22 July 2024

ਹਾਸ਼ੀਅਾਗਤ ਲੋਕਾਂ ਦਾ ਨਾਵਲਕਾਰ: ਿਪ੍ਰੰਸੀਪਲ ਮਲੂਕ ਚੰਦ ਕਲੇਰ—ਰੂਪ ਲਾਲ ਰੂਪ

ਪ੍ਰਿੰਸੀਪਲ ਮਲੂਕ ਚੰਦ ਕਲੇਰ ਚੜ੍ਹਦੇ ਪੰਜਾਬ ਵਿੱਚੋਂ ਪਰਵਾਸ ਕਰ ਕੇ ਕੈਨੇਡਾ ਜਾ ਵਸਿਆ। ਪੰਜਾਹਿਵਆਂ ਦੇ ਪੰਜਾਬ ਦਾ ਉਹ ਹਾਣੀ ਹੋਣ ਕਾਰਨ ਉਸਨੇ ਗੁਰਬਤ ਨਾਲ ਘੁਲਦੇ ਅਤੇ ਹੱਡ ਭੰਨਵੀ ਿਮਹਨਤ ਕਰਦੇ ਲੋਕ ਅੱਖੀਂ ਿਡੱਠੇ ਹਨ। ਸਾਢੇ ਿਤੰਨ-ਿਤੰਨ ਰੁਪਏ ‘ਤੇ ਿਦਹਾੜੀ ਕਰ ਕੇ ਆਪਣੇ ਰਾਹੀਂ ਪਾਣੀ ਉਸ ਨੇ ਆਪ ਤਰੱਿਕਆ ਹੈ। ਬੁਣਕਰ ਬਾਪ ਦੇ ਹੱਥੀਂ ਬੁਣੇ ਖੱਦਰ ਦੇ ਕੱਪੜੇ ਪਹਿਨਦਾ ਉਹ ਓ: ਟੀ ਕਰ ਕੇ ਿਸੱਿਖਆ ਿਵਭਾਗ, ਪੰਜਾਬ ਿਵੱਚ ਪੰਜਾਬੀ ਅਿਧਆਪਕ ਲਗ ਿਗਆ। ਗੁਰਬਤ ਅਤੇ ਜਾਤ-ਪਾਤ ਦੇ ਝੱਖੜ ਚੀਰਦਾ ਸਕੂਲੀ ਸਮੇਂ ਆਮ ਿਵਦਆਰਥੀ ਿਰਹਾ ਹੋਣ ਦੇ ਬਾਵਜੂਦ ਅਿਧਆਪਕ ਉਹ ਇਕ ਖਾਸ ਬਣ ਿਗਆ।

ਪੰਜਾਬੀ ਅਿਧਆਪਕ ਵਜੋਂ ਪ੍ਰਸਿੱਧ ਲੇਖਕਾਂ ਦੀਆਂ ਿਕਰਤਾਂ ਪੜ੍ਹਦਾ ਅਤੇ ਪੜ੍ਹਾਂਦਾ ਉਹ ਸਾਿਹਤਕ ਰੰਗ ਿਵੱਚ ਰੰਿਗਆ ਿਗਆ। ਇਹ ਰੰਗ ਉਸ ਨੂੰ ਹੋਰ ਵੀ ਦੂਣ ਸਵਾਇਆ ਚੜ੍ਹਿਆ ਿਕਉਂਕਿ ਉਸ ਦੇ ਬਾਪ ਨੂੰ ਚੌਧਰੀ ਜਗਤ ਰਾਮ ਦਾ ‘ਰੂਪ ਬਸੰਤ’ ਿਕੱਸਾ ਜ਼ੁਬਾਨੀ ਯਾਦ ਸੀ। ਅਕਸਰ ਕੰਮ ਕਾਰ ਕਰਿਦਆਂ ਅਤੇ ਕਦੇ ਕਦਾਈਂ ਚਾਨਣੀਆਂ ਰਾਤਾਂ ਨੂੰ ਉਹ ਆਪਣੇ ਸੰਗੀ-ਸਾਥੀਆਂ ਿਵੱਚ ਹੇਕ ਲਾ ਕੇ ਗਾਉਂਦਾ ਤਾਂ ਉਹ ਬੜੇ ਗਹੁ ਨਾਲ ਸੁਣਦਾ। ਇਸ ਤਰ੍ਹਾਂ ਕਈ ਨਵੇਂ ਸ਼ਬਦ ਅਚੇਤ ਹੀ ਉਸਦੇ ਮਨ ‘ਤੇ ਉਕਰੇ ਗਏ। ਏਸੇ ਸ਼ਬਦ ਭੰਡਾਰ ਨੇ ਉਂਗਲ ਫੜ ਕੇ ਉਸ ਨੂੰ ਨਾਲ ਤੋਰ ਿਲਆ ਤਾਂ ਉਸ ਨੇ ਗੁਰਦਾਸ ਰਾਮ ਆਲਮ, ਸੰਤ ਰਾਮ ਉਦਾਸੀ, ਉਲਫਤ ਬਾਜਵਾ, ਪ੍ਰਿੰਸੀਪਲ ਸੁਜਾਨ ਿਸੰਘ, ਪ੍ਰੋ: ਨਿਰੰਜਨ ਤਸਨੀਮ, ਬਲਵੀਰ ਮਾਧੋਪੁਰੀ, ਪ੍ਰੇਮ ਗੋਰਖੀ, ਰਸੂਲ ਹਮਜਾਤੋਵ ਆਿਦ ਧਰਤੀ ਨਾਲ ਜੁੜੇ ਲੇਖਕਾਂ ਦੀਆਂ ਸ਼ਾਹਕਾਰ ਿਕਰਤਾਂ ਨੂੰ ਸੰਜੀਦਗੀ ਨਾਲ ਪੜ੍ਹਿਆ। ਇਸ ਅਿਧਐਨ ਨਾਲ ਉਸ ਨੂੰ ਆਪਣੀ ਮੰਿਜਲ ਿਦਸ ਪਈ। ਉਹ ਨੌਕਰੀ ਦੇ ਨਾਲ ਨਾਲ ਬੀ.ਏ., ਬੀ.ਐਡ. ਅਤੇ ਐਮ. ਏ. (ਿਹਸਟਰੀ) ਪਾਸ ਕਰ ਿਗਆ। ਉਸ ਦੇ ਕਲਮਬੰਦ ਵਿਚਾਰਾਂ ਨੂੰ ਰਸਾਿਲਆਂ ਅਤੇ ਅਖ਼ਬਾਰਾਂ ਿਵਚ ਮਾਣਤਾ ਿਮਲਣ ਲੱਗੀ। ਸਾਲ 1992 ਿਵੱਚ ਆਲ ਇੰਡੀਆ ਰੇਡੀਓ, ਜਲੰਧਰ ਦੇ ਸਕੂਲੀ ਪਰੋਗਰਾਮ ਨਾਲ ਉਹ ਪੱਕਾ ਜੁੜ ਿਗਆ ਤੇ ਲਗਭਗ 15 ਸਾਲ ਉਹ ਇਸ ਦਾ ਿਹੱਸਾ ਿਰਹਾ।ਸਕੂਲ ਅਿਧਆਪਕ ਦੇ ਤੌਰ ‘ਤੇ ਉਸਦਾ ਇਹ ਵੱਡਾ ਹਾਸਲ ਸੀ।

ਸਾਲ 2008 ਿਵੱਚ ਸੇਵਾ ਮੁਕਤੀ ਉਪਰੰਤ ਉਹ ਕੈਨੇਡਾ ਜਾ ਵਸਿਆ। ਏਸੇ ਹੀ ਵਰ੍ਹੇ ’ਕੋਰੇ ਘੜੇ ਦਾ ਪਾਣੀ’ ਸਵੈ-ਜੀਵਨੀ ਪਰਕ ਨਾਵਲ ਨਾਲ ਪੰਜਾਬੀ ਸਾਿਹਤ ਦੇ ਬੂਹੇ ਉਸ ਨੇ ਪਹਿਲਾ ਪੱਬ ਧਰਿਆ। ਇਸ ਨਾਵਲ ਦੇ ਛੋਟੇ ਛੋਟੇ 41 ਲੇਖਾਂ ਿਵਚ ਆਪਣੇ ਸੰਘਰਸ਼ਮਈ ਜੀਵਨ ਦੀ ਉਸ ਨੇ ਬਾਤ ਵੀ ਸੁਣਾਈ ਅਤੇ ਪੁਰਾਣੇ ਪੰਜਾਬ ਦੇ ਸਭਿਆਚਾਰ ਨਾਲ ਸਾਂਝ ਵੀ ਪੁਆਈ ਹੈ। ਇਸ ਸਵੈ-ਜੀਵਨੀਨੁਮਾ ਨਾਵਲ ਨਾਲ ਉਸ ਨੂੰ ਕਈ ਪੁਰਾਣੇ ਨਾਵਲਕਾਰਾਂ ਦੀ ਪਾਲ ਿਵੱਚ ਖੜ੍ਹੇ ਹੋਣ ਦਾ ਸੁਭਾਗ ਉਦੋਂ ਪ੍ਰਾਪਤ ਹੋ ਿਗਆ ਜਦੋਂ ਡਾ: ਗੁਰਸ਼ਰਨਜੀਤ ਕੌਰ ਨੇ ਿਟੱਪਣੀ ਕਰਦਿਆਂ
ਆਿਖਆ, “ਸਵੈ-ਜੀਵਨੀ ਿਵੱਚ ਕੇਵਲ ਅਿਹਮ ਪ੍ਰਾਪਤੀਆਂ ਕਰਨ ਵਾਲੇ ਿਵਅਕਤੀ ਹੀ ਨਹੀਂ ਆਉਂਦੇ, ਸਗੋਂ ਸਾਧਾਰਨ ਗਰੀਬ ਲੋਕ, ਜਿਨ੍ਹਾਂ ਦਾ ਸੰਘਰਸ਼ ਬੇਿਮਸਾਲ ਹੁੰਦਾ ਹੈ, ਵੀ ਆਪਣੀ ਸਵੈ-ਜੀਵਨੀ ਿਲਖਣ ਦੇ ਹੱਕਦਾਰ ਹੁੰਦੇ ਹਨ।” ਨਾਵਲਕਾਰ ਇਸ ਨਾਵਲ ਿਵਚ ਸਮਾਜ ਦੇ ਮੱਥੇ ਤੋਂ ਜਾਤੀ-ਪਾਤੀ ਗਰਦ-ਗੁਬਾਰ, ਿਗਆਨ ਦੇ ਪ੍ਰਕਾਸ਼ ਨਾਲ ਸਾਫ ਕਰਨ ਿਵੱਚ ਕਾਫੀ ਸਫਲ ਿਰਹਾ ਹੈ।

‘ਸੂਰਜ ਉੱਗ ਿਪਆ’ ਉਸਦਾ ਦੂਸਰਾ ਨਾਵਲ 2012 ਿਵੱਚ ਆਇਆ। ਇਸ ਿਵੱਚ ਜੰਗਲ ਦੇ ਸਭ ਛੋਟੇ-ਮੋਟੇ ਜਾਨਵਰਾਂ ਦੇ ਏਕੇ ਨਾਲ ਉਹ ਖੂੰਖਾਰ ਸ਼ੇਰ ਨੂੰ ਬੇਦਖਲ ਕਰ ਕੇ ਇਕ ਖੂਬਸੂਰਤ ਰਾਜਸੀ ਢਾਂਚੇ ਦੀ ਿਸਰਜਣਾ ਕਰਦਾ ਹੈ। ਉਹ ਇਸ ਨੂੰ ਸਹੀ ਲੋਕਤੰਤਰ ਦਾ ਨਾਮ ਿਦੰਦਾ ਹੈ। ਬੇਸ਼ੱਕ ਸੰਸਕ੍ਰਿਤ ਸਾਿਹਤ ਿਵੱਚ ਜਾਨਵਰਾਂ ਦੇ ਸੰਬਾਦ ਵਾਲੀਆਂ ਅਨੇਕਾਂ ਕਹਾਣੀਆਂ ਪਹਿਲਾਂ ਤੋਂ ਮੌਜੂਦ ਹਨ; ਪਰ ਿਕਸੇ ਚਾਲੂ ਿਨਜਾਮ ਨੂੰ ਬਦਲ ਦੇਣ ਿਵੱਚ ਉਸ ਦਾ ਕਈ ਕੁਝ ਆਪਣਾ ਹੈ। ਜੋ ਇਸ ਨਾਵਲ ਦੀ ਖੂਬੀ ਹੈ।

‘ਜੰਗਲ ਿਵਚ ਚੋਣ’ 2014 ਿਵੱਚ ਆਇਆ ਉਸ ਦਾ ਤੀਸਰਾ ਨਾਵਲ ਹੈ। ਇਸ ਬਾਲ ਨਾਵਲ ਦਾ ਮਕਸਦ ਬੱਿਚਆਂ ਦੀ ਕੁਦਰਤ ਨਾਲ ਸਾਂਝ ਪੁਆਉਣਾ ਅਤੇ ਉਨ੍ਹਾਂ ਦੀ ਰਾਜਸੀ ਸੂਝ ਦਾ ਚੰਡ ਤੇਜ ਕਰਨਾ ਹੈ। ਰੂਸੋ ਦੇ ਦਰਸ਼ਨ ‘ਕੁਦਰਤ ਵਲ ਵਾਪਸੀ’ ਵਰਗਾ ਇਸ ਿਵੱਚ ਕਈ ਕੁਝ ਹੋਣ ਦੇ ਬਾਵਜੂਦ ਇਹ ਕੂਟਨੀਤਕ ਜੁਗਤਾਂ ਦਾ ਸੰਚਾਰ ਕਰਦਾ ਹੋਣ ਕਾਰਨ ਆਪਣੀ ਅਲੱਗ ਪਛਾਣ ਰੱਖਦਾ ਹੈ।

‘ਤਲਾਸ਼ ਜਾਰੀ ਹੈ’ ਸਵੈ-ਜੀਵਨਾਤਮਕ ਨਾਵਲ 2018 ਿਵੱਚ ਛਪਿਆ ਉਸਦਾ ਚੌਥਾ ਨਾਵਲ ਹੈ। ਇਸ ਨੂੰ ਸੰਸਾਰ ਪੱਧਰ ਦੇ ਲਗਭਗ 66 ਨਾਵਲਾਂ ਦੀ ਪੁੱਠ ਚੜ੍ਹੀ ਹੋਈ ਹੈ। ਇਸ ਲਈ ਇਸ ਦਾ ਪਲਾਟ ਬਹੁਤ ਿਦਲਚਸਪ ਹੈ। ਇਸ ਨੂੰ ਪੜ੍ਹ ਕੇ ਦੁਨੀਆਂ ਭਰ ਦੇ ਵੰਨ-ਸੁਵੰਨੇ ਚਰਿਚਤ ਵਿਚਾਰਾਂ ਨਾਲ ਪਾਠਕ ਦੀ ਸਾਂਝ ਪੈ ਜਾਂਦੀ ਹੈ। ਏਸੇ ਨਾਵਲ ਿਵਚ ਉਹ ‘ਮੀਕੇ’ ਤੱ ‘ਮਲਕੀਅਤ’ ਦਾ ਸਫਰ ਤੈਅ ਕਰਦਾ ਹੈ।ਮਸਤਕ ਿਵੱਚ ਗਿਆਨ ਦਾ ਸੂਰਜ ਉੱਗਣ ‘ਤੇ ਉਹ ਿਪ੍ਰੰਸੀਪਲ ‘ਮਲਕੀਅਤ’ ਬਣ ਜਾਂਦਾ ਹੈ। ਲੇਖਕ ਦਰਪੇਸ਼ ਸਮੱਿਸਆਵਾਂ ਨਾਲ ਇਕ ਸੰਘਰਸ਼ਸ਼ੀਲ ਯੋਧੇ
ਵਾਂਗਣ ਜੂਝਦਾ ਹੈ ਅਤੇ ਅੰਤ ਫਤਿਹ ਪ੍ਰਾਪਤ ਕਰਦਾ ਹੈ। ਇਸ ਲਈ ਲੇਖਕ ਦੇ ਬੇਸ਼ਕੀਮਤੀ ਅਨੁਭਵ ਅਿਤਅੰਤ ਪ੍ਰੇਰਨਾਦਾਇਕ ਹਨ। ਇਹ ਨਾਵਲ ਪਾਠਕ ਨੂੰ ਚੰਗਾ ਇਨਸਾਨ ਬਣਾਉਣ ਦੇ ਨਾਲ ਨਾਲ ਉਸ ਨੂੰ ਪੜ੍ਹਨ ਦੀ ਚੇਟਕ ਲਾਉਣ ਦੇ ਸਮਰੱਥ ਵੀ ਹੈ।

ਨਾਵਲਕਾਰ ਨੂੰ ਸਕੂਲੀ ਸਮੇਂ ਤੋਂ ਕੁਝ ਕਰਦੇ ਰਹਿਣ ਦੀ ਲੱਗੀ ਚੇਟਕ ਬਦਸਤੂਰ ਅੱਜ ਵੀ ਕਾਇਮ ਹੈ। ਕੈਨੇਡਾ ਆ ਕੇ ਉਸ ਨੇ ਸਾਹਿਤਕ ਖੇਤਰ ਿਵੱਚ ਆਪਣੀ ਅਲੱਗ ਪਛਾਣ ਬਣਾਈ ਹੈ। ਸਰੀ ਤੋਂ ਛਪਦੇ ‘ਸੱਚ ਦੀ ਆਵਾਜ਼’ ਅਖਬਾਰ ਦਾ ਉਹ ਕਾਲਮ ਨਵੀਸ ਹੈ। ਰੇਡੀਓ ਸਰੀ, ਕਾਂਸ਼ੀ ਰੇਡੀਓ ਇੰਗਲੱਡ, ਪ੍ਰਾਇਮ ਏਸ਼ੀਆ ਟੀ. ਵੀ. ਅਤੇ ਕਈ ਹੋਰ ਚੈਨਲਾਂ ਦਾ ਉਹ ਬੁਲਾਰਾ ਹੈ। ‘ਲੋਕ ਕਵੀ ਗੁਰਦਾਸ ਰਾਮ ਆਲਮ ਸਭਾ, ਕੈਨੇਡਾ’ ਦੀ ਸਥਾਪਨਾ 21 ਅਕਤੂਬਰ 2018 ਨੂੰ ਕਰ ਕੇ ਉਸ ਨੇ ਇਕ ਅਿਜਹਾ ਮੀਲ-ਪੱਥਰ ਗੱਿਡਆ ਹੈ ਜੋ ਦੇਰ ਤਕ ਨਵੇਂ ਸਾਿਹਤਕ ਪ੍ਰੇਮੀਆਂ ਦਾ ਮਾਰਗ ਦਰਸ਼ਨ ਕਰੇਗਾ। ਏਸੇ ਮੰਚ ਤੋਂ ਉਸ ਨੇ ‘ਤਲਾਸ਼ ਜਾਰੀ ਹੈ’ ਆਪਣੇ ਨਾਵਲ ਦੀ ਘੁੰਡ ਚੁਕਾਈ ਕਰਕੇ ਚੇਿਤਆ ਵਿੱਚੋਂ ਿਵਸਰਦੇ ਜਾ ਰਹੇ ਲੋਕ ਕਵੀ ‘ਗੁਰਦਾਸਰਾਮ ਆਲਮ’ ਦਾ ਨਾਮ ਕੈਨੇਡਾ ਿਵੱਚ ਵੀ ਸੁਰਜੀਤ ਕਰ ਦਿੱਤਾ ਹੈ।

ਸਮੁੱਚੇ ਤੌਰ ‘ਤੇ ਉਸ ਦੇ ਚੌਹਾਂ ਨਾਵਲਾਂ ਦੀ ਥੋੜ੍ਹੇ ਸ਼ਬਦਾਂ ਿਵੱਚ ਗੱਲ ਕਰਨੀ ਹੋਵੇ ਤਾਂ ਇਹ ਹਾਸ਼ੀਏ ‘ਤੇ ਖੜ੍ਹੇ ਵਿਅਕਤੀ ਨੂੰ ਮਾਰੀ ਇਕ ਹਾਕ ਹੈ, ਜੋ ਉਸ ਦੀ ਬਾਂਹ ਫੜਨ ਲਈ ਉਤਾਵਲੀ ਹੈ।
***
218
***
ਰੂਪ ਲਾਲ ਰੂਪ
ਿਪੰਡ ਭੇਲਾਂ, ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-25722

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →