੇ ਵਿਦਿਆਰਥੀਆਂ ਨੂੰ ਕਈ ਗੁਣਾ ਜ਼ਿਆਦਾ ਫੀਸਾਂ ਭਰਨੀਆਂ ਪੈਂਦੀਆਂ ਹਨ। ਅਗਰ ਉਹ ਇੱਧਰੋਂ ਪੈਸੇ ਮੰਗਵਾਉਣ ਤਾਂ ਉਹ ਪੈਸੇ ਡਾਲਰ ਵਿੱਚ ਤਬਦੀਲ ਹੋ ਕੇ ਬੜੇ ਘੱਟ ਰਹਿ ਜਾਂਦੇ ਹਨ। ਜਿਹੜਾ ਕੱਚਾ ਬੰਦਾ ਸਾਰੇ ਖ਼ਰਚੇ ਉੱਧਰੋਂ ਕੱਢੇਗਾ, ਤੂੰ ਆਪ ਹੀ ਦੇਖ ਲੈ ਕਿ ਉਸ ਨੂੰ ਪੜ੍ਹਨ ਦਾ ਕਿੰਨਾ ਕੁ ਸਮਾਂ ਮਿਲ ਸਕਦਾ ਏ। ਡਾਲਰ ਦੀ ਚਮਕ ਤੇ ਢਾਂਚੇ ਦੇ ਉੱਚੇ ਮਿਆਰ ਨੇ ਲੋਕਾਂ ਦੀ ਉੱਧਰ ਨੂੰ ਦੌੜ ਲਗਾ ਦਿੱਤੀ ਏ। ਬਾਕੀ ਸਾਡੇ ਇੱਧਰ ਸਭ ਕਾਸੇ ਦਾ ਬੇੜਾ ਬੈਠ ਗਿਆ ਏ। ਇੱਕ ਹੋਰ ਹਾਸੋਹੀਣੀ ਗੱਲ ਇਹ ਹੈ ਕਿ ਜਿਹੜਾ ਬੰਦਾ ਆਪਣੇ ਦੇਸ਼ ਦੇ ਹੋਰ ਹਿੱਸਿਆਂ ਤੱਕ ਵੀ ਨਹੀਂ ਗਿਆ, ਉਹ ਕਹਿ ਦਿੰਦਾ ਏ ਕਿ ਮੈਂ ਕੈਨੇਡਾ, ਆਸਟ੍ਰੇਲੀਆ ਤੇ ਅਮਰੀਕਾ ਦੀ ਸੈਰ ਕਰਨ ਜਾ ਰਿਹਾ ਹਾਂ। ਸੈਰ ਕਰਨ ਜਾਣ ਦਾ ਮਕਸਦ ਵੀ ਪੱਕੇ ਹੋਣ ਲਈ ਕੋਈ ਤਰੀਕਾ ਲੱਭਣਾ ਹੁੰਦਾ ਏ। ਸਾਡੇ ਦੇਸ਼ ਦੇ ਲੋਕਾਂ ਦੀਆਂ ਕਈ ਗੱਲਾਂ ਤੇ ਸੱਚਮੁੱਚ ਹੀ ਹਾਸਾ ਆਉਂਦਾ ਰਹਿੰਦਾ ਏ। — ਕੁੜੇ ਸੁਣਿਆ, ਆਸਟ੍ਰੇਲੀਆ ਵਿੱਚ ਵੀ ਜ਼ਾਤ-ਪਾਤ ਬਹੁਤ ਏ। ਆਹ ਜਿੰਨੇ ਵੀ ਮੁੰਡੇ ਕੁੜੀਆਂ ਪਿੱਛੇ ਜਿਹੇ ਪੜ੍ਹਨ ਗਏ ਸੀ, ਉਨ੍ਹਾਂ ਸਾਰਿਆਂ ਦੇ ਮਾਪੇ ਇਹੀ ਕਹੀ ਜਾਂਦੇ ਨੇ ਕਿ ਉੱਥੇ ਰੰਗ ਅਤੇ ਨਸਲ ਦੇ ਨਾਂ ਤੇ ਬੜਾ ਵਿਤਕਰਾ ਏ। ਤੂੰ ਤਾਂ ਸਾਰਾ ਕੁੱਝ ਦੇਖਿਆ ਏ। ਤੈਨੂੰ ਕਿਵੇਂ ਲੱਗਾ? ਹਾਂ, ਉਨ੍ਹਾਂ ਦੇਸ਼ਾਂ ਵਿੱਚ ਇੱਕ ਚੀਜ਼ ਮੈਨੂੰ ਕਦੀ-ਕਦੀ ਅਕਸਰ ਨਜ਼ਰ ਆਉਂਦੀ ਰਹਿੰਦੀ ਏ। ਗੋਰੇ ਕਿਸੇ ਨੂੰ ਵੱਡੀ ਨੌਕਰੀ ਲਈ ਤਰੱਕੀ ਦੇਣ ਲੱਗੇ ਜ਼ਰੂਰ ਸੋਚਦੇ ਹਨ। ਆਮ ਨੌਕਰੀਆਂ ਲਈ ਆਮ ਜਨਤਾ ਦੀ ਚੋਣ ਹੁੰਦੀ ਰਹਿੰਦੀ ਏ। ਬਹੁਤੀਆਂ ਨੌਕਰੀਆਂ ਲਈ ਛੋਟੇ-ਮੋਟੇ ਟੈੱਸਟ ਹੁੰਦੇ ਹਨ। ਕਈਆਂ ਲਈ ਔਖੇ ਟੈੱਸਟ ਵੀ ਹੁੰਦੇ ਹਨ। ਜੋ ਪਾਸ ਕਰ ਲੈਂਦੇ ਹਨ, ਉਹ ਇਨ੍ਹਾਂ ਨੌਕਰੀਆਂ ਲਈ ਚੁਣ ਲਏ ਜਾਂਦੇ ਹਨ। ਜਦ ਵੱਡੀਆਂ ਨੌਕਰੀਆਂ ਲਈ ਤਰੱਕੀ ਦੇਣੀ ਹੁੰਦੀ ਹੈ ਤਾਂ ਵੱਧ ਸੋਚਿਆਂ ਜਾਂਦਾ ਏ। ਸਖ਼ਤ ਇਮਤਿਹਾਨ ‘ਚੋਂ ਕੱਢਿਆ ਜਾਂਦਾ ਏ। ਵੈਸੇ ਉੱਥੇ ਸਾਰੇ ਦੇਸ਼ਾਂ ਦੇ ਲੋਕ ਸਭ ਪ੍ਰਕਾਰ ਦੀਆਂ ਨੌਕਰੀਆਂ ਤੇ ਕਿੱਤਿਆਂ ਵਿੱਚ ਹਨ। ਸਭ ਪ੍ਰਕਾਰ ਦੇ ਧਰਮਾਂ ਦਾ ਬਰਾਬਰ ਸਤਿਕਾਰ ਏ। ਅਗਰ ਕੋਈ ਉੱਥੇ ਜਾ ਕੇ ਪੂਰੀ ਪੂਰੀ ਪੜ੍ਹਾਈ ਕਰ ਲਵੇ ਤੇ ਯੂਨੀਵਰਸਿਟੀ ਦੀ ਡਿਗਰੀ ਵੀ ਕਰ ਲਵੇ ਤਾਂ ਨੌਕਰੀ ਪ੍ਰਾਪਤ ਕਰਨ ਵਿੱਚ ਕਿਸੇ ਪ੍ਰਕਾਰ ਦਾ ਭੇਦ-ਭਾਵ ਨਹੀਂ ਏ। ਦੂਜੇ ਦਿਨ ੧੨ ਵਜੇ ਮਾਂ-ਧੀ ਉਸੇ ਥਾਂ ੮ ਫੇਜ਼ ਵਿੱਚ ਪਹੁੰਚ ਗਈਆਂ। ਜਦ ਉਨ੍ਹਾਂ ਦੇਖਿਆ ਤਾਂ ਦੂਜੀ ਮਾਈ ਲੜਕੇ ਅਤੇ ਇੱਕ ਹੋਰ ਇਸਤਰੀ ਤੇ ਮਰਦ ਨੂੰ ਨਾਲ ਲੈ ਕੇ ਉੱਥੇ ਪਹੁੰਚੀ ਹੋਈ ਸੀ। — ਮਾਂ ਜੀ, ਸਤਿ ਸ੍ਰੀ ਅਕਾਲ। ਮੁੰਡੇ ਵਾਲੇ ਇੰਨੇ ਕਾਹਲ਼ੇ ਪਏ ਹੋਏ ਸੀ ਕਿ ਉਪਰੋਕਤ ਗੱਲਾਂ ਦੋਹਾਂ ਪਾਰਟੀਆਂ ਨੇ ਖੜ੍ਹੇ-ਖੜ੍ਹੇ ਹੀ ਕਰ ਲਈਆਂ। ਦੋਹਾਂ ਪਾਰਟੀਆਂ ਨੂੰ ਪਤਾ ਵੀ ਨਾ ਲੱਗਾ ਕਿ ਇੱਕ ਦੂਜੇ ਨੂੰ ਕਿਸੇ ਦੁਕਾਨ ‘ਤੇ ਬੈਠਣ ਲਈ ਕਹਿਣ। ਫਿਰ ਰਿੰਪੀ ਨੇ ਕਰਮਜੀਤ ਤੇ ਉਸ ਦੇ ਨਾਲ ਆਏ ਮਾਂ, ਮਾਸੀ ਤੇ ਮਾਸੜ ਨੂੰ ਨੇੜੇ ਲੱਗਦੀ ਚਾਹ ਦੀ ਦੁਕਾਨ ‘ਤੇ ਬੈਠਣ ਨੂੰ ਕਿਹਾ। ਇਸਤੋਂ ਬਾਅਦ ਆਪਸੀ ਵਿਚਾਰਾਂ ਸ਼ੁਰੂ ਹੋਈਆਂ। —ਅੱਛਾ, ਮਾਂ ਜੀ, ਤੁਸੀਂ ਦੱਸੋ ਕਿ ਤੁਸੀਂ ਕਿਸ ਕਿਸਮ ਦਾ ਵਿਆਹ ਚਾਹੁੰਦੇ ਹੋ? — ਹਾਂ ਉਸ ਦੇਸ਼ ਵਿੱਚ ੧੩੫ ਤੋਂ ਵੀ ਵੱਧ ਦੇਸ਼ਾਂ ਦੇ ਲੋਕ ਰਹਿੰਦੇ ਹਨ। ਬਹੁਤ ਸਾਰੇ ਪੰਜਾਬੀਆਂ ਨੂੰ ਸਮੋਆ ਤੇ ਟੌਂਗਾ ਟਾਪੂਆਂ ਦੀਆਂ ਤੀਵੀਆਂ ਨੇ ਪੱਕੇ ਕਰਵਾਇਆ ਸੀ। ਹੁਣੇ ਹੁਣੇ ਮੇਰੇ ਉੱਥੇ ਨੇੜੇ ਰਹਿੰਦੀ ਇੱਕ ਤੀਵੀਂ ਨਵਾਂ ਸ਼ਹਿਰ ਦੇ ਇਲਾਕੇ ਵਿੱਚ ਇੱਕ ਵਿਆਹ ‘ਤੇ ਆਈ ਸੀ। ਉਸ ਦਾ ਘਰ ਵਾਲਾ ਉਸ ਨੂੰ ਬੰਗਾ ਤੇ ਨਵਾਂ ਸ਼ਹਿਰ ਵਿੱਚਕਾਰ ਮੋਟਰ ਸਾਈਕਲ ‘ਤੇ ਘੁਮਾਉਂਦਾ ਰਿਹਾ। ਉਹ ਮੋਟਰ ਸਾਈਕਲ ਦੀ ਸਵਾਰੀ ਤੋਂ ਬੜੀ ਹੈਰਾਨ ਹੋਈ। ਰਾਹ ਵਿੱਚ ਮੱਝਾਂ ਨੇ ਜਦ ਉਨ੍ਹਾਂ ਦੇ ਮੋਟਰ ਸਾਈਕਲ ਨੂੰ ਇੱਕ ਦੋ ਵਾਰ ਕੱਟਿਆ ਤਾਂ ਉਹ ਬੜੀ ਡਰੀ। ਉਹ ਉੱਧਰ ਜਾ ਕੇ ਸਾਰੀਆਂ ਗੱਲਾਂ ਦੱਸਦੀ ਸੀ। ਉੱਧਰ ਆਸਟ੍ਰੇਲੀਆ ਵਿੱਚ ਮੋਟਰ ਸਾਈਕਲ ਬਹੁਤ ਘੱਟ ਹਨ। ਬਸ ਕਾਰਾਂ ਹੀ ਕਾਰਾਂ ਹਨ। ਉਂਝ ਪੰਜਾਬ ਵਿੱਚ ਆ ਕੇ ਉਸ ਨੇ ਬਹੁਤ ਵਧੀਆ ਮਹਿਸੂਸ ਕੀਤਾ ਸੀ। ਸਾਰਾ ਕੁੱਝ ਆਪਣੀ ਕੋਸ਼ਿਸ਼ ‘ਤੇ ਨਿਰਭਰ ਕਰਦਾ ਏ। ਅਗਰ ਤੂੰ ਉੱਧਰ ਜਾ ਕੇ ਕੋਸ਼ਿਸ਼ ਕਰੇਂ ਤਾਂ ਕੋਈ ਕੁੜੀ ਲੱਭ ਸਕਦਾ ਏਂ। ਤੈਨੂੰ ਉੱਧਰ ਜਾ ਕੇ ਕਲੱਬਾਂ ਪੱਬਾਂ ਵਿੱਚ ਜਾਣਾ ਪਿਆ ਕਰੇਗਾ। ਉੱਥੇ ਕਿਸੇ ਨਾਲ ਵਾਕਫ਼ੀਅਤ ਪਾਈ ਜਾ ਸਕਦੀ ਏ। — ਭਾਸ਼ਾ ਤੋਂ ਬਗੈਰ ਵਾਕਫੀਅਤ ਕਿਵੇਂ ਪਾਈ ਜਾ ਸਕਦੀ ਏ? — ਕੁੜੇ, ਸੁਣਿਆ, ਉੱਥੇ ਮੁੰਡੇ ਕੁੜੀਆਂ ਬਾਹਾਂ ‘ਚ ਬਾਹਾਂ ਪਾਈ ਇਕੱਠੇ ਤੁਰੇ ਫਿਰਦੇ ਨੇ। ਇਹ ਵੀ ਸੁਣਿਆਂ ਕਿ ਉੱਥੇ ਮੁੰਡੇ ਕੁੜੀਆਂ ਇਕੱਠੇ ਹੀ ਇੱਕ ਹੀ ਮਕਾਨ ਵਿੱਚ ਰਹਿੰਦੇ ਨੇ। ਪਿੱਛੇ ਜਿਹੇ ਇੱਥੇ ਉੱਧਰ ਨੂੰ ਗਈ ਇੱਕ ਡਾਕਟਰ ਤੀਵੀਂ ਨੇ ਤਾਂ ਇਹ ਬਿਆਨ ਵੀ ਦਿੱਤਾ ਸੀ ਕਿ ਉੱਥੇ ਗਈਆਂ ਕੁੜੀਆਂ ਪੂਰੀਆਂ ਵਿਗੜ ਚੁੱਕੀਆਂ ਨੇ। — ਤੁਹਾਨੂੰ ਸਾਰਿਆਂ ਨੂੰ ਇੱਕ ਰੱਸੇ ਨਾਲ ਨਹੀਂ ਬੰਨ੍ਹਣਾ ਚਾਹੀਦਾ। ਬਥੇਰੀਆਂ ਕੁੜੀਆਂ ਉੱਥੇ ਵੀ ਚੰਗੀਆਂ ਹਨ। ਜਿਹੜੇ ਇਸ ਪ੍ਰਕਾਰ ਦੇ ਬਿਆਨ ਦਿੰਦੇ ਹਨ, ਉਹ ਬੇਵਕੂਫ ਹਨ। ਕਦੀ ਵੀ ਕਿਸੇ ਨੂੰ ਅੰਕੜੇ ਦੱਸ ਕੇ ਬਿਆਨ ਨਹੀਂ ਦੇਣਾ ਚਾਹੀਦਾ। ਹਰ ਜਗ੍ਹਾ ਚੰਗੇ ਬੰਦੇ ਵੀ ਹੁੰਦੇ ਹਨ ਤੇ ਮੰਦੇ ਵੀ। ਬਥੇਰੀਆਂ ਲੜਕੀਆਂ ਹਰ ਜਗ੍ਹਾ ਹੀ ਅਣਖੀ ਤੇ ਇੱਜ਼ਤ ਬਚਾਊ ਹਨ। ਮੇਰੀ ਗੱਲ ਛੱਡੋ, ਮੈਂ ਹਰ ਕੁੱਝ ਕਰਨ ਲਈ ਤਿਆਰ ਹਾਂ। ਮੈਨੂੰ ਤਾਂ ਪੈਸੇ ਚਾਹੀਦੇ ਹਨ। ਅਗਰ ਤੁਸੀਂ ਪੰਜ ਲੱਖ ਹੋਰ ਦੇ ਦਿਓ ਤਾਂ ਮੈਂ ਕਰਮਜੀਤ ਨਾਲ ਉਸ ਤਰੀਕੇ ਨਾਲ ਰਹਿ ਸਕਦੀ ਹਾਂ, ਜਿਸ ਤਰੀਕੇ ਨਾਲ ਤੁਸੀਂ ਚਾਹੁੰਦੇ ਹੋ ਕਿ ਮੈਂ ਰਹਾਂ। ਮੇਰਾ ਤਾਂ ਮੁੰਡਿਆਂ ਨੂੰ ਇੱਧਰੋਂ ਲਿਜਾ ਕੇ ਉੱਧਰ ਸੈੱਟ ਕਰਨਾ ਕਿੱਤਾ ਏ। ਮੈਂ ਉਹੀ ਕੁੱਝ ਕਰ ਸਕਦੀ ਹਾਂ, ਜੋ ਮੈਨੂੰ ਕੋਈ ਪਾਰਟੀ ਕਹੇ। — ਤੂੰ ਸਾਡੀ ਵਾਕਫ਼ ਏਂ। ਮੈਂ ਤੇਰੇ ਨਾਲ ਜਹਾਜ਼ ਵਿੱਚ ਅੰਤਾਂ ਦੀਆਂ ਗੱਲਾਂ ਕਰਦੀ ਆਈ ਸੀ। ਵਾਕਫ਼ੀਅਤ ਦੇ ਨਾਂ ਤੇ ਤੂੰ ਸਾਡੇ ਨਾਲ ਕੋਈ ਵੀ ਰਿਆਇਤ ਨਹੀਂ ਕਰੇਂਗੀ? — ਉੱਥੇ ਕੰਮ ਕਿਸ ਤਰ੍ਹਾਂ ਦੇ ਮਿਲਦੇ ਨੇ? ਅਗਰ ਮੈਂ ਉੱਥੇ ਜਾ ਕੇ ਕੁੱਝ ਕੰਮ ਹੀ ਨਾ ਕਰ ਸਕਿਆ ਤਾਂ ਅਸੀਂ ਪੈਸੇ ਕਿਵੇਂ ਪੂਰੇ ਕਰਾਂਗੇ? ਮੈਨੂੰ ਤਾਂ ਉਸ ਦੇਸ਼ ਬਾਰੇ ਬਹੁਤਾ ਪਤਾ ਨਹੀਂ। ਸਿਰਫ਼ ਸੱਤਵੀਂ ਜਮਾਤ ਦੀ ਪੰਜਾਬੀ ਦੀ ਪੁਸਤਕ ਵਿੱਚ ਇੱਕ ਲੇਖ ਹੁੰਦਾ ਸੀ। ਉਸ ਲੇਖ ਦਾ ਨਾਂ ਹੁੰਦਾ ਸੀ ‘ਦੁੱਧ ਘਿਓ ਦਾ ਦੇਸ਼ ਆਸਟ੍ਰੇਲੀਆ’। ਕੀ ਉਹ ਸੱਚਮੁੱਚ ਹੀ ਦੁੱਧ ਘਿਓ ਦਾ ਦੇਸ਼ ਏ? ਕੀ ਉਹ ਸੱਚਮੁੱਚ ਹੀ ਬਹੁਤ ਵੱਡਾ ਦੇਸ਼ ਏ? ਕੀ ਉੱਥੇ ਲੁਕਣਾ ਸੌਖਾ ਏ? ਵਾਤਾਵਰਣ ਕਿਹੋ ਜਿਹਾ ਏ? ਭਾਵੇਂ ਮੇਰੇ ਵਾਕਫ਼ ਮੁੰਡੇ ਉੱਥੇ ਬਾਰੇ ਕਾਫ਼ੀ ਕੁੱਝ ਕਹਿੰਦੇ ਰਹਿੰਦੇ ਹਨ, ਪਰ ਤੂੰ ਵੀ ਸਾਨੂੰ ਦੱਸ ਕਿ ਉਹ ਦੇਸ਼ ਕਿਸ ਪ੍ਰਕਾਰ ਦਾ ਏ? —ਸਾਡੀ ਇਹ ਮਿਲਣੀ ਬਹੁਤੀ ਲੰਬੀ ਮਿਲਣੀ ਨਹੀਂ ਏ। ਤੁਹਾਡੇ ਸਵਾਲ ਬੜਾ ਲੰਬਾ ਚੌੜਾ ਜਵਾਬ ਮੰਗਦੇ ਨੇ। ਬਾਕੀ ਮੈਂ ਕਿਹੜੀ ਉਸ ਦੇਸ਼ ਬਾਰੇ ਪੜ੍ਹਾਈ ਕੀਤੀ ਹੋਈ ਏ। ਫਿਰ ਵੀ ਮੈਂ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਦੱਸ ਸਕਦੀ ਹਾਂ। ਮੇਰੇ ਖ਼ਿਆਲ ਅਨੁਸਾਰ ਅੱਜ ਦੇ ਸਮੇਂ ਵਿੱਚ ਆਸਟ੍ਰੇਲੀਆ ਰਹਿਣ-ਸਹਿਣ ਲਈ ਦੁਨੀਆਂ ਦਾ ਸਭ ਤੋਂ ਵਧੀਆ ਦੇਸ਼ ਏ। ਸੱਭ ਤੋਂ ਵੱਡੀ ਗੱਲ ਵਾਤਾਵਰਣ ਦੀ ਏ। ਸਿਡਨੀ ਜਿਹੇ ਸ਼ਹਿਰਾਂ ਵਿੱਚ ਮੌਸਮ ਸਾਰਾ ਸਾਲ ਹੀ ਬਹੁਤ ਵਧੀਆ ਰਹਿੰਦਾ ਹੈ। ਉੱਥੇ ਸਰਦੀ ਤਾਂ ਪੰਜਾਬ ਜਿਹੀ ਹੀ ਪੈਂਦੀ ਹੈ। ਪੰਜਾਬ ਵਿੱਚ ਸਰਦੀ ਵਿੱਚ ਧੁੰਦ ਬੜੀ ਪੈਂਦੀ ਹੈ, ਪਰ ਉੱਥੇ ਧੁੰਦ ਘੱਟ ਪੈਂਦੀ ਹੈ। ਕਦੀ ਕਦੀ ਅੱਧੀ ਰਾਤ ਨੂੰ ਪਾਣੀ ਦੇ ਖਾਲ਼ਿਆਂ ਦੇ ਲਾਗੇ ਹੀ ਧੁੰਦ ਦੇਖੀ ਜਾ ਸਕਦੀ ਏ। ਉੱਥੇ ਗਰਮੀ ਸਿਰਫ਼ ਜਨਵਰੀ ਵਿੱਚ ਹੀ ਪੈਂਦੀ ਏ। ਕਦੀ ਕਦੀ ਹੀ ਪਾਰਾ ੩੦ ਡਿਗਰੀ ਤੋਂ ਉੱਪਰ ਜਾਂਦਾ ਏ। ਸਿਰਫ਼ ਚੰਦ ਕੁ ਦਿਨ ਹਨ, ਜਦ ਗਰਮੀ ਜ਼ਿਆਦਾ ਲੱਗਦੀ ਏ। ਉੱਥੇ ਦੇ ਮੁਕਾਬਲੇ ਪੰਜਾਬ ਵਿੱਚ ਤਾਂ ਅੰਤਾਂ ਦੀ ਗਰਮੀ ਪੈਂਦੀ ਹੈ। ਬਹੁਤ ਵੱਡਾ ਦੇਸ਼ ਏ। ਭਾਰਤ ਨਾਲੋਂ ਤਾਂ ਸ਼ਾਇਦ ਉਹ ਢਾਈ ਕੁ ਗੁਣਾ ਵੱਡਾ ਹੋਵੇ। ਇੱਕ ਵੱਖਰਾ ਮਹਾਂਦੀਪ ਤਾਂ ਹੈ ਉਹ। ਸ਼ਾਇਦ ਉਹ ਦੁਨੀਆਂ ਦਾ ਪੰਜਵਾਂ ਜਾਂ ਛੇਵਾਂ ਸੱਭ ਤੋਂ ਵੱਡਾ ਦੇਸ਼ ਏ। ਜਨ-ਸੰਖਿਆ ਬੜੀ ਹੀ ਘੱਟ ਏ, ਢਾਈ ਕਰੋੜ ਦੇ ਕਰੀਬ। — (ਕਰਮਜੀਤ ਵਿੱਚ ਹੀ ਬੋਲ ਪਿਆ) ਸਿਰਫ਼ ਢਾਈ ਕਰੋੜ? ਭਾਰਤ ਤਾਂ ਸਵਾ ਸੌ ਕਰੋੜ ਤੋਂ ਵੀ ਵੱਧ ਏ। ਉਹ ਦੇਸ਼ ਕਾਰਾਂ ਤੇ ਕੰਪਿਊਟਰਾਂ ਦਾ ਦੇਸ਼ ਏ। ਮੋਟਰ ਸਾਈਕਲ ਤਾਂ ਕੋਈ ਟਾਵਾਂ-ਟਾਵਾਂ ਹੀ ਏ। ਉੱਥੇ ਦੀਆਂ ਸੜਕਾਂ ਦੀ ਸਪੀਡ ਨਿਸ਼ਚਿਤ ਹੈ। ਨਿਸ਼ਚਿਤ ਸਪੀਡ ਵਿੱਚ ਕਾਰਾਂ ਹੀ ਸਹੀ ਚੱਲ ਸਕਦੀਆਂ ਹਨ, ਸਕੂਟਰ ਆਦਿ ਨਹੀਂ। ਸੜਕਾਂ ਬੜੀਆਂ ਤੇਜ਼ ਹਨ। ਵੱਡੇ ਵੱਡੇ ਮੋਟਰਵੇਅ ਵੀ ਹਨ, ਜਿੰਨ੍ਹਾਂ ਦੀ ਸਪੀਡ ੧੧੦ ਕਿਲੋਮੀਟਰ ਜਾਂ ਇਸ ਤੋਂ ਵੱਧ ਦੀ ਵੀ ਏ। ਲੁੱਟਾਂ ਖੋਹਾਂ ਹਨ, ਪਰ ਬਹੁਤ ਘੱਟ। —(ਕਰਮਜੀਤ ਵਿੱਚ ਫਿਰ ਬੋਲ ਪਿਆ) ਖ਼ਬਰਾਂ ਤਾਂ ਬੜੀਆਂ ਅਜੀਬ ਕਿਸਮ ਦੀਆਂ ਛਪ ਰਹੀਆਂ ਹਨ? ਭਾਰਤ ਵਿੱਚ ਅਵਾਰਾਗਰਦੀ ਗ਼ੈਰ-ਕਾਨੂੰਨੀ ਮੰਨੀ ਜਾਂਦੀ ਏ। ਭਾਵੇਂ ਉੱਥੇ ਅੰਤਾਂ ਦੀ ਆਜ਼ਾਦੀ ਏ, ਫਿਰ ਵੀ ਜੋ ਕੁੱਝ ਇੱਥੇ ਭਾਰਤ ਵਿੱਚ ਹੋ ਰਿਹਾ ਏ, ਉਹ, ਉਸ ਤੋਂ ਕਿਤੇ ਜ਼ਿਆਦਾ ਮਾੜਾ ਤੇ ਕੋਝਾ ਏ। ਭਾਰਤ ਵਿੱਚ ਅਵਾਰਾ-ਗਰਦੀ ਗੈਰ-ਕਾਨੂੰਨੀ ਹੋਣ ਦੇ ਬਾਵਜੂਦ ਵੀ ਅੰਦਰੋ-ਗਤੀ ਸਭ ਕੁੱਝ ਹੋ ਰਿਹਾ ਏ। ਗੋਰੇ ਅੰਦਰੋਗਤੀ ਬਹੁਤਾ ਕੁੱਝ ਨਹੀਂ ਕਰਦੇ। ਉਨ੍ਹਾਂ ਦੀਆਂ ਨੀਤਾਂ ਸਾਫ਼ ਹਨ, ਸਾਡੇ ਇੱਥੇ ਨੀਤਾਂ ਸਾਫ਼ ਨਹੀਂ ਹਨ। ਉੱਥੇ ਘੁੰਮਣ-ਫਿਰਨ ਤੇ ਮਿਲਣ-ਗਿਲਣ ਦੀ ਖੁੱਲ੍ਹ ਹੈ, ਪਰ ਮੈਂ ਮੰਨਦੀ ਹਾਂ, ਇੱਕ ਦੂਜੇ ਦੀ ਮਰਜ਼ੀ ਤੋਂ ਬਗ਼ੈਰ ਬਿਲਕੁੱਲ ਵੀ ਨਹੀਂ। ਜਦ ਸਾਡੇ ਲੋਕ ਇੱਧਰੋਂ ਬੰਦ ਸੱਭਿਆਚਾਰ ਵਿੱਚੋਂ ਉੱਧਰਲੇ ਖੁੱਲ੍ਹੇ ਸੱਭਿਆਚਾਰ ਵਿੱਚ ਦਾਖ਼ਲ ਹੁੰਦੇ ਹਨ, ਤਾਂ ਭਮੱਤਰ ਜਾਂਦੇ ਹਨ। ਉਹ ਸੋਚਣ ਲੱਗ ਪੈਂਦੇ ਹਨ ਕਿ ਉੱਥੇ ਜਿਹਨੂੰ ਮਰਜ਼ੀ ਜੋ ਕੁੱਝ ਮਰਜ਼ੀ ਕਹਿ ਦੇਵੋ। ਪ੍ਰਤੀਕ੍ਰਿਆ ਬੜੀ ਹੀ ਤਿੱਖੀ ਹੁੰਦੀ ਏ। ਇੰਝ ਇਹ ਆਪਣੇ ਵਿਛਾਏ ਜਾਲ ਵਿੱਚ ਆਪ ਹੀ ਫਸ ਜਾਂਦੇ ਹਨ। ਇਸੇ ਨੂੰ ਹੀ ਬਹੁਤੀ ਵਾਰ ਨਸਲਵਾਦ ਦਾ ਨਾਂ ਦੇ ਦਿੱਤਾ ਜਾਂਦਾ ਏ। ਮੇਰਾ ਖ਼ਿਆਲ ਏ ਕਿ ਤੁਹਾਡੀ ਇਨ੍ਹਾਂ ਗੱਲਾਂ ਨਾਲ ਤਸੱਲੀ ਹੋ ਗਈ ਹੋਵੇਗੀ। ਹੋਰ ਕੁੱਝ? ਕਰਮਜੀਤ ਬੋਲਿਆ, “ਬਾਕੀ ਠੀਕ ਏ। ਆਓ ਕੋਈ ਕੰਮ ਦੀ ਗੱਲ ਕਰੀਏ।” — ਮੈਂ ਤਾਂ ਤੁਹਾਨੂੰ ਸੱਭ ਕੁੱਝ ਦੱਸ ਦਿੱਤਾ ਏ। ਅਗਰ ਤੁਹਾਡਾ ਮਨ ਬਣਦਾ ਹੈ ਤਾਂ ਹੁਣ ਦੱਸ ਦਿਓ। ਅਗਰ ਹੁਣ ਨਹੀਂ ਦੱਸਣਾ ਤਾਂ ਘਰ ਜਾ ਕੇ ਸਲਾਹ ਕਰ ਲਿਓ ਤੇ ਫਿਰ ਫੋਨ ਤੇ ਦੱਸ ਦਿਓ। ਮੇਰੇ ਪਾਸ ਬਹੁਤਾ ਸਮਾਂ ਨਹੀਂ। ਮੈਂ ਜਲਦੀ ਹੀ ਵਾਪਿਸ ਜਾਣ ਬਾਰੇ ਸੋਚ ਰਹੀ ਹਾਂ। —(ਕਰਮਜੀਤ ਆਪਣੀ ਮਾਂ, ਮਾਸੀ ਤੇ ਮਾਸੜ ਨੂੰ) ਇਸ ਦਾ ਮਤਲਬ ਇਹ ਕਿ ੨੨-੨੩ ਲੱਖ ਰੁਪਿਆ ਤਾਂ ਲੱਗੂਗਾ ਹੀ। ਅਗਰ ਮੈਨੂੰ ਉੱਥੇ ਕੱਚੇ ਨੂੰ ਕੋਈ ਕੰਮ ਨਾ ਮਿਲਿਆ, ਫਿਰ ਕਿਵੇਂ ਹੋਊ? ਮੇਰਾ ਇੱਕ ਦੋਸਤ ਕਹਿੰਦਾ ਸੀ ਕਿ ਉੱਥੇ ਕੰਮ ਤੇ ਜਾਣ ਲਈ ਬੰਦੇ ਪਾਸ ਕਾਰ ਹੋਣੀ ਬੜੀ ਜ਼ਰੂਰੀ ਏ। ਸੁਣਿਐ, ਉੱਥੇ ਤਾਂ ਕੱਚੇ ਨੂੰ ਕਾਰ ਚਲਾਉਣ ਦਾ ਲਸੰਸ ਵੀ ਨਹੀਂ ਮਿਲਦਾ। ————0———— |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**