ਦੇਸ਼ ਦੀ ਆਜ਼ਾਦੀ ਤੋਂ ਕੋਈ ਚਾਲੀ ਸਾਲ ਬਾਅਦ ਪਿਛਲੇ ਦੁੱਖ ਭੁਲਾ ਕੇ ਦੇਸ਼ ਫਿਰ ਖ਼ੁਸ਼ਹਾਲੀ ਵੱਲ ਹੁਲਾਰੇ ਮਾਰਨ ਲੱਗਾ। ਹਰ ਵਸਤੂ ਅਤੇ ਸੇਵਾ ਦਾ ਵਪਾਰੀਕਰਨ ਹੋਣ ਲੱਗਾ। ਸਾਰੇ ਦੇਸ਼ ਵਿਚ ਵੱਡੇ ਵੱਡੇ ਮਾਲ, ਹਸਪਤਾਲ, ਸਕੂਲ, ਮੈਰਿਜ-ਪੈਲੇਸ ਅਤੇ ਕਾਰਖਾਨੇ ਹੋਂਦ ਵਿਚ ਆਉਣ ਲੱਗੇ। ਇਨ੍ਹਾਂ ਦਿਨਾ ਵਿਚ ਹੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਇਕ ਹਸਪਤਾਲ ‘ਸਮਾਰਟ-ਹਾਰਟ ਹਸਪਤਾਲ’ ਨਾਮ ਤੇ ਹੋਂਦ ਵਿਚ ਆਇਆ। ਇੱਥੇ ਦਿਲ ਦੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਂਦਾ ਸੀ। ਸਮਾਰਟ-ਹਾਰਟ ਹਸਪਤਾਲ ਦਾ ਮਾਲਕ ਇਕ ਮਸ਼ਹੂਰ ਡਾਕਟਰ “ਡਾ. ਗੋਪਾਲ ਦਾਸ” ਸੀ। ਉਸ ਦੀ ਉਮਰ ਮਸਾਂ 50 ਕੁ ਸਾਲ ਦੀ ਹੀ ਸੀ। ਉਸ ਕੋਲ ਏਮਜ਼ ਮੈਡੀਕਲ ਕਾਲਜ ਦੀ ਐਮ. ਡੀ. ਦੀ ਡਿਗਰੀ ਦੇ ਨਾਲ ਵਿਦੇਸ਼ਾਂ ਦੇ ਕਈ ਵੱਡੇ ਵੱਡੇ ਹਸਪਤਾਲਾਂ ਦਾ ਹਾਰਟ ਸਪੈਸ਼ਲਿਸਟ ਦਾ ਤਜ਼ਰਬਾ ਵੀ ਸੀ। ਉਸ ਦਾ ਕਹਿਣਾ ਸੀ ਕਿ ਉਹ ਵਿਦੇਸ਼ਾਂ ਨੂੰ ਛੱਡ ਕੇ ਭਾਰਤ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਪਰਤਿਆ ਸੀ। ਉਸ ਨੇ ਆਪਣੀ ਰਿਹਾਇਸ਼ ਵੀ ਹਸਪਤਾਲ ਅੰਦਰ ਹੀ ਰੱਖੀ ਸੀ ਤਾਂ ਕਿ ਉਹ ਆਪਣੇ ਮਰੀਜ਼ਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹੇ। ਕੁਝ ਦਿਨਾ ਵਿਚ ਹੀ ਉਸ ਦਾ ਨਾਮ ਦੇਸ਼ ਦੇ ਸਾਰੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਚਮਕਣ ਲੱਗਾ ਜਿਵੇਂ……ਡਾ. ਗੋਪਾਲ ਦਾਸ ਨੇ ਇਕ ਮਹੀਨੇ ਵਿਚ 470 ਮਰੀਜ਼ਾਂ ਦੇ ਸਟੰਟ ਪਾਏ……..ਸਮਾਰਟ-ਹਾਰਟ ਹਸਪਤਾਲ ਵਿਚ ਇਕ ਮਹੀਨੇ ਵਿਚ 60 ਮਰੀਜ਼ਾਂ ਦੀ ਸਫਲ ਬਾਈ-ਪਾਸ ਸਰਜਰੀ ਕੀਤੀ ਗਈ………50 ਮਰੀਜ਼ਾਂ ਦੇ ਪੇਸ ਮੇਕਰ ਪਾਏ ਗਏ………425 ਮਰੀਜ਼ਾਂ ਦੀ ਐਂਜੋਗਰਾਫ਼ੀ ਕੀਤੀ ਗਈ…….ਡਾ. ਗੋਪਾਲ ਨੇ ਇਕ ਪੰਜ ਸਾਲ ਦੇ ਬੱਚੇ ਦੇ ਦਿਲ ਦਾ ਸੁਰਾਖ਼ ਬੰਦ ਕਰ ਕੇ ਸਫ਼ਲ ਓਪਰੇਸ਼ਨ ਕੀਤਾ……….ਡਾ. ਗੋਪਾਲ ਨੇ ਇਕ ਬਰੇਨ ਡੈਡ (ਦਿਮਾਗ਼ੀ ਮੌਤ) ਬੰਦੇ ਦਾ ਦਿਲ 80 ਸਾਲ ਦੇ ਬਜ਼ੁਰਗ ਵਿਚ ਟਰਾਂਸਪਲਾਂਟ ਕਰ ਕੇ ਉਸ ਨੂੰ ਨਵਾਂ ਜੀਵਨ ਦਿੱਤਾ…….ਆਦਿ…..ਆਦਿ।ਇਸੇ ਤਰ੍ਹਾਂ ਦੇ ਅਨੇਕਾਂ ਕਿੱਸੇ ਡਾ.ਗੋਪਾਲ ਦਾਸ ਅਤੇ ਉਸ ਦੇ ਹਸਪਤਾਲ ਦੇ ਨਾਮ ’ਤੇ ਜੁੜਦੇ ਗਏ। ਡਾ. ਗੋਪਾਲ ਦਾਸ ਕੋਲ ਨੋਟਾਂ ਦੀ ਬਾਰਸ਼ ਹੋਣ ਲੱਗੀ। ਉਸ ਦੇ ਘਰ ਨੋਟਾਂ ਦੇ ਅੰਬਾਰ ਲੱਗਦੇ ਗਏ। ਲੋਕ ਉਸ ਨੂੰ ਇਲਾਜ ਲਈ ਮੂੰਹ ਮੰਗੇ ਪੈਸੇ ਦਿੰਦੇ। ਇਸ ਸਮੇਂ ਡਾ.ਗੋਪਾਲ ਦੀ ਗਿਣਤੀ ਦੁਨੀਆਂ ਦੇ 10 ਸਭ ਤੋਂ ਧਨਾਢ ਲੋਕਾਂ ਵਿਚ ਸੀ। ਡਾ. ਗੋਪਾਲ ਸਫ਼ਲਤਾ ਦੀਆਂ ਪੋੜੀਆਂ ’ਤੇ ਚੜ੍ਹਦਾ ਗਿਆ। ਉਸ ਦੀ ਸ਼ਾਨ ਹੀ ਨਿਰਾਲੀ ਸੀ। ਉਸ ਦੇ ਹਸਪਤਾਲ ਦਾ ਸਾਰਾ ਸਟਾਫ਼ ਵੀ ਬਹੁਤ ਕਾਬਲ ਅਤੇ ਨਰਮ ਦਿਲ ਸੀ। ਹਸਪਤਾਲ ਵਿਚ ਸਾਰੀ ਮਸ਼ੀਨਰੀ ਵੀ ਸਭ ਤੋਂ ਮਹਿੰਗੀ ਅਤੇ ਅਧੁਨਿਕ ਸੀ। ਦਿਲ ਦੇ ਮਰੀਜ਼ਾਂ ਲਈ ਇਸ ਸਮੇਂ ਡਾ. ਗੋਪਾਲ ਦੂਜਾ ਰੱਬ ਸੀ। ਦੂਰੋਂ ਦੂਰੋਂ ਨਿਰਾਸ਼ ਮਰੀਜ਼ ਉਸ ਕੋਲ ਆਉਂਦੇ ਅਤੇ ਰਾਜੀ ਹੋ ਕੇ ਖ਼ੁਸ਼ ਖ਼ੁਸ਼ੀ ਘਰਾਂ ਨੂੰ ਪਰਤਦੇ।
ਡਾ. ਗੋਪਾਲ ਮਰੀਜ਼ਾਂ ਨੂੰ ਕਹਿੰਦਾ ‘ਦਿਲ ਹੀ ਤਾਂ ਹੈ’ ਇਸ ਨੂੰ ਮਜ਼ਬੂਤ ਰੱਖੋ। ਜੇ ਤੁਹਾਡਾ ਦਿਲ ਮਜ਼ਬੂਤ ਹੈ ਤਾਂ ਤੁਹਾਡੀ ਸਾਰੀ ਜ਼ਿੰਦਗੀ ਖ਼ੁਸ਼ਹਾਲ ਰਹੇਗੀ। ਤੁਸੀਂ ਸੋ ਸਾਲ ਤੋਂ ਉੱਪਰ ਦੀ ਉਮਰ ਤੰਦਰੁਸਤੀ ਨਾਲ ਖ਼ੁਸ਼ੀ ਖ਼ੁਸ਼ੀ ਬਿਤਾ ਸਕਦੇ ਹੋ। ਉਹ ਉਨ੍ਹਾਂ ਨੂੰ ਰੋਜ਼ ਸੈਰ ਅਤੇ ਯੋਗਾ ਕਰ ਕੇ ਆਪਣੇ ਦਿਲ ਨੂੰ ਮਜ਼ਬੂਤ ਕਰਨ ਦੀ ਹਦਾਇਤ ਦਿੰਦਾ। ਉਨ੍ਹਾਂ ਨੂੰ ਨਸ਼ੇ ਛੱਡਣ ਅਤੇ ਸਾਤਵਿਕ ਭੋਜਨ ਕਰਨ ਲਈ ਕਹਿੰਦਾ। ਉਹ ਆਪ ਵੀ ਨੇਮ ਨਾਲ ਇਨ੍ਹਾਂ ਅਸੂਲਾਂ ਦੀ ਪਾਲਣਾ ਕਰਦਾ। ਕਹਿੰਦੇ ਹਨ ਕਿ ਡਾਕਟਰ ਨਜ਼ਰ ਦਾ ਇਲਾਜ ਕਰ ਸਕਦਾ ਹੈ ਪਰ ਕਿਸੇ ਦਾ ਨਜ਼ਰੀਆ ਨਹੀਂ ਬਦਲ ਸਕਦਾ। ਇਸੇ ਤਰ੍ਹਾਂ ਦਾ ਡਾਕਟਰ ਗੋਪਾਲ ਦਾਸ ਦਾ ਹਾਲ ਸੀ। ਉਹ ਦਿਲ ਦਾ ਇਲਾਜ ਤਾਂ ਕਰ ਸਕਦਾ ਸੀ ਪਰ ਦਿਲ ਦੇ ਵਿਚਾਰਾਂ ਨੂੰ ਨਹੀਂ ਸੀ ਬਦਲ ਸਕਦਾ। ਉਸਨੇ ਆਪਣੀ ਸਾਰੀ ਜ਼ਿੰਦਗੀ ਮਨੁੱਖਤਾ ਦੀ ਸੇਵਾ ਲਈ ਅਰਪਣ ਕਰ ਦਿੱਤੀ ਸੀ।ਜੇ ਕੋਈ ਗ਼ਰੀਬ ਮਰੀਜ ਵੀ ਉਸ ਕੋਲ ਆਉਂਦਾ ਤਾਂ ਡਾ. ਗੋਪਾਲ ਦਾਸ ਉਸਦਾ ਮੁਫ਼ਤ ਵਿਚ ਇਲਾਜ ਕਰ ਦਿੰਦਾ ਇਸ ਲਈ ਆਪਣੇ ਪਰਿਵਾਰ ਬਾਰੇ ਕੁਝ ਸੋਚਣ ਦਾ ਉਸ ਕੋਲ ਸਮਾਂ ਹੀ ਨਹੀਂ ਸੀ। ਹਰਪਾਲ ਉਸ ਦਾ ਇਕੋ ਇਕ ਪੁੱਤਰ ਸੀ। ਉਸ ਦੇ ਵਿਚਾਰ ਪਿਉ ਤੋਂ ਬਿਲਕੁਲ ਉਲਟ ਸਨ। ਉਸ ਦਾ ਇਹ ਹਿਸਾਬ ਸੀ ਕਿ ‘ਤਲੀ ਮੇਂ ਆਇਆ ਔਰ ਗਲੀ ਮੇਂ ਖਾਇਆ’। ਉਹ ਪਿਉ ਦੇ ਪੈਸਿਆਂ ਨੂੰ ਦੁਸ਼ਮਣ ਦੇ ਪੈਸਿਆਂ ਦੀ ਤਰ੍ਹਾਂ ਵਰਤਦਾ। ਕੁਝ ਸ਼ਰਾਬੀ ਕਬਾਬੀ ਲੋਫਰ ਲੜਕੇ ਹਰਪਾਲ ਦੇ ਧਨਵਾਨ ਹੋਣ ਕਰ ਕੇ ਉਸ ਨਾਲ ਹਰ ਸਮੇਂ ਚੰਬੜੇ ਰਹਿੰਦੇ ਸਨ। ਹਰਪਾਲ ਨੂੰ ਲੱਗਦਾ ਕਿ ਉਹ ਉਸ ਦੇ ਗੁਲਾਮ ਹਨ। ਉਹ ਮਾਣ ਨਾਲ ਕਹਿੰਦਾ ਕਿ ‘ਜੇ ਪੈਸਾ ਹੋਵੇ ਤਾਂ ਦੁਨੀਆਂ ਦੀ ਹਰ ਵਸਤੂ ਖ਼ਰੀਦੀ ਜਾ ਸਕਦੀ ਹੈ।’ ਡਾਕਟਰ ਗੋਪਾਲ ਦਾਸ ਉਸ ਨੂੰ ਆਪਣੇ ਤੋਂ ਵੀ ਲਾਇਕ ਅਤੇ ਕਾਮਯਾਬ ਬਣਾਉਣਾ ਚਾਹੁੰਦਾ ਸੀ। ਪਰ ਪੁੱਤਰ, ਪਿਓ ਦੇ ਪੈਸਿਆਂ ਨਾਲ ਅਯਾਸ਼ੀ ਵਿਚ ਫਸਿਆ ਪਿਆ ਸੀ। ਉਸ ਨੇ ਮਸਾਂ ਮਸਾਂ ਬੀ.ਐਸ. ਸੀ. ਪਾਸ ਕੀਤੀ। ਡਾਕਟਰ ਉਸ ਨੂੰ ਐਮ ਬੀ. ਬੀ. ਐਸ. ਕਰਾ ਕੇ ਆਪਣੇ ਹਸਪਤਾਲ ਵਿਚ ਹੀ ਅਡਜਸਟ ਕਰਨਾ ਚਾਹੁੰਦਾ ਸੀ ਪਰ ਹਰਪਾਲ ਨੂੰ ਨੰਬਰ ਘੱਟ ਹੋਣ ਕਰ ਕੇ ਕਿਸੇ ਵੀ ਮੈਡੀਕਲ ਕਾਲਜ ਵਿਚ ਦਾਖਲਾ ਨਾ ਮਿਲ ਸਕਿਆ। ਹਾਰ ਕੇ ਗੋਪਾਲ ਦਾਸ ਨੇ ਭਾਰੀ ਦਾਨ ਦੇ ਕੇ ਇਕ ਦੰਦਾਂ ਦੇ ਇਕ ਕਾਲਜ ਵਿਚ ਹਰਪਾਲ ਨੂੰ ਵਿਚ ਦੰਦਾ ਦਾ ਡਾਕਟਰ ਬਣਾਉਣ ਲਈ ਦਾਖਲ ਕਰਾ ਦਿੱਤਾ। ਕੰਮ ਦਾ ਜ਼ਿਆਦਾ ਬੋਝ ਹੋਣ ਕਰਕੇ ਉਹ ਆਪ ਹਰਪਾਲ ਵੱਲ ਜ਼ਿਆਦਾ ਧਿਆਨ ਨਾ ਦੇ ਸਕਿਆ। ਸਾਲ ਬਾਅਦ ਪਤਾ ਲੱਗਿਆ ਕਿ ਹਾਜਰੀਆਂ ਘੱਟ ਹੋਣ ਕਰ ਕੇ ਕਾਲਜ ਵਾਲਿਆਂ ਨੇ ਹਰਪਾਲ ਦਾ ਨਾਮ ਕਦੋਂ ਦਾ ਕੱਟ ਦਿੱਤਾ ਸੀ। ਡਾਕਟਰ ਗੋਪਾਲ ਦਾਸ ਨੂੰ ਪੁਤੱਰ ਦੀ ਇਸ ਹਰਕਤ ਤੇ ਬਹੁਤ ਝਟਕਾ ਲੱਗਿਆ। ਇਕੋ ਇਕ ਜਵਾਨ ਪੁੱਤਰ ਨੂੰ ਉਹ ਘਰੋਂ ਕੱਢ ਵੀ ਨਹੀਂ ਸੀ ਸਕਦਾ। ਉਸ ਨੇ ਭਾਰੀ ਰਕਮ ਭਰ ਕੇ ਹਰਪਾਲ ਨੂੰ ਅਮਰੀਕਾ ਦੇ ਕਿਸੇ ਇੰਜੀਨੀਅਰਿੰਗ ਕਾਲਜ ਵਿਚ ਦਾਖਲ ਕਰਾ ਕੇ ਸਟਡੀ ਵੀਜ਼ੇ ਤੇ ਅਮਰੀਕਾ ਭੇਜ ਦਿੱਤਾ। ਉਸ ਨੇ ਸੋਚਿਆ ਕਿ ਉੱਥੇ ਜਾ ਕਿ ਇਸ ਦੀ ਭੈੜੀ ਸੰਗਤ ਛੁੱਟ ਜਾਵੇਗੀ ਅਤੇ ਇਹ ਕਾਮਯਾਬ ਹੋ ਜਾਵੇਗਾ। ਹਰਪਾਲ ਉੱਥੇ ਵੀ ਨਾ ਸੁਧਰ ਸਕਿਆ, ਉੱਥੇ ਵੀ ਉਹ ਫਰਲੋ ਮਾਰ ਕੇ ਦੋਸਤਾਂ ਨਾਲ ਤਫਰੀ ਕਰਨ ਤੁਰ ਜਾਂਦਾ। ਉਹ ਹਰ ਮਹੀਨੇ ਪੜਾ੍ਹਈ ਦੇ ਖਰਚ ਦਾ ਕਹਿ ਕੇ ਪਿਉ ਕੋਲੋਂ ਲੱਖਾਂ ਰੁਪਏ ਮੰਗਵਾਉਂਦਾ ਹੀ ਰਹਿੰਦਾ ਅਤੇ ਐਸ਼ ਕਰਦਾ। ਕਾਲਜ ਤੋਂ ਉਸ ਦਾ ਨਾਮ ਕੱਟਿਆ ਗਿਆ ਅਤੇ ਅਮਰੀਕਾ ਸਰਕਾਰ ਨੇ ਉਸ ਦਾ ਵੀਜ਼ਾ ਰੱਦ ਕਰ ਦਿੱਤਾ। ਹਰਪਾਲ ਉੱਥੇ ਨਜ਼ਾਇਜ ਤੌਰ ਤੇ ਰਹਿਣ ਲੱਗਾ। ਉਸ ਨੇ ਸੋਚਿਆ ਕਿ ਪੈਸੇ ਜੋਰ ਤੇ ਉਹ ੳੱਥੇ ਕਿਸੇ ਮੇਂਮ ਨਾਲ ਵਿਆਹ ਕਰਾ ਲਵੇਗਾ ਅਤੇ ਪੱਕਾ ਹੋ ਜਾਵੇਗਾ। ਇਸ ਸਭ ਕੁਝ ਦੀ ਉਸ ਦੇ ਘਰ ਵਾਲਿਆਂ ਨੂ ਜਰਾ ਵੀ ਭਿਨਕ ਨਾ ਪਈ।
ਅਗਲੇ ਦਿਨ ਸਮਾਂ ਬਿਤਾਉਣ ਲਈ ਗੋਪਾਲ ਦਾਸ ਨੇ ਟੈਲੀਵੀਜ਼ਨ ਲਾਇਆ ਤਾਂ ਉਸ ਸਮੇਂ ਉਸ ਤੇ ਜਿਹੜੇ ਬੰਦੇ ਅਮਰੀਕਾ ਤੋਂ ਵਾਪਸ ਭੇਜੇ ਗਏ ਸਨ ਉਨ੍ਹਾਂ ਦੀਆਂ ਖ਼ਬਰਾਂ ਪਰਤੱਖ ਦਿਖਾਈਆਂ ਜਾ ਰਹੀਆਂ ਸਨ। ਗੋਪਾਲ ਦਾਸ ਨੇ ਦੇਖਆ ਕਿ ਸਭ ਨੂੰ ਕੈਦੀਆਂ ਵਾਂਗ ਬੇੜੀਆਂ ਅਤੇ ਹੱਥ-ਕੜੀਆਂ ਨਾਲ ਜਕੜ ਕੇ ਲਿਆਇਆ ਜਾ ਰਿਹਾ ਸੀ। ਸਾਰੇ ਮੁਜਰਿਮਾਂ ਦੀ ਤਰ੍ਹਾਂ ਸਿਰ ਥੱਲੇ ਲਟਕਾ ਕੇ ਚੱਲ ਰਹੇ ਸਨ। ਸ਼ਰਮਿੰਦਗੀ ਨਾਲ ਉਨ੍ਹਾਂ ਨੂੰ ਮਰਨ ਨੂੰ ਥਾਂ ਨਹੀਂ ਸੀ ਮਿਲ ਰਹੀ । ਗੋਪਾਲ ਦਾਸ ਉਨ੍ਹਾਂ ਨੂੰ ਬੜੇ ਧਿਆਨ ਗੌਰ ਨਾਲ ਦੇਖਣ ਲਾਗਾ। ਅਚਾਣਕ ਉਸ ਨੇ ਦੇਖਿਆ ਉਸ ਦਾ ਪੁੱਤਰ ਹਰਪਾਲ ਵੀ ਬੇੜੀਆਂ ਅਤੇ ਹੱਥ-ਕੜੀਆਂ ਨਾਲ ਜਕੜਿਆ ਆ ਰਿਹਾ ਸੀ। ਹੈਂ ਮੇਰਾ ਪੁੱਤਰ ਹਰਪਾਲ ਬੇੜੀਆਂ ਨਾਲ—-ਉਸ ਦੇ ਮੂੰਹੋਂ ਏਨੇ ਸ਼ਬਦ ਹੀ ਨਿਕਲੇ ਸਨ ਕਿ ਉਸ ਨੂੰ ਫਿਰ ਜਬਰਦਸਤ ਹਾਰਟ ਅਟੈਕ ਆ ਗਿਆ ਅਤੇ ਉਹ ਬੇਹੋਸ਼ ਹੋ ਗਿਆ। ੳੇੁਸ ਨੂੰ ਤੁਰੰਤ ਆਈ. ਸੀ. ਰੂਮ ਵਿਚ ਲਿਜਾ ਕੇ ਇਲਾਜ ਸ਼ੁਰੂ ਕੀਤਾ ਗਿਆ। ਉਸੇ ਸਮੇਂ ਦੋ ਸਿਪਾਹੀ ਹਰਪਾਲ ਨੂੰ ਲੈ ਕੇ ਅੰਦਰ ਦਾਖਲ ਹੋਏ। ਵੀਨਾ ਨੇ ਚੀਖ ਮਾਰੀ—-ਹਾਇ——ਹਰਪਾਲ—–ਤੇਰੇ ਪਾਪਾ—-ਹਾਰਟ ਅਟੈਕ। ਹਰਪਾਲ ਭੱਜ ਕੇ ਓਪਰੇਸ਼ਨ ਥਿਏਟਰ ਵਿਚ ਵੜਿਆ। ਤਿੰਨ ਡਾਕਟਰ ਅਤੇ ਦੋ ਨਰਸਾਂ ਉਸ ਦੇ ਪਿਤਾ ਦੇ ਇਲਾਜ ਵਿਚ ਰੁਝੇ ਹੋਏ ਸਨ। ਹਰਪਾਲ ਨੇ ਉਨ੍ਹਾਂ ਡਾਕਟਰਾਂ ਨੂੰ ਕਿਹਾ-“ਅੰਕਲ ਕਿਸੇ ਤਰ੍ਹਾਂ ਵੀ ਮੇਰੇ ਪਾਪਾ ਨੂੰ ਬਚਾ ਲਉ।” ਉਸੇ ਸਮੇਂ ਡਾਕਟਰ ਦੇ ਕੰਬਦੇ ਹੱਥਾਂ ਵਿਚੋਂ ਔਜਾਰ ਜਮੀਨ ਤੇ ਡਿੱਗ ਪਿਆ ਅਤੇ ਉਸ ਨੇ ਸਿਰ ਹਿਲਾ ਦਿੱਤਾ।ਦੂਜੇ ਡਾਕਟਰ ਨੇ ਉਸ ਨੂੰ ਕਿਹਾ-“ਡਾ. ਸ਼ਰਮਾ ਆਪਣੇ ਆਪ ਨੂੰ ਸੰਭਾਲੋ ਜਰਾ ਅਤੇ ਉਸ ਨੇ ਆਪ ਗੋਪਾਲ ਦਾਸ ਦੀ ਛਾਤੀ ਤੇ ਪ੍ਰੈਸ਼ਰ ਪਾ ਕੇ ਪੰਪਿੰਗ ਸ਼ੁਰੂ ਕਰ ਦਿਤੀ ਅਤੇ ਕਿਹਾ-“ਮੈਂ ਏਮਜ਼ ਦੇ ਵੱਡੇ ਡਾਕਟਰ ਡਾ. ਮਾਥੁਰ ਨੂੰ ਫੋਨ ਕਰ ਦਿੱਤਾ ਹੈ। ਉਹ ਆਉਂਦੇ ਹੀ ਹੋਣਗੇ।ਤਦ ਤੱਕ ਐਂਜੋਗਰਾਫੀ ਦੀ ਰਿਪੋਰਟ ਵੀ ਆ ਜਾਵੇਗੀ। ਇਸੇ ਸਮੇਂ ਡਾ. ਮਾਥੁਰ ਆਉਂਦੇ ਦਿਸੇ। ਹਰਪਾਲ ਬਾਹਰ ਹੀ ਡਾ. ਮਾਥੁਰ ਦੇ ਪੈਰੀਂ ਪੈ ਕੇ ਰੋਂਦੇ ਹੋਏ ਕਹਿ ਰਿਹਾ ਸੀ-“ਡਾਕਟਰ ਸਾਹਿਬ। ਮੇਰੇ ਪਾਪਾ ਨੂੰ ਬਚਾ ਲਉ ਪਲੀਜ਼। ਚਾਹੇ ਜਿੰਨਾ ਵੀ ਖ਼ਰਚਾ ਆਵੇ ਮੈਂ ਦੇਣ ਨੂੰ ਤਿਆਰ ਹਾਂ”। ਡਾ. ਮਾਥੁਰ ਪੈਰ ਝਟਕਦੇ ਹੋਏ ਅੰਦਰ ਚਲੇ ਗਏ। ਥੋੜ੍ਹੀ ਦੇਰ ਬਾਅਦ ਡਾ. ਸ਼ਰਮਾ ਓਪਰੇਸ਼ਨ ਥੇਟਰ ਤੋਂ ਬਾਹਰ ਆਏ ਅਤੇ ਉਨ੍ਹਾਂ ਨੇ ਪਰਿਵਾਰ ਨੂੰ ਦੱਸਿਆ ਕਿ-“ਡਾ. ਗੋਪਾਲ ਦਾਸ ਜੀ ਨੂੰ ਕੋਈ ਗ਼ਹਿਰਾ ਸਦਮਾ ਪਹੁੰਚਿਆ ਹੈ। ਇਸ ਲਈ ਉਨ੍ਹਾਂ ਨੂੰ ਫਿਰ ਹਾਰਟ ਅਟੈਕ ਆਇਆ ਹੈ। ਡਾ. ਮਾਥੁਰ ਨੇ ਐਂਜੋਗਰਾਫੀ ਦੀ ਰਿਪੋਰਟ ਦੇਖੀ ਹੈ- ਉਨ੍ਹਾਂ ਦੀਆਂ ਨਾੜੀਆਂ ਵਿਚ ਕੋਈ 75% ਬਲੋਕੇਜ ਹੈ ।ਸਾਨੂੰ ਹੁਣੇ ਉਨ੍ਹਾਂ ਦੀ ਬਾਈ ਪਾਸ ਸਰਜਰੀ ਕਰਨੀ ਪਵੇਗੀ। ਉਹ ਜ਼ਰੂਰ ਠੀਕ ਹੋ ਜਾਣਗੇ।” ਡਾ. ਮਾਥੁਰ ਨੇ ਉਸੇ ਸਮੇਂ ਗੋਪਾਲ ਦਾਸ ਦੀ ਸਰਜਰੀ ਸ਼ੁਰੂ ਕਰ ਦਿੱਤੀ। ਦੋ ਘੰਟੇ ਲੱਗ ਗਏ ਓਪਰੇਸ਼ਨ ਨੂੰ ਪਰ ਓਪਰੇਸ਼ਨ ਕਾਮਯਾਬ ਰਿਹਾ। ਅਗਲੇ ਤਿੰਨ ਘੰਟੇ ਲੱਗ ਗਏ ਉਸ ਨੂੰ ਹੋਸ਼ ਵਿਚ ਆਉਣ ਨੂੰ ਪਰ ਉਸ ਦੀ ਜਾਨ ਬਚ ਗਈ। ਹੁਣ ਹਰਪਾਲ ਦਾ ਪੈਸੇ ਦਾ ਘਮੰਢ ਟੁੱਟ ਗਿਆ ਸੀ। ਉਹ ਪਿਤਾ ਦੀ ਏਨੀ ਦੌਲਤ ਦਾ ਮਾਲਕ ਹੁੰਦੇ ਹੋਏ ਵੀ ਮੁਸ਼ਕਲ ਘੜੀ ਆਪਣੇ ਪਿਤਾ ਲਈ ਦੋ ਸਾਹ ਵੀ ਮੁੱਲ ਨਾ ਖਰੀਦ ਸੱਕਿਆ।ਉਸ ਨੂੰ ਗਿਆਨ ਹੋ ਗਿਆ ਕਿ ਪ੍ਰਮਾਤਮਾ ਦੀਆਂ ਦਿੱਤੀਆਂ ਹੋਈਆਂ ਵਸਤੂਆਂ ਨੂੰ ਕਦੀ ਪੈਸੇ ਨਾਲ ਨਹੀਂ ਖਰੀਦਿਆ ਜਾ ਸਕਦਾ। ਉਹ ਅਨਮੋਲ ਹਨ। |
|
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |

by
ਦੇਸ਼ ਦੀ ਆਜ਼ਾਦੀ ਤੋਂ ਕੋਈ ਚਾਲੀ ਸਾਲ ਬਾਅਦ ਪਿਛਲੇ ਦੁੱਖ ਭੁਲਾ ਕੇ ਦੇਸ਼ ਫਿਰ ਖ਼ੁਸ਼ਹਾਲੀ ਵੱਲ ਹੁਲਾਰੇ ਮਾਰਨ ਲੱਗਾ। ਹਰ ਵਸਤੂ ਅਤੇ ਸੇਵਾ ਦਾ ਵਪਾਰੀਕਰਨ ਹੋਣ ਲੱਗਾ। ਸਾਰੇ ਦੇਸ਼ ਵਿਚ ਵੱਡੇ ਵੱਡੇ ਮਾਲ, ਹਸਪਤਾਲ, ਸਕੂਲ, ਮੈਰਿਜ-ਪੈਲੇਸ ਅਤੇ ਕਾਰਖਾਨੇ ਹੋਂਦ ਵਿਚ ਆਉਣ ਲੱਗੇ। ਇਨ੍ਹਾਂ ਦਿਨਾ ਵਿਚ ਹੀ ਦਿੱਲੀ ਦੇ ਤਿਲਕ ਨਗਰ ਇਲਾਕੇ ਵਿਚ ਇਕ ਹਸਪਤਾਲ ‘ਸਮਾਰਟ-ਹਾਰਟ ਹਸਪਤਾਲ’ ਨਾਮ ਤੇ ਹੋਂਦ ਵਿਚ ਆਇਆ। ਇੱਥੇ ਦਿਲ ਦੇ ਮਰੀਜ਼ਾਂ ਦਾ ਹੀ ਇਲਾਜ ਕੀਤਾ ਜਾਂਦਾ ਸੀ। ਸਮਾਰਟ-ਹਾਰਟ ਹਸਪਤਾਲ ਦਾ ਮਾਲਕ ਇਕ ਮਸ਼ਹੂਰ ਡਾਕਟਰ “ਡਾ. ਗੋਪਾਲ ਦਾਸ” ਸੀ। ਉਸ ਦੀ ਉਮਰ ਮਸਾਂ 50 ਕੁ ਸਾਲ ਦੀ ਹੀ ਸੀ। ਉਸ ਕੋਲ ਏਮਜ਼ ਮੈਡੀਕਲ ਕਾਲਜ ਦੀ ਐਮ. ਡੀ. ਦੀ ਡਿਗਰੀ ਦੇ ਨਾਲ ਵਿਦੇਸ਼ਾਂ ਦੇ ਕਈ ਵੱਡੇ ਵੱਡੇ ਹਸਪਤਾਲਾਂ ਦਾ ਹਾਰਟ ਸਪੈਸ਼ਲਿਸਟ ਦਾ ਤਜ਼ਰਬਾ ਵੀ ਸੀ। ਉਸ ਦਾ ਕਹਿਣਾ ਸੀ ਕਿ ਉਹ ਵਿਦੇਸ਼ਾਂ ਨੂੰ ਛੱਡ ਕੇ ਭਾਰਤ ਆਪਣੇ ਲੋਕਾਂ ਦੀ ਸੇਵਾ ਕਰਨ ਲਈ ਪਰਤਿਆ ਸੀ। ਉਸ ਨੇ ਆਪਣੀ ਰਿਹਾਇਸ਼ ਵੀ ਹਸਪਤਾਲ ਅੰਦਰ ਹੀ ਰੱਖੀ ਸੀ ਤਾਂ ਕਿ ਉਹ ਆਪਣੇ ਮਰੀਜ਼ਾਂ ਦੀ ਸੇਵਾ ਵਿਚ 24 ਘੰਟੇ ਹਾਜ਼ਰ ਰਹੇ। ਕੁਝ ਦਿਨਾ ਵਿਚ ਹੀ ਉਸ ਦਾ ਨਾਮ ਦੇਸ਼ ਦੇ ਸਾਰੇ ਅਖ਼ਬਾਰਾਂ ਦੀਆਂ ਸੁਰਖੀਆਂ ਵਿਚ ਚਮਕਣ ਲੱਗਾ ਜਿਵੇਂ……ਡਾ. ਗੋਪਾਲ ਦਾਸ ਨੇ ਇਕ ਮਹੀਨੇ ਵਿਚ 470 ਮਰੀਜ਼ਾਂ ਦੇ ਸਟੰਟ ਪਾਏ……..ਸਮਾਰਟ-ਹਾਰਟ ਹਸਪਤਾਲ ਵਿਚ ਇਕ ਮਹੀਨੇ ਵਿਚ 60 ਮਰੀਜ਼ਾਂ ਦੀ ਸਫਲ ਬਾਈ-ਪਾਸ ਸਰਜਰੀ ਕੀਤੀ ਗਈ………50 ਮਰੀਜ਼ਾਂ ਦੇ ਪੇਸ ਮੇਕਰ ਪਾਏ ਗਏ………425 ਮਰੀਜ਼ਾਂ ਦੀ ਐਂਜੋਗਰਾਫ਼ੀ ਕੀਤੀ ਗਈ…….ਡਾ. ਗੋਪਾਲ ਨੇ ਇਕ ਪੰਜ ਸਾਲ ਦੇ ਬੱਚੇ ਦੇ ਦਿਲ ਦਾ ਸੁਰਾਖ਼ ਬੰਦ ਕਰ ਕੇ ਸਫ਼ਲ ਓਪਰੇਸ਼ਨ ਕੀਤਾ……….ਡਾ. ਗੋਪਾਲ ਨੇ ਇਕ ਬਰੇਨ ਡੈਡ (ਦਿਮਾਗ਼ੀ ਮੌਤ) ਬੰਦੇ ਦਾ ਦਿਲ 80 ਸਾਲ ਦੇ ਬਜ਼ੁਰਗ ਵਿਚ ਟਰਾਂਸਪਲਾਂਟ ਕਰ ਕੇ ਉਸ ਨੂੰ ਨਵਾਂ ਜੀਵਨ ਦਿੱਤਾ…….ਆਦਿ…..ਆਦਿ।ਇਸੇ ਤਰ੍ਹਾਂ ਦੇ ਅਨੇਕਾਂ ਕਿੱਸੇ ਡਾ.ਗੋਪਾਲ ਦਾਸ ਅਤੇ ਉਸ ਦੇ ਹਸਪਤਾਲ ਦੇ ਨਾਮ ’ਤੇ ਜੁੜਦੇ ਗਏ। ਡਾ. ਗੋਪਾਲ ਦਾਸ ਕੋਲ ਨੋਟਾਂ ਦੀ ਬਾਰਸ਼ ਹੋਣ ਲੱਗੀ। ਉਸ ਦੇ ਘਰ ਨੋਟਾਂ ਦੇ ਅੰਬਾਰ ਲੱਗਦੇ ਗਏ। ਲੋਕ ਉਸ ਨੂੰ ਇਲਾਜ ਲਈ ਮੂੰਹ ਮੰਗੇ ਪੈਸੇ ਦਿੰਦੇ। ਇਸ ਸਮੇਂ ਡਾ.ਗੋਪਾਲ ਦੀ ਗਿਣਤੀ ਦੁਨੀਆਂ ਦੇ 10 ਸਭ ਤੋਂ ਧਨਾਢ ਲੋਕਾਂ ਵਿਚ ਸੀ। ਡਾ. ਗੋਪਾਲ ਸਫ਼ਲਤਾ ਦੀਆਂ ਪੋੜੀਆਂ ’ਤੇ ਚੜ੍ਹਦਾ ਗਿਆ। ਉਸ ਦੀ ਸ਼ਾਨ ਹੀ ਨਿਰਾਲੀ ਸੀ। ਉਸ ਦੇ ਹਸਪਤਾਲ ਦਾ ਸਾਰਾ ਸਟਾਫ਼ ਵੀ ਬਹੁਤ ਕਾਬਲ ਅਤੇ ਨਰਮ ਦਿਲ ਸੀ। ਹਸਪਤਾਲ ਵਿਚ ਸਾਰੀ ਮਸ਼ੀਨਰੀ ਵੀ ਸਭ ਤੋਂ ਮਹਿੰਗੀ ਅਤੇ ਅਧੁਨਿਕ ਸੀ। ਦਿਲ ਦੇ ਮਰੀਜ਼ਾਂ ਲਈ ਇਸ ਸਮੇਂ ਡਾ. ਗੋਪਾਲ ਦੂਜਾ ਰੱਬ ਸੀ। ਦੂਰੋਂ ਦੂਰੋਂ ਨਿਰਾਸ਼ ਮਰੀਜ਼ ਉਸ ਕੋਲ ਆਉਂਦੇ ਅਤੇ ਰਾਜੀ ਹੋ ਕੇ ਖ਼ੁਸ਼ ਖ਼ੁਸ਼ੀ ਘਰਾਂ ਨੂੰ ਪਰਤਦੇ।
ਜਦ ਉੱਥੇ ਇੰਜੀਨਰਿੰਗ ਕਾਲਜਾਂ ਵਿਚ ਇੰਜੀਨੀਅਰ ਦੇ ਕੋਰਸ ਪੂਰੇ ਹੋ ਗਏ ਹਨ ਤਾਂ ਉਸ ਨੇ ਮਾਤਾ ਪਿਤਾ ਨੂੰ ਦੱਸਿਆ ਕਿ ਉਹ ਚੰਗੇ ਨੰਬਰ ਲੈ ਕੇ ਪਾਸ ਹੋ ਗਿਆ ਹੈ ਤਾਂ ਉਨ੍ਹਾਂ ਦੀ ਖ਼ੁਸ਼ੀ ਦੀ ਕੋਈ ਹੱਦ ਨਾ ਰਹੀ। ਉਨ੍ਹਾਂ ਨੇ ਜਦ ਹਰਪਾਲ ਨੂੰ ਪੁੱਛਿਆ ਕਿ ੳੋੁਹ ਵਾਪਸ ਭਾਰਤ ਕਦੋਂ ਆ ਰਿਹਾ ਹੈ ਤਾਂ ਉਸ ਨੇ ਕਿਹਾ ਕਿ ਮੈਨੂੰ ਇੱਥੇ ਇਕ ਬਹੁਤ ਵੱਡੀ ਫਰਮ ਵਿਚ ਇੰਜੀਨੀਅਰ ਦੀ ਨੌਕਰੀ ਮਿਲ ਗਈ ਹੈ ਇਸ ਲਈ ਹਾਲੀ ਵਾਪਸ ਨਹੀਂ ਆ ਸਕਦਾ। ਉਸ ਨੇ ਝੂਠ ਬੋਲ ਕੇ ਉਨ੍ਹਾਂ ਨੂੰ ਫਿਰ ਚਕਮਾ ਦੇ ਦਿੱਤਾ। ਉੱਧਰ ਅਮਰੀਕਾ ਵਿਚ ਇਸ ਸਮੇਂ ਬਹੁਤ ਰਾਜਨੀਤਕ ਉੱਥਲ ਪੁਥੱਲ ਚੱਲ ਰਹੀ ਸੀ। ਇਹ ਨਵੰਬਰ 2024 ਦਾ ਸਮਾਂ ਸੀ ਜਦ ਉੱਥੇ ਰਾਸ਼ਟਰਪਤੀ ਦੀਆਂ ਚੌਣਾਂ ਲਈ ਵੋਟਾਂ ਪੈ ਰਹੀਆਂ ਸਨ। ਡੈਮੋਕਰੈਟਿਕ ਪਾਰਟੀ ਦੀ ਕਮਲਾ ਹੈਰਿਸ ਦਾ ਰਿਪਬਲਿ ਪਾਰਟੀ ਦੇ ਉਮੀਦਵਰ ਡੋਨਾਲਡ ਟਰੰਪ ਨਾਲ ਸਖਤ ਮੁਕਬਲਾ ਸੀ। ਇਸ ਵਿਚ ਟਰੰਪ ਬਹੁ ਮਤ ਨਾਲ ਜਿੱਤ ਕੇ ਦੇਸ਼ ਦਾ 47ਵਾਂ ਰਾਸ਼ਟਰਪਤੀ ਬਣਿਆ। ਉਸ ਨੇ ਆਉਂਦਿਆ ਹੀ ਇਕ ਤਾਨਾ੍ਹ ਸ਼ਾਹ ਦੇ ਤੌਰ ਤੇ ਨਵੇਂ ਹੁਕਮ ਚਲਾਉਣੇ ਸ਼ੁਰੂ ਕਰ ਦਿੱਤੇ। ਗੈਰ ਕਾਨੂੰਨੀ ਰਹਿ ਰਹੇ ਪਰਵਾਸੀਆਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕਣ ਲੱਗੀ। ਟਰੰਪ ਨੇ ਸਾਰੇ ਗ਼ੈਰ ਕਾਨੂੰਨੀ ਵਿਦੇਸ਼ੀਆਂ ਨੂੰ ਕਹਿ ਦਿੱਤਾ ਕਿ ਉਹ ਆਪਣੇ ਆਪਣੇ ਮੁਲਕਾਂ ਨੂੰ ਵਾਪਸ ਚਲੇ ਜਾਣ ਨਹੀਂ ਤਾਂ ਉਨਾਂ੍ਹ ਨੂੰ ਜਬਰਦਸਤੀ ਦੇਸ਼ ਨਿਕਾਲਾ ਦੇ ਦਿੱਤਾ ਜਾਵੇਗਾ। ਹਰਪਾਲ ਨੂੰ ਵੀ ਦੇਸ਼ ਨਿਕਾਲੇ ਦਾ ਡਰ ਪੈਦਾ ਹੋ ਗਿਆ। ਉਹ ਸੋਚਦਾ ਕਿ ਵਾਪਸ ਜਾ ਕੇ ਆਪਣੇ ਮਾਂ ਪਿਉ ਅਤੇ ਰਿਸ਼ਤੇਦਾਰਾਂ ਨੂੰ ਕੀ ਮੂੰਹ ਦਿਖਾਵੇਗਾ। ਉਸ ਨੇ ਮਨ ਪੱਕਾ ਕਰ ਕੇ ਇਕ ਇਕ ਚਿੱਠੀ ਵਿਚ ਆਪਣੇ ਸਾਰੇ ਗੁਣਾਹ ਕਬੂਲ ਕਰਦੇ ਹੋਏ ਆਪਣੇ ਪਿਤਾ ਤੋਂ ਮੁਆਫੀ ਮੰਗਦੇ ਹੋਏ, ਉਨ੍ਹਾਂ ਨੂੰ ਭੇਜ ਦਿੱਤੀ। ਚਿੱਠੀ ਪੜ੍ਹਦਿਆਂ ਹੀ ਡਾਕਟਰ ਗੋਪਾਲ ਦਾਸ ਨੂੰ ਗਸ਼ਾਂ ਪੈਣ ਲੱਗੀਆਂ ਅਤੇ ਉਹ ਬੇਹੋਸ਼ ਹੋ ਗਿਆ। ਉਸ ਨੂੰ ਇਕ ਦਮ ਹਾਰਟ ਅਟੈਕ ਆਇਆ ਸੀ॥ ਹਾਰਟ ਦਾ ਹਸਪਤਾਲ ਹੋਣ ਕਾਰਨ ਉੱਥੇ ਸਾਰੇ ਸਪੈਸ਼ਲਿਸਟ ਡਾਕਟਰ ਮੌਜ਼ੂਦ ਸਨ ਉਨ੍ਹਾਂ ਨੇ ਮਿਲ ਕੇ ਡਾਕਟਰ ਗੋਪਾਲ ਦਾਸ ਨੂੰ ਸੰਭਾਲ ਲਿਆ ਪਰ ਉਸ ਨੂੰ ਇਕ ਮਹੀਨੇ ਦਾ ਪੂਰਾ ਆਰਾਮ ਕਰਨ ਲਈ ਕਿਹਾ। ਟਰੰਪ ਨੇ ਘਰ ਘਰ ਚੈਕਿੰਗ ਕਰਾ ਕੇ ਸਾਰੇ ਗ਼ੈਰ ਕਾਨੂੰਨੀ ਰਹਿ ਰਹੇ ਵਿਦੇਸ਼ੀਆਂ ਨੂੰ ਗਰਿਫਤਾਰ ਕਰ ਲਿਆ ।ਉਨ੍ਹਾਂ ਨੂੰ ਜਬਰੀ ਵਾਪਸ ਭੇਜਣ ਦਾ ਹੁਕਮ ਕਰ ਦਿੱਤਾ। ਪਹਿਲੇ ਜੱਥੇ ਵਿਚ 104 ਭਾਰਤੀਆਂ ਨੂੰ ਉੱਥੋਂ ਫੌਜੀ ਜਹਾਜ ਵਿਚ 4 ਫਰਵਰੀ, 2025 ਨੂੰ ਵਾਪਸ ਭੇਜਨ ਦਾ ਦੱਸਿਆ ਗਿਆ। ਇਹ ਜਹਾਜ 5 ਫਰਵਰੀ ਨੂੰ ਸਵੇਰੇ ਅੰਮ੍ਰਿਤਸਰ ਸ੍ਰੀ ਗੁਰੂ ਰਾਮਦਾਸ ਹਵਾਈ ਅੱਡੇ ਤੇ ਪਹੁੰਚਣਾ ਸੀ। ਇਸ ਗਰੁਪ ਵਿਚ ਹਰਪਾਲ ਦਾ ਨਾਮ ਵੀ ਸ਼ਾਮਲ ਸੀ। ਸਿਹਤ ਠੀਕ ਨਾ ਹੋਣ ਕਾਰਨ ਗੋਪਾਲਦਾਸ ਹਰਪਾਲ ਨੂੰ ਲੈਣ ਅੰਮਿਤਸਰ ਆਪ ਨਹੀਂ ਸੀ ਜਾ ਸਕਦਾ। ਉਸ ਨੇ ਆਪਣੀ ਪਤਨੀ ਵੀਨਾ ਨੂੰ ਗੱਡੀ ਦੇ ਕੇ ਡਰਾਈਵਰ ਨਾਲ ਹਰਪਾਲ ਨੂੰ ਅੰਮਿਤਸਰ ਤੋਂ ਲੈ ਕੇ ਆਉਣ ਲਈ ਭੇਜ ਦਿੱਤਾ। ਅੱਜ ਜਿਵੇਂ ਸਮਾਂ ਰੁਕ ਜਿਹਾ ਗਿਆ ਗੋਪਾਲ ਦਾਸ ਬਾਰ ਬਾਰ ਘੜੀ ਦੇਖਦਾ। ਉਸ ਨੂੰ ਬੇਸਬਰੀ ਨਾਲ।ਆਪਣੇ ਪੁੱਤਰ ਹਰਪਾਲ ਦੇ ਵਾਪਿਸ ਪਹੁੰਚਣ ਦੀ ਉਡੀਕ ਸੀ। ਆਖਰ ਤਾਂ ਉਹ ਇਕ ਪਿਉ ਸੀ। ਉਹ ਆਪਣੇ ਇਕੋ ਇਕ ਪੱੁਤਰ ਨੂੰ ਬਹੁਤ ਪਿਆਰ ਕਰਦਾ ਸੀ। ਅਗਲੇ ਦਿਨ ਵੀਨਾ ਡਰਾਵਿਰ ਨਾਲ ਖਾਲੀ ਹੱਥ ਵਾਪਸ ਆ ਗਈ। ਪੁਲਿਸ ਨੇ ਰਿਸ਼ਤੇਦਾਰਾਂ ਨੂੰ ਮਿਲਨ ਨਹੀਂ ਸੀ ਦਿਤਾ। ਉਨ੍ਹਾਂ ਦੱਸਿਆ ਕਿ ਪਹਿਲਾਂ ਪੁਲਿਸ ਇਕ ਦਿਨ ਸਭ ਦੀ ਜਾਂਚ ਪੜਤਾਲ ਕਰੇਗੀ ਫਿਰ ਉਨ੍ਹਾਂ ਨੂੰ ਆਪ ਉਨ੍ਹਾਂ ਦੇ ਘਰੋ ਘਰੀ ਪਹੁੰਚਾ ਕੇ ਆਵੇਗੀ।