17 September 2024
liKhariF

57 ਸਾਲ ਪੁਰਾਣਾ ਕੋਟ ਪਹਿਨਣ ਯੋਗ ਕਰ ਲਿਆ ਹੈ—ਡਾ. ਗੁਰਦੇਵ ਸਿੰਘ ਘਣਗਸ

ਨਹੀਂ ਨਹੀਂ ਰਾਏ ਸਾਹਿਬ ਜੀ, ਪਰਮ ਸਤਿਕਾਰ ਯੋਗ ਤਾਂ ਸਿਰਫ ਤੁਸੀਂ ਹੀ ਕਹਾ ਸਕਦੇ ਹੋ ਜੀ!

ਮੈਂਨੂੰ ਤਾਂ ਤੁਹਾਡੇ ਵੱਲੋਂ ਆਈ ਆਵਾਜ਼ ਦੀ ਖੁਸ਼ੀ ਹੈ ਅਤੇ ਏਸ ਗੱਲ ਦੀ ਬੇਹੱਦ ਖੁਸ਼ੀ ਹੈ ਕਿ ਤੁਸਾਂ ਨਵੇਂ ਵੈੱਬ-ਪਤੇ ਹੇਠ ਲਿਖਾਰੀਆਂ ਨੂੰ ਫਿਰ ਉਤਸਾਹਿਤ ਕਰਨ ਆ ਰਹੇ ਹੋ। ਤੁਹਾਡੇ ‘ਲਿਖਾਰੀ’ ਨਾਲ ਜੁੜੇ ਅਵਤਾਰ ਗਿੱਲ ਵੀ ਅਪਣੀ ਵੱਖਰੀ ਪਛਾਣ ਬਣਾ ਚੁੱਕੇ ਹਨ, ਤੁਸੀਂ ਇਸ ਲਈ ਵੀ ਵਧਾਈ ਦੇ ਹੱਕ-ਦਾਰ ਹੋ।

‘ਲਿਖਾਰੀ’ ਲਈ ਜੋ ਮੈਥੋਂ ਕੁਝ ਰਚ ਹੋਇਆ, ਇਸ ਵਿਚ ਖੁਸ਼ੀ ਮੇਰੀ ਹੋਵੇਗੀ। ਹੁਣ ਲਿਖਣਾ ਕੁਝ ਘਟ ਗਿਆ ਹੈ, ਪਰ ਮੈਂ ਕੁਝ ਨ ਕੁਝ ਕਰਦਾ ਰਹਿਦਾ ਹਾਂ। ਸਿਹਤ ਵੱਲ ਧਿਆਨ ਜ਼ਿਆਦਾ ਰੱਖਣਾ ਪੈਂਦਾ ਹੈ। ਕੋਸ਼ਿਸ਼ ਕਰਕੇ ਮੈਂ ਅਪਣਾ ਬੋਝ ਇਤਨਾ ਘਟਾ ਲਿਆ ਹੈ ਕਿ ਇਕ 57 ਸਾਲ ਪੁਰਾਣਾ ਕੋਟ ਪਹਿਨਣ ਯੋਗ ਕਰ ਲਿਆ ਹੈ।  ਇਹ ਵੀ ਇਕ ਰਚਨਾ ਹੀ ਸਮਝੋ। ਕੋਟ ਨਾਲ ਨਵੇਂ ਸਾਲ ਖਿੱਚੀ ਤਸਵੀਰ ਅਗਲੀ ਈ-ਮੇਲ ਰਾਹੀਂ ਘੱਲ ਰਿਹਾ ਹਾਂ। 

ਆਦਰ ਧੰਨਵਾਦ ਸਹਿਤ,
ਗੁਰਦੇਵ ਸਿੰਘ ਘਣਗਸ

**
* ਡਾ. ਘਣਗਸ ਜੀਉ!
ਸਸਅ। ਆਪ ਵਲੋਂ ਪ੍ਰਗਟਾਈ ਭਾਵਨਾ ਦੀ ਦਿਲੋਂ ਕਦਰ ਕਰਦਿਅਾਂ ਆਪਦੀ ਚੰਗੀ ਸਿਹਤ ਲਈ ਵਾਹਿਗੁਰੂ ਅੱਗੇ ਅਰਦਾਸ ਕਰਦਾ ਹਾਂ। ਸਿਹਤ ਵੱਲ ਧਿਆਨ ਦੇਣਾ ਬੇਹੱਦ ਜ਼ਰੂਰੀ ਹੈ। ਜਦੋਂ ਵੀ ਵਕਤ ਲੱਗੇ ਅਤੇ ਸਿਹਤ ਆਗਿਆ ਦੇਵੇ, ਉਡੀਕ ਰਹੇਗੀ। ਤੁਹਾਡਾ ਇਹ ਸੰਖੇਪ ਪੱਤਰ ਹੀ ਤਸਵੀਰ ਸਮੇਤ ਰਚਨਾ ਵਜੋਂ ਲਗਾਉਣ ਦੀ ਪਰਸੰਨਤਾ ਲੈ ਰਿਹਾ ਹਾਂ।

ਨਿੱਘੇ ਮੋਹ ਨਾਲ ਤੁਹਾਡਾ ਆਪਣਾ ਹੀ: ਗੁਰਦਿਆਲ ਸਿੰਘ ਰਾਏ

ਡਾ. ਗੁਰਦੇਵ ਸਿੰਘ ਘਣਗਸ

ਡਾ. ਗੁਰਦੇਵ ਸਿੰਘ ਘਣਗਸ

View all posts by ਡਾ. ਗੁਰਦੇਵ ਸਿੰਘ ਘਣਗਸ →