9 October 2024

‘ਬਜ਼ੁਰਗ’ ਦਾ ਰੁਤਬਾ— ਗੁਰਦੀਸ਼ ਕੌਰ ਗਰੇਵਾਲ

ਇੰਟਰਨੈਸ਼ਨਲ ਬਜੁਰਗ ਦਿਵਸ ( ਪਹਿਲੀ ਅਕਤੂਬਰ ) ਤੇ ਵਿਸ਼ੇਸ਼ –
*’ਬਜ਼ੁਰਗ’ ਦਾ ਰੁਤਬਾ*—ਗੁਰਦੀਸ਼ ਕੌਰ ਗਰੇਵਾਲ 
ਇਹ ਰੁਤਬਾ ਮੁਫ਼ਤ ਨਹੀਂ ਮਿਲਿਆ,
ਸਭ ਨੇ ਇੱਕ ਉਮਰ ਬਿਤਾਈ ਏ।
ਬਿਨ ਕਰਮਾਂ ਤੋਂ ਇਹ ਮਿਲਦਾ ਨਹੀਂ,
ਐਵੇਂ ਕਿਉਂ ਢੇਰੀ ਢਾਈ ਏ?

ਉਮਰਾਂ ਦੇ ਤਜਰਬੇ ਨਾਲ ਅਸੀਂ,
ਹੋ ਗਏ ਹਾਂ ਮਾਲਾ ਮਾਲ ਅਸੀਂ
ਜੀਵਨ ਦੀ ਭੱਜ ਭਜਾਈ ਦੇ,
ਹੁਣ ਪੂਰੇ ਕਰ ਲਏ ਸਾਲ ਅਸੀਂ।
ਬਚਪਨ ਵੀ ਮਾਣਿਆਂ ਹੈ ਆਪਾਂ,
ਜੁਆਨੀ ਵੀ ਖੂਬ ਹੰਢਾਈ ਏ
ਇਹ…

ਹੁਣ ਛੋਟੇ ਵੱਡਿਆਂ ਦੇ ਸਿਰ ਤੇ,
ਅਸੀਂ ਹੱਥ ਧਰਾਂਗੇ ਪਿਆਰਾਂ ਦੇ।
ਹਰ ਇੱਕ ਦੇ ਦਿੱਲ ਵਿੱਚ ਵੱਸਾਂਗੇ,
ਅਸੀਂ ਪਾਤਰ ਬਣ ਸਤਿਕਾਰਾਂ ਦੇ।
ਇਹ ਯੁੱਗ ਸੁਨਹਿਰੀ ਆਇਆ ਏ,
ਕਰਨੀ ਇਸ ਦੀ ਵਡਿਆਈ ਏ।
ਇਹ….

ਹੁਣ ਪੋਤੇ ਪੋਤੀਆਂ ਪਾਲਾਂਗੇ,
ਤੇ ਆਪਣਾ ਜੀਅ ਪਰਚਾਵਾਂਗੇ।
ਜੋ ਪ੍ਰੇਮ ਦਾ ਜਜ਼ਬਾ ਹੈ ਅੰਦਰ,
ਬੱਚਿਆਂ ਤੇ ਰੋਜ਼ ਲੁਟਾਵਾਂਗੇ।
ਆਪਣੇ ਪੰਜਾਬੀ ਵਿਰਸੇ ਦੀ,
ਕਰਨੀ ਸਭ ਨੂੰ ਪਕਿਆਈ ਏ।
ਇਹ…..

ਅਸਾਂ ਸਾਰੀ ਉਮਰ ਗਵਾ ਲਈ ਏ,
ਪਿੱਛੇ ਲੱਗ ਮਨ ਦੀਆਂ ਖੋਟਾਂ ਦੇ।
ਨਾ ਰੱਬ ਨੂੰ ਯਾਦ ਕਦੇ ਕੀਤਾ,
ਖਾਂਦੇ ਰਹੇ ਫਿਕਰ ਹੀ ਤੋਟਾਂ ਦੇ।
ਹੁਣ ਸ਼ਾਂਤ ਅਵਸਥਾ ਆ ਗਈ ਏ,
‘ਤੇ ਭਟਕਣ ਗਈ ਮਿਟਾਈ ਏ।
ਇਹ….

ਸਭਨਾਂ ਲਈ ਸਭ ਕੁੱਝ ਕੀਤਾ ਏ,
ਹੁਣ ਆਪਣਾ ਮੂਲ ਪਛਾਣਾਗੇ।
ਚੰਗੇ ਤੇ ਮੰਦੇ ਕਰਮਾਂ ਦਾ,
ਬਹਿ ਲੇਖਾ ਜੋਖਾ ਛਾਣਾਗੇ।
ਹੁਣ ਮੰਜ਼ਿਲ ਬਹੁਤੀ ਦੂਰ ਨਹੀਂ,
ਇਹ ਮੰਨਣੀ ਹੁਣ ਸਚਿਆਈ ਏ।
ਇਹ….

ਜ਼ਿੰਦੜੀ ਅਨਮੋਲ ਖਜ਼ਾਨੇ ਨੂੰ,
ਹੁਣ ਦੁਨੀਆਂ ਤਾਈਂ ਲੁਟਾਵਾਂਗੇ।
ਕੋਈ ਯਾਦ ਕਰੇਗਾ ਪਿੱਛੋਂ ਵੀ,
ਕੁੱਝ ਐਸਾ ਕਰਕੇ ਜਾਵਾਂਗੇ।
ਜੋ ਸ਼ੌਕ ਅਧੂਰੇ ਰਹਿ ਗਏ ਸੀ,
ਉਹ ‘ਦੀਸ਼’ ਨੇ ਰੀਝ ਪੁਗਾਈ ਏ
ਇਹ…
***

 

ਗੁਰਦੀਸ਼ ਕੌਰ ਗਰੇਵਾਲ
403-404-1450 ਕੈਲਗਰੀ

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1199
***

ਨਾਮ: ਗੁਰਦੀਸ਼ ਕੌਰ ਗਰੇਵਾਲ
ਜਨਮ ਮਿਤੀ: 5- 7- 1950
ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ
ਕਿੱਤਾ: ਅਧਿਆਪਕਾ ( ਰਿਟਾ.)
ਸਟੇਟਸ: ਛੋਟੀ ਜਿਹੀ ਸਾਹਿਤਕਾਰਾ
ਛਪੀਆਂ ਕਿਤਾਬਾਂ: 7
1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011
2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013
3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014
4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017
5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017
6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021
7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021

ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ
ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ!
-ਗੁਰਦੀਸ਼ ਕੌਰ ਗਰੇਵਾਲ
ਵਟਸਅਪ: +91 98728 60488

ਗੁਰਦੀਸ਼ ਕੌਰ ਗਰੇਵਾਲ

ਨਾਮ: ਗੁਰਦੀਸ਼ ਕੌਰ ਗਰੇਵਾਲ ਜਨਮ ਮਿਤੀ: 5- 7- 1950 ਰਹਾਇਸ਼: ਲੁਧਿਆਣਾ ਤੇ ਕੈਲਗਰੀ ਕੈਨੇਡਾ ਕਿੱਤਾ: ਅਧਿਆਪਕਾ ( ਰਿਟਾ.) ਸਟੇਟਸ: ਛੋਟੀ ਜਿਹੀ ਸਾਹਿਤਕਾਰਾ ਛਪੀਆਂ ਕਿਤਾਬਾਂ: 7 1. ਹਰਫ ਯਾਦਾਂ ਦੇ - ਕਾਵਿ ਸੰਗ੍ਰਹਿ - 2011 2. ਸੋਚਾਂ ਦੇ ਸਿਰਨਾਵੇਂ- ਨਿਬੰਧ ਸੰਗ੍ਰਹਿ- 2013 3. ਜਿਨੀ ਨਾਮੁ ਧਿਆਇਆ- ਧਾਰਮਿਕ ਕਾਵਿ ਸੰਗ੍ਰਹਿ- 2014 4. ਸਰਘੀ ਦਾ ਸੂਰਜ- ਕਾਵਿ ਸੰਗ੍ਰਹਿ- 2017 5. ਮੋਹ ਦੀਆਂ ਤੰਦਾਂ- ਨਿਬੰਧ ਸੰਗ੍ਰਹਿ- 2017 6. ਸਾਹਾਂ ਦੀ ਸਰਗਮ- ਗ਼ਜ਼ਲ ਸੰਗ੍ਰਹਿ- 2021 7. ਖੁਸ਼ੀਆਂ ਦੀ ਖੁਸ਼ਬੋਈ- ਨਿਬੰਧ ਸੰਗ੍ਰਹਿ- 2021 ਮੈਂਬਰ: ਕੈਲਗਰੀ ਦੀਆਂ ਲਿਖਾਰੀ ਸਭਾਵਾਂ ਦੀ ਮੈਂਬਰ ਹੋਣ ਤੋਂ ਇਲਾਵਾ, ਵਿਸ਼ਵ ਪੰਜਾਬੀ ਕਵੀ ਸਭਾ ਦੀ ਸਕੱਤਰ ਤੇ ਕੈਲਗਰੀ ਵੂਮੈਨ ਕਲਚਰਲ ਐਸੋਸੀਏਸ਼ਨ ਦੀ ਜਨਰਲ ਸਕੱਤਰ ਦੀਆਂ ਸੇਵਾਵਾਂ ਵੀ ਨਿਭਾ ਰਹੀ ਹਾਂ ਜੀ ਮਾਨ ਸਨਮਾਨ: ਦੇਸ਼ ਵਿਦੇਸ਼ ਚ ਮਿਲੇ ਅਨੇਕਾਂ ਸਨਮਾਨਾਂ ਦਾ ਜਿਕਰ ਕਰਨਾ ਜਰੂਰੀ ਨਹੀਂ- ਮਾਂ ਬੋਲੀ ਪੰਜਾਬੀ ਦੀ ਗੁੜ੍ਹਤੀ, ਵਾਹਿਗੁਰੂ ਜੀ ਦੀ ਕਿਰਪਾ ਤੇ ਪਾਠਕਾਂ ਦੇ ਭਰਵੇਂ ਹੁੰਗਾਰੇ ਕਾਰਨ ਹੀ ਕਲਮ ਚਲਦੀ ਹੈ ਜੀ! -ਗੁਰਦੀਸ਼ ਕੌਰ ਗਰੇਵਾਲ ਵਟਸਅਪ: +91 98728 60488

View all posts by ਗੁਰਦੀਸ਼ ਕੌਰ ਗਰੇਵਾਲ →