22 September 2023

ਮੇਰੇ ਸੱਜਣ (ਮਾਰਫਤ ਦਾ ਗੀਤ)—ਰੂਪ ਲਾਲ ਰੂਪ

ਮੇਰੇ ਸੱਜਣ! ਤੇਰਾ ਰੂਪ ਸੁਹਾਵਾ।
ਕੁੱਲ ਦੁਨੀਆਂ ਤੋਂ ਮਨ ਚਿੱਤ ਭਾਵਾ।

ਦਰਸ ਤੇਰੇ ਬਿਨਾਂ ਮਨ ਬੇਚੈਨ ਹੈ।
ਅੱਖਾਂ ਥਾਣੀਂ ਸਾਰੀ ਲੰਘਦੀ ਰੈਨ ਹੈ।
ਬਿਰਹਾ ਦਾ ਅੰਦਰੋਂ ਫੁੱਟਦੈ ਲਾਵਾ
ਮੇਰੇ ਸੱਜਣ! ਤੇਰਾ ਰੂਪ ਸੁਹਾਵਾ।

ਤੇਰੇ ਰੰਗਾਂ ਸਿਰਠੀ ਸਾਰੀ ਸ਼ਿੰਗਾਰੀ
ਤੇਰੇ ਰੰਗੀਂ ਨਾ ਰੰਗੇ ਕੋਈ ਲਲਾਰੀ
ਇਸ਼ਕ ਤੇਰੇ ਦਾ ਰੰਗ ਸੂਹਾ ਤੇ ਸਾਵਾ
ਮੇਰੇ ਸੱਜਣ!  ਤੇਰਾ ਰੂਪ ਸੁਹਾਵਾ।

ਸਧਰਾਂ ਦੇ ਦੀਵੇ ਦਿਲ ‘ਚ ਜਗਦੇ।
ਹੜ੍ਹ ਇਸ਼ਕ ਦੇ ਅੱਖੀਆਂ ਚੋਂ ਵਗਦੇ।
ਚਾਵਾਂ ਦਾ ਅੰਬਰੋਂ ਹੈ ਵੱਡਾ ਕਲਾਵਾ।
ਮੇਰੇ ਸੱਜਣ ! ਤੇਰਾ ਰੂਪ ਸੁਹਾਵਾ।

ਵਸਦੈ ਵਥੇਰਾ ਮੁਲਖ ਮਾਹੀ ਦਾ।
ਸਾਨੂੰ ਦੀਦਾਰ ਇਕ ਤੇਰਾ ਚਾਹੀਦਾ।
ਤੇਰਾ ਸਾਥ ਸਾਨੂੰ ਚੰਨਣ ਦਾ ਪਾਵਾ।
ਮੇਰੇ ਸੱਜਣ! ਤੇਰਾ ਰੂਪ ਸੁਹਾਵਾ।

ਸਿੱਕ ਸਾਨੂੰ ਸਦਾ ਤੇਰੇ ਦੀਦਾਰ ਦੀ।
ਮਿਟੇ ਨਾ ਤੇਹ ਤੇਰੇ ਨੂਰੀ ਪਿਆਰ ਦੀ।
‘ਰੂਪ ‘ ਸ਼ਾਇਰ ਨਾ ਕਰੇ ਦਿਖਲਾਵਾ।
ਮੇਰੇ ਸੱਜਣ! ਤੇਰਾ ਰੂਪ ਸੁਹਾਵਾ।
***
(91)

About the author

✍️ਰੂਪ ਲਾਲ ਰੂਪ
+94652-29722 | + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →