ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ(ਰਜਿ) ਜਲੰਧਰ
ਵਲੋਂ
ਕਿਸਾਨ ਅੰਦੋਲਨ ਨੂੰ ਸਮਰਪਿਤ
ਕਾਵਿ ਸੰਗ੍ਰਹਿ ਛਪਵਾਉਣ ਲਈ ਭਰਵਾਂ ਹੁੰਗਾਰਾ
ਅਦਬੀ ਦੋਸਤੋ,
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ( ਰਜਿ )ਜਲੰਧਰ ਵਲੇਂ ਕਿਸਾਨ ਅੰਦੋਲਨ ਨੂੰ ਸਮਰਪਿਤ ਕਾਵਿ ਸੰਗ੍ਰਹਿ ਛਪਵਾਉਣ ਦੇ ਫੈਸਲੇ ਨੂੰ
ਕਵੀ ਦੋਸਤਾਂ ਦਾ ਵੱਡਾ ਹੁੰਗਾਰਾ ਮਿਲਿਆ ਹੈ।
ਰਚਨਾਵਾਂ ਆਉਣੀਆਂ ਅਰੰਭ ਹੋ ਗਈਆਂ ਹਨ।
ਵਟਸਐਪ ‘ਤੇ ਅਣਛਪੀਆਂ ਰਚਨਾਵਾਂ ਪ੍ਰਵਾਨ ਕਰਨ ਦਾ ਪ੍ਰਬੰਧ ਹੋ ਗਿਆ ਹੈ।
ਇਸ ਲਈ 15-09-2021 ਤਕ ਏਸੇ ਨੰਬਰ ਜਾਂ ਹੇਠਾਂ ਦਿੱਤੇ ਪਤੇ ‘ਤੇ ਰਚਨਾਵਾਂ ਭੇਜਣ ਦੀ ਖੇਚਲ ਕੀਤੀ ਜਾਵੇ
ਤਾਂ ਜੋ ਉਨ੍ਹਾਂ ਇਸ ਵਿਲੱਖਣ ਕਾਵਿ ਸੰਗ੍ਰਹਿ ਵਿਚ ਢੁਕਵੀਂ ਥਾਂ ਦਿੱਤੀ ਜਾ ਸਕੇ।
ਕਿਸਾਨ ਅੰਦੋਲਨ ਦੀ ਦਾਸਤਾਨ ਬਿਆਨ ਕਰਦੀ ਇਸ ਪੁਸਤਕ ਦਾ ਨਾਮ ਹੋਵੇਗਾ ” ਸਿਆੜ ਦਾ *ਪੱਤਣ “।
ਆਓ ਆਪਾਂ ਇਸ ਵਿਲੱਖਣ ਕਾਵਿ ਸੰਗ੍ਰਹਿ ਦਾ ਹਿੱਸਾ ਬਣੀਏਂ ਅਤੇ ਦਿੱਲੀ ਦੇ ਬਾਡਰਾਂ ‘ਤੇ ਹੱਕਾਂ ਲਈ ਲੜ ਰਹੇ ਕਿਸਾਨਾਂ ਦੇ ਹੌਸਲੇ ਬੁਲੰਦ ਕਰੀਏ ਜੀ।
ਰੂਪ ਲਾਲ ਰੂਪ
ਪ੍ਰਧਾਨ
ਪੰਜਾਬੀ ਸਾਹਿਤ ਸਭਾ ਆਦਮਪੁਰ ਦੋਆਬਾ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-29722
ਨੋਟ: *ਅਸੀਂ ‘ਪੱਤਣ ‘ ਦੀ ਵਿਰਾਸਤ ਨੂੰ ਸਾਂਭਣ ਦਾ ਛੋਟਾ ਜਿਹਾ ਉਪਰਾਲਾ ਕਰ ਰਹੇ ਹਾਂ ਜੀ।
***
263
***
ਲਿਖਾਰੀ: ਬਹੁਤ ਬਹੁਤ ਧੰਨਵਾਦ ਜੀ। ਹਾਜ਼ਰ ਹੈ ਮਾਸਕ ਪੱਤ੍ਰ *ਪੱਤਣ ਅਕਤੂਬਰ 1956 ਦਾ ਟਾਈਟਲ ਪੰਨਾ—-(ਗ ਸ ਰਾਏ)

|