8 December 2024

ਅਭਯਜੀਤ ਝਾਂਜੀ ਦਾ ਪਲੇਠਾ ਕਾਵਿ-ਸੰਗ੍ਰਹਿ “ਕਿਹੜੀ ਉਸਦੀ ਥਾਂ?” ਰਿਲੀਜ਼— ਸੰਜੀਵ ਝਾਂਜੀ, ਜਗਰਾਉਂ

ਜਗਰਾਉਂ: ਅੱਜ ਪੰਜਾਬੀ ਫਿਲਮ ਜਗਤ ਦੀ ਮੰਨੀ-ਪਰਮੰਨੀ ਅਤੇ ਧੜੱਲੇਦਾਰ ਸਖਸ਼ੀਅਤ ਬੀਬੀ ਨਿਰਮਲ ਰਿਸ਼ੀ ਜੀ ( ਫਿਲਮ ਨਿੱਕਾ ਜੈਲਦਾਰ ਵਿੱਚ ਨਿੱਕੇ ਜੈਲਦਾਰ ਦੀ ਦਾਦੀ)  ਨੇ ਇੱਕ ਸਾਦੇ ਸਮਾਗਮ ਵਿੱਚ ਅਭਯਜੀਤ ਝਾਂਜੀ ਦੇ ਪਲੇਠੇ ਕਾਵਿ-ਸੰਗ੍ਰਹਿ *ਕਿਹੜੀ ਉਸਦੀ ਥਾਂ?* ਨੂੰ ਪਾਠਕਾਂ ਦੇ ਲਈ ਰਿਲੀਜ਼ ਕੀਤਾ। ਇਸ ਮੌਕੇ ਬੋਲਦਿਆਂ ਨਿਰਮਲ ਰਿਸ਼ੀ ਜੀ ਨੇ ਕਿਹਾ ਕਿ ਪੰਜਾਬ ਦੇ ਯੂਥ ਦਾ ਸੱਭਿਆਚਾਰਕ ਲਿਖਤਾਂ ਵੱਲ ਹੋਣਾ ਇੱਕ ਚੰਗਾ ਸੁਨੇਹਾ ਦਿੰਦਾ ਹੈ। ਉਹਨਾਂ ਨੇ ਕਿਹਾ ਕਿ ਮੈਂ ਇਹ ਕਾਵਿ-ਸੰਗ੍ਰਹਿ ਪੜ੍ਹ ਲਿਆ ਹੈ ਅਤੇ ਇਸ ਦਾ ਹਰ ਅੱਖਰ ਬਹੁਤ ਵਜਨਦਾਰ ਹੈ। ਬਹੁਤ ਡੂੰਘਾਈ ਵਿੱਚ ਜਾ ਕੇ ਇਸ ਵਿੱਚ ਅਭਯਜੀਤ ਝਾਂਜੀ ਨੇ ਘਰ ਦੀ, ਪਰਿਵਾਰ ਦੀ ਅਤੇ ਬਜ਼ੁਰਗਾਂ ਦੀ ਗੱਲ ਕਰਨ ਦੇ ਨਾਲ-ਨਾਲ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਗੱਲ ਵੀ ਬਾਖੂਬੀ ਕੀਤੀ ਹੈ। ਉਹਨਾਂ ਨੇ ਕਿਹਾ ਕਿ ਇਸ ਕਿਤਾਬ ਨੂੰ ਹਰ ਸਖ਼ਸ ਨੂੰ ਜ਼ਰੂਰ ਪੜ੍ਹਨਾ ਚਾਹੀਦਾ ਹੈ। ਇਸ ਮੌਕੇ ਸੰਜੀਵ ਝਾਂਜੀ, ਲਵਲੀਨ ਝਾਂਜੀ, ਐਡਵੋਕੇਟ ਮੂਨ ਝਾਂਜੀ ਅਤੇ ਨਵਰੋਜ਼ ਝਾਂਜੀ, ਸ਼੍ਰੀਮਤੀ ਤ੍ਰਿਪਤਾ ਗੋਇਲ, ਮਨੀ ਸੇਖੋ, ਪਰਿਵਾਰਕ ਮੈਂਬਰ ਅਤੇ ਮਿੱਤਰ ਸੁਨੇਹੀ ਵੀ ਹਾਜ਼ਰ ਸਨ। ਇਸ ਮੌਕੇ ਉਹਨਾਂ ਅਭਯਜੀਤ ਝਾਂਜੀ ਨੂੰ ਅਸ਼ੀਰਵਾਦ ਵੀ ਦਿੱਤਾ ਅਤੇ ਇਸ ਕਾਵਿ-ਸੰਗ੍ਰਹਿ ਦੀ ਸਫ਼ਲਤਾ ਦੀ ਕਾਮਨਾ ਕੀਤੀ।

*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।
*
***
1160
***

+ ਲਿਖਾਰੀ ਵਿੱਚ ਛਪੀਆਂ ਰਚਨਾਵਾਂ ਦਾ ਵੇਰਵਾ

SANJEEV JHANJI
(GOLD MEDALIST & VIDYA RATAN AWARDEE)
M.Sc.B.Ed
Master of Mass Communication
P.G.Dip. in Journalism & Mass Communication
P.G.Dip. in Human Resorce Development
Fellow Life Member : M.S.P.I. New Delhi
Asso.Member:MANAGEMENT STUDIES PROMOTION INSTITUTE N.DELHI
Mob.: +91 80049 10000

ਸੰਜੀਵ ਝਾਂਜੀ, ਜਗਰਾਉਂ     

SANJEEV JHANJI (GOLD MEDALIST & VIDYA RATAN AWARDEE) M.Sc.B.Ed Master of Mass Communication P.G.Dip. in Journalism & Mass Communication P.G.Dip. in Human Resorce Development Fellow Life Member : M.S.P.I. New Delhi Asso.Member:MANAGEMENT STUDIES PROMOTION INSTITUTE N.DELHI Mob.: +91 80049 10000

View all posts by ਸੰਜੀਵ ਝਾਂਜੀ, ਜਗਰਾਉਂ      →