| ਪੰਜਾਬੀ ਅਤੇ ਅੰਗਰੇਜੀ ਬੋਲੀ ਵਿੱਚ ਦਰਜਨ ਤੋਂ ਵੀ ਵੱਧ ਪੁਸਤਕਾਂ ਦੇ ਰਚਨਹਾਰਾ ਨਾਮਵਰ ਲੇਖਕ ਡਾ. ਗੁਰਦੇਵ ਸਿੰਘ ਘਣਗਸ ਕਿਸੇ ਵੀ ਰਸਮੀ ਜਾਣ ਪਹਿਚਾਣ ਦਾ ਮੁਥਾਜ ਨਹੀਂ। ਅਮਰੀਕਾ ਵੱਸਦੇ ਡਾ. ਘਣਗਸ ਨੇ ਜੀਵ ਵਿਗਿਆਨੀ ਦੇ ਰੂਪ ਵਿੱਚ ਤਾਂ ਨਾਮਣਾ ਖੱਟਿਆ ਹੀ ਪਰ 60 ਵਰ੍ਹਿਆ ਦੀ ਉੱਮਰ ਨੇੜੇ, ਕੈਂਸਰ ਜਿਹੇ ਭਿਆਨਕ ਰੋਗ ਨਾਲ ਜੂਝਦਿਆਂ ਕਲਮ ਦਾ ਅਜਿਹਾ ਸਾਰਥਕ ਸਹਾਰਾ ਲਿਆ ਕਿ ਹੁਣ ਤੱਕ ਉਹ ਪੰਜਾਬੀ ਸਾਹਿਤ ਦੀ ਝੋਲੀ 6 ਪੁਸਤਕਾਂ ਪਾ ਚੁੱਕਿਆ ਹੈ। ਇਸਦੇ ਨਾਲ ਹੀ ਡਾ. ਘਣਗਸ ਦੀਆਂ ਅੰਗਰੇਜ਼ੀ ਵਿੱਚ ਵੀ ਤਿੰਨ ਪੁਸਤਕਾਂ ਪਰਕਾਸ਼ਿਤ ਹੋਈਆਂ।
ਡਾ. ਘਣਗੱਸ ਦੀਆਂ ਰਚਨਾਵਾਂ 2005 ਤੋਂ ਹੀ ‘ਲਿਖਾਰੀ’ ਦਾ ਸ਼ਿੰਗਾਰ ਬਣਦੀਆਂ ਆ ਰਹੀਆ ਹਨ। ਅਨਗਿਣਤ ਕਵਿਤਾਵਾਂ, ਗ਼ਜਲਾਂ ਅਤੇ ਗੀਤਾਂ ਦੇ ਨਾਲ ਹੀ ਵਾਰਤਕ: ‘ਇਕ ਮੋੜ ਵਿਚਲਾ ਪੈਂਡਾ: ਮੇਰੀ ਕੈਂਸਰ ਅਤੇ ਅਗਲਾ ਜੀਵਨ’ ਪੁਸਤਕ ਅਤੇ ਰਚਨਾਵਾਂ ਸਬੰਧੀ ‘ਲੇਖ’ ਪਾਠਕ ਪੜ੍ਹਦੇ-ਮਾਣਦੇ ਰਹੇ ਹਨ। ਡਾਕ ਰਾਹੀਂ ਪੁੱਜੇ ਉਸਦੇ ਨਵ-ਪ੍ਰਕਾਸ਼ਿਤ ਕਾਵਿ-ਸੰਗ੍ਰਹਿ ‘ਅੱਸੀਆਂ ਤੋਂ ਬਾਅਦ’ ਲਈ ਡਾ. ਘਣਗਸ ਨੂੰ ਹਾਰਦਿਕ ਵਧਾਈ ਦੇਂਦਿਆਂ ‘ਲਿਖਾਰੀ’ ਦੇ ਪਠਕਾਂ ਲਈ ਡਾ. ਘਣਗਸ ਦੀਆਂ ਪਹਿਲਾਂ ਪ੍ਰਕਾਸ਼ਿਤ ਪੁਸਤਕਾਂ ਦੇ ਨਾਲ ਹੀ ਉਹਨਾਂ ਦੀਆਂ ਕੁਝ ਕਵਿਤਾਵਾਂ/ਰਚਨਾਵਾਂ ਹਾਜ਼ਰ ਕਰਨ ਦੀ ਪਰਸੰਨਤਾ ਲੈ ਰਹੇ ਹਾਂ। ਪੂਰਨ ਆਸ ਹੈ ਕਿ ਪਾਠਕ ਪਸੰਦ ਕਰਨਗੇ।—ਲਿਖਾਰੀ ਟੀਮ |
||
1. ਅੱਸੀਆਂ ਤੋਂ ਬਾਅਦ: ਮਾਲਕ ਦਾ ਸਹਾਰਾ
ਲੈ ਕੇ ਮਾਲਕ ਦਾ ਸਹਾਰਾ, ਅੱਸੀਆਂ ਤੋਂ ਬਾਅਦ ਕੋਈ ਮਾੜੀ ਗੱਲ ਨਹੀਂ, ਡਾਕਟਰ ਦੀ ਸਲਾਹ ਲੈਣਾ, ਫ਼ਿਕਰ ਕਰਦਾ ਰਹਿੰਦਾ ਹੈ ਪਿੱਠ ਪਿੱਛੇ, ਤੇਰਾ ਟੱਬਰ, ਜੀਉਣ ਲਈ ਸਭ ਲਈ ਹਰ ਸਮੇਂ ਉੱਦਮ ਦੀ ਲੋੜ ਹੈ ਜੋ ਵੀ ਕਰਦਾ ਹੈ ਕਿਸੇ ਦੀ ਮੱਦਦ, ਜਾਂ ਲੋਕ-ਸੇਵਾ, ਦੇਵੇ ਡਰਾਬਾ ਤੈਨੂੰ, ਜੇ ਕੋਈ, ਦੇਖ ਕੇ ਉਮਰ ਤੇਰੀ “ਅੱਸੀਏ” ਦਾ ਤਬਾ ਮਿਲਦਾ ਹੈ, ਉਣਾਸੀ ਤੋਂ ਬਾਅਦ ਬਚਪਨ, ਜੁਆਨੀ, ਮਾਪੇ ਅੱਸੀਆਂ ਤੋਂ ਪਹਿਲਾਂ ਜੈਸੇ ਲੜਨ-ਭਿੜਨੇ ਦੀ ਤੇਰੀ ਹੁਣ ਉਮਰ ਨਹੀਂ ਬੰਦਿਆ, ਚੜ੍ਹਨੇ ਹੋ ਜਾਂਦੇ ਮੁਸ਼ਕਿਲ ਮਹਿਲ-ਮੁਨਾਰੇ ਉੱਚੇ ਸਮਝ ਲਵੀਂ ਜਿੰਦੜੀਏ ਕਿ ਪਲ-ਪਲ ਹੁਣ ਤੇਰਾ, ਨਿਭਾਉਂਦੇ ਰਹੇ ਜੋ ਵੀ ਸਾਥ ਦੁਖ-ਸੁਖ ਵੇਲੇ, ਭਾਲੇਗਾ ‘ਘਣਗਸ’ ਵੀ ਰੋਣ ਲਈ ਨਵਾਂ ਮੋਢਾ 2. ਅੱਸੀਆਂ ਤੋਂ ਬਾਅਦ: ਚੁੱਪ ਕਰਕੇ ਜਿਵੇਂ ਚਲਦੀ ਚਲਾਈ ਚੱਲੋ, ਅੱਸੀਆਂ ਤੋਂ ਬਾਅਦ ਬਜ਼ੁਰਗਾਂ ਨੂੰ ਸਾਂਭਣਾ ਖਾਲਾ ਜੀ ਕਾ ਵਾੜਾ ਨਹੀਂ, ਜੇਕਰ ਲਗਦੀ ਘੱਟ ਭੁੱਖ, ਓਹਨੂੰ ਜਾਣੋ ਛੋਟਾ ਦੁੱਖ ਕਈ ਉਮਰਾਂ ਦੇ ਹਾਣੀ, ਤੁਰ ਗਏ ਛੱਡ ਤੇਰੀ ਢਾਣੀ ਜਿਹੜੀ ਪਸੰਦ ਹੈ ਜੀ ਥਾਂ, ਛੇਤੀ ਛੱਡੋ ਨਾ ਗਰਾਂ, ਜੇ ਹੈ ਵਧ ਗਿਆ ਭਾਰ, ਫਿਰ ਵੀ ਹਿੰਮਤ ਨਾ ਹਾਰ ਯਾਦ ਕਰਕੇ ਪਿਛਲੇ ਦਿਨ, ਐਵੇਂ ਅਗਲੇ ਨਾ ਗਿਣ ਕੋਈ ਸਿੱਖ ਲਵੋ ਸਾਜ, ਕੱਢੋ ਸੁਰਾਂ ਵਿਚ ਅਵਾਜ਼, ਜੇਕਰ ਪੀਂਵਦੇ ਹੋ ਲੱਸੀ, ਇਹ ਹੈ ਗੱਲ ਬੜੀ ਅੱਛੀ, ਮਨ ਕਰਕੇ ਇਕੱਤਰ, ਕੋਈ ਲਿਖੋ ਚਿੱਠੀ-ਪੱਤਰ, ਜੇ ਖਾਂਦੇ ਹੋ ਦਵਾਈਆਂ, ਪਉਂਦੇ ਰਹੋ ਨਾ ਦੁਹਾਈਆਂ, ਜੇਕਰ ਅੱਸੀਆਂ ਤੋਂ ਬਾਅਦ, ਧੀਮੀ ਹੋ ਗਈ ਅਵਾਜ਼, 3. ਅੱਸੀਆਂ ਤੋਂ ਬਾਅਦ: ਜਾ ਨਹੀਂ ਸਕਦਾ ਜਿੱਥੇ ਹੁਣ ਮੈਂ ਜਾ ਨਹੀਂ ਸਕਦਾ, ਸਾਦ ਮੁਰਾਦਾ, ਘੁੱਗ ਵਸਦਾ ਸੀ, ਭੁਰ ਗਏ ਟਿਕ ਟਿਕ ਕਰਕੇ ਰਿਸ਼ਤੇ, ਜੋ ਭੋਜਨ ਮੈਂ ਖਰੀਦ ਹਾਂ ਸਕਦਾ, ਮਨ ਆਪਣਾ ਸਮਝਾਉਣਾ ਪੈਂਦਾ, ਰੱਬ ਨੇ ਅਜੇ ਤੱਕ ਕਲਮ ਨਹੀਂ ਡੋਬੀ, ਤੁਹਾਡੇ ਸਮੇਂ ਲਈ ਸ਼ੁਕਰ-ਗੁਜ਼ਾਰ ਹਾਂ, ***
ਮੈਨੂੰ ਤੇਰੇ ਜਿਹਾ ਯਾਰ ਨਾ ਥਿਆਇਆ ਮੇਰੇ ਪਿੱਛੇ ਛੱਡ ਜੋ ਜ਼ਮੀਨ ਜੋਗੀ ਹੋ ਗਿਆ ਪਹਿਲੀ ਝਾਤੀ ਨਾਲ, ਮੇਰੀ ਸੁੱਧ-ਬੁੱਧ ਉੱਡ ਗਈ ਚੜ੍ਹਦੀ ਜਵਾਨੀ ਉਹਦੀ, ਦਿਲ ਠਾਠਾਂ ਮਾਰਦਾ ਦੇਖ ਦੇਖ ਮੁੱਖ ਉਹਦਾ, ਕਦੇ ਨਾ ਮੈਂ ਥੱਕਦੀ ਇਹ ਹੈ ਮੇਰਾ ਰਾਂਝਾ ਤੇ ਮੈਂ ਹਾਂ ਇਹਦੀ ਹੀਰ ਨੀਂ
|
||
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |



