15 October 2024
dr_gurdev_singh_ghangas

ਚਾਹ ਨੂੰ ਚੁਸਕੀਆਂ ਲਾਓ—ਲੇਖਕ: (ਪ੍ਰੋ. ਲੀ ਜ਼ੂ ਫੇਂਗ – Prof Lee Tzu Pheng )—ਗੁਰਮੁਖੀ ਅਨੁਵਾਦ: ਡਾ. ਗੁਰਦੇਵ ਸਿੰਘ ਘਣਗਸ

ਨੋਟ: ਪੰਜਾਬੀ ਸਾਹਿਤ ਨੂੰ ਸਮਰਪਿਤ, ਵਿਗਿਆਨੀ, ਲੇਖਕ-ਕਵੀ ਅਤੇ ਜੀਵਨ ਦੇ ਬਹੁਪੱਖੀ ਅਨੁਭਵਾਂ ਦੇ ਧਾਰਨੀ ਡਾ. ਗੁਰਦੇਵ ਸਿੰਘ ਘਣਗਸ, ਕਿਸੇ ਰਸਮੀ ਜਾਣ-ਪਹਿਚਾਣ ਦੇ ਮੁਹਤਾਜ ਨਹੀਂ ਹੈ। 2005 ਵਿੱਚ ਆਪਣੀ ਪਹਿਲੀ ਕਾਵਿ-ਪੁਸਤਕ ‘ਸੱਠਾਂ ਤੋਂ ਬਾਅਦ’ ਦੀ ਪ੍ਰਕਾਸ਼ਨਾ ਮਗਰੋਂ ਉਸਨੇ ਫਿਰ ਪਿਛਾਂਹ ਮੁੜ ਕੇ ਨਹੀਂ ਦੇਖਿਆ। ‘ਸੱਠਾਂ ਤੋਂ ਬਾਅਦ’ ਉਸਨੇ, ਪੰਜਾਬੀ ਸਾਹਿਤਕ ਜਗਤ ਦੀ ਝੋਲੀ ਵਿੱਚ ਅਗ੍ਹਾਂ ਦਰਜ ਹੋਰ ਕਾਵਿ-ਸੰਗ੍ਰਹਿ/ਪੁਸਤਕਾਂ ਪਾਈਅਾਂ: ਤੁਰਦੇ ਭੁਰਦੇ ਜੁੜਦੇ ਰਿਸ਼ਤੇ(2006), ਕੁਝ ਆਰ ਦੀਅਾਂ ਕੁਝ ਪਾਰ ਦੀਅਾਂ (2008), ਧੁੱਖਦੇ ਅਹਿਸਾਸ( 2009), ਸੱਤਰ ਦੇ ਲਾਗ (2012) ਅਤੇ ਇਕ ਮੋੜ ਵਿਚਲਾ ਪੈਂਡਾ (2019)। ਡਾ. ਘਣਗਸ ਦੀਅਾਂ ਦੋ ਪੁਸਤਕਾਂ ਅੰਗਰੇਜ਼ੀ ਵਿੱਚ ਵੀ ਪ੍ਰਕਾਸ਼ਿਤ ਹੋਈਅਾਂ ਜਿਵੇਂ ਕਿ 1. In Search of Pathways—The Making and Breaking of A Scientist in the Modern World —(Memoir 2015) and 2. Journey Through aTurning Point—My Life During And After Leukemia —(Memoir-2019). ਡਾ. ਗੁਰਦੇਵ ਸਿੰਘ ਘਣਗਸ ਵੱਲੋਂ ‘ਸਿੰਘਾਪੁਰੀਅਨ ਕਵਿਤਰੀ ਪ੍ਰੋ. ਲੀ ਜ਼ੂ ਫੇਂਗ – Prof Lee Tzu Pheng’ ਦੀ ਇੱਕ ਬਹੁਤ ਹੀ ਪ੍ਰਸਿੱਧ ਕਵਿਤਾ ‘Sip your Tea’ ਦਾ ਗੁਰਮੁੱਖੀ ਅਨੁਵਾਦ ‘ਲਿਖਾਰੀ’ ਦੇ ਪਾਠਕਾਂ ਗੋਚਰੇ ਕਰਦਿਆਂ ਬੇਹੱਦ ਪਰਸੰਨਤਾ ਹੋ ਰਹੀ ਹੈ।—-ਲਿਖਾਰੀ
ਚਾਹ ਦੀਆਂ ਚੁਸਕੀਆਂ ਲੈਂਦੇ
ਹੌਲੀ ਹੌਲੀ, ਅਨੰਦ ਮਾਣੋ
ਕੋਈ ਕਦੇ ਨਹੀਂ ਜਾਣਦਾ ਹੁੰਦਾ
ਜਦੋਂ ਜਾਣ ਦਾ ਵਕਤ ਆਉਣਾ ਹੈ,
ਜਾਣ ਸਮੇਂ ਚਮਕ ਦੇ ਆਨੰਦ ਲਈ,
ਹੋਰ ਸਮਾਂ ਨਹੀਂ ਹੋਵੇਗਾ
ਇਸ ਲਈ ਚਾਹ ਦੀਆਂ ਚੁਸਕੀਆਂ ਲੈਂਦੇ
ਹੌਲੀ ਹੌਲੀ, ਅਨੰਦ ਮਾਣੋ।

ਜ਼ਿੰਦਗੀ ਬਹੁਤ ਛੋਟੀ ਹੈ ਪਰ
ਬਹੁਤ ਲੰਬੀ ਮਹਿਸੂਸ ਹੁੰਦੀ ਹੈ,
ਕਰਨ ਲਈ ਬਹੁਤ ਕੁਝ ਹੈ, ਬਹੁਤ ਕੁਝ ਗਲਤ ਵੀ ਹੋ ਰਿਹਾ ਹੈ,
ਅਤੇ ਬਹੁਤਾ ਸਮਾਂ ਤੁਸੀਂ ਡਟੇ ਰਹਿਣ ਲਈ ਸੰਘਰਸ਼ ਕਰਦੇ ਹੋ,
ਇਸ ਤੋਂ ਪਹਿਲਾਂ ਕਿ ਬਹੁਤ ਦੇਰ ਹੋ ਜਾਵੇ
ਅਤੇ ਇਥੋਂ ਜਾਣ ਦਾ ਸਮਾਂ ਆ ਜਾਵੇ,
ਇਸ ਲਈ ਚਾਹ ਦੀਆਂ ਚੁਸਕੀਆਂ ਲੈਂਦੇ
ਹੌਲੀ ਹੌਲੀ, ਅਨੰਦ ਮਾਣੋ।

ਕੁਝ ਦੋਸਤ ਬਣੇ ਰਹਿੰਦੇ ਨੇ,
ਦੂਸਰੇ ਭੁੱਲ ਵਿਸਰ ਜਾਂਦੇ ਹਨ,
ਅਜ਼ੀਜ਼ਾਂ ਨੂੰ ਪਿਆਰ ਕੀਤਾ ਜਾਂਦਾ ਹੈ ਪਰ ਸਾਰੇ ਪਿਆਰੇ ਨਹੀਂ ਰਹਿਣਗੇ।
ਬੱਚੇ ਵੱਡੇ ਹੋ ਜਾਣਗੇ
ਅਤੇ ਦੂਰ-ਦੁਰਾਡੇ ਉੱਡ ਜਾਣਗੇ।
ਅਸਲ ਵਿੱਚ ਕੋਈ ਪਤਾ ਨਹੀਂ ਹੈ ਕਿ ਦੁਨਿਆਵੀ ਰਿਸ਼ਤੇ ਕਿੱਥੇ ਜਾਣਗੇ,
ਇਸ ਲਈ ਚਾਹ ਦੀਆਂ ਚੁਸਕੀਆਂ ਲੈਂਦੇ
ਹੌਲੀ ਹੌਲੀ, ਅਨੰਦ ਮਾਣੋ।

ਅੰਤ ਵਿੱਚ, ਅਸਲ ਵਿੱਚ
ਪਿਆਰ ਨੂੰ ਸਮਝਣਾ-ਪਛਾਨਣਾ ਜਰੂਰੀ ਹੈ
ਇਸ ਸੰਸਾਰ ਲਈ
ਅਤੇ ਉਤਲੇ ਸਿਤਾਰਿਆਂ ਲਈ,
ਜੋ ਸੱਚਮੁੱਚ ਪਰਵਾਹ ਕਰਦਾ ਹੈ, ਉਸਦੀ ਪਛਾਣ ਕਰੋ, ਕਦਰ ਕਰੋ,
ਮੁਸਕਰਾਓ ਅਤੇ ਸਾਹ ਲਓ
ਅਤੇ ਆਪਣੀ ਚਿੰਤਾ ਨੂੰ ਜਾਣ ਦਿਓ,
ਚਾਹ ਦੀਆਂ ਚੁਸਕੀਆਂ ਲੈਂਦੇ
ਹੌਲੀ ਹੌਲੀ, ਅਨੰਦ ਮਾਣੋ।

ਜਦੋਂ ਮੇਰੀ ਮੌਤ ਹੋ ਗਈ
ਤੁਹਾਡੇ ਹੰਝੂ ਵਗ ਪੈਣਗੇ
ਪਰ ਮੈਨੂੰ ਪਤਾ ਵੀ ਨਹੀਂ ਲੱਗੇਗਾ
ਇਹਦੇ ਨਾਲੋਂ ਤਾਂ ਚੰਗਾ ਆਪਾਂ ਕੱਠੇ ਰੋ ਲਈਏ।

ਤੁਸੀਂ ਫੁੱਲ ਭੇਜੋਗੇ,
ਪਰ ਮੈਂ ਦੇਖਾਂਗਾ ਵੀ ਨਹੀਂ
ਇਸਦੀ ਬਜਾਏ ਫੁੱਲ ਹੁਣੇ ਭੇਜ ਦਿਓ।

ਤੁਸੀਂ ਪ੍ਰਸ਼ੰਸਾ ਦੇ ਸ਼ਬਦ ਕਹੋਗੇ
ਪਰ ਮੈਂ ਸੁਣਾਂਗਾ ਨਹੀਂ
ਇਸਦੀ ਬਜਾਏ ਮੇਰੀ ਪ੍ਰਸ਼ੰਸਾ ਹੁਣੇ ਕਰ ਦਿਓ।

ਮੇਰੇ ਕਸੂਰ ਵੀ ਤੁਸੀਂ ਭੁੱਲਾ ਦਿਓਗੇ,
ਪਰ ਮੈਨੂੰ ਪਤਾ ਨਹੀਂ ਲੱਗੇਗਾ
ਇਸਦੀ ਬਜਾਏ ਮੇਰੇ ਕਸੂਰ ਹੁਣੇ ਭੁਲਾ ਦਿਓ।

ਮਰੇ ਤੋਂ ਤੁਹਾਨੂੰ ਮੇਰੀ ਯਾਦ ਆਵੇਗੀ,
ਪਰ ਮੈਂ ਮਹਿਸੂਸ ਨਹੀਂ ਕਰ ਸਕਾਂਗਾ।
ਇਸਦੀ ਬਜਾਏ, ਮੈਨੂੰ ਹੁਣੇ ਯਾਦ ਕਰ ਲਿਆ ਕਰੋ।

ਤੁਸੀਂ ਚਾਹੋਗੇ, ”ਕਾਸ਼ ਤੁਸੀਂ ਮੇਰੇ ਨਾਲ ਹੋਰ ਸਮਾਂ ਬਿਤਾ ਸਕਦੇ।”
ਇਸ ਦੀ ਬਜਾਏ, ਉਹ ਸਮਾਂ ਹੁਣੇ ਕੱਢਿਆ ਕਰੋ।

ਜਦੋਂ ਤੁਸੀਂ ਸੁਣੋਗੇ ਕਿ ਮੈਂ ਚਲਾ ਗਿਆ ਹਾਂ, ਤਾਂ ਤੁਸੀਂ ਦੁੱਖ ਪ੍ਰਗਟ ਕਰਨ ਲਈ ਮੇਰੇ ਘਰ ਦਾ ਰਸਤਾ ਲੱਭੋਗੇ ਪਰ ਅਸੀਂ ਤਾਂ ਸਾਲਾਂ ਤੋਂ ਬੋਲਦੇ ਵੀ ਨਹੀਂ
ਮੈਨੂੰ ਲੱਭਕੇ ਮੇਰੇ ਨਾਲ਼ ਦੁਖ-ਸੁਖ ਕਰੋ।

ਆਪਣੇ ਆਲੇ ਦੁਆਲੇ ਦੇ ਹਰ ਵਿਅਕਤੀ ਨਾਲ ਸਮਾਂ ਬਿਤਾਓ, ਅਤੇ ਉਹਨਾਂ ਦੀ ਖੁਸੀ ਲਈ ਜੋ ਵੀ ਤੁਹਾਡੇ ਕੋਲ ਹੈ ਉਸ ਨਾਲ ਮਦਦ ਕਰੋ, ਅਪਣੇ ਪਰਿਵਾਰ, ਦੋਸਤਾਂ ਅਤੇ ਜਾਣ-ਪਛਾਣ ਵਾਲੇ ਲੋਕਾਂ ਦੀ।
ਉਨ੍ਹਾਂ ਨੂੰ ਮਹਿਸੂਸ ਹੋਵੇ ਕਿ ਉਹ ਖਾਸ ਬੰਦੇ ਹਨ, ਕਿਉਂਕਿ ਪਤਾ ਨਹੀਂ ਕਿ ਸਮਾਂ ਕਦੋਂ ਉਨ੍ਹਾਂ ਨੂੰ ਤੁਹਾਤੋਂ ਹਮੇਸ਼ਾ ਲਈ ਦੂਰ ਲੈ ਜਾਵੇ।

ਇਕੱਲਾ ਬੰਦਾ ਬੋਲ ਸਕਦਾ ਹੈ ਪਰ ਇਕੱਠੇ ਗੱਲਾਂ ਕਰ ਸਕਦੇ ਹਨ,
ਇਕੱਲਾ ‘ਮਜ਼ਾ’ ਲੈ ਸਕਦਾ ਹੈ ਪਰ ਇਕੱਠੇ ‘ਜਸ਼ਨ’ ਮਨਾ ਸਕਦੇ ਹਨ,
ਇਕੱਲਾ ‘ਮੁਸਕਰਾ’ ਸਕਦਾ ਹੈ, ਪਰ ਇਕੱਠੇ ‘ਹੱਸ ਸਕਦੇ ਹਨ।

ਮਨੁੱਖੀ ਰਿਸ਼ਤਿਆਂ ਦੀ ਇਹੀ ਸੁੰਦਰਤਾ ਹੈ।
ਅਸੀਂ ਇੱਕ ਦੂਜੇ ਤੋਂ ਬਿਨਾਂ ਕੱਖ ਵੀ ਨਹੀਂ।
ਇਸ ਲਈ, ਆਓ ਮਿਲਕੇ ਰਹੀਏ!

(ਗੁਰਮੁਖੀ ਅਨੁਵਾਦ: ਗੁਰਦੇਵ ਸਿੰਘ ਘਣਗਸ, ਦਸੰਬਰ 19, 2022)
***

Sip your Tea
(A poem by Prof Lee Tzu Pheng) 

Sip your Tea
Nice and Slow

No one Ever knows
when it’s Time to Go,
There’ll be no Time
to enjoy the Glow,
So sip your Tea
Nice and Slow.

Life is too Short but
feels pretty Long,
There’s too Much to do, so much going Wrong,
And Most of the Time You Struggle to be Strong,
Before it’s too Late
and it’s time to Go,
Sip your Tea
Nice and Slow.

Some Friends stay,
others Go away,
Loved ones are Cherished but not all will Stay.
Kids will Grow up
and Fly away.
There’s really no Saying how Things will Go,
So sip your Tea
Nice and Slow.

In the End it’s really
all about understanding Love
For this World
and in the Stars above,
Appreciate and Value who truly Cares,
Smile and Breathe
and let your Worries go,
So Just Sip your Tea
Nice and Slow.”

When I’m dead.
Your tears will flow
But I won’t know
Cry with me now instead.

You will send flowers,
But I won’t see
Send them now instead

You’ll say words of praise
But I won’t hear.
Praise me now instead

You’ll forget my faults,
But I won’t know…..
Forget them now instead.

You’ll miss me then,
But I won’t feel.
Miss me now, instead.

You’ll wish You could have spent more time with me,
Spend it now instead

When you hear I’m gone, you’ll find your way to my house to pay condolence but we haven’t even spoken in years.
Look for me now.

*”Spend time with every person around you, and help them with whatever you have to make them happy, your families, friends and acquaintances.*
*Make them feel Special because you never know when time will take them away from you forever.”*

Alone I can ‘Say’ but together we can ‘Talk’.
Alone I can ‘Enjoy’ but together we can ‘Celebrate’
Alone I can ‘Smile’ but together we can ‘Laugh’

That’s the BEAUTY of Human Relations.
We are nothing without each other
So Stay Connected!

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।*
***
971
***

ਡਾ. ਗੁਰਦੇਵ ਸਿੰਘ ਘਣਗਸ
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →