6 December 2024

ਅਰਪਨ ਲਿਖਾਰੀ ਸਭਾ ਵੱਲੋਂ ਡਾ. ਸਤਿਨਾਮ ਸਿੰਘ ਸੰਧੁ ਨਾਲ ਸਾਹਿਤਕ ਮਿਲਣੀ—ਜਸਵੰਤ ਸਿੰਘ ਸੇਖੋਂ

ਕੈਲਗਰੀ( ਜਸਵੰਤ ਸਿੰਘ ਸੇਖੋਂ): ਅਰਪਨ ਲਿਖਾਰੀ ਸਭਾ ਦੀ ਜੁਲਾਈ ਮਹੀਨੇ ਮੀਟਿੰਗ 8 ਜੁਲਾਈ ਨੂੰ ਡਾ. ਜੋਗਾ ਸਿੰਘ ਅਤੇ ਡਾ. ਸਤਿਨਾਮ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਕੋਸੋ ਹਾਲ ਵਿਚ ਹੋਈ। ਜਨਰਲ ਸਕੱਤਰ ਨੇ ਸਟੇਜ ਦੀ ਕਾਰਵਾਈ ਸੰਭਾਲਦਿਆਂ ਸਾਰੇ ਸਾਹਿਤ ਪ੍ਰੇਮੀਆਂ ਨੂੰ ਜੀ ਆਇਆਂ ਅਖਿਆ ਨਾਲ ਹੀ ਜਾਣਕਾਰੀ ਸਾਂਝੀ ਕੀਤੀ ਕਿ ਸਾਡੇ ਕੋਲ਼ ਪੰਜਾਬੀ ਯੂਨੀਵਰਸਿਟੀ ਪਟਿਆਲਾ ਤੋਂ ਡਾ ਸਤਿਨਾਮ ਸਿੰਘ ਸੰਧੂ ਪਹੁੰਚੇ ਹੋਏ ਹਨ। ਉਨ੍ਹਾਂ ਕੋਲ਼ੋ ਪੰਜਾਬੀ ਭਾਸ਼ਾ ਬਾਰੇ ਜਾਣਕਾਰੀ ਹਾਸਲ ਕਰਾਂਗੇ।

ਮੀਟਿੰਗ ਦਾ ਅਗਾਜ਼ ਦਰਸ਼ਣ ਤਿਉਣ ਦੇ ਗੀਤ ‘ਸੁਣ ਵੇ ਪੰਜਾਬੀਆਂ ਮੈਂ ਹਾਂ ਪੰਜਾਬੀ ਤੇਰੀ’ ਨਾਲ ਹੋਇਆ ਸਰੋਤਿਆਂ ਵੱਲੋਂ ਇਸ ਗੀਤ ਨੂੰ ਬਹੁਤ ਹੀ ਸੁਲਾਹਿਆ ਗਿਆ।ਡਾ. ਮਨਮੋਹਨ ਸਿੰਘ ਬਾਠ ਨੇ ਇਕ ਦਿਲੀ ਹੂਕ ਪੇਸ਼ ਕਰਦਾ ਗੀਤ ‘ਦੀਵਾ ਬਲੇ ਸਾਰੀ ਰਾਤ ਵੇ’ ਆਪਣੀ ਦਮਦਾਰ ਅਵਾਜ਼ ਨਾਲ ਵਧੀਆ ਪੇਸ਼ਕਾਰੀ ਕੀਤੀ।ਜਰਨੈਲ ਤੱਗੜ ਨੇ ਕੈਨੇਡਾ ਵਿਚ ਪਿਛਲੇ ਕੁਝ ਸਮੇਂ ਤੋਂ ਬਹੁਤ ਤੇਜੀ ਨਾਲ ਆਈ ਤਬਦੀਲੀ ਬਾਰੇ ਆਪਣੇ ਵਿਚਾਰ ਰੱਖੇ ਅਤੇ ਇਕ ਕਵਿਤਾ ‘ਬਣ ਜਾਂਦੇ ਨੇ ਹਾਲਾਤ ਉਂਝ ਰੋਣਾ ਕੌਣ ਚਾਹੰਦਾ ਏ’ ਸੁਣਾ ਕੇ ਸਰੋਤਿਆਂ ਨੂੰ ਨਿਹਾਲ ਕੀਤਾ।ਸ਼ਾਇਰ ਕੇਸਰ ਸਿੰਘ ਨੀਰ ਨੇ ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਆਪਣੀ ਇਕ ਗ਼ਜ਼ਲ ‘ਸੋਚਦਾ ਹਾਂ ਮੈਂ ਸਦਾ ਆਦਮੀ ਦੇ ਵਾਸਤੇ, ਆਦਮੀ ਦੀ ਜ਼ਿੰਦਗੀ ਰਾਂਗਲੀ ਦੇ ਵਾਸਤੇ’ ਪੇਸ਼ ਕੀਤੀ, ਸਰੋਤਿਆਂ ਵੱਲੋਂ ਵਾਹ ਵਾਹ ਖੱਟੀ। ਸਰੂਪ ਸਿੰਘ ਮੰਡੇਰ ਅਤੇ ਜਸਵੰਤ ਸਿੰਘ ਸੇਖੋਂ ਦੀ ਜੋੜੀ ਨੇ ਨੇ ਕਵੀਸ਼ਰੀ ਰਾਹੀਂ ਇਕ ਧਾਰਮਿਕ ਕਵਿਤਾ ‘ਜੇ ਬੰਦਿਆ ਸੁੱਖ ਲੈਣਾ ਛੱਡ ਦੇ ਮੇਰੀ ਮੇਰੀ’ ਕਵੀਸ਼ਰੀ ਰੰਗ ਵਿਚ ਪੇਸ਼ ਕਰਕੇ ਰੰਗ ਬੰਨਿਆ। ਸਰਬਜੀਤ ਕੌਰ ਉੱਪਲ਼ ਨੇ ਇਕ ਬਹੁਤ ਹੀ ਪੁਰਣਾ ਰੋਮਾਂਟਿਕ ਅਤੇ ਹਰਮਨ ਪਿਆਰਾ ਗੀਤ ‘ਨੀ ਹੀਰੇ ਤੇਰੇ ਦਰਸ਼ਣ ਨੂੰ’ ਗਾ ਕੇ ਸਰੋਤਿਆਂ ਦੀਆਂ ਤਾਲ਼ੀਆਂ ਵਟੋਰੀਆਂ। ਇਕਬਾਲ ਖ਼ਾਨ ਨੇ ਪੰਜਾਬੀ ਬੋਲੀ ਬਾਰੇ ਆਪਣੇ ਵਿਚਾਰ ਪੇਸ਼ ਕਰਦਿਆਂ ਇਕ ਇਨਕਲਾਬੀ ਗੀਤ ‘ਸੋਚਣ ਢੰਗ’ ਵਿਲੱਖਣ ਅੰਦਾਜ਼ ‘ਚ ਸੁਣਇਆ।

ਡਾ. ਸਤਿਨਾਮ ਸਿੰਘ ਸੰਧੂ ਹੋਰਾਂ ਆਪਣੀ ਸੰਖੇਪ ਅਤੇ ਭਾਵਪੂਰਤ ਜਾਣ ਪਛਾਣ ਕਰਾਉਂਦਿਆਂ ਆਪਣਾ ਕੈਨੇਡਾ ਆਉਂਣ ਦਾ ਮਕਸਦ ਦੱਸਦਿਆਂ ਆਖਿਆ ਕਿ ਉਹ ਪੰਜਾਬੀ ਬੋਲੀ ਦੇ ਵਿਕਾਸ ਲਈ ਪੰਜਾਬ ਤੋਂ ਬਾਹਰਲੇ ਲੋਕ ਜੋ ਪੰਜਾਬੀ ਨੂੰ ਪਿਆਰ ਕਰਦੇ ਹਨ, ਉਨ੍ਹਾਂ ਨੂੰ ਇਕ ਮੰਚ ਤੇ ਇਕੱਠੇ ਹੋ ਕੇ ਪੰਜਾਬੀ ਬੋਲੀ ਦੀ ਬੇਹਤਰੀ ਲਈ ਉਤਸ਼ਾਹਿਤ ਕਰਨਾ ਹੈ।ਉਨ੍ਹਾਂ ਪੰਜਾਬੀ ਭਾਸ਼ਾ ਦੇ ਵਰਤਮਾਨ ਅਤੇ ਭਵਿੱਖ ਬਾਰੇ ਵਿਸਥਾਰ ਨਾਲ ਚਰਚਾ ਕੀਤੀ। ਡਾ. ਸੰਧੂ ਨੇ 1984 ਦੇ ਅੰਮ੍ਰਿਤਸਰ ਹਰਿਮੰਦਰ ਸਾਹਿਬ ਦੇ ਹਮਲੇ ਸਮੇਂ ਸਿੱਖ ਰੈਫ਼ਰੈਂਸ ਲਾਇਬਰੇਰੀ ਦਾ ਬਹੁਮੁੱਲਾ ਖ਼ਜ਼ਾਨਾ ਗੁੰਮ ਹੋਇਆ, ਉਹਦੀ ਚਿੰਤਾ ਜ਼ਾਹਿਰ ਕਰਦਿਆਂ ਕਿਹਾ ਕਿ ਸਰਕਾਰਾਂ (ਪੰਜਾਬ ਤੇ ਕੇਂਦਰ) ਨੇ ਅਪਣੀਆਂ ਜਿੰਮੇਵਾਰੀਆਂ ਨਹੀਂ ਨਿਭਾਈਆਂ ਇਹ ਇਕ ਬਹੁਤ ਦੁੱਖਦਾਈ ਪਹਿਲੂ ਹੈ। ਉਨ੍ਹਾਂ ਇਸ ਗੱਲ ਦੀ ਚਿੰਤਾ ਵੀ ਪ੍ਰਗਟ ਕੀਤੀ ਕਿ ਸਾਡਾ ਮੱਧ ਕਾਲੀ ਸਾਹਿਤ ਅਲੋਪ ਹੋ ਰਿਹਾ ਹੈ। ਡਾ. ਸੰਧੂ ਨੇ ਦੁੱਖ ਨਾਲ ਕਿਹਾ ਕਿ ਪਿਛਲੇ ਸਮੇਂ ਤੋਂ ਬਹੁਤ ਸਾਰਾ ਸਾਹਿਤ ਰਚਿਆ ਗਿਆ ਹੈ, ਪਰ ਪੜ੍ਹਿਆ ਨਹੀਂ ਗਿਆ। ਡਾ. ਸਤਿਨਾਮ ਸਿੰਘ ਨੇ ਆਸ਼ਾਵੰਦ ਹੁੰਦਿਆਂ ਖੁਸ਼ੀ ਦਾ ਪ੍ਰਗਟਾਵਾ ਕੀਤਾ ਕਿ ਬਾਹਰਲੇ ਦੇਸ਼ਾਂ ਵਿਚ ਪੰਜਾਬੀ ਬੋਲੀ ਵੱਧ-ਫੁੱਲ ਰਹੀ ਹੈ।

ਉਪਰੰਤ ਅਰਪਨ ਲਿਖਾਰੀ ਸਭਾ ਦੇ ਮੈਂਬਰਾਂ ਵੱਲੋਂ ਡਾ. ਸਤਿਨਾਮ ਸਿੰਘ ਸੰਧੂ ਦਾ ਮਾਣ-ਸਨਮਾਣ ਕੀਤਾ ਗਿਆ।ਸਭਾ ਦੇ ਮੈਂਬਰਾਂ ਦੀਆਂ ਕਿਤਾਬਾਂ ਦਾ ਸੈੱਟ ਭੇਟ ਕੀਤਾ ਗਿਆ। ਡਾ. ਸਤਿਨਾਮ ਸਿੰਘ ਨੇ ਸਭਾ ਦੇ ਕੰਮਾਂ ਦੀ ਸ਼ਲਾਘਾ ਕਰਦਿਆਂ ਧੰਨਵਾਦ ਕੀਤਾ। ਅਤੇ ਆਸ ਪ੍ਰਗਟਾਈ ਕਿ ਇਸੇ ਤਰ੍ਹਾਂ ਪੰਜਾਬੀ ਪਿਆਰੇ ਪੰਜਾਬੀ ਭਾਸ਼ਾ ਲਈ ਰਲ ਮਿਲ ਕੇ ਕੰਮ ਕਰਦੇ ਰਹਿਣਗੇ।

ਡਾ. ਜੋਗਾ ਸਿੰਘ ਨੇ ਕੈਸੀਓ ਤੇ ਲਹਿੰਦੇ ਪੰਜਾਬ ਦੇ ਸ਼ਾਇਰ ਦਾ ਇਕ ਬਹੁਤ ਹੀ ਹਰਮਨ ਪਿਆਰਾ ਗੀਤ ‘ਦਿਲਾ ਠਹਿਰ ਜਾ ਯਾਰ ਦਾ ਨਜ਼ਾਰਾ ਲੈਣ ਦੇ, ਕੋਈ ਪਿਆਰ ਵਾਲ਼ੀ ਗੱਲ ਸਜਨਾ ਨੂੰ ਕਹਿਣ ਦੇ’ ਅਤੇ ਨਾਲ ਹੀ ਸ਼ਾਇਰ ਕੇਸਰ ਸਿੰਘ ਦੀ ‘ਲੱਗਦਾ ਹਮੇਸ਼ਾ ਉਸ ਨੂੰ ਭਾਰ ਜ਼ਿੰਦਗੀ ਦਾ, ਮਘਿਆ ਨਹੀ ਹੈ ਜਿਸ ਦਾ ਅੰਗਆਰ ਜ਼ਿੰਦਗੀ ਦਾ’ ਗ਼ਜ਼ਲ ਪੇਸ਼ ਕੀਤੀ। ਜਸਬੀਰ ਸਹੋਤਾ ਨੇ ਇਕ ਗੀਤ ਸਾਂਝਾ ਕੀਤਾ ਗੁਰਦੀਸ਼ ਗਰੇਵਾਲ ਨੇ ਕੈਨੇਡੀਅਨ ਜੰਮਪਲ਼ ਬੱਚਿਆਂ ਨੂੰ ਪੰਜਾਬੀ ਸਿੱਖਾਉਣ ਦੇ ਉਪਰਾਲਿਆ ਬਾਰੇ ਗੱਲ ਕੀਤੀ।ਲੱਖਵਿੰਦਰ ਸਿੰਘ ਜੌਹਲ ਨੇ ਸਰਕਾਰਾਂ ਦੀ ਮਾੜੀ ਕਾਰਗੁਜ਼ਾਰੀ ਤੇ ਕਰਾਰੀ ਚੋਟ ਕਰਦੀ ਇਕ ਕਵਿਤਾ ਸੁਣਾਈ।ਇਨ੍ਹਾਂ ਤੋਂ ਇਲਾਵਾ ਅਵਤਾਰ ਕੌਰ ਤੱਗੜ, ਸੁਖਦੇਵ ਕੌਰ ਢਾਅ, ਗੁਰਦਿਲਰਾਜ ਸਿੰਘ ਦਾਨੇਵਾਲੀਆ, ਸਤਨਾਮ ਸਿੰਘ ਢਾਅ, ਪੰਜਾਬ ਤੋਂ ਆਏ ਸਿੱਖਿਆ ਅਫ਼ਸਰ ਗੁਰਦੇਵ ਸਿੰਘ ਬਾਬਾ ਅਤੇ ਸ਼ੇਖ਼ ਸੁਬਾਂ ਨੇ ਇਸ ਸਾਹਿਤਕ ਵਿਚਾਰ ਚਰਚਾ ਵਿਚ ਭਰਪੂਰ ਯੋਗਦਾਨ ਪਾਇਆ।

ਅਖ਼ੀਰ ਤੇ ਡਾ ਜੋਗਾ ਸਿੰਘ ਨੇ ਸਾਰੇ ਸਾਹਿਤ ਪੇ੍ਰਮੀਆਂ ਦਾ ਅਤੇ ਡਾ. ਸਤਿਨਾਮ ਸਿੰਘ ਸੰਧੂ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਆਪਣੇ ਰੁਝੇਵਿਆਂ ਵਿਚੋਂ ਸਮਾਂ ਕੱਢ ਕੇ ਸਾਡੇ ਨਾਲ ਨਵੀਂ ਅਤੇ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ। ਡਾ. ਜੋਗਾ ਸਿੰਘ ਨੇ ਕਿਹਾ ਕਿ ਅਸੀਂ ਹਮੇਸ਼ਾਂ ਹੀ ਵਿਦਵਾਨ ਸਾਹਿਤਕਾਰਾਂ ਦੇ ਸੁਝਾਵਾਂ ਦਾ ਸਤਿਕਾਰ ਕਰਦੇ ਹਾਂ ਅਤੇ ਵਿਸ਼ਾਵਾਸ ਦੁਆਉਂਦੇ ਹਾਂ ਕਿ ਅਸੀਂ ਅਪਣੀ ਸਭਾ ਵੱਲੋਂ ਇਸ ਨੇਕ ਕਾਰਜ ਲਈ ਆਪਣਾ ਬਣਦਾ ਸਰਦਾ ਯੋਗਦਾਨ ਪਾਉਣ ਲਈ ਵਚਨਬੱਧ ਹਾਂ।

ਉਨ੍ਹਾਂ ਜਾਣਕਾਰੀ ਦਿੱਤੀ ਕਿ ਅਗਲੀ ਮੀਟਿੰਗ 12 ਅਗਸਤ ਨੂੰ ਕੋਸੋ ਹਾਲ ਵਿਚ ਹੋਵੇਗੀ। ਹੋਰ ਜਾਣਕਾਰੀ ਲਈ 403-207-4412 ਡਾ. ਜੋਗਾ ਸਿੰਘ ਸਹੋਤਾ ਨੂੰ, 403-681-3132 ਤੇ ਜਸਵੰਤ ਸਿੰਘ ਸੇਖੋਂ ਨੂੰ ਸੰਪਰਕ ਕੀਤਾ ਜਾ ਸਕਦਾ ਹੈ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1132
***

satnam_dhaw
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →