21ਵੀਂ ਸਦੀ ਦੇ 23ਵੇਂ ਸਾਲ ’ਚ 21 ਰਾਜਨੀਤਕ ਪਾਰਟੀਆਂ ਦੇ ਬਾਈਕਾਟ ਦੌਰਾਨ ਨਵੇਂ ਸੰਸਦ ਭਵਨ ਦਾ ਉਦਘਾਟਨ ਸਰਵ-ਧਰਮ ਪ੍ਰਾਥਨਾ ਅਤੇ ਸਾਧੂ ਸੰਤਾਂ, ਵਿਦਵਾਨਾਂ ਦੇ ਮੰਤਰਲੂ-ਉਚਾਰਨ ਨਾਲ ਹੋ ਗਿਆ। ਇਹ ਦੇਸ਼ ਲਈ ਇੱਕ ਮਾਨ ਵਾਲੀ ਗੱਲ ਹੈ। ਪਾਰਟੀਆਂ ਨੇ ਉਦਘਾਟਨੀ ਪ੍ਰੋਗਰਾਮ ਦਾ ਬਾਈਕਾਟ ਕਿਉਂ ਕੀਤਾ? ਵਿਰੋਧ ਕਰਨਾ ਚਾਹੀਦਾ ਸੀ ਜਾਂ ਨਹੀਂ? ਇਹ ਸਾਡਾ ਅੱਜ ਦਾ ਵਿਸ਼ਾ ਨਹੀਂ ਹੈ। ਸਾਡਾ ਮਨੋਰਥ ਤਾਂ ਦੇਸ ਦੇ ਲੋਕਤੰਤਰ ਨੂੰ ਜਿਹੜਾ ਇਹ ਨਵਾਂ ਮੰਦਰ ਮਿਲਿਆ ਹੈ, ਉਸ ਬਾਰੇ ਜਾਣਕਾਰੀ ਹਾਸਿਲ ਕਰਨਾ ਹੈ। ਸਾਡਾ ਪੁਰਾਨਾ ਸੰਸਦ ਭਵਨ, ਜਿਹੜਾ 566 ਮੀਟਰ ਵਿਆਸ ਵਾਲਾ ਗੋਲ ਆਕਾਰ ਦਾ ਹੈ, ਬਿ੍ਰਟਿਸ ਆਰਕੀਟੈਕਟ ਐਡਵਿਨ ਲੁਟੀਅਨ ਅਤੇ ਹਰਬਰਟ ਬੇਕਰ ਦੁਆਰਾ 1912-1913 ਵਿੱਚ ਡਿਜਾਈਨ ਕੀਤਾ ਗਿਆ ਅਤੇ ਇਸ ਦਾ ਨਿਰਮਾਣ 1921 ਵਿੱਚ ਸੁਰੂ ਹੋਇਆ ਸੀ । ਇਸਦੀ ਉਸਾਰੀ ਦਾ ਕੰਮ 1927 ਵਿੱਚ ਪੂਰਾ ਹੋਇਆ ਸੀ। ਇਸਦਾ ਉਦਘਾਟਨਉਸ ਵੇਲੇ ਦੇ ਗਵਰਨਰ ਜਨਰਲ ਲਾਰਡ ਇਰਵਿਨ ਨੇ 18 ਜਨਵਰੀ 1927 ਨੂੰ ਕੀਤਾ ਸੀ। ਉਸ ਵੇਲੇ ਇਸ ਨੂੰ ਬਣਾਉਣ ’ਚ 83 ਲੱਖ ਰੁਪਏ ਦਾ ਖਰਚ ਆਇਆ ਸੀ। ਇਸਦੇ ਲੋਕਸਭਾ ਹਾਲ ਵਿੱਚ ਮੈਂਬਰਾਂ ਦੇ ਬੈਠਣ ਦੀ ਕਪੈਸਿਟੀ 550 ਅਤੇ ਰਾਜਸਭਾ ਹਾਲ ਦੀ 250 ਹੈ। 1971 ਦੀ ਮਰਦਮਸੁਮਾਰੀ ਦੇ ਆਧਾਰ ’ਤੇ ਕੀਤੀ ਗਈ ਹੱਦਬੰਦੀ ਅਨੁਸਾਰ 545 ਲੋਕ ਸਭਾ ਸੀਟਾਂ ਦੀ ਗਿਣਤੀ ’ਚ ਮੁੜ 2026 ’ਚ ਹੋਣ ਵਾਲੀ ਸੰਭਾਵਿਤ ਹੱਦਬੰਦੀ ਉਪਰੰਤ ਵਧ ਜਾਣੀ ਸੀ ਜਿਸ ਕਾਰਨ ਬੈਠਣ ਸਮਰਥਾ ਵਿੱਚ ਵੱਡੀ ਸਮੱਸਿਆ ਆ ਸਕਦੀ ਸੀ। ਦੂਜਾ ਇਹ ਇਮਾਰਤ ਆਪਣੇ ਲਗਭਗ 100 ਸਾਲ ਪੂਰੇ ਕਰ ਰਹੀ ਹੈ। ਨਵੀਂ ਸੰਸਦ ਦੀ ਇਮਾਰਤ ਜੋ ਤਿਕੋਣੀ ਸਕਲ ਵਿਚ ਡਿਜਾਈਨ ਕੀਤੀ ਗਈ ਹੈ, ਦਾ ਨੀਂਹ ਪੱਧਰ 1 ਅੱਕਤੂਬਰ 2020ਨੂੰ ਰੱਖਿਆ ਗਿਆ ਸੀ ਤੇ ਇਸ ਨੂੰ ਬਣਾਉਣ ਦਾ ਕੰਮ 10 ਦਸੰਬਰ 2020 ਨੂੰ ਸ਼ੁਰੂ ਹੋ ਗਿਆ ਸੀ। ਜੋ 20 ਮਈ 2023 ਨੂੰ ਪੂਰਾ ਹੋ ਗਿਆ। ਇਸ ਦਾ ਰਸਮੀ ਉਦਘਾਟਨ ਪ੍ਰਧਾਨਮੰਤਰੀ ਨਰਿੰਦਰ ਮੋਦੀ ਨੇ 28 ਮਈ 2023 ਨੂੰ ਕੀਤਾ। ਇਹ ਨਵਾਂ ਸੰਸਦ ਭਵਨ ਸੰਸਦ ਮਾਰਗ ਤੇ ਰਾਸ਼ਟਰਪਤੀ ਭਵਨ ਤੋਂ ਲਗਭਗ ਪੌਣੇ ਕਿਲੋਮੀਟਰ ਦੀ ਦੂਰੀ ਤੇ ਹੈ ਅਤੇ ਵਿਜਯ ਚੌਂਕ, ਇੰਡੀਆ ਗੇਟ, ਉਪ-ਰਾਸ਼ਟਰਪਤੀ ਭਵਨ ਤੇ ਹੈਦਰਾਬਾਦ ਹਾਉਸ ਨਾਲ ਘਿਰਿਆ ਹੋਇਆ ਹੈ। ਚਾਰ ਮੰਜ਼ਿਲਾ ਇਹ ਭਵਨ 65 ਹਜ਼ਾਰ ਵਰਗ ਮੀਟਰ (7ਲੱਖ ਵਰਗ ਫੁੱਟ) ਖੇਤਰ ਵਿੱਚ ਫੈਲਿਆ ਹੋਇਆ ਹੈ। ਇਸ ਦੀ ਉਸਾਰੀ ‘ਤੇ ਕਰੀਬ 862 ਕਰੋੜ ਰੁਪਏ ਖਰਚ ਕੀਤੇ ਗਏ ਹਨ। ਇਸ 39.6 ਮੀਟਰ ਉੱਚੀ ਇਮਾਰਤ ਵਿੱਚ 1,274 ਸੰਸਦ ਮੈਂਬਰਾਂ ਦੇ ਬੈਠਣ ਦੀ ਵਿਵਸਥਾ ਕੀਤੀ ਗਈ ਹੈ। ਲੋਕ ਸਭਾ ’ਚ 888 ਅਤੇ ਰਾਜ ਸਭਾ ’ਚ 384 ਮੈਂਬਰ ਬੈਠ ਸਕਦੇ ਹਨ। ਜੇਕਰ ਦੋਵੇਂ ਸਦਨਾਂ ਦੀ ਸਾਂਝੀ ਮੀਟਿੰਗ ਹੁੰਦੀ ਹੈ, ਜਾਂ ਜਦੋਂ ਰਾਸ਼ਟਰਪਤੀ ਦਾ ਸੰਬੋਧਨ ਹੁੰਦਾ ਹੈ, ਤਾਂ ਇਸ ’ਚ ਇਕੱਠੇ 1,280 ਸੰਸਦ ਮੈਂਬਰ ਬੈਠ ਸਕਦੇ ਹਨ। ਵਿਜਟਰ ਗੈਲਰੀ ਵਿੱਚ 336 ਤੋਂ ਵੱਧ ਲੋਕਾਂ ਦੇ ਬੈਠਣ ਦਾ ਪ੍ਰਬੰਧ ਹੈ। ਲੋਕਸਭਾ ਵੱਲ ਵੀ ਤੇ ਰਾਜ ਸਭਾ ਵੱਲ ਵੀ। ਇਸ ਵਿੱਚ ਇੱਕ ਵੱਡਾ ਸੰਵਿਧਾਨ ਹਾਲ, ਸੰਸਦ ਮੈਂਬਰਾਂ ਲਈ ਇੱਕ ਲਾਉਂਜ, ਇੱਕ ਲਾਇਬ੍ਰੇਰੀ, ਡਾਇਨਿੰਗ ਹਾਲ ਅਤੇ ਪਾਰਕਿੰਗ ਆਦਿ ਵੀ ਹੈ। ਇਸ ਤੋਂ ਇਲਾਵਾ, ਇਸ ਇਮਾਰਤ ਵਿੱਚ ਸਾਰੇ ਮੰਤਰੀਆਂ ਦੇ 92 ਦਫਤਰ ਹਨ। ਨਵੀਂ ਸੰਸਦ ਦੀ ਇਮਾਰਤ ਨੂੰ ਬਣਾਉਣ ਦਾ ਕੰਮ ਟਾਟਾ ਪ੍ਰੋਜੈਕਟਸ ਦੁਆਰਾ ਕੀਤਾ ਗਿਆ ਹੈ। ਜਦੋਂ ਕਿ ਇਸਦਾ ਡਿਜਾਈਨ ਅਹਿਮਦਾਬਾਦ ਸਥਿਤ ਕੰਪਨੀ ਐਚਸੀ ਪੀ ਡਿਜਾਈਨ ਐਂਡ ਮੈਨੇਜਮੈਂਟ ਪ੍ਰਾਈਵੇਟ ਲਿਮਟਿਡ ਵੱਲੋਂ ਕੀਤਾ ਗਿਆ ਹੈ। ਵਾਸਤੂ ਸ਼ਾਸਤਰ ਦਾ ਵੀ ਧਿਆਨ ਰੱਖਿਆ ਗਿਆ ਹੈ। ਵਿਮਲ ਪਟੇਲ ਇਸਦੇ ਵਾਸਤੂਕਾਰ ਹਨ। ਇਸ ਨੂੰ ਆਧੁਨਿਕ ਆਡੀਓ-ਵੀਡੀਓ ਸੰਚਾਰ ਅਤੇ ਡਾਟਾ ਨੈੱਟਵਰਕ ਪ੍ਰਣਾਲੀ ਦੀਆਂ ਸਹੂਲਤਾਂ ਨਾਲ ਲੈਸ ਕੀਤਾ ਗਿਆ ਹੈ। ਇਸ ਦੇ ਨਾਲ ਹੀ ਵੀਲਚੇਅਰ ਦੀ ਸਹੂਲਤ ਦਾ ਵੀ ਧਿਆਨ ਰੱਖਿਆ ਗਿਆ ਹੈ। ਇੱਕ ਸਰਕਾਰੀ ਬਿਆਨ ਅਨੁਸਾਰ, ਇਹ ਨਵੀਂ ਇਮਾਰਤ ਸਵੈ-ਨਿਰਭਰ ਭਾਰਤ ਦੇ ਨਜਰੀਏ ਨਾਲ ਬਣਾਈ ਗਈ ਹੈ। ਨਵੇਂ ਸੰਸਦ ਭਵਨ ਦੇ ਤਿੰਨ ਨਵੇਂ ਗੇਟ ਹਨ, ਜਿਨਾਂ ਨੂੰ ਗਿਆਨ ਦੁਆਰ, ਸਕਤੀ ਦੁਆਰ ਅਤੇ ਕਰਮ ਦੁਆਰ ਵਜੋਂ ਜਾਣਿਆ ਜਾਵੇਗਾ। ਇਮਾਰਤ ਵਿੱਚ ਮਹਾਤਮਾ ਗਾਂਧੀ, ਭੀਮ ਰਾਓ ਅੰਬੇਡਕਰ, ਸਰਦਾਰ ਪਟੇਲ ਅਤੇ ਚਾਣਕਿਆ ਦੀਆਂ ਗ੍ਰੇਨਾਈਟ ਦੀਆਂ ਮੂਰਤੀਆਂ ਵੀ ਸਥਾਪਿਤ ਕੀਤੀਆਂ ਗਈਆਂ ਹਨ। ਨਵੀਂ ਪਾਰਲੀਮੈਂਟ ਵਿੱਚ, ਭਵਨ ਦੇ ਕੇਂਦਰ ਵਿੱਚ ਸੰਵਿਧਾਨ ਹਾਲ ਬਣਾਇਆ ਗਿਆ ਹੈ। ਇਸ ਦੇ ਉੱਪਰ ਇੱਕ ਅਸੋਕ ਥੰਮ ਹੈ। ਕਿਹਾ ਜਾ ਰਿਹਾ ਹੈ ਕਿ ਇਸ ਹਾਲ ‘ਚ ਸੰਵਿਧਾਨ ਦੀ ਕਾਪੀ ਰੱਖੀ ਜਾਵੇਗੀ। ਇਸ ਦੇ ਨਾਲ ਹੀ ਮਹਾਤਮਾ ਗਾਂਧੀ, ਜਵਾਹਰ ਲਾਲ ਨਹਿਰੂ, ਸੁਭਾਸ ਚੰਦਰ ਬੋਸ, ਦੇਸ ਦੇ ਪ੍ਰਧਾਨ ਮੰਤਰੀਆਂ ਦੀਆਂ ਵੱਡੀਆਂ ਤਸਵੀਰਾਂ ਵੀ ਲਗਾਈਆਂ ਗਈਆਂ ਹਨ। ਨਵੀਂ ਸੰਸਦ ਦੀ ਛੱਤ ’ਤੇ ਰਾਸਟਰਪਤੀ ਭਵਨ ਦੇ ਵਾਂਙ ਰਵਾਇਤੀ ਸ਼ੈਲੀ ’ਚ ਕਾਰਪੇਟਿੰਗ ਅਤੇ ਫ੍ਰੈਸਕੋ ਪੇਂਟਿੰਗਾਂ ਹਨ। ਮੌਜੂਦਾ ਸੰਸਦ ਦੇ ਕੁਝ ਗੁਣਾਂ ਨੂੰ ਬਰਕਰਾਰ ਰੱਖਣ ਲਈ ਅੰਦਰਲੀਆਂ ਕੰਧਾਂ ‘ਤੇ ਸਲੋਕ ਲਿਖੇ ਗਏ ਹਨ। ਉਮੀਦ ਕੀਤੀ ਜਾਣੀ ਚਾਹੀਦੀ ਹੈ ਕਿ ਸਾਡੀ ਇਹ ਇਮਾਰਤ, ਸਾਡਾ ਇਹ ਸੰਸਦ ਭਵਨ ਉੱਚ ਦਰਜੇ ਦੇ ਸੂਝਵਾਨ, ਪੜੇ-ਲਿਖੇ ਯੋਗ ਲੀਡਰਾਂ ਦੀ ਬੈਠਣਗਾਹ ਬਣੇਗਾ। ਲੋਕ ਵਧੀਆ ਤੇ ਉੱਤਰ ਲੋਕਾਂ ਨੂੰ ਆਪਣਾ ਨੁਮਾਂਇੰਦਾ ਬਣਾ ਕੇ ਇਸ ਵਿੱਚ ਬੈਠਣ ਲਈ ਭੇਜਣਗੇ ਅਤੇ ਇਹ ਸੰਸਦ ਮੈਂਬਰ ਲੋਕਾਂ ਲਈ ਵਧੀਆਂ ਅਤੇ ਲਾਹੇਵੰਦ ਕਾਨੂੰਨ ਬਣਾਉਣਗੇ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000