ਡਾ.ਭਗਵੰਤ ਸਿੰਘ ਦੀ ਖੂਬੀ ਹੈ ਕਿ ਉਹ ਅਣਗੌਲੇ ਵਿਦਵਾਨਾ ਦੇ ਰਚੇ ਸਾਹਿਤ ਦੀ ਖੋਜ ਕਰਕੇ ਸੰਭਾਲਣ ਦਾ ਕੰਮ ਕਰ ਰਹੇ ਹਨ। ਇਸ ਪੁਸਤਕ ਵਿੱਚ ਫ਼ਕੀਰ ਈਸ਼ਵਰ ਦਾਸ ਦੇ ਸਾਹਿਤਕ ਯੋਗਦਾਨ ਬਾਰੇ 26 ਵੱਖ-ਵੱਖ ਖੇਤਰਾਂ ਦੇ ਪ੍ਰਬੁੱਧ ਵਿਦਵਾਨਾ ਦੇ ਲੇਖ ਸ਼ਾਮਲ ਕੀਤੇ ਗਏ ਹਨ। ਇਹ ਪੁਸਤਕ ਫ਼ਕੀਰ ਈਸ਼ਵਰ ਦਾਸ ਦੀ ਸਮੁੱਚੀ ਸਾਹਿਤਕ ਦੇਣ ਜਿਸ ਵਿੱਚ 9 ਪੰਜਾਬੀ ਕਾਵਿ, 7 ਹਿੰਦੀ ਕਾਵਿ ਅਤੇ 9 ਅੰਗਰੇਜ਼ੀ ਕਾਵਿ ਪੁਸਤਕਾਂ ਬਾਰੇ ਖੋਜ ਭਰਪੂਰ ਲੇਖ ਹਨ। ਸੂਫ਼ੀ ਪਰੰਪਰਾ ਬਾਬਾ ਫਰੀਦ ਤੋਂ ਸ਼ੁਰੂ ਹੋਈ ਜੋ ਵਰਤਮਾਨ ਸਮੇਂ ਤੱਕ ਪ੍ਰਚਲਤ ਹੈ। ਅਧਿਆਤਮਕ ਰਹੱਸਵਾਦ ਵੀ ਸੂਫ਼ੀ ਮਤ ਤੋਂ ਹੀ ਸ਼ੁਰੂ ਹੁੰਦਾ ਗਿਣਿਆਂ ਜਾਂਦਾ ਹੈ। ਉਹ ਧਾਰਮਿਕਤਾ ਦੀ ਵਲੱਗਣ ਨੂੰ ਤੋੜਕੇ ਮਾਨਵਵਾਦੀ ਪ੍ਰਚਾਰ ਕਰਦੇ ਹਨ। ਧਰਮ ਦੇ ਆਪੇ ਬਣੇ ਠੇਕੇਦਾਰਾਂ ਦੀ ਪ੍ਰਵਾਹ ਨਹੀਂ ਕਰਦੇ। ਫ਼ਕੀਰ ਈਸ਼ਵਰਦਾਸ ਦਾ ਰਹੱਸਵਾਦ ਵੀ ਉਸੇ ਪਰੰਪਰਾ ਨੂੰ ਅੱਗੇ ਤੋਰਦਾ ਹੈ। ਫ਼ਕੀਰ ਈਸ਼ਵਰਦਾਸ ਵੀ ਇਨਸਾਨ ਨੂੰ ਆਪਣੀ ਅੰਤਹਕਰਨ ਦੀ ਆਵਾਜ਼ ਨੂੰ ਪਛਾਣਕੇ ਸੁਣਨ ਦੀ ਪ੍ਰੇਰਨਾ ਦਿੰਦਾ ਹੈ। ਇਸ ਨੂੰ ਸਵੈ ਚੇਤਨਾ ਜਾਂ ਰੂਹਾਨੀ ਜਾਗ੍ਰਤੀ ਵੀ ਕਿਹਾ ਜਾ ਸਕਦਾ ਹੈ। ਵਰਤਮਾਨ ਸਮਾਜ ਦਾ ਖੋਖਲਾਪਣ ਵੀ ਆਪੇ ਨਾਲੋਂ ਟੁੱਟਣ ਦਾ ਹੀ ਨਤੀਜਾ ਹੈ। ਫ਼ਕੀਰ ਈਸ਼ਵਰਦਾਸ ਇਸ ਦੀ ਪਛਾਣ ਕਰਕੇ ਜੀਵਨ ਬਸਰ ਕਰਨ ਦੀ ਤਾਕੀਦ ਕਰਦਾ ਹੈ। ਫ਼ਕੀਰ ਦੀਆਂ ਸਾਰੀਆਂ ਰਚਨਾਵਾਂ ਭਾਵੇਂ ਪੰਜਾਬੀ, ਹਿੰਦੀ ਅਤੇ ਅੰਗਰੇਜ਼ੀ ਦੀਆਂ ਹਨ ਪ੍ਰੰਤੂ ਉਹ ਸਾਰੀਆਂ ਹੀ ਅਧਿਆਤਮਿਕ ਰਹੱਸਵਾਦੀ ਹਨ। ਉਨ੍ਹਾਂ ਦੀ ਬੋਲੀ ਤੇ ਸ਼ੈਲੀ ਸਰਲ ਅਤੇ ਸਪਸ਼ਟ ਹੈ, ਜਿਹੜੀ ਆਮ ਲੋਕਾਂ ਦੇ ਸੌਖਿਆਂ ਹੀ ਸਮਝ ਵਿੱਚ ਆ ਜਾਂਦੀ ਹੈ। ਇਹ ਰਹੱਸਵਾਦ ਇਨਸਾਨ ਦੀਆਂ ਨੈਤਿਕ ਕਦਰਾਂ ਕੀਮਤਾਂ ਨੂੰ ਮਜ਼ਬੂਤ ਕਰਦਾ ਹੈ। ਉਹ ਸਮਾਜਿਕ ਗਿਰਾਵਟਾਂ ਨੂੰ ਆੜੇ ਹੱਥੀਂ ਲੈਂਦਾ ਹੋਇਆ ਉਨ੍ਹਾਂ ‘ਤੇ ਤਿੱਖੇ ਵਿਅੰਗ ਕਰਦਾ ਹੈ। ਉਸਦਾ ਸਾਰਾ ਕਾਵਿ ਹੀ ਦਾਰਸ਼ਨਿਕ ਹੈ। ਫ਼ਕੀਰ ਦੀਆਂ ਕਾਫ਼ੀਆਂ ਅਤੇ ਰੁਬਾਈਆਂ ਬਹੁਤ ਸਰਲ ਅਤੇ ਅਧਿਆਤਮਿਕ ਰਹੱਸ ਦਾ ਬਿਹਤਰੀਨ ਨਮੂਨਾ ਹਨ। ਇਹ ਸਾਰਾ ਕੁਝ ਇਸ ਕਰਕੇ ਹੀ ਸੰਭਵ ਹੋਇਆ ਕਿ ਫ਼ਕੀਰ ਈਸ਼ਵਰਦਾਸ ਨੇ ਜ਼ਿੰਦਗੀ ਨੂੰ ਨੇੜਿਉਂ ਵੇਖਦਿਆਂ ਅਨੁਭਵ ਕੀਤਾ ਕਿ ਸਾਧਨਾ ਕਰਨੀ ਜ਼ਰੂਰੀ ਹੈ। ਫਿਰ ਉਹ ਜੇ.ਪੀ.ਐਸ.ਸਿੱਧੂ ਤੋਂ ਫ਼ਕੀਰ ਈਸ਼ਵਰਦਾਸ ਤਿਆਗ ਦੀਆਂ ਅਨੇਕਾਂ ‘ਸੂਲੀ ਚੜ੍ਹੇ ਨਾ ਮੁੜਦੇ’ ਕਾਵਿ ਸੰਗ੍ਰਹਿ ਗੂੜ੍ਹੇ ਰਹੱਸਵਾਦੀ ਰੰਗ ਵਿੱਚ ਰੰਗਿਆ ਹੋਇਆ ਹੈ। ਆਧੁਨਿਕ ਪੰਜਾਬੀ ਕਾਵਿ ਪਰੰਪਰਾ ਵਿੱਚ ਉਸ ਨੇ ਸੂਫ਼ੀ ਸ਼ਾਇਰੀ ਮੁੜ ਸੁਰਜੀਤ ਕੀਤੀ ਹੈ। ਉਸ ਦੀ ਸ਼ਬਦਾਵਲੀ ਵਿੱਚ ਵਿਰਸਾ ਘੁਲਿਆ-ਮਿਲਿਆ ਹੈ। ਉਹ ਸੂਫ਼ੀ ਕਾਵਿ ਧਾਰਾ ਦਾ ਅਲੰਬਰਦਾਰ ਹੈ, ਇਉਂ ਲੱਗਦਾ ਹੈ ਉਹ ਭਵਿਖ ‘ਚ ਸੂਫ਼ੀ ਕਾਵਿ ਦਾ ਸੂਰਜ ਬਣਕੇ ਚੜ੍ਹੇਗਾ। ਉਸ ਦੀ ਕਵਿਤਾ ਇਨਸਾਨ ਨੂੰ ਇਕੋ ਰੱਬ ਦੀ ਹੋਂਦ ਤੇ ਮਨੁੱਖ ਨੂੰ ਬਾਂਦਰ ਟਪੂਸੀਆਂ ਨਾਲ ਤੁਲਨਾ ਦਿੰਦੇ ਹੋਏ ਸਰਲ ਭਾਸ਼ਾ ਵਿੱਚ ਲਿਖਦੇ ਹਨ: ਬਾਂਦਰਾ ਛੱਡ ਟਪੂਸੀਆਂ ਇਕ ਉਹੀ ਸਾਰ। ਫ਼ਕੀਰ ਨੇ ਹਰ ਮਨੁੱਖ ਨੂੰ ਰੱਬ ਦਾ ਰੂਪ, ਰੱਬੀ ਲਿਵ ਲਈ ਬੰਦਗੀ, ਬੰਦਗੀ ਲਈ ਮੁਰਸ਼ਦ ਅਤੇ ਸਾਧਨਾ ਦੀ ਲੋੜ ਕਹੀ ਹੈ। ਫ਼ਕੀਰ ਦੀਆਂ ਕਾਫ਼ੀਆਂ ਅਤੇ ਰੁਬਾਈਆਂ ਵਿੱਚੋਂ ਪੰਜਾਬੀ ਮਿੱਟੀ ਦੀ ਖ਼ੁਸ਼ਬੋ ਆਉਂਦੀ ਹੈ। ਉਸ ਨੇ ਮਾਇਆਵਾਦੀ ਸੰਸਾਰ ਵਿੱਚ ਸੱਚੀ ਸੁੱਚੀ ਰੂਹ ਤੇ ਨਿਰੋਲ ਸੱਚ ਨੂੰ ਪੇਸ਼ ਕਰਕੇ ਨਵੀਂ ਪੀੜ੍ਹੀ ਦਾ ਮਾਰਗ ਦਰਸ਼ਕ ਬਣਿਆਂ ਹੈ। ਧਰਮ ਦੇ ਠੇਕੇਦਾਰਾਂ ਦੀ ਫੈਲਾਈ ਸੰਕੀਰਣਤਾ ਬਾਰੇ ਲਿਖਦਾ ਹੈ: ਕਿਤੇ ਮੰਦਰ-ਮਸਜਿਦ ਕਿਤੇ ਗਿਰਜਾ, ਗੁਰਦੁਆਰੇ, ਗੱਲੀਂ ਖ਼ੂਨ-ਬਹਾਉਂਦੇ, ਇਸੇ ਤਰ੍ਹਾਂ ਲਿਖਦੇ ਹਨ ਬੱਕਰਿਆਂ ਨੂੰ ਹਲਾਲ ਕਰਨ ਦੀ ਥਾਂ ਖ਼ੁਦ ਬੱਕਰਾ ਬਣੋ: ਗਲ ਵੱਢ, ਖ਼ੁਦ ਨੂੰ ਕਹਿਣ ਹਲਾਲੀ, ਸੀਸ ਤਲੀ ਰੱਖ ਕੋਈ ਨਾ ਆਉਂਦਾ,
150 ਪੰਨਿਆਂ, 350 ਰੁਪਏ ਕੀਮਤ ਵਾਲੀ ਇਹ ਪੁਸਤਕ ਮਾਲਵਾ ਰਿਸਰਚ ਸੈਂਟਰ ਪਟਿਆਲਾ (ਰਜਿ) ਰਾਹੀਂ ‘ਯੂਨੀਸਟਾਰ ਬੁਕਸ ਪ੍ਰਾਈਵੇਟ ਲਿਮ’ ਨੇ ਪ੍ਰਕਾਸ਼ਤ ਕੀਤੀ ਹੈ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
![](https://likhari.net/wp-content/uploads/2024/01/ਸੂਫੀਅਾਨਾ.jpg)