25 April 2024
ਗੁਰਸ਼ਰਨ_ਸਿੰਘ_ਅਜੀਬ

ਅੰਤਰ-ਰਾਸ਼ਟਰੀ ਪਰਸਿੱਧ ਗ਼ਜ਼ਲਗੋ. ਗੁਰਸ਼ਰਨ ਸਿੰਘ ਅਜੀਬ ਦਾ 256 ਗ਼ਜ਼ਲਾਂ ਦਾ ਚੌਥਾ ਗ਼ਜ਼ਲ-ਸੰਗ੍ਰਹਿ “ਰਮਜ਼ਾਂਵਲੀ” ਹੁਣ ਛਪ ਕੇ ਤਿਆਰ

ਖ਼ੁਸ਼ਖ਼ਬਰੀ! ਖ਼ੁਸ਼ਖ਼ਬਰੀ!! ਖ਼ੁਸ਼ਖ਼ਬਰੀ!!!

ਦੋਸਤੋ! ਤੁਹਾਨੂੰ ਇਹ ਜਾਣ ਕੇ ਖ਼ੁਸ਼ੀ ਹੋਏਗੀ ਕਿ ਅੰਤਰ-ਰਾਸ਼ਟਰੀ ਪਰਸਿੱਧ ਗ਼ਜ਼ਲਗੋ. ਗੁਰਸ਼ਰਨ ਸਿੰਘ ਅਜੀਬ ਦਾ 256 ਗ਼ਜ਼ਲਾਂ ਦਾ ਚੌਥਾ ਗ਼ਜ਼ਲ-ਸੰਗ੍ਰਹਿ “ਰਮਜ਼ਾਂਵਲੀ” ਹੁਣ ਛਪ ਕੇ ਤਿਆਰ ਬਰ ਤਿਆਰ ਹੈ ਤੇ ਸਪਤਰਿਸ਼ੀ ਪਬਲੀਕੇਸ਼ਨਜ਼, ਚੰਡੀਗੜ੍ਹ ਤੋਂ ਉਪਲਭਧ ਹੋ ਸਕਦਾ ਹੈ।

ਗ਼ਜ਼ਲ ਸੰਗ੍ਰਹਿ “ਰਮਜ਼ਾਂਵਲੀ” ਦਾ ਸਮਰਪਣ ਪੰਜਾਬੀ ਦੇ ਚਮਕਦੇ ਸਿਤਾਰੇ ਜਨਾਬ * ਕਰਿਸ਼ਨ ਭਨੋਟ, * ਗੁਰਦਿਆਲ ਰੌਸ਼ਨ, * ਗੁਰਦੀਪ ਸਿੰਘ ਭਾਟੀਆ, * ਨਦੀਮ ਪਰਮਾਰ ਅਤੇ ਸੰਮੂਹ ਗ਼ਜ਼ਲ-ਘੁਲਾਟੀਅਾਂ ਨੂੰ ਕੀਤਾ ਗਿਆ ਹੈ।

ਦੋਸਤੋ! ਬਹੁਤ ਹੀ ਕੁਆਲਿਟੀ ਪੇਪਰ ‘ਤੇ ਛਪੀ ਇਸ ਪੁਸਤਕ ਦੇ ਹਰ ਪੰਨੇ ‘ਤੇ ਪਿੰਕ (ਬਾਰਡਰ) ਅਤੇ ਬਲੈਕ (ਰਾਈਟਿੰਗ) ਦੋ ਰੰਗਾਂ ਵਿਚ ਬਹੁਤ ਹੀ ਸੁੰਦਰ ਹੋਈ ਇਸ ਦੀ ਛਪਾਈ ਖ਼ੁਦ ਮੂੰਹੋਂ ਬੋਲਦੀ ਤਸਵੀਰ ਹੈ ਜੋ ਕਿ ਪਾਠਕ ਨੂੰ ਬਦੋ-ਬਦੀ ਆਪਣੇ ਵਲ ਖਿੱਚ ਲੈਂਦੀ ਹੈ! ਉਪਰੰਤ ਚਾਰ ਕਲਰ ਵਿਚ ਛਪੇ ਮੁਖ ਕਵਰ ਦੀ ਤਾਂ ਗੱਲ ਹੀ ਛੱਡੋ।

ਇਸ ਪੁਸਤਕ ਦੇ ਨਾਮ “ਰਮਜ਼ਾਂਵਲੀ” ਦੀ ਤਰ੍ਹਾਂ ਆਪਣੀਆਂ ਰਮਜ਼ਾਂ ਤੇ ਅਦਾਵਾਂ ਨਾਲ ਪਾਠਕਾਂ ਦੇ ਦਿਲਾਂ ਨੂੰ ਮੋਂਹਦੇ ਕਲਾਸਿਕ ਆਰਟ ਵਿਚ ਚਿਤਰੇ ਕਿਸੇ ਅਤੀ ਸੁੰਦਰ ਮੁਟਿਆਰ ਦੇ ਚਿਤਰ ਨੂੰ ਪਰਸਿੱਧ ਚਿਤਰਕਾਰ ਵਿਸ਼ਵਾ ਮਿੱਤਰ ਜੀ ਨੇ ਬਹੁਤ ਹੀ ਸੁੰਦਰ ਢੰਗ ਨਾਲ ਚਿਤਰਿਆ ਹੈ ਜਿਸ ਨੂੰ ਵੇਖ ਕੇ ਪਾਠਕ ਸਚਮੁਚ ਹੀ ਕੀਲਿਆ ਜਾਂਦਾ ਹੈ। ਨਵੀਂ ਦਿੱਲੀ ਵਿਖੇ ਸਥਿਤ ਥੌਮਸਨ ਪਰੈੱਸ ਔਫ਼ ਇੰਡੀਆ ਵਲੋਂ ਅੰਤਰਰਾਸ਼ਟਰੀ ਸਟੈਂਡਰਡ ਦੀ ਕੁਆਲਿਟੀ ਵਰਗੀ ਛਾਪੀ ਗਈ ਇਸ ਪੁਸਤਕ ਦੀ ਪਰਿੰਟਿੰਗ ਤੇ ਬਾਈਂਡਿੰਗ ਕਿਸੇ ਵੀ ਯੂਰਪੀਅਨ ਦੇਸ਼ ਵਿਚ ਛਪੀ ਪੁਸਤਕ ਦੀ ਕੁਆਲਟੀ ਤੋਂ ਘੱਟ ਨਹੀਂ। ਪੰਜਾਬੀ ਵਿਚ ਛਪੀ ਐਡੀ ਸੁੰਦਰ ਗ਼ਜ਼ਲਾਂ ਦੀ ਕਿਤਾਬ ਤੁਹਾਨੂੰ ਸ਼ਾਇਦ ਹੀ ਕਿਤੇ ਵੇਖਣ ਨੂੰ ਮਿਲੇ। ਬੁਕ-ਕੁਆਲਟੀ ਨੂੰ ਮੁੱਖ ਰਖਦਿਆਂ ਆਮ ਪੁਸਤਕ ਦੀ ਛਪਾਈ ਨਾਲੋਂ ਇਸ ‘ਤੇ ਤਿੰਨ ਗੁਣਾਂ ਵਧ ਖ਼ਰਚਾ ਕੀਤਾ ਗਿਆ ਹੈ। ਏਸ ਪੁਸਤਕ ਦੀ ਇਕ ਹੋਰ ਵਿਸ਼ੇਸ਼ਤਾ ਇਹ ਵੀ ਹੈ ਕਿ ਇਸ ਵਿੱਚ ਤੁਹਾਨੂੰ ਲੇਖਕ ਵਲੋਂ ਜ਼ਿੰਦਗੀ ਦੇ ਲਗਪਗ ਹਰ ਪਹਿਲੂ ਅਤੇ ਹਰ ਵਿਸ਼ੇ ‘ਤੇ ਗ਼ਜ਼ਲ-ਅਰੂਜ਼ ਮੁਤਾਬਕ ਕਹੀਆਂ ਬਾਵਜ਼ਨ ਤੇ ਬੇਹਤਰੀਨ ਗ਼ਜ਼ਲਾਂ ਦੇ ਦਰਸ਼ਨ ਦੀਦਾਰ ਹੋਣਗੇ। ਇਸ ਪੁਸਤਕ ਨੂੰ ਅੰਦਰੋਂ ਤੇ ਬਾਹਰੋਂ ਨਵ-ਵਿਆਹੀ ਦੁਲਹਨ ਵਾਂਗ ਸਜਾਇਆ ਗਿਆ ਹੈ। ਇਹ ਪੁਸਤਕ ਪੜ੍ਹਣ ਦੇ ਨਾਲ ਨਾਲ ਸਾਂਭਣਯੋਗ ਵੀ ਹੋਵੇਗੀ ਕਿਉਂ ਕਿ ਪੰਜਾਬੀ- ਗਜ਼ਲ-ਸੰਸਾਰ ਵਿਚ ਏਨੀ ਖ਼ੂਬਸੂਰਤ ਦਿਖ ਅਤੇ ਕੁਆਲਟੀ ਪਿ੍ੰਟਿੰਗ ਵਿਚ ਛਪੀਆਂ ਪੁਸਤਕਾਂ ਤੁਹਾਨੂੰ ਘੱਟ ਹੀ ਵੇਖਣ ਨੂੰ ਮਿਲਦੀਆਂ ਹਨ। ਚਾਹਵਾਨ ਸੱਜਨ ਅਜ ਹੀ ਆਪਣੀ ਕਾਪੀ ਰਾਖਵੀਂ ਕਰ ਲੈਣ!

Price: £20 (Rs.2060)
ਭਾਰਤ ਵਿਚ ਇਸ ਦੀ ਰਿਆਇਤੀ ਕੀਮਤ: Rs.750 Only
Plus Postage /Packaging (Rs.100 for India & for Abroad Rs.1500)

ਮਿਲਣ ਦਾ ਪਤਾ:
SAPATRISHI PUBLICATIONS
Plot No.25/6, Industrial Area, Phase-2
Near Tribune Chowk, Chandigarh
India-160002
e-mail: sapatrishi94@gmail.com
Mobiles: 94638-36591 & 77274-65715

ਪੈਸੇ ਭੇਜਣ ਲਈ ਲਈ ਬੈਂਕ ਡਿਟੇਲਜ਼ ਇਸ ਪਰਕਾਰ ਹਨ:
Account details:
SAPTRISHI PUBLICATION
Account no.
39735090004
BANK: STATE BANK OF INDIA
Address:
Ram Darbar, Industrial Area
Phase 2, Chandigarh
India-160002
IFSC : SBIN0007501

ਨੋਟ: Book is also available at Flipkart, Amazon and www. Saptrishi Publication.com

***
274

***

About the author

ਗੁਰਸ਼ਰਨ ਸਿੰਘ ਅਜੀਬ
ਗੁਰਸ਼ਰਨ ਸਿੰਘ ਅਜੀਬ
07932752850 | merekhatt@hotmail.com | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਗੁਰਸ਼ਰਨ ਸਿੰਘ ਅਜੀਬ

View all posts by ਗੁਰਸ਼ਰਨ ਸਿੰਘ ਅਜੀਬ →