ਇਹ ਘਟਨਾ ਮਾਰਚ 1974 ਦੀ ਸੱਚੀ ਘਟਨਾ ਏ ਪਰ ਪਾਤਰ ਕਾਲਪਨਿਕ ਹਨ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਹੋਸਟਲ ਨੰਬਰ ਦੋ ਦੇ ਬਲਾਕ ਚਾਰ ਦੇ ਡੋਰਮੇਟਰੀ ਕਮਰੇ ਵਿੱਚੋਂ ਹਰ ਰੋਜ਼ ਦੁਪਹਿਰ ਜਿਹੇ ਨੂੰ ਰਿਕਾਰਡ ਪਲੇਅਰ ਤੇ ਇੱਕ ਗੀਤ ਅਕਸਰ ਘੰਟਾ ਕੁ ਵੱਜਦਾ ਰਹਿੰਦਾ ਸੀ। ਗੀਤ ਦੇ ਬੋਲ ਤੁਹਾਡੇ ਸਭ ਦੇ ਸੁਣੇ ਹੋਏ ਹਨ:- ਹਮ ਤੁਮ ਇੱਕ ਕਮਰੇ ਮੇ ਬੰਦ ਹੋਂ ਉਹਨਾਂ ਦਿਨਾਂ ਵਿੱਚ ਰਾਜ ਕਪੂਰ ਦੀ ਫਿਲਮ ‘ਬਾਬੀ’ ਚੰਡੀਗੜ੍ਹ ਦੇ ਕੇ. ਸੀ. ਥੀਏਟਰ ਵਿੱਚ ਛੇ ਮਹੀਨੇ ਲੱਗੀ ਰਹੀ ਸੀ। ਫਿਲਮ ਦਾ ਇਹ ਗੀਤ ਭਾਵੇਂ ਹਲਕਾ ਫੁਲਕਾ ਹੈ, ਫਿਰ ਵੀ ਕਾਫੀ ਮਸ਼ਹੂਰ ਹੋ ਗਿਆ ਸੀ, ਖਾਸ ਕਰਕੇ ਜਵਾਨ ਤਬਕੇ ਵਿੱਚ। ਉਸ ਜਮਾਨੇ ਵਿੱਚ ਨਾ ਤਾਂ ਅਜੇ ਕੰਪਿਊਟਰ ਵਿਕਸਿਤ ਹੋਇਆ ਸੀ ਤੇ ਨਾ ਹੀ ਮੋਬਾਇਲ ਫੋਨ। ਮਨੋਰੰਜਨ ਦੇ ਸਾਧਨ ਰੇਡੀਓ, ਟੀਵੀ ਤੇ ਰਿਕਾਰਡ ਪਲੇਅਰ ਹੀ ਹੋਇਆ ਕਰਦੇ ਸਨ। ਜਿਹੜੇ ਲੋਕ ਘਰੋਂ ਕੁਝ ਆਰਥਿਕ ਤੌਰ ਤੇ ਚੰਗੇ ਹੋਇਆ ਕਰਦੇ ਸਨ ਉਹ ਟੇਪ ਰਿਕਾਰਡਾਂ ਵੀ ਖਰੀਦਣ ਲੱਗ ਪਏ ਸਨ। ਹਰੀਸ਼ ਕਟਾਰੀਆ ਆਪਣੇ ਸ਼ਹਿਰ ਗੁੜਗਾਉਂ ਗਿਆ ਤੇ ਉੱਥੋਂ ਰਿਕਾਰਡ ਪਲੇਅਰ ਚੁੱਕ ਲਿਆਇਆ। ਬਾਹਰ ਡੋਰਮੇਟਰੀ ਦੀ ਬਾਲਕੋਨੀ ਵਿੱਚ ਇਹ ਗੀਤ ਉੱਚੀ ਉੱਚੀ ਵਜਾਉਣ ਦਾ ਮਕਸਦ ਸੀ ਸਾਹਮਣੇ ਓਪਨ ਏਅਰ ਵਿੱਚ ਚੱਲ ਰਹੀ ਬਲਵੰਤ ਗਾਰਗੀ ਦੀ ਨਾਟਕ ਦੀ ਰਿਹਰਸਲ ਨੂੰ ਡਿਸਟਰਬ ਕਰਨਾ। ਇਸ ਰਿਹਰਸਲ ਦੀ ਪਰੇਸ਼ਾਨੀ ਮੈਨੂੰ ਤਾਂ ਹਰੀਸ਼ ਤੋਂ ਵੀ ਜਿਆਦਾ ਸੀ ਕਿਉਂਕਿ ਮੈਂ ਬਲਾਕ ਤਿੰਨ ਦੇ 37 ਨੰਬਰ ਕਮਰੇ ਵਿੱਚ ਥੀਏਟਰ ਦੇ ਬਿਲਕੁਲ ਨੇੜੇ ਸਾਂ। ਸਾਡੇ ਐਮ. ਏ. ਦੇ ਸਲਾਨਾ ਇਮਤਿਹਾਨ ਸਿਰ ਤੇ ਸਨ ਤੇ ਗਾਰਗੀ ਦੀ ਰਿਹਰਸਲ ਸਾਡੇ ਵਾਸਤੇ ਬੜੀ ਪਰੇਸ਼ਾਨੀ ਖੜੀ ਕਰ ਰਹੀ ਸੀ। ਥੀਏਟਰ ਓਪਨ ਏਅਰ ਹੋਣ ਕਰਕੇ ਅਦਾਕਾਰਾਂ ਦੀਆਂ ਆਵਾਜ਼ਾਂ ਦੂਰ ਦੂਰ ਤੱਕ ਗੂੰਜਦੀਆਂ ਸਨ। “ਹਰੀਸ਼, ਤੁਹਾਡਾ ਰਿਕਾਰਡ ਪਲੇਅਰ ਕੀ ਕਰਾਮਾਤ ਕਰੂ?” ਮੈਂ ਕੈਂਟੀਨ ਵਿੱਚ ਬੈਠੇ ਹਰੀਸ਼ ਨਾਲ ਉਸ ਦਾ ਮਨਸੂਬਾ ਜਾਨਣ ਦੀ ਗੱਲ ਕੀਤੀ “ਹਾਂ, ਮੈਂ ਤਾਂ ਥੀਏਟਰ ਦੇ ਬਿਲਕੁਲ ਨੇੜੇ ਹਾਂ, ਬਲਾਕ 3 ਦੇ 37 ਨੰਬਰ ਕਮਰੇ ਵਿੱਚ। ਮੇਰੇ ਕਮਰੇ ਅਤੇ ਥਿਏਟਰ ਵਿਚਕਾਰ ਇੱਕ ਛੋਟੀ ਜਿਹੀ ਸੜਕ ਏ ਤੇ ਇੱਕ ਵੇਲਾਂ ਨਾਲ ਗੁੰਦੀ ਹੋਈ ਕੰਡਿਆਲੀ ਵਾੜ। ਮੈਂ ਤਾਂ ਆਪਣੀ ਬਾਲਕੋਨੀ ਵਿੱਚ ਬੈਠ ਕੇ ਪੜ੍ਹ ਹੀ ਨਹੀਂ ਸਕਦਾ। ਤੁਹਾਡਾ ਰਿਕਾਰਡ ਪਲੇਅਰ ਕੀ ਕਰਿਸ਼ਮਾ ਕਰੂ?” “ਇਹ ਲੋਕ ਉਦੋਂ ਤੱਕ ਠੀਕ ਨਹੀਂ ਹੁੰਦੇ ਜਦ ਤੱਕ ਇਹਨਾਂ ਨੂੰ ਤੰਗ ਨਾ ਕਰੋ। ਅਸੀਂ ਉੱਚੀ ਉੱਚੀ ਬੋਲ ਕੇ ਬਥੇਰਾ ਕਹਿ ਲਿਆ ਕਿ ਰਿਹਰਸਲ ਬੰਦ ਕਰੋ। ਸਾਡੇ ਬਲਾਕ ਵਿੱਚ ਇੱਕ ਦਸੂਹੇ ਦਾ ਅਵਿਨਾਸ਼ ਏ। ਸਾਰੀ ਯੂਨੀਵਰਸਿਟੀ ਉਸਨੂੰ ਮਾਮਾ ਸੱਦਦੀ ਏ। ਉਸ ਨੇ ਲੁਕ ਕੇ ਚਾਂਗਰਾ ਵੀ ਮਾਰੀਆਂ ਤੇ ਉੱਚੀ ਉੱਚੀ ਗਾਰਗੀ ਨੂੰ ਗਾਲਾਂ ਵੀ ਕੱਢੀਆਂ। ਗਾਰਗੀ ਫਿਰ ਵੀ ਬਾਜ਼ ਨਹੀਂ ਆਇਆ। ਮੈਂ ਤੈਨੂੰ ਇੱਕ ਦਿਨ ਦੀ ਗੱਲ ਦੱਸਾਂ ਅਸੀਂ ਚਾਰ ਜਣੇ ਸ਼ਾਮ ਚਾਰ ਕੁ ਵਜੇ ਥਿਏਟਰ ਦੇ ਕੋਲੋਂ ਮੇਨ ਸੜਕ ਵੱਲ ਨੂੰ ਜਾ ਰਹੇ ਸਾਂ। ਗਾਰਗੀ ਕਾਰ ਤੇ ਸਾਡੇ ਪਿੱਛੋਂ ਆਇਆ। ਸੜਕ ਕੁਝ ਭੀੜੀ ਸੀ ਤੇ ਦੂਜੀ ਗੱਲ ਇਹ ਕਿ ਮਾਮਾ ਉਹਨੂੰ ਤੰਗ ਕਰਨਾ ਚਾਹੁੰਦਾ ਸੀ। ਕਾਰ ਦਾ ਹਾਰਨ ਵਜਾਈ ਗਿਆ। ਮਾਮਾ ਪਰੇ ਹਟਿਆ ਹੀ ਨਾ। ਫਿਰ ਹੌਲੀ ਹੌਲੀ ਮਾਮੇ ਨੇ ਮਸਾ ਉਨਾ ਨੂੰ ਰਾਹ ਦਿੱਤਾ ਜਿੰਨੇ ‘ਚੋਂ ਕਾਰ ਮੁਸ਼ਕਿਲ ਨਾਲ ਲੰਘ ਸਕਦੀ ਸੀ। ਗਾਰਗੀ ਮਾਮੇ ਦੇ ਨੇੜੇ ਕਾਰ ਖੜੀ ਕਰਕੇ ਕਹਿਣ ਲੱਗਾ, ‘ਕਾਕਾ, ਮੈਨੂੰ ਕਾਰ ਚਲਾਉਂਦੇ ਨੂੰ 20 ਸਾਲ ਹੋ ਗਏ ਮੇਰਾ ਕਦੀ ਐਕਸੀਡੈਂਟ ਨਹੀਂ ਹੋਇਆ।’ ਮਾਮੇ ਤੋਂ ਵੀ ਬੋਲਣ ਤੋਂ ਰਿਹਾ ਨਾ ਗਿਆ ਕਹਿੰਦਾ, ‘ਮੈਨੂੰ ਵੀ ਪੈਦਲ ਤੁਰਦੇ ਨੂੰ ਇੰਨੇ ਕੁ ਸਾਲ ਹੀ ਹੋ ਗਏ ਮੇਰਾ ਵੀ ਕਦੀ ਐਕਸੀਡੈਂਟ ਨਹੀਂ ਹੋਇਆ।’ ਗਾਰਗੀ ਨਿਰੁੱਤਰ ਅੱਗੇ ਆਪਣੇ ਕੁਆਟਰ ਵੱਲ ਨੂੰ ਚਲਾ ਗਿਆ। ਜਦ ਉਹ ਰਿਹਰਸਲ ਸ਼ੁਰੂ ਕਰਦਾ ਏ ਮੈਂ ਉਸੇ ਵੇਲੇ ਰਿਕਾਰਡ ਪਲੇਅਰ ਲਗਾ ਕੇ ਆਵਾਜ਼ ਉੱਚੀ ਕਰ ਦਿੰਦਾ ਹਾਂ। ਉਹਦੇ ਕਿਰਦਾਰਾਂ ਦੇ ਮੂੰਹ ਉਦੋਂ ਦੇਖਣ ਵਾਲੇ ਹੁੰਦੇ ਹਨ। ਉਹ ਆਪ ਵੀ ਪੂਰੀ ਤਰ੍ਹਾਂ ਦੁਖੀ ਹੋ ਜਾਂਦਾ ਏ।” “ਹੁਣ ਉਹ ਕੀ ਕਰੂ?” ਹਰੀਸ਼ ਨੂੰ ਦੂਜੇ ਦਿਨ ਵਾਰਡਨ ਦਾ ਸੁਨੇਹਾ ਆ ਗਿਆ। ਉਹ ਵਾਰਡਨ ਨੂੰ ਉਸਦੇ ਦਫ਼ਤਰ ਮਿਲਣ ਗਿਆ। “ਹਰੀਸ਼, ਮਸਲਾ ਕੀ ਏ? ਤੁਹਾਡਾ ਗੀਤ ਸੰਗੀਤ ਇੰਨਾ ਉੱਚੀ ਕਿਉਂ ਵੱਜਦਾ ਏ?” “ਹਰੀਸ਼, ਗਾਰਗੀ ਸਾਹਿਬ ਨੇ ਇੱਛਾ ਪ੍ਰਗਟ ਕੀਤੀ ਹੈ ਕਿ ਤੁਹਾਡੇ ਵਿੱਚੋਂ 4-5 ਵਿਦਿਆਰਥੀ ਜਾ ਕੇ ਉਸ ਨੂੰ ਮਿਲੋ।” ਦੂਜੇ ਦਿਨ ਬਾਅਦ ਦੁਪਹਿਰ ਦਾ ਸਮਾਂ ਲੈ ਲਿਆ ਗਿਆ। ਅਸਾਂ ਮੁੰਡਿਆਂ ਨੇ ਸ਼ਾਮ ਨੂੰ ਹਰੀਸ਼ ਦੇ ਕਮਰੇ ਵਿੱਚ ਮੀਟਿੰਗ ਕੀਤੀ। 20 ਕੁ ਮੁੰਡੇ ਇਕੱਠੇ ਹੋਏ। ਪੰਜ ਮੁੰਡੇ ਚੁਣ ਲਏ ਗਏ:- ਹਰੀਸ਼ ਖੁਦ (ਕੈਮੀਕਲ ਇੰਜੀਨੀਅਰਿੰਗ ਦਾ), ਮੈਂ (ਅੰਗਰੇਜ਼ੀ ਦੀ ਐਮ. ਏ. ਦਾ), ਬਲਰਾਜ (ਪੰਜਾਬੀ ਦੀ ਐਮ. ਏ. ਦਾ), ਸੂਦ (ਇਤਿਹਾਸ ਦਾ), ਵਰਿਆਮ (ਕਾਨੂੰਨ ਦਾ)। “ਆਓ, ਯੰਗ ਮੈਨ, ਪਹਿਲਾਂ ਤੁਹਾਨੂੰ ਅੰਦਰੋਂ ਥਿਏਟਰ ਦਿਖਾ ਦਿਆਂ। ਬਾਅਦ ਵਿੱਚ ਬੈਠਦੇ ਹਾਂ।” ਅਸੀਂ ਸਭ ਨੂੰ ਮਿਲਦੇ ਗਏ ਤੇ ਹੱਥ ਜੋੜਦੇ ਗਏ। ਫਿਰ ਗਾਰਗੀ ਸਾਨੂੰ ਥੀਏਟਰ ਤੋਂ ਬਾਹਰ ਮੂਹਰੇ ਲੈ ਗਿਆ। ਕੁਰਸੀਆਂ ਉੱਥੇ ਲਗਵਾ ਦਿੱਤੀਆਂ ਗਈਆਂ। ਸਾਨੂੰ ਬੈਠਣ ਲਈ ਇਸ਼ਾਰਾ ਕੀਤਾ। ਅਸੀਂ ਬੈਠ ਗਏ। ਚਾਹ ਆ ਗਈ। “ਵੀਰ ਜੀ, ਨਾਟਕ ਦੀ ਟੈਕਸਟ ਮੇਰੇ ਪਾਸ ਹੈ। ਮੈਂ ਕੱਲ ਨੂੰ ਘਰੋਂ ਲੈ ਆਵਾਂਗਾ। ਤੁਸੀਂ ਸ਼ਾਮ ਨੂੰ ਆ ਕੇ ਲੈ ਜਾਇਓ।” “ਸ਼ਿਵ ਦੀਆਂ ਕੁਝ ਖਾਸ ਸਤਰਾਂ?” “ਇਸ ਧਰਤੀ ਦੀ ਹਰ ਨਾਰੀ ਹੀ ਲੂਣਾ ਹੈ। ਸਰ ਇੱਕ ਹੋਰ ਸੁਣੋ–“ “ਇਸ ਧਰਤੀ ਤੇ ਜੋ ਕੁਝ ਸੋਹਣਾ ਹੈ, “ਬਹੁਤ ਖੂਬ, ਬਲਰਾਜ। ਤੁਹਾਨੂੰ ਤਾਂ ਸ਼ਿਵ ਜ਼ੁਬਾਨੀ ਯਾਦ ਹੈ। ਬੜਾ ਅੱਛਾ ਅਧਿਐਨ ਹੈ।” ਇਵੇਂ ਹੀ ਗਾਰਗੀ ਨੇ ਇਤਿਹਾਸ ਤੇ ਕਾਨੂੰਨ ਨਾਲ ਸੰਬੰਧਿਤ ਦੂਜੇ ਦੋ ਸਾਥੀਆਂ ਨਾਲ ਥੋੜੀ ਜਿਹੀ ਸਾਂਝ ਪਾਈ। ਅੰਤ ਵਿੱਚ ਉਹ ਬੋਲਿਆ, “ਸਾਥੀਓ, ਤੁਹਾਡੀ ਮੰਗ ਜਾਇਜ਼ ਹੈ। ਮੇਰੀ ਇੱਕ ਨਿੱਕੀ ਜਿਹੀ ਮਜਬੂਰੀ ਵੀ ਹੈ। ਨਾਟਕ ‘ਹਯਾ ਬਦਨ’ ਦੀ ਤਿਆਰੀ ਚੱਲ ਰਹੀ ਏ। ਖਰਚਾ ਵੀ ਕਾਫੀ ਆ ਚੁੱਕਾ ਹੈ। ਮੂਹਰਲੇ ਐਤਵਾਰ ਨੂੰ ਅਸਾਂ ਨੇ ਇਹ ਖਿਡਵਾਉਣਾ ਹੈ। ਸਿਰਫ਼ ਤਿੰਨ ਦਿਨ ਦੀ ਤਿਆਰੀ ਹੋਰ ਏ। ਤੁਹਾਨੂੰ ਪੰਜਾਂ ਨੂੰ ਮੈਂ 10-10 ਰੁਪਏ ਵਾਲੀਆਂ ਪੰਜ ਟਿਕਟਾਂ ਮੁਫ਼ਤ ਦਿੰਦਾ ਹਾਂ। ਐਤਵਾਰ ਨੂੰ ਆ ਕੇ ਨਾਟਕ ਦੇਖ ਜਾਇਓ। ਇਸ ਤੋਂ ਬਾਅਦ ਰਿਹਰਸਲ ਬੰਦ।” “ਸਰ, ਟਿਕਟਾਂ ਤਾਂ ਬਾਕੀ ਹੋਰ 10-15 ਲੜਕੇ ਵੀ ਮੰਗਣਗੇ। ਖਾਸ ਕਰਕੇ ਹੋਰ ਜਿਹੜੇ ਔਹ ਜਾਂ ਸਾਹਮਣੇ ਕਮਰਿਆਂ ਵਿੱਚ ਰਹਿੰਦੇ ਹਨ। ਉਹਨਾਂ ਦਾ ਕੀ ਹੋਊ?” ਹਰੀਸ਼ ਬੋਲਿਆ। “ਹਰੀਸ਼, ਮੇਰੇ ਪਾਸ ਪੰਜ ਸੀਟਾਂ ਹੀ ਖਾਲੀ ਹਨ। ਤੁਸੀਂ ਆਪਣੀ ਐਡਜਸਟਮੈਂਟ ਆਪ ਕਰੋ। ਸਲਾਹ ਕਰ ਲਿਓ, ਕੋਈ ਪੰਜ ਆ ਜਾਇਓ।” ਇਸ ਤੋਂ ਬਾਅਦ ਅਸੀਂ ਆ ਗਏ। ਸਾਡੇ ਨਾਲ ਦੇ ਹੋਰ ਕਮਰਿਆਂ ਵਾਲਿਆਂ ਨੇ ਕੋਈ ਖੌਰੂ ਨਹੀਂ ਪਾਇਆ। ਇਵੇਂ ਮਸਲਾ ਹੱਲ ਹੋ ਗਿਆ।” ਸਾਲ ਕੁ ਬਾਅਦ ਗਾਰਗੀ ਦੀ ਸਵੈ ਜੀਵਨੀ ‘ਨੰਗੀ ਧੁੱਪ’ (The Naked Triangle) ਦੇ ਨਾਮ ਥੱਲੇ ਛਪੀ। ਮੈਂ ਭੱਜ ਕੇ ਯੂਨੀਵਰਸਲ ਬੁੱਕ ਡੀਪੂ ਤੋਂ ਖਰੀਦੀ। ਜਦ ਪੜ੍ਹ ਕੇ ਦੇਖੀ ਤਾਂ ਖੁਸ਼ੀ ਵੀ ਹੋਈ ਤੇ ਹੈਰਾਨੀ ਵੀ। ਪੁਸਤਕ ਦਾ ਇੱਕ ਕਾਂਡ ਹੋਸਟਲ ਦੇ ਉਨ੍ਹਾਂ ਮੁੰਡਿਆਂ ਬਾਰੇ ਹੈ ਜਿਹੜੇ ਗਾਰਗੀ ਨੂੰ ਪਰੇਸ਼ਾਨ ਕਰਿਆ ਕਰਦੇ ਸਨ, ਯੂਨੀਵਰਸਿਟੀ ਨੂੰ ਆਉਂਦੀਆਂ ਜਾਂਦੀਆਂ ਲੜਕੀਆਂ ਤੇ ਰਿਮਾਰਕਸ ਕੱਸਿਆ ਕਰਦੇ ਸਨ, ਹੋਸਟਲ ਦੀਆਂ ਬਾਲਕੋਨੀਆਂ ਤੇ ਖੜ੍ਹ ਕੇ ਬੱਕਰੇ ਬੁਲਾਇਆ ਕਰਦੇ ਸਨ। ਜਵਾਨ ਖੂਨ ਕਿਵੇਂ ਖੌਲਦਾ ਹੈ — ਗਾਰਗੀ ਨੇ ਇਸ ਕਾਂਡ ਵਿੱਚ ਇਸ ਵਰਤਾਰੇ ਦੀ ਸੋਹਣੀ ਤਸਵੀਰ ਖਿੱਚੀ ਹੈ। ਮੈਂ ਦੋ ਕੁ ਸਾਲ ਬਾਅਦ ਯੂਨੀਵਰਸਿਟੀ ਗਿਆ। ਪਤਾ ਲੱਗਾ ਹਰੀਸ਼ ਅਜੇ ਵੀ ਉੱਥੇ ਹੀ ਸੀ। ਡਿਗਰੀ ਕਰਨ ਤੋਂ ਬਾਅਦ ਉਹ ਕੋਈ ਹੋਰ ਕੋਰਸ ਕਰਨ ਲੱਗ ਪਿਆ ਸੀ। ਕੰਟੀਨ ਤੋਂ ਉਸਦਾ ਕਮਰਾ ਨੰਬਰ ਪਤਾ ਕੀਤਾ। ਮੈਂ ਜਾ ਦਰਵਾਜ਼ਾ ਖੜਕਾਇਆ। “ਕਿਆ ਬਾਤ ਹੈ ਬਈ! ਕਮਾਲ ਹੋ ਗਈ।” ਹਰੀਸ਼ ਜੱਫੀ ਪਾ ਕੇ ਮਿਲਿਆ। ਫਿਰ ਮੈਂ ਉਸ ਤੋਂ ਛੁੱਟੀ ਲਈ ਤੇ ਆਪਣੇ ਅੰਗਰੇਜ਼ੀ ਵਿਭਾਗ ਦੇ ਦਰਸ਼ਨ ਕਰਨ ਚਲਾ ਗਿਆ। |
*’ਲਿਖਾਰੀ’ ਵਿਚ ਪ੍ਰਕਾਸ਼ਿਤ ਹੋਣ ਵਾਲੀਆਂ ਸਾਰੀਆਂ ਹੀ ਰਚਨਾਵਾਂ ਵਿਚ ਪ੍ਰਗਟਾਏ ਵਿਚਾਰਾਂ ਨਾਲ ‘ਲਿਖਾਰੀ’ ਦਾ ਸਹਿਮਤ ਹੋਣਾ ਜ਼ਰੂਰੀ ਨਹੀਂ। ਹਰ ਲਿਖਤ ਵਿਚ ਪ੍ਰਗਟਾਏ ਵਿਚਾਰਾਂ ਦਾ ਜ਼ਿੰਮੇਵਾਰ ਕੇਵਲ ‘ਰਚਨਾ’ ਦਾ ਕਰਤਾ ਹੋਵੇਗਾ। |
Dr. Avtar S. Sangha
BA ( Hons. English) MA English, Ph.D English--- Punjab
Graduate Dip In Education--- NSW ( Australia)
Lecturer in English in a college in Punjab for 25 years.
Teacher in Sydney--- 6 years
Now retired
Author of 8 books
**
sangha_avtar@hotmail.com
My latest book of short English fiction STORM IN A TEACUP AND OTHER STORIES can be seen on
DESIBUZZ CANADA
**
The Punjabi book of short stories edited by me and published by Azad Book Depot Amritsar 5 PARVAASI KAHANIKAAR is now available in the market.
**