27 April 2024

ਬੁਢਾਪੇ ਦੀ ਦਾਸਤਾਨ—ਖੁਸ਼ੀ ਮੁਹੰਮਦ “ਚੱਠਾ”

ਖੁਸ਼ੀ ਮੁਹੰਮਦ ਚੱਠਾ

 

 

 

 

ਬੁਢਾਪੇ ਦੀ ਦਾਸਤਾਨ—ਖੁਸ਼ੀ ਮੁਹੰਮਦ “ਚੱਠਾ”
(ਪਿਓ ਦੀ ਅਭਿਲਾਸ਼ਾ)

ਪੁੱਤ ਜੰਮੇਂ,  ਪਿਓ ਕੀਤੀਆਂ ਲੱਖ ਖੁਸ਼ੀਆਂ
ਕਿ ਵੱਡੇ ਹੋ ਕੇ,  ਹੱਥ ਵਟਾਉਣਗੇ ਉਹ

ਕੰਮ ਕਰਨਗੇ,  ਜੱਗ ‘ਤੇ ਕੋਈ ਐਸਾ
ਨਾਮ ਮੇਰਾ ਵੀ ਨਾਲ, ਚਮਕਾਉਣਗੇ ਉਹ

ਲਾਠੀ ਬਣਨਗੇ, ਬੁਢਾਪੇ ਦੇ ਵਿਚ ਮੇਰੀ
ਬੱਚਿਆਂ ਵਾਂਗ ਹੀ ਮੈਨੂੰ ਵਰਾਉਣਗੇ ਉਹ

ਪਰ ਨਹੀਂ ਸੀ ਸੋਚਿਆ ਬੁਢਾਪੇ ਦੇ ਵਿੱਚ “ਖੁਸ਼ੀ”
ਕੈਸੇ ਕੈਸੇ ਦਿਨ ਦਿਖਲਾਉਣਗੇ ਉਹ
*

(ਬੁਢਾਪੇ ਦਾ ਦਰਦ)

ਰਹਾਂ ਤੜਪਦਾ ਮੰਜੇ ਤੇ ਰਾਤ ਸਾਰੀ
ਕਿਸੇ ਸੁਣਦੀ ਨਹੀਂ ਚੀਕ ਪੁਕਾਰ ਮੇਰੀ

ਵਿਖਾਉਂਦਾ ਨਹੀਂ ਕੋਈ ਵੈਦ ਹਕੀਮ ਤਾਂਈਂ
ਨਾ ਹੀ ਕਰਦਾ ਕੋਈ ਦਵਾ-ਦਾਰ ਮੇਰੀ

ਪੁੱਤਾਂ ਪੋਤਿਆਂ ਦੇ ਕਿਹੜੇ ਮੈਂ ਸੱਕ ਲਾਹੁਣੇ
ਇੱਕੋ ਆਸਰਾ ਹੁਣ ਸੱਚੀ ਸਰਕਾਰ ਮੇਰੀ

“ਖੁਸ਼ੀ” ਲਾਅਣਤਾਂ ਪਰ ਐਸੀ ਔਲਾਦ ਉੱਤੇ
ਬਿਰਧ ਉਮਰੇ ਜੋ ਲੈਂਦੀ ਨਹੀਂ ਸਾਰ ਮੇਰੀ
*

(ਬਦਅਸੀਸ)

ਚੱਕਰ ਸਮੇਂ ਦਾ ਸਦਾ ਹੀ ਰਹੇ ਚੱਲਦਾ
ਘੁੰਮ ਘੁੰਮ ਕੇ ਓਥੇ ਹੀ ਆਣ ਖੜ੍ਹਦਾ

ਉਹੋ ਸੂਰਜ ਵੀ ਸ਼ਾਮਾਂ ਨੂੰ ਡੁੱਬ ਜਾਂਦਾ
ਜਿਹੜਾ ਰੋਜ਼ ਸਵੇਰੇ ਹੈ ਆਣ ਚੜ੍ਹਦਾ

ਜੋ ਤੂੰ ਬੀਜਦਾਂ , ਹੈ ਵੱਢਣਾ ਵੀ ਸੋਈ ਪੈਣਾ
ਏਸ ਗੱਲ ਵਿਚ ਹੈਨ ਨਹੀਂ ਕੋਈ ਪੜਦਾ

“ਖੁਸ਼ੀ ਮੁਹੰਮਦਾ” ਥਾਂ  ਮੇਰੀ  ‘ਤੇ  ਤੂੰ ਹੋਣਾ
ਤੇਰੀ ਥਾਂ ਹੋਣਾ ਪੁੱਤਰ ਸਕੀਮ ਘੜਦਾ
**

(ਕਪੁੱਤਰਾਂ ਦੀ ਅਭਿਲਾਸ਼ਾ)

ਬਾਪੂ  ਤੜਪਦਾ  ਮਰ  ਜਾਏ  ਲੱਖ  ਵਾਰੀ
ਅਸਾਂ ਕਰਨੀ ਨਹੀਂ ਕੋਈ ਪਰਵਾਹ ਮੀਆਂ

ਸਾਨੂੰ ਪੈਸੇ ਤੇ ਕੰਮ ਨਾਲ ਪਿਆਰ ਬਾਹਲ਼ਾ
ਲਾਉਣੀ ਜੇਬ ‘ਚੋਂ ਧੇਲੀ ਨਹੀਂ ਵਾਹ ਮੀਆਂ

ਕਿਹੜੀ ਘੜੀ  ਬਸ  ਹੋ  ਜਾਣ  ਸਵਾਸ  ਪੂਰੇ
ਸੁੱਖਾਂ ਸੁੱਖਦੇ,  ਆਏ ਸੁੱਖ ਦਾ ਸਾਹ ਮੀਆਂ

“ਖੁਸ਼ੀ ਮੁਹੰਮਦਾ” ਹੈ ਆਉਂਦੀ ਨੀ ਸ਼ਰਮ, ਭਾਵੇਂ
ਜੁੱਤੀਆਂ ਮਾਰਦਾ ਏ ਜੱਗ ਠਾਹ ਠਾਹ ਮੀਆਂ

***
521
***

About the author

ਖੁਸ਼ੀ ਮੁਹੰਮਦ ਚੱਠਾ
✍️ਖੁਸ਼ੀ ਮੁਹੰਮਦ "ਚੱਠਾ"
+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

270d.pngਖੁਸ਼ੀ ਮੁਹੰਮਦ ਚੱਠਾ
Khushi Mohammed Chatha
ਪਿੰਡ ਤੇ ਡਾਕ:  ਦੂਹੜੇ (ਜਲੰਧਰ )
ਮੋਬਾ:  9779025356

Lyricist (Water) @Punjabi Folk Songs and Poetry
Former Petty Officer Radio at Indian Navy

✍️ਖੁਸ਼ੀ ਮੁਹੰਮਦ "ਚੱਠਾ"

270d.pngਖੁਸ਼ੀ ਮੁਹੰਮਦ ਚੱਠਾ Khushi Mohammed Chatha ਪਿੰਡ ਤੇ ਡਾਕ:  ਦੂਹੜੇ (ਜਲੰਧਰ ) ਮੋਬਾ:  9779025356 Lyricist (Water) @Punjabi Folk Songs and Poetry Former Petty Officer Radio at Indian Navy

View all posts by ✍️ਖੁਸ਼ੀ ਮੁਹੰਮਦ "ਚੱਠਾ" →