ਕੈਲਗਰੀ (ਸਤਨਾਮ ਸਿੰਘ ਢਾਅ): ਦਸ ਅਪ੍ਰੈਲ ਨੂੰ ਅਰਪਨ ਲਿਖਾਰੀ ਸਭਾ ਦੀ ਮਾਸਿਕ ਜ਼ੂਮ ਮੀਟਿੰਗ ਸਤਨਾਮ ਸਿੰਘ ਢਾਅ ਦੇ ਸਵਾਗਤੀ ਸ਼ਬਦਾਂ ਨਾਲ ਸ਼ੁਰੂ ਹੋਈ। ਪਿਛਲੇ ਦਿਨੀਂ ਵਿਛੜੀਆਂ ਸਾਹਿਤ, ਪੱਤਰਕਾਰੀ ਅਤੇ ਸੰਗੀਤ ਦੇ ਖੇਤਰ ਦੀਆਂ ਇਨ੍ਹਾਂ ਸ਼ਖ਼ਸ਼ੀਅਤਾਂ ਨੂੰ ਭਾਵ-ਭਿੰਨੀ ਸ਼ਰਧਾਂਜਲੀ ਦਿੱਤੀ ਗਈ:-
ਡਾ. ਤਾਰਨ ਗੁਜਰਾਲ, ਦਰਸ਼ਨ ਧੀਰ, ਕੁਲਵੰਤ ਗਰੇਵਾਲ, ਪ੍ਰਿੰਸੀਪਲ ਪ੍ਰਿਤਪਾਲ ਸਿੰਘ, ਪ੍ਰੋ. ਇੰਦਰਜੀਤ ਸਿੰਘ, ਸਤੀਸ਼ ਕੌਲ, ਗੁਰਮੁਖ ਸਿੰਘ ਸਹਿਗਲ, ਤਰਸੇਮ ਬਾਹੀਆ, ਹਰਵਿੰਦਰ ਰਿਆੜ, ਦਿਲਜਾਨ, ਲਹਿੰਦੇ ਪੰਜਾਬ ਦੇ ਹਰਮਨ ਪਿਆਰੇ ਗਾਇਕ ਸ਼ੌਕਤ ਅਲੀ ਅਤੇ ਸਾਹਿਤਕਾਰ ਦਿਲ ਮੁਹੰਮਦ। ਜਗਦੇਵ ਸਿੱਧੂ ਨੇ ਜੱਲ੍ਹਿਆਂ ਵਾਲੇ ਬਾਗ਼ ਦੇ ਸਾਕੇ ਦੇ ਸ਼ਹੀਦਾਂ ਨੂੰ ਸ਼ਰਧਾ ਸੁਮਨ ਪੇਸ਼ ਕਰਦਿਆਂ ਇਸ ਦੇ ਪ੍ਰੇਰਨਾਦਾਇਕ ਪੱਖ ਨੂੰ ਸਾਹਮਣੇ ਲਿਆਂਦਾ-‘ਖੂਨ ਲੋਕਾਂ ਦਾ ਹੈ ਇਹ ਪਾਣੀ ਨਹੀਂ, ਏਸ ਦੀ ਸੁਰਖੀ ਕਦੇ ਜਾਣੀ ਨਹੀਂ’ (ਡਾ. ਜਗਤਾਰ )। ਮਲਕੀਤ ਸਿੰਘ ਸਿੱਧੂ ਨੇ ਕਿਸਾਨੀ ਅੰਦੋਲਨ ਦੇ ਕਿਰਦਾਰ ਜੱਗੀ ਬਾਬੇ ਬਾਰੇ ਕਵਿਤਾ ਸੁਣਾਈ। ਜਰਨੈਲ ਸਿੰਘ ਤੱਗੜ ਨੇ ਵੈਕਸੀਨ ਦੇ ਪ੍ਰਭਾਵਾਂ ਦਾ ਅਨੁਭਵ ਸਾਂਝਾ ਕਰ ਕੇ ਕਿਸਾਨ ਅੰਦੋਲਨ ਨਾਲ ਸਬੰਧਤ ਕਵਿਤਾ ਪੇਸ਼ ਕੀਤੀ। ਸੁਰੀਲੀ ਆਵਾਜ਼ ਵਾਲੇ ਗਾਇਕ ਸੁਖਵਿੰਦਰ ਤੂਰ ਨੇ ਜਗਰੂਪ ਸਿੰਘ ਔਲਖ ਦੀ ਲਿਖੀ, ਜੱਲ੍ਹਿਆਂ ਵਾਲੇ ਬਾਗ਼ ਦੀ ਗਾਥਾ ਗਾ ਕੇ ਭਾਵੁਕ ਕਰ ਦਿੱਤਾ। ਅਜਾਇਬ ਸਿੰਘ ਸੇਖੋਂ ਨੇ ਗੁਰਬਾਣੀ ਦਾ ਸਹਾਰਾ ਲੈ ਕੇ ਖ਼ਾਲਸਾ ਪੰਥ ਦੀ ਸਾਜਣਾ ਦੇ ਪੰਜ ਪਿਆਰਿਆਂ ਦੇ ਸੰਕਲਪ ਨੂੰ ਰੂਪਮਾਨ ਕੀਤਾ। ਸੁਰਿੰਦਰ ਢਿੱਲੋਂ ਦੇ ਟੇਪ ਤੋਂ ਸੁਣਾਏ ਗੀਤ ਨੇ ਮਾਹੌਲ ਨੂੰ ਹੋਰ ਵੀ ਖ਼ੁਸ਼ਗ਼ਵਾਰ ਕਰ ਦਿੱਤਾ। ਇਕਬਾਲ ਖ਼ਾਨ ਨੇ ਵਿਸ਼ਵੀਕਰਨ ਦੇ ਮਾੜੇ ਪ੍ਰਭਾਵਾਂ ਤੋਂ ਸੁਚੇਤ ਕਰਦੀ ਕਵਿਤਾ-ਜਾਗੋ ਲੋਕੋ ਜਾਗੋ- ਸੁਣਾਈ। ਜੋਗਾ ਸਿੰਘ ਸਹੋਤਾ ਨੇ ਗੀਤ ਗਾਕੇ ਫ਼ਨ ਦਾ ਮੁਜ਼ਾਹਰਾ ਕੀਤਾ। ਇਨ੍ਹਾਂ ਤੋਂ ਇਲਾਵਾ ਤੇਜਾ ਸਿੰਘ ਥਿਆੜਾ ਅਤੇ ਪੈਰੀ ਮਾਹਲ ਨੇ ਵੀ ਵਿਚਾਰ ਚਰਚਾ ਵਿਚ ਹਿੱਸਾ ਲਿਆ। ਸਤਨਾਮ ਸਿੰਘ ਢਾਅ ਨੇ ਜੱਲ੍ਹਿਆਂ ਵਾਲਾ ਬਾਗ਼ ਦੇ ਸ਼ਹੀਦਾਂ ਨੂੰ ਯਾਦ ਕਰਦਿਆਂ ਵਿਸਾਖੀ ਅਤੇ ਖ਼ਾਲਸਾ ਪੰਥ ਦੀ ਸਾਜਣਾ ਦੇ ਮਾਨਵੀ ਸੰਕਲਪ ਬਾਰੇ ਸਾਰਥਕ ਵਿਚਾਰ ਰੱਖੇ। ਸਭਾ ਵੱਲੋਂ 6 ਅਪ੍ਰੈਲ, 2018, ਨੂੰ ਹਮਬੋਲਟ, ਸਸਕੈਚਵਨ, ਵਿਖੇ ਹੋਏ ਮੰਦਭਾਗੇ ਹਾਦਸੇ ਵਿੱਚ ਮਾਰੇ ਗਏ ਹਾਕੀ ਖਿਡਾਰੀਆਂ ਦੇ ਕੇਸ ਵਿੱਚ ਸਜ਼ਾ ਭੁਗਤ ਰਹੇ ਟਰੱਕ ਡਰਾਈਵਰ, ਜਸਕੀਰਤ ਸਿੰਘ ਸਿੱਧੂ ਨੂੰ ਡੀਪੋਰਟੇਸ਼ਨ ਤੋਂ ਬਚਾਉਣ ਲਈ ਸਰਕਾਰ ਨੂੰ ਰਹਿਮ ਦੀ ਪਟੀਸ਼ਨ ਭੇਜਣ ਬਾਰੇ ਮਤਾ ਪਾਸ ਕੀਤਾ ਗਿਆ। ਅੰਤ ਵਿੱਚ ਸਤਨਾਮ ਸਿੰਘ ਢਾਅ ਨੇ ਹਾਜ਼ਰੀਨ ਦਾ ਧੰਨਵਾਦ ਕਰਦਿਆਂ ਅਗਲੀ 8 ਮਈ ਨੂੰ ਹੋਣ ਵਾਲੀ ਮੀਟੰਗ ਵਿੱਚ ਸ਼ਾਮਲ ਹੋਣ ਦਾ ਅਗਾਊਂ ਸੱਦਾ ਦਿੱਤਾ। ਹੋਰ ਜਾਣਕਾਰੀ ਲਈ ਸਤਨਾਮ ਸਿੰਘ ਢਾਅ ਨਾਲ 403 285 6091 ਸੰਪਰਕ ਕੀਤਾ ਜਾ ਸਕਦਾ ਹੈ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com