19 June 2024

ਦੁਸਹਿਰੇ ਲਈ ਵਿਸ਼ੇਸ਼ ਬੈਂਤ: ਰਾਵਣ——ਰੂਪ ਲਾਲ ਰੂਪ 

ਤਿੰਨ ਬੈਂਤ: ਰਾਵਣ, ਕਾਨੂੰਨ ਦੀ ਤੋਬਾ ਅਤੇ ਨਾਰ ਪਟੋਲਾ
1. ਰਾਵਣ

ਮੈਂ ਰਾਵਣ ਪਿਆ ਲੰਕਾ ਤੋਂ ਬੋਲਦਾ ਹਾਂ,
ਅੱਗ ਲਾ ਮੈਨੂੰ ਹਰ ਸਾਲ ਸਾੜਦੇ ਹੋ ।

ਸਬਕ ਭੈਣਾਂ ਦੀ ਦੇ ਕੇ ਰਖਵਾਲੜੀ ਦਾ,
ਆਪੇ ਆਪਣੀ ਸਿੱਖਿਆ ਲਿਤਾੜਦੇ ਹੋ।

ਮੈਂ ਮਰਦਾਂ ਨਾ ਹਰ ਸਾਲ ਜੰਮ ਪੈਂਦਾ,
ਫਜ਼ੂਲ ਸਮਾਂ ਤੇ ਧਨ ਤੁਸੀਂ ਉਜਾੜਦੇ ਹੋ।

‘ਰੂਪ ‘ ਸ਼ਾਇਰਾ ਨਾਰੀ ਦੀ ਕਦਰ ਵਾਲਾ,
ਮੇਰਾ ਕਰਮ ਬੁਰਾਈ ਨਾਲ ਹਾੜਦੇ ਹੋ।

**

2. ਕਾਨੂੰਨ ਦੀ ਤੋਬਾ

ਦੇਸ਼ ਆ ਗਿਆ ਹੱਥ ਵਪਾਰੀਆਂ ਦੇ,
ਰਾਜ ਗੋਰਿਆਂ ਦੀ ਥਾਂ ਕਾਲਿਆਂ ਦਾ।

ਨੇਤਾ ਢਿੱਡ ‘ਤੇ ਹੱਥ ਨਿੱਤ ਫੇਰ ਲੈਂਦੇ,
ਦੌਰ ਚੱਲਦਾ ਘਾਲਿਆਂ ਮਾਲਿਆਂ ਦਾ।

ਹਰ ਸ਼ੈਅ ਉੱਤੇ ਕਬਜ਼ਾ ਹੋ ਗਿਆ ਏ,
ਕਿਤੇ ਜੀਜਿਆਂ ਦਾ,ਕਿਤੇ ਸਾਲਿਆਂ ਦਾ।

‘ਰੂਪ’ ਸ਼ਾਇਰਾ ਕਾਨੂੰਨ ਲੱਗ ਗਿਆ ਖੂੰਜੇ
ਸਿੱਕਾ ਚੱਲਦਾ ਏ ਗੁੰਡਿਆਂ ਪਾਲਿਆਂ ਦਾ।
**
3. ਨਾਰ ਪਟੋਲਾ

ਜਿਸ ਨੂੰ ਨਾਰ ਪਟੋਲਾ ਮਿਲ ਜਾਵੇ,
ਖਾਨਦਾਨੀ ਹੋਵੇ  ਗੁਣਵਾਨ ਮੀਆਂ ।

ਕਾਸ਼ੀ ਮਥੁਰਾ ਮੱਕੇ ਤੋਂ ਉਸ ਕੀ ਲੈਣਾ,
ਘਰ ਉਸ ਦਾ ਸੁਰਗ ਸਮਾਨ ਮੀਆਂ ।

ਮਾੜਾ ਸਾਥ ਗ੍ਰਹਿਸਥ ਦਾ ਜੁੜ ਜਾਵੇ,
ਧਨ ਦੌਲਤਾਂ ਵੀ ਨਰਕ ਸਮਾਨ ਮੀਆਂ ।

‘ਰੂਪ ‘ ਸ਼ਾਇਰਾ ਰੂਹ ਨੂੰ  ਰੱਖ ਰਾਜੀ,
ਖੁਸ਼ ਹੋਂਵਦਾ ਨਹੀਂ ਕਦੇ ਜਹਾਨ ਮੀਆਂ ।

**

ਰੂਪ ਲਾਲ ਰੂਪ
ਪਿੰਡ ਭੇਲਾਂ
ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ

(14 ਅਕਤੂਬਰ 2021)

***
441
***

About the author

✍️ਰੂਪ ਲਾਲ ਰੂਪ

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →