10 May 2026

ਮਾਂ ਦਿਵਸ ਸੰਬੰਧੀ ਫੇਸਬੁੱਕ ਤੇ ਛਪੀਆਂ ਕੁਝ ਕਵਿਤਾਵਾਂ ਦਾ ਅਨੁਵਾਦ— ਪੰਜਾਬੀ ਰੂਪ: ਰਵਿੰਦਰ ਸਿੰਘ ਸੋਢੀ

ਮਾਂ ਦਿਵਸ ਸੰਬੰਧੀ ਫੇਸਬੁੱਕ ਤੇ ਕੁਝ ਕਵਿਤਾਵਾਂ ਪੜਨ ਦਾ ਮੌਕਾ ਮਿਲਿਆ। ਪਰ ਇਹਨਾਂ ਨਾਲ ਕਵੀਆਂ ਦੇ ਨਾਂ ਨਹੀਂ ਸੀ ਲਿਖੇ ਹੋਏ। ਮਾਂ ਦਿਵਸ ਲਈ ਇਹਨਾਂ ਰਚਨਾਵਾਂ ਦਾ ਅਨੁਵਾਦ ਹਾਜ਼ਰ ਹੈ—ਰਵਿੰਦਰ ਸਿੰਘ ਸੋਢੀ
1.

ਇਕ ਦਿਨ ਤੁਸੀਂ ਸਮਝੋਗੇ…
ਮੈਂ ਨਹੀਂ ਸੀ ਕੋਈ ਵਧੀਆ ਮਾਂ
ਮੇਰੇ ਤੇ ਵੀ ਆਏ ਔਖੇ ਦਿਨ
ਮੈਂ ਜਾਂਦੀ ਸੀ ਥੱਕ
ਗੁੱਸਾ ਵੀ ਆਉਂਦਾ
ਗਲਤੀਆ ਕੀਤੀਆਂ ਕਈ
ਪਰ ਨਹੀਂ ਸੀ ਛੱਡਿਆ ਤੁਹਾਨੂੰ ਪਿਆਰ ਕਰਨਾ।

ਉਹਨਾਂ ਦਿਨਾਂ ਵਿਚ 
ਜਦੋਂ ਮੈਂ ਖੁਦ 
ਟੁੱਟ ਰਹੀ ਸੀ
ਮੈਂ ਹਮੇਸ਼ਾ ਕੀਤਾ ਤੁਹਾਨੂੰ ਦਿਲੋਂ ਪਿਆਰ। 

ਜੇ ਮੈਂ ਕਰਦੀ ਸੀ
ਸਖਤੀ ਤੁਹਾਡੇ ਨਾਲ
ਸਿਰਫ ਇਸ ਲਈ
ਕਿਉਂ ਕਿ ਤੁਸੀਂ ਸੀ ਮੇਰੀ ਪੂਰੀ ਦੁਨੀਆਂ।

ਤੁਸੀਂ ਕਦੇ ਨਹੀਂ ਸੀ ਮੇਰੇ ਲਈ ਬੋਝ
ਤੁਸੀਂ ਹੀ ਸੀ ਮੇਰੇ ਜਿਉਣ ਦਾ ਸਾਧਨ
ਅੱਜ ਵੀ ਹੋ।
ਪਿਆਰ ਨਾਲ
…ਮਾਂ
**

2.

ਇਹ ਯਾਦ ਰੱਖੋ
ਬਹੁਤੇ ਬੱਚੇ ਵੱਡੇ ਹੋ
ਰੱਖਦੇ ਯਾਦ ਮਾਂ ਦੀਆਂ ਗਲਤੀਆ
ਭੁੱਲ ਜਾਂਦੇ ਮਾਂ ਦੇ ਅਹਿਸਾਨ। 

ਤੁਹਾਡੀ ਮਾਂ ਨਹੀਂ ਸੀ ਸੰਪੂਰਨ 
ਕਈ ਬਾਰ ਹੁੰਦੀ ਸੀ ਥੱਕੀ
ਫਿਕਰਾਂ ‘ਚ ਘਿਰੀ
ਅਤੇ ਕਦੇ
ਚੁਪਚਾਪ ਅੰਦਰੋ ਟੁੱਟ ਰਹੀ।

ਸ਼ਾਇਦ ਨਾ ਦੇ ਸਕੀ ਹੋਵੇ
ਇਕ ਵਧੀਆ ਬਚਪਨ 
ਪਰ ਉਸਨੇ ਤੁਹਾਨੂੰ ਉਹ ਸਭ ਕੁਝ ਦਿੱਤਾ
ਜੋ ਉਹ ਸਕਦੀ ਸੀ ਦੇ।

ਉਸ ਦੀਆਂ ਗਲਤੀਆ ਦਾ ਫੈਸਲਾ ਕਰਨ ਤੋਂ ਪਹਿਲਾਂ 
ਇਹ ਵੀ ਰੱਖੋ ਯਾਦ 
ਉਹ ਖੁਦ ਵੀ ਸਿੱਖ ਰਹੀ ਸੀ ਮਾਂ ਬਣਨਾ
ਉਹ ਉਨ੍ਹਾਂ ਲੜਾਈਆ ਨਾਲ ਰਹੀ ਸੀ ਜੂਝ
ਜਿੰਨਾਂ ਬਾਰੇ ਤੁਹਾਨੂੰ ਕੁਝ ਨਹੀਂ ਪਤਾ।

ਇਕ ਦਿਨ ਤੁਹਾਨੂੰ ਹੋਵੇਗਾ ਅਹਿਸਾਸ 
ਉਸ ਨੇ ਤੁਹਾਡੇ ਲਈ ਦਿੱਤੀਆਂ
ਬਹੁਤ ਕੁਰਬਾਨੀਆਂ। 

ਇਸ ਲਈ ਕਰੋ ਉਸ ਨੂੰ ਪਿਆਰ 
ਜਦੋਂ ਤੱਕ ਉਹ ਹੈ ਤੁਹਾਡੇ ਨਾਲ
ਉਸ ਨੂੰ ਰੱਖੋ ਆਪਣੇ ਆਸ-ਪਾਸ। 
**
3.
ਮਾਂ ਤੇ ਗੁੱਸਾ ਕਰਨ ਤੋਂ ਪਹਿਲਾਂ
ਸੋਚੋ ਇਕ ਬਾਰ। 

ਆਪਣੀ ਆਵਾਜ ਉੱਚੀ ਕਰਨ ਤੋਂ ਪਹਿਲਾਂ
ਕਰੋ ਇਹ ਯਾਦ 
ਜਦੋਂ ਉਹ ਰਹੀ ਸੀ ਚੁੱਪ ਤੁਹਾਡੇ ਲਈ। 

ਉਹ ਕਈ ਬਾਰ ਸਹਾਰਦੀ ਦਰਦ ਆਪਣਾ
ਤੁਹਾਨੂੰ ਹੱਸਦਾ ਰੱਖਣ ਲਈ। 

ਤੁਹਾਨੂੰ ਲੱਗਦੇ ਉਸ ਦੇ ਬੋਲ
ਸਖਤ ਅਤੇ ਖਰਵੈ
ਤੁਸੀਂ ਕਦੇ ਨਾ ਦੇਖਿਆ 
ਉਸ ਦੇ ਬੋਲਾਂ ‘ਚ ਛੁਪਿਆ ਡਰ।

ਉਸਦੀ ਹਰ ਸਖਤੀ ‘ਚ ਹੁੰਦਾ ਸੀ ਪਿਆਰ 
ਤੁਸੀਂ ਜਦ ਵੀ ਦਿੱਤਾ ਉਸ ਨੂੰ ਕੋਈ ਦੁੱਖ 
ਉਹ ਕਰਦੀ ਰਹੀ ਮੁਆਫ 
ਉਸ ਦਾ ਦਿਲ ਭਾਵੇਂ
ਟੁੱਟਿਆ ਕਈ ਬਾਰ
ਉਸਦਾ ਪਿਆਰ ਰਿਹਾ ਕਾਇਮ। 

ਇਨ ਦਿਨ ਉਸਦੀ ਆਵਾਜ ਕਰੋਗੇ ਯਾਦ 
ਭਾਲੋ ਗੇ ਗੱਲ ਕਰਨ ਦਾ ਮੌਕਾ
ਇਸ ਲਈ 
ਮਾਂ ਤੇ ਗੁੱਸਾ ਕਰਨ ਤੋਂ ਪਹਿਲਾਂ
ਸੋਚੋ ਫੇਰ ਇਕ ਬਾਰ
ਤੁਹਾਡੀ ਮਾਂ ਹੈ
ਤੁਹਾਡਾ ਸੰਸਾਰ
***
ਪੰਜਾਬੀ ਰੂਪ: ਰਵਿੰਦਰ ਸਿੰਘ ਸੋਢੀ
ਕੈਨੇਡਾ 

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
**
1830
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ