20 March 2026

‘ਲਿਖਾਰੀ’ ਦੇ ਲੇਖਕ

liKhariF

‘ਲਿਖਾਰੀ’ ਨੂੰ ਸਹਿਯੋਗ ਦੇਣ ਵਾਲੇ ਆਪ ਸਾਰੇ ਹੀ ਲੇਖਕ/ਲੇਖਿਕਾਵਾਂ ਦਾ ਦਿਲੋਂ ਧੰਨਵਾਦੀ ਹਾਂ—ਗ.ਸ.ਰਾਏ

Many people have contributed to this website and we are thankful to them all for their hard work.

ਕਿਸੇ ਵੀ ਲੇਖਕ ਦੀਆਂ ਸਾਰੀਆਂ ਲਿਖਤਾਂ ਇਕ ਸਫ਼ੇ ਤੇ ਪੜ੍ਹਣ ਲਈ ਲੇਖਕ ਦੇ ਨਾਂ ਉੱਪਰ ਕਲਿੱਕ ਕਰੋ।

+44 7592881098 | daljit-uppal@hotmail.co.uk |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

Sikh Literary & Cultural Stall
4 Wolverley Crescent, Oldbury
West Midlands B69 1FD (UK)

ਡਾ. ਪ੍ਰੇਮ ਮਾਨ

ਸੁ-ਪ੍ਰਸਿੱਧ ਪੰਜਾਬੀ/ਅੰਗ੍ਰੇਜੀ ਦੇ ਵਿਦਵਾਨ ਲੇਖਕ ਜਿਹਨਾਂ ਦੀ ਲੇਖਣੀ ਨੇ 'ਦਰਜਣਾਂ ਪੁਸਤਕਾਂ' ਪਾਠਕਾਂ ਦੀ ਝੋਲ ਪਾਈਅਾਂ ਅਤੇ ਨਾਮਣਾ ਖੱਟਿਆ।

ਡਾ. ਮਾਨ ਦੀਅਾਂ ਦੀਅਾਂ ਪੁਸਤਕਾਂ ਦਾ ਵੇਰਵਾ:

*  ਗੱਲਾਂ ਕਰਨ ਕਹਾਣੀਅਾਂ (2023 ਦੀਅਾਂ ਮੇਰੀਅਾਂ ਪਸੰਦੀਦਾ 11 ਕਹਾਣੀਅਾਂ: ਸੰਪਾਦਨਾ)---2024
*  ਨਿੱਕੀਅਾਂ ਵੱਡੀਅਾਂ ਗੱਲਾਂ (ਵਾਰਤਕ)---2024
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਦੂਜਾ ਐਡੀਸ਼ਨ--2022
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ) ਹਿੰਦੀ ਅਨੁਵਾਦ
* ਅੰਦਰੇਟੇ ਦਾ ਜੋਗੀ (ਸ਼ਬਦ ਚਿਤਰ), ਪਹਿਲਾ ਐਡੀਸ਼ਨ--2020

* ਚੁਬਾਰੇ ਦੀ ਇੱਟ (ਕਹਾਣੀ ਸੰਗ੍ਰਹਿ) --1970
* ਪਲਕਾਂ ਡੱਕੇ ਹੰਝੂ (ਗ਼ਜ਼ਲ ਸੰਗ੍ਰਹਿ)--1972

  • Thirteen books in English were published by John Wiley of New York and its World-Wide affiliates.

 

ਡਾ. ਕਰਮਜੀਤ ਸਿੰਘ

ਸੇਵਾ ਮੁਕਤ
ਪ੍ਰੋਫੈਸਰ ਤੇ ਚੇਅਰਮੈਨ,
ਪੰਜਾਬੀ ਵਿਭਾਗ, ਕੁਰੂਸ਼ੇਤਰ ਯੂਨੀਵਰਸਿਟੀ ਕੁਰੂਕਸ਼ੇਤਰ

ਪਿਤਾ ਦਾ ਨਾਮ: ਸ਼੍ਰੀ ਪ੍ਰੀਤਮ ਸਿੰਘ
ਜਨਮ ਮਿਤੀ:14 ਮਾਰਚ, 1952
ਵਿੱਦਿਆ: ਬੀ.ਏ. ਆਨਰਜ, ਐੱਮ.ਏ., ਪੀਐੱਚ.ਡੀ.

 

ਡਾ: ਸੁਖਦੇਵ ਗੁਰੂ:

ਪਿੰਡ ਮਸਾਣੀ ਤਹਿ ਫਿਲੌਰ ਜਿਲਾ ਜਲੰਧਰ
(ਮੌਜੂਦਾ ਰਿਹਾਇਸ਼ ਗੁਰਾਇਆ, ਜਲੰਧਰ)

ਵਿਦਿਅਕ ਯੋਗਤਾ: ਗਿਆਨੀ, ਬੀ ਏ
ਮੈਡੀਕਲ ਯੋਗਤਾ: ਬੀ. ਈ. ਐਮ. ਐਸ.

1978 ਤੋਂ ਪੰਜਾਬ ਦੀ ਕਮਿਊਨਿਸਟ ਇਨਕਲਾਬੀ ਲਹਿਰ ਦੇ ਅੰਗ ਸੰਗ ਵਿਚਰਦਿਆਂ ਕਾਲਜ ਪੜ੍ਹਦਿਆਂ ਪੰਜਾਬ ਸਟੂਡੈਂਟਸ ਯੂਨੀਅਨ 'ਚ ਸਰਗਰਮੀ, 1985 ਤੋਂ 1995 ਤੱਕ ਤਰਕਸ਼ੀਲ ਸੁਸਾਇਟੀ ਪੰਜਾਬ ਅੰਦਰ ਸੂਬਾ ਕਮੇਟੀ ਮੈਂਬਰ ਵਜੋਂ ਕੰਮ ਕੀਤਾ, ਇਲਾਕੇ ਦੀਆਂ ਸਾਹਿਤਕ ਸਰਗਰਮੀਆਂ, ਕਵੀ ਦਰਬਾਰਾਂ 'ਚ ਸਰਗਰਮ ਸ਼ਮੂਲੀਅਤ, ਗਾਹੇ ਵਗਾਹੇ ਸਾਹਿਤਕ ਰਸਾਲਿਆਂ, ਪੰਜਾਬੀ ਅਖ਼ਬਾਰਾਂ 'ਚ ਛਪਦੇ ਰਹਿਣਾ, ਆਲ ਇੰਡੀਆ ਰੇਡੀਓ ਦੇ ਐਫ ਐਮ ਗੋਲਡ ਚੈਨਲ ਦੇ ਹਫ਼ਤਾਵਾਰੀ ਪ੍ਰੋਗਰਾਮ 'ਮੇਲੇ ਮਿਤਰਾਂ ਦੇ' ਅਤੇ ਇੰਡੋ ਗਲੋਬਲ ਟੀ ਵੀ ਦੇ ਪ੍ਰੋਗਰਾਮਾਂ 'ਚ ਹਾਜ਼ਰੀ।
ਅੱਜ ਕੱਲ ਸੰਗ ਢੇਸੀਆਂ (ਜਲੰਧਰ) ਵਿਖੇ ਇਲੈਕਟ੍ਰੋ -ਹੋਮਿਓਪੈਥੀ ਵਿੱਚ ਪ੍ਰੈਕਟਿਸ ਕਰ ਰਿਹਾ ਹਾਂ।

805/1507, ਸਿਵਲ ਹਸਪਤਾਲ ਰੋਡ, ਗੁਰਾਿੲਆ (ਜਲੰਧਰ)
drsukhdeguru@gmail.com
+91 98146-19581

Dr. Ajitpal Singh MD
(Writer)

MBBS, MD
Ex.Dpty Medical Commissioner
Pbi columnist,
Written 42 books,
Democratic Rights Activist
Residence:
Biwi Wala Road,
Street No: 6,
Bathibnda (Punjab, India)
+91 9815629301
e-mail: ajitpal1952@gmail.com
www. ajitpalmd.com

 

(ਜਰਨੈਲ ਸਿੰਘ ਗਰਚਾ, ਬਰੈਂਪਟਨ, 905-455-6013)

ਲੰਗੜੋਆ, ਨਵਾਂਸ਼ਹਿਰ।

ਮੇਰੀਆਂ ਰਚਨਾਵਾਂ ’ਦੇਸ ਪ੍ਰਦੇਸ ਵੀਕਲੀ,ਮਨ ਜਿੱਤ ਵੀਕਲੀ ਯੂ ਕੇ ਤੋਂ,ਪੰਜਾਬੀ ਅਖ਼ਬਾਰ ਕੈਨੇਡਾ, ਪੰਜਾਬੀ ਅਖ਼ਬਾਰ ਅਸਟ੍ਰੇਲੀਆ, ਸਤ ਸਮੁੰਦਰੋਂ ਪਾਰ, ਪ੍ਰਤੀਮਾਨ, ਪੰਜਾਬੀ ਪੀਪਲਜ਼, ਮਨਜਿੱਤ, ਪ੍ਰੀਤਨਾਮਾ,ਨਿਰਪੱਖ ਆਵਾਜ਼ ਆਦਿ ਪੇਪਰਾਂ ਵਿੱਚ ਤੇ ਪੰਜਾਬੀ ਪ੍ਰਤੀਲਿੱਪੀ ਵੈਬਸਾਇਡ ਤੇ ਪ੍ਰਕਾਸ਼ਿਤ ਹੁੰਦੀਆਂ ਰਹਿੰਦੀਆਂ ਹਨ। 

ਇਸ ਤੋਂ ਇਲਾਵਾਾ ਪੰਜਾਬੀ ਮਾਂ ਬੋਲੀ ਦੀ ਸੇਵਾ ਵਾਸਤੇ ’ਦੇਸੀ ਰੇਡੀਓ’ ਲੰਡਨ ,ਯੂ ਕੇ ਤੇ ਰੇਡੀਓ ਹੋਸਟ ਦੇ ਤੌਰ ਤੇ ਵੀ ਕੀਤਾ ਹੈ।

ਮੇਰੀਆਂ ਕੁਝ ਕਵਿਤਾਵਾਂ ’ਸਾਂਝੀ ਸੁਰ ਪਬਲੀਕੇਸ਼ਨ,ਰਾਜਪੁਰਾ ਵੱਲੋਂ ’ਸਾਂਝੀਆਂ ਸੁਰਾਂ’ ਤੇ ਪ੍ਰੀਤ ਪਬਲੀਕੇਸ਼ਨ ਵੱਲੋਂ ’ਸਿਰਜਣਹਾਰੇ’ਕਾਵਿ ਸੰਗ੍ਰਹਿ ਅਤੇ ਕਹਾਣੀ ਸੰਗ੍ਰਹਿ ‘ਫ਼ਲਕ’ ਵਿੱਚ ਮੇਰੀਆਂ ਲਿਖੀਆਂ ਦੋ ਮਿੰਨੀ ਕਹਾਣੀਆਂ ‘ਸਰਾਧ’ ਅਤੇ ‘ਅਧੂਰੀ ਕਹਾਣੀ’ ਛਪੀਆਂ ਹਨ।

ਮੇਰੇ ਦੋ ਕਾਵਿ ਸੰਗ੍ਰਹਿ ’ਸੱਚ ਦੇ ਬੋਲ’ ਤੇ ‘ਦਰਦ ਅਵੱਲੜੇ’ ਕੈਫ਼ੇ ਵਰਲਡ ਪਬਲੀਕੇਸ਼ਨ, ਜਲੰਧਰ ਵੱਲੋਂ ਪ੍ਕਾਸ਼ਿਤ ਕੀਤੇ ਗਏ।

ਮਾਰਚ, 2021 ਵਿੱਚ ਮੇਰਾ ਲਿਖਿਆ ਤੇ ਗਾਇਆ ਹੋਇਆ ਪਲੇਠਾ ਗੀਤ ‘ਧਰਵਾਸ’ ਪੰਜਾਬੀਆਂ ਦਾ’ ਰੀਲੀਜ਼ ਹੋਇਆ ਤੇ ਫਿਰ ਆਪਣੇ ਹੀ ਲਿਖੇ ਦੋ ਹੋਰ ਗੀਤ ‘ਜ਼ਿੰਦਗੀ’ ਅਤੇ ‘ਆਪਣੇ ਦਾ ਗ਼ਮ’ ਉਪਰੋਥਲੀ ਰਿਕਾਰਡ ਕਰਵਾਏ।

ਸਮੇਂ ਸਮੇਂ ਤੇ ਕਵੀ ਦਰਬਾਰਾਂ ਤੇ ਹੋਰ ਸਾਹਿਤਕ ਸਰਗਰਮੀਆਂ ਵਿੱਚ ਵੀ ਲਗਾਤਾਰ ਹਾਜ਼ਰੀ ਲਗਵਾਉਣ ਦੇ ਨਾਲ ਨਾਲ ਬੋਲਣ ਦਾ ਵੀ ਮੌਕਾ ਮਿਲਦਾ ਰਹਿੰਦਾ ਹੈ।

ਅੱਗੇ ਵੀ ਮੈਂ ਕਵਿਤਾ, ਕਹਾਣੀ ਤੇ ਵਾਰਤਿਕ ਲਿਖਦੀ ਰਹਾਂਗੀ ਤੇ ਆਸ ਕਰਦੀ ਹਾਂ ਕਿ ਆਪ ਸਾਰੇ ਸਹਿਯੋਗੀ ਤੇ ਪਾਠਕ ਮੇਰੀ ਹੌਂਸਲਾ ਅਫ਼ਜ਼ਾਈ ਕਰਦੇ ਰਹੋਗੇ।

ਗੁੁਰਦਿਆਲ ਦਲਾਲ

ਸਾਹਮਣੇ ਆਹੂਜਾ ਕੰਪਲੈਕਸ,
ਰੇਲਵੇ ਰੋਡ, ਦੋਰਾਹਾ (ਲੁਧਿਆਣਾ)

ਗ ਸ ਨਕਸ਼ਦੀਪ ਪੰਜਕੋਹਾ 
ਜਨਮ
ਪਿੰਡ ਪੰਜਕੋਹੇ ਜਿਲ੍ਹਾ ਫਤਿਹਗੜ੍

ਉੱਚ ਵਿਦਿਆ ਮਾਤਾ ਗੂਜਰੀ ਕਾਲਜ ਫਤਿਹਗੜ ਸਾਹਿਬ, ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਲਈ |
1986 ਤੋਂ ਬਾਦ ਅਮਰੀਕਾ ਜਾ ਵਸੇ |
ਲਿਖਣ ਦਾ ਸ਼ੌਕ ਸ਼ੁਰੂ ਤੋਂ ਹੀ ਸੀ।
ਹੁਣ ਤੀਕ 6 ਪੰਜਾਬੀ ਨਾਵਲ ਲਿਖੇ:
ਪਲੇਠਾ ਨਾਵਲ “ਵਾਵਰੋਲੀਆਂ ਦੇ ਨਾਲ”
ਅਮਰੀਕਾ ਰਹਿਕੇ ਵੀ ਲਿਖਣਾ ਕਦੇ ਨਹੀਂ ਛੱਡਿਆ |
ਬਾਕੀ ਸਾਰੇ ਨਾਵਲਾਂ ਜਿਵੇਂ "ਸਾਂਝਾ ਦੁੱਖ", "ਪਾਰ ਬਣਾਏ ਆਲ੍ਹਣੇ", "ਗਿਰਵੀ ਹੋਏ ਮਨ", "ਦਰਖ਼ਤੋਂ ਟੁਟੇ ਪੱਤੇ" ਅਤੇ "ਸੁਲਗਦੀ ਅੱਗ" ਅਤੇ ਛਪਣ ਅਧੀਨ ‘ਲਾਲ ਲਕੀਰੋਂ ਪਾਰ’ ਅਮਰੀਕਾ ਵਿੱਚ ਰਹਿੰਦਿਆਂ ਹੀ ਲਿਖੇ |
ਇੱਕ ਕਾਵਿ ਸੰਗ੍ਰਹਿ " ਰਾਤ ਦੀ ਕੁੱਖ " ਵੀ 2019 ਵਿੱਚ ਛਪਿਆ |
ਇੱਕ ਨਵਾਂ ਕਾਵਿ ਸੰਗ੍ਰਹਿ “ਖਾਮੋਸ਼ੀ ਅਤੇ ਅਤੇ ਕਾਵਿ ਵਿਸ਼ਲੇਛਣ “ਅਦਬ -ਸੁਨੇਹੇ ਅਕਤੂਬਰ 2021 ਵਿੱਚ ਛਪੇ |
ਪੰਜਾਬੀ ਸਾਹਿਤ ਵਿੱਚ ਜਿਆਦਾ ਜਾਣ ਪਛਾਣ ਉਨ੍ਹਾਂ ਦੇ ਨਾਵਲ " ਗਿਰਵੀ ਹੋਏ ਮਨ" ਕਰਕੇ ਬਣੀ ਜਿਸ ਦਾ ਸੰਬੰਧ ਹਰ ਨਸਲ ਦੇ ਪਰਸਪਰ ਸਵੈਵਿਰੋਧ ਅਤੇ ਮਨ ਦੇ ਦੋਗਲੇ ਬਣੇ ਰਹਿਣ ਨਾਲ ਹੈ | ਇਹ ਨਾਵਲ ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਅਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪੰਜਾਬੀ ਸੀਲੇਬਸ ਵਿੱਚ ਲੱਗਿਆ ਹੋਇਆ ਹੈ | ਇਸ ਨਾਵਲ ਦਾ ਅੰਗਰੇਜ਼ੀ ਵਿੱਚ ਤਰਜਮਾ ਵੀ ਹੋ ਚੁੱਕਿਆ ਹੈ ਅਤੇ ਹਿੰਦੀ ਵਿੱਚ ਵੀ ਹੋ ਰਿਹਾ ਹੈ !
9-10 ਸਾਲ ਲਾਕੇ “ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ” ਦਾ ਅੰਗਰੇਜੀ ਵਿੱਚ ਉਲਥਾ ਕੀਤਾਤੇ ਜਿਸ ਦੇ ਆਧਾਰ ਤੇ ਅੰਗਰੇਜੀ ਵਿੱਚ 4 ਕਿਤਾਬਾਂ ਲਿਖੀਆਂ: ਜਿਵੇਂ “Guru Message, The Ultimate Freedom", "Guru Nanak In His Own Words", "Bhagat Kabir, A Self Portrait " and "Who Does Live Within?" 

ਨਕਸ਼ਦੀਪ ਪੰਜਕੋਹਾ ਉਨ੍ਹਾਂ ਸਭ ਸ਼ਖਸ਼ਿਅਤਾਂ ਨਾਲ ਜੁੜੇ ਰਹਿਣਾ ਚਾਹੁੰਦੇ ਹਨ ਜੋ ਕਿਸੇ ਵੀ ਆਰਟ , ਨਿਰੋਲ ਸਾਹਿਤ ਸਿਰਜਣਾ ਅਤੇ ਇਸ ਦੀ ਇਮਾਨਦਾਰੀ ਨਾਲ ਆਲੋਚਨਾ ਵਿੱਚ ਰੁੱਝੇ ਹੋਏ ਹਨ ਕਿਉਂਕਿ ਉਹ ਇਹੋ ਸਮਝਦੇ ਹਨ ਕਿ ਅਜਿਹੀਆਂ ਸ਼ਖਸ਼ਿਅਤਾਂ ਹੀ ਉਨ੍ਹਾਂ ਦੇ ਦਿਲ ਦੇ ਕਰੀਬ ਹਨ ! “ਮੁਹਾਂਦਰਾ ਪੁਰਸਕਾਰ” ਬਿਨਾ ਕਿਸੇ ਸਿਫਾਰਸ਼ ਤੋਂ ਮਿਲਣ ਨੂੰ ਉਹ ਬਹੁਤ ਵੱਡਾ ਇਨਾਮ ਸਮਝਦੇ ਹਨ!

Kamaljeet Kaur
Occupation: Teacher
VPO: SHERGARH,
TEH. ABOHAR,
DISTT. FAZILKA

ਹਰਕੀਰਤ ਕੌਰ ਚਹਿਲ:

ਮੈਂ ਪਿੰਡ ਖੇੜਾ ਜਿਲ੍ਹਾ ਲੁਧਿਆਣਾ ਦੀ ਜੰਮਪਲ਼ ਹਾਂ। ਮੇਰੇ ਪਿਤਾ ਸ਼ ਸ਼ੇਰ ਸਿੰਘ ਇਲੈਕਟ੍ਰੀਕਲ ਇੰਜੀਨੀਅਰ ਅਤੇ ਮਾਤਾ ਸਰਦਾਰਨੀ ਹਰਪ੍ਰੀਤ ਕੌਰ ਇੱਕ ਘਰੇਲੂ ਔਰਤ ਹਨ। ਤਿੰਨ ਭੈਣ ਭਰਾਵਾਂ ਵਿੱਚੋਂ ਮੈਂ ਵੱਡੀ ਅਤੇ ਛੋਟੇ ਦੋਵੇਂ ਆਸਟਰੇਲੀਆ ਵਿੱਚ ਡਾਕਟਰ ਹਨ।
ਹਾਈ ਸਕੂਲੀ ਸਿੱਖਿਆ ਲੁਧਿਆਣੇ ਦੇ ਖਾਲਸਾ ਗਰਲਜ ਸੀਨੀਅਰ ਸੈਕੰਡਰੀ ਸਕੂਲ ਸਿਵਲ ਲਾਈਨ ਤੋਂ ਹੋਸਟਲ ਰਹਿ ਕੇ ਪ੍ਰਾਪਤ ਕੀਤੀ। ਸਾਢੇ ਤੇਰਾਂ ਸਾਲ ਦੀ ਛੋਟੀ ਉਮਰ ਵਿੱਚ ਮੈਟ੍ਰਿਕ ਕਰਕੇ 1983 ਵਿੱਚ ਪੰਜਾਬ ਖੇਤੀ-ਬਾੜੀ ਯੂਨੀਵਰਸਿਟੀ ਵਿਖੇ ਬੀ.ਐਸ.ਸੀ. ਦੀ ਡਿਗਰੀ ਕਰਨ ਲੱਗ ਪਈ। ਕਾਲਜ ਆਫ ਐਗਰੀਕਲਚਰ ਤੋਂ ਮੈਂ ਬੀ.ਐਡ. ਕੀਤੀ। ਯੂਨੀਵਰਸਿਟੀ ਵਿੱਚ ਪੜ੍ਹਦੇ ਸਮੇਂ ਮੈਂ ਸਾਹਿਤਕ ਅਤੇ ਸੱਭਿਆਚਾਰਿਕ ਗਤੀਵਿਧੀਆਂ ਵਿੱਚ ਕਾਫ਼ੀ ਸਰਗਰਮ ਸੀ। ਪੰਜਾਬ ਦਾ ਸੁਪ੍ਰਸਿੱਧ ਲੋਕ ਨਾਚ ਗਿੱਧੇ ਦੀ ਤਿੰਨ ਸਾਲ ਕਪਤਾਨ ਹੋਣ ਦੇ ਨਾਲ ਨਾਲ ਬੈਸਟ ਡਾਂਸਰ ਵੀ ਬਣੀ। ਖੇਡਾਂ ਪ੍ਰਤੀ ਰੁਝਾਨ ਹੋਣ ਕਾਰਨ ਮੈਂ ਪੀ.ਏ. ਯੂ. ਦੀ ਹਾਕੀ ਦੀ ਟੀਮ ਵਿੱਚ ਲੈਫਟ ਹਾਫ਼ ਪੁਜ਼ੀਸ਼ਨ ਤੇ ਖੇਡਦਿਆਂ ਆਲ ਇੰਡੀਆ ਇੰਟਰ-ਯੂਨੀਵਰਸਿਟੀ ਤੱਕ ਦੇ ਮੁਕਾਬਲਿਆਂ ਵਿੱਚ ਭਾਗ ਲਿਆ।
ਬੀ.ਐਡ. ਦੀ ਪੜ੍ਹਾਈ ਖਤਮ ਹੁੰਦਿਆਂ ਹੀ ਮੇਰਾ ਵਿਆਹ ਡਾ. ਕੁਲਦੀਪ ਸਿੰਘ ਚਹਿਲ ਨਾਲ ਹੋ ਗਿਆ। ਪੰਜਾਬੀ ਯੂਨੀਵਰਸਿਟੀ ਪਟਿਆਲ਼ਾ ਤੋਂ ਮੈਂ ਦੂਰ-ਸੰਚਾਰ ਵਿਭਾਗ ਰਾਂਹੀ ਐਮ. ਏ. ਪੰਜਾਬੀ ਸ਼ੁਰੂ ਕਰ ਦਿੱਤੀ ਜਿਸ ਦਾ ਭਾਗ ਪਹਿਲਾ ਤਾਂ ਮੁਕੰਮਲ ਹੋ ਗਿਆ ਸੀ ਪ੍ਰੰਤੂ ਪਰਿਵਾਰਕ ਜ਼ੁੰਮੇਵਾਰੀਆਂ ਕਾਰਨ ਡਿਗਰੀ  ਪੂਰੀ ਨਾ ਕਰ ਸਕੀ। 1993 ਵਿੱਚ ਇੱਕ ਪ੍ਰਾਈਵੇਟ ਸਕੂਲ ਵਿੱਚ ਬਤੌਰ ਅਧਿਆਪਕ ਪੜ੍ਹਾਉਣਾ ਸ਼ੁਰੂ ਕੀਤਾ ਜੋ ਕਿ ਮੇਰਾ ਜਨੂੰਨ ਸੀ। ਫੇਰ ਪਟਿਆਲ਼ੇ ਦੀ ਬਦਲੀ ਹੋਣ ਕਾਰਨ ਸੰਨ 2000 ਵਿੱਚ ਬੁੱਢਾ ਦਲ ਪਬਲਿਕ ਸਕੂਲ ਜੁਆਇਨ ਕੀਤਾ। ਮੇਰੇ ਕੰਮ ਅਤੇ ਹਿੰਮਤੀ ਵਤੀਰੇ ਕਾਰਨ ਮੈਨੇਜਮੈਂਟ ਨੇ ਮੈਨੂੰ ਜੂਨੀਅਰ ਵਿੰਗ ਦੀ ਪ੍ਰਿੰਸੀਪਲ ਬਣਾ ਦਿੱਤਾ ਜੋ ਕਿ ਪੰਜ ਸਾਲ ਮੈਂ ਪੂਰੀ ਸ਼ਿੱਦਤ ਨਾਲ ਨਿਭਾਇਆ।

2005 ਵਿੱਚ ਸਕਿਲਡ ਕੈਟਾਗਰੀ/ ਪੁਆਇੰਟ ਸਿਸਟਮ ਤੇ ਕਨੇਡਾ ਦੀ ਪੀ.ਆਰ. ਆ ਗਈ। ਅਗਸਤ ਮਹੀਨੇ ਬ੍ਰਿਟਿਸ਼ ਕੋਲੰਬੀਆ ਦੀ ਖ਼ੂਬਸੂਰਤ ਧਰਤੀ ਤੇ ਆਣ ਕੇ ਪੱਬ ਧਰੇ। ਸਾਲ ਕੁ ਦੀ ਜੱਦੋ-ਜਹਿਦ ਬਾਦ ਮੈਨੂੰ ਕਨੇਡੀਅਨ ਅਧਿਆਪਕ ਦਾ ਲਾਇਸੰਸ ਮਿਲ ਗਿਆ 2006-2012 ਤੱਕ ਮੈਂ ਰਿਚਮੰਡ ਦੇ ਸਕੂਲ ਵਿੱਚ ਅਧਿਆਪਕ ਰਹੀ।

2012 ਵਿੱਚ ਮੈਂ ਚਿਆਮ ਵਿਊ ਵੈਟਰਨਰੀ ਹਸਪਤਾਲ ਦੀ ਮੈਨੇਜਿੰਗ ਡਾਇਰੈਕਟਰ ਦਾ ਅਹੁਦਾ ਸੰਭਾਲ਼ ਲਿਆ ਜੋ ਕਿ ਪਰਿਵਾਰਕ ਕਾਰੋਬਾਰ ਸੀ। ਆਪਦਾ ਜਨੂੰਨ ਛੱਡ ਚੁਨੌਤੀ ਭਰਿਆ ਕੰਮ ਸਵੀਕਾਰਨਾ ਔਖਾ ਸੀ ਪਰ ਮੈਂ ਫੈਸਲਾ ਲੈਣ ਵਿੱਚ ਜ਼ਰਾ ਗੁਰੇਜ਼ ਨਾ ਕੀਤਾ। ਅੱਜ-ਕੱਲ੍ਹ ਖ਼ੂਬਸੂਰਤ ਵਾਦੀ “ਚਿਲੀਵੈਕ” ਵਿੱਚ ਮੇਰਾ ਦੌਲਤਖ਼ਾਨਾ ਹੈ।

ਰੂਹ ਰਾਜ਼ੀ ਕਰਨ ਦਾ ਸਬੱਬ ਸ਼ਬਦੀ ਸਾਂਝ ਰਹੀ ਜੋ ਕਿ ਪਰਵਾਸ ਦੇ ਨਾਲ ਹੀ ਮੇਰੀਆਂ ਬਰੂਹਾਂ ਤੇ ਆਣ ਖਲੋਤੀ ਸੀ। ਛੋਟੀਆਂ ਨਜ਼ਮਾਂ ਕਦੋਂ ਜੁਆਨ ਹੋ ਕੇ ਕਹਾਣੀਆਂ ਬਣਨ ਲੱਗੀਆਂ ਪਤਾ ਹੀ ਨਹੀਂ ਲੱਗਿਆ।

ਕਹਾਣੀ ਸੰਗ੍ਰਹਿ:
2016 ਕਹਾਣੀ ਸੰਗ੍ਰਹਿ “ ਪਰੀਆਂ ਸੰਗ ਪਰਵਾਜ਼” ਛਪ ਕੇ ਆਇਆ ਤਾਂ ਸਾਹਿਤ ਜਗਤ ਵਿੱਚ ਖ਼ੂਬ ਪ੍ਰਵਾਨ ਹੋਇਆ।
2024 ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ”

ਨਾਵਲ:
2017 ਵਿੱਚ ਮੇਰੀ ਲੰਬੀ ਕਹਾਣੀ “ਤੇਰੇ ਬਾਝੋਂ” ਨਾਵਲ ਦਾ ਰੂਪ ਧਾਰਨ ਕਰ ਗਈ ਤੇ ਛਪ ਗਈ।
2018 ਵਿੱਚ ਵੱਡ-ਅਕਾਰੀ ਨਾਵਲ “ਥੋਹਰਾਂ ਦੇ ਫੁੱਲ” ਆਇਆ
2019 ਵਿੱਚ ਤੀਜਾ ਨਾਵਲ “ਆਦਮ-ਗ੍ਰਹਿਣ” ਲਿਖਿਆ ਜਿਸਦਾ ਹੁਣ ਤੱਕ ਚਾਰ ਭਾਸ਼ਾਵਾਂ ਵਿੱਚ ਤਰਜਮਾ ਹੋ ਚੁੱਕਿਆ ਹੈ।
“ਤੀਜੀ ਮਖ਼ਲੂਕ” ਸ਼ਾਹਮੁਖੀ ਵਿੱਚ ਪਾਕਿਸਤਾਨ ਛਪਿਆ
Eclipded Humanity ਅੰਗਰੇਜ਼ੀ
ਅਤੇ ਆਦਮ-ਗ੍ਰਹਿਣ (ਹਿੰਦੀ) ਇੰਡੀਆ ਨੈੱਟ ਪਬਲੀਕੇਸ਼ਨ ਦਿੱਲੀ।

2020 ਵਿੱਚ ਸਵੈ-ਜੀਵਨੀ ਅੰਸ਼ “ਇੰਜ ਪ੍ਰਦੇਸਣ ਹੋਈ”
2021 ਵਿੱਚ ਲਾਹੌਰ ਸਫ਼ਰਨਾਮਾ “ਲੱਠੇ ਲੋਕ ਲਾਹੌਰ ਦੇ”,
2022 ਵਿੱਚ ਨਾਵਲ ਚੰਨਣ ਰੁੱਖ,
2023 ਸਫ਼ਰਨਾਮਾ “ਰਾਵੀ ਦੇਸ ਹੋਇਆ ਪ੍ਰਦੇਸ” ਆਇਆ।
ਵੰਡ ਤੇ ਅਧਾਰਿਤ ਨਾਵਲ “ਚਿਰਾਗ਼ਾਂ ਵਾਲੀ ਰਾਤ” ਅਤੇ ਕਹਾਣੀ ਸੰਗ੍ਰਹਿ “ਫੇਰ ਮਿਲਾਂਗੇ” ਵੀ ਆ ਗਿਆ ਹੈ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।

ਮੇਰੀਆਂ ਰਚਨਾਵਾਂ ਨੂੰ ਪੰਜਾਬ ਦੀਆਂ ਵੱਖ ਵੱਖ ਸਾਹਿਤਕ ਸਭਾਵਾਂ ਜਿੰਨਾ ਵਿੱਚ ਲੁਧਿਆਣਾ, ਪਟਿਆਲ਼ਾ, ਕੋਟਕਪੁਰਾ, ਮੋਗਾ, ਮਾਨਸਾ ਦੇ ਸਾਹਿਤਕ ਮੰਚਾਂ ਨੇ ਪਛਾਣਿਆ ਅਤੇ ਸਨਮਾਨਿਤ ਕੀਤਾ। ਮੇਰੀ ਕਹਾਣੀ “ਭੜਾਸ” ਨੂੰ ਮਾਨ ਯਾਦਗਾਰੀ ਸਮਾਰੋਹ ਵਿੱਚ ਸਰਵੋਤਮ ਕਹਾਣੀਆਂ ਵਿੱਚ ਚੁਣ ਕੇ ਕੈਨੇਡਾ ਵਿੱਚ ਸਨਮਾਨ ਦਿੱਤਾ ਗਿਆ।
ਕਹਾਣੀ “ਅਧੂਰੇ ਖਤ” ਤੇ ਆਧਾਰਿਤ ਟੈਲੀ ਫ਼ਿਲਮ ਵੀ ਬਣੀ।

ਅੈਵਾਰਡ:
1 ਢਾਹਾਂ ਅੰਤਰ-ਰਾਸ਼ਟਰੀ ਅਵਾਰਡ 2020
2. ਡਾ ਆਤਮ ਹਮਰਾਹੀ ਅਵਾਰਡ 2022
3.  ਦਿਲ ਦਰਿਆ ਸੰਸਥਾ ਵੱਲੋ ‘ਆਦਮ ਗ੍ਰਹਿਣ’ ਨਾਵਲ ਨੂੰ ਸਰਵੋਤਮ ਨਾਵਲ 2021
4. ਸ. ਭਾਗ ਸਿੰਘ ਅਤੇ ਸੁਰਜੀਤ ਕੌਰ ਮੈਮੋਰੀਅਲ ਐਵਾਰਡ
5. ਵਾਰਸ ਸ਼ਾਹ ਅੰਤਰ-ਰਾਸ਼ਟਰੀ ਪੁਰਸਕਾਰ 2023 ਲਾਹੌਰ ਵਿੱਚ ਮਿਲਿਆ। 

डोली शाह
निकट- पी एच ई
पोस्ट- सुल्तानी छोरा
जिला- हैलाकंदी
असम -788162
मेल---shahdollyb777@gmail.com

मोबाइल 91-9395726158

mannish behal

ਮਨੀਸ਼ ਕੁਮਾਰ ਬਹਿਲ,
ਕਲਰਕ,
ਦਫ਼ਤਰ ਜਿਲ੍ਹਾ ਸਿੱਖਿਆ ਅਫਸਰ,
ਕਪੂਰਥਲਾ

209 Urban Estate, Kapurthala

ਮਨਦੀਪ ਖਾਨਪੁਰੀ  mandeep khanpuri
ਗੀਤਕਾਰ, 
ਇਸ ਸਾਲ ਹੀ ਆਪਣੀ ਲਿਖੀ ਕਿਤਾਬ "ਆਫ਼ਤਾਬ " ਮਿੱਤਰ ਸੈਨ ਮੀਤ ਅਤੇ ਕਰਮ ਸਿੰਘ ਜ਼ਖ਼ਮੀ  ਵਰਗੀਆਂ ਉੱਚ ਸ਼ਖਸੀਅਤਾਂ ਹੱਥੋਂ ਲੋਕ ਅਰਪਣ ਕੀਤੀ ਹੈ।
ਪਤਾ - ਖਾਨਪੁਰ ਸਹੋਤਾ  ਹੁਸ਼ਿਆਰਪੁਰ  

ਮੋਬਾਇਲ ਨੰਬਰ  -9779179060

ਮੁੱਖ ਸੰਪਾਦਕ at ਮਹਿਕ ਵਤਨ ਦੀ ਲਾਈਵ | Website |  + ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਭਵਨਦੀਪ ਸਿੰਘ ਪੁਰਬਾ
(ਮੁੱਖ ਸੰਪਾਦਕ: ਮਹਿਕ ਵਤਨ ਦੀ ਲਾਈਵ)
E-mail: bhawandeep.purba@gmail.com
Whatsapp or Help Line: +91 9988-92-9988

ਬਲਜਿੰਦਰ ਭਨੋਹੜ
ਆਪਣੀ ਮਾਤ-ਭਾਸ਼ਾ ਪੰਜਾਬੀ ਨਾਲ ਬਚਪਨ ਤੋਂ ਹੀ ਜੁੜਿਆ ਆ ਰਿਹਾ ਬਲਜਿੰਦਰ ਭਨੋਹੜ ਆਪਣੇ ਵਿਦਿਆਰਥੀ ਜੀਵਨ ਤੋਂ ਹੀ ਪੰਜਾਬੀ ਸਾਹਿਤ ਨਾਲ ਕਾਲਜ ਮੈਗਜ਼ੀਨਾਂ, ਅਖ਼ਬਾਰਾਂ, ਮੈਗਜ਼ੀਨਾਂ, ਪੰਜਾਬੀ ਮਿਊਜ਼ਕ ਕੰਪਨੀਆਂ ਵਿੱਚ ਬਤੌਰ ਗੀਤਕਾਰ ਤੋਂ ਇਲਾਵਾ ਉੱਘੇ ਪੰਜਾਬੀ ਟੀਵੀ ਰਾਹੀਂ ਜੁੜਿਆ ਰਿਹਾ ਹੈ।

ਬਲਜਿੰਦਰ ਪੰਜਾਬੀ ਸਾਹਿਤ ਦੇ ਵੱਖ-ਵੱਖ ਰੂਪਾਂ ਕਵਿਤਾਵਾਂ, ਗੀਤਾਂ, ਲੇਖਾਂ ਅਤੇ ਛੋਟੇ ਪਰਦੇ ‘ਤੇ ਪੰਜਾਬੀ ਸੱਭਿਆਚਾਰ ਨਾਲ ਸਬੰਧਤ ਲੜੀਵਾਰ ਸੀਰੀਅਲ ਦੇ ਬਤੌਰ ਸਕ੍ਰਿਪਟ ਲੇਖਕ ਰਾਹੀਂ ਆਪਣੀਆਂ ਸੇਵਾਵਾਂ ਨਿਭਾਅ ਚੁੱਕਾ ਹੈ।

ਆਪਣੀ ਮਾਤ ਭੋਇੰ ਤੋਂ ਹਜ਼ਾਰਾਂ ਕੋਹਾਂ ਦੂਰ ਸੱਤ ਸਮੁੰਦਰੋਂ ਪਾਰ ਕਨੇਡਾ ਦੀ ਧਰਤੀ ‘ਤੇ ਅੱਜ ਵੀ ਨਿਰੰਤਰ ਆਪਣੇ ਸੋਹਣੇ ਅਤੇ ਮਨ-ਮੋਹਣੇ ਪੰਜਾਬ, ਮਾਖਿਓਂ ਮਿੱਠੀ ਪੰਜਾਬੀ ਬੋਲੀ ਅਤੇ ਪੰਜਾਬੀਅਤ ਨਾਲ ਜੁੜਕੇ, ਕਨੇਡਾ ਤੋਂ  ਇੱਕ ਨਿਵੇਕਲਾ ਵੈੱਬ ਨਿਊਜ਼ ਪੋਰਟਲ www.punjabimage.com ਆਪਣੇ ਸਾਥੀ ਸ. ਸੁਰਿੰਦਰ ਸਿੰਘ ਨਾਲ ਮਿਲਕੇ ਚਲਾ ਰਹੇ ਹਨ।

baljinder sangha

Prem Bhushan Goyal
Punjabi Writer Shiromani Sahitkar, Hindi Poet, Translator
* Retd. Deputy Director Language Department, Punjab
* M.A. in English (Panjab University)

Address: 8/11 P.A.U., Ludhiana-141004
Phone: +91 9478761504

ਜੀਵਨ ਬਿਓਰਾ 

ਨਾਮ : ਪ੍ਰਿੰਸੀਪਲ ਮਲੂਕ ਚੰਦ ਕਲੇਰ
ਪਿਤਾ : ਚੌਧਰੀ ਜਗਤ ਰਾਮ
ਮਾਤਾ : ਸ਼੍ਰੀਮਤੀ ਈਸਰੀ
ਜਨਮ ਮਿਤੀ : 15 ਅਕਤੂਬਰ, 1954
ਪੱਕਾ ਪਤਾ : ਪਿੰਡ ਸਰਹਾਲੀ-144633, ਜ਼ਿਲ੍ਹਾ ਜਲੰਧਰ, ਪਜੰ ਾਬ (ਇੰਡੀਆ)
ਵਰਤਮਾਨ ਪਤਾ: 41-8555 King George BLVD, Surrey, BC, V3W 5C£, Canada
ਸੰਪਰਕ : +1  778 321 6139
ਈ ਮੇਲ : malookkaler39@gmail.com

ਪਰਿਵਾਰ : ਸ਼੍ਰੀਮਤੀ ਮਾਇਆ ਰਾਣੀ (ਪਤਨੀ), ਮਨਦੀਪ, ਹਰਜੀਤ ਕੌਰ (ਬੇਟਾ, ਨੂੰਹ)
ਮੋਨਿਕਾ, ਰਮਨੀ (ਬੇਟੀਆਂ), ਜੈਸਿਕਾ, ਯੁਵਰਾਜ (ਪੋਤੀ, ਪੋਤਾ) 

ਵਿੱਦਿਅਕ ਯੋਗਤਾਵਾਂ : ਗਿਆਨੀ, ਓ.ਟੀ., ਐੱਮ.ਏ., ਬੀ.ਐੱਡ.

ਕਿੱਤਾ : ਪੰਜਾਬੀ ਅਧਿਆਪਕ, ਲੈਕਚਰਾਰ, ਪ੍ਰਿੰਸੀਪਲ (ਸੇਵਾ ਮੁਕਤ)

ਪੁਸਤਕਾਂ :
ਕੋਰੇ ਘੜੇ ਦਾ ਪਾਣੀ (ਸਵੈ-ਜੀਵਨੀ),
ਸੂਰਜ ਉੱਗ ਪਿਆ (ਨਾਵਲ),
ਜੰਗਲ ਵਿੱਚ ਚੋਣ (ਬਾਲ ਨਾਵਲ),
ਤਲਾਸ਼ ਜਾਰੀ ਹੈ (ਨਾਵਲ)
ਕਾਲਮਨਵੀਸ: ਸੱਚ ਦੀ ਆਵਾਜ਼ (ਪੰਜਾਬੀ ਅਖ਼ਬਾਰ)
ਸੰਸਥਾਪਕ : ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ (ਸਥਾਪਨਾ 21 ਅਕਤੂਬਰ, 2018)
ਰੇਡੀਓ/ਦੂਰਦਰਸ਼ਨ :ਆਲ ਇੰਡੀਆ ਰੇਡੀਓ ਜਲੰਧਰ, ਰੇਡੀਓਜ਼ ਸਰੀ, ਕਾਂਸ਼ੀ ਰੇਡੀਓ ਇੰਗਲੈਂਡ, 
ਪਰਾਇਮ ਏਸ਼ੀਆ ਟੀ.ਵੀ. (ਪਰਾਇਮ ਚਰਚਾ) ਚੈਨਲ ਪੰਜਾਬੀ ਟੀ.ਵੀ. ਵਿਸ਼ੇਸ਼ : ਸਾਹਿਤ ਸਭਾਵਾਂ ਵਿੱਚ ਹਾਜ਼ਰੀ। 

Gian Singh Kotli
Vancouver, Canada.
Tel 604 3216351

ਪ੍ਰਿੰ. ਕ੍ਰਿਸ਼ਨ ਸਿੰਘ
# 264 ਸੀ ਰਾਜ ਗੁਰੂ ਨਗਰ ਲੁਧਿਆਣਾ - 141012
+91 9463989639
ਈਮੇਲ: krishansingh264c@gmail.com