ਪੁਸਤਕ: ਦਰਦ ਜਾਗਦਾ ਹੈ
ਸ਼ਾਇਰ: ਭੁਪਿੰਦਰ ਸਿੰਘ ਸੱਗੂ
ਪੰਨੇ: 104, ਮੁੱਲ: 180 ਰੁਪਏ
ਪ੍ਰਕਾਸ਼ਕ: ਪ੍ਰੀਤ ਪਬਲੀਕੇਸ਼ਨ, ਨਾਭਾ।
ਬਰਤਾਨਵੀ ਪੰਜਾਬੀ ਸ਼ਾਇਰ ਭੁਪਿੰਦਰ ਸਿੰਘ ਸੱਗੂ ਦਾ ਨਵ-ਪ੍ਰਕਾਸਿ਼ਤ ਕਾਵਿ- ਸੰਗ੍ਰਹਿ ‘ਦਰਦ ਜਾਗਦਾ ਹੈ’ ਅੱਜਕਲ੍ਹ ਪੰਜਾਬੀ ਸਾਹਿਤ ਜਗਤ ਵਿਚ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਇਸ ਕਾਵਿ- ਸੰਗ੍ਰਹਿ ਵਿਚ 62 ਖੁੱਲੀਆਂ ਕਵਿਤਾਵਾਂ ਨੂੰ ਸ਼ਾਮਿਲ ਕੀਤਾ ਗਿਆ ਹੈ।
ਭੁਪਿੰਦਰ ਸਿੰਘ ਸੱਗੂ ਦੀ ਸ਼ਾਇਰੀ ਪੁਖ਼ਤਾ ਅਤੇ ਗੰਭੀਰ ਪਰਵ੍ਰਿਤੀ ਵਾਲੀ ਸ਼ਾਇਰੀ ਹੈ। ਉਹ ਬਹੁਤ ਘੱਟ ਲਫ਼ਜ਼ਾਂ ਵਿਚ ਵੱਡੀ ਗੱਲ ਕਹਿਣ ਦੇ ਸਮਰੱਥ ਸ਼ਾਇਰ ਹੈ। ਉਸਦੀਆਂ ਕਵਿਤਾਵਾਂ ਨੂੰ ਪੜ੍ਹਦਿਆਂ ਇਸ ਗੱਲ ਦਾ ਅਹਿਸਾਸ ਹੋ ਜਾਂਦਾ ਹੈ।
‘ਦਰਦ ਜਾਗਦਾ ਹੈ’ ਕਾਵਿ- ਸੰਗ੍ਰਹਿ ਵਿਚ ਭੁਹੇਰਵੇ ਦੀਆਂ ਕਵਿਤਾਵਾਂ, ਮਾਂ ਤੋਂ ਬਿਨਾਂ ਸੁੰਨੇ ਵਿਹੜੇ ਦੀ ਕਵਿਤਾ, ਪਿੰਡ ਦੀਆਂ ਯਾਦਾਂ, ਭ੍ਰਿਸ਼ਟਾਚਾਰ ਅਤੇ ਸਿੱਖ ਦੀ ਪਛਾਣ ਨਾਲ ਸੰਬੰਧਤ ਕਵਿਤਾਵਾਂ ਵਿਸ਼ੇਸ਼ ਰੂਪ ਵਿਚ ਪਾਠਕਾਂ ਦੇ ਮਨ-ਮਸਤਕ ਨੂੰ ਟੁੰਬਦੀਆਂ ਹਨ।
ਭੁਪਿੰਦਰ ਸਿੰਘ ਸੱਗੂ ਦੀ ਸ਼ੈਲੀ ਵੱਖਰੇ ਢੰਗ ਦੀ ਹੈ। ਉਹ ਆਪਣੀਆਂ ਕਵਿਤਾਵਾਂ ਵਿਚ ਮੁਹਾਵਰੇ ਜਾਂ ਲੁਕਵੀ ਸ਼ੈਲੀ ਨਹੀਂ ਵਰਤਦਾ ਬਲਕਿ ਸਿੱਧੇ ਅਤੇ ਸਰਲ ਢੰਗ ਨਾਲ ਆਪਣੀ ਕਵਿਤਾ ਨੂੰ ਪਾਠਕਾਂ ਦੇ ਸਾਹਮਣੇ ਪੇਸ਼ ਕਰ ਦਿੰਦਾ ਹੈ। ਇਹ ਗੁਣ ਬਹੁਤ ਘੱਟ ਸ਼ਾਇਰਾਂ ਵਿਚ ਹੁੰਦਾ ਹੈ।
‘ਨਰਸਾਂ’ ਕਵਿਤਾ ਵਿਚ ਸਰਕਾਰੀ ਕੰਮ ਦੇ ਬੋਝ ਨੂੰ ਪੇਸ਼ ਕੀਤਾ ਗਿਆ ਹੈ। ਸੱਗੂ ਅਨੁਸਾਰ ਨਰਸਾਂ ਤਾਂ ਕਾਗਜ਼ਾਂ ਦੇ ਬੋਝ ਹੇਠਾਂ ਹੀ ਦੱਬੀਆਂ ਪਈਆਂ ਹਨ। ਉਹਨਾਂ ਮਰੀਜ਼ਾਂ ਦਾ ਇਲਾਜ਼ ਕਿੱਥੇ ਕਰਨਾ ਹੈ? ਪਰ ਇਹ ਨਰਸਾਂ ਦੀ ਹੱਲਾਸ਼ੇਰੀ ਹੈ ਕਿ ਉਹ ਮਰੀਜ਼ਾਂ ਦਾ
ਇਲਾਜ਼ ਕਰਨ ਲਈ ਟਾਈਮ ਕੱਢਦੀਆਂ ਹਨ। ਇਸ ਤਰ੍ਹਾਂ ਦੀਆਂ ਹੋਰ ਕਵਿਤਾਵਾਂ ਵੀ ਪੜ੍ਹਣ ਨੂੰ ਮਿਲ ਜਾਂਦੀਆਂ ਹਨ।
ਆਖ਼ਰ ਵਿਚ ਭੁਪਿੰਦਰ ਸਿੰਘ ਸੱਗੂ ਹੁਰਾਂ ਨੂੰ ‘ਦਰਦ ਜਾਗਦਾ ਹੈ’ ਜਿਹਾ ਬਾਕਮਾਲ ਕਾਵਿ- ਸੰਗ੍ਰਹਿ ਪੰਜਾਬੀ ਪਾਠਕਾਂ ਦੀ ਝੋਲੀ ਪਾਉਣ ਲਈ ਢੇਰ ਸਾਰੀਆਂ ਮੁਬਾਰਕਾਂ।
***
(56)
*ਡਾ. ਨਿਸ਼ਾਨ ਸਿੰਘ ਰਾਠੌਰ*
*75892-33437*
ਡਾ. ਨਿਸ਼ਾਨ ਸਿੰਘ ਰਾਠੌਰ
# 1054/1,
ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009