ਪ੍ਰੇਰਨਾਦਾਇਕ ਲੇਖ: ਸ਼ਖ਼ਸੀਅਤ ਬਣ ਕੇ ਜੀਓ—ਗੁਰਸ਼ਰਨ ਸਿੰਘ ਕੁਮਾਰ |
![]() ਜਿਵੇਂ ਪੈਸਾ ਕਮਾਉਣ ਲਈ ਮਿਹਨਤ ਕਰਨੀ ਪੈਂਦੀ ਹੈ ਉਵੇਂ ਹੀ ਆਪਣੀ ਸ਼ਖ਼ਸੀਅਤ ਬਣਾਉਣ ਲਈ ਅਤੇ ਸੁਖੀ ਰਹਿਣ ਲਈ ਵਿਸ਼ੇਸ਼ ਧਿਆਣ ਦੇਣ ਦੀ ਅਤੇ ਮਿਹਨਤ ਕਰਨ ਦੀ ਜ਼ਰੂਰਤ ਹੁੰਦੀ ਹੈ। ਜਦ ਕੋਈ ਬੰਦਾ ਕਿਸੇ ਕੰਮ ਨੂੰ ਵਾਰ ਵਾਰ ਕਰਦਾ ਹੈ ਤਾਂ ਇਹ ਉਸ ਦੀ ਵੱਖਰੀ ਪਛਾਣ ਬਣ ਜਾਂਦੀ ਹੈ। ਇਸ ਵੱਖਰੀ ਪਛਾਣ ਨੂੰ ਹੀ ਸ਼ਖ਼ਸੀਅਤ ਕਿਹਾ ਜਾਂਦਾ ਹੈ। ਜਦ ਕੋਈ ਮਨੁੱਖ ਕਾਫ਼ੀ ਗੁਣਾਂ ਦਾ ਧਾਰਨੀ ਬਣਦਾ ਹੈ ਤਾਂ ਉਸਦੀ ਸ਼ਾਨਦਾਰ ਸ਼ਖ਼ਸੀਅਤ ਬਣਦੀ ਹੈ। ਵੈਸੇ ਸ਼ਖ਼ਸੀਅਤ ਚੰਗੀ ਮਾੜੀ ਦੋਵੇਂ ਤਰ੍ਹਾਂ ਦੀ ਹੁੰਦੀ ਹੈ ਪਰ ਜ਼ਿਆਦਾ ਤੋਰ ਤੇ ਚੰਗੀ ਸ਼ਖ਼ਸੀਅਤ ਦਾ ਹੀ ਜ਼ਿਕਰ ਕੀਤਾ ਜਾਂਦਾ ਹੈ। ਸ਼ਖ਼ਸੀਅਤ ਬਣਾਉਣ ਲਈ ਪਹਿਲਾਂ ਮਿਹਨਤ ਅਤੇ ਚੰਗੀਆਂ ਆਦਤਾਂ ਦੇ ਬੀਜ਼ ਬੀਜ਼ਣੇ ਪੈਂਦੇ ਹਨ। ਫਿਰ ਖ਼ੁਸ਼ਹਾਲੀ ਦੇ ਫੁੱਲ ਲੱਗਦੇ ਹਨ ਅਤੇ ਸ਼ਖ਼ਸੀਅਤ ਬਣਦੀ ਹੈ। ਜਦ ਸ਼ਖ਼ਸੀਅਤ ਨਿੱਖਰਦੀ ਹੈ ਤਾਂ ਸੁੱਖ ਮਿਲਣੇ ਸ਼ੁਰੂ ਹੋ ਜਾਂਦੇ ਹਨ। ਕਈ ਲੋਕ ਆਪਣੀ ਸ਼ਖ਼ਸੀਅਤ ਨੂੰ ਬਣਾਉਣ ਵੱਲ ਬਿਲਕੁਲ ਧਿਆਨ ਨਹੀਂ ਦਿੰਦੇ। ਉਹ ਆਪਣੇ ਆਪ ਨੂੰ ਕਿਸਮਤ ਦੇ ਸਹਾਰੇ ਛੱਡ ਦਿੰਦੇ ਹਨ। ਉਨ੍ਹਾਂ ਦੀ ਜ਼ਿੰਦਗੀ ਪਾਣੀ ਵਿਚ ਤੈਰ ਰਹੇ ਤਿਣਕੇ ਦੀ ਤਰ੍ਹਾਂ ਹੁੰਦੀ ਹੈ। ਤਿਣਕੇ ਨੂੰ ਲਹਿਰਾਂ ਜਿੱਧਰ ਮਰਜ਼ੀ ਰੋੜ੍ਹ ਕੇ ਲੈ ਜਾਣ। ਉਸ ਦੀ ਆਪਣੀ ਕੋਈ ਮਰਜ਼ੀ ਨਹੀਂ ਹੁੰਦੀ। ਅਜਿਹੇ ਬੰਦਿਆਂ ਦੀ ਜ਼ਿੰਦਗੀ ਹੋਈ ਨਾ ਹੋਈ ਇਕ ਬਰਾਬਰ ਹੀ ਹੁੰਦੀ ਹੈ। ![]() ਜੇ ਤੁਸੀਂ ਆਪਣੀ ਸ਼ਖ਼ਸੀਅਤ ਨੂੰ ਸ਼ਾਨਦਾਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਪਹਿਲਾਂ ਆਪਣੀ ਦਿੱਖ ਨੂੰ ਸੁਧਾਰੋ। ਆਪਣੇ ਆਪ ਨੂੰ ਲਿਸ਼ਕਾ ਕੇ ਰੱਖੋ। ਇਸ ਦਾ ਮਤਲਬ ਇਹ ਨਹੀਂ ਕਿ ਤੁਹਾਡਾ ਚਿਹਰਾ ਗੋਰਾ ਹੋਵੇ ਅਤੇ ਕੱਪੜੇ ਕੀਮਤੀ ਹੋਣ। ਜਿਹੋ ਜਿਹਾ ਚਿਹਰਾ ਰੱਬ ਨੇ ਦਿੱਤਾ ਹੈ ਉਹ ਹੀ ਠੀਕ ਹੈ। ਇੱਥੇ ਮਤਲਬ ਇਹ ਹੈ ਕਿ ਆਪਣੇ ਸਾਰੇ ਸਰੀਰ ਦੀ ਸਫ਼ਾਈ ਅਤੇ ਸਿਹਤ ਵਲ ਪੂਰਾ ਧਿਆਨ ਦਿਓ। ਤੁਹਾਡੇ ਸਰੀਰ ਨੇ ਸਾਰੀ ਉਮਰ ਤੁਹਾਡੇ ਨਾਲ ਨਿਭਣਾ ਹੈ। ਇਸ ਲਈ ਸਰੀਰ ਨੂੰ ਤੰਦਰੁਸਤ ਰੱਖਣਾ ਤੁਹਾਡਾ ਫ਼ਰਜ਼ ਹੈ। ਬਿਮਾਰ ਬੰਦਾ ਕੋਈ ਮਾਅਰਕੇ ਦਾ ਕੰਮ ਨਹੀਂ ਕਰ ਸਕਦਾ ਅਤੇ ਕਮਜ਼ੋਰ ਬੰਦੇ ਨੂੰ ਸਾਰੇ ਦਬਾ ਲੈਂਦੇ ਹਨ। ਸਰੀਰ ਨੂੰ ਤੰਦਰੁਸਤ ਰੱਖਣ ਲਈ ਨਸ਼ਿਆਂ ਤੇ ਹੋਰ ਮਾੜੀਆਂ ਆਦਤਾਂ ਤੋਂ ਬਚੋ। ਬੇਸ਼ੱਕ ਤੁਹਾਡੇ ਕੱਪੜੇ ਕੀਮਤੀ ਨਾ ਹੋਣ ਪਰ ਉਹ ਮੌਸਮ ਅਤੇ ਰਿਵਾਜ਼ ਮੁਤਾਬਕ, ਤੁਹਾਡੇ ਸਰੀਰ ’ਤੇ ਢੁਕਵੇਂ ਅਤੇ ਸਾਫ ਸੁਥਰੇ ਹੋਣੇ ਚਾਹੀਦੇ ਹਨ। ਤੁਸੀਂ ਸਦਾ ਚਿੰਤਾ ਰਹਿਤ ਅਤੇ ਸਹਿਜ ਵਿਚ ਰਹੋ ਅਤੇ ਚਿਹਰੇ ਤੇ ਮੁਸਕਰਾਹਟ ਰੱਖੋ। ਫਿਰ ਦੇਖੋ ਲੋਕ ਕਿਵੇਂ ਤੁਹਾਡੇ ਵੱਲ ਖਿੱਚੇ ਜਾਂਦੇ ਹਨ। ਆਪਣੀਆਂ ਮਾੜੀਆਂ ਆਦਤਾਂ ਨੂੰ ਤਿਆਗੋ ਅਤੇ ਚੰਗੀਆਂ ਆਦਤਾਂ ਨੂੰ ਅਪਣਾਓ। ਇਸ ਤੋਂ ਇਲਾਵਾ ਹੇਠ ਲਿਖੀਆਂ ਗੱਲਾਂ ਵੱਲ ਵੀ ਧਿਆਨ ਦਿਓ:
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ।* *** |