ਪੰਜਾਬੀ ਸਾਹਿਤ ਦੇ ਨਾਮਵਰ ਲੇਖਕ/ਮੁਲਾਕਾਤੀ ਸਤਨਾਮ ਸਿੰਘ ਢਾਅ ਵੱਲੋੰ ਕੀਤੀਅਾਂ ਗਈਅਾਂ ਮੁਲਾਕਾਤਾਂ ਦੀ ਨਵੀਂ ਪੁਸਤਕ ‘ਰੰਗ ਆਪੋ ਆਪਣੇ’ ਛੱਪ ਕੇ ਆ ਗਈ ਹੈ। ਮੁਲਾਕਾਤੀ ਸਤਨਾਮ ਸਿੰਘ ਢਾਅ ਦੀਅਾਂ ਮੁਲਾਕਾਤਾਂ ਦੀਅਾਂ ਦੋ ਪੁਸਤਕਾਂ ਪਹਿਲਾਂ ਵੀ ਛੱਪ ਚੁੱਕੀਆ ਹਨ ਜਿਹਨਾਂ ਦੇ ਨਾਮ ਹਨ:
1. ਡੂੰਘੇ ਵਹਿਣਾਂ ਦੇ ਭੇਤ, ਭਾਗ ਪਹਿਲਾ: ਮੁਲਾਕਾਤਾਂ——2014
ਅਤੇ 2. ਡੂੰਘੇ ਵਹਿਣਾਂ ਦੇ ਭੇਤ, ਭਾਗ ਦੂਜਾ: ਮੁਲਾਕਾਤਾਂ——2015
ਲੇਖਕ ਵਧਾਈ ਦਾ ਪਾਤਰ ਹੈ ਕਿ ਉਸ ਨੇ ਬਹੁਤ ਹੀ ਮਿਹਨਤ ਅਤੇ ਤਰੱਦਦ ਨਾਲ ਇਹਨਾਂ ਮੁਲਾਕਾਤਾਂ ਦੇ ਔਖੇ ਕਾਰਜ ਨੂੰ ਪੂਰਾ ਕਰਨ ਵਿੱਚ ਸਫਲਤਾ ਪਰਾਪਤ ਕੀਤੀ। ਲੇਖਕ ਨੇ ਨਵੀਂ ਆਈ ਪੁਸਤਕ: ਰੰਗ ਆਪੋ ਆਪਣੇ’ ਸਮੇਤ ਇਹਨਾਂ ਤਿੰਨਾਂ ਹੀ ਪੁਸਤਕਾਂ ਵਿੱਚ ਹੁਣ ਤੱਕ 36 ਲੇਖਕਾਂ ਨਾਲ ਮੁਲਾਕਾਤਾਂ ਕਰਕੇ ਸਿਰਜਣਾ ਕਰ ਰਹੇ ਸਾਹਿਤਕਾਰਾਂ ਦੇ ਰੂਬਰੂ ਕਰਵਾਇਆ ਹੈ।
ਨਵੀਂ ਛਪੀ ਕਿਤਾਬ ‘ਰੰਗ ਅਪੋ ਅਪਣੇ’ ਵਿਚਲੀਆਂ ਸ਼ਖ਼ਸੀਅਤਾਂ ਦੇ ਨਾਂ ਹਨ:
ਪੰਜਾਬੀਆਂ ਦਾ ਮਾਣ: ਓਲੰਪਿਕ ਗੋਲਡ ਮੈਡਲਿਸਟ ਬਲਬੀਰ ਸਿੰਘ ਸੀਨੀਅਰ
ਕਵਿਤਾ ਦਾ ਇੰਜਨੀਅਰ ਅਤੇ ਲੋਕ-ਹਿੱਤਾਂ ਦਾ ਰਾਖਾ: ਜੁਗਿੰਦਰ ਅਮਰ
ਲੋਕ-ਕਵੀ: ਸੰਤੋਖ ਸਿੰਘ ਸੰਤੋਖ
ਖੋਜ, ਸਮੀਖਿਆ, ਯਥਾਰਥ ਅਤੇ ਕਲਪਨਾ ਦਾ ਸਮੇਲ: ਡਾ. ਪ੍ਰੀਤਮ ਸਿੰਘ ਕੈਂਬੋ
ਕਰਾਂਤੀਕਾਰੀ ਕਵੀ: ਗੁਰਨਾਮ ਢਿੱਲੋਂ
ਯੂਨੀਅਨਨਿਸਟ ਅਤੇ ਬਹੁਪੱਖੀ ਲੇਖਕ: ਸੂਫ਼ੀ ਅਮਰਜੀਤ
ਮਨੁੱਖੀ ਕਦਰਾਂ ਕੀਮਤਾਂ ਦਾ ਝੰਡਾ ਬਰਦਾਰ: ਡਾ. ਇਕਬਾਲ ਸਿੰਘ ਪੰਨੂੰ
ਗਲੋਬਲੀ ਸਰੋਕਾਰਾਂ ਦਾ ਕਹਾਣੀਕਾਰ: ਜਰਨੈਲ ਸਿੰਘ
ਕੀਟ ਵਿਗਿਆਨ ਦੇ ਖੇਤਰ ਵਿੱਚ ਇੱਕ ਸੁਘੜ ਸ਼ਖ਼ਸੀਅਤ: ਡਾ. ਪੁਸ਼ਪਿੰਦਰ ਜੈਰੂਪ
ਪੰਜਾਬੀ ਪੱਤਰਕਾਰੀ ਦਾ ਹੰਢਿਆ ਤੇ ਬੇਬਾਕ ਪੱਤਰਕਾਰ: ਜਤਿੰਦਰ ਪਨੂੰ
***
1. ਡੂੰਘੇ ਵਹਿਣਾਂ ਦੇ ਭੇਤ, ਭਾਗ ਪਹਿਲਾ: ਮੁਲਾਕਾਤਾਂ——2014
ਇਸ ਪੁਸਤਕ ਵਿੱਚ ਬਾਰਾਂ ਉਘੇ ਲੇਖਕਾਂ ਨੂੰ ਸ਼ਾਮਲ ਕੀਤਾ ਗਿਆ ਜਿਹਨਾਂ ਦੇ ਨਾਂ ਹਨ:
ਲਹਿੰਦੇ ਪੰਜਾਬ ਵਿੱਚ ਪੰਜਾਬੀ ਜ਼ਬਾਨ ਦਾ ਘੁਲਾਟੀਆ: ਡਾ. ਅਖ਼ਤਰ ਹੁਸੈਨ ਅਖ਼ਤਰ
ਪੰਜਾਬੀ ਸਹਿਤ ਨੂੰ ਅਰਪਿਤ ਸਖ਼ਸ਼ੀਅਤ: ਇਕਬਾਲ ਅਰਪਨ
ਪੰਜਾਬੀ ਰੰਗ ਮੰਚ ਨੂੰ ਸਮਰਪਿਤ ਸਖ਼ਸ਼ੀਅਤ: ਡਾ. ਹਰਚਰਨ ਸਿੰਘ ਨਾਟਕਕਾਰ
ਆਪਣੇ ਅਸੂਲਾਂ ਦਾ ਪਹਿਰੇਦਾਰ ਲੇਖਕ: ਡਾ. ਸਾਧੂ ਸਿੰਘ
ਜ਼ਿੰਦਗੀ ਪੰਜਾਬੀ ਸਾਹਿਤ ਸਿਰਜਣਾ ਦੇ ਲੇਖੇ ਲਾਉਣ ਲਈ ਵਚਨਬੱਧ ਪ੍ਰਸਿੱਧ ਪੰਜਾਬੀ ਕਵੀ: ਗੁਰਚਰਨ ਰਾਮਪੁਰੀ
ਪ੍ਰਯੋਗਸ਼ੀਲ ਲਹਿਰ ਦਾ ਮੋਢੀ ਅਤੇ ਬਹੁ-ਵਿਧ ਲੇਖਕ: ਰਵਿੰਦਰ ਰਵੀ
ਮਨੁੱਖੀ ਮਨ ਦੀਅਾਂ ਪਰਤਾਂ ਫਰੋਲਣ ਵਾਲੀ: ਬਲਬੀਰ ਕੌਰ ਸੰਘੇੜਾ
ਨਿਵੇਕਲੇ ਸ਼ਬਦਾਂ ਦਾ ਭੰਡਾਰੀ ਪਰ ਅਣਗੌਲਿਆ ਲੇਖਕ: ਹਰਜੀਤ ਦੌਧਰੀਅਾ
ਪੰਜਾਬੀ ਸਾਹਿਤ ਦਾ ਬਹੁ-ਪੱਖੀ ਲੇਖਕ: ਸਾਧੂ ਬਿਨਿੰਗ
ਜਪਾਨ ਵਿੱਚ ਪੰਜਾਬੀ ਸਾਹਿਤ ਦਾ ਝੰਡਾ ਬਰਦਾਰ: ਪਰਮਿੰਦਰ ਸੋਢੀ
ਚਾਂਦੀ ਦਾ ਗੇਟ ਵਾਲੀ: ਮਿੰਨੀ ਗਰੇਵਾਲ
ਗੁਆਚੇ ਘਰ ਦੀ ਤਲਾਸ਼ ਵਾਲਾ: ਜਗਤਾਰ ਢਾਅ
**
2. ਡੂੰਘੇ ਵਹਿਣਾਂ ਦੇ ਭੇਤ, ਭਾਗ ਦੂਜਾ: ਮੁਲਾਕਾਤਾਂ——2015
ਇਸ ਪੁਸਤਕ ਵਿੱਚ ਵੀ ਬਾਰਾਂ ਲੇਖਕਾਂ ਨੂੰ ਸ਼ਾਮਲ ਕੀਤਾ ਗਿਆ ਜਿਹਨਾਂ ਦੇ ਨਾਂ ਹਨ:
ਸਿਰੜ ਦੀ ਮੂਰਤ ਅਤੇ ਅਨੋਖਾ ਸਿੱਖਿਆ ਸ਼ਾਸਤਰੀ: ਡਾ. ਅਮਰ ਸਿੰਘ ਧਾਲੀਵਾਲ
ਜੋਗਿੰਦਰ ਸ਼ਮਸ਼ੇਰ
ਸਮੇਂ ਦੀ ਅਵਾਜ਼ ਅਤੇ ਪੰਜਾਬੀ ਸ਼ਾਇਰੀ ਦਾ ਮਾਣ: ਕੇਸਰ ਸਿੰਘ ਨੀਰ
ਪਾਤਰ ਉਸਾਰੀ ਅਤੇ ਵਿਲਖ਼ਣ ਸ਼ੈਲੀ ਦਾ ਮਾਹਿਰ: ਜਰਨੈਲ ਸਿੰਘ ਸੇਖਾ
ਬਹੁ-ਭਾਸ਼ਾਈ ਤੇ ਬਹੁ-ਵਿਧਾਈ ਸਾਹਿਤਕਾਰ: ਨਦੀਮ ਪਰਮਾਰ
ਕੰਡਿਆਲੇ ਰਾਹਾਂ ਦਾ ਪਾਂਧੀ: ਡਾ. ਗੁਰਦਿਆਲ ਸਿੰਘ ਰਾਏ
ਪ੍ਖੇਡ ਮੈਦਾਨਾਂ ਦੀ ਗੁਰਜ: ਪ੍ਰਿੰਸੀਪਲ ਸਰਵਣ ਸਿੰਘ
ਪੰਜਾਬੀ ਸ਼ਾਇਰੀ ਵਿੱਚ ਇੱਕ ਵਿਲੱਖਣ ਨਾਂ: ਡਾ. ਦਰਸ਼ਨ ਗਿੱਲ
ਸੁਰਾਂ ਦਾ ਸੁਦਾਗਰ ਅਤੇ ਸ਼ਬਦਾਂ ਦਾ ਜਾਦੂਗਰ: ਇਕਬਾਲ ਮਾਹਲ
ਮਨੁੱਖੀ ਰਿਸ਼ਤਿਅਾਂ ਦੀਅਾਂ ਤੰਦਾਂ ਫੜਨ ਵਾਲੀ: ਡਾ. ਬਲਵਿੰਦਰ ਕੌਰ ਬਰਾੜ
ਇਨਕਲਾਬੀ ਕਵੀ: ਇਕਬਾਲ ਖਾਨ
ਸਾਹਿਤ ਅਤੇ ਸਾਇੰਸ ਦਾ ਸੁਮੇਲ: ਡਾ. ਸੁਰਿੰਦਰ ਧੰਜਲ
***
842
*** |