ਪ੍ਰੀਤਸਾਗਰ ਸਿੰਘ ਧਵਨ ਵੱਲੋਂ ਆਪਣੀ ਇੱਕ ਕਵਿਤਾ ਨਾਲ ਕਵੀ ਦਰਬਾਰ ਦੀ ਸ਼ੁਰੂਆਤ ਕੀਤੀ। ਡਾ. ਮਨਮੋਹਨ ਸਿੰਘ ਬਾਠ ਨੇ ਨੰਦ ਲਾਲ ਨੂਰਪੁਰੀ ਦਾ ਗੀਤ ‘ਬੱਲੇ ਨੀ ਪੰਜਾਬ ਦੀਏ ਸ਼ੇਰ ਬੱਚੀਏ’ ਆਪਣੀ ਬੁਲੰਦ ਅਵਾਜ਼ ਵਿੱਚ ਪੇਸ਼ ਕਰਕੇ ਸਰੋਤਿਆਂ ਨੂੰ ਨਿਹਾਲ ਕੀਤਾ।ਗੁਰਚਰਨ ਕੌਰ ਥਿੰਦ ਨੇ ਕੇਸਰ ਸਿੰਘ ਨੀਰ ਨੂੰ ਪੋਤਰੇ ਦੀ ਵਧਾਈ ਦਿੰਦਿਆਂ ਆਪਣੀਂ ਲਿਖੀ ਇੱਕ ਕਵਿਤਾ ਸਾਂਝੀ ਕੀਤੀ। ਡਾ. ਜੋਗਾ ਸਿੰਘ ਨੇ ਇੱਕ ਸ਼ਬਦ ਅਤੇ ਕੈਫ਼ੀ ਆਜ਼ਮੀ ਦਾ ਲਿਖਿਆ ‘ਤੁਮ ਜੋ ਮਿਲ ਗਏ ਹੋ ਤੋ ਯੇਹ ਲਗਤਾ ਹੈ ਕਿ ਜਹਾਂ ਮਿਲ ਗਿਆ’ ਇੱਕ ਗੀਤ ਕੈਸੀਓ ਤੇ ਪੇਸ਼ ਕਰਕੇ ਰੰਗ ਬੰਨਿਆ।ਉਪਰੰਤ ਜਸਵੰਤ ਸਿੰਘ ਸੇਖੋਂ ਅਤੇ ਸਰੂਪ ਸਿੰਘ ਮੰਡੇਰ ਦੀ ਨਾਮਵਰ ਜੋੜੀ ਨੇ ਕਵੀਸ਼ਰੀ ਪੇਸ਼ ਕੀਤੀ।ਸਰਬਜੀਤ ਕੌਰ ਉੱਪਲ ਨੇ ਸ਼ਮਸ਼ਾਦ ਬੇਗਮ ਦਾ ਗਾਇਆਂ ਗੀਤ ‘ਮੁੱਲ ਵਿਕਦਾ ਸੱਜਨ ਮਿਲ ਜਾਵੇ ਲੈ ਲਵਾਂ ਮੈਂ ਜ਼ਿੰਦ ਵੇਚ ਕੇ’ ਇੱਕ ਵਿਲੱਖਣ ਅੰਦਾਜ਼ ਵਿੱਚ ਪੇਸ਼ ਕੀਤਾ। ਬੀਬੀ ਗੁਰਮੀਤ ਸਰਪਾਲ ਨੇ ਇਨਸਾਨ ਨੂੰ ‘ਆਪਣਾ ਮੂਲ ਪਛਾਣ’ ਦੀ ਗੱਲਬਾਤ ਸਾਂਝੀ ਕੀਤੀ।ਜਗਦੀਸ਼ ਕੌਰ ਸਰੋਆ ਨੇ ਧੀਆਂ ਦੇ ਦਰਦ ਨੂੰ ਕਵਿਤਾ ਰਾਹੀਂ ਪੇਸ਼ ਕਰਕੇ ਸਰੋਤਿਆਂ ਨੂੰ ਭਾਵੁਕ ਕਰ ਦਿੱਤਾ।ਨਾਮਵਾਰ ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਬਹੁਤ ਹੀ ਸੰਖੇਪ ਸ਼ਬਦਾਂ ਵਿੱਚ ਆਪਣੀ ਲੇਖਣੀ ਬਾਰੇ ਗੱਲਬਾਤ ਸਾਂਝੀ ਕੀਤੀ ਨਾਲ ਹੀ ਜਿੰਦਗੀ ਨੂੰ ਮਾਣਨ ਅਤੇ ਮਾਤ ਭਾਸ਼ਾ ਨੂੰ ਨਾ ਭੁੱਲਣ ਦੀ ਅਪੀਲ ਕੀਤੀ।ਜਸਵੀਰ ਸਿੰਘ ਸਿਹੋਤਾ ਕਿਸਾਨੀ ਬਾਰੇ ਬਹੁਤ ਗੰਭੀਰਤਾ ਨਾਲ ਗੱਲ ਕੀਤੀ ਅਤੇ ਇੱਕ ਦੋਹਾ ਵੀ ਸੁਣਾਇਆ। ਸੁਰਿੰਦਰ ਕੌਰ ਕੈਂਥ ਨੇ ਤੀਆਂ ਦੇ ਗੀਤ ਗਾ ਕੇ ਮਹੌਲ ਨੂੰ ਰੰਗਲਾ ਬਣਾ ਦਿੱਤਾ। ਨਾਵਲਕਾਰ ਸੁਰਿੰਦਰ ਸਿੰਘ ਨੇਕੀ ਨੇ ਆਪਣਾ ਨਵਾਂ ਛਪਿਆ ਨਾਵਲ ਸਭਾ ਨੂੰ ਭੇਟ ਕੀਤਾ। ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ ਆਪਣੀਆਂ ਕਿਤਾਬਾਂ ਦਾ ਸੈੱਟ ਡਾ. ਸੁਰਿੰਦਰ ਸਿੰਘ ਭੱਟੀ ਨੂੰ ਭੇਟ ਕੀਤਾ।ਡਾ. ਭੱਟੀ ਨੇ ਆਖਿਆ ਕਿ ਮੈਂ ਸੇਖੋਂ ਸਾਹਿਬ ਦੀਆਂ ਕਿਤਾਬਾਂ ਪਹਿਲਾਂ ਵੀ ਪੜ੍ਹੀਆਂ ਹਨ। ਸੇਖੋਂ ਬਹੁਤ ਖੋਜ ਤੇ ਮਿਹਨਤ ਨਾਲ ਲਿਖਦਾ।ਮੈਂ ਆਸ ਕਰਦਾ ਕਿ ਇਸੇ ਤਰ੍ਹਾਂ ਮਿਹਨਤ ਨਾ ਹੋਰ ਲਿਖਤਾਂ ਪਾਠਕਾਂ ਦੀ ਝੋਲ਼ੀ ਪਾੳਂੁਦਾ ਰਹੇਗਾ।ਡਾ.ਭੱਟੀ ਨੇ ਆਖਿਆ ਕਿ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਜਿੱਥੇ ਪੰਜਾਬੀ ਹੋਰ ਖੇਤਰਾਂ ਵਿੱਚ ਮੱਲਾ ਮਾਰ ਰਹੇ ਹਨ।ਉੱਥੇ ਮਾਂ ਬੋਲੀ ਪੰਜਾਬੀ ਦੇ ਪ੍ਰਚਾਰ ਤੇ ਪ੍ਰਸਾਰ ਲਈ ਵੀ ਪੂਰੇ ਉਤਸ਼ਾਹ ਨਾਲ ਕੰਮ ਕਰ ਰਹੇ ਹਨ। ਉਨ੍ਹਾਂ ਨਾਲ ਹੀ ਇਹ ਜਾਣਕਾਰੀ ਵੀ ਦਿੱਤੀ ਕਿ ਨਵੀਂ ਪੀੜੀ ਨੂੰ ਨਾਲ ਜੋੜਨ ਲਈ ਉਨ੍ਹਾਂ ਵੱਲੋਂ ਵੀ ਦੋ (ਸਾਂਝੀ ਵਿਰਾਸਤ ਅਤੇ ਈ ਦੀਵਾਨ) ਮੈਗਜ਼ੀਨ ਚਲਾਏ ਜਾ ਰਹੇ ਹਨ। ਉਨ੍ਹਾਂ ਸਭਾ ਦੇ ਕਲਮਕਾਰਾਂ ਨੂੰ ਆਪਣੀਆਂ ਲਿਖਤਾਂ ਭੇਜਣ ਦੀ ਅਪੀਲ ਕੀਤੀ।ਇਕਬਾਲ ਖ਼ਾਨ ਨੇ ਆਪਣੀ ਇੱਕ ਕਵਿਤਾ ‘ਸੋਚਣ ਢੰਗ’ ਆਪਣੇ ਵਿਲੱਖਣ ਅੰਦਾਜ਼ ਵਿੱਚ ਸੁਣਾ ਕੇ ਸਰੋਤਿਆਂ ਨੂੰ ਸੋਚੀਂ ਪਾ ਦਿੱਤਾ।ਲਖਵਿੰਦਰ ਸਿੰਘ ਜੌਹਲ ਨੇ ਇਹ ਹੈ ਸਾਡਾ ਪੰਜਾਬ ਨਾਂ ਦੀ ਕਵਿਤਾ ਨਾਲ ਸਰੋਤਿਆਂ ਨੂੰ ਆਪਣੀਆਂ ਜੜ੍ਹਾਂ ਨਾਲ ਜੁੜੇ ਰਹਿਣ ਦਾ ਸੁਨੇਹਾ ਦਿੱਤਾ। ਕੇਸਰ ਸਿੰਘ ਨੀਰ ਨੇ ਆਪਣੇ ਅੰਦਾਜ਼ ਵਿਚ ‘ਦੋਸਤਾ ਹੁਣ ਦੋਸਤੀ ਦੀ ਸ਼ਾਨ ਵਰਗਾ ਖੱਤ ਲਿਖੀਂ। ਰੂਪਰਾਣੀ ਦੀ ਖਿੜੀ ਮੁਸਕਾਨ ਵਰਗਾ ਖੱਤ ਲਿਖੀਂ’। ਗ਼ਜ਼ਲ ਪੇਸ਼ ਕੀਤੀ। ਗੁਰਦਿਲਰਾਜ ਸਿੰਘ ਦਾਨੇਵਾਲੀਆ ਨੇ ਧੀਆਂ ਦੇ ਜਨਮ ਦਿਨ ਮਨਾਉਣ ਦੀ ਗੱਲ ਕਰਕੇ ਸਰੋਤਿਆਂ ਨੂੰ ਧੀਆਂ ਪੱਤਰਾਂ ਦੇ ਫ਼ਰਕ ਬਾਰੇ ਸੁਚੇਤ ਕੀਤਾ। ਸਤਨਾਮ ਸਿੰਘ ਢਾਅ ਨੇ 15 ਅਗਸਤ ਨੂੰ ਆਜ਼ਾਦੀ ਦਿਵਸ ਦੀ ਗੱਲ ਕਰਦਿਆਂ ਆਖਿਆ ਕਿ ਜਿੱਥੇ ਆਜ਼ਦੀ ਮਿਲੀ ਦੀ ਖੁਸ਼ੀ ਹੈ ਉੱਥੇ ਸਾਨੂੰ ਉਸ ਅਜਾੜੇ ਅਤੇ ਜਾਨੀ ਨੁਕਸਾਨ ਦਾ ਕਦੇ ਨਾ ਭੁਲੱਣ ਵਾਲਾ ਦੁੱਖ ਵੀ ਹੈ। ਢਾਅ ਨੇ ਆਜ਼ਾਦੀ ਤੋਂ ਪਹਿਲਾਂ ਆਜ਼ਾਦੀ ਦੇ ਪ੍ਰਵਾਨਿਆਂ( ਬਾਬਾ ਸੋਹਣ ਸਿੰਘ ਭਕਨਾ ਅਤੇ ਸ੍ਰ. ਕਰਤਾਰ ਸਿੰਘ ਸਰਾਭਾ) ਦੀ ਗੱਲਬਾਤ ਨੂੰ ਕਵੀਸ਼ਰੀ ਰੰਗ ਵਿੱਚ ਪੇਸ਼ ਕਰਕੇ ਅਣਮੁਲੇ ਹੀਰਿਆਂ ਨੂੰ ਸ਼ਰਧਾ ਦੇ ਫੁੱਲ ਭੇਟ ਕੀਤੇ। ਇਨ੍ਹਾਂ ਤੋਂ ਇਲਾਵਾ ਪਿੰ੍ਰਸੀਪਲ ਅਮਰ ਸਿੰਘ ਕਿੰਗਰਾ, ਪ੍ਰਿਤਪਾਲ ਸਿੰਘ ਮੱਲ੍ਹੀ, ਬਲਬੀਰ ਕੌਰ ਮੱਲ੍ਹੀ, ਸੁਖਦੇਵ ਕੌਰ ਢਾਅ, ਸੁਖਵਿੰਦਰ ਸਿੰਘ ਤੂਰ, ਗੁਰਦਿਆਲ ਸਿੰਘ, ਗੋਪਾਲ ਸਿੰਘ ਵੈਦਵਾਨ, ਮੋਹਣ ਲਾਲ ਗਰਗ, ਮਹਿੰਦਰ ਕੌਰ ਕਾਲੀਰਾਏ, ਬਲਜੀਤ ਕੌਰ ਢਿੱਲੋਂ ਅਤੇ ਸਰਬਜੀਤ ਸਿੰਘ ਢਿੱਲਂੋ ਨੇ ਇਸ ਸਾਹਿਤਕ ਚਰਚਾ ਵਿੱਚ ਭਰਪੂਰ ਯੋਗਦਾਨ ਪਾਇਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
About the author

ਸਤਨਾਮ ਢਾਅ
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com