27 July 2024

ਰੱਬ ਦਾ ਦੂਜਾ ਰੂਪ-ਮਾਂ!–ਮਨਦੀਪ ਕੌਰ ਭੰਮਰਾ

ਮਾਂ!

ਹਰ ਦਿਨ ਹੁੰਦਾ ਮਾਂ ਦਾ ਦਿਨ
ਹਰ ਪਲ ਆਉਂਦੀ ਮਾਂ ਦੀ ਯਾਦ

ਮਾਂ ਦੇ ਬਾਝੋਂ ਜਿਉਣਾਂ ਸਿੱਖਣਾ ਪੈਂਦਾ
ਸੌਖਾ ਨਹੀਂ ਪਰ ਹੁੰਦਾ ਮਾਂ ਦੇ ਬਾਝ ਜਿਉਣਾਂ!

ਨਿਸਦਿਨ ਚੇਤੇ ਆਵੇ ਮਾਂ ਪਿਆਰੀ
ਉਸਦੀ ਹਰ ਗੱਲ ਹੁੰਦੀ ਸੀ ਨਿਆਰੀ
ਘਰ ਦੇ ਵਿਹੜੇ ਲਾਵੇ ਫੁੱਲਾਂ ਭਰੀ ਕਿਆਰੀ
ਮਾਂ ਮੈਂ ਜਾਵਾਂ ਤੇਰੇ ਤੋਂ ਬਲਿਹਾਰੀ!

ਮਨ ਵਿੱਚ ਲਿਸ਼ਕੇ ਮਾਂ ਦਾ ਚਾਨਣ
ਜੀਵਨ ਉਹਦੇ ਸੰਗ ਸੁਹਾਣਾ ਜਾਨਣ
ਸਾਰੇ ਧੀਆਂ ਪੁੱਤਾਂ ਨੂੰ ਉਹਦਾ ਸਦਕਾ
ਮਾਂ ਦੀ ਮਮਤਾ ਨੂੰ ਸਾਰੇ ਮਾਨਣ!

ਅੰਬਰਾਂ ਵਿੱਚੋਂ ਆ ਜਾ ਮਾਏ
ਦੋ ਮਿੱਠੜੇ ਬੋਲ ਸੁਣਾ ਜਾ ਮਾਏ
ਰੂਹ ਸਾਡੀ ਵਿੱਚ ਚਾਨਣ ਭਰ ਜਾ
ਸੋਹਣੀਏ ਤੇ ਪਿਆਰੀਏ ਮਾਏ, ਅਸੀਂ ਹਾਂ ਤੇਰੇ ਹੀ ਸਾਏ!

ਮਾਂ ਰੱਬ ਦਾ ਦੂਜਾ ਰੂਪ ਹੁੰਦੀ ਹੈ
ਜਿੱਥੇ ਰੱਬ ਨਾ ਹੋਵੇ ਉੱਥੇ ਮਾਂ ਹੁੰਦੀ ਹੈ
***
176
***

mandeep Kaur