ਜ਼ਰੂਰੀ ਸੂਚਨਾ/ਸ਼ੋਕ-ਸਮਾਚਾਰ: ਇਹ ਸੂਚਨਾ ਬੜੇ ਹੀ ਦੁੱਖੀ ਹਿਰਦੇ ਨਾਲ ਦੇ ਰਹੇ ਹਾਂ ਕਿ ਲੇਖਕਾ ਡਾ. ਪੁਸ਼ਪਿੰਦਰ ਜੈਰੂਪ ਕੌਰ ਜੀ ਨਾਲ, ਲੇਖਕ/ਮੁਲਾਕਾਤੀ ਸ. ਸਤਨਾਮ ਸਿੰਘ ਢਾਅ ਜੀ ਵਲੋਂ ਕੀਤੀ ਗਈ ਮੁਲਾਕਾਤ ‘ਲਿਖਾਰੀ’ ਦੇ ਪਾਠਕਾਂ ਦੇ ਰੂ-ਬ-ਰੂ ਕਰਨ ਹੀ ਵਾਲੇ ਸਾਂ ਕਿ 27 ਜੁਲਾਈ ਨੂੰ ਡਾ. ਪੁਸ਼ਪਿੰਦਰ ਜੈਰੂਪ ਕੌਰ ਜੀ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗੲੇ। ਹੁਣ ਇਹ ਮੁਲਾਕਾਤ ਡਾਕਟਰ ਸਾਹਿਬਾ ਜੀ ਨੂੰ ਸ਼ਰਧਾਂਜਲੀ ਵਜੋਂ ਹਾਜ਼ਰ ਕਰ ਰਹੇ ਹਾਂ। ਪਾਠਕਾਂ ਨੂੰ ਬੇਨਤੀ ਹੈ ਕਿ (ਹੈ ਦੀ ਥਾਂ ਸੀ) ਪੜ੍ਹਿਆ ਜਾਵੇ। ਉਨ੍ਹਾਂ ਕੋਲ਼ੋਂ ਸਾਨੂੰ ਜੀਵ-ਵਿਗਿਆਨ ਦੇ ਗਿਆਨ ਬਾਰੇ ਲਿਖਣ ਦੀਆ ਬਹੁਤ ਸਾਰੀਆਂ ਆਸਾਂ ਸਨ। ਪਰ ਉਨ੍ਹਾਂ ਦੇ ਜਾਣ ਨਾਲ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ। ਸਾਡੇ ਸਭ ਵੱਲੋਂ ਉਨ੍ਹਾਂ ਦੇ ਸਦੀਵੀ ਵਿਛੋੜੇ ਤੇ ਡੂੰਘੇ ਦੁੱਖ ਦਾ ਇਜ਼ਹਾਰ ਕੀਤਾ ਜਾਂਦਾ ਹੈ ਤੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ।—ਗੁਰਦਿਆਲ ਸਿੰਘ ਰਾਏ ’ਲਿਖਾਰੀ’ ਕੀਟ ਵਿਗਿਆਨ ਦੇ ਖੇਤਰ ਵਿੱਚ ਇੱਕ ਸੁਘੜ ਸ਼ਖ਼ਸੀਅਤ: ਡਾ. ਪੁਸ਼ਪਿੰਦਰ ਜੈ ਰੂਪ—ਮੁਲਾਕਾਤੀ: ਸਤਨਾਮ ਸਿੰਘ ਢਾਅ‘ਮੇਰੀ ਛਿਪੇ ਰਹਿਣ ਦੀ ਚਾਹ’ ਭਾਈ ਵੀਰ ਦੀ ਕਵਿਤਾ ਦੀਆਂ ਇਹ ਸਤਰਾਂ ਡਾ. ਪੁਸ਼ਪਿੰਦਰ ਜੈ ਰੂਪ ਤੇ ਪੂਰੀ ਤਰਾਂ ਢੁੱਕਦੀਆਂ ਹਨ। ਉਂਜ ਭਾਵੇਂ ਡਾ. ਪੁਸ਼ਪਿੰਦਰ ਜੈ ਰੂਪ ਕਿਸੇ ਜਾਣਕਾਰੀ ਦੀ ਮੁਹਤਾਜ ਨਹੀਂ। ਪਰ ਡਾ. ਪੁਸ਼ਪਿੰਦਰ ਜੈ ਰੂਪ ਏਨੇ ਛੁਪੇ ਰਹਿਣ ਕਰਕੇ ਸ਼ਾਇਦ ਬਹੁਤ ਸਾਰੇ ਪਾਠਕਾਂ ਨੂੰ ਇਸ ਗੱਲ ਦਾ ਗਿਆਨ ਨਹੀਂ ਕਿ ਉਹ ਇੱਕ ਕੀਟ-ਵਿਗਿਆਨੀ, ਇੱਕ ਸਫ਼ਲ ਔਰਗੇਨਾਇਜ਼ਰ ਅਤੇ ਇੱਕ ਹਰਮਨ ਪਿਆਰੀ ਟੀਚਰ ਹੋਣ ਦੇ ਨਾਲ ਨਾਲ ਉਸ ਨੇ ਇੱਕ ਸੁਘੜ ਸੁਪਤਨੀ, ਨੂੰਹ, ਅਤੇ ਮਾਂ ਦੀਆਂ ਪਰਿਵਾਰਕ ਜ਼ਿੰਮੇਵਾਰੀਆਂ ਨੂੰ ਇੰਨੀ ਸਫ਼ਲਤਾ ਨਾਲ ਨਿਭਾਇਆ ਕਿ ਦੂਜਿਆਂ ਲਈ ਇੱਕ ਉਦਾਹਰਣ ਬਣ ਗਈ। ਡਾ. ਪੁਸ਼ਪਿੰਦਰ ਜੈ ਰੂਪ ਦਾ ਜਨਮ ਭਾਵੇਂ ਮਾਲਵੇ ਦੇ ਪ੍ਰਸਿੱਧ ਨਗਰ ਅਜੀਤਵਾਲ ਵਿੱਚ ਹੋਇਆ ਪਰ ਪਾਲਣ ਪੋਸ਼ਣ ਇੱਕ ਐਜੂਕੇਟਿਡ ਪਰਿਵਾਰ ਅਤੇ ਭਾਖੜਾ ਨੰਗਲ ਵਰਗੇ ਟਾਉਨ ਵਿੱਚ ਹੋਇਆ। ਜਿੱਥੇ ਉਸ ਨੇ ਇੱਕ ਸਾਫ਼ ਸੁਥਰੇ ਵਾਤਵਰਣ ਦੇ ਨਾਲ ਨਾਲ ਪੇਂਡੂ ਅਤੇ ਸ਼ਹਿਰੀ ਮਹੌਲ ਨੂੰ ਵੀ ਮਾਣਿਆ। ਕਿਉਂਕਿ ਉਨ੍ਹਾਂ ਦੇ ਪਿਤਾ ਜੀ ਭਾਖੜਾ-ਨੰਗਲ ਡੈਮ ਤੇ ਇੱਕ ਇੰਜੀਨੀਅਰ ਸਨ। ਪੁਸ਼ਪਿੰਦਰ ਜੈ ਰੂਪ ਦੀ ਪੜ੍ਹਾਈ ਵਿੱਚ ਦਿਲਚਸਪੀ ਬਹੁਤ ਸੀ ਅਤੇ ਹੁਸ਼ਿਆਰ ਵੀ ਬਹੁਤ ਸੀ। ਸਾਰੀ ਵਿੱਦਿਆ ਫ਼ਸਟ ਕਲਾਸ ਔਨਰ ਵਿੱਚ ਹੀ ਪ੍ਰਾਪਤ ਕੀਤੀ। ਇਨ੍ਹਾਂ ਦੇ ਪਿਤਾ ਜੀ ਦੀ ਰੀਝ ਵੀ ਉੱਚ ਵਿੱਦਿਆ ਦਿਵਾਉਣ ਦੀ ਸੀ। ਬਚਪਨ ਬਹੁਤ ਹੀ ਖੁਸ਼ਹਾਲ ਤੇ ਯਾਦਗਾਰੀ ਰਿਹਾ। ਉੱਚ ਵਿੱਦਿਆ ਤੋਂ ਬਾਅਦ ਬਹੁਤ ਸਾਰੀਆਂ ਉੱਚ-ਪਧਰੀ ਅਤੇ ਜ਼ਿੰਮੇਵਾਰ ਅਹੁਦਿਆਂ ਤੇ ਰਹੇ ਅਤੇ ਉਨ੍ਹਾਂ ਜ਼ਿੰਮੇਵਾਰੀਆਂ ਨੂੰ ਨਿਭਾਉਦਿਆਂ ਇਹ ਵੀ ਸਾਬਤ ਕੀਤਾ ਕਿ ਇੱਕ ਇਸਤਰੀ, ਮਰਦ ਅਹੁਦੇਦਾਰ ਨਾਲੋਂ ਕਿਸੇ ਗੱਲ ਵਿੱਚ ਘੱਟ ਨਹੀਂ। ![]() ਡਾ. ਪੁਸ਼ਪਿੰਦਰ ਜੈ ਰੂਪ ਨੇ ਜੀਵ-ਵਿਗਿਆਨ ਦਾ ਵਿਸ਼ਾ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ ਅਤੇ ਗੁਰੁ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਵਿੱਚ ਚਾਲ਼ੀ ਸਾਲ ਤੱਕ ਪੜ੍ਹਾਇਆ। ਦੋ ਸੌ ਤੋਂ ਵੱਧ ਖੋਜ ਪੱਤਰ ਦੇਸ਼ਾਂ ਬਿਦੇਸ਼ਾਂ ਵਿੱਚ ਛਪ ਚੁੱਕੇ ਹਨ। ਨੌ ਸਾਲ ਆਪਣੇ ਵਿਭਾਗ ਦੇ ਮੁਖੀ ਦੇ ਤੌਰ ਤੇ ਕੰਮ ਕੀਤਾ। ਆਪਣੇ ਅਧਿਅਪਨ ਸਮੇਂ ਯੂਨੀਵਰਸਿਟੀ ਦੀਆਂ ਵੱਖ ਵੱਖ ਪ੍ਰਸ਼ਾਸਨੀ ਕਮੇਟੀਆਂ ਜਿਸ ਤਰ੍ਹਾਂ ਸਿੰਡੀਕੇਟ, ਸੈਨਿਟ, ਅਕਦਾਮਿਕ ਕੌਂਸਲ, ਪਲੈਨਿੰਗ ਬੋਰਡ ਵਰਗੀਆਂ ਕਮੇਟੀਆਂ ਵਿੱਚ ਰਹਿ ਕੇ ਸਮੇਂ ਸਮੇਂ ਆਪਣਾ ਯੋਗਦਾਨ ਪਾਉਦੇ ਰਹੇ ਹਨ। ਆਪਣੇ ਖੇਤਰ ਦਾ ਗਿਆਨ ਹੋਣਾ ਤਾਂ ਕੁਦਰਤੀ ਹੈ ਹੀ ਪਰ ਮੈਨੂੰ ਹੈਰਾਨੀ ਹੋਈ ਜਦੋਂ ਮੈਨੂੰ ਉਨ੍ਹਾਂ ਦੇ ਖੇਤਰ ਤੋਂ ਬਾਹਰਲੇ ਖੇਤੀਬਾੜੀ, ਵਿਦਿਅਕ ਤੇ ਸਮਜਿਕ ਸਮੱਸਿਆਵਾਂ ਸਵਾਲਾਂ ਦੇ ਜਵਾਬ ਵੀ ਉਨ੍ਹਾਂ ਮਾਮਲਿਆਂ ਦੇ ਮਹਿਰਾਂ ਨਾਲੋਂ ਵੀ ਜ਼ਿਆਦਾ ਤਸੱਲੀ ਬਖ਼ਸ਼ ਤੇ ਸਹਿਜ ਨਾਲ ਮਿਲੇ। ਨਹੀਂ ਤਾਂ ਬਹੁਤੇ ਮੁਲਾਕਾਤੀ ਇਹ ਕਹਿ ਕੇ ਟਾਲ਼ਾ ਵੱਟ ਜਾਂਦੇ ਹਨ ਕਿ ਸਤਨਾਮ ਜੀ! ਇਹ ਸਵਾਲ ਮੇਰੇ ਖੇਤਰ ਤੋਂ ਬਾਹਰਲਾ ਹੈ ਇਹਦੇ ਬਾਰੇ ਆਪਾਂ ਗੱਲ ਨਾ ਹੀ ਕਰੀਏ। ਪੁਸ਼ਪਿੰਦਰ ਜੈ ਰੂਪ ਨੇ ਜੀਵ-ਵਿਗਿਆਨ ਦੇ ਬਾਰੇ ਅੱਠ ਕਿਤਾਬਾਂ ਪਾਠਕਾਂ ਦੀ ਝੋਲ਼ੀ ਪਾਈਆਂ ਹਨ। ਜਦੋਂ ਕਿ ਆਮ ਲੋਕ ਪਹਿਲਾਂ ਤਾਂ ਕੀੜੇ ਮਕੌੜਿਆਂ ਬਾਰੇ ਬਹੁਤਾ ਦਿਲਚਸਪੀ ਲੈਂਦੇ ਹੀ ਨਹੀਂ। ਬਹੁਤੇ ਤਾਂ ਉਂਜ ਕਿਸੇ ਕੀੜੇ ਜਾਂ ਪੰਛੀ ਦੇਖਦੇ ਹੀ ਤਬਕ ਜਾਂਦੇ ਹਨ। ਖ਼ਾਸ ਕਰਕੇ ਸੱਪ ਨੂੰ ਦੇਖ ਕੇ ਤਾਂ ਹਰੇਕ ਬੰਦਾ ਘਬਰਾਅ ਜਾਂਦਾ ਹੈ। ਪੁਸ਼ਪਿੰਦਰ ਦੀਆਂ ਸਾਰੀਆਂ ਦੀਅਾਂ ਸਾਰੀਆਂ ਕਿਤਾਬਾਂ ਹੀ ਬਹੁਤ ਦਿਲਚਸਪ ਹਨ। ਪਰ ‘ਸੱਪ ਪੰਜਾਬ ਦੇ’ ਖ਼ਤਰਨਾਕ ਤੋਂ ਖ਼ਤਰਨਾਕ ਸੱਪਾਂ ਦੀਆਂ ਫੋਟੋਆਂ ਨਾਲ ਤਾਂ ਦਿਲਚਸਪ ਹੈ ਹੀ ਪਰ ਬਹੁਤ ਸਾਰੀ ਐਸੀ ਜਾਣਕਾਰੀ ਨਾਲ ਭਰਮ ਭਲੇਖਿਆਂ ਨੂੰ ਦੂਰ ਕੀਤਾ ਹੈ ਕਿ ਪਿੰਡਾਂ ਵਿੱਚ ਰਹਿਣ ਵਾਲੇ ਲੋਕਾਂ ਨੂੰ ਵੀ ਸ਼ਾਇਦ ਨਾ ਪਤਾ ਹੋਵੇ। ਫੋਟੋ ਖਿੱਚਣ ਦਾ ਸਹਿਯੋਗ ਪੁਸ਼ਪਿੰਦਰ ਜੈ ਰੂਪ ਦੇ ਛੋਟੇ ਲੜਕੇ ਡਾ. ਅਰਸ਼ ਰੂਪ ਦਾ ਪੂਰਨ ਸਹਿਯੋਗ ਰਿਹਾ। ਪਿਛਲੇ ਦਿਨੀਂ ਜਦੋਂ ਉਹ ਆਪਣੇ ਨੂੰਹ-ਪੁੱਤ ਨੂੰ ਮਿਲਣ ਲਈ ਕੈਲਗਰੀ ਆਏ ਤਾਂ ਉਨ੍ਹਾਂ ਨੂੰ ਮਿਲਣ ਦਾ ਸਬੱਬ ਬਣਿਆ। ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਇੱਕ ਬਹੁਤ ਹੀ ਸਾਊ, ਚੁੱਪ ਰਹਿਣ ਵਾਲੇ ਇਨਸਾਨ ਨਾਲ ਹਰ ਵਿਸ਼ੇ ਤੇ ਪੂਰੀ ਡੂੰਘਾਈ ਤੇ ਏਨੇ ਸੁਖਾਵੇ ਮਹੌਲ ਵਿੱਚ ਖੁੱਲ੍ਹ ਕੇ ਗੱਲਬਾਤ ਕਰਨ ਦਾ ਮੌਕਾ ਮਿiਲ਼ਆ ਹੈ। ਗੱਲਬਾਤ ਕਰਕੇ ਇਸ ਤਰ੍ਹਾਂ ਮਹਿਸੂਸ ਹੋਇਆ ਕਿ ਅਸੀਂ ਪਹਿਲਾਂ ਹੀ ਇੱਕ ਦੂਜੇ ਨੂੰ ਜਾਣਦੇ ਹੋਈਏ। ਇਸੇ ਮੁਲਾਕਾਤ ਦੇ ਕੁਝ ਅੰਸ਼ ਪਾਠਕਾਂ ਨਾਲ ਸਾਂਝੇ ਕਰਦੇ ਹਾਂ।
ਮੈਂ ਅਤੇ ਮੇਰਾ ਬਚਪਨ ਅਸੀਂ ਪੰਜ ਭੈਣ-ਭਰਾ ਸੀ। ਸਾਡੇ ਵਿੱਚ ਸਭ ਤੋਂ ਵੱਡੀ ਮੇਰੀ ਭੈਣ ਜੀ, ਬੀਬੀ ਰਜਿੰਦਰ ਕੌਰ ਸ਼ਹੀਦ ਹਨ। ਉਨ੍ਹਾਂ ਦੇ ਪਤੀ ਇੱਕ ਬਿਜ਼ਨਸਮੈਨ ਸਨ। ਉਨ੍ਹਾਂ ਤੋਂ ਛੋਟੇ ਮੇਰੇ ਵੀਰ ਜੀ ਏਅਰ ਕਮਾਂਡੋਰ ਅਮਰਜੀਤ ਸਿੰਘ ਸੰਧੂ ਭਾਰਤੀ ਵਾਯੂ ਸੈਨਾ ਵਿੱਚ ਬਹੁਤ ਵੱਡੇ ਅਹੁਦੇ ‘ਤੇ ਰਹੇ ਸਨ ਅਤੇ 1994 ਵਿੱਚ ਉਹ ਸਮੇਂ ਤੋਂ ਪਹਿਲਾਂ ਹੀ ਸਾਨੂੰ ਸਭ ਨੂੰ ਵਿਛੋੜਾ ਦੇ ਗਏ ਨਹੀਂ ਤਾਂ ਏਅਰ ਮਾਰਸ਼ਲ ਬਣਕੇ ਸੇਵਾ ਮੁਕਤ ਹੁੰਦੇ। ਵੀਰ ਜੀ ਤੋਂ ਛੋਟੀ ਮੇਰੀ ਭੈਣ ਬੀਬੀ ਸੁਰਿੰਦਰ ਕੌਰ ਕੰਗ ਹੈ ਜਿਸ ਦੇ ਪਤੀ ਭਾਰਤੀ ਫੌਜ ਵਿੱਚੋਂ ਕਰਨਲ ਰਹਿ ਕੇ ਸੇਵਾ-ਮੁਕਤ ਹੋਏ ਹਨ। ਉਸ ਤੋਂ ਛੋਟੀ ਮੈਂ ਹਾਂ। ਮੇਰੇ ਤੋਂ ਛੋਟਾ ਮੇਰਾ ਵੀਰ ਕੰਵਰਜੀਤ ਸਿੰਘ ਸੰਧੂ ਅੱਜ ਕੱਲ੍ਹ ਆਪਣੇ ਪਰਿਵਾਰ ਦੇ ਨਾਲ ਕੈਨੇਡਾ (ਵੈਨਕੂਵਰ) ਵਿੱਚ ਰਹਿੰਦਾ ਹੈ। ?. ਫੇਰ ਤੁਸੀਂ ਮੁੱਢਲੀ ਵਿੱਦਿਆ ਕਿੱਥੋਂ ਲਈ? ਆਪਣੇ ਬਚਪਨ ਦੀ ਕੋਈ ਯਾਦ ਸਾਂਝੀ ਕਰਨਾ ਚਾਹੋਗੇ? ?. ਬਚਪਨ ਹਰ ਇਨਸਾਨ ਦੀ ਜ਼ਿੰਦਗੀ ਦੀ ਅਮੀਰੀ ਦਾ ਖ਼ਜ਼ਾਨਾ ਹੁੰਦਾ ਹੈ। ਆਪਣੇ ਬਚਪਨ ਦੀ ਕੋਈ ਅਭੁੱਲ ਯਾਦ ਸਾਂਝੀ ਕਰਨਾ ਚਾਹੋਗੇ? ਮੇਰੇ ਬਾਪੂ ਜੀ ਦੀ ਤਮੰਨਾ ?. ਉੱਚ ਵਿੱਦਿਆ ਜੀਵ-ਵਿਗਿਆਨ ਦੀ ਸਿੱਖਿਆ ਲਈ ਪ੍ਰੇਰਨਾ ਕਿਸੇ ਕੋਲੋਂ ਮਿਲੀ, ਇਹ ਬਚਪਨ ਵਾਲੀ ਦਿਲਚਸਪੀ ਨੇ ਹੀ ਤੁਹਾਨੂੰ ਉਤਸ਼ਾਹ ਕੀਤਾ ਜਾਂ ਫੇਰ ਕਾਲਜ ਜਾ ਕੇ ਦਿਲਚਸਪੀ ਪੈਦਾ ਹੋਈ? ?. ਪੁਸ਼ਪਿੰਦਰ ਜੀ, ਤੁਹਾਡਾ ਪਾਲਣ ਪੋਸ਼ਣ ਸ਼ਹਿਰ ਵਿੱਚ ਹੋਇਆ ਜਾਂ ਇਹ ਕਹੀਏ ਕਿ ਪੇਂਡੂ ਖੇਤਰ ਤੋਂ ਦੂਰ ਹੋਇਆ ਪਰ ਤੁਹਾਡੀ ਦਿਲਚਸਪੀ ਜੋ ਜੀਵ-ਜੰਤੂਆਂ ਵਿੱਚ ਹੈ। ਮੇਰੇ ਖਿਆਲ ਨਾਲ ਜਿੰਨ੍ਹਾਂ ਜੀਵ-ਜੰਤੂਆਂ ਦਾ ਪਿੰਡਾਂ ਵਿੱਚ ਗੁਜ਼ਰਨ ਵਾਲੇ ਲੋਕਾਂ ਨੂੰ ਵੀ ਗਿਆਨ ਨਹੀਂ, ਤੁਸੀਂ ਉਨ੍ਹਾਂ ਜੀਵ-ਜੰਤੂਆਂ ਨੂੰ ਕਿਵੇਂ ਏਨਾ ਨੇੜੇ ਹੋ ਕੇ ਦੇਖਿਆ ਅਤੇ ਆਪਣੇ ਅਧਿਅਨ ਦਾ ਵਿਸ਼ਾ ਬਣਾਇਆ। ਇਹਦੇ ਬਾਰੇ ਕੁਝ ਦਸੋ ਇਹ ਕਿਵੇਂ? ?. ਆਮ ਧਾਰਨਾ ਹੈ ਕਿ ਕਿਸੇ ਇਨਸਾਨ ਦੀ ਸ਼ਖਸੀਅਤ ਨੂੰ ਬਣਾਉਣ ਵਿੱਚ ਕਿਸੇ ਸ਼ਖ਼ਸੀਅਤ (ਮਾਪਿਆਂ ਦਾ ਜਾਂ ਫੇਰ ਕਿਸ ਚੰਗੇ ਅਧਿਆਪਕ) ਦਾ ਹੱਥ ਹੁੰਦਾ ਹੈ। ਕੀ ਤੁਹਾਨੂੰ ਵੀ ਲੱਗਦਾ ਕਿ ਤੁਹਾਡੀ ਸ਼ਖ਼ਸੀਅਤ ਬਣਾਉਣ ਵਿੱਚ ਕਿਸੇ ਨਾ ਕਿਸੇ ਦਾ ਯੋਗਦਾਨ ਹੈ? ?. ਇੱਕ ਲੜਕੀ ਹੋਣ ਦੇ ਨਾਤੇ ਇਸ ਤਰ੍ਹਾਂ ਦੀ ਉੱਚ ਵਿੱਦਿਆ ਲੈਣਾ ਵੀ ਇੱਕ ਬਹਾਦਰੀ ਦੀ ਗੱਲ ਹੈ, ਜਦੋਂ ਕਿ ਬਹੁਤ ਸਾਰੇ ਮਾਪੇ ਤਾਂ ਅੱਜ ਵੀ ਇਸ ਸੋਚ ਦੇ ਧਾਰਨੀ ਹਨ ਕਿ ਦਸਵੀਂ ਕਰਾਉ ਜਾਂ ਬਹੁਤ ਹੱਦ ਫੇਰ ਬੀ. ਏ. ਕਰਾਓ ਤਾਂ ਲੜਕੀਆਂ ਵਿਆਹ ਕਰਕੇ ਆਪਣੇ ਘਰ ਭੇਜ ਦਿਉ। ਪਰ ਤੁਹਾਡਾ ਉੱਚ ਵਿੱਦਿਆ ਲੈਣ ਦਾ ਸਬੱਬ ਕਿਸ ਤਰ੍ਹਾਂ ਬਣਿਆ? ਆਪਣੇ ਤੋਂ ਵੱਡੀ ਉਮਰ ਦੇ ਵਿਦਿਆਰਥੀਆਂ ਨੂੰ ਪੜ੍ਹਾਉਣਾ ?. ਫੇਰ ਵਿੱਦਿਆ ਲੈਣ ਤੋਂ ਬਾਅਦ ਕਿੱਥੇ-ਕਿੱਥੇ ਕੰਮ ਕੀਤਾ? ਆਪਣੇ ਕੰਮ ਕਰਦਿਆਂ ਦੀ ਕੋਈ ਅਭੁੱਲ ਯਾਦ ਸਾਂਝੀ ਕਰਨਾ ਚਾਹੋਗੇ? ਜਦੋਂ ਮੈਂ ਪੜ੍ਹਾਉਣਾ ਸ਼ੁਰੂ ਕੀਤਾ ਸੀ ਤਾਂ ਮੇਰੀ ਉਮਰ ਸਿਰਫ਼ 20 ਸਾਲ ਸੀ ਪਰ ਮੇਰੀ ਕਲਾਸ ਵਿੱਚ ਪੜ੍ਹਨ ਵਾਲੇ ਤਕਰੀਬਨ ਸਾਰੇ ਹੀ ਮੁੰਡਿਆਂ ਦੀ ਉਮਰ ਮੇਰੇ ਤੋਂ ਵੱਡੀ ਸੀ। ਸਾਡੇ ਮੁਖੀ ਸਾਹਿਬ ਨੂੰ ਫ਼ਿਕਰ ਹੋਣ ਲੱਗਾ ਕਿ ਇਸ ਕੁੜੀ ਤੋਂ ਕਲਾਸ ਸੰਭਾਲੀ ਵੀ ਜਾਵੇਗੀ? ਇੱਕ ਦਿਨ ਉਹ ਪਿਛਲੇ ਦਰਵਾਜ਼ੇ ਵਿੱਚੋਂ ਦੀ ਅੰਦਰ ਆ ਕੇ ਸਭ ਤੋਂ ਪਿਛਲੀ ਲਾਈਨ ਵਿੱਚ ਬੈਠ ਗਏ। ਉਹ ਦੰਗ ਰਹਿ ਗਏ ਕਿ ਚਾਲੀ ਵਿਦਿਆਰਥੀਆਂ ਦੀ ਕਲਾਸ ਵਿੱਚ 70 ਵਿਦਿਆਰਥੀ ਬੈਠੇ ਸਨ ਅਤੇ ਕਲਾਸ ਵਿੱਚ ਕੋਈ ਚੂੰ ਵੀ ਨਹੀਂ ਕਰ ਰਿਹਾ ਸੀ। ਉਹ ਬਹੁਤ ਖੁਸ਼ ਹੋ ਕੇ ਵਾਪਸ ਚਲੇ ਗਏ ਅਤੇ ਪਿੱਛੋਂ ਕਿਸੇ ਵਿਦਿਆਰਥੀ ਨੂੰ ਪੁੱਛਣ ‘ਤੇ ਉਨ੍ਹਾਂ ਨੂੰ ਪਤਾ ਲੱਗਾ ਕਿ ਦੂਸਰੇ ਸੈਕਸ਼ਨਾਂ ਦੇ ਬੱਚੇ ਵੀ ਮੇਰੀ ਜਮਾਤ ਵਿੱਚ ਆ ਕੇ ਬੈਠ ਜਾਂਦੇ ਸਨ ਕਿਉਂਕਿ ਉਨ੍ਹਾਂ ਨੂੰ ਪਹਿਲੀ ਵਾਰ ਕਿਸੇ ਲੇਡੀ ਟੀਚਰ ਨੂੰ ਪੜ੍ਹਾਉਂਦੇ ਦੇਖਣ ਦਾ ਮੌਕਾ ਮਿਲ ਰਿਹਾ ਸੀ। ਉਹ ਬੋਲਦੇ ਇਸ ਲਈ ਨਹੀਂ ਸੀ ਕਿਉਂਕਿ ਉਨ੍ਹਾਂ ਨੂੰ ਡਰ ਸੀ ਕਿ ਫੇਰ ਕਿਤੇ ਮੈਡਮ ਨੂੰ ਹੋਮ ਸਾਇੰਸ ਵਿਭਾਗ ਵੱਲ ਹੀ ਨਾ ਭੇਜ ਦਿੱਤਾ ਜਾਵੇ। ਇਸ ਤਰ੍ਹਾਂ ਦੀਆਂ ਕਈ ਘਟਨਾਵਾਂ ਹੁੰਦੀਆਂ ਰਹੀਆਂ। ਪਰ ਮੇਰੇ ਉਸ ਵੇਲੇ ਦੇ ਵਿਦਿਆਰਥੀ ਅਜੇ ਵੀ ਕਿਤੇ ਮਿਲ ਜਾਣ ਤਾਂ ਪੈਰੀਂ ਹੱਥ ਲਾਉਂਦੇ ਹਨ ਅਤੇ ਬਹੁਤ ਇੱਜ਼ਤ ਕਰਦੇ ਹਨ। ਮੈਂ ਕਦੇ ਕਿਸੇ ਦੇ ਨਿੱਜੀ ਮਾਮਲੇ ਵਿੱਚ ਦਖ਼ਲ ਨਹੀਂ ਦਿੰਦੀ ਸੀ। ਹਮੇਸ਼ਾ ਹੀ ਮੇਰੀ ਆਪਣੇ ਵਿਦਿਆਰਥੀਆਂ ਨਾਲ ਬਹੁਤ ਚੰਗੀ ਬਣਦੀ ਰਹੀ ਹੈ। ਸਾਇੰਸਦਾਨ ਜੀਵਨ ਸਾਥੀ ?. ਪੁਸ਼ਪਿੰਦਰ ਜੀ, ਵਿਆਹ ਤੋਂ ਬਾਅਦ ਵੀ ਪੀਐੱਚ. ਡੀ. ਵਰਗੀ ਉੱਚ ਵਿੱਦਿਆ ਦਾ ਸਬੱਬ ਕਿਸ ਤਰ੍ਹਾਂ ਬਣਿਆ? ਪਰਿਵਾਰ ਵੱਲੋ ਸਹਿਯੋਗ ਕਿਸ ਤਰ੍ਹਾਂ ਰਿਹਾ? ?. ਪੁਸ਼ਪਿੰਦਰ ਜੀ, ਵਾਕਿਆ ਹੀ ਬਹੁਤ ਸ਼ਹਿਨਸ਼ੀਲਤਾ ਨਾਲ ਤੁਸੀਂ ਇਨ੍ਹਾਂ ਔਕੜਾਂ ਦਾ ਮੁਕਾਬਲਾ ਕੀਤਾ ਹੋਵੇਗਾ। ਫੇਰ ਇਹ ਦੱਸੋ ਕਿ ਡਾ. ਜੈ ਰੂਪ ਸਿੰਘ ਵੀ ਭਾਵੇਂ ਸਾਇੰਸ ਵਿਦਿਆਰਥੀ ਰਹੇ ਹਨ ਅਤੇ ਉਨ੍ਹਾਂ ਦਾ ਖੇਤਰ ਵੀ ਵੱਖਰਾ ਸੀ। ਇੱਕ ਦੂਜੇ ਨਾਲ ਵਿਚਾਰਾਂ ਦੀ ਸਾਂਝ ਕਿਸ ਤਰ੍ਹਾਂ ਰਹੀ? ਸੌਖਿਆਂ ਹੀ ਇੱਕ ਦੂਜੇ ਦਾ ਸਹਿਯੋਗ ਮਿਲਿਆ ਜਾਂ ਕੁਝ ਮੁਸ਼ਕਲਾਂ ਵੀ ਆਈਆਂ? ?. ਡਾ. ਜੈ ਰੂਪ ਸਿੰਘ ਦੇ ਪਿਤਾ ਜੀ, ਪ੍ਰੋ. ਪ੍ਰੀਤਮ ਸਿੰਘ ਸਾਹਿਤਕ ਰੁਚੀਆਂ ਵਾਲ਼ੇ ਬਹੁਤ ਵੱਡੇ ਵਿਦਵਾਨ ਸਨ, ਉਨ੍ਹਾਂ ਦੇ ਨਾਨਾ ਜੀ, ਪ੍ਰੋ. ਸਾਹਿਬ ਸਿੰਘ ਜੀ (ਗੁਰੁ ਗ੍ਰੰਥ ਸਾਹਿਬ ਦੇ ਟੀਕਾਕਾਰ) ਨੂੰ ਦੁਨੀਆ ਜਾਣਦੀ ਹੈ। ਬਾਕੀ ਪਰਿਵਾਰ ਦੇ ਮੈਂਬਰ ਵੀ ਸਾਰੇ ਹੀ ਕਿਸੇ ਨਾ ਕਿਸੇ ਵਿਸ਼ੇ ਦੇ ਵਿਸ਼ੇਸ਼ਿਗ ਹਨ। ਕੀ ਤੁਹਾਡੇ ਪੇਕਾ ਪਰਿਵਾਰ ਦੇ ਮੈਂਬਰ ਵੀ ਸਾਹਿਤਕ ਰਚੀਆਂ ਜਾਂ ਫੇਰ ਵਿਗਿਆਨਕ ਰੁਚੀਆਂ ਵਾਲੇ ਹਨ/ਸਨ, ਤੁਸੀਂ ਇਸ ਪਰਿਵਾਰ ਵਿੱਚ ਆ ਕੇ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ? ਪੰਜਾਬੀ ਵਿੱਚ ਲਿਖਣ ਦੀ ਪ੍ਰੇਰਨਾ ?. ਮੈਨੂੰ ਇਹ ਵੀ ਪਤਾ ਲੱਗਾ ਕਿ ਪ੍ਰੋ. ਪ੍ਰੀਤਮ ਸਿੰਘ ਜੀ ਦੀ ਪ੍ਰੇਰਨਾ ਨਾਲ ਹੀ ਤੁਸੀਂ ਜੀਵ-ਜੰਤੂਆਂ ਬਾਰੇ ਕਿਤਾਬਾਂ ਪੰਜਾਬੀ ਭਾਸ਼ਾ ਵਿੱਚ ਲਿਖੀਆਂ ਹਨ? ਨਾਲ ਹੀ ਆਪਣੀ ਸੱਸ ਮਾਤਾ ਜੀ ਦੀ ਕੋਈ ਯਾਦ ਵੀ ਸਾਂਝੀ ਕਰਨਾ ਚਾਹੋਗੇ? ਬੱਚੇ ਅਤੇ ਉਨ੍ਹਾਂ ਦੀਆਂ ਦਿਲਚਸਪੀਆਂ ?. ਆਪਣੇ ਨਿੱਜੀ ਪਰਿਵਾਰ ਬਾਰੇ ਦੱਸੋ। ਤੁਹਾਡੇ ਬੱਚਿਆਂ ਦੀ ਦਿਲਚਸਪੀ ਵੀ ਇਸੇ ਖੇਤਰ ਵਿੱਚ ਹੈ ਜਾਂ ਉਨ੍ਹਾਂ ਦੇ ਰੁਝਾਨ ਵੱਖਰੇ ਹਨ? ?. ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਲੰਮਾਂ ਸਮਾਂ ਅਧਿਆਪਨ ਦੇ ਖੇਤਰ ਵਿੱਚ ਲੰਘਾਇਆ। ਇਸ ਸਮੇਂ ਵਿਦਿਆਰਥੀਆਂ ਨਾਲ ਕਿਹੋ-ਜਿਹੇ ਸਬੰਧ ਰਹੇ? ਖ਼ਾਸ ਕਰਕੇ ਤੁਹਾਡੇ ਵਿਦਿਆਰਥੀਆਂ ਵਿੱਚ ਲੜਕੇ-ਲੜਕੀਆਂ ਦੀ ਗਿਣਤੀ ਬਰਾਬਰ ਹੀ ਸੀ ਜਾਂ ਐਂਟੋਮੌਲੋਜੀ (ਜੀਵ-ਵਿਗਿਆਨ) ਪੜ੍ਹਨ ਵਾਲੇ ਲੜਕਿਆਂ ਦੀ ਗਿਣਤੀ ਜ਼ਿਆਦਾ ਰਹੀ ਹੈ? ਆਪਣੇ ਹੀ ਦੇਸ਼ ਵਿੱਚ ਵਿਤਕਰੇ ਦਾ ਸ਼ਿਕਾਰ! ?. ਤੁਸੀਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿੱਚ ਸਾਇੰਸ ਦੇ ਡੀਨ, ਜੀਵ-ਵਿਗਿਆਨ ਵਿਭਾਗ ਦੇ ਹੈੱਡ ਵੀ ਰਹੇ ਹੋ, ਅਧਿਆਪਨ ਕਰਦਿਆਂ ਐਗਰੀਕਲਚਰ ਯੂਨੀਵਰਸਿਟੀ, ਲੁਧਿਆਣਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀਆਂ ਵਿੱਚ ਉੱਚ ਅਹੁੱਦਿਆਂ ‘ਤੇ ਵੀ ਰਹੇ ਹੋ। ਇੱਕ ਇਸਤਰੀ ਹੋਣ ਦੇ ਨਾਤੇ ਕਈ ਮੁਸ਼ਕਲਾਂ ਵੀ ਆਈਆਂ। ਮੈਨੂੰ ਇਹ ਵੀ ਪਤਾ ਲੱਗਾ, ਆਪਣੇ ਦੇਸ਼ ਵਿੱਚ ਰਹਿੰਦਿਆਂ ਵੀ ਤੁਹਾਨੂੰ ਉਪਰਲੀ ਪੁਜ਼ੀਸ਼ਨ ਹਾਸਲ ਕਰਨ ਲਈ ਲੰਮਾ ਸਮਾਂ ਵਿਤਕਰੇ ਦਾ ਸ਼ਿਕਾਰ ਵੀ ਹੋਣਾ ਪਿਆ। ਇਸ ਬਾਰੇ ਕੀ ਕਹਿਣਾ ਚਾਹੋਗੇ? ਐਗਰੀਕਲਚਰ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਦੀ ਘੱਟ ਰਹੀ ਗਿਣਤੀ ?. ਬਿਲਕੁਲ ਠੀਕ, ਤੁਸੀਂ ਬਹੁਤ ਹੌਸਲੇ ਤੇ ਬਹਾਦਰੀ ਨਾਲ ਆਪਣਾ ਥਾਂ ਬਣਾਇਆ ਬਹੁਤ ਵੱਡੀ ਗੱਲ ਹੈ। ਪੁਸ਼ਪਿੰਦਰ ਜੀ, ਹੁਣ ਇਹ ਵੀ ਦੱਸੋ ਕਿ ਜੀਵ-ਵਿਗਿਆਨ ਪੜ੍ਹਨ ਵਾਲੇ ਵਿਦਿਆਰਥੀਆਂ ਦਾ ਪੰਜਾਬ ਵਿੱਚ ਭਵਿੱਖ ਕਿਹੋ-ਜਿਹਾ ਹੈ? ਤੁਹਾਡੇ ਅੰਦਾਜ਼ੇ ਮੁਤਾਬਿਕ ਹਰ ਸਾਲ ਕਿੰਨੇ ਕੁ ਵਿਦਿਆਰਥੀ ਐਂਟੋਮੌਲੋਜੀਸਟ ਬਣ ਕੇ ਯੂਨੀਵਰਸਿਟੀਆਂ ‘ਚੋਂ ਨਿਕਲਦੇ ਹਨ? ?. ਇਹ ਵੀ ਸੁਨਣ ਵਿੱਚ ਆਇਆ ਹੈ ਕਿ ਐਗਰੀਕਲਚਰ ਯੂਨੀਵਰਸਿਟੀ ਵਿੱਚ ਜਿੱਥੇ ਪਹਿਲਾਂ ਪਝੱਤਰ ਪ੍ਰਤੀਸ਼ਤ ਵਿਦਿਆਰਥੀ ਪੇਂਡੂ ਏਰੀਏ ਨਾਲ ਸਬੰਧਤ ਹੁੰਦੇ ਸਨ, ਹੁਣ ਇਹ ਗਿਣਤੀ ਬਹੁਤ ਘੱਟ ਗਈ ਹੈ। ਤੁਸੀਂ ਇਸਦਾ ਕੀ ਕਾਰਨ ਸਮਝਦੇ ਹੋ? ਪੰਜਾਬ ਵਿੱਚ ਵਿੱਦਿਅਕ ਢਾਂਚੇ ਬਾਰੇ ਸਰਕਾਰਾਂ ਦੀ ਨੀਤ ਅਤੇ ਨੀਤੀ ?. ਤੁਹਾਨੂੰ ਸਾਇੰਸ ਅਧਿਆਪਕਾਂ ਨੂੰ, ਬਹੁਤ ਸਾਰੇ ਸਕੂਲਾਂ ਕਾਲਜਾਂ ਵਿੱਚ ਪ੍ਰੈਕਟੀਕਲ ਲਈ ਲੈਬ ਵਿੱਚ ਸਮਾਨ ਦੀ ਘਾਟ ਜਾਂ ਕਈ ਵਾਰ ਤਾਂ ਹੁੰਦਾ ਹੀ ਨਹੀਂ ਸੀ, ਦੀ ਸ਼ਿਕਾਇਤ ਹਮੇਸ਼ਾ ਸੁਨਣ ਵਿੱਚ ਆਉਂਦੀ ਰਹੀ ਹੈ। ਕੀ ਤੁਹਾਡੇ ਪੜ੍ਹਾਉਂਦਿਆਂ ਇਸ ਤਰ੍ਹਾਂ ਮੁਸ਼ਕਲਾਂ ਵੀ ਆਈਆਂ ਹੋਣਗੀਆਂ। ਸਾਇੰਸ ਦੇ ਵਿਦਿਆਰਥੀਆਂ ਲਈ ਲੈਬ ਦਾ ਨਾ ਹੋਣਾ ਕਿੰਨਾ ਕੁ ਨੁਕਸਾਨਦੇਹ ਹੋ ਸਕਦਾ ? ਤੁਸੀਂ ਇਨ੍ਹਾਂ ਮੁਸ਼ਕਲਾਂ ਨੂੰ ਕਿਸ ਤਰ੍ਹਾਂ ਨਜਿੱਠਿਆ? ?. ਤੁਸੀਂ ਵਿੱਦਿਅਕ ਸਿਸਟਮ ਨੂੰ ਬਹੁਤ ਨੇੜਿਓਂ ਹੋ ਕੇ ਦੇਖਿਆ ਹੈ। ਸਾਡੇ ਦੇਸ਼ ਵਿੱਚ ਵਿੱਦਿਆ ਦਾ ਮਿਆਰ ਦਿਨ-ਬ-ਦਿਨ ਹੇਠਾਂ ਆ ਗਿਆ ਹੈ, ਕੀ ਕਾਰਨ ਸਮਝਦੇ ਹੋ? ਆਮ ਸੁਨਣ ਨੂੰ ਮਿਲਦਾ ਹੈ ਕਿ ਬਹੁਤ ਸਾਰੇ ਲੋਕ ਹੱਥਾਂ ਵਿੱਚ ਡਿਗਰੀਆਂ ਤਾਂ ਲਈ ਫਿਰਦੇ ਹਨ ਪਰ ਉਨ੍ਹਾਂ ਕੋਲ ਗਿਆਨ ਨਹੀਂ। ਇੱਕ ਅਧਿਆਪਕ ਹੋਣ ਦੇ ਨਾਤੇ ਤੁਹਾਡੇ ਕੀ ਵਿਚਾਰ ਹਨ? ?. ਮੈਡਮ ਜੀ, ਕੋਈ ਇਹੋ-ਜਿਹਾ ਫਾਰਮੂਲਾ ਹੈ ਜਿਸ ਨਾਲ ਲੋਕਾਂ ਵਿੱਚ ਜਾਗ੍ਰਤੀ ਆਏ। ਸਾਡੇ ਦੇਸ਼ ਅੰਦਰ ਸੰਸਥਾਵਾਂ, ਕਾਰ ਸੇਵਾ ਵਾਲੇ ਸੰਤ-ਮਹਾਂਪੁਰਸ਼ ਅਤੇ ਆਮ ਲੋਕ ਮੰਦਰਾਂ ਤੇ ਗੁਰਦੁਆਰਿਆਂ ਦਾ ਸੋਨੇ ਅਤੇ ਸੰਗਮਰਮਰ ਨਾਲ ਨਿਰਮਾਣ ਕਰ ਰਹੇ ਹਨ। ਦੂਜੇ ਪਾਸੇ ਵਿੱਦਿਆ ਮੰਦਰ ਢਹਿ ਢੇਰੀ ਹੋ ਰਹੇ ਹਨ। ਇੱਥੇ ਤੁਹਾਨੂੰ ਕੀ ਲੱਗਦਾ ਹੈ ਕਿ ਲੋਕਾਂ ਦੀ ਸੋਚ, ਸਰਕਾਰਾਂ ਦੀਆਂ ਮਾੜੀਆਂ ਨੀਤਾਂ ਤੇ ਨੀਤੀਆਂ ਜਾਂ ਕੁਝ ਹੋਰ ਕਾਰਨ…? ?. ਪੁਸ਼ਪਿੰਦਰ ਜੀ, ਤੁਹਾਡਾ ਵਾਹ ਵਿੱਦਿਆ ਮੰਦਰਾਂ ਨਾਲ ਰਿਹਾ ਕਰਕੇ ਦੂਜੇ ਲੋਕਾਂ ਨਾਲੋਂ ਤੁਸੀਂ ਵੱਧ ਜਾਣਦੇ ਹੋ। ਹੁਣ ਗੱਲ ਤੁਹਾਡੇ ਖੇਤਰ ਦੀ ਕਰੀਏ, ਪਹਿਲਾਂ ਤਾਂ ਇਹ ਦੱਸੋ ਕਿ ਜੀਵ-ਜੰਤੂਆਂ ਦੀ ਮਨੁੱਖੀ ਜੀਵਨ ਵਿੱਚ ਕਿੰਨੀ ਕੁ ਮਹੱਤਤਾ ਸਮਝਦੇ ਹੋ? ਤੁਸੀਂ ਗੱਲ ਕਰ ਰਹੇ ਸੀ ਕਿ ਕੁਦਰਤ ਨੇ ਕੋਈ ਵੀ ਜੀਵ ਬੇਲੋੜਾ ਪੈਦਾ ਨਹੀਂ ਕੀਤਾ। ਇੱਥੇ ਤੱਕ ਕਿ ਸਿਓਂਕ, ਠੂਹੇਂ, ਸੱਪ, ਗੋਹ, ਚੂਹੇ, ਤੋਤੇ, ਚਿੜੀਆਂ, ਗਿਲਝਾਂ ਅਤੇ ਜੰਗਲੀ ਸੂਰ ਵਗੈਰਾ ਸਭ ਦੀ ਆਪੋ-ਆਪਣੀ ਮਹੱਤਤਾ ਹੈ। ਕੋਈ ਉਦਾਹਰਣਾਂ ਦੇ ਕੇ ਸਪੱਸ਼ਟ ਕਰੋਗੇ? ਇਨ੍ਹਾਂ ਜੀਵਾਂ ਨੂੰ ਕੁਝ ਹੋਰ ਉਪਰਲੇ ਸਤਰ ਦੇ ਜੀਵ ਖਾਣ ਲੱਗੇ ਅਤੇ ਜਦੋਂ ਚੌਥੇ-ਪੰਜਵੇਂ ਸਤਰ ‘ਤੇ ਜਾ ਕੇ ਉਹ ਮਰੇ ਤਾਂ ਉਨ੍ਹਾਂ ਦੇ ਸਰੀਰ ਨੂੰ ਖਾਣ ਵਾਲੇ ਜੀਵ ਵੀ ਮੌਜੂਦ ਸਨ। ਅੰਤ ਵਿੱਚ ਬੈਕਟੀਰੀਆ ਨੇ ਉਨ੍ਹਾਂ ਕੀਮੀਆਈ ਤੱਤਾਂ ਨੂੰ ਮੁੜ ਨਵੇਂ ਸਿਰਿਓਂ ਵਰਤਣ ਲਈ ਵਾਤਾਵਰਣ ਵਿੱਚ ਰਿਹਾਅ ਕਰ ਦਿੱਤਾ। ਇਸ ਤਰ੍ਹਾਂ ਧਰਤੀ ਉੱਤੇ ਜ਼ਿੰਦਗੀਆਂ, ਊਰਜਾ ਅਤੇ ਕੀਮੀਆਈ ਚੱਕਰ ਇਸ ਧਰਤੀ ਉੱਤੇ ਵਹਿਣ ਲੱਗੇ ਅਤੇ ਜੀਵਾਂ ਦਾ ਆਪਸ ਵਿੱਚ ਨਿਰਭਰ ਕਰਦਾ ਇੱਕ ਤਾਣਾ-ਬਾਣਾ ਹੀ ਬਣ ਗਿਆ। ਜਿਸ ਵਿੱਚ ਸਭ ਲਈ ਇੱਕ ਦੂਸਰੇ ਤੋਂ ਬਿਨਾਂ ਜਿਉਂਣਾ ਮੁਸ਼ਕਲ ਹੀ ਨਹੀਂ ਨਾ ਮੁਮਕਿਨ ਬਣ ਗਿਆ ਹੈ। ਇਨਸਾਨ ਵੀ ਤਾਂ ਇੱਕ ਕਿਸਮ ਦਾ ਜੀਵ ਹੀ ਹੈ। ਇਸ ਨੇ ਆਪਣੇ ਬਹੁਤੇ ਦਿਮਾਗ ਦੇ ਸਿਰ ਉੱਤੇ ਆਪਣੇ ਸੁੱਖ ਲਈ ਕੁਦਰਤ ਦੇ ਸਭ ਖ਼ਜ਼ਾਨਿਆਂ ਦਾ ਮੂੰਹ ਆਪਣੇ ਵੱਲ ਮੋੜ ਲਿਆ ਅਤੇ ਆਪਣੀ ਗਿਣਤੀ ਵਧਾ ਲਈ ਹੈ। ਇਸ ਸਿਲਸਿਲੇ ਵਿੱਚ ਦੂਸਰੇ ਜੀਵਾਂ ਦੇ ਜਿਉਂਣ ਦੇ ਸਾਧਨ ਘੱਟ ਗਏ ਅਤੇ ਉਨ੍ਹਾਂ ਦਾ ਜਿਉਂਣਾ ਮੁਸ਼ਕਿਲ ਹੁੰਦਾ ਗਿਆ ਅਤੇ ਉਹ ਇਸ ਧਰਤੀ ਨੂੰ ਅਲਵਿਦਾ ਕਹਿਣ ਲਈ ਮਜ਼ਬੂਰ ਹੋ ਗਏ। ਜੇ ਉਹ ਇਸ ਧਰਤੀ ਨੂੰ ਛੱਡ ਦੇਣਗੇ ਤਾਂ ਵਾਤਾਵਰਣ ਬਦਲ ਜਾਵੇਗਾ। ਫੇਰ ਅਲਵਿਦਾ ਕਹਿਣ ਦੀ ਵਾਰੀ ਇਨਸਾਨਾਂ ਦੀ ਵੀ ਛੇਤੀ ਹੀ ਆ ਜਾਵੇਗੀ। ਇਹ ਹੁਣ ਇਨਸਾਨਾਂ ਦੇ ਸੋਚਣ ਅਤੇ ਬਹੁਤ ਕੁਝ ਕਰਨ ਦੀ ਗੱਲ ਰਹਿ ਗਈ ਹੈ। ਜੀਵਾਂ ਬਾਰੇ ਹੈਰਾਨੀਜਨਕ ਅਤੇ ਅਜੀਬ ਜਾਣਕਾਰੀ ?. ਤੁਹਾਡੀ ਇਸ ਕਿਤਾਬ ਤੋਂ ਬਹੁਤ ਹੀ ਦਿਲਚਸਪ ਜਾਣਕਾਰੀਆਂ ਮਿਲੀਆਂ ਹਨ ਜਿਸ ਤਰ੍ਹਾਂ ਕਿ ਚਮਗਿੱਦੜ ਥਨਧਾਰੀ ਵੀ ਹੈ ਤੇ ਉੱਡ ਵੀ ਸਕਦਾ ਹੈ। ਦੂਜੀ ਅਫ਼ਰੀਕਾ ਵਿਚਲੇ ‘ਹਨੀ-ਗਾਈਡ’ ਬਾਰੇ ਬੜੀਆਂ ਅਜੀਬ ਤੇ ਨਵੀਂਆਂ ਜਾਣਕਾਰੀਆਂ ਹਨ ਕਿ ਕਿਵੇਂ ਉਹ ਸ਼ਹਿਦ ਪ੍ਰਾਪਤ ਕਰਨ ਵਾਲਿਆਂ ਨੂੰ ਸ਼ਹਿਦ ਦੀਆਂ ਮੱਖੀਆਂ ਦੇ ਛੱਤਿਆਂ ਕੋਲ ਲੈ ਜਾਂਦੇ ਹਨ। ਇਹਦੇ ਬਾਰੇ ਕੁੱਝ ਦੱਸੋ? ਬਾਕੀ ਰਹੀ ਚਮਗਿੱਦੜਾਂ ਦੇ ਉੱਡਣ ਦੀ ਗੱਲ, ਕੁਦਰਤ ਨੇ (ਕੀੜਿਆਂ, ਪੰਛੀਆਂ ਅਤੇ ਚਮਗਿੱਦੜਾਂ) ਵੱਖ-ਵੱਖ ਕਿਸਮ ਦੇ ਜੀਵਾਂ ਨੂੰ ਉੱਡਣ ਸ਼ਕਤੀਆਂ ਬਖ਼ਸ਼ੀਆਂ ਅਤੇ ਕਈ ਪ੍ਰਯੋਗ ਉਨ੍ਹਾਂ ਜੀਵਾਂ ਦੇ ਸਰੀਰ ਨਾਲ ਕੀਤੇ। ਦੂਜੀ ਗੱਲ ਤੁਸੀਂ ਹਨੀਗਾਈਡ ਬਰਡ ਦੀ ਕੀਤੀ ਹੈ, ਜਿਵੇਂ ਮੈਂ ਪਹਿਲਾਂ ਵੀ ਦੱਸਿਆ ਹੈ ਕਿ ਸਾਰੇ ਜੀਵ ਕਾਫ਼ੀ ਸਿਆਣੇ ਹਨ ਅਤੇ ਆਪਣੇ ਫ਼ਾਇਦੇ ਲਈ ਆਪਣੇ ਆਰ-ਵਿਹਾਰ ਨੂੰ ਬਦਲ ਲੈਂਦੇ ਹਨ ਅਤੇ ਇੱਕ ਦੂਸਰੇ ਦਾ ਫਾਇਦਾ ਉਠਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਵਿੱਚੋਂ ਹੀ ਇੱਕ ਰਿਸ਼ਤਾ ਹੈ ਇਨਸਾਨਾਂ ਦਾ ਅਤੇ ‘ਹਨੀਗਾਈਡ ਬਰਡਸ’ ਦਾ। ਹਨੀਗਾਈਡ ਨੇ ਸਮਝ ਲਿਆ ਹੈ ਕਿ ਜਦੋਂ ਇਨਸਾਨ ਸ਼ਹਿਦ ਕੱਢਣ ਲਈ ਛੱਤਾ ਤੋੜਨਗੇ ਤਾਂ ਉਸ ਵਿੱਚੋਂ ਛੱਤੇ ਦਾ ਕੁਝ ਹਿੱਸਾ ਥੱਲੇ ਡਿੱਗੇਗਾ ਜਿਸ ਵਿੱਚੋਂ ਉਸ ਨੂੰ ਵੀ ਖ਼ਾਣ ਲਈ ਸ਼ਹਿਦ ਅਤੇ ਮੱਖੀਆਂ ਦੇ ਬੱਚੇ ਮਿਲ ਜਾਣਗੇ। ਇਸ ਲਈ ਇਹ ਪੰਛੀ ਸ਼ਹਿਦ ਚਾਹੁੰਣ ਵਾਲ਼ੇ ਇਨਸਾਨਾਂ ਨੂੰ ਛੱਤੇ ਵੱਲ ਲਿਜਾਣ ਦੀ ਕੋਸ਼ਿਸ਼ ਕਰਦਾ ਹੈ। ਇਨਸਾਨ ਵੀ ਜਾਣ ਗਏੇ ਕਿ ‘ਹਨੀਗਾਈਡ ਬਰਡ’ ਜਿਧਰ ਜਾਏਗਾ ਓਥੇ ਸ਼ਹਿਦ ਦਾ ਛੱਤਾ ਜ਼ਰੂਰ ਹੋਵੇਗਾ। ਇਹ ਰਿਸ਼ਤਾ ਦੋਨਾਂ ਦੇ ਹਿੱਤ ਵਿੱਚ ਜਾਂਦਾ ਹੈ। ਜੀਵਾਂ ਬਾਰੇ ਕਿਤਾਬਾਂ ?. ਮੈਂ ਤੁਹਾਡੀ ਇੱਕ ਕਿਤਾਬ ‘ਮੁਲਾਕਾਤਾਂ ਪੰਜਾਬ ਦੇ ਜੰਗਲੀ ਜੀਵਾਂ ਨਾਲ’ ਪੜ੍ਹੀ ਹੈ ਜੋ ਕਿ ਬਹੁਤ ਹੀ ਦਿਲਚਸਪ ਜਾਣਕਾਰੀ ਦਿੰਦੀ ਹੈ ਖ਼ਾਸ ਕਰਕੇ ਕਾਲੇ ਹਿਰਨ ਬਾਰੇ ਬਹੁਤ ਘੱਟ ਸੁਣਿਆ ਗਿਆ ਹੈ। ਮੈਨੂੰ ਇਹ ਵੀ ਪਤਾ ਲੱਗਾ ਹੈ ਕਿ ਇਸ ਕਿਤਾਬ ਨੂੰ ਤਿਆਰ ਕਰਨ ਵਿੱਚ ਤੁਹਾਡੇ ਛੋਟੇ ਬੇਟੇ ਅਰਸ਼ ਰੂਪ ਸਿੰਘ ਦਾ ਕਾਫ਼ੀ ਯੋਗਦਾਨ ਰਿਹਾ। ਇਸ ਦੇ ਬਾਰੇ ਕੁੱਝ ਦੱਸੋ। ਇਹ ਕਿਤਾਬ ਲਿਖਣ ਦਾ ਸਬੱਬ ਕਿਸ ਤਰ੍ਹਾਂ ਬਣਿਆ? ?. ਅੱਛਾ ਜੀ ਇਹ ਵੀ ਦੱਸੋ ਕਿ ਆਪਣੇ ਸੂਬੇ (ਪੰਜਾਬ) ਦਾ ਸੂਬਾਈ ਪੰਛੀ/ਜਾਨਵਰ ਅਤੇ ਦਰਖਤ ਕਿਹੜਾ ਮੰਨਿਆ ਗਿਆ ਹੈ? ਕੋਇਲ/ਹਿਰਨ ਜਾਂ ਕੋਈ ਹੋਰ ਪੰਛੀ? ਤੁਸੀਂ ਗੱਲ ਕਰ ਰਹੇ ਸੀ ਕਿ ਅੱਜ ਪੰਜਾਬ ਵਿੱਚ ਸਿਰਫ਼ 19 ਕਿਸਮ ਦੇ ਪੰਛੀ ਹੀ ਬਚੇ ਹਨ ਇਸਦੇ ਬਾਰੇ ਕੁਝ ਦੱਸੋ? ਕੀ ਇਹ ਦਰਖ਼ਤਾਂ ਦੀ ਘਾਟ ਕਰਕੇ ਨਹੀਂ ਬਚ ਸਕੇ ਜਾਂ ਇਸ ਦੇ ਕੋਈ ਹੋਰ ਵੀ ਕਾਰਨ ਹਨ? ?. ਇੱਕ ਹੋਰ ਕਿਤਾਬ ‘ਬਾਤਾਂ ਕੀਟ ਸੰਸਾਰ ਦੀਆਂ’ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਛਾਪੀ ਹੈ। ਤੁਸੀਂ ਲਿਖਿਆ ਕਿ ਕੀੜੇ ਕੁਦਰਤ ਦੇ ਕਾਰਨਾਮਿਆਂ ਵਿੱਚ ਚੁੱਪ-ਚਾਪ ਆਪਣਾ ਯੋਗਦਾਨ ਪਾਉਂਦੇ ਹਨ ‘ਤੇ ਸਾਡੇ ਲਈ ਫਾਇਦੇਮੰਦ ਵੀ ਹੁੰਦੇ ਹਨ ਤੇ ਇਸ ਵਿੱਚ ਵੀ ਕੀੜਿਆਂ ਬਾਰੇ ਬਹੁਤ ਹੀ ਵਿਲੱਖਣ ਜਾਣਕਾਰੀ ਹੈ। ਇਹਦੇ ਬਾਰੇ ਸੰਖੇਪ ਵਿੱਚ ਕੁਝ ਦੱਸੋ? ਮੇਰੀ ਕੀੜਿਆਂ ਉੱਤੇ ਪੁਸਤਕ ‘ਬਾਤਾਂ ਕੀਟ ਸੰਸਾਰ ਦੀਆਂ’ ਵਿੱਚ ਮੈਂ ਪਹਿਲੇ 7 ਪਾਠਾਂ ਵਿੱਚ ਕੀੜਿਆਂ ਬਾਰੇ ਆਮ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਦਿੱਤੇ ਹਨ ਜਿਵੇਂ, ਕੀੜੇ ਐੱਨੇ ਛੋਟੇ ਕਿਉਂ, ਕੀੜੇ ਐੱਨੇ ਬਹੁਤੇ ਕਿਉਂ, ਕੀੜੇ ਐੱਨੇ ਸਫ਼ਲ ਕਿਉਂ, ਕੀੜਿਆਂ ਦੇ ਮੂੰਹ, ਖੰਭ, ਲੱਤਾਂ, ਟੋਹਣੀਆਂ, ਜੀਵਨ ਲੀਲਾ ਆਦਿ। ਇਸ ਤੋਂ ਅਗਲੇ 15 ਪਾਠਾਂ ਵਿੱਚ ਕੁਝ ਉਨ੍ਹਾਂ ਅਨੋਖੇ ਕੀੜਿਆਂ ਬਾਰੇ ਲਿਖਿਆ ਹੈ ਜਿਹੜੇ ਨਾ ਹੀ ਫ਼ਸਲਾਂ ਨੂੰ ਨੁਕਸਾਨ ਕਰਦੇ ਹਨ ਅਤੇ ਨਾ ਸ਼ਿਕਾਰੀ ਹੀ ਹਨ ਪਰ ਚੁਪਚਾਪ ਕੁਦਰਤ ਦੇ ਚੱਕਰਾਂ ਵਿੱਚ ਆਪਣਾ ਯੋਗਦਾਨ ਪਾਉਂਦੇ ਹਨ ਜਾਂ ਉਨ੍ਹਾਂ ਦੇ ਜੀਵਨ ਵਿੱਚ ਕੋਈ ਵਚਿੱਤਰ ਕਿਰਿਆ-ਕ੍ਰਮ ਦੇਖਣ ਨੂੰ ਮਿਲਦਾ ਹੈ। ਅਖ਼ੀਰਲੇ 6 ਪਾਠਾਂ ਵਿੱਚ ਕੀੜਿਆਂ ਦੇ ਰਿਸ਼ਤੇਦਾਰਾਂ ਬਾਰੇ ਦੱਸਿਆ ਹੈ ਜਿਵੇਂ, ਕੰਨ-ਖਜੂਰੇ, ਮੱਕੜੀਆਂ, ਬਿੱਛੂ, ਕੇਕੜੇ ਆਦਿ। ਤੁਸੀਂ ਦੇਖਿਆ ਹੋਵੇਗਾ ਕਿ ਜਾਂਦੇ-ਜਾਂਦੇ ਇਸ ਪੁਸਤਕ ਵਿੱਚ ਮੈਂ ਇਹ ਵੀ ਦਾਅਵਾ ਕੀਤਾ ਹੈ ਕਿ ਜੇ ਕੋਈ ਮੇਰੀਆਂ ਇਹ ਦੋ ਕਿਤਾਬਾਂ ਪੜ੍ਹ ਲਵੇ ਤਾਂ ਉਹ ਅੱਧਾ ਨਹੀਂ ਤਾਂ ਚੱਪਾ ਐਂਟੋਮੌਲੋਜਿਸਟ ਬਣ ਹੀ ਜਾਵੇਗਾ। ਦੋਨਾਂ ਕਿਤਾਬਾਂ ਦੇ ਹਰ ਪਾਠ ਵਿੱਚ ਬੇਟੇ ਦੀਆਂ ਖਿੱਚੀਆਂ ਕਈ-ਕਈ ਤਸਵੀਰਾਂ ਵੀ ਦਿੱਤੀਆਂ। ?. ਇੱਕ ਕਿਤਾਬ ਤੁਸੀਂ ਇਕੱਲੇ ਪੰਜਾਬ ਦੇ ਸੱਪਾਂ ਬਾਰੇ ਹੀ ਲਿਖੀ ਹੈ। ਆਮ ਬੰਦਾ ਤਾਂ ਸੱਪ ਦਾ ਨਾਂ ਸੁਣ ਕੇ ਹੀ ਘਬਰਾਅ ਜਾਂਦਾ ਹੈ ਤੁਹਾਡਾ ਇਹ ਕਿਤਾਬ ਲਿਖਣ ਦਾ ਕੀ ਮੰਤਵ ਹੈ। ਇਹ ਸਬੱਬ ਕਿਸ ਤਰ੍ਹਾਂ ਬਣਿਆ? ਇਹ ਕਿਤਾਬ ਲਿਖਣ ਲਈ ਕਈ ਮੁਸ਼ਕਲਾਂ ਵੀ ਆਈਆਂ ਹੋਣਗੀਆਂ? ?. ਮੈਡਮ ਜੀ, ਹੋ ਸਕਦਾ ਬਹੁਤ ਸਾਰੇ ਪਾਠਕਾਂ ਨੇ ਇਹ ਕਿਤਾਬ ਅਜੇ ਨਾ ਪੜ੍ਹੀ ਹੋਵੇ। ਜਿਹੜੀ ਸੱਪਾਂ ਬਾਰੇ ਬਹੁਤ ਜ਼ਰੂਰੀ ਜਾਣਕਾਰੀ ਤੁਸੀਂ ਦਿੱਤੀ ਹੈ ਮੇਰੇ ਖ਼ਿਆਲ ਨਾਲ ਉਹ ਜਾਣਕਾਰੀ ਆਮ ਲੋਕਾਂ ਨੂੰ ਵੀ ਹੋਣੀ ਚਾਹਦੀ ਹੈ। ਇਸ ਕਿਤਾਬ ਬਾਰੇ ਸੰਖੇਪ ਵਿੱਚ ਕੁਝ ਦੱਸੋ? ਸਤਨਾਮ ਜੀ, ਤੁਸੀਂ ਹੋਰ ਕਈ ਛੋਟੇ-ਛੋਟੇ ਸਵਾਲ ਕੀਤੇ ਹਨ ਮੈਂ ਤਕਰੀਬਨ ਸਭ ਦਾ ਜਵਾਬ ਆਪਣੀ ਕਿਤਾਬ ਵਿੱਚ ਦਿੱਤਾ ਹੈ, ਬਾਕੀ ਤੁਹਾਡੇ ਸਵਾਲਾਂ ਦੇ ਜਵਾਬ ਇਹ ਹੈ ਕਿ ਸੱਪਾਂ ਨੂੰ ਪੂਜਣ ਦਾ ਕਾਰਨ ਹੈ, ਇਨਸਾਨ ਦਾ ਉਨ੍ਹਾਂ ਦੇ ਡੰਗ, ਉਨ੍ਹਾਂ ਦੇ ਅਚਾਨਕ ਅਲੋਪ ਹੋਣ ਦੇ ਗੁਣ ਅਤੇ ਸਰੀਰ ਦੀ ਅਜੀਬ ਬਣਤਰ ਆਦਿ ਤੋਂ ਡਰਨਾ ਅਤੇ ਡਰ ਦੇ ਕਾਰਨ ਉਨ੍ਹਾਂ ਨੂੰ ਪੂਜਣਾ। ਦੋ ਮੂੰਹੀ ਬਾਰੇ ਤਾਂ ਕੁਦਰਤ ਦਾ ਇੱਕ ਗ਼ਲਤ ਪ੍ਰਯੋਗ ਦਾ ਨਤੀਜਾ ਹੈ ਜਿਵੇਂ ਕਦੇ-ਕਦੇ ਦੋ ਸਿਰਾਂ ਵਾਲਾ ਬੱਚਾ ਪੈਦਾ ਹੋ ਜਾਂਦਾ ਹੈ। ਉਸ ਬੱਚੇ ਦੀ ਤਰ੍ਹਾਂ, ਇਸ ਤਰ੍ਹਾਂ ਦੇ ਸੱਪ ਆਪਣੀ ਜ਼ਿੰਦਗੀ ਦੇ ਰੋਜ਼ਨਾ ਦੇ ਕੰਮ ਤਾਂ ਠੀਕ ਤਰ੍ਹਾਂ ਨਿਭਾ ਨਹੀਂ ਸਕਦਾ ਉਹ ਕਿੱਥੋਂ ਕਿਸੇ ਨੂੰ ਯਾਦ ਰੱਖਕੇ ਹਰ ਸਾਲ ਵਾਪਸ ਆ ਸਕਦਾ ਹੈ? ਹਾਂ, ਇੱਕ ਸੱਪ ਹੈ ਜਿਸ ਦੇ ਸਿਰ ਦੀ ਮੋਟਾਈ ਅਤੇ ਪੂਛ ਦੀ ਮੋਟਾਈ ਤਕਰੀਬਨ ਬਰਾਬਰ ਹੁੰਦੀ ਹੈ, ਉਸ ਨੂੰ ਵੀ ਲੋਕੀਂ ਦੋ ਮੂੰਹੀ ਕਹਿੰਦੇ ਹਨ ਪਰ ਉਹ ਤੇ ਕਿਸੇ ਨੂੰ ਡੰਗ ਹੀ ਨਹੀਂ ਸਕਦੀ। ਪਰ ਉਹ ਆਪਣੇ ਸ਼ਿਕਾਰ ਨੂੰ ਵੀ ਵਲੇਵੇਂ ਵਿੱਚ ਲੈ ਕੇ ਅਤੇ ਘੁੱਟ ਕੇ, ਉਸ ਦਾ ਸਾਹ ਬੰਦ ਕਰਕੇ ਮਾਰਦੀ ਹੈ। ਬਾਕੀ ਰਹੀ, ਸੱਪਾਂ ਦੀਆਂ ਜਾਤੀਆਂ ਦੀ ਗੱਲ, ਅਸੀਂ ਵਿਗਿਆਨ ਵਿੱਚ ਇਨਸਾਨਾਂ ਵਾਂਗ ਜਾਤ-ਪਾਤ ਨੂੰ ਨਹੀਂ ਮੰਨਦੇ। ਸਾਡੇ ਲਈ ਇਨਸਾਨ ਕੁਦਰਤ ਦੇ ਅਸੂਲਾਂ ਵਿੱਚ ਆਪ ਵੀ ਸਿਰਫ਼ ਇੱਕ ਜਾਤੀ ਹੀ ਹਨ ਅਤੇ ਬਾਂਦਰ ਦੂਸਰੀ, ਲੰਗੂਰ ਤੀਸਰੀ ਵਗੈਰਾ-ਵਗੈਰਾ। ?. ਤੁਹਾਡੀ ਇੱਕ ਕਿਤਾਬ ‘ਪੰਛੀ ਪੰਜਾਬ ਦੇ ਇੱਕ ਦਰਸ਼ਨੀ ਦਾਅਵਤ’ ਵੀ ਮੈਨੂੰ ਬਹੁਤ ਪਸੰਦ ਆਈ। ਕਿਉਂਕਿ ਇਸ ਵਿਚਲੀ ਜਾਣਕਾਰੀ ਬਹੁਮੁੱਲੀ ਤਾਂ ਹੈ ਹੀ, ਦੂਸਰਾ ਇਹ ਕਿ ਫੋਟੋਆਂ ਦੇ ਨਾਲ-ਨਾਲ ਦੋ ਬੋਲੀਆਂ ਵਿੱਚ ਲਿਖੀ ਗਈ ਹੈ, ਜਿਸ ਦਾ ਪੰਜਾਬੀ ਤੇ ਅੰਗ੍ਰੇਜ਼ੀ ਜਾਨਣ ਵਾਲੇ ਦੋਵੇਂ ਤਰ੍ਹਾਂ ਦੇ ਪਾਠਕ ਲਾਹਾ ਲੈ ਸਕਦੇ ਹਨ। ਇਹਦੇ ਬਾਰੇ ਵੀ ਕੁਝ ਦੱਸੋ ਇਹ iਖ਼ਆਲ ਤੁਹਾਨੂੰ ਕਿਵੇਂ ਆਇਆ? ਕੁਝ ਜੀਵ ਜੰਤੂਆਂ ਦੀ ਗਿਣਤੀ ਅਲੋਪ ਹੋਣ ਦੇ ਨੇੜੇ! ਮਨੁਖ ਨੂੰ ਸੋਚ ਨੂੰ ਬਦਲਣ ਦੀ ਲੋੜ ?. ਇੱਕ ਤਰ੍ਹਾਂ ਨਾਲ ਤੁਹਾਡਾ ਖੇਤਰ ਪੰਜਾਬ ਦੇ ਵਾਤਾਵਰਣ ਨਾਲ ਵੀ ਸੰਬੰਧਤ ਹੈ। ਜਦੋਂ ਜੀਵ-ਜੰਤੂਆਂ ਬਾਰੇ ਗੱਲ ਚੱਲਦੀ ਹੈ ਤਾਂ ਮੁੱਖ ਗੱਲ ਵਾਤਾਵਰਣ ‘ਤੇ ਆ ਕੇ ਹੀ ਹੁੰਦੀ ਹੈ। ਵਿਗਿਆਨੀਆਂ ਦਾ ਕਹਿਣਾ ਹੈ ਕਿ ਜਿੰਨੇ ਜੀਵ-ਜੰਤੂ ਦੋ ਸੌ ਸਾਲ ਪਹਿਲਾਂ ਹੁੰਦੇ ਸੀ, ਅੱਜ ਉਨ੍ਹਾਂ ਦੀ ਗਿਣਤੀ ਜਾਂ ਤਾਂ ਉੱਕੀ ਖ਼ਤਮ ਹੋ ਗਈ ਜਾਂ ਅਲੋਪ ਹੋਣ ਦੇ ਨੇੜੇ ਹੈ। ਤੁਸੀਂ ਇੱਕ ਜੀਵ-ਵਿਗਿਆਨੀ ਹੋਣ ਦੇ ਨਾਤੇ ਇਸ ਦੇ ਕੀ ਕਾਰਨ ਸਮਝਦੇ ਹੋ? ਇਨਸਾਨਾਂ ਨੇ ਕੁਦਰਤ ਦੀ ਵੰਨ-ਸੁਵੰਨਤਾ ਨੂੰ ਸਾਰੇ ਪਾਸਿਆਂ ਤੋਂ ਘੇਰ ਕੇ ਤਬਾਹ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ। ਹੁਣ ਬਾਕੀ ਦੇ ਜੀਵਾਂ ਕੋਲ ਖਾਣ ਲਈ ਕੁਝ ਨਹੀਂ, ਰਹਿਣ ਨੂੰ ਥਾਂ ਨਹੀਂ, ਸਾਹ ਲੈਣ ਨੂੰ ਹਵਾ ਨਹੀਂ, ਪੀਣ ਨੂੰ ਪਾਣੀ ਨਹੀਂ ਅਤੇ ਤਰ੍ਹਾਂ-ਤਰ੍ਹਾਂ ਦੀਆਂ ਫਿਜ਼ਾ ਵਿੱਚ ਗੂੰਜਦੀਆਂ ਆਵਾਜ਼ਾਂ ਨੇ ਉਨ੍ਹਾਂ ਨੂੰ ਰਸਤੇ ਭੁਲਾ ਦਿੱਤੇ। ਹੁਣ ਤੁਸੀਂ ਹੀ ਦੱਸੋ ਉਹ ਜੀਵ ਜਾਣ ਕਿੱਥੇ? ਧਰਤੀ ਉੱਤੇ ਪਹਿਲਾਂ ਵੀ ਵੱਖ-ਵੱਖ ਕਿਸਮਾਂ ਦੇ ਜੀਵ ਆਉਂਦੇ ਰਹੇ, ਆਪਣੇ ਵਿੱਤ ਦੇ ਮੁਤਾਬਿਕ ਇੱਥੇ ਰਹਿੰਦੇ ਰਹੇ ਅਤੇ ਨਵੇਂ ਆਏ ਜੀਵਾਂ ਸਾਹਮਣੇ ਹਾਰ ਕੇ ਧਰਤੀ ਛੱਡ ਜਾਂਦੇ ਰਹੇ ਹਨ। ਇਹ ਸਿਲਸਿਲਾ ਹੌਲੀ-ਹੌਲੀ ਆਪਣੀ ਰਫ਼ਤਾਰ ਉੱਤੇ ਚਲਦਾ ਰਿਹਾ, ਪਰ ਹੁਣ ਸਿਰਫ਼ ਇੱਕ ਜਾਤੀ ਨੇ ਬਾਕੀ ਦੇ ਸਭ ਜੀਵਾਂ ਦਾ ਜੀਉਂਣਾ ਦੁਭਰ ਕਰ ਦਿੱਤਾ ਹੈ। ਪਿਛਲੇ 100 ਸਾਲਾਂ ਵਿੱਚ ਜੀਵਾਂ ਦੀ ਇਸ ਧਰਤੀ ਨੂੰ ਅਲਵਿਦਾ ਕਹਿਣ ਦੀ ਰਫ਼ਤਾਰ ਪਹਿਲਾਂ ਨਾਲੋਂ 100 ਤੋਂ 1000 ਗੁਣਾਂ ਵੱਧ ਗਈ ਹੈ। ਵਾਤਾਵਰਣ ਨੂੰ ਸਾਂਭਣ ਦੇ ਕਈ ਉਪਰਾਲੇ ਬਾਹਰਲੇ ਮੁਲਕਾਂ ਵਿੱਚ ਅਪਣਾਏ ਜਾ ਰਹੇ ਹਨ। ਉਨ੍ਹਾਂ ਨੂੰ ਦੇਖਿਆ ਜਾਵੇ ਅਤੇ ਜ਼ਰੂਰਤ ਦੇ ਅਨੁਕੂਲ ਕਾਨੂੰਨ ਬਣਾਏ ਜਾਣੇ ਚਾਹੀਦੇ ਹਨ। ਸਭ ਤੋਂ ਪਹਿਲਾਂ ਵੱਧ ਰਹੀ ਇਨਸਾਨੀ ਵਸੋਂ, ਪ੍ਰਦੂਸ਼ਣ ਅਤੇ ਅਵਾਰਾ ਡੰਗਰਾਂ ਨੂੰ ਕਾਬੂ ਵਿੱਚ ਕਰਨਾ ਅਤਿਅੰਤ ਜ਼ਰੂਰੀ ਹੈ। ?. ਮੈਡਮ ਜੀ, ਉਂਜ ਤਾਂ ਅੱਜ ਗਲੋਬਲ ਵਾਰਮਿੰਗ ਦੀ ਗੱਲ ਤਾਂ ਸਾਰੀ ਦੁਨੀਆਂ ਲਈ ਹੀ ਚਿੰਤਾ ਦਾ ਵਿਸ਼ਾ ਹੈ। ਸਾਡੇ ਦੇਸ਼ ਵਿੱਚ ਵੀ, ਖ਼ਾਸ ਕਰਕੇ ਪੰਜਾਬ ਵਿੱਚ ਪਲਿਊਸ਼ਨ ਦੇ ਵਾਧੇ, ਦਰਖ਼ਤਾਂ ਦੀ ਅੰਨੀਂ ਕੱਟ-ਕਟਾਈ ਨੇ ਜਿੱਥੇ ਗਲੋਬਲ ਵਾਰਮਿੰਗ ਵਿੱਚ ਵਾਧਾ ਕੀਤਾ, ਉੱਥੇ ਜੰਗਲੀ ਜੀਵ-ਜੰਤੂਆਂ ਦੀ ਤਬਾਹੀ ਵੀ ਕੀਤੀ ਹੈ। ਪੰਜਾਬ ਦੇ ਸੰਦਰਭ ਵਿੱਚ ਕਿਹੋ-ਜਿਹੇ ਦਰਖ਼ਤਾਂ ਦੀ ਲੋੜ ਹੈ ਜਿੰਨ੍ਹਾਂ ਨਾਲ ਪੰਜਾਬ ਦੀ ਫਿਜ਼ਾ ਵਿੱਚ ‘ਬਲਿਹਾਰੀ ਕੁਦਰਤ ਵਸਿਆ’ ਦੇ ਮਹਾਂਵਾਕ ਦੀ ਤਸਵੀਰ ਵੇਖਣ ਨੂੰ ਇੱਕ ਵਾਰ ਫੇਰ ਮਿਲੇ? ?. ਸੁਣਨ ਵਿਚ ਆਇਆ ਕਿ ਪਿਛਲੇ ਕੁਝ ਸਮੇਂ ਤੋਂ ਅਜੀਤ ਅਖਬਾਰ ਦੇ ਸਹਿਯੋਗ ਨਾਲ ਵੱਧ ਤੋਂ ਵੱਧ ਦਰਖ਼ਤ ਲਾਉਣ ਦਾ ਉਪਰਾਲਾ ਕੀਤਾ ਗਿਆ ਹੈ। ਕੀ ਤੁਹਾਨੂੰ ਲੱਗਦਾ ਹੈ ਕਿ ਇਹ ਯਤਨ ਸਫ਼ਲ ਹੋਇਆ ਅਤੇ ਪੰਜਾਬ ਵਿੱਚ ਹਰਿਆਲੀ ਵਧੀ ਹੈ? ਜਾਂ ਤੁਹਾਨੂੰ ਲੱਗਦਾ ਹੈ ਕਿ ਅਜੇ ਅਸੀਂ ਨਿਸ਼ਾਨੇ ਤੋਂ ਦੂਰ ਹਾਂ? ਕੁਦਰਤ ਨਾਲ ਪਿਆਰ ਕਰਨ ਦੀ ਲੋੜ ?. ਪੰਜਾਬ ਵਿੱਚ ਹਰੀਕੇ ਪੱਤਣ, ਕਾਂਜਲੀ ਅਤੇ ਰੋਪੜ ਦੀਆਂ ਛੰਭਾਂ ‘ਤੇ ਸਿਆਲ ਦੀ ਰੁੱਤੇ ਲੱਖਾਂ ਹੀ ਪੰਛੀ ਹਰ ਸਾਲ ਏਸ਼ੀਆ ਅਤੇ ਮੱਧ-ਯੂਰਪ ਦੇ ਵੱਖ-ਵੱਖ ਦੇਸ਼ਾਂ ਤੋਂ ਆਉਂਦੇ ਹਨ। ਪਿੱਛੇ ਜਿਹੇ ਤੁਸੀਂ ਇੱਕ ਲੇਖ ‘ਕੂੰਜਾਂ’ ਬਾਰੇ ਵੀ ਲਿਖਿਆ ਸੀ। ਕੂੰਜਾਂ ਦਾ ਜ਼ਿਕਰ ਗੁਰਬਾਣੀ ਵਿੱਚ ਅਤੇ ਸਾਡੇ ਸੱਭਿਆਚਾਰਕ ਗੀਤਾਂ ਵਿੱਚ ਵੀ ਆਮ ਮਿਲਦਾ ਹੈ ਕਿ ਕੂੰਜਾਂ ਬੱਚੇ ਦੇ ਕੇ ਆਪ ਗਰਮ ਥਾਂ ਵੱਲ ਚਲੇ ਜਾਂਦੀਆਂ ਹਨ, ਇਸ ਬਾਰੇ ਤੁਹਾਡਾ ਵਿਗਿਆਨ ਜਗਤ ਕੀ ਕਹਿੰਦਾ ਹੈ? ?. ਜਿਉਂ-ਜਿਉਂ ਮਨੁੱਖ ਨੇ ਤਰੱਕੀ ਕੀਤੀ ਸੁੱਖ ਦੇ ਸਾਧਨ ਵਧੇ ਤਾਂ ਮਨੁੱਖ ਦੁਖੀ ਵੀ ਉਸੇ ਤੇਜ਼ੀ ਨਾਲ ਹੋਇਆ। ਵਾਤਾਵਰਣ ਦੇ ਗੰਦਾ ਹੋਣ ਅਤੇ ਪਾਣੀਆਂ ਦੇ ਦੂਸ਼ਿਤ ਹੋਣ ਨਾਲ ਕੈਂਸਰ ਵਰਗੀਆਂ ਲਾ-ਇਲਾਜ ਬਿਮਾਰੀਆਂ ਵੀ ਬਹੁਤ ਤੇਜ਼ੀ ਨਾਲ ਮਨੁੱਖ ਨੂੰ ਆਪਣੇ ਕਲਾਵੇ ਵਿੱਚ ਲੈ ਰਹੀਆਂ ਹਨ। ਤੁਸੀਂ ਕਿਸ ਨੂੰ ਜ਼ਿੰਮੇਵਾਰ ਸਮਝਦੇ ਹੋ? ਸਰਕਾਰਾਂ ਨੂੰ, ਲੋਕਾਂ ਨੂੰ ਜਾਂ ਫੇਰ ਕੁਦਰਤ ਨੂੰ ਹੀ…? ਪੰਜਾਬੀ ਵਿਚ ਜੀਵ ਵਿਗਿਆਨ/ ਗਿਆਨ ਲਿਖਣ ਦਾ ਸਬੱਬ ?. ਮੈਡਮ ਜੀ, ਹੁਣ ਤੁਸੀਂ ਕੰਮ ਤੋਂ ਸੇਵਾ-ਮੁਕਤ ਹੋਣ ਤੋਂ ਬਾਅਦ ਬਹੁਤ ਹੀ ਮਹੱਤਵਪੂਰਨ ਕੰਮ ਜੀਵ-ਜੰਤੂਆਂ ਬਾਰੇ ਪੰਜਾਬੀ ਮਾਂ ਬੋਲੀ ਵਿੱਚ ਬਹੁਤ ਹੀ ਸਾਦੀ ਭਾਸ਼ਾ ਵਿੱਚ ਕੁਝ ਕਿਤਾਬਾਂ ਵੀ ਪਾਠਕਾਂ ਦੀ ਝੋਲੀ ਪਾਈਆਂ ਹਨ। ਕੁੱਲ ਕਿੰਨੀਆਂ ਕਿਤਾਬਾਂ ਤੁਸੀਂ ਲਿਖੀਆਂ? ਇਹ ਕਿਤਾਬਾਂ ਲਿਖਣ ਦਾ ਨਿਵੇਕਲਾ ਤੇ ਪਹਿਲਾ ਕਦਮ ਪੁੱਟਣ ਦਾ ਸਬੱਬ ਕਿਸ ਤਰ੍ਹਾਂ ਬਣਿਆ? ਮੇਰੀਆਂ ਕਿਤਾਬਾਂ ਦੀ ਸੂਚੀ:- ?. ਤੁਸੀਂ ਦੱਸ ਰਹੇ ਸੀ ਕਿ ਤੁਸੀਂ ਸਕੂਲ ਵਿੱਚ ਹਿੰਦੀ ਜਾਂ ਪੰਜਾਬੀ ਨਹੀਂ ਪੜ੍ਹੀ ਤੇ ਇਹਦਾ ਮਤਲਬ ਕਿ ਤੁਹਾਡਾ ਮੀਡੀਅਮ ਇੰਗਲਿਸ਼ ਸੀ। ਫੇਰ ਤੁਹਾਨੂੰ ਪੰਜਾਬੀ ਵਿੱਚ ਕਿਤਾਬਾਂ ਲਿਖਣ ਦੀ ਕਾਫ਼ੀ ਔਖਿਆਈ ਹੋਈ ਹੋਵੇਗੀ। ਠੇਠ ਤੇ ਸੌਖੀ ਪੰਜਾਬੀ ਵਿੱਚ ਲਿਖਣ ਦਾ ਸਬੱਬ ਕਿਸ ਤਰ੍ਹਾਂ ਬਣਿਆ? ਦੂਰ ਦੇ ਢੋਲ ਸੁਹਾਵੇ ?. ਪੁਸ਼ਪਿੰਦਰ ਜੀ, ਤੁਸੀਂ ਆਪਣੀ ਜ਼ਿੰਦਗੀ ਦਾ ਬਹੁਤ ਸਾਰਾ ਸਮਾਂ ਅਧਿਆਪਨ ਕੀਤਾ ਹੈ ਅਤੇ ਤੁਸੀਂ ਵਿਦਿਆਰਥੀਆਂ ਵਿੱਚ ਬੜੇ ਲੰਮੇ ਸਮੇਂ ਤੋਂ ਵਿਚਰਦੇ ਰਹੇ ਹੋ। ਇੱਕ ਸਵਾਲ ਪੰਜਾਬ ਵਿਚਲੇ ਨੌਜਵਾਨ ਵਰਗ ਬਾਰੇ ਹੈ। ਤਕਰੀਬਨ ਸਾਰੇ ਹੀ ਵਿਦਿਆਰਥੀ ਵਿੱਦਿਆ ਪ੍ਰਾਪਤੀ ਤੋਂ ਬਾਅਦ ਪ੍ਰਵਾਸ ਧਾਰਨ ਕਰਨ ਲਈ ਹੀ ਪੱਬਾਂ ਭਾਰ ਨਜ਼ਰ ਆ ਰਹੇ ਹਨ। ਕੀ ਭਾਰਤ ਵਿੱਚ ਉਨ੍ਹਾਂ ਦਾ ਕੋਈ ਭਵਿੱਖ ਨਜ਼ਰ ਨਹੀਂ ਆ ਰਿਹਾ ਕਰਕੇ ਜਾਂ ਕੋਈ ਹੋਰ ਕਾਰਨ ਸਮਝਦੇ ਹੋ? ਸਾਡੀ ਲੀਡਰਸ਼ਿਪ ਨਹੀਂ ਚਾਹੁੰਦੀ ਕਿ ਲੋਕ ਪੜ੍ਹ ਲਿਖ ਕੇ ਸਿਆਣੇ ਹੋਣ ?. ਚਲੋ ਇਹ ਤਾਂ ਹੋਈ ਗੱਲ ਉਨ੍ਹਾਂ ਸਮਰੱਥ ਲੋਕਾਂ ਦੀ, ਜੋ ਆਪਣੇ ਬੱਚਿਆਂ ਨੂੰ ਵਧੀਆ ਤੇ ਚੰਗੇ ਇੰਗਲਿਸ਼ ਮੀਡੀਅਮ ਸਕੂਲਾਂ ਵਿੱਚ ਪੜ੍ਹਾ ਸਕਦੇ ਹਨ। ਦੂਜੇ ਉਹ ਹਨ, ਜਿਨ੍ਹਾਂ ਨੂੰ ਗ਼ਰੀਬ ਲੋਕ ਸਰਕਾਰੀ ਸਕੂਲਾਂ ਵਿੱਚ ਵੀ ਨਹੀਂ ਪੜ੍ਹਾ ਸਕਦੇ। ਸੋ, ਇਸ ਤਰ੍ਹਾਂ ਇੱਕ ਦੇਸ਼ ਇੱਕ ਸਮਾਜ ਵਿੱਚ ਦੋ ਵਰਗਾਂ ਦੇ ਲੋਕ ਇੱਕ ਵਧੀਆ ਸਮਾਜ ਕਿਵੇਂ ਸਿਰਜ ਸਕਦੇ ਹਨ? ਮੰਨਿਆ ਇਹ ਜਾਂਦਾ ਕਿ ਕਿ ਬੱਚੇ ਦੇਸ਼ ਦਾ ਭਵਿੱਖ ਹੁੰਦੇ ਹਨ ਅਤੇ ਅਧਿਆਪਕ ਹੀ ਦੇਸ਼ ਦੇ ਚੰਗੇ ਵਾਰਸ ਪੈਦਾ ਕਰਦਾ ਹੈ। ਤੁਹਾਡਾ ਇਹਦੇ ਬਾਰੇ ਕੀ ਵਿਚਾਰ ਹੈ? ?. ਦੇਸ਼ ਦੇ ਦੂਜੇ ਸੂਬਿਆਂ ਵਿੱਚ ਖ਼ਾਸ ਕਰਕੇ ਭਾਰਤ ਵਿੱਚ ਮੇਰੇ ਖ਼ਿਆਲ ਨਾਲ ਪੰਜਾਬ, ਬਿਹਾਰ ਅਤੇ ਯੂ. ਪੀ. ਦੇ ਸੂਬਿਆਂ ਨੂੰ ਛੱਡ ਕੇ ਵਿੱਦਿਆ ਦਾ ਮਿਆਰ ਕਾਫ਼ੀ ਚੰਗਾ ਹੈ। ਕੀ ਕੇਂਦਰ ਸਰਕਾਰ ਵਿੱਦਿਆ ਲਈ ਕੋਈ ਗ੍ਰਾਂਟਸ ਵਗੈਰਾ ਨਹੀਂ ਦਿੰਦੀ? ਜਾਂ ਇਹ ਸੂਬਾਈ ਸਰਕਾਰਾਂ ਹੀ ਲੋਕਾਂ ਨੂੰ ਜਾਣ ਬੁਝ ਕੇ ਅਗਿਆਨਤਾ ਦੇ ਖੂਹ ‘ਚੋਂ ਕੱਢਣਾ ਨਹੀਂ ਚਾਹੁੰਦੀਆਂ ਕਿ ਗਿਆਨਵਾਨ ਲੋਕ ਸਾਡੇ ਖ਼ਿਲਾਫ ਉੱਠ ਸਕਦੇ ਹਨ? ਜਾਂ ਕੋਈ ਹੋਰ ਕਾਰਨ? ?. ਪਿਛਲੇ ਚਾਰ ਦਹਾਕਿਆਂ ਵਿੱਚ ਹਰੀ ਕ੍ਰਾਂਤੀ ਨਾਲ ਅਨਾਜ ਦਾ ਤਾਂ ਵਾਧਾ ਹੋਇਆ ਪਰ ਦਵਾਈਆਂ ਦੇ ਛਿੜਕਾਅ ਨਾਲ ਬਹੁਤ ਸਾਰੇ ਜੀਵ-ਜੰਤੂ ਮਾਰੇ ਗਏ। ਜਦੋਂ ਆਪਣੇ ਦੇਸ਼ ਦੀ ਤੁਲਨਾ ਦੂਜੇ ਦੇਸ਼ਾਂ ਨਾਲ ਕਰਦੇ ਹੋ ਤਾਂ ਤੁਹਾਨੂੰ ਆਪਣੇ ਦੇਸ਼ ਦੀ ਸਰਕਾਰ, ਲੋਕਾਂ ਵਿੱਚ ਇਸ ਗੱਲ ਬਾਰੇ ਅਵੇਅਰਨਿਸ ਕਿਸ ਤਰ੍ਹਾਂ ਨਜ਼ਰ ਆਉਂਦੀ ਹੈ? ?. ਪੁਸ਼ਪਿੰਦਰ ਜੀ, ਕਿਸਾਨ ਨੂੰ ਫ਼ਸਲਾਂ ਤੋਂ ਚੰਗੀ ਪੈਦਾਵਾਰ ਲੈਣ ਲਈ ਇਹ ਜ਼ਰੂਰੀ ਹੋ ਜਾਂਦਾ ਹੈ ਕਿ ਫ਼ਸਲਾਂ ਨੂੰ ਨੁਕਸਾਨ ਪਹੁੰਚਾਉਣ ਵਾਲੇ ਕੀੜਿਆਂ ਤੋਂ ਬਚਾਉਣ ਲਈ ਦਵਾਈਆਂ ਸਪ੍ਰੇਅ ਕਰਨ। ਪਰ ਇਸ ਨਾਲ ਮਿੱਤਰ ਕੀੜੇ ਵੀ ਮਾਰੇ ਜਾਂਦੇ ਹਨ। ਇਹੋ ਜਿਹੀ ਸਥਿਤੀ ਵਿੱਚ ਕਿਸਾਨ ਨੂੰ ਕੀ ਕਰਨਾ ਚਾਹੀਦਾ ਹੈ, ਕੋਈ ਸੁਝਾਅ ਹੈ? ?. ਪੁਸ਼ਪਿੰਦਰ ਜੀ, ਅੱਜ ਕੱਲ੍ਹ ਵੀ ਕਿਸੇ ਪ੍ਰੋਜੈਕਟ ‘ਤੇ ਕੰਮ ਕਰ ਰਹੇ ਹੋ? ਤੁਹਾਨੂੰ ਲੱਗਦਾ ਹੈ ਕਿ ਅਜੇ ਜੀਵ-ਜੰਤੂਆਂ ਬਾਰੇ ਕੁਝ ਲਿਖਣ ਵਾਲਾ ਰਹਿੰਦਾ ਹੈ ਜਾਂ ਜੋ ਤੁਸੀਂ ਲਿਖਣਾ ਚਾਹੁੰਦੇ ਸੀ ਲਿਖਿਆ ਗਿਆ ਹੈ? ਕੀ ਕੋਈ ਹੋਰ ਵਿਗਿਆਨੀ ਵੀ ਇੱਧਰ ਧਿਆਨ ਦੇ ਰਿਹਾ ਹੈ? ਪੰਜਾਬੀ ਵਿੱਚ ਵਿਗਿਆਨ ਲਿਖਣ ਵਾਲੇ ਬੱਸ ਗਿਣਵੇਂ-ਚੁਣਵੇਂ ਹੀ ਵਿਗਿਆਨੀ ਹਨ।ਦੁੱਖ ਦੀ ਗੱਲ ਹੈ ਕਿ ਵਿਗਿਆਨ ਦੀ 99% ਸਮੱਗਰੀ ਇੰਗਲਿਸ਼ ਵਿੱਚ ਮਿਲਦੀ ਹੈ, ਇਸੇ ਲਈ ਦਸਵੀਂ ਕਲਾਸ ਤੋਂ ਬਾਅਦ ਸਾਇੰਸ ਦੇ ਵਿਦਿਆਰਥੀਆਂ ਨੂੰ ਪੰਜਾਬੀ ਪੜ੍ਹਾਈ ਹੀ ਨਹੀਂ ਜਾਂਦੀ ਸੀ। ਹੁਣ ਸਾਇੰਸ ਪੰਜਾਬੀ ਜਾਂ ਕਿਸੇ ਥਾਂ ਦੀ ਮਾਤ ਭਾਸ਼ਾ ਵਿੱਚ ਤਾਂ ਉਸ ਵੇਲੇ ਹੀ ਲਿਖੀ ਜਾ ਸਕਦੀ ਹੈ ਜੇਕਰ ਇੱਕੋ ਇਨਸਾਨ ਨੂੰ ਸਾਇੰਸ ਅਤੇ ਪੰਜਾਬੀ (ਮਾਤ ਭਾਸ਼ਾ) ਦਾ ਪੂਰਾ ਇਲਮ ਹੋਵੇ ਤਾਂ ਕਿ ਉਹ ਆਪਣੀ ਗੱਲ ਲੋਕਾਂ ਤੱਕ ਸਹੀ ਅਤੇ ਠੀਕ ਢੰਗ ਨਾਲ ਪਹੁੰਚਾ ਸਕੇ। ਇਸ ਦੇ ਨਾਲ ਉਸ ਨੂੰ ਕੰਮ ਕਰਨ ਦੀ ਹਰ ਪੱਖੋਂ ਹੱਲਾਸ਼ੇਰੀ ਵੀ ਮਿਲਣੀ ਚਾਹੀਦੀ ਹੈ। ਵਿਗਿਆਨ ਸਭ ਲੋਕਾਂ ਤੱਕ ਪਹੁੰਚਾਉਣ ਲਈ ਉਸ ਦੀ ਸਮੱਗਰੀ ਦਾ ਸਰਲ, ਰੋਚਕ ਅਤੇ ਲੋਕਾਂ ਦੀ ਮਾਤ ਭਾਸ਼ਾ ਵਿੱਚ ਮਿਲਣਾ ਬਹੁਤ ਜ਼ਰੂਰੀ ਹੈ। ਜਰਮਨੀ, ਫਰਾਂਸ, ਜਪਾਨ ਐਥੋਂ ਤੱਕ ਕਿ ਚੈੱਕ ਰਿਪਬਲਿਕ ਵਰਗੇ ਨਿੱਕੇ ਜਿੰਨੇ ਦੇਸ਼ਾਂ ਵਿੱਚ ਵੀ 60-80% ਸਮੱਗਰੀ ਉਨ੍ਹਾਂ ਦੀਆਂ ਮਾਤ ਭਾਸ਼ਾਵਾਂ ਵਿੱਚ ਹੀ ਉਪਲੱਭਧ ਹੈ ਇੱਥੇ ਤੱਕ ਕਿ ਡਾਕਟਰੀ ਵਰਗੀ ਵਿੱਦਿਆ ਵੀ ਉਹ ਆਪਣੀ ਬੋਲੀ ਵਿੱਚ ਹੀ ਦਿੰਦੇ ਹਨ। ਇਸ ਦੇ ਨਾਲ ਉੱਥੋਂ ਦੇ ਲੋਕ ਦੋ-ਤਿੰਨ ਹੋਰ ਬੋਲੀਆਂ ਦੀ ਵੀ ਪੂਰੀ ਮੁਹਾਰਤ ਹਾਸਲ ਕਰਦੇ ਹਨ ਅਤੇ ਹੋਰ ਲੋੜੀਦੀਂ ਸਮੱਗਰੀ ਉਨ੍ਹਾਂ ਰਾਹੀਂ ਪ੍ਰਾਪਤ ਕਰ ਲੈਂਦੇ ਹਨ। ਢਾਅ ਜੀ, ਗੱਲ ਸਾਰੀ ਨੀਤ ਤੇ ਨੀਤੀ ਦੀ ਹੈ। ਤੋਹਫ਼ੇ ਦੇਣੇ ਤਾਂ ਕਿਤਾਬਾਂ ਦੇਣ ਦਾ ਰਿਵਾਜ ਹੋਵੇ ?. ਜੀਵ ਜੰਤੂਆਂ ਬਾਰੇ ਕਿਤਾਬਾਂ ਦੀ ਉਪਲਭਦੀ, ਇਹ ਤੁਹਾਡਾ ਬਹੁਤ ਹੀ ਸ਼ਲਾਘਾਯੋਗ ਉਪਰਾਲਾ ਹੈ। ਇਸ ਤੋਂ ਸਿਰਫ਼ ਬੱਚੇ ਹੀ ਨਹੀਂ ਸਗੋਂ ਵੱਡੇ ਵੀ ਬਹੁਮੁੱਲੀ ਜਾਣਕਾਰੀ ਪ੍ਰਾਪਤ ਕਰ ਸਕਦੇ ਹਨ। ਕ੍ਰਿਪਾ ਕਰਕੇ ਦੱਸੋ ਇਹ ਸਾਰੀਆਂ ਕਿਤਾਬਾਂ ਕਿੱਥੋਂ ਪ੍ਰਾਪਤ ਕੀਤੀਆਂ ਜਾ ਸਕਦੀਆਂ ਹਨ? ਮੇਰੇ ਖ਼ਿਆਲ ਨਾਲ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਆਪਣੇ ਬੱਚਿਆਂ ਦੇ ਜਨਮ ਦਿਨਾਂ ‘ਤੇ ਮਹਿੰਗੇ ਖਿਡਾਉਣਿਆਂ ਦੀ ਥਾਂ ਇਹੋ ਜਿਹੀਆਂ ਕਿਤਾਬਾਂ ਦੇ ਗਿਫ਼ਟ ਦੇਈਏ, ਜਿਸ ਨਾਲ ਬੱਚਿਆਂ ਵਿੱਚ ਵਿਗਿਆਨ ਗਿਆਨ ਦਾ ਜਾਗ ਲੱਗ ਸਕੇ? ਗੁਰੂ ਗ੍ਰੰਥ ਸਾਹਿਬ ਵਿੱਚ ਪੰਛੀਆਂ ਦਾ ਜਿਕਰ ?. ਪੁਸ਼ਪਿੰਦਰ ਜੀ, ਤੁਸੀਂ ਸ੍ਰੀ ਗੁਰੁ ਗੰ੍ਰਥ ਸਾਹਿਬ ਵਿਚਲੇ ਪੰਛੀਆਂ ਤੋਂ ਬਾਅਦ ਵੀ ਕਿਸੇ ਪ੍ਰੋਜੈਕਟ ‘ਤੇ ਕੋਈ ਕੰਮ ਕਰ ਰਹੇ ਹੋ? ਕੋਈ ਹੋਰ ਕਿਤਾਬ ਲਿਖਣ ਬਾਰੇ ਸੋਚਿਆ? ?. ਪੁਸ਼ਪਿੰਦਰ ਜੀ, ਜੀਵ-ਵਿਗਿਆਨ ਦੇ ਖੇਤਰ ਵਿੱਚ ਲੰਬਾ ਸਮਾਂ ਕੰਮ ਕਰਨ ਲਈ ਕਿਸੇ ਸੰਸਥਾ ਨੇ ਜਾਂ ਕਿਸੇ ਸਰਕਾਰ ਨੇ ਤੁਹਾਡੇ ਕੰਮ ਨੂੰ ਸਲਾਹੁੰਦਿਆਂ ਕੋਈ ਰੈਕੋਗਨਾਇਜੇਸ਼ਨ/ ਮਾਣ-ਸਨਮਾਨ …? ਵਿਦਿਆਰਥੀਆਂ ਨੂੰ ਸਲਾਹ ?. ਆਪਣੀ ਜ਼ਿੰਦਗੀ ਦੇ ਤਜ਼ਰਬੇ ਤੋਂ ਪਾਠਕਾਂ, ਆਮ ਲੋਕਾਂ ਜਾਂ ਵਿਦਿਆਰਥੀਆਂ ਨੂੰ ਕੋਈ ਸੁਨੇਹਾ ਦੇਣਾ ਚਾਹੋਗੇ? ਤੁਸੀਂ ਉਨ੍ਹਾਂ ਵਿਦਿਆਰਥੀਆਂ ਨੂੰ ਜਿੰਨ੍ਹਾਂ ਨੇ ਜੀਵ-ਵਿਗਿਆਨੀ ਬਣਨਾ ਹੋਵੇ ਉਨ੍ਹਾਂ ਨੂੰ ਆਪਣੇ ਤਜ਼ਰਬੇ ਤੋਂ ਕੋਈ ਜ਼ਿੰਦਗੀ ਦੇ ਰਾਜ ਦੱਸਣਾ ਚਾਹੋਗੇ? ?. ਡਾ. ਪੁਸ਼ਪਿੰਦਰ ਜੈ ਰੂਪ ਜੀ, ਮੈਂ ਜੀਵ-ਵਿਗਿਆਨ ਦਾ ਵਿਦਿਆਰਥੀ ਵੀ ਨਹੀਂ ਨਾ ਹੀ ਮੇਰਾ ਇਸ ਖੇਤਰ ਵਿੱਚ ਕੋਈ ਏਨਾ ਗਿਆਨ ਹੈ। ਹੋ ਸਕਦਾ ਬਹੁਤ ਸਾਰੀਆਂ ਗੱਲਾਂ ਤੁਹਾਨੂੰ ਪੁੱਛਣ ਤੋਂ ਰਹਿ ਗਈਆਂ ਹੋਣ। ਕੋਈ ਅਜਿਹੀ ਗੱਲ ਜੋ ਤੁਸੀਂ ਦੱਸਣੀ ਚਾਹੁੰਦੇ ਹੋਵੋਂ, ਮੈਂ ਤੁਹਾਨੂੰ ਨਾ ਪੁੱਛ ਸਕਿਆ ਹੋਵਾਂ? ਸਤਨਾਮ ਸਿੰਘ ਢਾਅ: ਪੁਸ਼ਪਿੰਦਰ ਜੀ, ਤੁਸੀਂ ਬਹੁਤ ਹੀ ਜਾਣਕਾਰੀ ਭਰਪੂਰ ਗੱਲਬਾਤ ਕੀਤੀ ਹੈ। ਤੁਹਾਡਾ ਬਹੁਤ ਬਹੁਤ ਧੰਨਵਾਦ ਜੋ ਤੁਸੀਂ ਸਿਹਤ ਢਿੱਲੀ ਹੋਣ ਦੇ ਵਾਬਜੂਦ ਵੀ ਆਪਣੀ ਸੰਘਰਸ਼ ਮਈ ਜ਼ਿੰਦਗੀ ਦੀ ਕਿਤਾਬ ਦੇ ਪੰਨੇ ਸਾਂਝੇ ਕੀਤੇ। ਜ਼ਿੰਦਗੀ ਦੇ ਦੁੱਖਾਂ ਸੁੱਖਾਂ ਦੀ ਬਾਤ ਸੁਣਾ ਕੇ ਬਹੁਤ ਸਾਰੇ ਲੋਕਾਂ ਨੂੰ ਜੋ ਆਪਣੇ ਆਪ ਨੂੰ ਕਮਜ਼ੋਰ ਜਾਂ ਬੇਬਸ ਸਮਝਦੇ ਹੋਣ ਉਨ੍ਹਾਂ ਨੂੰ, ਜ਼ਿੰਦਗੀ ਵਿੱਚ ਕਾਮਯਾਬ ਹੋਣ ਲਈ, ਸਵੈਮਾਣ ਨਾਲ ਜਿਉਣ ਲਈ ਉਤਸ਼ਾਹਿਤ ਕੀਤਾ ਹੈ। ਤੁਹਾਡੀ ਚੰਗੀ ਸਿਹਤ ਲਈ ਦੁਆ ਕਰਰਦੇ ਹਾਂ। ਹੁਣ ਫੇਰ ਜਦੋਂ ਤੁਸੀਂ ਕੇਨੇਡਾ ਆਏ ਤਾਂ ਹੋਰ ਵੀ ਗੱਲਾਂਬਾਤਾਂ ਕਰਾਂਗੇ। ਇੱਕ ਵਾਰ ਫੇਰ ਧੰਨਵਾਦ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com