26 April 2024

ਅਰਪਨ ਲਿਖਾਰੀ ਸਭਾ ਦੀ ਮਾਸਿਕ ਮੀਟਿੰਗ—ਸਤਨਾਮ ਸਿੰਘ ਢਾਅ

ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਸਿਕ ਇਕੱਤਰਤਾ 8 ਅਪ੍ਰੈਲ ਨੂੰ ਡਾ.ਜੋਗਾ ਸਿੰਘ ਸਹੋਤਾ, ਹਰਦਿਆਲ ਸਿੰਘ ਦਿਓ ਅਤੇ ਬੱਚੀ ਲਵਪ੍ਰੀਤ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿੱਚ ਹੋਈ। ਸਕੱਤਰ ਜਰਨੈਲ ਸਿੰਘ ਤੱਗੜ ਨੇ ਵਿਸਾਖੀ ਦਿਵਸ ਦੀ ਸਾਡੇ ਸਭਿਆਚਾਰ ਅਤੇ ਆਰਥਿਕ ਮਹੱਤਤਾ ਦੱਸਦਿਆਂ ਵਧਾਈ ਦਿੱਤੀ। ਨਾਲ ਹੀ ਵਿਸਾਖੀ ਦੇ ਦਿਨ 1919 ਨੂੰ ਜੱਲਿਆਂ ਵਾਲੇ ਬਾਗ ਦੇ ਖੂਨੀ ਸਾਕੇ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਸ਼ਰਧਾਂਜਲੀ ਦਿੱਤੀ ਗਈ।

ਤੱਗੜ ਨੇ ਦੱਸਿਆ ਕਿ ਅੱਜ ਦੀ ਮੀਟਿੰਗ ਸਪੈਸ਼ਲ ਮੀਟਿੰਗ ਹੋਵੇਗੀ ਜਿਸ ਵਿੱਚ ‘ਵੋਮਿਨ ਆਫ਼ ਇਨਫਿਊਂਨਿਸ’ ਨਾਂ ਦੀ ਸੰਸਥਾ ਵੱਲੋਂ ਕੈਨੇਡਾ ਭਰ ਵਿੱਚੋਂ ਚੁਣੀਆਂ ਇਸਤ੍ਰੀਆਂ ਵਿੱਚੋ ਸਾਡੇ ਭਾਈਚਾਰੇ ਦੀ ਇੱਕ ਬੱਚੀ ਲਵਪ੍ਰੀਤ ਵੀ ਚੁਣੀ ਗਈ ਹੈ। ਉਸ ਨੂੰ ਅਰਪਨ ਲਿਖਾਰੀ ਸਭਾ ਵੱਲੋਂ ਸਨਮਾਨਿਤ ਕੀਤਾ ਜਾਵੇਗਾ। ਜਗਦੇਵ ਸਿੰਘ ਸਿੱਧੂ ਨੇ ਜੱਲਿਆਂ ਵਾਲੇ ਬਾਗ ਦੇ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੰਦਿਆਂ ਅੰਗਰੇਜ਼ੀ ਹਕੂਮਤ ਦੀਆਂ ਵਧੀਕੀਆਂ ਅਤੇ ਜ਼ੁਲਮਾਂ ਦਾ ਚਿੱਠਾ ਵਿਸਥਾਰ ਨਾਲ ਰੱਖਿਆ। ਨਾਲ ਹੀ ਉਨ੍ਹਾਂ ਨੇ ਪੰਜਾਬੀਆਂ ਦੇ ਹਰ ਜਬਰ ਜ਼ੁਲਮ ਦੇ iਖ਼ਲਾਫ਼ ਲੜਨ-ਖੜ੍ਹਨ ਦੀ ਗੱਲ ਵੀ ਜੋਰਦਾਰ ਸ਼ਬਦਾਂ ਵਿੱਚ ਆਖੀ।ਨਾਲ ਹੀ ਉਨ੍ਹਾਂ ਲਵਪ੍ਰੀਤ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਸ ਨੂੰ ਇੱਕ ਬਹਾਦਰ ਲੜਕੀ ਕਿਹਾ।

ਸਤਨਾਮ ਸਿੰਘ ਢਾਅ ਨੇ ਬੱਚੀ ਲਵਪ੍ਰੀਤ ਕੌਰ ਦਿਓ ਦੀਆਂ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਇਆ ਨਾਲ ਉਨ੍ਹਾਂ ਆਖਿਆ ਕਿ ਸਾਡੇ ਭਾਈਚਾਰੇ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਲਵਪ੍ਰੀਤ ਕੈਨੇਡਾ ਭਰ ਵਿੱਚੋਂ ਟੋਪ 25 ਇਸਤ੍ਰੀਆਂ ਜਿਨ੍ਹਾਂ ਨੇ ਵੱਖ ਵੱਖ ਖੇਤਰਾਂ ਵਿੱਚ ਵਿਲੱਖਣ ਪ੍ਰਪਤੀਆਂ ਕੀਤੀ ਹਨ, ਉਨ੍ਹਾਂ ਵਿੱਚੋਂ ਇੱਕ ਹੈ, ਜਿਸ ਨੇ ਸਰੀਰਕ ਕਮਜ਼ੋਰੀ ਹੋਣ ਦੇ ਬਾਵਜੂਦ ਇੱਕ ਐਥਲੀਟ ਵਜੋਂ ਏਨੀਆਂ ਪ੍ਰਪਤੀਆਂ ਕੀਤੀਆ ਹਨ। ਮੈਂ ਆਪਣੇ ਵੱਲੋਂ ਅਤੇ ਅਪਣੀ ਸਭਾ ਵੱਲੋਂ ਲਵਪ੍ਰੀਤ ਅਤੇ ਉਸ ਦੇ ਮਾਤਾ ਪਿਤਾ ਅਤੇ ਸਾਰੇ ਪਰਿਵਾਰ ਨੂੰ ਇਸ ਮੌਕੇ ਤੇ ਬਹੁਤ ਬਹੁਤ ਵਧਾਈ ਦਿੰਦਾ ਹਾਂ। ਉਪਰੰਤ ਅਰਪਨ ਲਿਖਾਰੀ ਸਭਾ ਵੱਲੋਂ ਲਵਪ੍ਰੀਤ ਨੂੰ ਪਲੈਕ ਦੇ ਕੇ ਸਨਮਾਨਿਤ ਕੀਤਾ ਗਿਆ। ਇਕਬਾਲ ਖ਼ਾਨ ਕਾਲੀਰਾਏ ਨੇ ਲਵਪ੍ਰੀਤ ਅਤੇ ਦਿਓ ਪਰਿਵਾਰ ਨੂੰ ਵਧਾਈ ਦਿੱਤੀ ਤੇ ਕਿਹਾ ਸਾਨੁੰ ਲਵਪ੍ਰੀਤ ਤੇ ਹਮੇਸ਼ਾਂ ਮਾਣ ਰਹੇਗਾ।ਨਾਲ ਹੀ ਖ਼ਾਨ ਨੇ ਲਾਲ ਸਿੰਘ ਦਿਲ ਦੀ ਇੱਕ ਕਵਿਤਾ ‘ਸ਼ਾਮ ਦਾ ਰੰਗ ਫੇਰ ਪੁਰਾਣਾ ਹੈ’ ਪੇਸ਼ ਕੀਤੀ।

ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਨੇ ਬੇਰੁਜ਼ਗਾਰ ਟੀਚਰਾਂ ਦੇ ਹੱਕ ਵਿੱਚ ਯੂਨੀਅਨ ਦੇ ਪ੍ਰਧਾਨ ਤਰਲੋਚਨ ਸਿੰਘ ਰਾਣਾ ਨਾਲ ਜੇਲ੍ਹ ਗਿਆਂ ਦੀਆਂ ਕੁਝ ਯਾਦਾਂ ਸਾਂਝੀਆਂ ਕੀਤੀਆਂ।ਇੱਕ ਗੀਤ ਉਨ੍ਹਾਂ ਦੀ ਯਾਦ ਨੂੰ ਸਮਰਪਿਤ ਕੀਤਾ। ਕਵੀਸ਼ਰ ਜਸਵੰਤ ਸਿੰਘ ਸੇਖੋਂ ਨੇ 84 ਦੇ ਦਿੱਲੀ ਕਤਲੇਆਮ ਦੀ ਦਾਸਤਾਨ ਨੂੰ ਵਿਲਖਣ ਪੇਸ਼ਕਾਰੀ ਨਾਲ ਕਰਕੇ ਭਾਰਤੀ ਸਰਕਾਰੀ ਜ਼ੁਲਮ ਦੀ ਕੋਝੀ ਤਸਵੀਰ ਪੇਸ਼ ਕੀਤੀ। ਸੁਰਿੰਦਰ ਢਿੱਲੋਂ ਨੇ ਡਿਸਏਬਲ ਸ਼ਬਦ ਤੇ ਇਤਰਾਜ਼ ਕਰਦਿਆਂ ਸੁਝਾ ਦਿੱਤਾ ਕਿ ਇਸ ਸ਼ਬਦ ਦੀ ਥਾਂ ਸਪੈਸ਼ਲਏਬਲ ਜਾਂ ਕੋਈ ਹੋਰ ਸ਼ਬਦ ਜੋ ਉਨ੍ਹਾਂ ਲੋਕਾਂ ਨੂੰ ਪੌਜੇਟਿਬਟੀ ਦੇਵੇ ਉਸ ਦੀ ਵਰਤੋ ਕਰਨੀ ਚਾਹੀਦੀ ਹੈ।ਨਾਲ ਹੀ ਸਾਡੇ ਭਾਈਚਾਰੇ ਵਿੱਚ ਲੜਕੀ ਨਾਲੋਂ ਲੜਕੇ ਦੀ ਚਾਹਿਤ ਤੇ ਵੀ ਅਪਣੇ ਵਿਚਾਰ ਰੱਖੇ। ਉਨ੍ਹਾਂ ਕਿਹਾ ਕਿ ਅੱਜ ਭਾਵੇਂ ਕਾਫ਼ੀ ਲੋਕ ਆਪਣੀ ਵਿਚਾਰਧਾਰਾ ਬਦਲ ਵੀ ਰਹੇ ਹਨ ਪਰ ਪੁਰਾਣੇ ਲੋਕਾਂ ਦੇ ਵਿਚਾਰਾਂ ਨੂੰ ਬਦਲਣ ਦੀ ਕਾਫ਼ੀ ਲੋੜ ਹੈ।

ਡਾ. ਮਨਮੋਹਣ ਸਿੰਘ ਬਾਠ ਨੇ ਫ਼ਿਲਮੀ ਗੀਤ ਸੁਣਾ ਕੇ ਮਹੌਲ ਨੂੰ ਖੁਸ਼ਗਵਾਰ ਬਣਾ ਦਿੱਤਾ।ਸਰਬਜੀਤ ਉੱਪਲ ਨੇ ‘ਕਰਤਾਰਾ ਪਿੰਡੋਂ ਆਇਆ’ਨਾਂ ਦੀ ਕਵਿਤਾ ਸੁਣਾ ਕੇ ਇੱਕ ਵਾਰ ਸਰੋਤਿਆਂ ਨੂੰ ਪੰਜਾਬ ਦੇ ਅੱਜ ਹਾਲਾਤ ਦੀ ਤਸਵੀਰ ਪੇਸ਼ ਕਰਕੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਅੱਜ ਤੋਂ ਚਾਲ਼ੀ ਪੰਜਾਹ ਸਾਲ ਪਹਿਲਾਂ ਵਾਲਾ ਪੰਜਾਬ ਤਾਂ ਸੁਪਨਾ ਹੀ ਹੋ ਗਿਆ ਹੈ। ਡਾ. ਜੋਗਾ ਸਿੰਘ ਨੇ ਦੋ ਗੀਤ ਕੈਸ਼ੀਓ ਤੇ ਪੇਸ਼ਕਾਰੀ ਕਰਕੇ ਸੰਗੀਤਕ ਕਲਾ ਦਾ ਜਾਦੂ ਸਰੋਤਿਆਂ ਤੇ ਧੂੜ ਦਿੱਤਾ।

ਹਰਦਿਆਲ ਸਿੰਘ ਦਿਓ ਨੇ ਅਰਪਨ ਲਿਖਾਰੀ ਸਭਾ ਦਾ ਧੰਨਵਾਦ ਕਰਦਿਆਂ, ਆਪਣੀ ਬੱਚੀ ਦੀਆਂ ਮਾਣ ਯੋਗ ਪ੍ਰਪਤੀਆਂ ਤੇ ਮਾਣ ਕਰਦਿਆਂ ਆਖਿਆ ਕਿ ਸਾਡੀ ਬੱਚੀ ਨੇ ਸਾਡੇ ਭਾਈਚਾਰੇ ਦੇ ਨਾਲ ਸਾਡਾ ਨਾ ਵੀ ਰੋਸ਼ਨ ਕੀਤਾ ਹੈ। ਸਾਨੂੰ ਹਮੇਸ਼ਾ ਇਸ ਗੱਲ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ ਕਿ ਜੇਕਰ ਸਾਡਾ ਕੋਈ ਬੱਚਾ ਕਿਸੇ ਗੱਲੋਂ ਕਮਜ਼ੋਰ ਹੋਵੇ, ਉਸ ਨੂੰ ਹਮੇਸ਼ਾ ਉਤਸ਼ਾਹਿਤ ਕਰੋ ਤੁਹਡੇ ਦਿੱਤੇ ਹੌਸਲੇ ਨਾਲ ਉਹ ਹਮੇਸ਼ਾ ਅਗੇ ਵਧਦਾ ਰਹੇਗਾ/ਰਹੇਗੀ ਕਦੇ ਵੀ ਢੈਹਿੰਦੀ ਕਲਾ ਦੀ ਗੱਲ ਨਾ ਕਰੋ ਉਨ੍ਹਾਂ ਨੇ ਸਾਂਝੇ ਪਰਿਵਾਰ ਦੀ ਮਹਿਮਾਂ ਵੀ ਦੱਸੀ ਕਿ ਕਿਵੇਂ ਦੁੱਖ ਸੁੱਖ ਵਿੱਚ ਸਾਥ ਦਿੱਤਾ ਜਾਂਦਾ ਹੈ।

ਜਸਵੀਰ ਸਿਹੋਤਾ ਨੇ ਆਪਣੇ ਲਿਖੇ ਕੁਝ ਦੋਹੇ ਪੇਸ਼ ਕੀਤੇ।ਕੁਲਦੀਪ ਕੌਰ ਘਟੌੜਾ ਨੇ ਵਿਸਾਖੀ ਦਿਵਸ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਇਨ੍ਹਾਂ ਤੋਂ ਇਲਾਵਾ ਪੈਰੀ ਮਾਹਲ, ਅਵਤਾਰ ਕੌਰ ਤੱਗੜ, ਸੁਖਦੇਵ ਕੌਰ ਢਾਅ, ਸੁਰਿੰਦਰ ਕੌਰ, ਮਹਿੰਦਰ ਕੌਰ ਕਾਲੀਰਾਏ, ਜਗਤਾਰ ਸਿੰਘ ਸਿੱਧੂ, ਬਲਜੀਤ ਸਿੰਘ ਸੰਧੂ ਅਤੇ ਗੁਰਦੀਪ ਗਹੀਰ ਨੇ ਵੀ ਇਸ ਇਕੱਤਰਤਾ ਵਿੱਚ ਅਪਣਾ ਭਰਪੂਰ ਯੋਗਦਾਨ ਪਾਇਆ। ਸਟੇਜ ਦੀ ਕਾਰਵਾਈ ਨਿਭਾਉਂਦਿਆ ਸਰੋਤਿਆਂ ਨੂੰ ਸਕੱਤਰ ਜਰਨੈਲ ਸਿੰਘ ਤੱਗੜ ਨੇ ਚੁੰਬਕ ਵਾਂਗ ਆਪਣੇ ਨਾਲ ਜੋੜੀ ਰੱਖਿਆ। ਅਖ਼ੀਰ ਤੇ ਡਾ. ਜੋਗਾ ਸਿੰਘ ਨੇ ਆਏ ਹੋਏ ਸਾਰੇ ਸਾਹਿਤ ਪ੍ਰੇਮੀਆਂ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ ਬਾਰੇ ਜਾਣਕਾਰੀ ਸਾਂਝੀ ਕੀਤੀ।
ਹੋਰ ਜਾਣਕਾਰੀ ਲਈ 403-207-4412 ‘ਤੇ ਡਾ. ਜੋਗਾ ਸਿੰਘ ਨੂੰ ਅਤੇ 403-681-3132 ‘ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1078
***

About the author

satnam_dhaw
ਸਤਨਾਮ ਢਾਅ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →