ਅੰਬਾਂ ਦੀਆਂ ਅਨੇਕਾਂ ਕਿਸਮਾਂ ਮਿਲਦੀਆਂ ਹਨ ਅਤੇ ਇਨ੍ਹਾਂ ਨੂੰ ਲੋਕ ਖਾਂਦੇ ਵੀ ਅਨੇਕਾਂ ਤਰੀਕਿਆਂ ਨਾਲ ਹਨ। ਕੋਈ ਕੱਟ ਕੇ, ਕੋਈ ਚੁਪ ਕੇ, ਕੋਈ ਮੈਂਗੋਸ਼ੇਕ ਬਣਾ ਕੇ ਅਤੇ ਕੋਈ ਚਟਨੀ, ਮੁਰਬਾਂ, ਅਚਾਰ ਅਤੇ ਚੂਰਨ (ਅਮਚੂਰ) ਬਣਾ ਕੇ ਖਾਣਾ ਪਸੰਦ ਕਰਦਾ ਹੈ। ਗਰਮੀਆਂ ਦੀ ਇਹ ਸੌਗਾਤ ਆਪਣੇ ਸਾਰੇ ਰੂਪਾਂ ’ਚ ਖਿੱਚ ਦਾ ਕੇਂਦਰ ਹੈ । ਇਹ ਭਾਰਤ, ਪਾਕਿਸਤਾਨ ਅਤੇ ਫ਼ਿਲੀਪੀਨ ਦਾ ਰਾਸ਼ਟਰੀ ਫ਼ਲ ਵੀ ਹੈ। ਸਿਰਫ ਸੁਆਦ ’ਚ ਹੀ ਨਹੀਂ ਇਹ ਗੁਣਾਂ ’ਚ ਵੀ ਫਲਾਂ ’ਚੋਂ ਸਿਰਮੌਰ ਹੈ। ਪਕਿਆ ਹੋਇਆ ਅੰਬ ਸਿਹਤ ਵਧਾਉ, ਤਾਕਤ ਦੇਣ ਵਾਲ਼ਾ ਅਤੇ ਚਰਬੀ ਵਧਾਉਣ ਵਾਲਾ ਹੁੰਦਾ ਹੈ। ਆਧੁਨਿਕ ਖੋਜਾਂ ਅਨੁਸਾਰ ਇਸ ’ਚ ਵਿਟਾਮਿਨ ਏ ਅਤੇ ਸੀ ਅਤੇ ਕੁੱਝ ਮਾਤਰਾ ’ਚ ਵਿਟਾਮਿਨ ਬੀ ਅਤੇ ਡੀ ਵੀ ਪਾਇਆ ਜਾਂਦਾ ਹੈ। ਅੰਬ ’ਚ ਮੁੱਖ ਤੌਰ ਤੇ ਖੰਡ ਹੁੰਦੀ ਹੈ, ਜੋ ਵੱਖ-ਵੱਖ ਕਿਸਮਾਂ ’ਚ 11 ਤੋਂ 20 ਪ੍ਰਤੀਸ਼ਤ ਤੱਕ ਹੋ ਸਕਦੀ ਹੈ। ਇਸ ’ਚ ਵੀ ਜ਼ਿਆਦਾਤਰ ਸੁਕਰੋਜ਼ ਖੰਡ ਹੀ ਹੁੰਦੀ ਹੈ, ਜੋ ਇਸ ਦੇ ਖਾਣਯੋਗ ਹਿੱਸੇ ਭਾਵ ਗੁੱਦੇ ਦਾ 6.75 ਤੋਂ 17 ਫ਼ੀਸਦੀ ਤੱਕ ਹੁੰਦੀ ਹੈ । ਫਰਕਟੋਜ਼ ਖੰਡ ਦੀ ਮਾਤਰਾ ਕੁੱਲ ਖੰਡ ਦਾ 35 ਫੀਸਦੀ ਹੁੰਦੀ ਹੈ। ਗਲੂਕੋਜ ਅਤੇ ਹੋਰ ਵੱਖ-ਵੱਖ ਕਿਸਮ ਦੀਆਂ ਖੰਡਾਂ ਲਗਭਗ 1.5 ਤੋਂ 6.15 ਫੀਸਦੀ ਤੱਕ ਹੁੰਦੀਆਂ ਹਨ । ਇਸ ’ਚ ਟਾਰਟੈਰਿਕ ਐਸਿਡ, ਮੇਲਿਕ ਐਸਿਡ ਅਤੇ ਥੋੜੀ ਜਿਹੀ ਮਿਕਦਾਰ ’ਚ ਸਿਟਰਿਕ ਐਸਿਡ ਵੀ ਪਾਇਆ ਜਾਂਦਾ ਹੈ । ਇਸ ਦੇ ਨਾਲ਼ ਨਾਲ਼ ਇਸ ’ਚ ਪ੍ਰੋਟੀਨ 9.6, ਫੈਟ 0.1, ਖਣਿਜ ਪਦਾਰਥ 0.3, ਫਾਇਬਰ 1.1, ਫਾਸਫੋਰਸ 0.02 ਅਤੇ ਲੌਹ ਪਦਾਰਥ 0.3 ਫ਼ੀਸਦੀ ਹੁੰਦੇ ਹਨ। ਇਸ ’ਚ ਨਮੀ ਦੀ ਮਿਕਦਾਰ 86 ਫ਼ੀਸਦੀ ਹੁੰਦੀ ਹੈ ਅਤੇ 100 ਗਰਾਮ ’ਚ ਲੱਗਭਗ 50 ਕਲੋਰੀ ਊਰਜਾ ਵੀ ਹੁੰਦੀ ਹੈ। ਬੰਬਈ ਗਰੀਨ, ਬੰਬਈ ਅਤੇ ਅਲਫਾਂਜੋ ’ਚ ਇਹ 80 ਕੈਲੋਰੀ ਤੱਕ ਹੁੰਦੀ ਹੈ । ਇਹ ਕੈਲਸਟਰੋਲ ਫ੍ਰੀ ਹੁੰਦਾ ਹੈ। ਇਹ ਵਿਟਾਮਿਨਾਂ ਨਾਲ਼ ਭਰਪੂਰ ਹੁੰਦਾ ਹੈ। ਇਸ ’ਚ ਥਾਇਆਮੀਨ (B1) 0.028 ਮਿਲੀਗ੍ਰਾਮ, ਰਾਇਬੋਫਲਾਵਿਨ (B2) 0.038 ਮਿਲੀਗ੍ਰਾਮ, ਨਿਆਸਿਨ (B3) 0.669 ਮਿਲੀਗ੍ਰਾਮ, ਪੈਂਟੋਥਿਨਕ ਐਸਿਡ (B5) 0.197 ਮਿਲੀਗ੍ਰਾਮ, ਵਿਟਾਮਿਨ B6 0.119 ਮਿਲੀਗ੍ਰਾਮ, ਫੋਲੇਟ (B9) 43 ਮਾਇਕ੍ਰੋਗ੍ਰਾਮ, ਵਿਟਾਮਿਨ ਸੀ 36.4 ਮਾਇਕ੍ਰੋਗ੍ਰਾਮ , ਵਿਟਾਮਿਨ ਈ 0.9 ਮਾਇਕ੍ਰੋਗ੍ਰਾਮ ਅਤੇ ਵਿਟਾਮਿਟ ਕੇ 4.2 ਮਾਇਕ੍ਰੋਗ੍ਰਾਮ ਪ੍ਰਤੀ 100 ਗ੍ਰਾਮ ਹੁੰਦਾ ਹੈ। ਇਹ ਖਣਿਜ ਪਦਾਰਥਾਂ ਦਾ ਵੀ ਚੰਗਾ ਸ੍ਰੋਤ ਹੈ। ਇਸਦੇ 100 ਗ੍ਰਾਮ ਗੁੱਦੇ ’ਚ 11 ਮਿਲੀਗ੍ਰਾਮ ਕੈਲਸ਼ੀਅਮ, 0.16 ਮਿਲੀਗ੍ਰਾਮ ਆਇਰਨ, 10 ਮਿਲੀਗ੍ਰਾਮ ਮੈਗਨੀਸ਼ੀਅਮ, 0.063 ਮਿਲੀਗ੍ਰਾਮ ਮੈਗਨਂਜ਼, 14 ਮਿਲੀਗ੍ਰਾਮ ਫਾਸਫੋਰਸ, 168 ਮਿਲੀਗ੍ਰਾਮ ਪੋਟਾਸ਼ੀਅਮ, 1 ਮਿਲੀਗ੍ਰਾਮ ਸੋਡੀਅਮ ਅਤੇ 0.09 ਮਿਲੀਗ੍ਰਾਮ ਜ਼ਿੰਕ ਹੁੰਦਾ ਹੈ।
ਵੱਖਵੱਖ ਕਿਸਮ ਦੇ ਅੰਬਾਂ ਦੇ ਰੰਗ, ਰੂਪ, ਸੁਆਦ ਅਤੇ ਅਕਾਰ ’ਚ ਵੀ ਅੰਤਰ ਹੁੰਦਾ ਹੈ। ਸਭ ਤੋਂ ਛੋਟਾ ਅੰਬ ਆਲੂਬੁਖ਼ਾਰੇ ਦੇ ਸਾਇਜ਼ ਦਾ ਹੁੰਦਾ ਹੈ ਅਤੇ ਕੁੱਝ 1.5 ਤੋਂ 2 ਕਿਲੋ ਤੱਕ ਵੀ ਹੁੰਦੇ ਹਨ ਜਿਵੇਂ ਹਾਥੀਝੂਲ। ਕੁਝ ਕਿਸਮਾਂ ਲਾਲ ਸੁਰਖ ਅਤੇ ਪੀਲੀ ਰੰਗਤ ਵਾਲੀਆਂ ਹੁੰਦੀਆਂ ਹਨ, ਜਦੋਂ ਕਿ ਕੁਝ ਹਰੇ ਰੰਗ ਦੀ ਹੁੰਦੀਆਂ ਹਨ ।ਇਸ ’ਚ ਪਾਇਆ ਜਾਣ ਵਾਲਾ ਇਕਮਾਤਰ ਬੀਜ ਚਪਟਾ ਹੁੰਦਾ ਹੈ ਜਿਸਨੂੰ ਅਸੀਂ ਆਮਤੌਰ ਤੇ ਗਿੜਕ ਕਹਿੰਦੇ ਹਾਂ ਅਤੇ ਇਸਦੇ ਚਾਰੇ ਪਾਸੇ ਮੌਜੂਦ ਗੁੱਦਾ ਫਿੱਕਾ ਪੀਲਾ, ਪੀਲਾ ਅਤੇ ਕੁਝ ’ਚ ਲਾਲ ਜਿਹੀ ਰੰਗਤ ਵਾਲਾ ਹੁੰਦਾ ਹੈ। ਹਰ ਕਿਸੇ ਦਾ ਮਨ ਇਸਨੂੰ ਦੇਖਦੇ ਹੀ ਖਾਣ ਲਈ ਤਰਸਣ ਲਗਦਾ ਹੈ। ਕੀ ਬੱਚੇ ਕੀ ਬੁੱਢੇ ਸਭ ਦੇ ਮੁਹ ਵਿੱਚ ਇਸਨੂੰ ਦੇਖਦੇ ਹੀ ਪਾਣੀ ਆ ਜਾਂਦਾ ਹੈ। ਆਓ ਇਸ ਹੁਨਾਲ ਰੁੱਤੇ ਇਸ ਸੌਗਾਤ ਦਾ ਆਨੰਦ ਮਾਣੀਏ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
About the author

ਸੰਜੀਵ ਝਾਂਜੀ, ਜਗਰਾਉਂ
SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000