10 October 2024

ਚਾਰ ਬੈਂਤ ਛੰਦਾਂ ਵਿੱਚ ਰਚੇ ਖਿਆਲ—ਰੂਪ ਲਾਲ ਰੂਪ

1. ਗੁਨਾਹ

ਜਿੰਦ-ਜਾਨ ਗਵਾਹੀ ਹੁੰਦੀ ਕੇਸ ਸੰਦੀ,
ਪੈਰ ‘ਤੇ ਮੁਕਰਨ ਵਾਲਾ ਗਵਾਹ ਮਾੜਾ।

ਸਮਾਂ ਧੂਹ ਘੜੀਸ ਬਰਬਾਦ ਕਰਦੀ,
ਅੜਬ ਬੰਦੇ ਨਾਲ ਪਿਆ ਵਾਹ ਮਾੜਾ।

ਨਸ਼ੇ ਕੁੰਦਨ ਜਵਾਨੀ ਦਾ ਗਾਲ਼ਦੇ ਨੇ,
ਏਹੋ ਸਿਵਿਆਂ ਨੂੰ ਜਾਂਵਦਾ ਰਾਹ ਮਾੜਾ।

‘ਰੂਪ ‘ਸ਼ਾਇਰਾ ਗੁਨਾਹ ਹੋਰ ਸਭ ਥੱਲੇ,
ਕੁੱਲ ਆਲਮ ‘ਤੇ ਜਬਰਜਨਾਹ ਮਾੜਾ।
 *

2. ਕੋਹਲੂ ਦਾ ਬੈਲ

ਹੁੰਮਸ ਕਹਿਰ ਦਾ ਸਿਖਰ ਦੁਪਹਿਰ ਉਤੋਂ।
ਮਜੂਰ ਮਾਰ ਜੱਫੇ ਬੰਨ੍ਹਣ ਕਮਾਦ ਮੀਆਂ।

ਮੁਸ਼ਕ ਮਾਰਦੇ  ਮੁੜ੍ਹਕੇ ਦੇ ਨਾਲ ਲੀੜੇ,
ਰੱਬ ਦੇਖ ਦੇਖ ਆਂਵਦਾ ਯਾਦ ਮੀਆਂ।

ਕਦੋਂ ਇਨਾਂ ਵਿਹੜੇ ਸੂਹੀ ਸਵੇਰ ਹੋਣੀ,
ਹਾਕਮ ਆਖਦੇ ਦੇਸ਼ ਆਜ਼ਾਦ ਮੀਆਂ।

‘ਰੂਪ ‘ ਸ਼ਾਇਰਾ ਪੀੜੀਆਂ ਪੈ ਗਈਆਂ,
ਬਣੇ ਕੋਹਲੂ ਦਾ ਬੈਲ ਔਲਾਦ ਮੀਆਂ।
*
3. ਲਾਠੀਆਂ ਦੇ ਗਜ਼

ਵੋਟਾਂ ਆਉਂਦੀਆਂ ਮਾਰੋ ਮਾਰ ਪਈਆਂ,
ਘਰ ਘਰ ਜਾ ਲੀਡਰਾਂ ਹੱਥ ਜੋੜਨੇ ਨੇ।

ਕਿਤੇ ਪਿੰਗਲੇ ਪਹਾੜਾਂ ‘ਤੇ ਚਾੜ੍ਹ ਦੇਣੇ,
ਢਾਂਗੀ ਨਾਲ ਵਤਾਊਂ ਕਿਤੇ ਤੋੜਨੇ ਨੇ।

ਵੱਢੀ ਉਂਗਲ ‘ਤੇ ਪੰਜ ਸਾਲ ਮੂਤਣਾ ਨਾ,
ਫਰਿਆਦੀ ਦਰ ਤੋਂ ਖਾਲੀ ਮੋੜਨੇ ਨੇ।

‘ਰੂਪ’ ਸ਼ਾਇਰਾ ਲੁਟੇਰੇ ਗਜ਼ ਲਾਠੀਆਂ ਦੇ,
ਲੁੱਟੇ ਪੈਸੇ ਇਨ੍ਹਾਂ ਪਾਣੀ ਵਾਙੂੰ ਰੋੜ੍ਹਨੇ ਨੇ।
*
4. ਹਾਅ ਦਾ ਨਾਅਰਾ

ਟੀ ਵੀ ਚੈਨਲ ਸੌਣ ਵਿੱਚ ਹੋਏ ਅੰਨ੍ਹੇ,
ਦਿਸੇ ਹਰ ਥਾਂ ਖਿੜੀ ਗੁਲਜ਼ਾਰ ਮੀਆਂ।

ਵੇਚ ਵੱਟ ਕੇ ਸਰਕਾਰੀ ਅਦਾਰਿਆਂ ਨੂੰ,
ਚੌੜ-ਚੁਪੱਟ ਨੇ ਕੀਤੇ ਰੁਜ਼ਗਾਰ ਮੀਆਂ,

ਭਗਵੇਂ ਰੰਗ ਨੇ ਨੱਪੀ ਦੇਸ਼ ਭਗਤੀ,
ਬਾਕੀ ਸਭ ਨੇ ਰੰਗ ਗ਼ਦਾਰ ਮੀਆਂ।

‘ਰੂਪ ‘ਸ਼ਾਇਰਾ ਹਾਅ ਦਾ ਮਾਰ ਨਾਅਰਾ ,
ਕਲਮਾਂ ਰੋਂਦੀਆਂ ਨੇ ਜਾਰੋ-ਜਾਰ ਮੀਆਂ।

**
ਰੂਪ ਲਾਲ ਰੂਪ
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
94652-25722

***
9 ਅਕਤੂਬਰ 2021
***
421
***

ਰੂਪ ਲਾਲ ਰੂਪ
ਪ੍ਰਧਾਨ,
ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ)

ਪੁਸਤਕਾਂ:

ਕਾਵਿ ਰਿਸ਼ਮਾਂ (2020) ਸੰਪਾਦਨਾ
ਸਿਆੜ ਦਾ ਪੱਤਣ (2022) ਸੰਪਾਦਨਾ
ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ 

ਪਤਾ:
ਪਿੰਡ ਭੇਲਾਂ ਡਾਕਖਾਨਾ ਨਾਜਕਾ
(ਜਲੰਧਰ) ਪੰਜਾਬ
+94652-29722

✍️ਰੂਪ ਲਾਲ ਰੂਪ

ਰੂਪ ਲਾਲ ਰੂਪ ਪ੍ਰਧਾਨ, ਪੰਜਾਬੀ ਸਾਹਿੱਤ ਸਭਾ ਆਦਮਪੁਰ ਦੋਆਬਾ (ਰਜਿ) ਪੁਸਤਕਾਂ: ਕਾਵਿ ਰਿਸ਼ਮਾਂ (2020) ਸੰਪਾਦਨਾ ਸਿਆੜ ਦਾ ਪੱਤਣ (2022) ਸੰਪਾਦਨਾ ਗੁਰੂ ਰਵਿਦਾਸ ਪ੍ਰਗਾਸ ਦੀ ਖੋਜ--ਖੋਜੀ ਲੇਖਕ: ਰੂਪ ਲਾਲ  ਪਤਾ: ਪਿੰਡ ਭੇਲਾਂ ਡਾਕਖਾਨਾ ਨਾਜਕਾ (ਜਲੰਧਰ) ਪੰਜਾਬ +94652-29722

View all posts by ✍️ਰੂਪ ਲਾਲ ਰੂਪ →