27 April 2024
ਖੁਸ਼ੀ ਮੁਹੰਮਦ ਚੱਠਾ

ਰਾਵਣ ਦਾ ਬੁੱਤ ਜਲਾਈ ਦਾ…?—ਖੁਸ਼ੀ ਮੁਹੰਮਦ ਚੱਠਾ “ਦੂਹੜਿਆਂ ਵਾਲਾ”

ਦੁਸਹਿਰੇ ਤੇ ਵਿਸ਼ੇਸ਼

ਜਿੱਤ ਹਮੇਸ਼ਾਂ ਸੱਚ ਦੀ ਕਹਿੰਦੇ,
ਹੁੰਦਾ ਅੰਤ ਬੁਰਾਈ ਦਾ
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?

ਰਾਵਣ ਤਾਂ ਬ੍ਰਹਮ ਗਿਆਨੀ ਸੀ
ਤ੍ਰਿਲੋਕੀ ਸੀ ਵਿਦਵਾਨੀ ਸੀ
ਓਹਨੇ ਕਾਲ਼ ਪਾਵੇ ਨਾਲ ਬੰਨ੍ਹਿਆ ਸੀ
ਉਹਦੀ ਭਗਤੀ ਨੂੰ ਰੱਬ ਮੰਨਿਆ ਸੀ
ਕੀ ਹੋਇਆ ਸੀ ਉਹਦੀ ਬੁੱਧੀ ਨੂੰ,
ਬਣਿਆ ਕਿਰਦਾਰ ਬੁਰਾਈ ਦਾ….
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?

ਗੱਲ ਸੀ ਇਹ ਚਿੰਤਨ ਮੰਥਨ ਦੀ,
ਕੋਈ ਨਹੀਂ ਸੀ ਜਸ਼ਨ ਮਨਾਵਣ ਦੀ
ਅੱਜ ਵੀ ਕਈ ਪੂਜਣ ਰਾਵਣ ਨੂੰ,
ਗੱਲ ਸੀ ਮਨ ਨੂੰ ਸਮਝਾਵਣ ਦੀ
ਅੱਜ ਅਮਰ ਹੈ ਮਰਕੇ ਵੀ ਰਾਵਣ,
ਹਰ ਸਾਲ ਭਾਵੇਂ ਮਰਵਾਈ ਦਾ…
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?

ਰਾਵਣ ਦੇ ਪੁਤਲੇ ਸਾੜਨ ਨਾਲ,
ਨਹੀਂ ਹੋਣਾ ਅੰਤ ਬੁਰਾਈਆਂ ਦਾ
ਮਾਰੋ ਮਨ ਵਿਚਲੇ ਰਾਵਣ ਨੂੰ,
ਲੜ ਫੜ ਲਓ ਸੱਭ ਚੰਗਿਆਈਆਂ ਦਾ
ਪਹਿਲਾਂ ਖੁਦ ਇਸ ਗੱਲ ਤੇ ਅਮਲ ਕਰੋ
ਫਿਰ ਹੋਰਾਂ ਨੂੰ ਸਮਝਾਈਦਾ….
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?

ਜੇ ਕਰਨਾ ਅੰਤ ਬੁਰਾਈਆਂ ਦਾ
ਤਾਂ ਬਦਲੋ ਆਪਣੀਆਂ ਸੋਚਾਂ ਨੂੰ
ਹਰ ਔਰਤ ਦਾ ਸਨਮਾਨ ਕਰੋ
ਨੱਥ ਪਾਓ ਜਿਸਮੀ ਨੋਚਾਂ ਨੂੰ
ਬਿਨ ਇਹਦੇ “ਦੂਹੜਿਆਂ ਵਾਲਿਆ” ਨਹੀਂ
ਕੋਈ ਫਾਇਦਾ ਜੱਗ ਦਿਖਵਾਈ ਦਾ…
ਕੀ ਏਸੇ ਲਈ ਹਰ ਸਾਲ ਅਸੀਂ,
ਰਾਵਣ ਦਾ ਬੁੱਤ ਜਲਾਈ ਦਾ…?
*
(ਕਾਵਿ ਸੰਗ੍ਰਹਿ ‘ਦੁਨਿਆਵੀ ਰੰਗ’ ‘ਚੋਂ)
**
ਖੁਸ਼ੀ ਮੁਹੰਮਦ “ਦੂਹੜਿਆਂ ਵਾਲਾ”

***
15  ਅਕਤੂਬਰ 2021
***
442
***

About the author

ਖੁਸ਼ੀ ਮੁਹੰਮਦ ਚੱਠਾ
✍️ਖੁਸ਼ੀ ਮੁਹੰਮਦ "ਚੱਠਾ"
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

270d.pngਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ:  ਦੂਹੜੇ (ਜਲੰਧਰ )
ਮੋਬਾ:  9779025356

Lyricist (Water) @Punjabi Folk Songs and Poetry
Former Petty Officer Radio at Indian Navy

✍️ਖੁਸ਼ੀ ਮੁਹੰਮਦ "ਚੱਠਾ"

270d.pngਖੁਸ਼ੀ ਮੁਹੰਮਦ ਚੱਠਾ Khushi Mohammed Chatha ਪਿੰਡ ਤੇ ਡਾਕ:  ਦੂਹੜੇ (ਜਲੰਧਰ ) ਮੋਬਾ:  9779025356 Lyricist (Water) @Punjabi Folk Songs and Poetry Former Petty Officer Radio at Indian Navy

View all posts by ✍️ਖੁਸ਼ੀ ਮੁਹੰਮਦ "ਚੱਠਾ" →