25 July 2024

ਸ਼ਹੀਦ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੂੰ ਸਮਰਪਿਤ ਮੀਟਿੰਗ—ਸਤਨਾਮ ਸਿੰਘ ਢਾਅ

 

ਅਰਪਨ ਲਿਖਾਰੀ ਸਭਾ ਦੀ ਜ਼ੂਮ ਰਾਹੀਂ ਮੀਟਿੰਗ

ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਕੈਲਗਰੀ ਦੀ ਮਾਰਚ ਮਹੀਨੇ ਦੀ ਮਾਸਿਕ ਮੀਟਿੰਗ ਜ਼ੂਮ ਰਾਹੀਂ ਕੀਤੀ ਗਈ। ਇਸ ਦਾ ਸੰਚਾਲਨ ਸਤਨਾਮ ਸਿੰਘ ਢਾਅ ਨੇ ਕੀਤਾ। ਸਭ ਤੋਂ ਪਹਿਲਾਂ ਮੀਟਿੰਗ ਵਿਚ ਸ਼ਾਮਲ ਹੋਏ ਸਾਹਿਤਕ ਦੋਸਤਾਂ ਨੂੰ ਜੀ ਆਇਆ ਆਖਿਆ। ਢਾਅ ਵੱਲੋਂ ਪਿਛਲੇ ਦਿਨੀਂ ਵਿਛੋੜਾ ਦੇ ਗਏ (ਪੋ. ਨਰੰਜਣ ਸਿੰਘ ਢੇਸੀ, ਡਾ. ਨਰਿੰਦਰ ਕਪੂਰ, ਰਾਜਿੰਦਰ ਪ੍ਰਦੇਸੀ, ਜਗਜੀਤ ਜ਼ੀਰਵੀ, ਬੀ. ਐੱਸ. ਨਾਰੰਗ, ਸਰਦੂਲ ਸਿਕੰਦਰ, ਅਨੂਪ ਸਿੰਘ ਨੂਰੀ, ਅਜੀਤ ਦਾ ਸੀਨੀਅਰ ਪੱਤਰਕਾਰ ਮੇਜਰ ਸਿੰਘ, ਅਤੇ ਕੈਲਗਰੀ ਦੀ ਨਾਮਵਰ ਸ਼ਖ਼ਸੀਅਤ ਸ੍ਰ. ਹਰਜੀਤ ਸਿੰਘ ਰਾਏ) ਸਾਹਿਤਕਾਰਾਂ, ਕਲਾਕਾਰਾਂ ਅਤੇ ਪੱਤਰਕਾਰਾਂ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਵਿਛੜ ਗਈਆਂ ਰੂਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ ਅਤੇ ਪਰਿਵਾਰਾਂ ਨਾਲ ਦੁੱਖ ਸਾਂਝਾ ਕਰਦੇ ਹੋਏ ਹਮਦਰਦੀ ਦਾ ਪ੍ਰਗਟਾਵਾ ਕੀਤਾ। ਉਪਰੰਤ ਅੱਜ ਦੀ ਮੀਟਿੰਗ ਦਾ ਵੇਰਵਾ ਦੱਸਿਆ।

ਮੀਟਿੰਗ ਦਾ ਅਗਾਜ਼ ਜਰਨੈਲ ਸਿੰਘ ਤੱਗੜ ਨੇ ਕੀਤਾ। ਭਗਤ ਰਵੀਦਾਸ ਦੇ ਜਨਮ ਦਿਨ ਦੀ ਵਧਾਈ ਦਿੰਦਿਆਂ ਇਸਤ੍ਰੀ ਦਿਵਸ ਬਾਰੇ ਵਿਚਾਰ ਸਾਂਝੇ ਕੀਤੇ ਨਾਲ ਹੀ ਕੁਝ ਚਿੱਟੀ ਚਮੜੀ ਦੇ ਲੋਕਾਂ ਵੱਲੋਂ ਇਮੀਗਰਾਂਟਸ ਬਾਰੇ ਨਫ਼ਰਤ ਫੈਲਾਉਣ ਬਾਰੇ ਸੁਚੇਤ ਕੀਤਾ ਕਿ ਸਾਨੂੰ ਇਸ ਬਾਰੇ ਆਵਾਜ਼ ਉਠਾਉਣ ਦੀ ਲੋੜ ਹੈ। ਉਨ੍ਹਾਂ ਔਰਤ ਵੱਲੋਂ ਨਿਭਾਏ ਜਾਂਦੇ ਵੱਖ ਵੱਖ ਰਿਸ਼ਤਿਆਂ ਦੀ ਸ਼ਲਾਘਾ ਕੀਤੀ।

ਜੋਗਾ ਸਿੰਘ ਸਿਹੋਤਾ ਨੇ ਆਪਣੀ ਬੁਲੰਦ ਅਵਾਜ਼ ਵਿਚ ਨਾਮਵਰ ਸ਼ਾਇਰ ਕੇਸਰ ਸਿੰਘ ਨੀਰ ਦੀ ਗ਼ਜ਼ਲ ‘ਬੁਝਿਆ ਬੁਝਿਆ ਚਾਰ ਚੁਫ਼ੇਰਾ, ਦਿਸਦੇ ਅੱਜ ਉਦਾਸੇ ਲੋਕ’ ਹਰਮੋਨੀਅਮ ਨਾਲ ਗਾ ਕੇ ਅੱਜ ਦੇ ਹਾਲਾਤ ਦੀ ਤਸਵੀਰ ਪੇਸ਼ ਕੀਤੀ। ਸ੍ਰ. ਜਗਦੇਵ ਸਿੰਘ ਸਿੱਧੂ ਨੇ ਬਹੁਤ ਹੀ ਸੰਖੇਪ ਅਤੇ ਸੁਚੱਜੇ ਢੰਗ ਨਾਲ ਵਿਚਾਰ ਪੇਸ਼ ਕਰਦਿਆ ਆਖਿਆ ਕਿ ਗੋਰੇ ਲੋਕਾਂ ਵੱਲੋਂ ਇਮੀਗ੍ਰਾਂਟਸ ਲੋਕਾਂ ਬਾਰੇ ਨਫ਼ਰਤ ਪੈਦਾ ਕਰਨ ਦੇ ਰੁਝਾਨ ਨੂੰ ਰੋਕਣ ਦੀ ਲੋੜ ਹੈ। ਉਨ੍ਹਾਂ ਨੇ ਕਿਸਾਨੀ ਸੰਘਰਸ਼ ਵਿਚ ਇਸਤ੍ਰੀਆਂ ਵੱਲੋਂ ਪਾਏ ਯੋਗਦਾਨ ਅਤੇ ਸੰਘਰਸ਼ੀਆਂ ਦੀ ਭਗਤ ਸਿੰਘ ਹੋਰਾਂ ਦੀ ਸੋਚ ਤੇ ਚੱਲਦਿਆਂ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਹਨ, ਅਸੀਂ ਇਸ ਗੱਲ ਦੀ ਹਮਾਇਤ ਅਤੇ ਸ਼ਲਾਘਾ ਕਰਦੇ ਹਾਂ।

ਤੇਜਾ ਸਿੰਘ ਥਿਆੜਾ ਨੇ ਮੁਹੰਮਦ ਇਕਬਾਲ ਦੇ ਸ਼ਿਆਰਾਂ ‘ਉੱਠੋ ਮੇਰੀ ਦੁਨੀਆ ਕੇ ਗ਼ਰੀਬੋਂ ਕੋ ਜਗ੍ਹਾ ਦੋ’ ਨਾਲ ਕਿਸਾਨੀ ਸੰਘਰਸ਼ ਦੀ ਹਿਮਾਇਤ ਕੀਤੀ। ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸੋਚ ੳੁੱਤੇ ਚੱਲਣ ਲਈ ਕਿਸਾਨੀ ਸੰਘਰਸ਼ ਦੀ ਗੱਲ ਕੀਤੀ। ਅਜਾਇਬ ਸਿੰਘ ਸੇਖੋਂ ਨੇ ਵੀ ਕਿਸਾਨੀ ਸੰਘਰਸ਼ ਦੀ ਗੱਲ ਕਰਦਿਾਂ ਦੋ ਰਬਾਈਆਂ ਸੁਣਾ ਕੇ ਹਾਜ਼ਰੀ ਲਗਵਾਈ। ਮੋਹਣ ਸਿੰਘ ਬਾਠ ਨੇ ਇਕ ਫ਼ਿਲਮੀ ਗੀਤ ਨਾਲ ਨਵਾਂ ਰੰਗ ਭਰਿਆ। ਕੇਸਰ ਸਿੰਘ ਨੀਰ ਨੇ ਸ਼ਹੀਦਾਂ ਦੀ ਵਿਚਾਰਧਾਰਾਂ ਨੂੰ ਲੈ ਕੇ ਲਿਖੀ ਆਪਣੀ ਗ਼ਜ਼ਲ ਪੇਸ਼ ਕੀਤੀ ਅਤੇ ਕੁਝ ਸ਼ੇਅਰ ਪੇਸ਼ ਕੀਤੇ। ਇਕਬਾਲ ਖ਼ਾਨ ਨੇ ਕਿਸਾਨੀ ਸੰਘਰਸ਼ ਵਿਚ ਸ਼ਾਮਲ ਜਥੇਬੰਦੀਆਂ ਦੇ ਆਗੂਆਂ ਦੇ ਚੰਗੇ ਆਚਰਣ ਅਤੇ ਸੁਚੱਜੀ ਲੀਡਰਸ਼ਿਪ ਦੀ ਸ਼ਲਾਘਾ ਕਰਦਿਆਂ ਆਪਣੀ ਇਕ ਕਵਿਤਾ ‘ਚੰਦ’ ਸਾਂਝੀ ਕੀਤੀ।

ਅਖ਼ੀਰ ਤੇ ਸਤਨਾਮ ਸਿੰਘ ਢਾਅ ਨੇ ਮੀਟਿੰਗ ਵਿਚ ਸ਼ਾਮਲ ਹੋਏ ਸਾਰੇ ਸਾਹਿਤਕਾਰਾਂ ਦਾ ਧੰਨਵਾਦ ਕੀਤਾ ਅਤੇ ਅਗਲੀ ਮੀਟਿੰਗ 10 ਅਪ੍ਰੈਲ 2021 ਨੂੰ ਹੋਣ ਦੀ ਜਾਣਕਾਰੀ ਸਾਂਝੀ ਕੀਤੀ
***
108
***

satnam_dhaw

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:

ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)

ਪਤਾ:
Satnam Singh Dhah
303 ASPEN RIDGE PL SW

Calgary, AB T3 H 1T2
Canada
Ph.403-285-6091
e-mailsatnam.dhah@gmail.com

ਸਤਨਾਮ ਢਾਅ

ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ: ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ) ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ) ਪਤਾ: Satnam Singh Dhah 303 ASPEN RIDGE PL SW Calgary, AB T3 H 1T2 Canada Ph.403-285-6091 e-mailsatnam.dhah@gmail.com

View all posts by ਸਤਨਾਮ ਢਾਅ →