18 September 2024
dr_Nishan_Singh Rathaur

ਜਾਗਦੀ ਜਮੀਰ ਵਾਲੇ—ਡਾ. ਨਿਸ਼ਾਨ ਸਿੰਘ ਰਾਠੌਰ

ਗੱਲ ਕੁਝ ਵੀ ਨਹੀਂ….ਪਰ

ਬਿੰਨਾਗੂੜ੍ਹੀ (ਪੱਛਮੀ ਬੰਗਾਲ) ਤੋਂ ਫਾਜ਼ਿਲਕਾ (ਪੰਜਾਬ) ‘ਚ ਮੇਰੀ ਬਦਲੀ ਹੋਈ ਤਾਂ ਮੈਂ ਆਪਣੀ ਮੋਟਰ ਸਾਈਕਲ ਧੂਪਗੂੜ੍ਹੀ ਰੇਲਵੇ ਸਟੇਸ਼ਨ ਉੱਪਰ ਬੁੱਕ ਕਰਵਾਉਣ ਲਈ ਗਿਆ। ਮੇਰੇ ਨਾਲ ਇੱਕ ਹੋਰ ਮਿੱਤਰ ਵੀ ਸੀ। ਜਾਂਦੀ ਵਾਰ ਤਾਂ ਅਸੀਂ ਮੋਟਰ ਸਾਈਕਲ ਉੱਪਰ ਚਲੇ ਗਏ ਪਰ ਵਾਪਸੀ ‘ਚ ਬੰਗਾਲ ਰੋਡਵੇਜ਼ ਦੀ ਬੱਸ ‘ਚ ਚੜ੍ਹ ਗਏ। 

ਅਸੀਂ ਦੋਵੇਂ ਸਿੱਖ, ਪੱਗਾਂ ਬੰਨ੍ਹੀਆਂ ਹੋਈਆਂ। ਖ਼ੈਰ! ਅਸੀਂ ਸੀਟਾਂ ਉੱਪਰ ਬਹਿ ਗਏ ਕਿਉਂਕਿ ਬੱਸ ‘ਚ ਬਹੁਤੀਆਂ ਸਵਾਰੀਆਂ ਨਹੀਂ ਸਨ।

ਬੱਸ ਬਿੰਨਾਗੂੜ੍ਹੀ ਵੱਲ ਨੂੰ ਤੁਰ ਪਈ। ਰਾਹ ‘ਚ ਹੋਰ ਸਵਾਰੀਆਂ ਚੜ੍ਹ ਗਈਆਂ। ਬੱਸ ਨੱਕੋ- ਨੱਕ ਭਰ ਗਈ। ਕੁਝ ਲੋਕ ਖੜ੍ਹੇ ਸਨ ਜਿਹਨਾਂ ਵਿਚ ਦੋ ਤੀਮੀਆਂ ਵੀ ਸਨ। 

ਅੱਧਾ ਕੁ ਕਿਲੋਮੀਟਰ ਤੱਕ ਅਸੀਂ ਵੇਹੰਦੇ ਰਹੇ ਕਿ ਖ਼ਬਰੇ! ਕੋਈ ਬੰਗਾਲੀ ਉੱਠ ਖੜੂ। ਪਰ! ਕੋਈ ਨਹੀਂ ਖੜਿਆ।

ਅਸੀਂ ਦੋਵੇਂ ਉੱਠ ਖੜੇ। ਮੈਂ ਬੀਬੀਆਂ ਨੂੰ ਇਸ਼ਾਰੇ ਨਾਲ ਬੈਠਣ ਲਈ ਕਿਹਾ। ਸਾਰੀ ਬੱਸ ਸਾਡੇ ਵੱਲ ਹੈਰਾਨੀ ਨਾਲ ਤੱਕਣ ਲੱਗੀ। ਖ਼ੈਰ! ਉਹ ਸੀਟ ਉੱਪਰ ਬਹਿ ਗਈਆਂ। ਗੱਲਾਂਬਾਤਾਂ ‘ਚ ਉਹਨਾਂ ਦੱਸਿਆ, ‘ਹਮਾਰੇ ਯਹਾਂ ਲੋਗ ਸੀਟ ਸੇ ਨਹੀਂ ਉੱਠਤੇ। ਸ਼ਾਇਦ ਯਹ ਪਹਿਲਾ ਚਾਂਸ ਹੋਗਾ ਕਿ ਕਿਸੀ ਨੇ ਅਪਣੀ ਸੀਟ ਛੋੜੀ ਹੈ। ਸੱਚਮੁੱਚ! ਸਰਦਾਰ ਦਿਲਦਾਰ ਹੋਤੇ ਹੈਂ।’

ਗੱਲ ਕੁਝ ਵੀ ਨਹੀਂ ਸੀ ਪਰ! ਇੰਨੇ ਨਾਲ ਅਸੀਂ ਉਹਨਾਂ ਦੀ ਨਜ਼ਰ ‘ਚ ਹੀਰੋ ਸਾਂ। 

ਖ਼ੈਰ! ਜਾਗਦੀ ਜ਼ਮੀਰ ਵਾਲਾ ਬੰਦਾ ਤਾਂ ਸੰਸਾਰ ‘ਚ ਜਿੱਥੇ ਮਰਜ਼ੀ ਚਲਾ ਜਾਵੇ ਗ਼ਲਤ ਨਹੀਂ ਕਰੇਗਾ ਤੇ ਮੁਰਦਿਆਂ ਨੂੰ ਸਮਝਾਇਆ ਨਹੀਂ ਜਾ ਸਕਦਾ।

ਜੀਓੰਦੇ-ਵੱਸਦੇ ਰਹੋ ਸਾਰੇ।
***
109
***

ਡਾ. ਨਿਸ਼ਾਨ ਸਿੰਘ ਰਾਠੌਰ
# 1054/1,

ਵਾ: ਨੰ: 15-ਏ,
ਭਗਵਾਨ ਨਗਰ ਕਾਲੌਨੀ,
ਪਿੱਪਲੀ, ਕੁਰੂਕਸ਼ੇਤਰ।
ਸੰਪਰਕ: 90414-98009

ਡਾ. ਨਿਸ਼ਾਨ ਸਿੰਘ ਰਾਠੌਰ

ਡਾ. ਨਿਸ਼ਾਨ ਸਿੰਘ ਰਾਠੌਰ # 1054/1, ਵਾ: ਨੰ: 15-ਏ, ਭਗਵਾਨ ਨਗਰ ਕਾਲੌਨੀ, ਪਿੱਪਲੀ, ਕੁਰੂਕਸ਼ੇਤਰ। ਸੰਪਰਕ: 90414-98009

View all posts by ਡਾ. ਨਿਸ਼ਾਨ ਸਿੰਘ ਰਾਠੌਰ →