ਕੈਲਗਰੀ (ਸਤਨਾਮ ਸਿੰਘ ਢਾਅ): ਅਰਪਨ ਲਿਖਾਰੀ ਸਭਾ ਦੀ ਅਗਸਤ ਮਹੀਨੇ ਦੀ ਮੀਟਿੰਗ 13 ਅਗਸਤ ਨੂੰ ‘ਕੋਸੋ ਹਾਲ’ ਵਿੱਚ ਸਤਪਾਲ ਕੌਰ ਅਤੇ ਡਾ. ਜੋਗਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ। ਇਹ ਮੀਟਿੰਗ ਵਿੱਚ ਭਾਰਤੀ ਆਜ਼ਾਦੀ ਦੇ ਪ੍ਰਵਾਨਿਆਂ ਨੂੰ ਸਮਰਪਿਤ ਕੀਤੀ ਗਈ। ਜਿਸ ਵਿੱਚ ਸਾਰੇ ਦੇਸ਼ ਭਗਤਾਂ ਨੂੰ ਸ਼ਰਧਾਂਜਲੀਆਂ ਦੇ ਕੇ ਯਾਦ ਕੀਤਾ ਗਿਆ। ਜਿੱਥੇ ਬਰਤਾਨਵੀ ਹਕੂਮਤ ਤੋਂ ਮਿਲ਼ੀ ਆਜ਼ਾਦੀ ਦੀ ਖੁਸ਼ੀ ਮਹਿਸੂਸ ਕੀਤੀ ਗਈ, ਉੱਥੇ ਹੀ ਲੱਖਾਂ ਲੋਕਾਂ ਦੇ ਉਜਾੜੇ, ਦੇਸ਼ ਦੀ ਵੰਡ ਨਾਲ ਫਿਰਕੂ ਨਫ਼ਰਤ ਨਾਲ ਮਾਰੇ ਗਏ ਪਰਿਵਾਰਾਂ ਦੇ ਲੋਕਾਂ ਨੂੰ ਵੀ ਯਾਦ ਕੀਤਾ ਗਿਆ। ਆਜ਼ਾਦੀ ਦੀ ਖੁਸ਼ੀ ਦੇ ਨਾਲ ਬਰਬਾਦੀ ਦਾ ਦੁੱਖ ਵੀ ਸਾਂਝਾ ਕੀਤਾ ਗਿਆ। ਦੇਸ਼ ਦੀ ਖੁਸ਼ਹਾਲੀ ਅਤੇ ਦੇਸ਼ ਵਾਸੀਆਂ ਵੱਲੋਂ ਠੰਢੀ ਵਾ ਦੇ ਬੁੱਲਿਆਂ ਦੀ ਕਾਮਨਾ ਕੀਤੀ ਗਈ। ਉਪਰੰਤ ਦਸ ਅਗਸਤ ਨੂੰ ਬਾਬੂ ਰਜ਼ਬ ਅਲੀ ਖ਼ਾਨ ਦਾ ਜਨਮ ਦਿਨ ਸੀ, ਉਨ੍ਹਾਂ ਵੱਲੋ ਕਵੀਸ਼ਰੀ-ਕਾਵਿ ਵਿੱਚ ਪਾਏ ਅਨੂਠੇ ਯੋਗਦਾਨ ਨੂੰ ਵੀ ਸਲਾਹਿਆ ਗਿਆ। ਇਕਬਾਲ ਖ਼ਾਨ ਵੱਲੋਂ ਇੱਕ ਕਵਿਤਾ ‘ਸੋਚਣ ਢੰਗ’ਬਹੁਤ ਹੀ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਕੇ ਅਟੱਲ ਸਚਾਈ ‘ਖੂਨ ਖੂਨ ਹੁੰਦਾ ਮਹਿਕ ਮਹਿਕ ਹੁੰਦੀ ਹੈ’ ਸਰੋਤਿਆਂ ਨੂੰ ਗੰਭੀਰ ਕਰ ਦਿੱਤਾ। ਪ੍ਰਭਦੇਵ ਗਿੱਲ ਨੇ ਨਿਊਫ਼ਾਉਂਡਲੈਂਡ ਸੂਬੇ ਦੀ ਯਾਤਰਾ ਦੇ ਅਨੁਭਵ ਸਾਂਝੇ ਕੀਤੇ ਨਾਲ ਹੀ ਕੁਝ ਸ਼ੇਅਰਾਂ ਨਾਲ ਹਾਜ਼ਰੀ ਲਗਵਾਈ। ਸਤਨਾਮ ਸਿੰਘ ਢਾਅ ਨੇ ਸ਼ਹੀਦ ਭਗਤ ਸਿੰਘ ਅਤੇ ਸਾਥੀਆਂ ਦੀ ਸ਼ਹੀਦੀ ਦੀ ਗਾਥਾ ਨੂੰ ਕਵੀਸ਼ਰੀ ਰੰਗ ਵਿੱਚ ਸੁਣਾ ਕੇ ਸ਼ਹੀਦਾਂ ਦੇ ਦੇਸ਼ ਪ੍ਰਤੀ ਪਿਆਰ ਦੀ ਤਸਵੀਰ ਨੂੰ ਪੇਸ਼ ਕਰ ਦਿੱਤਾ। ਜਸਵੀਰ ਸਿਹੋਤਾ ਨੇ ਆਪਣੇ ਲਿਖੇ ਕੁਝ ਦੋਹੇ ਸੁਣਾਏ ਹਾਜ਼ਰੀਨ ਵੱਲੋਂ ਵਾਹ ਵਾਹ ਖੱਟੀ। ਕੁਲਦੀਪ ਕੌਰ ਘਟੌੜਾ ਨੇ ਰੱਖੜੀ ਦੇ ਦਿਨ ਦੀ ਗੱਲ ਕਰਦਿਆਂ ਭੈਣਾਂ ਤੇ ਭਰਾਵਾਂ ਦੇ ਸਦੀਵੀ ਪਿਆਰ ਨੂੰ ਬਣਾਈ ਰੱਖਣ ਤੇ ਜੋਰਦਾਰ ਸ਼ਬਦਾਂ ਵਿੱਚ ਸੁਝਾਅ ਰੱਖੇ। ਲਖਵਿੰਦਰ ਸਿੰਘ ਜੌਹਲ ਨੇ ਅਜ਼ਾਦੀ ਦੀ ਕਵਿਤਾ ਗਾ ਕੇ ਦੇਸ਼ ਭਗਤਾਂ ਦੇ ਸੁਪਨਿਆਂ ਨੂੰ ਇੱਕ ਵਾਰ ਫੇਰ ਸਰੋਤਿਆਂ ਦੇ ਸਨਮੁਖ ਕੀਤਾ। ਡਾ. ਜੋਗਾ ਸਿੰਘ ਸਹੋਤਾ ਨੇ ਰੱਖੜੀ ਦੇ ਇਤਿਹਾਸਕ ਪਿਛੋਕੜ ਬਾਰੇ ਖੋਜ ਭਰਪੂਰ ਵਿਚਾਰ ਰੱਖੇ। ਕੈਸ਼ੀਓ (ਸਾਜ਼) ‘ਤੇ ਦੇਸ਼ ਦੀ ਆਜ਼ਾਦੀ ਦਾ ਇੱਕ ਗੀਤ ਬੁਲੰਦ ਅਵਾਜ਼ ਵਿੱਚ ਪੇਸ਼ ਕੀਤਾ ਅਤੇ ਰੂਹ ਨੂੰ ਸਕੂਨ ਦੇਣ ਵਾਲੀ ਹਿੰਦੀ ਦੀ ਇੱਕ ਬਹੁਤ ਹੀ ਮਕਬੂਲ ਗ਼ਜ਼ਲ ਪੇਸ਼ ਕਰਕੇ ਸਰੋਤਿਆਂ ਦੇ ਮਨ ਕੀਲ ਲਏ। ਇੰਡੀਆ ਤੋਂ ਆਏ ਮਹਿਮਾਨ ਦਵਿੰਦਰਪਾਲ ਸਿੰਘ ਜੱਟਪੁਰੀ ਨੇ ਕਿਸਾਨੀ ਸੰਘਰਸ਼ ਸਮੇਂ ਆਪਣੇ ਪਾਏ ਯੋਗਦਾਨ ਬਾਰੇ ਗੱਲ ਕਰਦਿਆਂ ਆਪਣੇ ਪਿਤਾ ਜੀ ਦੀ ਲਿਖੀ ਕਵਿਤਾ ਸਾਂਝੀ ਕੀਤੀ ਜਿਸ ਨੂੰ ਸਰੋਤਿਆਂ ਵੱਲੋਂ ਦਾਦ ਦਿੱਤੀ ਗਈ। ਨਾਮਵਰ ਗ਼ਜ਼ਲ-ਗੋ ਕੇਸਰ ਸਿੰਘ ਨੀਰ ਨੇ ਹਮੇਸ਼ਾ ਦੀ ਤਰ੍ਹਾਂ ਵਿਲਖਣ ਅੰਦਾਜ ਵਿੱਚ ਇੱਕ ਇਨਕਲਾਬੀ ਗ਼ਜ਼ਲ ਨਾਲ ਸਾਂਝ ਪਾਈ। ਜੋ ਅੱਜ ਦੇ ਹਾਲਾਤ ਨੂੰ ਬਦਲਣ ਲਈ ਪ੍ਰੇਰਨਾ ਦੇ ਰਹੀ ਸੀ। ਸਤਪਾਲ ਕੌਰ ਬੱਲ ਨੇ ਇਕ ਕਹਾਣੀ ‘ਮੇਰਾ ਸਮਾਂ ਸਾਰਣੀ’ ਸੁਣਾ ਕੇ ਯਥਾਰਥ ਨੂੰ ਕਹਾਣੀ-ਰਸ ਰਾਹੀਂ ਸਰੋਤਿਆਂ ਨੂੰ ਸੋਚੀਂ ਪਾਇਆ। ਦਿਲਾਵਰ ਸਿੰਘ ਸਮਰਾ ਨੇ ਆਪਣੇ ਵਿਚਾਰ ਰੱਖਦਿਆਂ ਆਖਿਆ ਕਿ ਸਾਡੇ ਲੋਕਾਂ ਨੇ ਤਿਉਹਾਰਾਂ ਅਤੇ ਪਰੰਪਰਾਵਾਂ ਦਾ ਵਿਉਪਾਰੀ-ਕਰਨ ਕਰਕੇ ਉਨ੍ਹਾਂ ਦੀ ਅਸਲ ਰੂਹ ਨੂੰ ਬਣਾਉਟੀ ਰੰਗ ਚਾੜ ਦਿੱਤਾ ਹੈ। ਉਨ੍ਹਾਂ ਨੇ ਵਿਅੰਗਮਈ ਚੁਟਕਲੇ ਸੁਣਾ ਕੇ ਮਹੌਲ ਨੂੰ ਹੋਰ ਖੁਸ਼ਗਵਾਰ ਬਣਾ ਦਿੱਤਾ। ਚਾਹ ਪਾਣੀ ਦੀ ਸੇਵਾ ਇਕਬਾਲ ਖ਼ਾਨ (ਕਾਲੀਰਾਏ) ਵੱਲੋਂ ਬਾਬਾ ਬਣਨ ਦੀ ਖੁਸ਼ੀ ਵਿੱਚ ਕੀਤੀ ਗਈ। ਸਭਾ ਵੱਲੋਂ ਕਾਲੀਰਾਏ ਪਰਿਵਾਰ ਨੂੰ ਵਧਾਈ ਦਿੱਤੀ ਗਈ। ਸਟੇਜ ਸਕੱਤਰ ਦੀ ਸੇਵਾ ਕੇਸਰ ਸਿੰਘ ਨੀਰ ਵੱਲੋਂ ਬਾਖੂਬੀ ਨਿਭਾਈ। ਪ੍ਰਿੰਸੀਪਲ ਅਮਰ ਸਿੰਘ ਕਿੰਗਰਾ, ਸੁਖਦੇਵ ਕੌਰ ਢਾਅ, ਪ੍ਰਿਤਪਾਲ ਸਿੰਘ ਮੱਲੀ, ਸੁਬਾ ਸਾਦਿਕ ਅਤੇ ਗੁਰਦੇਵ ਸਿੰਘ ਬੱਲ ਨੇ ਵੀ ਇਸ ਵਿਚਾਰ ਚਰਚਾ ਵਿੱਚ ਹਿੱਸਾ ਲਿਆ। ਅਖ਼ੀਰ ਤੇ ਕੇਸਰ ਸਿੰਘ ਨੀਰ ਨੇ ਸਾਰੇ ਸਾਹਿਤਕ ਦੋਸਤਾਂ ਦਾ ਧੰਨਵਾਦ ਕੀਤਾ ਅਤੇ 10 ਸੰਤਬਰ ਨੂੰ ਹੋਣ ਵਾਲ਼ੀ ਮੀਟਿੰਗ ਲਈ ਸੱਦਾ ਦਿੱਤਾ। |
ਸਤਨਾਮ ਢਾਅ ਦੀਅਾਂ ਪੁਸਤਕਾਂ ਦਾ ਵੇਰਵਾ:
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਦੂਜਾ)
ਡੂੰਘੇ ਵਹਿਣਾਂ ਦੇ ਭੇਤ (ਮੁਲਾਕਾਤਾਂ: ਭਾਗ ਪਹਿਲਾ)
ਪਤਾ:
Satnam Singh Dhah
303 ASPEN RIDGE PL SW
Calgary, AB T3 H 1T2
Canada
Ph.403-285-6091
e-mailsatnam.dhah@gmail.com